ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 567
ਅੰਗ 567Preparing audio…
0:00 0:00
LINE 01
ਰਾਜੁਤੇਰਾਕਬਹੁਜਾਵੈ
ਤੇਰਾ ਰਾਜ ਕਦੇ ਭੀ ਨਾਸ ਹੋਣ ਵਾਲਾ ਨਹੀਂ ਹੈ।
Your rule shall never end.
राजु तेरा कबहु न जावै ॥
LINE 02
ਰਾਜੋਤੇਰਾਸਦਾਨਿਹਚਲੁਏਹੁਕਬਹੁਜਾਵਏ
ਤੇਰਾ ਰਾਜ ਸਦਾ ਅਟੱਲ ਰਹਿਣ ਵਾਲਾ ਹੈ, ਇਹ ਕਦੇ ਭੀ ਨਾਸ ਨਹੀਂ ਹੋ ਸਕਦਾ।
Your rule is eternal and unchanging; it shall never come to an end.
राजो त तेरा सदा निहचलु एहु कबहु न जावए ॥
LINE 03
ਚਾਕਰੁਤੇਰਾਸੋਇਹੋਵੈਜੋਇਸਹਜਿਸਮਾਵਏ
ਉਹੀ ਮਨੁੱਖ ਤੇਰਾ ਅਸਲ ਭਗਤ-ਸੇਵਕ ਹੈ ਜੋ (ਤੇਰਾ ਨਾਮ ਸਿਮਰ ਕੇ) ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ।
He alone becomes Your servant, who contemplates You in peaceful ease.
चाकरु त तेरा सोइ होवै जोइ सहजि समावए ॥
LINE 04
ਦੁਸਮਨੁਦੂਖੁਲਗੈਮੂਲੇਪਾਪੁਨੇੜਿਆਵਏ
ਕੋਈ ਉਸ ਦਾ ਵੈਰੀ ਨਹੀਂ ਬਣਦਾ, ਕੋਈ ਉਸ ਨੂੰ ਦੁੱਖ ਨਹੀਂ ਲਗਦਾ ਤੇ ਕੋਈ ਪਾਪ ਉਸ ਦੇ ਨੇੜੇ ਨਹੀਂ ਢੁਕਦਾ।
Enemies and pains shall never touch him, and sin shall never draw near him.
दुसमनु त दूखु न लगै मूले पापु नेड़ि न आवए ॥
LINE 05
ਹਉਬਲਿਹਾਰੀਸਦਾਹੋਵਾਏਕਤੇਰੇਨਾਵਏ॥੪॥
ਮੈਂ ਸਦਾ ਤੇਰੇ ਹੀ ਇਕ ਨਾਮ ਤੋਂ ਸਦਕੇ ਜਾਂਦਾ ਹਾਂ ॥੪॥
I am forever a sacrifice to the One Lord, and Your Name. ||4||
हउ बलिहारी सदा होवा एक तेरे नावए ॥४॥
LINE 06
ਜੁਗਹਜੁਗੰਤਰਿਭਗਤਤੁਮਾਰੇ
(ਹੇ ਪ੍ਰਭੂ!) ਹਰੇਕ ਜੁਗ ਵਿਚ ਹੀ ਤੇਰੇ ਭਗਤ ਮੌਜੂਦ ਰਹੇ ਹਨ।
Throughout the ages, Your devotees
जुगह जुगंतरि भगत तुमारे ॥
LINE 07
ਕੀਰਤਿਕਰਹਿਸੁਆਮੀਤੇਰੈਦੁਆਰੇ
ਜੋ, ਹੇ ਸੁਆਮੀ! ਤੇਰੇ ਦਰ ਤੇ ਤੇਰੀ ਸਿਫ਼ਤ-ਸਾਲਾਹ ਕਰਦੇ ਹਨ।
sing the Kirtan of Your Praises, O Lord Master, at Your Door.
कीरति करहि सुआमी तेरै दुआरे ॥
LINE 08
ਜਪਹਿਸਾਚਾਏਕੁਮੁਰਾਰੇ
ਜੋ ਸਦਾ ਤੈਨੂੰ ਸਦਾ-ਥਿਰ ਪ੍ਰਭੂ ਨੂੰ ਸਿਮਰਦੇ ਹਨ।
They meditate on the One True Lord.
जपहि त साचा एकु मुरारे ॥
LINE 09
ਸਾਚਾਮੁਰਾਰੇਤਾਮਿਜਾਪਹਿਜਾਮਿਮੰਨਿਵਸਾਵਹੇ
ਤੈਨੂੰ ਸਦਾ-ਥਿਰ ਨੂੰ ਉਹ ਤਦੋਂ ਹੀ ਜਪ ਸਕਦੇ ਹਨ ਜਦੋਂ ਤੂੰ ਆਪ ਉਹਨਾਂ ਦੇ ਮਨ ਵਿਚ ਆਪਣਾ ਨਾਮ ਵਸਾਂਦਾ ਹੈਂ,
Only then do they meditate on the True Lord, when they enshrine Him in their minds.
साचा मुरारे तामि जापहि जामि मंनि वसावहे ॥
LINE 10
ਭਰਮੋਭੁਲਾਵਾਤੁਝਹਿਕੀਆਜਾਮਿਏਹੁਚੁਕਾਵਹੇ
ਤੇ ਜਦੋਂ ਤੂੰ ਉਹਨਾਂ ਦੇ ਮਨ ਵਿਚੋਂ ਮਾਇਆ ਵਾਲੀ ਭਟਕਣਾ ਦੂਰ ਕਰਦਾ ਹੈਂ ਜੋ ਤੂੰ ਆਪ ਹੀ ਪੈਦਾ ਕੀਤੀ ਹੋਈ ਹੈ।
Doubt and delusion are Your making; when these are dispelled,
भरमो भुलावा तुझहि कीआ जामि एहु चुकावहे ॥
LINE 11
ਗੁਰਪਰਸਾਦੀਕਰਹੁਕਿਰਪਾਲੇਹੁਜਮਹੁਉਬਾਰੇ
ਗੁਰੂ ਦੀ ਕਿਰਪਾ ਦੀ ਰਾਹੀਂ ਤੂੰ ਆਪਣੇ ਭਗਤਾਂ ਉੱਤੇ ਮੇਹਰ ਕਰਦਾ ਹੈਂ, ਤੇ ਉਹਨਾਂ ਨੂੰ ਜਮਾਂ ਤੋਂ ਬਚਾ ਲੈਂਦਾ ਹੈਂ।
then, by Guru's Grace, You grant Your Grace, and save them from the noose of Death.
गुर परसादी करहु किरपा लेहु जमहु उबारे ॥
LINE 12
ਜੁਗਹਜੁਗੰਤਰਿਭਗਤਤੁਮਾਰੇ॥੫॥
ਹਰੇਕ ਜੁਗ ਵਿਚ ਹੀ ਤੇਰੇ ਭਗਤ-ਸੇਵਕ ਮੌਜੂਦ ਰਹੇ ਹਨ ॥੫॥
Throughout the ages, they are Your devotees. ||5||
जुगह जुगंतरि भगत तुमारे ॥५॥
LINE 13
ਵਡੇਮੇਰੇਸਾਹਿਬਾਅਲਖਅਪਾਰਾ
ਹੇ ਮੇਰੇ ਵੱਡੇ ਮਾਲਕ! ਹੇ ਅਦ੍ਰਿਸ਼ਟ ਮਾਲਕ! ਹੇ ਬੇਅੰਤ ਮਾਲਕ!
O my Great Lord and Master, You are unfathomable and infinite.
वडे मेरे साहिबा अलख अपारा ॥
LINE 14
ਕਿਉਕਰਿਕਰਉਬੇਨੰਤੀਹਉਆਖਿਜਾਣਾ
ਮੈਂ (ਤੇਰੇ ਦਰ ਤੇ) ਕਿਵੇਂ ਬੇਨਤੀ ਕਰਾਂ? ਮੈਨੂੰ ਤਾਂ ਬੇਨਤੀ ਕਰਨੀ ਭੀ ਨਹੀਂ ਆਉਂਦੀ।
How should I make and offer my prayer? I do not know what to say.
किउ करि करउ बेनंती हउ आखि न जाणा ॥
LINE 15
ਨਦਰਿਕਰਹਿਤਾਸਾਚੁਪਛਾਣਾ
ਜੇ ਤੂੰ ਆਪ (ਮੇਰੇ ਉਤੇ) ਮੇਹਰ ਦੀ ਨਿਗਾਹ ਕਰੇਂ ਤਾਂ ਹੀ ਮੈਂ ਤੇਰੇ ਸਦਾ-ਥਿਰ ਨਾਮ ਨਾਲ ਸਾਂਝ ਪਾ ਸਕਦਾ ਹਾਂ।
If You bless me with Your Glance of Grace, I realize the Truth.
नदरि करहि ता साचु पछाणा ॥
LINE 16
ਸਾਚੋਪਛਾਣਾਤਾਮਿਤੇਰਾਜਾਮਿਆਪਿਬੁਝਾਵਹੇ
ਤੇਰਾ ਸਦਾ-ਥਿਰ ਨਾਮ ਮੈਂ ਤਦੋਂ ਹੀ ਪਛਾਣ ਸਕਦਾ ਹਾਂ ਜਦੋਂ ਤੂੰ ਆਪ ਮੈਨੂੰ ਇਹ ਸੂਝ ਬਖ਼ਸ਼ੇਂ।
Only then do I come to realize the Truth, when You Yourself instruct me.
साचो पछाणा तामि तेरा जामि आपि बुझावहे ॥
LINE 17
ਦੂਖਭੂਖਸੰਸਾਰਿਕੀਏਸਹਸਾਏਹੁਚੁਕਾਵਹੇ
ਜਦੋਂ ਤੂੰ ਮੇਰੇ ਮਨ ਵਿਚੋਂ ਮਾਇਆ ਦੀ ਤ੍ਰਿਸ਼ਨਾ ਅਤੇ ਦੁੱਖਾਂ ਦਾ ਸਹਿਮ ਦੂਰ ਕਰੇਂ ਜੇਹੜੇ ਕਿ ਜਗਤ ਵਿਚ ਤੂੰ ਆਪ ਹੀ ਪੈਦਾ ਕੀਤੇ ਹੋਏ ਹਨ।
The pain and hunger of the world are Your making; dispel this doubt.
दूख भूख संसारि कीए सहसा एहु चुकावहे ॥
LINE 18
ਬਿਨਵੰਤਿਨਾਨਕੁਜਾਇਸਹਸਾਬੁਝੈਗੁਰਬੀਚਾਰਾ
ਨਾਨਕ ਬੇਨਤੀ ਕਰਦਾ ਹੈ ਕਿ ਜਦੋਂ ਮਨੁੱਖ ਗੁਰੂ ਦੇ ਸ਼ਬਦ ਦੀ ਵਿਚਾਰ ਸਮਝਦਾ ਹੈ ਤਾਂ ਸਹਿਮ ਦੂਰ ਹੋ ਜਾਂਦਾ ਹੈ,
Prays Nanak, ones skepticism is taken away, when he understands the Guru's wisdom.
बिनवंति नानकु जाइ सहसा बुझै गुर बीचारा ॥
LINE 19
ਵਡਾਸਾਹਿਬੁਹੈਆਪਿਅਲਖਅਪਾਰਾ॥੬॥
ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਆਪ (ਸਭ ਜੀਵਾਂ ਦਾ) ਵੱਡਾ ਮਾਲਕ ਹੈ ॥੬॥
The Great Lord Master is unfathomable and infinite. ||6||
वडा साहिबु है आपि अलख अपारा ॥६॥
LINE 20
ਤੇਰੇਬੰਕੇਲੋਇਣਦੰਤਰੀਸਾਲਾ
ਤੇਰੇ ਸੁੰਦਰ ਹਨ ਨੈਣ ਅਤੇ ਰਸੀਲੇ ਦੰਦ,
Your eyes are so beautiful, and Your teeth are delightful.
तेरे बंके लोइण दंत रीसाला ॥
LINE 21
ਸੋਹਣੇਨਕਜਿਨਲੰਮੜੇਵਾਲਾ
ਨਕ ਸੁਨੱਖਾ ਹੈ ਅਤੇ ਜਿਸ ਦੇ ਲੰਮੇ ਕੇਸ।
Your nose is so graceful, and Your hair is so long.
सोहणे नक जिन लंमड़े वाला ॥
LINE 22
ਕੰਚਨਕਾਇਆਸੁਇਨੇਕੀਢਾਲਾ
ਸਰੀਰ ਸੋਨੇ ਵਰਗਾ ਸੁੱਧ ਅਰੋਗ ਹੈ,
Your body is so precious, cast in gold.
कंचन काइआ सुइने की ढाला ॥
LINE 23
ਸੋਵੰਨਢਾਲਾਕ੍ਰਿਸਨਮਾਲਾਜਪਹੁਤੁਸੀਸਹੇਲੀਹੋ
ਤੇ ਸੋਨੇ ਦੀ ਬਣੀ ਹੋਈ ਕ੍ਰਿਸ਼ਨ-ਮਾਲਾ ਕੋਲ ਹੈ। ਤੁਸੀਂ ਉਸ (ਪ੍ਰਭੂ) ਦਾ ਆਰਾਧਨ ਕਰੋ, ਹੇ ਮੇਰੀਓ ਸਖੀਓ!
His body is cast in gold, and He wears Krishna's mala; meditate on Him, O sisters.
सोवंन ढाला क्रिसन माला जपहु तुसी सहेलीहो ॥
LINE 24
ਜਮਦੁਆਰਿਹੋਹੁਖੜੀਆਸਿਖਸੁਣਹੁਮਹੇਲੀਹੋ
ਇੰਜ ਤੁਸੀਂ (ਅੰਤ ਵੇਲੇ) ਜਮ-ਰਾਜ ਦੇ ਦਰਵਾਜ਼ੇ ਤੇ ਖੜੀਆਂ ਨਹੀਂ ਹੋਵੋਗੀਆਂ, ਮੇਰੀ ਸਿੱਖਿਆ ਸੁਣੋ; ਹੇ ਜੀਵ-ਇਸਤ੍ਰੀਓ!
You shall not have to stand at Death's door, O sisters, if you listen to these teachings.
जम दुआरि न होहु खड़ीआ सिख सुणहु महेलीहो ॥
LINE 25
ਹੰਸਹੰਸਾਬਗਬਗਾਲਹੈਮਨਕੀਜਾਲਾ
ਇੰਜ (ਨਾਮ-ਸਿਮਰਨ ਨਾਲ) ਮਨ ਤੋਂ ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈ, ਤੇ ਪਰਮ ਬਗਲੇ ਤੋਂ ਸ੍ਰੇਸ਼ਟ ਹੰਸ ਬਣ ਜਾਈਦਾ ਹੈ (ਭਾਵ, ਨੀਚ-ਜੀਵਨ ਤੋਂ ਉੱਚੇ ਜੀਵਨ ਵਾਲੇ ਗੁਰਮੁਖ ਬਣ ਜਾਈਦਾ ਹੈ)।
From a crane, you shall be transformed into a swan, and the filth of your mind shall be removed.
हंस हंसा बग बगा लहै मन की जाला ॥
LINE 26
ਬੰਕੇਲੋਇਣਦੰਤਰੀਸਾਲਾ॥੭॥
ਉਸ ਦੇ ਸੁੰਦਰ ਹਨ ਨੈਣ ਅਤੇ ਰਸੀਲੇ ਦੰਦ ॥੭॥
Your eyes are so beautiful, and Your teeth are delightful. ||7||
बंके लोइण दंत रीसाला ॥७॥
LINE 27
ਤੇਰੀਚਾਲਸੁਹਾਵੀਮਧੁਰਾੜੀਬਾਣੀ
ਸੁਹਣੀ ਹੈ ਤੇਰੀ ਟੋਰ ਅਤੇ ਮਿੱਠੜੀ ਤੇਰੀ ਬੋਲੀ।
Your walk is so graceful, and Your speech is so sweet.
तेरी चाल सुहावी मधुराड़ी बाणी ॥
LINE 28
ਕੁਹਕਨਿਕੋਕਿਲਾਤਰਲਜੁਆਣੀ
ਤੂੰ ਕੋਇਲ ਦੀ ਤਰ੍ਹਾਂ ਕੂਕਦਾ ਹੈਂ ਅਤੇ ਚੰਚਲ ਹੈ ਤੇਰੀ ਜੁਆਨੀ।
You coo like a songbird, and your youthful beauty is alluring.
कुहकनि कोकिला तरल जुआणी ॥
LINE 29
ਤਰਲਾਜੁਆਣੀਆਪਿਭਾਣੀਇਛਮਨਕੀਪੂਰੀਏ
ਤੇਰੀ ਚੜ੍ਹਦੀ ਜੁਆਨੀ ਮਨ-ਭਾਉਂਦੀ ਹੈ ਤੇ ਦਿਲ ਦੀਆਂ ਖਾਹਿਸ਼ਾ ਪੂਰੀਆਂ ਕਰਦੀ ਹੈ।
Your youthful beauty is so alluring; it pleases You, and it fulfills the heart's desires.
तरला जुआणी आपि भाणी इछ मन की पूरीए ॥
LINE 30
ਸਾਰੰਗਜਿਉਪਗੁਧਰੈਠਿਮਿਠਿਮਿਆਪਿਆਪੁਸੰਧੂਰਏ
ਤੇਰੀ ਚਾਲ ਹੈ ਮਸਤ ਹਾਥੀ ਵਾਂਗ ਬੜੀ ਮਟਕ ਨਾਲ ਤੁਰਨ ਵਾਲੀ,
Like an elephant, You step with Your Feet so carefully; You are satisfied with Yourself.
सारंग जिउ पगु धरै ठिमि ठिमि आपि आपु संधूरए ॥
LINE 31
ਸ੍ਰੀਰੰਗਰਾਤੀਫਿਰੈਮਾਤੀਉਦਕੁਗੰਗਾਵਾਣੀ
ਜੋ ਆਪਣੇ ਸ੍ਰੇਸ਼ਟ ਕੰਤ ਦੀ ਪ੍ਰੀਤ ਨਾਲ ਰੰਗੀਜੀ ਹੈ ਤੇ ਮਤਵਾਲੀ ਹੋ ਗੰਗਾ ਦੇ ਪਾਣੀ ਵਾਗੂੰ ਫਿਰਦੀ ਹੈ।
She who is imbued with the Love of such a Great Lord, flows intoxicated, like the waters of the Ganges.
स्रीरंग राती फिरै माती उदकु गंगा वाणी ॥
LINE 32
ਬਿਨਵੰਤਿਨਾਨਕੁਦਾਸੁਹਰਿਕਾਤੇਰੀਚਾਲਸੁਹਾਵੀਮਧੁਰਾੜੀਬਾਣੀ॥੮॥੨॥
ਹਰੀ ਦਾ ਦਾਸ ਨਾਨਕ ਬੇਨਤੀ ਕਰਦਾ ਹੈ ਕਿ, ਹੇ ਪ੍ਰਭੂ, ਤੇਰੀ ਚਾਲ ਸੁਹਾਵਣੀ ਹੈ ਤੇ ਤੇਰੀ ਬੋਲੀ ਮਿੱਠੀ ਮਿੱਠੀ ਹੈ ॥੮॥੨॥
Prays Nanak, I am Your slave, O Lord; Your walk is so graceful, and Your speech is so sweet. ||8||2||
बिनवंति नानकु दासु हरि का तेरी चाल सुहावी मधुराड़ी बाणी ॥८॥२॥
LINE 33
ਵਡਹੰਸੁਮਹਲਾਛੰਤ
ਰਾਗ ਵਡਹੰਸ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਛੰਤ'।
Wadahans, Third Mahalaa, Chhant:
वडहंसु महला ३ छंत ॥
LINE 34
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 35
ਆਪਣੇਪਿਰਕੈਰੰਗਿਰਤੀਮੁਈਏਸੋਭਾਵੰਤੀਨਾਰੇ
ਹੇ ਮਾਇਆ ਦੇ ਮੋਹ ਵਲੋਂ ਅਛੋਹ ਹੋ ਚੁਕੀ ਜੀਵ-ਇਸਤ੍ਰੀਏ! ਤੂੰ ਸੋਭਾ ਵਾਲੀ ਹੋ ਗਈ ਹੈਂ, ਕਿਉਂਕਿ ਤੂੰ ਆਪਣੇ ਪਤੀ-ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਗਈ ਹੈਂ।
Let yourself be imbued with the Love of your Husband Lord, O beautiful, mortal bride.
आपणे पिर कै रंगि रती मुईए सोभावंती नारे ॥
LINE 36
ਸਚੈਸਬਦਿਮਿਲਿਰਹੀਮੁਈਏਪਿਰੁਰਾਵੇਭਾਇਪਿਆਰੇ
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਤੂੰ ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਲੀਨ ਰਹਿੰਦੀ ਹੈਂ, ਤੈਨੂੰ ਤੇਰੇ ਇਸ ਪ੍ਰੇਮ ਪਿਆਰ ਦੇ ਕਾਰਨ ਪ੍ਰਭੂ-ਪਤੀ ਆਪਣੇ ਚਰਨਾਂ ਵਿਚ ਜੋੜੀ ਰੱਖਦਾ ਹੈ।
Let yourself remain merged in the True Word of the Shabad, O mortal bride; savor and enjoy the Love of your Beloved Husband Lord.
सचै सबदि मिलि रही मुईए पिरु रावे भाइ पिआरे ॥
LINE 37
ਸਚੈਭਾਇਪਿਆਰੀਕੰਤਿਸਵਾਰੀਹਰਿਹਰਿਸਿਉਨੇਹੁਰਚਾਇਆ
ਜੇਹੜੀ ਜੀਵ-ਇਸਤ੍ਰੀ ਨੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਪਿਆਰ ਪਾਇਆ, ਨੇਹੁ ਪੈਦਾ ਕੀਤਾ, ਪ੍ਰਭੂ-ਪਤੀ ਨੇ ਉਸ ਦਾ ਜੀਵਨ ਸੋਹਣਾ ਬਣਾ ਦਿੱਤਾ।
The Husband Lord embellishes His beloved bride with His True Love; she is in love with the Lord, Har, Har.
सचै भाइ पिआरी कंति सवारी हरि हरि सिउ नेहु रचाइआ ॥
LINE 38
ਆਪੁਗਵਾਇਆਤਾਪਿਰੁਪਾਇਆਗੁਰਕੈਸਬਦਿਸਮਾਇਆ
ਜਦੋਂ ਜੀਵ-ਇਸਤ੍ਰੀ ਨੇ ਆਪਾ-ਭਾਵ ਦੂਰ ਕੀਤਾ, ਤਦੋਂ ਉਸ ਨੇ ਪ੍ਰਭੂ-ਪਤੀ ਨੂੰ ਲੱਭ ਲਿਆ ਤੇ ਗੁਰੂ ਦੇ ਸ਼ਬਦ ਨਾਲ ਲੀਨ ਹੋ ਗਈ।
Renouncing her self-centeredness, she attains her Husband Lord, and remains merged in the Word of the Guru's Shabad.
आपु गवाइआ ता पिरु पाइआ गुर कै सबदि समाइआ ॥
LINE 39
ਸਾਧਨਸਬਦਿਸੁਹਾਈਪ੍ਰੇਮਕਸਾਈਅੰਤਰਿਪ੍ਰੀਤਿਪਿਆਰੀ
ਪ੍ਰਭੂ-ਪ੍ਰੇਮ ਦੀ ਖਿੱਚੀ ਹੋਈ ਸੁਚੱਜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਰਾਹੀਂ ਸੋਹਣੇ ਜੀਵਨ ਵਾਲੀ ਬਣ ਜਾਂਦੀ ਹੈ, ਉਸ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਦੀ ਪ੍ਰੀਤ ਟਿਕੀ ਰਹਿੰਦੀ ਹੈ।
That soul bride is adorned, who is attracted by His Love, and who treasures the Love of her Beloved within her heart.
सा धन सबदि सुहाई प्रेम कसाई अंतरि प्रीति पिआरी ॥
LINE 40
ਨਾਨਕਸਾਧਨਮੇਲਿਲਈਪਿਰਿਆਪੇਸਾਚੈਸਾਹਿਸਵਾਰੀ॥੧॥
ਹੇ ਨਾਨਕ! ਇਹੋ ਜਿਹੀ ਸੁਚੱਜੀ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨੇ ਆਪ ਹੀ ਆਪਣੇ ਨਾਲ ਮਿਲਾ ਲਿਆ ਹੈ, ਸਦਾ ਕਾਇਮ ਰਹਿਣ ਵਾਲੇ ਸ਼ਾਹ ਨੇ ਉਸ ਦਾ ਜੀਵਨ ਸੰਵਾਰ ਦਿੱਤਾ ਹੈ ॥੧॥
O Nanak, the Lord blends that soul bride with Himself; the True King adorns her. ||1||
नानक सा धन मेलि लई पिरि आपे साचै साहि सवारी ॥१॥
LINE 41
ਨਿਰਗੁਣਵੰਤੜੀਏਪਿਰੁਦੇਖਿਹਦੂਰੇਰਾਮ
ਹੇ ਗੁਣ-ਹੀਣ ਜਿੰਦੇ! ਪ੍ਰਭੂ-ਪਤੀ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖਿਆ ਕਰ।
O worthless bride, see your Husband Lord ever-present.
निरगुणवंतड़ीए पिरु देखि हदूरे राम ॥
LINE 42
ਗੁਰਮੁਖਿਜਿਨੀਰਾਵਿਆਮੁਈਏਪਿਰੁਰਵਿਰਹਿਆਭਰਪੂਰੇਰਾਮ
ਹੇ ਮੋਈ ਹੋਈ ਜਿੰਦੇ! ਜੋ ਗੁਰੂ ਦੇ ਸਨਮੁੱਖ ਹੋ ਕੇ ਪ੍ਰਭੂ-ਪੱਤੀ ਦਾ ਸਿਮਰਨ ਕਰਦਾ ਹੈ ਉਸ ਨੂੰ ਪ੍ਰਭੂ ਪੂਰੇ ਤੌਰ ਤੇ ਵਿਆਪਕ ਦਿਖਦਾ ਹੈ।
One who, as Gurmukh, enjoys her Husband Lord, O mortal bride, knows Him to be all-pervading everywhere.
गुरमुखि जिनी राविआ मुईए पिरु रवि रहिआ भरपूरे राम ॥
ਅੰਗ 567 Santhya practice
0:00 / 0:00