ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1412
ਅੰਗ 1412Preparing audio…
0:00 0:00
LINE 01
ਸਭਨੀਘਟੀਸਹੁਵਸੈਸਹਬਿਨੁਘਟੁਕੋਇ
ਖਸਮ-ਪ੍ਰਭੂ ਸਾਰੇ ਹੀ ਸਰੀਰਾਂ ਵਿਚ ਵੱਸਦਾ ਹੈ। ਕੋਈ ਭੀ ਸਰੀਰ (ਐਸਾ) ਨਹੀਂ ਹੈ ਜੋ ਖਸਮ-ਪ੍ਰਭੂ ਤੋਂ ਬਿਨਾ ਹੋਵੇ (ਜਿਸ ਵਿਚ ਖਸਮ-ਪ੍ਰਭੂ ਵੱਸਦਾ ਨਾਹ ਹੋਵੇ। ਪਰ ਵੱਸਦਾ ਹੈ ਗੁਪਤ)।
God the Cosmic Husband dwells within all hearts; without Him, there is no heart at all.
सभनी घटी सहु वसै सह बिनु घटु न कोइ ॥
LINE 02
ਨਾਨਕਤੇਸੋਹਾਗਣੀਜਿਨੑਾਗੁਰਮੁਖਿਪਰਗਟੁਹੋਇ॥੧੯॥
ਹੇ ਨਾਨਕ! ਉਹ ਜੀਵ-ਇਸਤ੍ਰੀਆਂ ਭਾਗਾਂ ਵਾਲੀਆਂ ਹਨ ਜਿਨ੍ਹਾਂ ਦੇ ਅੰਦਰ (ਉਹ ਖਸਮ-ਪ੍ਰਭੂ) ਗੁਰੂ ਦੀ ਰਾਹੀਂ ਪਰਗਟ ਹੋ ਜਾਂਦਾ ਹੈ ॥੧੯॥
O Nanak, the Gurmukhs are the happy, virtuous soul-brides; the Lord is revealed to them. ||19||
नानक ते सोहागणी जिना गुरमुखि परगटु होइ ॥१९॥
LINE 03
ਜਉਤਉਪ੍ਰੇਮਖੇਲਣਕਾਚਾਉ
ਜੇ ਤੈਨੂੰ (ਪ੍ਰਭੂ-ਪ੍ਰੇਮ ਦੀ) ਖੇਡ ਖੇਡਣ ਦਾ ਸ਼ੌਕ ਹੈ,
If you desire to play this game of love with Me,
जउ तउ प्रेम खेलण का चाउ ॥
LINE 04
ਸਿਰੁਧਰਿਤਲੀਗਲੀਮੇਰੀਆਉ
ਤਾਂ (ਆਪਣਾ) ਸਿਰ ਤਲੀ ਉੱਤੇ ਰੱਖ ਕੇ ਮੇਰੀ ਗਲੀ ਵਿਚ ਆ (ਲੋਕ-ਲਾਜ ਛੱਡ ਕੇ ਹਉਮੈ ਦੂਰ ਕਰ ਕੇ ਆ)।
then step onto My Path with your head in hand.
सिरु धरि तली गली मेरी आउ ॥
LINE 05
ਇਤੁਮਾਰਗਿਪੈਰੁਧਰੀਜੈ
(ਪ੍ਰਭੂ-ਪ੍ਰੀਤ ਦੇ) ਇਸ ਰਸਤੇ ਉੱਤੇ (ਤਦੋਂ ਹੀ) ਪੈਰ ਧਰਿਆ ਜਾ ਸਕਦਾ ਹੈ,
When you place your feet on this Path,
इतु मारगि पैरु धरीजै ॥
LINE 06
ਸਿਰੁਦੀਜੈਕਾਣਿਕੀਜੈ॥੨੦॥
(ਜਦੋਂ) ਸਿਰ ਭੇਟਾ ਕੀਤਾ ਜਾਏ, ਪਰ ਕੋਈ ਝਿਜਕ ਨਾਹ ਕੀਤੀ ਜਾਏ (ਜਦੋਂ ਬਿਨਾ ਕਿਸੇ ਝਿਜਕ ਦੇ ਲੋਕ-ਲਾਜ ਅਤੇ ਹਉਮੈ ਛੱਡੀ ਜਾਏ) ॥੨੦॥
give Me your head, and do not pay any attention to public opinion. ||20||
सिरु दीजै काणि न कीजै ॥२०॥
LINE 07
ਨਾਲਿਕਿਰਾੜਾਦੋਸਤੀਕੂੜੈਕੂੜੀਪਾਇ
ਜੇ ਹਰ ਵੇਲੇ ਮਾਇਆ ਦੀਆਂ ਗਿਣਤੀਆਂ ਗਿਣਨ ਵਾਲੇ ਮਨੁੱਖ ਨਾਲ ਦੋਸਤੀ ਬਣਾਈ ਜਾਏ, (ਤਾਂ ਉਸ ਕਿਰਾੜ ਦੇ ਅੰਦਰਲੇ) ਮਾਇਆ ਦੇ ਮੋਹ ਦੇ ਕਾਰਨ (ਉਸ ਦੀ ਦੋਸਤੀ ਦੀ) ਪਾਂਇਆਂ ਭੀ ਇਤਬਾਰ-ਜੋਗ ਨਹੀਂ ਹੁੰਦੀ।
False is friendship with the false and greedy. False is its foundation.
नालि किराड़ा दोसती कूड़ै कूड़ी पाइ ॥
LINE 08
ਮਰਣੁਜਾਪੈਮੂਲਿਆਆਵੈਕਿਤੈਥਾਇ॥੨੧॥
ਹੇ ਮੂਲਿਆ! (ਮਾਇਆ ਦੇ ਮੋਹ ਵਿਚ ਫਸਿਆ ਹੋਇਆ ਮਨੁੱਖ ਸਦਾ ਮੌਤ ਤੋਂ ਬਚੇ ਰਹਿਣ ਦੇ ਉਪਰਾਲੇ ਕਰਦਾ ਰਹਿੰਦਾ ਹੈ, ਪਰ ਉਸ ਨੂੰ ਇਹ ਗੱਲ) ਸੁੱਝਦੀ ਹੀ ਨਹੀਂ ਕਿ ਮੌਤ ਕਿਸੇ ਭੀ ਥਾਂ ਤੇ (ਕਿਸੇ ਭੀ ਵੇਲੇ) ਆ ਸਕਦੀ ਹੈ ॥੨੧॥
O Moollah, no one knows where death shall strike. ||21||
मरणु न जापै मूलिआ आवै कितै थाइ ॥२१॥
LINE 09
ਗਿਆਨਹੀਣੰਅਗਿਆਨਪੂਜਾ
ਜਿਹੜੇ ਮਨੁੱਖ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹੁੰਦੇ ਹਨ, ਉਹ ਆਤਮਕ ਜੀਵਨ ਵਲੋਂ ਬੇ-ਸਮਝੀ ਨੂੰ ਹੀ ਸਦਾ ਪਸੰਦ ਕਰਦੇ ਹਨ।
Without spiritual wisdom, the people worship ignorance.
गिआन हीणं अगिआन पूजा ॥
LINE 10
ਅੰਧਵਰਤਾਵਾਭਾਉਦੂਜਾ॥੨੨॥
(ਜਿਨ੍ਹਾਂ ਮਨੁੱਖਾਂ ਦੇ ਅੰਦਰ) ਮਾਇਆ ਦਾ ਮੋਹ (ਸਦਾ ਟਿਕਿਆ ਰਹਿੰਦਾ ਹੈ, ਉਹਨਾਂ ਦਾ) ਵਰਤਣ-ਵਿਹਾਰ (ਆਤਮਕ ਜੀਵਨ ਵਲੋਂ) ਅੰਨ੍ਹਾ (ਬਣਾਈ ਰੱਖਣ ਵਾਲਾ ਹੁੰਦਾ) ਹੈ ॥੨੨॥
They grope in the darkness, in the love of duality. ||22||
अंध वरतावा भाउ दूजा ॥२२॥
LINE 11
ਗੁਰਬਿਨੁਗਿਆਨੁਧਰਮਬਿਨੁਧਿਆਨੁ
ਗੁਰੂ (ਦੀ ਸਰਨ ਪੈਣ) ਤੋਂ ਬਿਨਾ ਪਰਮਾਤਮਾ ਨਾਲ ਡੂੰਘੀ ਸਾਂਝ ਨਹੀਂ ਬਣਦੀ। (ਇਸ ਡੂੰਘੀ ਸਾਂਝ ਨੂੰ ਮਨੁੱਖਾ ਜੀਵਨ ਦਾ ਜ਼ਰੂਰੀ) ਫ਼ਰਜ਼ ਬਣਾਣ ਤੋਂ ਬਿਨਾ (ਹਰਿ-ਨਾਮ ਸਿਮਰਨ ਦੀ) ਲਗਨ ਨਹੀਂ ਬਣਦੀ।
Without the Guru, there is no spiritual wisdom; without Dharma, there is no meditation.
गुर बिनु गिआनु धरम बिनु धिआनु ॥
LINE 12
ਸਚਬਿਨੁਸਾਖੀਮੂਲੋਬਾਕੀ॥੨੩॥
ਸਦਾ-ਥਿਰ ਹਰਿ-ਨਾਮ ਸਿਮਰਨ ਤੋਂ ਬਿਨਾ (ਹੋਰ ਹੋਰ ਮਾਇਕ ਉੱਦਮਾਂ ਦੀ ਜੀਵਨ-) ਰਾਹਦਾਰੀ ਦੇ ਕਾਰਨ (ਆਤਮਕ ਜੀਵਨ ਦਾ ਉਹ) ਸਰਮਾਇਆ ਭੀ ਪੱਲੇ ਨਹੀਂ ਰਹਿ ਜਾਂਦਾ (ਜਿਸ ਨੇ ਮਨੁੱਖਾ ਜਨਮ ਲੈ ਕੇ ਦਿੱਤਾ ਸੀ) ॥੨੩॥
Without Truth, there is no credit; without capital, there is no balance. ||23||
सच बिनु साखी मूलो न बाकी ॥२३॥
LINE 13
ਮਾਣੂਘਲੈਉਠੀਚਲੈ
(ਪਰਮਾਤਮਾ) ਮਨੁੱਖ ਨੂੰ (ਜਗਤ ਵਿਚ ਕੋਈ ਆਤਮਕ ਲਾਭ ਖੱਟਣ ਲਈ) ਭੇਜਦਾ ਹੈ, (ਪਰ ਜੇ ਆਤਮਕ ਜੀਵਨ ਦੀ ਖੱਟੀ ਖੱਟਣ ਤੋਂ ਬਿਨਾ ਹੀ ਮਨੁੱਖ ਜਗਤ ਤੋਂ) ਉੱਠ ਕੇ ਤੁਰ ਪੈਂਦਾ ਹੈ,
The mortals are sent into the world; then, they arise and depart.
माणू घलै उठी चलै ॥
LINE 14
ਸਾਦੁਨਾਹੀਇਵੇਹੀਗਲੈ॥੨੪॥
(ਤਾਂ) ਇਹੋ ਜਿਹਾ ਜੀਵਨ ਜੀਊਣ ਵਿਚ ਮਨੁੱਖ ਨੂੰ ਕੋਈ) ਆਤਮਕ ਆਨੰਦ ਹਾਸਲ ਨਹੀਂ ਹੁੰਦਾ ॥੨੪॥
There is no joy in this. ||24||
सादु नाही इवेही गलै ॥२४॥
LINE 15
ਰਾਮੁਝੁਰੈਦਲਮੇਲਵੈਅੰਤਰਿਬਲੁਅਧਿਕਾਰ
(ਸ੍ਰੀ ਰਾਮਚੰਦ੍ਰ ਉਸ ਕਰਤਾਰ ਦੀ ਬਰਾਬਰੀ ਨਹੀਂ ਕਰ ਸਕਦਾ। ਵੇਖੋ! ਰਾਵਣ ਨਾਲ ਲੜਾਈ ਕਰਨ ਵਾਸਤੇ) ਸ੍ਰੀ ਰਾਮਚੰਦ੍ਰ ਫ਼ੌਜਾਂ ਇਕੱਠੀਆਂ ਕਰਦਾ ਹੈ, (ਉਸ ਦੇ) ਅੰਦਰ (ਫ਼ੌਜਾਂ ਇਕੱਠੀਆਂ ਕਰਨ ਦੇ) ਅਧਿਕਾਰ ਦੀ ਤਾਕਤ ਭੀ ਹੈ, (ਫਿਰ ਭੀ ਸ੍ਰੀ) ਰਾਮਚੰਦ੍ਰ ਦੁਖੀ ਹੁੰਦਾ ਹੈ
Raam Chand, sad at heart, assembled his army and forces.
रामु झुरै दल मेलवै अंतरि बलु अधिकार ॥
LINE 16
ਬੰਤਰਕੀਸੈਨਾਸੇਵੀਐਮਨਿਤਨਿਜੁਝੁਅਪਾਰੁ
(ਹਾਲਾਂਕਿ) ਵਾਨਰਾਂ ਦੀ (ਉਸ) ਫ਼ੌਜ ਦੀ ਰਾਹੀਂ (ਉਸ ਦੀ) ਸੇਵਾ ਭੀ ਹੋ ਰਹੀ ਹੈ (ਜਿਸ ਸੈਨਾ ਦੇ) ਮਨ ਵਿਚ ਤਨ ਵਿਚ ਜੁੱਧ ਕਰਨ ਦਾ ਬੇਅੰਤ ਚਾਉ ਹੈ,
The army of monkeys was at his service; his mind and body became eager for war.
बंतर की सैना सेवीऐ मनि तनि जुझु अपारु ॥
LINE 17
ਸੀਤਾਲੈਗਇਆਦਹਸਿਰੋਲਛਮਣੁਮੂਓਸਰਾਪਿ
(ਫਿਰ ਭੀ ਜਦੋਂ) ਸੀਤਾ (ਜੀ) ਨੂੰ ਰਾਵਣ ਲੈ ਗਿਆ ਸੀ, (ਤੇ, ਫਿਰ ਜਦੋਂ ਸ੍ਰੀ ਰਾਮਚੰਦ੍ਰ ਜੀ ਦਾ ਭਾਈ) ਲਛਮਨ ਸਰਾਪ ਨਾਲ ਮਰ ਗਿਆ ਸੀ, (ਤਦੋਂ ਰਾਮਚੰਦ੍ਰ ਦੁਖੀ ਹੋਇਆ।)
Raawan captured his wife Sita, and Lachhman was cursed to die.
सीता लै गइआ दहसिरो लछमणु मूओ सरापि ॥
LINE 18
ਨਾਨਕਕਰਤਾਕਰਣਹਾਰੁਕਰਿਵੇਖੈਥਾਪਿਉਥਾਪਿ॥੨੫॥
ਹੇ ਨਾਨਕ! ਕਰਤਾਰ ਸਭ ਕੁਝ ਕਰ ਸਕਣ ਦੀ ਸਮਰਥਾ ਵਾਲਾ ਹੈ (ਉਸ ਨੂੰ ਕਦੇ ਝੁਰਨ ਦੀ ਦੁਖੀ ਹੋਣ ਦੀ ਲੋੜ ਨਹੀਂ), ਉਹ ਤਾਂ ਪੈਦਾ ਕਰ ਕੇ ਨਾਸ ਕਰ ਕੇ (ਸਭ ਕੁਝ ਕਰ ਕੇ ਆਪ ਹੀ) ਵੇਖਦਾ ਹੈ ॥੨੫॥
O Nanak, the Creator Lord is the Doer of all; He watches over all, and destroys what He has created. ||25||
नानक करता करणहारु करि वेखै थापि उथापि ॥२५॥
LINE 19
ਮਨਮਹਿਝੂਰੈਰਾਮਚੰਦੁਸੀਤਾਲਛਮਣਜੋਗੁ
(ਵੇਖੋ, ਸ੍ਰੀ) ਰਾਮਚੰਦ੍ਰ (ਆਪਣੇ) ਮਨ ਵਿਚ ਸੀਤਾ (ਜੀ) ਦੀ ਖ਼ਾਤਰ ਦੁਖੀ ਹੋਇਆ (ਜਦੋਂ ਸੀਤਾ ਜੀ ਨੂੰ ਰਾਵਣ ਚੁਰਾ ਕੇ ਲੈ ਗਿਆ, ਫਿਰ) ਦੁਖੀ ਹੋਇਆ ਲਛਮਣ ਦੀ ਖ਼ਾਤਰ (ਜਦੋਂ ਰਣਭੂਮੀ ਵਿਚ ਲਛਮਨ ਬਰਛੀ ਨਾਲ ਮੂਰਛਿਤ ਹੋਇਆ)।
In his mind, Raam Chand mourned for Sita and Lachhman.
मन महि झूरै रामचंदु सीता लछमण जोगु ॥
LINE 20
ਹਣਵੰਤਰੁਆਰਾਧਿਆਆਇਆਕਰਿਸੰਜੋਗੁ
(ਤਦੋਂ ਸ੍ਰੀ ਰਾਮਚੰਦ੍ਰ ਨੇ) ਹਨੂਮਾਨ ਨੂੰ ਯਾਦ ਕੀਤਾ ਜੋ (ਪਰਮਾਤਮਾ ਵਲੋਂ ਬਣੇ) ਸੰਜੋਗ ਦੇ ਕਾਰਨ (ਸ੍ਰੀ ਰਾਮਚੰਦ੍ਰ ਜੀ ਦੀ ਸਰਨ) ਆਇਆ ਸੀ।
Then, he remembered Hanuman the monkey-god, who came to him.
हणवंतरु आराधिआ आइआ करि संजोगु ॥
LINE 21
ਭੂਲਾਦੈਤੁਸਮਝਈਤਿਨਿਪ੍ਰਭਕੀਏਕਾਮ
ਮੂਰਖ ਰਾਵਣ (ਭੀ) ਇਹ ਗੱਲ ਨਾਹ ਸਮਝਿਆ ਕਿ ਇਹ ਸਾਰੇ ਕੰਮ ਪਰਮਾਤਮਾ ਨੇ (ਆਪ ਹੀ) ਕੀਤੇ ਸਨ
The misguided demon did not understand that God is the Doer of deeds.
भूला दैतु न समझई तिनि प्रभ कीए काम ॥
LINE 22
ਨਾਨਕਵੇਪਰਵਾਹੁਸੋਕਿਰਤੁਮਿਟਈਰਾਮ॥੨੬॥
ਉਹ ਪਰਮਾਤਮਾ (ਤਾਂ) ਬੇ-ਮੁਥਾਜ ਹੈ, (ਸ੍ਰੀ ਰਾਮਚੰਦ੍ਰ ਉਸ ਪਰਮਾਤਮਾ ਦੀ ਬਰਾਬਰੀ ਨਹੀਂ ਕਰ ਸਕਦਾ) (ਸ੍ਰੀ) ਰਾਮਚੰਦ (ਜੀ) ਪਾਸੋਂ ਭਾਵੀ ਨਾਹ ਮਿਟ ਸਕੀ ॥੨੬॥
O Nanak, the actions of the Self-existent Lord cannot be erased. ||26||
नानक वेपरवाहु सो किरतु न मिटई राम ॥२६॥
LINE 23
ਲਾਹੌਰਸਹਰੁਜਹਰੁਕਹਰੁਸਵਾਪਹਰੁ॥੨੭॥
ਲਾਹੌਰ ਦਾ ਸ਼ਹਰ (ਸ਼ਹਰ-ਨਿਵਾਸੀਆਂ ਵਾਸਤੇ ਆਤਮਕ ਮੌਤ ਲਿਆਈ ਰੱਖਣ ਦੇ ਕਾਰਣ) ਜ਼ਹਰ (ਬਣਿਆ ਪਿਆ ਹੈ, ਕਿਉਂਕਿ ਇੱਥੇ ਨਿੱਤ ਸਵੇਰੇ ਰੱਬੀ ਸਿਫ਼ਤ-ਸਾਲਾਹ ਦੀ ਥਾਂ) ਸਵਾ ਪਹਰ (ਦਿਨ ਚੜ੍ਹੇ ਤਕ ਮਾਸ ਦੀ ਖ਼ਾਤਰ ਪਸ਼ੂਆਂ ਉਤੇ) ਕਹਰ (ਹੁੰਦਾ ਰਹਿੰਦਾ ਹੈ। ਮਾਸ ਆਦਿਕ ਖਾਣਾ ਅਤੇ ਵਿਸ਼ੇ ਭੋਗਣਾ ਹੀ ਲਾਹੌਰ-ਨਿਵਾਸੀਆਂ ਦਾ ਜੀਵਨ-ਮਨੋਰਥ ਬਣ ਰਿਹਾ ਹੈ) ॥੨੭॥
The city of Lahore suffered terrible destruction for four hours. ||27||
लाहौर सहरु जहरु कहरु सवा पहरु ॥२७॥
LINE 24
ਮਹਲਾ
Third Mahalaa:
महला ३ ॥
LINE 25
ਲਾਹੌਰਸਹਰੁਅੰਮ੍ਰਿਤਸਰੁਸਿਫਤੀਦਾਘਰੁ॥੨੮॥
(ਹੁਣ) ਲਾਹੌਰ ਸ਼ਹਰ ਅੰਮ੍ਰਿਤ ਦਾ ਚਸ਼ਮਾ ਬਣ ਗਿਆ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਸੋਮਾ ਬਣ ਗਿਆ ਹੈ (ਕਿਉਂਕਿ ਗੁਰੂ ਰਾਮਦਾਸ ਜੀ ਦਾ ਜਨਮ ਹੋਇਆ ਹੈ) ॥੨੮॥
The city of Lahore is a pool of ambrosial nectar, the home of praise. ||28||
लाहौर सहरु अंम्रित सरु सिफती दा घरु ॥२८॥
LINE 26
ਮਹਲਾ
First Mahalaa:
महला १ ॥
LINE 27
ਉਦੋਸਾਹੈਕਿਆਨੀਸਾਨੀਤੋਟਿਆਵੈਅੰਨੀ
ਨਿਰੀ ਮਾਇਆ ਦੀ ਖ਼ਾਤਰ ਕੀਤੀ ਦੌੜ-ਭੱਜ ਦੀ ਕੀਹ ਪਛਾਣ ਹੈ? (ਪਛਾਣ ਇਹ ਹੈ ਕਿ ਇਹ ਦੌੜ-ਭੱਜ ਕਰਨ ਵਾਲੇ ਨੂੰ) ਅੰਨ-ਧਨ ਦੀ ਘਾਟ ਨਹੀਂ ਹੁੰਦੀ।
What are the signs of a prosperous person? His stores of food never run out.
उदोसाहै किआ नीसानी तोटि न आवै अंनी ॥
LINE 28
ਉਦੋਸੀਅਘਰੇਹੀਵੁਠੀਕੁੜਿੲਂੀਰੰਨੀਧੰਮੀ
(ਪਰ ਨਿਰੀ ਮਾਇਆ ਦੀ ਖ਼ਾਤਰ ਦੌੜ-ਭੱਜ ਦੇ ਕਾਰਨ ਹਰਿ-ਨਾਮ ਵਲੋਂ) ਲਾ-ਪਰਵਾਹੀ ਭੀ ਸਦਾ ਹਿਰਦੇ-ਘਰ ਵਿਚ ਟਿਕੀ ਰਹਿੰਦੀ ਹੈ, ਮਾਇਆ ਦੇ ਮੋਹ ਵਿਚ ਫਸੀਆਂ ਇੰਦ੍ਰੀਆਂ ਦਾ ਧਮੱਚੜ ਪਿਆ ਰਹਿੰਦਾ ਹੈ।
Prosperity dwells in his home, with the sounds of girls and women.
उदोसीअ घरे ही वुठी कुड़िइीं रंनी धंमी ॥
LINE 29
ਸਤੀਰੰਨੀਘਰੇਸਿਆਪਾਰੋਵਨਿਕੂੜੀਕੰਮੀ
(ਦੋ ਅੱਖਾਂ, ਦੋ ਕੰਨ, ਇਕ ਨੱਕ, ਇਕ ਮੂੰਹ, ਇਕ ਕਾਮ-ਇੰਦ੍ਰੀ, ਇਹਨਾਂ) ਸੱਤਾਂ ਹੀ ਇੰਦ੍ਰੀਆਂ ਦਾ ਝਗੜਾ ਸਰੀਰ-ਘਰ ਵਿਚ ਬਣਿਆ ਰਹਿੰਦਾ ਹੈ। ਇਹ ਇੰਦ੍ਰੀਆਂ (ਵਿਕਾਰਾਂ ਵਾਲੇ) ਕੂੜੇ ਕੰਮਾਂ ਵਾਸਤੇ ਰੌਲਾ ਪਾਂਦੀਆਂ ਰਹਿੰਦੀਆਂ ਹਨ।
All the women of his home shout and cry over useless things.
सती रंनी घरे सिआपा रोवनि कूड़ी कंमी ॥
LINE 30
ਜੋਲੇਵੈਸੋਦੇਵੈਨਾਹੀਖਟੇਦੰਮਸਹੰਮੀ॥੨੯॥
(ਜਿਹੜਾ ਮਨੁੱਖ ਨਿਰੀ ਮਾਇਆ ਦੀ ਖ਼ਾਤਰ ਹੀ ਦੌੜ-ਭੱਜ ਕਰਦਾ ਰਹਿੰਦਾ ਹੈ, ਉਹ) ਦਮੜੇ ਤਾਂ ਕਮਾਂਦਾ ਹੈ, ਪਰ ਸਹਮ ਵਿਚ ਟਿਕਿਆ ਰਹਿੰਦਾ ਹੈ, ਜੋ ਕੁਝ ਕਮਾਂਦਾ ਹੈ ਉਹ ਹੋਰਨਾਂ ਨੂੰ ਹੱਥੋਂ ਦੇਂਦਾ ਨਹੀਂ ॥੨੯॥
Whatever he takes, he does not give back. Seeking to earn more and more, he is troubled and uneasy. ||29||
जो लेवै सो देवै नाही खटे दंम सहंमी ॥२९॥
LINE 31
ਪਬਰਤੂੰਹਰੀਆਵਲਾਕਵਲਾਕੰਚਨਵੰਨਿ
ਹੇ ਸਰੋਵਰ! ਤੂੰ (ਕਦੇ) ਚੁਫੇਰੇ ਹਰਾ ਹੀ ਹਰਾ ਸੈਂ, (ਤੇਰੇ ਅੰਦਰ) ਸੋਨੇ ਦੇ ਰੰਗ ਵਾਲੇ (ਚਮਕਦੇ) ਕੌਲ-ਫੁੱਲ (ਖਿੜੇ ਹੋਏ ਸਨ)।
O lotus, your leaves were green, and your blossoms were gold.
पबर तूं हरीआवला कवला कंचन वंनि ॥
LINE 32
ਕੈਦੋਖੜੈਸੜਿਓਹਿਕਾਲੀਹੋਈਆਦੇਹੁਰੀਨਾਨਕਮੈਤਨਿਭੰਗੁ
ਹੁਣ ਤੂੰ ਕਿਸ ਨੁਕਸ ਦੇ ਕਾਰਨ ਸੜ ਗਿਆ ਹੈਂ? ਤੇਰਾ ਸੋਹਣਾ ਸਰੀਰ ਕਿਉਂ ਕਾਲਾ ਹੋ ਗਿਆ ਹੈ? ਹੇ ਨਾਨਕ! (ਇਸ ਕਾਲਖ ਦਾ ਕਾਰਨ ਇਹ ਹੈ ਕਿ) ਮੇਰੇ ਸਰੀਰ ਵਿਚ (ਪਾਣੀ ਵਲੋਂ) ਟੋਟ ਆ ਗਈ ਹੈ।
What pain has burnt you, and made your body black? O Nanak, my body is battered.
कै दोखड़ै सड़िओहि काली होईआ देहुरी नानक मै तनि भंगु ॥
LINE 33
ਜਾਣਾਪਾਣੀਨਾਲਹਾਂਜੈਸੇਤੀਮੇਰਾਸੰਗੁ
ਮੈਨੂੰ ਇਹ ਸਮਝ ਆ ਰਹੀ ਹੈ ਕਿ (ਉਹ) ਪਾਣੀ ਹੁਣ ਮੈਨੂੰ ਨਹੀਂ ਮਿਲਦਾ, ਜਿਸ (ਪਾਣੀ) ਨਾਲ ਮੇਰਾ (ਸਦਾ) ਸਾਥ (ਰਹਿੰਦਾ ਸੀ),
I have not received that water which I love.
जाणा पाणी ना लहां जै सेती मेरा संगु ॥
LINE 34
ਜਿਤੁਡਿਠੈਤਨੁਪਰਫੁੜੈਚੜੈਚਵਗਣਿਵੰਨੁ॥੩੦॥
ਜਿਸ (ਪਾਣੀ) ਦਾ ਦਰਸਨ ਕਰ ਕੇ ਸਰੀਰ ਖਿੜਿਆ ਰਹਿੰਦਾ ਹੈ, ਚਾਰ-ਗੁਣਾਂ ਰੰਗ ਚੜ੍ਹਿਆ ਰਹਿੰਦਾ ਹੈ (ਉਹ) ਪਾਣੀ ਹੁਣ ਮੈਨੂੰ ਨਹੀਂ ਮਿਲਦਾ ॥੩੦॥
Seeing it, my body blossomed forth, and I was blessed with a deep and beautiful color. ||30||
जितु डिठै तनु परफुड़ै चड़ै चवगणि वंनु ॥३०॥
LINE 35
ਰਜਿਕੋਈਜੀਵਿਆਪਹੁਚਿਚਲਿਆਕੋਇ
(ਲੰਮੀ) ਉਮਰ ਭੋਗ ਭੋਗ ਕੇ ਭੀ ਕਿਸੇ ਮਨੁੱਖ ਦੀ ਕਦੇ ਤਸੱਲੀ ਨਹੀਂ ਹੋਈ। ਨਾਹ ਕੋਈ ਮਨੁੱਖ ਦੁਨੀਆ ਵਾਲੇ ਸਾਰੇ ਧੰਧੇ ਮੁਕਾ ਕੇ (ਇੱਥੋਂ) ਤੁਰਦਾ ਹੈ (ਨਾਹ ਹੀ ਕੋਈ ਇਹ ਆਖਦਾ ਹੈ ਕਿ ਹੁਣ ਮੇਰੇ ਕੰਮ-ਧੰਧੇ ਮੁੱਕ ਗਏ ਹਨ)।
No one lives long enough to accomplish all he wishes.
रजि न कोई जीविआ पहुचि न चलिआ कोइ ॥
LINE 36
ਗਿਆਨੀਜੀਵੈਸਦਾਸਦਾਸੁਰਤੀਹੀਪਤਿਹੋਇ
ਆਤਮਕ ਜੀਵਨ ਸੂਝ ਵਾਲਾ ਮਨੁੱਖ ਸਦਾ ਹੀ ਆਤਮਕ ਜੀਵਨ ਜੀਊਂਦਾ ਹੈ (ਸਦਾ ਆਪਣੀ ਸੁਰਤ ਪਰਮਾਤਮਾ ਦੀ ਯਾਦ ਵਿਚ ਜੋੜੀ ਰੱਖਦਾ ਹੈ) (ਪਰਮਾਤਮਾ ਵਿਚ) ਸੁਰਤ ਜੋੜੀ ਰੱਖਣ ਵਾਲੇ ਮਨੁੱਖ ਦੀ ਹੀ (ਲੋਕ ਪਰਲੋਕ ਵਿਚ) ਇੱਜ਼ਤ ਹੁੰਦੀ ਹੈ।
Only the spiritually wise live forever; they are honored for their intuitive awareness.
गिआनी जीवै सदा सदा सुरती ही पति होइ ॥
LINE 37
ਸਰਫੈਸਰਫੈਸਦਾਸਦਾਏਵੈਗਈਵਿਹਾਇ
(ਮਾਇਆ-ਵੇੜ੍ਹੇ ਮਨੁੱਖ ਦੀ ਉਮਰ) ਸਦਾ ਹੀ ਕਿਰਸਾਂ ਕਰਦਿਆਂ ਕਰਦਿਆਂ ਇਹਨਾਂ ਕਿਰਸਾਂ ਵਿਚ ਹੀ ਬੀਤ ਜਾਂਦੀ ਹੈ।
Bit by bit, life passes away, even though the mortal tries to hold it back.
सरफै सरफै सदा सदा एवै गई विहाइ ॥
LINE 38
ਨਾਨਕਕਿਸਨੋਆਖੀਐਵਿਣੁਪੁਛਿਆਹੀਲੈਜਾਇ॥੩੧॥
(ਸਰਫ਼ਿਆਂ-ਮਾਰੇ ਮਨੁੱਖ ਨੂੰ ਭੀ ਮੌਤ) ਉਸ ਦੀ ਸਲਾਹ ਪੁੱਛਣ ਤੋਂ ਬਿਨਾ ਹੀ ਇੱਥੋਂ ਲੈ ਤੁਰਦੀ ਹੈ। ਕਿਸੇ ਦੀ ਭੀ ਪੇਸ਼ ਨਹੀਂ ਜਾ ਸਕਦੀ ॥੩੧॥
O Nanak, unto whom should we complain? Death takes one's life away without anyone's consent. ||31||
नानक किस नो आखीऐ विणु पुछिआ ही लै जाइ ॥३१॥
LINE 39
ਦੋਸੁਦੇਅਹੁਰਾਇਨੋਮਤਿਚਲੈਜਾਂਬੁਢਾਹੋਵੈ
ਮਾਇਆਧਾਰੀ ਮਨੁੱਖ ਦੇ ਸਿਰ ਦੋਸ਼ ਨਾਹ ਥੱਪੋ (ਮਾਇਆ ਦਾ ਮੋਹ ਉਸ ਨੂੰ ਸਦਾ ਮਾਇਆ ਵਿਚ ਹੀ ਜਕੜੀ ਰੱਖਦਾ ਹੈ)। ਜਦੋਂ (ਮਾਇਆ-ਵੇੜ੍ਹਿਆ ਮਨੁੱਖ) ਬੁੱਢਾ (ਵੱਡੀ ਉਮਰ ਦਾ) ਹੋ ਜਾਂਦਾ ਹੈ (ਤਦੋਂ ਤਾਂ ਪਰਮਾਰਥ ਵਾਲੇ ਪਾਸੇ ਕੰਮ ਕਰਨ ਵਲੋਂ ਉਸ ਦੀ) ਅਕਲ (ਉੱਕਾ ਹੀ) ਰਹਿ ਜਾਂਦੀ ਹੈ।
Do not blame the Sovereign Lord; when someone grows old, his intellect leaves him.
दोसु न देअहु राइ नो मति चलै जां बुढा होवै ॥
LINE 40
ਗਲਾਂਕਰੇਘਣੇਰੀਆਤਾਂਅੰਨੑੇਪਵਣਾਖਾਤੀਟੋਵੈ॥੩੨॥
(ਉਹ ਹਰ ਵੇਲੇ ਮਾਇਆ ਦੀਆਂ ਹੀ) ਬਹੁਤੀਆਂ ਗੱਲਾਂ ਕਰਦਾ ਰਹਿੰਦਾ ਹੈ। ਅੰਨ੍ਹੇ ਮਨੁੱਖ ਨੇ ਤਾਂ ਟੋਇਆਂ ਗੜ੍ਹਿਆਂ ਵਿਚ ਹੀ ਡਿੱਗਣਾ ਹੋਇਆ (ਜਿਸ ਮਨੁੱਖ ਨੂੰ ਆਤਮਕ ਜੀਵਨ ਵਾਲਾ ਰਸਤਾ ਦਿੱਸੇ ਹੀ ਨਾਹ, ਉਸ ਨੇ ਤਾਂ ਮੋਹ ਦੇ ਠੇਢੇ ਖਾ ਖਾ ਕੇ ਦੁੱਖਾਂ ਵਿਚ ਹੀ ਪਏ ਰਹਿਣਾ ਹੋਇਆ) ॥੩੨॥
The blind man talks and babbles, and then falls into the ditch. ||32||
गलां करे घणेरीआ तां अंने पवणा खाती टोवै ॥३२॥
LINE 41
ਪੂਰੇਕਾਕੀਆਸਭਕਿਛੁਪੂਰਾਘਟਿਵਧਿਕਿਛੁਨਾਹੀ
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਇਹ ਨਿਸਚਾ ਰੱਖਦਾ ਹੈ ਕਿ ਸਰਬ-ਗੁਣ-ਭਰਪੂਰ ਪਰਮਾਤਮਾ ਦੀ ਰਚੀ ਜਗਤ-ਮਰਯਾਦਾ ਅਭੁੱਲ ਹੈ, ਇਸ ਵਿਚ ਕਿਤੇ ਕੋਈ ਨੁਕਸ ਨਹੀਂ ਹੈ।
All that the Perfect Lord does is perfect; there is not too little, or too much.
पूरे का कीआ सभ किछु पूरा घटि वधि किछु नाही ॥
LINE 42
ਨਾਨਕਗੁਰਮੁਖਿਐਸਾਜਾਣੈਪੂਰੇਮਾਂਹਿਸਮਾਂਹੀ॥੩੩॥
ਹੇ ਨਾਨਕ! (ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਇਸ ਨਿਸ਼ਚੇ ਦੀ ਬਰਕਤਿ ਨਾਲ) ਸਾਰੇ ਗੁਣਾਂ ਦੇ ਮਾਲਕ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦੇ ਹਨ ॥੩੩॥
O Nanak, knowing this as Gurmukh, the mortal merges into the Perfect Lord God. ||33||
नानक गुरमुखि ऐसा जाणै पूरे मांहि समांही ॥३३॥
ਅੰਗ 1412 Santhya practice
0:00 / 0:00