ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 591
ਅੰਗ 591Preparing audio…
0:00 0:00
LINE 01
ਜਿਨਾਗੁਰਸਿਖਾਕਉਹਰਿਸੰਤੁਸਟੁਹੈਤਿਨੀਸਤਿਗੁਰਕੀਗਲਮੰਨੀ
ਜਿਨ੍ਹਾਂ ਗੁਰਸਿੱਖਾਂ ਤੇ ਪ੍ਰਭੂ ਪ੍ਰਸੰਨ ਹੁੰਦਾ ਹੈ, ਉਹ ਸਤਿਗੁਰੂ ਦੀ ਸਿੱਖਿਆ ਤੇ ਤੁਰਦੇ ਹਨ।
Those Gursikhs, with whom the Lord is pleased, accept the Word of the True Guru.
जिना गुरसिखा कउ हरि संतुसटु है तिनी सतिगुर की गल मंनी ॥
LINE 02
ਜੋਗੁਰਮੁਖਿਨਾਮੁਧਿਆਇਦੇਤਿਨੀਚੜੀਚਵਗਣਿਵੰਨੀ॥੧੨॥
ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੋ ਕੇ ਨਾਮ ਜਪਦੇ ਹਨ, ਉਹਨਾਂ ਨੂੰ (ਪ੍ਰੇਮ ਦੀ) ਚੌਗੁਣੀ ਰੰਗਣ ਚੜ੍ਹਦੀ ਹੈ ॥੧੨॥
Those Gurmukhs who meditate on the Naam are imbued with the four-fold color of the Lord's Love. ||12||
जो गुरमुखि नामु धिआइदे तिनी चड़ी चवगणि वंनी ॥१२॥
LINE 03
ਸਲੋਕਮਃ
Shalok, Third Mahalaa:
सलोक मः ३ ॥
LINE 04
ਮਨਮੁਖੁਕਾਇਰੁਕਰੂਪੁਹੈਬਿਨੁਨਾਵੈਨਕੁਨਾਹਿ
ਮਨ ਦੇ ਅਧੀਨ ਮਨੁੱਖ ਡਰਾਕਲ ਤੇ ਬੇ-ਸ਼ਕਲ ਹੁੰਦਾ ਹੈ, ਨਾਮ ਤੋਂ ਬਿਨਾ ਕਿਤੇ ਉਸ ਨੂੰ ਆਦਰ ਨਹੀਂ ਮਿਲਦਾ।
The self-willed manmukh is cowardly and ugly; lacking the Name of the Lord, his nose is cut off in disgrace.
मनमुखु काइरु करूपु है बिनु नावै नकु नाहि ॥
LINE 05
ਅਨਦਿਨੁਧੰਧੈਵਿਆਪਿਆਸੁਪਨੈਭੀਸੁਖੁਨਾਹਿ
ਉਹ ਹਰ ਵੇਲੇ ਮਾਇਆ ਦੇ ਕਜ਼ੀਏ ਵਿਚ ਰੁੱਝਾ ਰਹਿੰਦਾ ਹੈ ਤੇ (ਏਸ ਕਰ ਕੇ) ਉਸ ਨੂੰ ਸੁਪਨੇ ਵਿਚ ਭੀ ਸੁਖ ਨਹੀਂ ਹੁੰਦਾ।
Night and day, he is engrossed in worldly affairs, and even in his dreams, he finds no peace.
अनदिनु धंधै विआपिआ सुपनै भी सुखु नाहि ॥
LINE 06
ਨਾਨਕਗੁਰਮੁਖਿਹੋਵਹਿਤਾਉਬਰਹਿਨਾਹਿਬਧੇਦੁਖਸਹਾਹਿ॥੧॥
ਹੇ ਨਾਨਕ! ਜੋ ਸਤਿਗੁਰੂ ਦੇ ਸਨਮੁਖ ਹੋ ਜਾਂਦੇ ਹਨ, ਉਹ (ਜੰਜਾਲ ਤੋਂ) ਬਚ ਜਾਂਦੇ ਹਨ, ਨਹੀਂ ਤਾਂ (ਮਾਇਆ ਦੇ ਮੋਹ ਵਿਚ) ਬੱਧੇ ਹੋਏ ਦੁੱਖ ਸਹਿੰਦੇ ਹਨ ॥੧॥
O Nanak, if he becomes Gurmukh, then he shall be saved; otherwise, he is held in bondage, and suffers in pain. ||1||
नानक गुरमुखि होवहि ता उबरहि नाहि त बधे दुख सहाहि ॥१॥
LINE 07
ਮਃ
Third Mahalaa:
मः ३ ॥
LINE 08
ਗੁਰਮੁਖਿਸਦਾਦਰਿਸੋਹਣੇਗੁਰਕਾਸਬਦੁਕਮਾਹਿ
ਸਤਿਗੁਰੂ ਦੇ ਸਨਮੁਖ ਹੋਏ ਹੋਏ ਮਨੁੱਖ ਦਰਗਾਹ ਵਿਚ ਸਦਾ ਸੋਭਦੇ ਹਨ (ਕਿਉਂਕਿ) ਉਹ ਸਤਿਗੁਰੂ ਦਾ ਸ਼ਬਦ ਕਮਾਉਂਦੇ ਹਨ।
The Gurmukhs always look beautiful in the Court of the Lord; they practice the Word of the Guru's Shabad.
गुरमुखि सदा दरि सोहणे गुर का सबदु कमाहि ॥
LINE 09
ਅੰਤਰਿਸਾਂਤਿਸਦਾਸੁਖੁਦਰਿਸਚੈਸੋਭਾਪਾਹਿ
ਉਹਨਾਂ ਦੇ ਹਿਰਦੇ ਵਿਚ ਸਦਾ ਸ਼ਾਂਤੀ ਤੇ ਸੁਖ ਹੁੰਦਾ ਹੈ, (ਇਸ ਕਰ ਕੇ) ਸੱਚੀ ਦਰਗਾਹ ਵਿਚ ਸੋਭਾ ਪਾਉਂਦੇ ਹਨ।
There is a lasting peace and happiness deep within them; at the Court of the True Lord, they receive honor.
अंतरि सांति सदा सुखु दरि सचै सोभा पाहि ॥
LINE 10
ਨਾਨਕਗੁਰਮੁਖਿਹਰਿਨਾਮੁਪਾਇਆਸਹਜੇਸਚਿਸਮਾਹਿ॥੨॥
ਹੇ ਨਾਨਕ! ਸਤਿਗੁਰੂ ਦੇ ਸਨਮੁਖ ਮਨੁੱਖਾਂ ਨੂੰ ਹਰੀ ਦਾ ਨਾਮ ਮਿਲਿਆ ਹੋਇਆ ਹੁੰਦਾ ਹੈ, (ਇਸ ਕਰ ਕੇ) ਉਹ ਸੁਤੇ ਹੀ ਸੱਚੇ ਵਿਚ ਲੀਨ ਹੋ ਜਾਂਦੇ ਹਨ ॥੨॥
O Nanak, the Gurmukhs are blessed with the Name of the Lord; they merge imperceptibly into the True Lord. ||2||
नानक गुरमुखि हरि नामु पाइआ सहजे सचि समाहि ॥२॥
LINE 11
ਪਉੜੀ
Pauree:
पउड़ी ॥
LINE 12
ਗੁਰਮੁਖਿਪ੍ਰਹਿਲਾਦਿਜਪਿਹਰਿਗਤਿਪਾਈ
ਸਤਿਗੁਰੂ ਦੇ ਸਨਮੁਖ ਹੋ ਕੇ ਪ੍ਰਹਿਲਾਦ ਨੇ ਹਰੀ ਦਾ ਨਾਮ ਜਪ ਕੇ ਉੱਚੀ ਆਤਮਕ ਅਵਸਥਾ ਪ੍ਰਾਪਤ ਕੀਤੀ;।
As Gurmukh, Prahlaad meditated on the Lord, and was saved.
गुरमुखि प्रहिलादि जपि हरि गति पाई ॥
LINE 13
ਗੁਰਮੁਖਿਜਨਕਿਹਰਿਨਾਮਿਲਿਵਲਾਈ
ਸਤਿਗੁਰੂ ਦੇ ਸਨਮੁਖ ਹੋ ਕੇ ਜਨਕ ਨੇ ਹਰੀ ਦੇ ਨਾਮ ਵਿਚ ਬਿਰਤੀ ਜੋੜੀ।
As Gurmukh, Janak lovingly centered his consciousness on the Lord's Name.
गुरमुखि जनकि हरि नामि लिव लाई ॥
LINE 14
ਗੁਰਮੁਖਿਬਸਿਸਟਿਹਰਿਉਪਦੇਸੁਸੁਣਾਈ
ਸਤਿਗੁਰੂ ਦੇ ਸਨਮੁਖ ਹੋ ਕੇ ਵਸ਼ਿਸ਼ਟ ਨੇ ਹਰੀ ਦਾ ਉਪਦੇਸ਼ (ਹੋਰਨਾਂ ਨੂੰ) ਸੁਣਾਇਆ।
As Gurmukh, Vashisht taught the Teachings of the Lord.
गुरमुखि बसिसटि हरि उपदेसु सुणाई ॥
LINE 15
ਬਿਨੁਗੁਰਹਰਿਨਾਮੁਕਿਨੈਪਾਇਆਮੇਰੇਭਾਈ
ਹੇ ਮੇਰੇ ਭਾਈ! ਸਤਿਗੁਰੂ ਤੋਂ ਬਿਨਾ ਕਿਸੇ ਨੇ ਨਾਮ ਨਹੀਂ ਲੱਭਾ।
Without the Guru, no one has found the Lord's Name, O my Siblings of Destiny.
बिनु गुर हरि नामु न किनै पाइआ मेरे भाई ॥
LINE 16
ਗੁਰਮੁਖਿਹਰਿਭਗਤਿਹਰਿਆਪਿਲਹਾਈ॥੧੩॥
ਸਤਿਗੁਰੂ ਦੇ ਸਨਮੁਖ ਹੋਏ ਮਨੁੱਖ ਨੂੰ ਪ੍ਰਭੂ ਨੇ ਆਪਣੀ ਭਗਤੀ ਆਪ ਬਖ਼ਸ਼ੀ ਹੈ ॥੧੩॥
The Lord blesses the Gurmukh with devotion. ||13||
गुरमुखि हरि भगति हरि आपि लहाई ॥१३॥
LINE 17
ਸਲੋਕੁਮਃ
Shalok, Third Mahalaa:
सलोकु मः ३ ॥
LINE 18
ਸਤਿਗੁਰਕੀਪਰਤੀਤਿਆਈਆਸਬਦਿਲਾਗੋਭਾਉ
ਜਿਸ ਮਨੁੱਖ ਨੂੰ ਸਤਿਗੁਰੂ ਤੇ ਭਰੋਸਾ ਨਹੀਂ ਬਣਿਆ ਤੇ ਸਤਿਗੁਰੂ ਦੇ ਸ਼ਬਦ ਵਿਚ ਜਿਸ ਦਾ ਪਿਆਰ ਨਹੀਂ ਲੱਗਾ,
One who has no faith in the True Guru, and who does not love the Word of the Shabad,
सतिगुर की परतीति न आईआ सबदि न लागो भाउ ॥
LINE 19
ਓਸਨੋਸੁਖੁਉਪਜੈਭਾਵੈਸਉਗੇੜਾਆਵਉਜਾਉ
ਉਸ ਨੂੰ ਕਦੇ ਸੁਖ ਨਹੀਂ, ਭਾਵੇਂ (ਗੁਰੂ ਪਾਸ) ਸੌ ਵਾਰੀ ਆਵੇ ਜਾਏ।
shall find no peace, even though he may come and go hundreds of times.
ओस नो सुखु न उपजै भावै सउ गेड़ा आवउ जाउ ॥
LINE 20
ਨਾਨਕਗੁਰਮੁਖਿਸਹਜਿਮਿਲੈਸਚੇਸਿਉਲਿਵਲਾਉ॥੧॥
ਹੇ ਨਾਨਕ! ਜੇ ਗੁਰੂ ਦੇ ਸਨਮੁਖ ਹੋ ਕੇ ਸੱਚੇ ਵਿਚ ਲਿਵ ਜੋੜੀਏ ਤਾਂ ਪ੍ਰਭੂ ਸਹਿਜੇ ਹੀ ਮਿਲ ਪੈਂਦਾ ਹੈ ॥੧॥
O Nanak, the Gurmukh meets the True Lord with natural ease; he is in love with the Lord. ||1||
नानक गुरमुखि सहजि मिलै सचे सिउ लिव लाउ ॥१॥
LINE 21
ਮਃ
Third Mahalaa:
मः ३ ॥
LINE 22
ਮਨਐਸਾਸਤਿਗੁਰੁਖੋਜਿਲਹੁਜਿਤੁਸੇਵਿਐਜਨਮਮਰਣਦੁਖੁਜਾਇ
ਹੇ ਮੇਰੇ ਮਨ! ਇਹੋ ਜਿਹਾ ਸਤਿਗੁਰੂ ਖੋਜ ਕੇ ਲੱਭ, ਜਿਸ ਦੀ ਸੇਵਾ ਕੀਤਿਆਂ ਤੇਰਾ ਸਾਰੀ ਉਮਰ ਦਾ ਦੁਖ ਦੂਰ ਹੋ ਜਾਏ,
O mind, search for such a True Guru, by serving whom the pains of birth and death are dispelled.
ए मन ऐसा सतिगुरु खोजि लहु जितु सेविऐ जनम मरण दुखु जाइ ॥
LINE 23
ਸਹਸਾਮੂਲਿਹੋਵਈਹਉਮੈਸਬਦਿਜਲਾਇ
ਕਦੇ ਉੱਕਾ ਹੀ ਚਿੰਤਾ ਨਾ ਹੋਵੇ ਤੇ (ਉਸ ਸਤਿਗੁਰੂ ਦੇ) ਸ਼ਬਦ ਨਾਲ ਤੇਰੀ ਹਉਮੈ ਸੜ ਜਾਏ,
Doubt shall never afflict you, and your ego shall be burnt away through the Word of the Shabad.
सहसा मूलि न होवई हउमै सबदि जलाइ ॥
LINE 24
ਕੂੜੈਕੀਪਾਲਿਵਿਚਹੁਨਿਕਲੈਸਚੁਵਸੈਮਨਿਆਇ
ਤੇਰੇ ਅੰਦਰੋਂ ਕੂੜ ਦੀ ਕੰਧ ਦੂਰ ਹੋ ਜਾਏ ਤੇ ਮਨ ਵਿਚ ਸੱਚਾ ਹਰੀ ਆ ਵੱਸੇ,
The veil of falsehood shall be torn down from within you, and Truth shall come to dwell in the mind.
कूड़ै की पालि विचहु निकलै सचु वसै मनि आइ ॥
LINE 25
ਅੰਤਰਿਸਾਂਤਿਮਨਿਸੁਖੁਹੋਇਸਚਸੰਜਮਿਕਾਰਕਮਾਇ
ਅਤੇ ਹੇ ਮਨ! (ਉਸ ਸਤਿਗੁਰੂ ਦੇ ਦੱਸੇ ਹੋਏ) ਸੰਜਮ ਵਿਚ ਸੱਚੀ ਕਾਰ ਕਰ ਕੇ ਤੇਰੇ ਅੰਦਰ ਸ਼ਾਂਤੀ ਤੇ ਸੁਖ ਹੋ ਜਾਏ।
Peace and happiness shall fill your mind deep within, if you act according to truth and self-discipline.
अंतरि सांति मनि सुखु होइ सच संजमि कार कमाइ ॥
LINE 26
ਨਾਨਕਪੂਰੈਕਰਮਿਸਤਿਗੁਰੁਮਿਲੈਹਰਿਜੀਉਕਿਰਪਾਕਰੇਰਜਾਇ॥੨॥
ਹੇ ਨਾਨਕ! ਜਦੋਂ ਹਰੀ ਆਪਣੀ ਰਜ਼ਾ ਵਿਚ ਮੇਹਰ ਕਰਦਾ ਹੈ ਤਦੋਂ (ਇਹੋ ਜਿਹਾ) ਸਤਿਗੁਰੂ ਪੂਰੀ ਬਖ਼ਸ਼ਸ਼ ਨਾਲ ਹੀ ਮਿਲਦਾ ਹੈ ॥੨॥
O Nanak, by perfect good karma, you shall meet the True Guru, and then the Dear Lord, by His Sweet Will, shall bless you with His Mercy. ||2||
नानक पूरै करमि सतिगुरु मिलै हरि जीउ किरपा करे रजाइ ॥२॥
LINE 27
ਪਉੜੀ
Pauree:
पउड़ी ॥
LINE 28
ਜਿਸਕੈਘਰਿਦੀਬਾਨੁਹਰਿਹੋਵੈਤਿਸਕੀਮੁਠੀਵਿਚਿਜਗਤੁਸਭੁਆਇਆ
ਜਿਸ ਮਨੁੱਖ ਦੇ ਹਿਰਦੇ ਵਿਚ (ਸਭ ਦਾ) ਹਾਕਮ ਪ੍ਰਭੂ ਵੱਸਦਾ ਹੋਵੇ, ਸਾਰਾ ਸੰਸਾਰ ਉਸ ਦੇ ਵੱਸ ਵਿਚ ਆ ਜਾਂਦਾ ਹੈ।
The whole world comes under the control of one whose home is filled with the Lord, the King.
जिस कै घरि दीबानु हरि होवै तिस की मुठी विचि जगतु सभु आइआ ॥
LINE 29
ਤਿਸਕਉਤਲਕੀਕਿਸੈਦੀਨਾਹੀਹਰਿਦੀਬਾਨਿਸਭਿਆਣਿਪੈਰੀਪਾਇਆ
ਉਸ ਨੂੰ ਕਿਸੇ ਦੀ ਕਾਣ ਨਹੀਂ ਹੁੰਦੀ, (ਸਗੋਂ) ਪਰਮਾਤਮਾ ਹਾਕਮ ਨੇ ਸਾਰਿਆਂ ਨੂੰ ਲਿਆ ਕੇ ਉਸ ਦੀ ਚਰਨੀਂ ਪਾਇਆ (ਹੁੰਦਾ) ਹੈ।
He is subject to no one else's rule, and the Lord, the King, causes everyone to fall at his feet.
तिस कउ तलकी किसै दी नाही हरि दीबानि सभि आणि पैरी पाइआ ॥
LINE 30
ਮਾਣਸਾਕਿਅਹੁਦੀਬਾਣਹੁਕੋਈਨਸਿਭਜਿਨਿਕਲੈਹਰਿਦੀਬਾਣਹੁਕੋਈਕਿਥੈਜਾਇਆ
ਮਨੁੱਖ ਦੀ ਕਚਹਿਰੀ ਵਿਚੋਂ ਤਾਂ ਮਨੁੱਖ ਨੱਸ ਭੱਜ ਕੇ ਭੀ ਕਿਤੇ ਖਿਸਕ ਸਕਦਾ ਹੈ, ਪਰ ਰੱਬ ਦੀ ਹਕੂਮਤ ਤੋਂ ਭੱਜ ਕੇ ਕੋਈ ਕਿੱਥੇ ਜਾ ਸਕਦਾ ਹੈ?
One may run away from the courts of other men, but where can one go to escape the Lord's Kingdom?
माणसा किअहु दीबाणहु कोई नसि भजि निकलै हरि दीबाणहु कोई किथै जाइआ ॥
LINE 31
ਸੋਐਸਾਹਰਿਦੀਬਾਨੁਵਸਿਆਭਗਤਾਕੈਹਿਰਦੈਤਿਨਿਰਹਦੇਖੁਹਦੇਆਣਿਸਭਿਭਗਤਾਅਗੈਖਲਵਾਇਆ
ਇਹੋ ਜਿਹਾ ਹਾਕਮ ਹਰੀ ਭਗਤਾਂ ਦੇ ਹਿਰਦੇ ਵਿਚ ਵੱਸਿਆ ਹੋਇਆ ਹੈ, ਉਸ ਨੇ "ਰਹਿੰਦੇ ਖੁੰਹਦੇ" ਸਾਰੇ ਜੀਵਾਂ ਨੂੰ ਲਿਆ ਕੇ ਭਗਤ ਜਨਾਂ ਦੇ ਅੱਗੇ ਖੜੇ ਕਰ ਦਿੱਤਾ ਹੈ (ਭਾਵ, ਚਰਨੀਂ ਲਿਆ ਪਾਇਆ ਹੈ)।
The Lord is such a King, who abides in the hearts of His devotees; He brings the others, and makes them stand before His devotees.
सो ऐसा हरि दीबानु वसिआ भगता कै हिरदै तिनि रहदे खुहदे आणि सभि भगता अगै खलवाइआ ॥
LINE 32
ਹਰਿਨਾਵੈਕੀਵਡਿਆਈਕਰਮਿਪਰਾਪਤਿਹੋਵੈਗੁਰਮੁਖਿਵਿਰਲੈਕਿਨੈਧਿਆਇਆ॥੧੪॥
ਪ੍ਰਭੂ ਦੀ ਖ਼ਾਸ ਮੇਹਰ ਨਾਲ ਹੀ ਪ੍ਰਭੂ ਦੇ ਨਾਮ ਦੀ ਵਡਿਆਈ (ਕਰਨ ਦਾ ਗੁਣ) ਪ੍ਰਾਪਤ ਹੁੰਦਾ ਹੈ; ਸਤਿਗੁਰੂ ਦੇ ਸਨਮੁਖ ਹੋ ਕੇ ਕੋਈ ਵਿਰਲਾ ਹੀ (ਨਾਮ) ਸਿਮਰਦਾ ਹੈ ॥੧੪॥
The glorious greatness of the Lord's Name is obtained only by His Grace; how few are the Gurmukhs who meditate on Him. ||14||
हरि नावै की वडिआई करमि परापति होवै गुरमुखि विरलै किनै धिआइआ ॥१४॥
LINE 33
ਸਲੋਕੁਮਃ
Shalok, Third Mahalaa:
सलोकु मः ३ ॥
LINE 34
ਬਿਨੁਸਤਿਗੁਰਸੇਵੇਜਗਤੁਮੁਆਬਿਰਥਾਜਨਮੁਗਵਾਇ
ਸਤਿਗੁਰੂ ਦੇ ਦੱਸੇ ਰਾਹ ਤੇ ਤੁਰਨ ਤੋਂ ਬਿਨਾ (ਮਨੁੱਖਾ) ਜਨਮ ਵਿਅਰਥ ਗਵਾ ਕੇ ਸੰਸਾਰ ਮੁਇਆ ਹੋਇਆ ਹੈ।
Without serving the True Guru, the people of the world are dead; they waste their lives away in vain.
बिनु सतिगुर सेवे जगतु मुआ बिरथा जनमु गवाइ ॥
LINE 35
ਦੂਜੈਭਾਇਅਤਿਦੁਖੁਲਗਾਮਰਿਜੰਮੈਆਵੈਜਾਇ
ਮਾਇਆ ਦੇ ਪਿਆਰ ਵਿਚ ਭਾਰੀ ਕਲੇਸ਼ ਲੱਗਦਾ ਹੈ ਤੇ (ਇਸੇ ਵਿਚ ਹੀ) ਮਰਦਾ ਹੈ ਫੇਰ ਜੰਮਦਾ ਹੈ, ਆਉਂਦਾ ਹੈ ਫੇਰ ਜਾਂਦਾ ਹੈ।
In love with duality, they suffer terrible pain; they die, and are reincarnated, and continue coming and going.
दूजै भाइ अति दुखु लगा मरि जंमै आवै जाइ ॥
LINE 36
ਵਿਸਟਾਅੰਦਰਿਵਾਸੁਹੈਫਿਰਿਫਿਰਿਜੂਨੀਪਾਇ
(ਇਸ ਦਾ ਵਿਕਾਰਾਂ ਦੇ) ਗੰਦ ਵਿਚ ਵਾਸ ਰਹਿੰਦਾ ਹੈ, ਪਰਤ ਪਰਤ ਕੇ ਜੂਨਾਂ ਵਿਚ ਪੈਂਦਾ ਹੈ।
They live in manure, and are reincarnated again and again.
विसटा अंदरि वासु है फिरि फिरि जूनी पाइ ॥
LINE 37
ਨਾਨਕਬਿਨੁਨਾਵੈਜਮੁਮਾਰਸੀਅੰਤਿਗਇਆਪਛੁਤਾਇ॥੧॥
ਹੇ ਨਾਨਕ! ਅਖ਼ੀਰਲੇ ਵੇਲੇ ਪਛੁਤਾਉਂਦਾ ਹੋਇਆ ਜਾਂਦਾ ਹੈ (ਕਿਉਂਕਿ ਉਸ ਵੇਲੇ ਚੇਤਾ ਆਉਂਦਾ ਹੈ) ਕਿ ਨਾਮ ਤੋਂ ਬਿਨਾ ਜਮ ਸਜ਼ਾ ਦੇਵੇਗਾ ॥੧॥
O Nanak, without the Name, the Messenger of Death punishes them; in the end, they depart regretting and repenting. ||1||
नानक बिनु नावै जमु मारसी अंति गइआ पछुताइ ॥१॥
LINE 38
ਮਃ
Third Mahalaa:
मः ३ ॥
LINE 39
ਇਸੁਜਗਮਹਿਪੁਰਖੁਏਕੁਹੈਹੋਰਸਗਲੀਨਾਰਿਸਬਾਈ
ਇਸ ਸੰਸਾਰ ਵਿਚ ਪਤੀ ਇੱਕੋ ਪਰਮਾਤਮਾ ਹੀ ਹੈ, ਹੋਰ ਸਾਰੀ ਸ੍ਰਿਸ਼ਟੀ (ਉਸ ਦੀਆਂ) ਇਸਤ੍ਰੀਆਂ ਹਨ।
In this world, there is one Husband Lord; all other beings are His brides.
इसु जग महि पुरखु एकु है होर सगली नारि सबाई ॥
ਅੰਗ 591 Santhya practice
0:00 / 0:00