ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1406
ਅੰਗ 1406Preparing audio…
0:00 0:00
LINE 01
ਕਵਿਕੀਰਤਜੋਸੰਤਚਰਨਮੁੜਿਲਾਗਹਿਤਿਨੑਕਾਮਕ੍ਰੋਧਜਮਕੋਨਹੀਤ੍ਰਾਸੁ
ਹੇ ਕਵੀ ਕੀਰਤ! ਜੋ ਮਨੁੱਖ ਉਸ ਸੰਤ (ਗੁਰੂ ਰਾਮਦਾਸ ਜੀ) ਦੀ ਚਰਨੀਂ ਲੱਗਦੇ ਹਨ, ਉਹਨਾਂ ਨੂੰ ਕਾਮ ਕ੍ਰੋਧ ਤੇ ਜਮਾਂ ਦਾ ਡਰ ਨਹੀਂ ਰਹਿੰਦਾ।
So speaks Keerat the poet: those who grasp hold of the feet of the Saints, are not afraid of death, sexual desire or anger.
कवि कीरत जो संत चरन मुड़ि लागहि तिन काम क्रोध जम को नही त्रासु ॥
LINE 02
ਜਿਵਅੰਗਦੁਅੰਗਿਸੰਗਿਨਾਨਕਗੁਰਤਿਵਗੁਰਅਮਰਦਾਸਕੈਗੁਰੁਰਾਮਦਾਸੁ॥੧॥
ਜਿਵੇਂ (ਗੁਰੂ) ਅੰਗਦ (ਸਾਹਿਬ ਜੀ) ਸਦਾ ਗੁਰੂ ਨਾਨਕ ਦੇਵ ਜੀ ਨਾਲ (ਰਹੇ, ਭਾਵ, ਸਦਾ ਗੁਰੂ ਨਾਨਕ ਦੇਵ ਜੀ ਦੀ ਹਜ਼ੂਰੀ ਵਿਚ ਰਹੇ), ਤਿਵੇਂ ਗੁਰੂ ਰਾਮਦਾਸ (ਜੀ) ਗੁਰੂ ਅਮਰਦਾਸ (ਜੀ) ਦੇ (ਨਾਲ ਰਹੇ) ॥੧॥
Just as Guru Nanak was part and parcel, life and limb with Guru Angad, so is Guru Amar Daas one with Guru Raam Daas. ||1||
जिव अंगदु अंगि संगि नानक गुर तिव गुर अमरदास कै गुरु रामदासु ॥१॥
LINE 03
ਜਿਨਿਸਤਿਗੁਰੁਸੇਵਿਪਦਾਰਥੁਪਾਯਉਨਿਸਿਬਾਸੁਰਹਰਿਚਰਨਨਿਵਾਸੁ
ਜਿਸ (ਗੁਰੂ ਰਾਮਦਾਸ ਜੀ) ਨੇ ਸਤਿਗੁਰੂ (ਅਮਰਦਾਸ ਜੀ) ਨੂੰ ਸਿਮਰ ਕੇ ਨਾਮ ਪਦਾਰਥ ਲੱਭਾ ਹੈ, ਤੇ ਅੱਠੇ ਪਹਿਰ ਜਿਸ ਦਾ ਹਰੀ ਦੇ ਚਰਨਾਂ ਵਿਚ ਨਿਵਾਸ ਰਹਿੰਦਾ ਹੈ,
Whoever serves the True Guru obtains the treasure; night and day, he dwells at the Lord's Feet.
जिनि सतिगुरु सेवि पदारथु पायउ निसि बासुर हरि चरन निवासु ॥
LINE 04
ਤਾਤੇਸੰਗਤਿਸਘਨਭਾਇਭਉਮਾਨਹਿਤੁਮਮਲੀਆਗਰਪ੍ਰਗਟੁਸੁਬਾਸੁ
ਉਸ (ਗੁਰੂ ਰਾਮਦਾਸ ਜੀ) ਪਾਸੋਂ ਬੇਅੰਤ ਸੰਗਤਾਂ ਪ੍ਰੇਮ ਵਿਚ (ਮਸਤ ਹੋ ਕੇ) ਭਉ ਮੰਨਦੀਆਂ ਹਨ (ਤੇ ਕਹਿੰਦੀਆਂ ਹਨ)-("ਹੇ ਗੁਰੂ ਰਾਮਦਾਸ ਜੀ!) ਆਪ ਪ੍ਰਤੱਖ ਤੌਰ ਤੇ ਚੰਦਨ ਦੀ ਮਿੱਠੀ ਵਾਸ਼ਨਾ ਵਾਲੇ ਹੋ।"
And so, the entire Sangat loves, fears and respects You. You are the sandalwood tree; Your fragrance spreads gloriously far and wide.
ता ते संगति सघन भाइ भउ मानहि तुम मलीआगर प्रगटु सुबासु ॥
LINE 05
ਧ੍ਰੂਪ੍ਰਹਲਾਦਕਬੀਰਤਿਲੋਚਨਨਾਮੁਲੈਤਉਪਜੵੋਜੁਪ੍ਰਗਾਸੁ
ਨਾਮ ਸਿਮਰ ਕੇ ਧ੍ਰੂ ਪ੍ਰਹਲਾਦ ਕਬੀਰ ਅਤੇ ਤ੍ਰਿਲੋਚਨ ਨੂੰ ਜੋ ਚਾਨਣ (ਦਿੱਸਿਆ ਸੀ),
Dhroo, Prahlaad, Kabeer and Trilochan chanted the Naam, the Name of the Lord, and His Illumination radiantly shines forth.
ध्रू प्रहलाद कबीर तिलोचन नामु लैत उपज्यो जु प्रगासु ॥
LINE 06
ਜਿਹਪਿਖਤਅਤਿਹੋਇਰਹਸੁਮਨਿਸੋਈਸੰਤਸਹਾਰੁਗੁਰੂਰਾਮਦਾਸੁ॥੨॥
ਅਤੇ ਜਿਸ ਨੂੰ ਵੇਖ ਵੇਖ ਕੇ ਮਨ ਵਿਚ ਬੜਾ ਅਨੰਦ ਹੁੰਦਾ ਹੈ, ਉਹ ਸੰਤਾਂ ਦਾ ਆਸਰਾ ਗੁਰੂ ਰਾਮਦਾਸ ਹੀ ਹੈ ॥੨॥
Seeing Him, the mind is totally delighted; Guru Raam Daas is the Helper and Support of the Saints. ||2||
जिह पिखत अति होइ रहसु मनि सोई संत सहारु गुरू रामदासु ॥२॥
LINE 07
ਨਾਨਕਿਨਾਮੁਨਿਰੰਜਨਜਾਨੵਉਕੀਨੀਭਗਤਿਪ੍ਰੇਮਲਿਵਲਾਈ
(ਗੁਰੂ) ਨਾਨਕ (ਦੇਵ ਜੀ) ਨੇ ਨਿਰੰਜਨ ਦਾ ਨਾਮ ਪਛਾਣਿਆ, ਪ੍ਰੇਮ ਨਾਲ ਬ੍ਰਿਤੀ ਜੋੜ ਕੇ ਭਗਤੀ ਕੀਤੀ।
Guru Nanak realized the Immaculate Naam, the Name of the Lord. He was lovingly attuned to loving devotional worship of the Lord.
नानकि नामु निरंजन जान्यउ कीनी भगति प्रेम लिव लाई ॥
LINE 08
ਤਾਤੇਅੰਗਦੁਅੰਗਸੰਗਿਭਯੋਸਾਇਰੁਤਿਨਿਸਬਦਸੁਰਤਿਕੀਨੀਵਰਖਾਈ
ਉਹਨਾਂ ਤੋਂ ਸਮੁੰਦਰ-ਰੂਪ ਗੁਰੂ ਅੰਗਦ ਦੇਵ ਜੀ (ਹੋਏ, ਜੋ) ਸਦਾ ਉਹਨਾਂ ਦੀ ਹਜ਼ੂਰੀ ਵਿਚ ਟਿਕੇ ਤੇ ਜਿਨ੍ਹਾਂ ਨੇ 'ਸ਼ਬਦ ਸੁਰਤ' ਦੀ ਵਰਖਾ ਕੀਤੀ (ਭਾਵ, ਸ਼ਬਦ ਦੇ ਧਿਆਨ ਦੀ ਖੁਲ੍ਹੀ ਵੰਡ ਵੰਡੀ)।
Guru Angad was with Him, life and limb, like the ocean; He showered His consciousness with the Word of the Shabad.
ता ते अंगदु अंग संगि भयो साइरु तिनि सबद सुरति कीनी वरखाई ॥
LINE 09
ਗੁਰਅਮਰਦਾਸਕੀਅਕਥਕਥਾਹੈਇਕਜੀਹਕਛੁਕਹੀਜਾਈ
ਗੁਰੂ ਅਮਰਦਾਸ ਜੀ ਦੀ ਕਥਾ ਕਥਨ ਤੋਂ ਪਰੇ ਹੈ, (ਗੁਰੂ ਅਮਰਦਾਸ ਜੀ ਦੀ ਉੱਚੀ ਆਤਮਕ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ), ਮੇਰੀ ਇਕ ਜੀਭ ਹੈ, ਇਸ ਨਾਲ ਕੁਛ ਆਖੀ ਨਹੀਂ ਜਾ ਸਕਦੀ।
The Unspoken Speech of Guru Amar Daas cannot be expressed with only one tongue.
गुर अमरदास की अकथ कथा है इक जीह कछु कही न जाई ॥
LINE 10
ਸੋਢੀਸ੍ਰਿਸ੍ਟਿਸਕਲਤਾਰਣਕਉਅਬਗੁਰਰਾਮਦਾਸਕਉਮਿਲੀਬਡਾਈ॥੩॥
ਹੁਣ (ਗੁਰੂ ਅਮਰਦਾਸ ਜੀ ਤੋਂ) ਸਾਰੀ ਸ੍ਰਿਸ਼ਟੀ ਨੂੰ ਤਾਰਨ ਲਈ ਸੋਢੀ ਗੁਰੂ ਰਾਮਦਾਸ (ਜੀ) ਨੂੰ ਵਡਿਆਈ ਮਿਲੀ ਹੈ ॥੩॥
Guru Raam Daas of the Sodhi dynasty has now been blessed with Glorious Greatness, to carry the whole world across. ||3||
सोढी स्रिस्टि सकल तारण कउ अब गुर रामदास कउ मिली बडाई ॥३॥
LINE 11
ਹਮਅਵਗਣਿਭਰੇਏਕੁਗੁਣੁਨਾਹੀਅੰਮ੍ਰਿਤੁਛਾਡਿਬਿਖੈਬਿਖੁਖਾਈ
ਅਸੀਂ ਅਉਗਣਾਂ ਨਾਲ ਭਰੇ ਹੋਏ ਹਾਂ, (ਸਾਡੇ ਵਿਚ) ਇੱਕ ਭੀ ਗੁਣ ਨਹੀਂ ਹੈ, ਅੰਮ੍ਰਿਤ (-ਨਾਮ) ਨੂੰ ਛੱਡ ਕੇ ਅਸਾਂ ਨਿਰੀ ਵਿਹੁ ਹੀ ਖਾਧੀ ਹੈ।
I am overflowing with sins and demerits; I have no merits or virtues at all. I abandoned the Ambrosial Nectar, and I drank poison instead.
हम अवगणि भरे एकु गुणु नाही अंम्रितु छाडि बिखै बिखु खाई ॥
LINE 12
ਮਾਯਾਮੋਹਭਰਮਪੈਭੂਲੇਸੁਤਦਾਰਾਸਿਉਪ੍ਰੀਤਿਲਗਾਈ
ਮਾਇਆ ਦੇ ਮੋਹ ਅਤੇ ਭਰਮਾਂ ਵਿਚ ਪੈ ਕੇ ਅਸੀਂ (ਸਹੀ ਜੀਵਨ-ਰਾਹ ਤੋਂ) ਭੁੱਲੇ ਹੋਏ ਹਾਂ, ਤੇ ਪੁੱਤਰ ਇਸਤ੍ਰੀ ਨਾਲ ਅਸਾਂ ਪਿਆਰ ਪਾਇਆ ਹੋਇਆ ਹੈ।
I am attached to Maya, and deluded by doubt; I have fallen in love with my children and spouse.
माया मोह भरम पै भूले सुत दारा सिउ प्रीति लगाई ॥
LINE 13
ਇਕੁਉਤਮਪੰਥੁਸੁਨਿਓਗੁਰਸੰਗਤਿਤਿਹਮਿਲੰਤਜਮਤ੍ਰਾਸਮਿਟਾਈ
ਅਸਾਂ ਸਤਿਗੁਰੂ ਦੀ ਸੰਗਤ ਵਾਲਾ ਇਕ ਉੱਚਾ ਰਾਹ ਸੁਣਿਆ ਹੈ, ਉਸ ਵਿਚ ਮਿਲ ਕੇ ਅਸਾਂ ਜਮਾਂ ਦਾ ਡਰ ਮਿਟਾ ਲਿਆ ਹੈ।
I have heard that the most exalted Path of all is the Sangat, the Guru's Congregation. Joining it, the fear of death is taken away.
इकु उतम पंथु सुनिओ गुर संगति तिह मिलंत जम त्रास मिटाई ॥
LINE 14
ਇਕਅਰਦਾਸਿਭਾਟਕੀਰਤਿਕੀਗੁਰਰਾਮਦਾਸਰਾਖਹੁਸਰਣਾਈ॥੪॥੫੮॥
'ਕੀਰਤ' ਭੱਟ ਦੀ ਹੁਣ ਇਕ ਬੇਨਤੀ ਹੈ ਕਿ ਹੇ ਗੁਰੂ ਰਾਮਦਾਸ ਜੀ! ਆਪਣੀ ਸਰਨੀ ਰੱਖੋ ॥੪॥੫੮॥
Keerat the poet offers this one prayer: O Guru Raam Daas, save me! Take me into Your Sanctuary! ||4||58||
इक अरदासि भाट कीरति की गुर रामदास राखहु सरणाई ॥४॥५८॥
LINE 15
ਮੋਹੁਮਲਿਬਿਵਸਿਕੀਅਉਕਾਮੁਗਹਿਕੇਸਪਛਾੜੵਉ
(ਹੇ ਗੁਰੂ ਰਾਮਦਾਸ ਜੀ!) ਆਪ ਨੇ 'ਮੋਹ' ਨੂੰ ਮਲ ਕੇ ਕਾਬੂ ਵਿਚ ਕਰ ਲਿਆ ਹੈ, ਅਤੇ 'ਕਾਮ' ਨੂੰ ਕੇਸਾਂ ਤੋਂ ਫੜ ਕੇ ਭੁੰਞੇ ਪਟਕਾਇਆ ਹੈ।
He has crushed and overpowered emotional attachment. He seized sexual desire by the hair, and threw it down.
मोहु मलि बिवसि कीअउ कामु गहि केस पछाड़्यउ ॥
LINE 16
ਕ੍ਰੋਧੁਖੰਡਿਪਰਚੰਡਿਲੋਭੁਅਪਮਾਨਸਿਉਝਾੜੵਉ
(ਤੁਸਾਂ) 'ਕਰੋਧ' ਨੂੰ (ਆਪਣੇ) ਤੇਜ-ਪ੍ਰਾਤਪ ਨਾਲ ਟੋਟੇ ਟੋਟੇ ਕਰ ਦਿਤਾ ਹੈ, ਅਤੇ 'ਲੋਭ' ਨੂੰ ਆਪ ਨੇ ਨਿਰਾਦਰੀ ਨਾਲ ਪਰੇ ਦੁਰਕਾਇਆ ਹੈ।
With His Power, He cut anger into pieces, and sent greed away in disgrace.
क्रोधु खंडि परचंडि लोभु अपमान सिउ झाड़्यउ ॥
LINE 17
ਜਨਮੁਕਾਲੁਕਰਜੋੜਿਹੁਕਮੁਜੋਹੋਇਸੁਮੰਨੈ
'ਜਨਮ' ਤੇ 'ਮਰਨ' ਹੱਥ ਜੋੜ ਕੇ ਆਪ ਦਾ ਜੋ ਹੁਕਮ ਹੁੰਦਾ ਹੈ ਉਸ ਨੂੰ ਮੰਨਦੇ ਹਨ।
Life and death, with palms pressed together, respect and obey the Hukam of His Command.
जनमु कालु कर जोड़ि हुकमु जो होइ सु मंनै ॥
LINE 18
ਭਵਸਾਗਰੁਬੰਧਿਅਉਸਿਖਤਾਰੇਸੁਪ੍ਰਸੰਨੈ
ਆਪ ਨੇ ਸੰਸਾਰ ਸਮੁੰਦਰ ਨੂੰ ਬੰਨ੍ਹ ਦਿੱਤਾ ਹੈ ਅਤੇ ਆਪ ਨੇ, ਜੋ ਸਦਾ ਪ੍ਰਸੰਨ ਰਹਿਣ ਵਾਲੇ ਹੋ, ਸਿੱਖ (ਇਸ ਸੰਸਾਰ-ਸਮੁੰਦਰ ਤੋਂ) ਤਾਰ ਲਏ ਹਨ।
He brought the terrifying world-ocean under His Control; by His Pleasure, He carried His Sikhs across.
भव सागरु बंधिअउ सिख तारे सुप्रसंनै ॥
LINE 19
ਸਿਰਿਆਤਪਤੁਸਚੌਤਖਤੁਜੋਗਭੋਗਸੰਜੁਤੁਬਲਿ
(ਆਪ ਦੇ) ਸਿਰ ਉੱਤੇ ਛਤਰ ਹੈ, (ਆਪ ਦਾ) ਤਖ਼ਤ ਸਦਾ-ਥਿਰ ਹੈ, ਆਪ ਰਾਜ ਤੇ ਜੋਗ ਦੋਵੇਂ ਮਾਣਦੇ ਹੋ, ਤੇ ਬਲੀ ਹੋ।
He is seated upon the Throne of Truth, with the canopy above His Head; He is embellished with the powers of Yoga and the enjoyment of pleasures.
सिरि आतपतु सचौ तखतु जोग भोग संजुतु बलि ॥
LINE 20
ਗੁਰਰਾਮਦਾਸਸਚੁਸਲੵਭਣਿਤੂਅਟਲੁਰਾਜਿਅਭਗੁਦਲਿ॥੧॥
ਹੇ ਸਲ੍ਯ੍ਯ ਕਵੀ! ਤੂੰ ਸੱਚ ਆਖ "ਹੇ ਗੁਰੂ ਰਾਮਦਾਸ! ਤੂੰ ਅਟੱਲ ਰਾਜ ਵਾਲਾ ਤੇ (ਦੈਵੀ ਸੰਪਤੀ ਰੂਪ) ਨਾਹ ਨਾਸ ਹੋਣ ਵਾਲੀ ਫੌਜ ਵਾਲਾ ਹੈਂ" ॥੧॥
So speaks Sal the poet: O Guru Raam Daas, Your sovereign power is eternal and unbreakable; Your army is invincible. ||1||
गुर रामदास सचु सल्य भणि तू अटलु राजि अभगु दलि ॥१॥
LINE 21
ਤੂਸਤਿਗੁਰੁਚਹੁਜੁਗੀਆਪਿਆਪੇਪਰਮੇਸਰੁ
ਹੇ ਗੁਰੂ ਰਾਮਦਾਸ! ਤੂੰ ਚਾਰ ਜੁਗਾਂ ਵਿਚ ਹੀ ਥਿਰ ਗੁਰੂ ਹੈਂ, (ਮੇਰੀਆਂ ਨਜ਼ਰਾਂ ਵਿਚ ਤਾਂ) ਤੂੰ ਹੀ ਪਰਮੇਸਰ ਹੈਂ।
You are the True Guru, throughout the four ages; You Yourself are the Transcendent Lord.
तू सतिगुरु चहु जुगी आपि आपे परमेसरु ॥
LINE 22
ਸੁਰਿਨਰਸਾਧਿਕਸਿਧਸਿਖਸੇਵੰਤਧੁਰਹਧੁਰੁ
ਦੇਵਤੇ, ਮਨੁੱਖ, ਸਾਧਿਕ, ਸਿੱਧ ਅਤੇ ਸਿੱਖ ਮੁੱਢ ਤੋਂ ਹੀ ਤੈਨੂੰ ਸਿਉਂਦੇ ਆਏ ਹਨ।
The angelic beings, seekers, Siddhas and Sikhs have served You, since the very beginning of time.
सुरि नर साधिक सिध सिख सेवंत धुरह धुरु ॥
LINE 23
ਆਦਿਜੁਗਾਦਿਅਨਾਦਿਕਲਾਧਾਰੀਤ੍ਰਿਹੁਲੋਅਹ
(ਆਪ) ਆਦਿ ਤੋਂ ਹੋ, ਜੁਗਾਂ ਦੇ ਆਦਿ ਤੋਂ ਹੋ, ਅਤੇ ਅਨਾਦੀ ਹੋ। ਤਿੰਨਾਂ ਲੋਕਾਂ ਵਿਚ ਹੀ (ਆਪ ਨੇ ਆਪਣੀ) ਸੱਤਾ ਧਾਰੀ ਹੋਈ ਹੈ।
You are the Primal Lord God, from the very beginning, and throughout the ages; Your Power supports the three worlds.
आदि जुगादि अनादि कला धारी त्रिहु लोअह ॥
LINE 24
ਅਗਮਨਿਗਮਉਧਰਣਜਰਾਜੰਮਿਹਿਆਰੋਅਹ
(ਮੇਰੇ ਵਾਸਤੇ ਤਾਂ ਆਪ ਹੀ ਹੋ ਜਿਸ ਨੇ) ਵੇਦ ਸ਼ਾਸਤਰਾਂ ਨੂੰ ਬਚਾਇਆ ਸੀ (ਵਰਾਹ-ਰੂਪ ਹੋ ਕੇ)। ਆਪ ਬੁਢੇਪੇ ਤੇ ਜਮਾਂ ਉੱਤੇ ਸਵਾਰ ਹੋ (ਭਾਵ, ਆਪ ਨੂੰ ਇਹਨਾਂ ਦਾ ਡਰ ਨਹੀਂ ਹੈ)।
You are Inaccessible; You are the Saving Grace of the Vedas. You have conquered old age and death.
अगम निगम उधरण जरा जंमिहि आरोअह ॥
LINE 25
ਗੁਰਅਮਰਦਾਸਿਥਿਰੁਥਪਿਅਉਪਰਗਾਮੀਤਾਰਣਤਰਣ
(ਆਪ ਨੂੰ) ਗੁਰੂ ਅਮਰਦਾਸ (ਜੀ) ਨੇ ਅਟੱਲ ਕਰ ਦਿੱਤਾ ਹੈ, ਆਪ ਮੁਕਤ ਹੋ ਤੇ ਹੋਰਨਾਂ ਨੂੰ ਤਾਰਨ ਲਈ ਜਹਾਜ਼ ਹੋ।
Guru Amar Daas has permanently established You; You are the Emancipator, to carry all across to the other side.
गुर अमरदासि थिरु थपिअउ परगामी तारण तरण ॥
LINE 26
ਅਘਅੰਤਕਬਦੈਸਲੵਕਵਿਗੁਰਰਾਮਦਾਸਤੇਰੀਸਰਣ॥੨॥੬੦॥
ਹੇ ਗੁਰੂ ਰਾਮਦਾਸ! ਸਲ੍ਯ੍ਯ ਕਵੀ (ਆਖਦਾ ਹੈ)-ਜੋ ਮਨੁੱਖ ਤੇਰੀ ਸਰਨ ਆਇਆ ਹੈ, ਉਹ ਪਾਪਾਂ ਤੇ ਜਮਾਂ ਨੂੰ ਬਦਦਾ ਨਹੀਂ ਹੈ ॥੨॥੬੦॥
So speaks Sal the poet: O Guru Raam Daas, You are the Destroyer of sins; I seek Your Sanctuary. ||2||60||
अघ अंतक बदै न सल्य कवि गुर रामदास तेरी सरण ॥२॥६०॥
LINE 27
ਸਵਈਏਮਹਲੇਪੰਜਵੇਕੇ
ਗੁਰੂ ਅਰਜਨ ਸਾਹਿਬ ਜੀ ਦੀ ਉਸਤਤਿ ਵਿਚ ਉਚਾਰੇ ਹੋਏ ਸਵਈਏ।
Swaiyas In Praise Of The Fifth Mahalaa:
सवईए महले पंजवे के ५ ॥
LINE 28
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 29
ਸਿਮਰੰਸੋਈਪੁਰਖੁਅਚਲੁਅਬਿਨਾਸੀ
ਮੈਂ ਉਸ ਅਬਿਨਾਸੀ ਤੇ ਅਚੱਲ ਅਕਾਲ ਪੁਰਖ ਨੂੰ ਸਿਮਰਦਾ ਹਾਂ,
Meditate in remembrance on the Primal Lord God, Eternal and Imperishable.
सिमरं सोई पुरखु अचलु अबिनासी ॥
LINE 30
ਜਿਸੁਸਿਮਰਤਦੁਰਮਤਿਮਲੁਨਾਸੀ
ਜਿਸ ਦਾ ਸਿਮਰਨ ਕਰਨ ਨਾਲ ਦੁਰਮੱਤ ਦੀ ਮੈਲ ਦੂਰ ਹੋ ਜਾਂਦੀ ਹੈ।
Remembering Him in meditation, the filth of evil-mindedness is eradicated.
जिसु सिमरत दुरमति मलु नासी ॥
LINE 31
ਸਤਿਗੁਰਚਰਣਕਵਲਰਿਦਿਧਾਰੰ
ਮੈਂ ਸਤਿਗੁਰੂ ਦੇ ਕਵਲਾਂ ਵਰਗੇ ਚਰਨ ਹਿਰਦੇ ਵਿਚ ਟਿਕਾਉਂਦਾ ਹਾਂ,
I enshrine the Lotus Feet of the True Guru within my heart.
सतिगुर चरण कवल रिदि धारं ॥
ਅੰਗ 1406 Santhya practice
0:00 / 0:00