ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 347
ਅੰਗ 347Preparing audio…
0:00 0:00
LINE 01
ਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ੴ सति नामु करता पुरखु निरभउ निरवैरु अकाल मूरति अजूनी सैभं गुर प्रसादि ॥
LINE 02
ਰਾਗੁਆਸਾਮਹਲਾਘਰੁਸੋਦਰੁ
Raag Aasaa, First Mahalaa, First House, So Dar ~ That Gate:
रागु आसा महला १ घरु १ सो दरु ॥
LINE 03
ਸੋਦਰੁਤੇਰਾਕੇਹਾਸੋਘਰੁਕੇਹਾਜਿਤੁਬਹਿਸਰਬਸਮੑਾਲੇ
ਉਹ ਦਰ-ਘਰ ਬੜਾ ਹੀ ਅਸਚਰਜ ਹੈ, ਜਿਥੇ ਬੈਠ ਕੇ (ਹੇ ਨਿਰੰਕਾਰ!) ਤੂੰ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈਂ।
What is that Gate, and what is that Home, in which You sit and take care of all?
सो दरु तेरा केहा सो घरु केहा जितु बहि सरब समाले ॥
LINE 04
ਵਾਜੇਤੇਰੇਨਾਦਅਨੇਕਅਸੰਖਾਕੇਤੇਤੇਰੇਵਾਵਣਹਾਰੇ
(ਤੇਰੀ ਇਸ ਰਚੀ ਹੋਈ ਕੁਦਰਤਿ ਵਿਚ) ਅਨੇਕਾਂ ਤੇ ਅਣਗਿਣਤ ਵਾਜੇ ਤੇ ਰਾਗ ਹਨ, ਬੇਅੰਤ ਹੀ ਜੀਵ (ਉਹਨਾਂ ਵਾਜਿਆਂ ਨੂੰ) ਵਜਾਣ ਵਾਲੇ ਹਨ।
Countless musical instruments of so many various kinds vibrate there for You; so many are the musicians there for You.
वाजे तेरे नाद अनेक असंखा केते तेरे वावणहारे ॥
LINE 05
ਕੇਤੇਤੇਰੇਰਾਗਪਰੀਸਿਉਕਹੀਅਹਿਕੇਤੇਤੇਰੇਗਾਵਣਹਾਰੇ
ਰਾਗਣੀਆਂ ਸਣੇ ਬੇਅੰਤ ਹੀ ਰਾਗ ਕਹੇ ਜਾਂਦੇ ਹਨ ਅਤੇ ਅਨੇਕਾਂ ਹੀ ਜੀਵ (ਇਹਨਾਂ ਰਾਗਾਂ ਦੇ) ਗਾਵਣ ਵਾਲੇ ਹਨ (ਜੋ ਤੈਨੂੰ ਗਾ ਰਹੇ ਹਨ)।
There are so many Ragas there for You, along with their accompanying harmonies; so many minstrels sing to You.
केते तेरे राग परी सिउ कहीअहि केते तेरे गावणहारे ॥
LINE 06
ਗਾਵਨਿੑਤੁਧਨੋਪਉਣੁਪਾਣੀਬੈਸੰਤਰੁਗਾਵੈਰਾਜਾਧਰਮਦੁਆਰੇ
(ਹੇ ਨਿਰੰਕਾਰ!) ਹਵਾ, ਪਾਣੀ, ਅੱਗ ਤੇਰੇ ਗੁਣ ਗਾ ਰਹੇ ਹਨ। ਧਰਮਰਾਜ ਤੇਰੇ ਦਰ ਤੇ (ਖਲੋ ਕੇ) ਤੈਨੂੰ ਵਡਿਆਇ ਰਿਹਾ ਹੈ।
The winds sing to You, as do water and fire; the Righteous Judge of Dharma sings at Your Door.
गावनि तुधनो पउणु पाणी बैसंतरु गावै राजा धरम दुआरे ॥
LINE 07
ਗਾਵਨਿੑਤੁਧਨੋਚਿਤੁਗੁਪਤੁਲਿਖਿਜਾਣਨਿਲਿਖਿਲਿਖਿਧਰਮੁਵੀਚਾਰੇ
ਉਹ ਚਿਤ੍ਰਗੁਪਤ ਭੀ ਜੋ (ਜੀਵਾਂ ਦੇ ਚੰਗੇ ਮੰਦੇ ਕਰਮਾਂ ਦੇ ਲੇਖੇ) ਲਿਖਣੇ ਜਾਣਦੇ ਹਨ ਅਤੇ ਜਿਨ੍ਹਾਂ ਦੇ ਲਿਖੇ ਹੋਏ ਲੇਖੇ ਧਰਮਰਾਜ ਵਿਚਾਰਦਾ ਹੈ, ਤੇਰੀਆਂ ਵਡਿਆਈਆਂ ਕਰ ਰਹੇ ਹਨ।
Chitar and Gupat, the recording angels of the conscious and the subconscious, sing to You; they know, and they write, and on the basis of what they write, the Lord of Dharma passes judgement.
गावनि तुधनो चितु गुपतु लिखि जाणनि लिखि लिखि धरमु वीचारे ॥
LINE 08
ਗਾਵਨਿੑਤੁਧਨੋਈਸਰੁਬ੍ਰਹਮਾਦੇਵੀਸੋਹਨਿਤੇਰੇਸਦਾਸਵਾਰੇ
(ਹੇ ਅਕਾਲ ਪੁਰਖ!) ਦੇਵੀਆਂ, ਸ਼ਿਵ ਤੇ ਬ੍ਰਹਮਾ ਜੋ ਤੇਰੇ ਸਵਾਰੇ ਹੋਏ ਹਨ ਤੇ ਸੋਭ ਰਹੇ ਹਨ, ਤੈਨੂੰ ਗਾ ਰਹੇ ਹਨ।
Shiva and Brahma and the Goddess Parvaati, so beautiful and ever adorned by You, sing to You.
गावनि तुधनो ईसरु ब्रहमा देवी सोहनि तेरे सदा सवारे ॥
LINE 09
ਗਾਵਨਿੑਤੁਧਨੋਇੰਦ੍ਰਇੰਦ੍ਰਾਸਣਿਬੈਠੇਦੇਵਤਿਆਦਰਿਨਾਲੇ
ਕਈ ਇੰਦ੍ਰ ਆਪਣੇ ਤਖ਼ਤ ਉਤੇ ਬੈਠੇ ਹੋਏ ਦੇਵਤਿਆਂ ਸਮੇਤ ਤੇਰੇ ਦਰ ਤੇ ਤੈਨੂੰ ਸਾਲਾਹ ਰਹੇ ਹਨ।
The Indras, seated upon their celestial thrones, with the deities at Your Gate, sing to You.
गावनि तुधनो इंद्र इंद्रासणि बैठे देवतिआ दरि नाले ॥
LINE 10
ਗਾਵਨਿੑਤੁਧਨੋਸਿਧਸਮਾਧੀਅੰਦਰਿਗਾਵਨਿੑਤੁਧਨੋਸਾਧਬੀਚਾਰੇ
ਸਿੱਧ ਲੋਕ ਸਮਾਧੀਆਂ ਲਾ ਕੇ ਤੈਨੂੰ ਗਾ ਰਹੇ ਹਨ, ਸਾਧ ਵਿਚਾਰ ਕਰ ਕਰ ਕੇ ਤੈਨੂੰ ਸਾਲਾਹ ਰਹੇ ਹਨ।
The Siddhas in Samaadhi sing to You, and the Holy Saints, in their contemplative meditation, sing to You.
गावनि तुधनो सिध समाधी अंदरि गावनि तुधनो साध बीचारे ॥
LINE 11
ਗਾਵਨਿੑਤੁਧਨੋਜਤੀਸਤੀਸੰਤੋਖੀਗਾਵਨਿਤੁਧਨੋਵੀਰਕਰਾਰੇ
ਜਤ-ਧਾਰੀ, ਦਾਨ ਕਰਨ ਵਾਲੇ ਤੇ ਸੰਤੋਖ ਵਾਲੇ ਪੁਰਸ਼ ਤੇਰੇ ਗੁਣ ਗਾ ਰਹੇ ਹਨ, ਅਤੇ (ਬੇਅੰਤ) ਤਕੜੇ ਸੂਰਮੇ ਤੇਰੀਆਂ ਵਡਿਆਈਆਂ ਕਰ ਰਹੇ ਹਨ।
The celibates, the truthful and the patient beings sing to You, and the mighty warriors sing to You.
गावनि तुधनो जती सती संतोखी गावनि तुधनो वीर करारे ॥
LINE 12
ਗਾਵਨਿਤੁਧਨੋਪੰਡਿਤਪੜੇਰਖੀਸੁਰਜੁਗੁਜੁਗੁਬੇਦਾਨਾਲੇ
(ਹੇ ਅਕਾਲ ਪੁਰਖ!) ਪੜ੍ਹੇ ਹੋਏ ਪੰਡਿਤ ਤੇ ਮਹਾ ਰਿਖੀ ਵੇਦਾਂ ਸਣੇ ਤੈਨੂੰ ਗਾ ਰਹੇ ਹਨ।
The scholarly Pandits sing to You, along with the holy Rishis and the readers of the Vedas throughout the ages.
गावनि तुधनो पंडित पड़े रखीसुर जुगु जुगु बेदा नाले ॥
LINE 13
ਗਾਵਨਿਤੁਧਨੋਮੋਹਣੀਆਮਨੁਮੋਹਨਿਸੁਰਗੁਮਛੁਪਇਆਲੇ
ਸੁੰਦਰ ਇਸਤ੍ਰੀਆਂ ਜੋ ਮਨ ਨੂੰ ਮੋਂਹਦੀਆਂ ਹਨ, ਤੈਨੂੰ ਗਾ ਰਹੀਆਂ ਹਨ, ਸੁਰਗ-ਲੋਕ, ਮਾਤ-ਲੋਕ, ਪਾਤਾਲ-ਲੋਕ ਤੈਨੂੰ ਗਾ ਰਹੇ ਹਨ।
The Mohinis, the heavenly beauties who entice the heart in paradise, in this world and in the nether regions, sing to You.
गावनि तुधनो मोहणीआ मनु मोहनि सुरगु मछु पइआले ॥
LINE 14
ਗਾਵਨਿੑਤੁਧਨੋਰਤਨਉਪਾਏਤੇਰੇਜੇਤੇਅਠਸਠਿਤੀਰਥਨਾਲੇ
(ਹੇ ਨਿਰੰਕਾਰ!) ਜਿਤਨੇ ਭੀ ਤੇਰੇ ਪੈਦਾ ਕੀਤੇ ਹੋਏ ਰਤਨ ਹਨ, ਉਹ ਅਠਾਹਠ ਤੀਰਥਾਂ ਸਮੇਤ ਤੈਨੂੰ ਗਾ ਰਹੇ ਹਨ।
The fourteen priceless jewels created by You, and the sixty-eight holy places of pilgrimage, sing to You.
गावनि तुधनो रतन उपाए तेरे जेते अठसठि तीरथ नाले ॥
LINE 15
ਗਾਵਨਿੑਤੁਧਨੋਜੋਧਮਹਾਬਲਸੂਰਾਗਾਵਨਿੑਤੁਧਨੋਖਾਣੀਚਾਰੇ
ਵੱਡੇ ਬਲ ਵਾਲੇ ਜੋਧੇ ਤੇ ਸੂਰਮੇ ਤੇਰੀ ਸਿਫ਼ਤਿ ਕਰ ਰਹੇ ਹਨ। ਚੌਹਾਂ ਹੀ ਖਾਣੀਆਂ ਦੇ ਜੀਅ ਜੰਤ ਤੈਨੂੰ ਗਾ ਰਹੇ ਹਨ।
The mighty warriors and the divine heroes sing to You, and the four sources of creation sing to You.
गावनि तुधनो जोध महाबल सूरा गावनि तुधनो खाणी चारे ॥
LINE 16
ਗਾਵਨਿੑਤੁਧਨੋਖੰਡਮੰਡਲਬ੍ਰਹਮੰਡਾਕਰਿਕਰਿਰਖੇਤੇਰੇਧਾਰੇ
ਸਾਰੀ ਸ੍ਰਿਸ਼ਟੀ, ਸ੍ਰਿਸ਼ਟੀ ਦੇ ਸਾਰੇ ਖੰਡ ਅਤੇ ਚੱਕ੍ਰ, ਜੋ ਤੂੰ ਪੈਦਾ ਕਰ ਕੇ ਟਿਕਾ ਰੱਖੇ ਹਨ; ਤੈਨੂੰ ਗਾਉਂਦੇ ਹਨ।
The continents, the worlds and the solar systems, created and installed by Your Hand, sing to You.
गावनि तुधनो खंड मंडल ब्रहमंडा करि करि रखे तेरे धारे ॥
LINE 17
ਸੇਈਤੁਧਨੋਗਾਵਨਿੑਜੋਤੁਧੁਭਾਵਨਿੑਰਤੇਤੇਰੇਭਗਤਰਸਾਲੇ
(ਹੇ ਅਕਾਲ ਪੁਰਖ!) (ਅਸਲ ਵਿਚ ਤਾਂ) ਉਹੋ ਤੇਰੇ ਪ੍ਰੇਮ ਵਿਚ ਰੱਤੇ ਰਸੀਏ ਭਗਤ ਜਨ ਤੈਨੂੰ ਗਾਉਂਦੇ ਹਨ (ਭਾਵ, ਉਨ੍ਹਾਂ ਦਾ ਹੀ ਗਾਉਣਾ ਸਫਲ ਹੈ) ਜੋ ਤੈਨੂੰ ਚੰਗੇ ਲੱਗਦੇ ਹਨ।
They alone sing to You, who are pleasing to Your Will, and who are imbued with the nectar of Your devotional worship.
सेई तुधनो गावनि जो तुधु भावनि रते तेरे भगत रसाले ॥
LINE 18
ਹੋਰਿਕੇਤੇਤੁਧਨੋਗਾਵਨਿਸੇਮੈਚਿਤਿਆਵਨਿਨਾਨਕੁਕਿਆਬੀਚਾਰੇ
ਅਨੇਕਾਂ ਹੋਰ ਜੀਵ ਤੈਨੂੰ ਗਾ ਰਹੇ ਹਨ, ਜੇਹੜੇ ਮੈਥੋਂ ਗਿਣੇ ਭੀ ਨਹੀਂ ਜਾ ਸਕਦੇ। (ਭਲਾ) ਨਾਨਕ (ਵਿਚਾਰਾ) ਕੀਹ ਵਿਚਾਰ ਕਰ ਸਕਦਾ ਹੈ?
So many others sing to You, they do not come into my mind; how can Nanak think of them?
होरि केते तुधनो गावनि से मै चिति न आवनि नानकु किआ बीचारे ॥
LINE 19
ਸੋਈਸੋਈਸਦਾਸਚੁਸਾਹਿਬੁਸਾਚਾਸਾਚੀਨਾਈ
ਉਹ ਪਰਮਾਤਮਾ ਸਦਾ-ਥਿਰ ਹੈ, ਉਹ ਮਾਲਕ ਸੱਚਾ ਹੈ, ਉਸ ਦੀ ਵਡਿਆਈ ਭੀ ਸਦਾ ਅਟੱਲ ਹੈ।
That Lord and Master - He is True, forever True; He is True, and True is His Name.
सोई सोई सदा सचु साहिबु साचा साची नाई ॥
LINE 20
ਹੈਭੀਹੋਸੀਜਾਇਜਾਸੀਰਚਨਾਜਿਨਿਰਚਾਈ
ਜਿਸ ਅਕਾਲ ਪੁਰਖ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਐਸ ਵੇਲੇ ਮੌਜੂਦ ਹੈ, ਸਦਾ ਰਹੇਗਾ, ਨਾਹ ਉਹ ਜੰਮਿਆ ਹੈ ਅਤੇ ਨਾਹ ਹੀ ਉਹ ਮਰੇਗਾ।
He who created the creation is True, and He shall always be True; He shall not depart, even when the creation departs.
है भी होसी जाइ न जासी रचना जिनि रचाई ॥
LINE 21
ਰੰਗੀਰੰਗੀਭਾਤੀਜਿਨਸੀਮਾਇਆਜਿਨਿਉਪਾਈ
ਜਿਸ ਅਕਾਲ ਪੁਰਖ ਨੇ ਕਈ ਰੰਗਾਂ, ਕਿਸਮਾਂ ਅਤੇ ਜਿਨਸਾਂ ਦੀ ਮਾਇਆ ਰਚ ਦਿੱਤੀ ਹੈ,
He created the world of Maya with its various colors and species.
रंगी रंगी भाती जिनसी माइआ जिनि उपाई ॥
LINE 22
ਕਰਿਕਰਿਦੇਖੈਕੀਤਾਅਪਣਾਜਿਉਤਿਸਦੀਵਡਿਆਈ
ਉਹ ਜਿਵੇਂ ਉਸ ਦੀ ਰਜ਼ਾ ਹੈ (ਭਾਵ, ਜੇਡਾ ਵੱਡਾ ਆਪ ਹੈ ਓਡੇ ਵੱਡੇ ਜਿਗਰੇ ਨਾਲ ਜਗਤ ਨੂੰ ਰਚ ਕੇ) ਆਪਣੇ ਪੈਦਾ ਕੀਤੇ ਹੋਏ ਦੀ ਸੰਭਾਲ ਭੀ ਕਰ ਰਿਹਾ ਹੈ।
Having created the creation, He Himself watches over it, as it pleases His Greatness.
करि करि देखै कीता अपणा जिउ तिस दी वडिआई ॥
LINE 23
ਜੋਤਿਸੁਭਾਵੈਸੋਈਕਰਸੀਫਿਰਿਹੁਕਮੁਕਰਣਾਜਾਈ
ਜੋ ਕੁਝ ਅਕਾਲ ਪੁਰਖ ਨੂੰ ਭਾਉਂਦਾ ਹੈ, ਉਹੋ ਹੀ ਉਹ ਕਰੇਗਾ। ਕਿਸੇ ਜੀਵ ਪਾਸੋਂ ਪਰਮਾਤਮਾ ਅਗੇ ਹੁਕਮ ਨਹੀਂ ਕੀਤਾ ਜਾ ਸਕਦਾ, (ਉਸ ਨੂੰ ਇਹ ਨਹੀਂ ਆਖ ਸਕਦਾ-ਇਉਂ ਨ ਕਰੀਂ, ਇਉਂ ਕਰ)।
Whatever pleases Him, that is what He does. No one can issue any commands to Him.
जो तिसु भावै सोई करसी फिरि हुकमु न करणा जाई ॥
ਅੰਗ 347 Santhya practice
0:00 / 0:00