ਸਤਿਗੁਰਵਿਚਿਅੰਮ੍ਰਿਤਨਾਮੁਹੈਅੰਮ੍ਰਿਤੁਕਹੈਕਹਾਇ॥
(ਪਰਮਾਤਮਾ ਦਾ) ਆਤਮਕ ਜੀਵਨ ਦੇਣ ਵਾਲਾ ਨਾਮ ਗੁਰੂ (ਦੇ ਹਿਰਦੇ) ਵਿਚ ਵੱਸਦਾ ਹੈ, (ਗੁਰੂ ਆਪ ਇਹ) ਅੰਮ੍ਰਿਤ-ਨਾਮ ਜਪਦਾ ਹੈ (ਅਤੇ ਹੋਰਨਾਂ ਪਾਸੋ) ਜਪਾਂਦਾ ਹੈ।
The Ambrosial Nectar of the Naam, the Name of the Lord, is within the True Guru.
सतिगुर विचि अंम्रित नामु है अंम्रितु कहै कहाइ ॥
ਗੁਰਮਤੀਨਾਮੁਨਿਰਮਲੋੁਨਿਰਮਲਨਾਮੁਧਿਆਇ॥
ਗੁਰੂ ਦੀ ਮੱਤ ਉਤੇ ਤੁਰਿਆਂ ਹੀ (ਇਹ) ਪਵਿੱਤਰ ਨਾਮ (ਪ੍ਰਾਪਤ ਹੁੰਦਾ ਹੈ। ਗੁਰੂ ਦੀ ਮੱਤ ਉਤੇ ਤੁਰ ਕੇ ਹੀ ਮਨੁੱਖ ਇਹ) ਪਵਿੱਤਰ ਨਾਮ ਜਪ (ਸਕਦਾ ਹੈ)।
Following the Guru's Teachings, one meditates on the Immaculate Naam, the Pure and Holy Naam.
गुरमती नामु निरमलुो निरमल नामु धिआइ ॥
ਅੰਮ੍ਰਿਤਬਾਣੀਤਤੁਹੈਗੁਰਮੁਖਿਵਸੈਮਨਿਆਇ॥
(ਮਨੁੱਖਾ ਜੀਵਨ ਦਾ) ਤੱਤ (ਹਰਿ-ਨਾਮ ਗੁਰੂ ਦੀ) ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਰਾਹੀਂ ਹੀ ਮਿਲਦਾ ਹੈ, ਗੁਰੂ ਦੀ ਸਰਨ ਪਿਆਂ ਹੀ (ਹਰਿ-ਨਾਮ ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ।
The Ambrosial Word of His Bani is the true essence. It comes to abide in the mind of the Gurmukh.
अंम्रित बाणी ततु है गुरमुखि वसै मनि आइ ॥
ਹਿਰਦੈਕਮਲੁਪਰਗਾਸਿਆਜੋਤੀਜੋਤਿਮਿਲਾਇ॥
(ਜਿਸ ਮਨੁੱਖ ਦੇ ਅੰਦਰ ਹਰਿ-ਨਾਮ ਆ ਵੱਸਦਾ ਹੈ, ਉਸ ਦੇ) ਹਿਰਦੇ ਦਾ ਕੌਲ-ਫੁੱਲ ਖਿੜ ਪੈਂਦਾ ਹੈ, (ਉਸ ਦੀ) ਜਿੰਦ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ।
The heart-lotus blossoms forth, and one's light merges in the Light.
हिरदै कमलु परगासिआ जोती जोति मिलाइ ॥
ਨਾਨਕਸਤਿਗੁਰੁਤਿਨਕਉਮੇਲਿਓਨੁਜਿਨਧੁਰਿਮਸਤਕਿਭਾਗੁਲਿਖਾਇ॥੨੫॥
ਪਰ, ਹੇ ਨਾਨਕ! ਉਸ (ਪਰਮਾਤਮਾ) ਨੇ ਗੁਰੂ ਉਹਨਾਂ (ਮਨੁੱਖਾਂ) ਨੂੰ ਮਿਲਾਇਆ, ਜਿਨ੍ਹਾਂ ਦੇ ਮੱਥੇ ਉਤੇ (ਉਸ ਨੇ) ਧੁਰ ਦਰਗਾਹ ਤੋਂ (ਇਹ) ਚੰਗੀ ਕਿਸਮਤ ਲਿਖ ਦਿੱਤੀ ॥੨੫॥
O Nanak, they alone meet with the True Guru, who have such pre-ordained destiny inscribed upon their foreheads. ||25||
नानक सतिगुरु तिन कउ मेलिओनु जिन धुरि मसतकि भागु लिखाइ ॥२५॥
ਅੰਦਰਿਤਿਸਨਾਅਗਿਹੈਮਨਮੁਖਭੁਖਨਜਾਇ॥
ਆਪਣੇ ਮਨ ਦੇ ਮੁਰੀਦ ਮਨੁੱਖ ਦੇ ਹਿਰਦੇ ਵਿਚ ਤ੍ਰਿਸ਼ਨਾ ਦੀ (ਅੱਗ ਬਲਦੀ) ਰਹਿੰਦੀ, (ਉਸ ਦੇ ਅੰਦਰੋਂ ਮਾਇਆ ਦੀ) ਭੁੱਖ (ਕਦੇ) ਦੂਰ ਨਹੀਂ ਹੁੰਦੀ।
Within the self-willed manmukhs is the fire of desire; their hunger does not depart.
अंदरि तिसना अगि है मनमुख भुख न जाइ ॥
ਮੋਹੁਕੁਟੰਬੁਸਭੁਕੂੜੁਹੈਕੂੜਿਰਹਿਆਲਪਟਾਇ॥
(ਜਗਤ ਦਾ ਇਹ) ਮੋਹ ਨਾਸਵੰਤ ਪਸਾਰਾ ਹੈ, (ਇਹ) ਪਰਵਾਰ (ਭੀ) ਨਾਸਵੰਤ ਪਸਾਰਾ ਹੈ, (ਪਰ ਮਨ ਦਾ ਮੁਰੀਦ ਮਨੁੱਖ ਇਸ) ਨਾਸਵੰਤ ਪਸਾਰੇ ਵਿਚ (ਸਦਾ) ਫਸਿਆ ਰਹਿੰਦਾ ਹੈ।
Emotional attachments to relatives are totally false; they remain engrossed in falsehood.
मोहु कुटंबु सभु कूड़ु है कूड़ि रहिआ लपटाइ ॥
ਅਨਦਿਨੁਚਿੰਤਾਚਿੰਤਵੈਚਿੰਤਾਬਧਾਜਾਇ॥
ਹਰ ਵੇਲੇ (ਮਾਇਆ ਦੇ ਮੋਹ ਦੀਆਂ) ਸੋਚਾਂ ਸੋਚਦਾ ਰਹਿੰਦਾ ਹੈ, ਸੋਚਾਂ ਵਿਚ ਬੱਝਾ ਹੋਇਆ (ਹੀ ਜਗਤ ਤੋਂ) ਤੁਰ ਪੈਂਦਾ ਹੈ।
Night and day, they are troubled by anxiety; bound to anxiety, they depart.
अनदिनु चिंता चिंतवै चिंता बधा जाइ ॥
ਜੰਮਣੁਮਰਣੁਨਚੁਕਈਹਉਮੈਕਰਮਕਮਾਇ॥
ਹਉਮੈ ਦੇ ਆਸਰੇ ਹੀ (ਸਾਰੇ) ਕੰਮ ਕਰਦਾ ਰਹਿੰਦਾ ਹੈ (ਤਾਹੀਏਂ ਉਸ ਦਾ) ਜਨਮ ਮਰਣ ਦਾ ਗੇੜ (ਕਦੇ) ਮੁੱਕਦਾ ਨਹੀਂ।
Their comings and goings in reincarnation never end; they do their deeds in egotism.
जंमणु मरणु न चुकई हउमै करम कमाइ ॥
ਗੁਰਸਰਣਾਈਉਬਰੈਨਾਨਕਲਏਛਡਾਇ॥੨੬॥
ਪਰ, ਹੇ ਨਾਨਕ! ਗੁਰੂ ਦੀ ਸਰਨ ਪੈ ਕੇ (ਉਹ ਮਨਮੁਖ ਭੀ ਮੋਹ ਦੇ ਜਾਲ ਵਿਚੋਂ) ਬਚ ਨਿਕਲਦਾ ਹੈ, ਗੁਰੂ (ਇਸ ਮੋਹ-ਜਾਲ ਤੋਂ) ਛੁਡਾ ਲੈਂਦਾ ਹੈ ॥੨੬॥
But in the Guru's Sanctuary, they are saved, O Nanak, and set free. ||26||
गुर सरणाई उबरै नानक लए छडाइ ॥२६॥
ਸਤਿਗੁਰਪੁਰਖੁਹਰਿਧਿਆਇਦਾਸਤਿਸੰਗਤਿਸਤਿਗੁਰਭਾਇ॥
ਗੁਰੂ ਮਹਾਪੁਰਖ ਸਾਧ ਸੰਗਤ ਵਿਚ ਗੁਰੂ ਦੇ ਪਿਆਰ ਵਿਚ ਟਿਕ ਕੇ ਪਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ ਹੈ।
The True Guru meditates on the Lord, the Primal Being. The Sat Sangat, the True Congregation, loves the True Guru.
सतिगुर पुरखु हरि धिआइदा सतिसंगति सतिगुर भाइ ॥
ਸਤਿਸੰਗਤਿਸਤਿਗੁਰਸੇਵਦੇਹਰਿਮੇਲੇਗੁਰੁਮੇਲਾਇ॥
(ਜਿਹੜੇ ਮਨੁੱਖ) ਸਾਧ ਸੰਗਤ ਵਿਚ ਆ ਕੇ ਗੁਰੂ ਦੀ ਸਰਨ ਪੈਂਦੇ ਹਨ, ਗੁਰੂ ਉਹਨਾਂ ਨੂੰ ਪਰਮਾਤਮਾ ਵਿਚ ਜੋੜ ਦੇਂਦਾ ਹੈ ਪਰਮਾਤਮਾ ਨਾਲ ਮਿਲਾ ਦੇਂਦਾ ਹੈ।
Those who join the Sat Sangat, and serve the True Guru - the Guru unites them in the Lord's Union.
सतिसंगति सतिगुर सेवदे हरि मेले गुरु मेलाइ ॥
ਏਹੁਭਉਜਲੁਜਗਤੁਸੰਸਾਰੁਹੈਗੁਰੁਬੋਹਿਥੁਨਾਮਿਤਰਾਇ॥
(ਉਂਞ ਤਾਂ) ਇਹ ਜਗਤ ਇਹ ਸੰਸਾਰ ਇਕ ਭਿਆਨਕ ਸਮੁੰਦਰ ਹੈ, ਪਰ ਗੁਰੂ-ਜਹਾਜ਼ (ਸਰਨ ਆਏ ਜੀਵਾਂ ਨੂੰ) ਹਰਿ-ਨਾਮ ਵਿਚ (ਜੋੜ ਕੇ ਇਸ ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ।
This world, this universe, is a terrifying ocean. On the Boat of the Naam, the Name of the Lord, the Guru carries us across.
एहु भउजलु जगतु संसारु है गुरु बोहिथु नामि तराइ ॥
ਗੁਰਸਿਖੀਭਾਣਾਮੰਨਿਆਗੁਰੁਪੂਰਾਪਾਰਿਲੰਘਾਇ॥
(ਜਿਨ੍ਹਾਂ) ਗੁਰਸਿੱਖਾਂ ਨੇ (ਗੁਰੂ ਦਾ) ਹੁਕਮ ਮੰਨ ਲਿਆ, ਪੂਰਾ ਗੁਰੂ (ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ।
The Sikhs of the Guru accept and obey the Lord's Will; the Perfect Guru carries them across.
गुरसिखी भाणा मंनिआ गुरु पूरा पारि लंघाइ ॥
ਗੁਰਸਿਖਾਂਕੀਹਰਿਧੂੜਿਦੇਹਿਹਮਪਾਪੀਭੀਗਤਿਪਾਂਹਿ॥
ਹੇ ਹਰੀ! ਅਸਾਂ ਜੀਵਾਂ ਨੂੰ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਬਖ਼ਸ਼, ਤਾ ਕਿ ਅਸੀਂ ਵਿਕਾਰੀ ਜੀਵ ਭੀ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਸਕੀਏ।
O Lord, please bless me with the dust of the feet of the Guru's Sikhs. I am a sinner - please save me.
गुरसिखां की हरि धूड़ि देहि हम पापी भी गति पांहि ॥
ਧੁਰਿਮਸਤਕਿਹਰਿਪ੍ਰਭਲਿਖਿਆਗੁਰਨਾਨਕਮਿਲਿਆਆਇ॥
ਹੇ ਨਾਨਕ! ਧੁਰ ਦਰਗਾਹ ਤੋਂ ਹਰੀ-ਪ੍ਰਭੂ ਦਾ ਲਿਖਿਆ ਲੇਖ (ਜਿਸ ਮਨੁੱਖ ਦੇ) ਮੱਥੇ ਉੱਤੇ ਉੱਘੜ ਪੈਂਦਾ ਹੈ ਉਹ ਮਨੁੱਖ ਗੁਰੂ ਨੂੰ ਆ ਮਿਲਦਾ ਹੈ।
Those who have such pre-ordained destiny written upon their foreheads by the Lord God, come to meet Guru Nanak.
धुरि मसतकि हरि प्रभ लिखिआ गुर नानक मिलिआ आइ ॥
ਜਮਕੰਕਰਮਾਰਿਬਿਦਾਰਿਅਨੁਹਰਿਦਰਗਹਲਏਛਡਾਇ॥
ਉਸ (ਗੁਰੂ) ਨੇ (ਸਾਰੇ) ਜਮਦੂਤ ਮਾਰ ਕੇ ਮੁਕਾ ਦਿੱਤੇ। (ਗੁਰੂ ਉਸ ਨੂੰ) ਪਰਮਾਤਮਾ ਦੀ ਦਰਗਾਹ ਵਿਚ ਸੁਰਖ਼ਰੂ ਕਰਾ ਲੈਂਦਾ ਹੈ।
The Messenger of Death is beaten and driven away; we are saved in the Court of the Lord.
जमकंकर मारि बिदारिअनु हरि दरगह लए छडाइ ॥
ਗੁਰਸਿਖਾਨੋਸਾਬਾਸਿਹੈਹਰਿਤੁਠਾਮੇਲਿਮਿਲਾਇ॥੨੭॥
ਗੁਰਸਿੱਖਾਂ ਨੂੰ (ਲੋਕ ਪਰਲੋਕ ਵਿਚ) ਆਦਰ-ਸਤਕਾਰ ਮਿਲਦਾ ਹੈ, ਪ੍ਰਭੂ ਉਹਨਾਂ ਉਤੇ ਪ੍ਰਸੰਨ ਹੋ ਕੇ (ਉਹਨਾਂ ਨੂੰ ਆਪਣੇ ਨਾਲ) ਮਿਲਾ ਲੈਂਦਾ ਹੈ ॥੨੭॥
Blessed and celebrated are the Sikhs of the Guru; in His Pleasure, the Lord unites them in His Union. ||27||
गुरसिखा नो साबासि है हरि तुठा मेलि मिलाइ ॥२७॥
ਗੁਰਿਪੂਰੈਹਰਿਨਾਮੁਦਿੜਾਇਆਜਿਨਿਵਿਚਹੁਭਰਮੁਚੁਕਾਇਆ॥
(ਜਿਸ) ਪੂਰੇ ਗੁਰੂ ਨੇ (ਜੀਵ ਦੇ ਅੰਦਰ ਸਦਾ) ਪਰਮਾਤਮਾ ਦਾ ਨਾਮ ਪੱਕਾ ਕੀਤਾ ਹੈ, ਜਿਸ (ਪੂਰੇ ਗੁਰੂ) ਨੇ (ਜੀਵ ਦੇ) ਅੰਦਰੋਂ ਭਟਕਣਾ (ਸਦਾ) ਮੁਕਾਈ ਹੈ,
The Perfect Guru has implanted the Lord's Name within me; it has dispelled my doubts from within.
गुरि पूरै हरि नामु दिड़ाइआ जिनि विचहु भरमु चुकाइआ ॥
ਰਾਮਨਾਮੁਹਰਿਕੀਰਤਿਗਾਇਕਰਿਚਾਨਣੁਮਗੁਦੇਖਾਇਆ॥
(ਉਸ ਗੁਰੂ ਨੇ ਆਪ) ਪਰਮਾਤਮਾ ਦਾ ਨਾਮ (ਸਿਮਰ ਕੇ), ਪਰਮਾਤਮਾ ਦੀ ਸਿਫ਼ਤ-ਸਾਲਾਹ ਗਾ ਗਾ ਕੇ (ਸਰਨ ਆਏ ਮਨੁੱਖ ਦੇ ਹਿਰਦੇ ਵਿਚ ਆਤਮਕ ਜੀਵਨ ਦਾ) ਚਾਨਣ ਪੈਦਾ ਕਰ ਕੇ (ਉਸ ਨੂੰ ਆਤਮਕ ਜੀਵਨ ਦਾ ਸਹੀ) ਰਸਤਾ (ਸਦਾ) ਵਿਖਾਇਆ ਹੈ।
Singing the Kirtan of the Praises of the Lord's Name, the Lord's path is illuminated and shown to His Sikhs.
राम नामु हरि कीरति गाइ करि चानणु मगु देखाइआ ॥
ਹਉਮੈਮਾਰਿਏਕਲਿਵਲਾਗੀਅੰਤਰਿਨਾਮੁਵਸਾਇਆ॥
(ਪੂਰੇ ਗੁਰੂ ਦੀ ਰਾਹੀਂ) ਹਉਮੈ ਦੂਰ ਕਰ ਕੇ (ਜਿਸ ਮਨੁੱਖ ਦੇ ਅੰਦਰ) ਇਕ ਪਰਮਾਤਮਾ ਦੀ ਲਗਨ ਲੱਗ ਗਈ, (ਉਸ ਨੇ ਆਪਣੇ) ਹਿਰਦੇ ਵਿਚ ਪਰਮਾਤਮਾ ਦਾ ਨਾਮ ਵਸਾ ਲਿਆ।
Conquering my egotism, I remain lovingly attuned to the One Lord; the Naam, the Name of the Lord, dwells within me.
हउमै मारि एक लिव लागी अंतरि नामु वसाइआ ॥
ਗੁਰਮਤੀਜਮੁਜੋਹਿਨਸਕੈਸਚੈਨਾਇਸਮਾਇਆ॥
ਗੁਰੂ ਦੀ ਮੱਤ ਉਤੇ ਤੁਰਨ ਦੇ ਕਾਰਨ ਜਮਰਾਜ ਭੀ (ਉਸ ਮਨੁੱਖ ਵੱਲ) ਤੱਕ ਨਹੀਂ ਸਕਦਾ, (ਉਹ ਮਨੁੱਖ) ਸਦਾ-ਥਿਰ ਹਰਿ-ਨਾਮ ਵਿਚ (ਸਦਾ) ਲੀਨ ਰਹਿੰਦਾ ਹੈ।
I follow the Guru's Teachings, and so the Messenger of Death cannot even see me; I am immersed in the True Name.
गुरमती जमु जोहि न सकै सचै नाइ समाइआ ॥
ਸਭੁਆਪੇਆਪਿਵਰਤੈਕਰਤਾਜੋਭਾਵੈਸੋਨਾਇਲਾਇਆ॥
(ਉਸਨੂੰ ਇਹ ਨਿਸ਼ਚਾ ਬਣ ਜਾਂਦਾ ਹੈ ਕਿ) ਹਰ ਥਾਂ ਕਰਤਾਰ ਆਪ ਹੀ ਆਪ ਮੌਜੂਦ ਹੈ, ਜਿਹੜਾ ਮਨੁੱਖ ਉਸ ਨੂੰ ਚੰਗਾ ਲੱਗ ਪੈਂਦਾ ਹੈ ਉਸ ਨੂੰ ਆਪਣੇ ਨਾਮ ਵਿਚ ਜੋੜ ਲੈਂਦਾ ਹੈ।
The Creator Himself is All-pervading; as He pleases, He links us to His Name.
सभु आपे आपि वरतै करता जो भावै सो नाइ लाइआ ॥
ਜਨਨਾਨਕੁਨਾਉਲਏਤਾਂਜੀਵੈਬਿਨੁਨਾਵੈਖਿਨੁਮਰਿਜਾਇਆ॥੨੮॥
ਦਾਸ ਨਾਨਕ (ਭੀ ਜਦੋਂ ਪਰਮਾਤਮਾ ਦਾ) ਨਾਮ ਜਪਦਾ ਹੈ ਤਦੋਂ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ। ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਤਾਂ ਜੀਵ ਇਕ ਖਿਨ ਵਿਚ ਹੀ ਆਤਮਕ ਮੌਤ ਸਹੇੜ ਲੈਂਦਾ ਹੈ ॥੨੮॥
Servant Nanak lives, chanting the Name. Without the Name, he dies in an instant. ||28||
जन नानकु नाउ लए तां जीवै बिनु नावै खिनु मरि जाइआ ॥२८॥
ਮਨਅੰਤਰਿਹਉਮੈਰੋਗੁਭ੍ਰਮਿਭੂਲੇਹਉਮੈਸਾਕਤਦੁਰਜਨਾ॥
ਪਰਮਾਤਮਾ ਨਾਲੋਂ ਟੁੱਟੇ ਹੋਏ ਦੁਰਾਚਾਰੀ ਮਨੁੱਖਾਂ ਦੇ ਮਨ ਵਿਚ ਹਉਮੈ ਦਾ ਰੋਗ (ਸਦਾ ਟਿਕਿਆ ਰਹਿੰਦਾ ਹੈ), ਇਸ ਹਉਮੈ ਦੇ ਕਾਰਨ ਭਟਕਣਾ ਵਿਚ ਪੈ ਕੇ ਉਹ (ਜੀਵਨ ਦੇ) ਗ਼ਲਤ ਰਸਤੇ ਪਏ ਰਹਿੰਦੇ ਹਨ।
Within the minds of the faithless cynics is the disease of egotism; these evil people wander around lost, deluded by doubt.
मन अंतरि हउमै रोगु भ्रमि भूले हउमै साकत दुरजना ॥
ਨਾਨਕਰੋਗੁਗਵਾਇਮਿਲਿਸਤਿਗੁਰਸਾਧੂਸਜਣਾ॥੨੯॥
ਹੇ ਨਾਨਕ! (ਸਾਕਤ ਮਨੁੱਖ ਭੀ) ਸੱਜਣ ਸਾਧੂ ਸਤਿਗੁਰੂ ਨੂੰ ਮਿਲ ਕੇ (ਹਉਮੈ ਦਾ ਇਹ) ਰੋਗ ਦੂਰ ਕਰ ਲੈਂਦਾ ਹੈ ॥੨੯॥
O Nanak, this disease is eradicated only by meeting with the True Guru, the Holy Friend. ||29||
नानक रोगु गवाइ मिलि सतिगुर साधू सजणा ॥२९॥
ਗੁਰਮਤੀਹਰਿਹਰਿਬੋਲੇ॥
(ਜਿਹੜੀ ਜੀਵ-ਇਸਤ੍ਰੀ) ਗੁਰੂ ਦੀ ਮੱਤ ਉੱਤੇ ਤੁਰ ਕੇ (ਸਦਾ) ਪਰਮਾਤਮਾ ਦਾ ਨਾਮ ਜਪਦੀ ਰਹਿੰਦੀ ਹੈ,
Following the Guru's Teachings, chant the Name of the Lord, Har, Har.
गुरमती हरि हरि बोले ॥
ਹਰਿਪ੍ਰੇਮਿਕਸਾਈਦਿਨਸੁਰਾਤਿਹਰਿਰਤੀਹਰਿਰੰਗਿਚੋਲੇ॥
ਉਹ ਦਿਨ ਰਾਤ ਪਰਮਾਤਮਾ ਦੇ ਪਿਆਰ ਵਿਚ ਖਿੱਚ ਪਾਂਦੀ ਰਹਿੰਦੀ ਹੈ, ਪਰਮਾਤਮਾ (ਦੇ ਨਾਮ) ਵਿਚ ਰੱਤੀ ਰਹਿੰਦੀ ਹੈ, ਉਹ ਪਰਮਾਤਮਾ ਦੇ (ਪ੍ਰੇਮ-) ਰੰਗ ਵਿਚ (ਆਤਮਕ ਆਨੰਦ) ਮਾਣਦੀ ਰਹਿੰਦੀ ਹੈ।
Attracted by the Lord's Love, day and night, the body-robe is imbued with the Lord's Love.
हरि प्रेमि कसाई दिनसु राति हरि रती हरि रंगि चोले ॥
ਹਰਿਜੈਸਾਪੁਰਖੁਨਲਭਈਸਭੁਦੇਖਿਆਜਗਤੁਮੈਟੋਲੇ॥
ਮੈਂ ਸਾਰਾ ਸੰਸਾਰ ਭਾਲ ਕੇ ਵੇਖ ਲਿਆ ਹੈ, ਪਰਮਾਤਮਾ ਵਰਗਾ ਖਸਮ (ਕਿਸੇ ਹੋਰ ਥਾਂ) ਨਹੀਂ ਲੱਭਦਾ।
I have not found any being like the Lord, although I have searched and looked all over the world.
हरि जैसा पुरखु न लभई सभु देखिआ जगतु मै टोले ॥
ਗੁਰਸਤਿਗੁਰਿਨਾਮੁਦਿੜਾਇਆਮਨੁਅਨਤਨਕਾਹੂਡੋਲੇ॥
ਗੁਰੂ ਸਤਿਗੁਰੂ ਨੇ (ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ) ਨਾਮ ਪੱਕਾ ਕਰ ਦਿੱਤਾ, (ਉਸ ਦਾ) ਮਨ ਕਿਸੇ ਭੀ ਹੋਰ ਪਾਸੇ ਨਹੀਂ ਡੋਲਦਾ।
The Guru, the True Guru, has implanted the Naam within; now, my mind does not waver or wander anywhere else.
गुर सतिगुरि नामु दिड़ाइआ मनु अनत न काहू डोले ॥
ਜਨਨਾਨਕੁਹਰਿਕਾਦਾਸੁਹੈਗੁਰਸਤਿਗੁਰਕੇਗੁਲਗੋਲੇ॥੩੦॥
ਦਾਸ ਨਾਨਕ (ਭੀ) ਪਰਮਾਤਮਾ ਦਾ ਦਾਸ ਹੈ, ਗੁਰੂ ਸਤਿਗੁਰੂ ਦੇ ਦਾਸਾਂ ਦੇ ਦਾਸਾਂ ਦਾ ਦਾਸ ਹੈ ॥੩੦॥
Servant Nanak is the slave of the Lord, the slave of the slaves of the Guru, the True Guru. ||30||
जन नानकु हरि का दासु है गुर सतिगुर के गुल गोले ॥३०॥