ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1349
ਅੰਗ 1349Preparing audio…
0:00 0:00
LINE 01
ਜਹਸੇਵਕਗੋਪਾਲਗੁਸਾਈ
ਜਿੱਥੇ (ਸਾਧ ਸੰਗਤ ਵਿਚ) ਸ੍ਰਿਸ਼ਟੀ ਦੇ ਰੱਖਿਅਕ ਖਸਮ-ਪ੍ਰਭੂ ਦੇ ਭਗਤ-ਜਨ (ਰਹਿੰਦੇ ਹਨ)।
where the servants of the Lord of the World abide.
जह सेवक गोपाल गुसाई ॥
LINE 02
ਪ੍ਰਭਸੁਪ੍ਰਸੰਨਭਏਗੋਪਾਲ
(ਉਥੇ ਸਾਧ ਸੰਗਤ ਵਿਚ ਜਿਹੜੇ ਮਨੁੱਖ ਟਿਕਦੇ ਹਨ, ਉਹਨਾਂ ਉੱਤੇ) ਜਗਤ-ਰੱਖਿਅਕ ਪ੍ਰਭੂ ਜੀ ਬਹੁਤ ਤ੍ਰੁੱਠਦੇ ਹਨ,
God, the Lord of the World, is pleased and satisfied with me.
प्रभ सुप्रसंन भए गोपाल ॥
LINE 03
ਜਨਮਜਨਮਕੇਮਿਟੇਬਿਤਾਲ॥੫॥
(ਉਹਨਾਂ ਦੇ) ਅਨੇਕਾਂ ਜਨਮਾਂ ਦੇ ਬੇ-ਥਵ੍ਹੇ-ਪਨ ਮਿਟ ਜਾਂਦੇ ਹਨ ॥੫॥
My disharmony with Him of so many lifetimes is ended. ||5||
जनम जनम के मिटे बिताल ॥५॥
LINE 04
ਹੋਮਜਗਉਰਧਤਪਪੂਜਾ
(ਉਸ ਨੇ, ਮਾਨੋ, ਅਨੇਕਾਂ) ਹੋਮ ਜੱਗ (ਕਰ ਲਏ। ਉਸ ਨੇ, ਮਾਨੋ,) ਉਲਟੇ ਲਟਕ ਕੇ ਤਪ (ਕਰ ਲਏ। ਉਸ ਨੇ, ਮਾਨੋ, ਦੇਵ) ਪੂਜਾ (ਕਰ ਲਈ),
Burnt offerings, sacred feasts, intense meditations with the body upside-down, worship services
होम जग उरध तप पूजा ॥
LINE 05
ਕੋਟਿਤੀਰਥਇਸਨਾਨੁਕਰੀਜਾ
(ਉਸ ਨੇ ਮਾਨੋ) ਕ੍ਰੋੜਾਂ ਤੀਰਥਾਂ ਦਾ ਇਸ਼ਨਾਨ ਕਰ ਲਿਆ,
and taking millions of cleansing baths at sacred shrines of pilgrimage
कोटि तीरथ इसनानु करीजा ॥
LINE 06
ਚਰਨਕਮਲਨਿਮਖਰਿਦੈਧਾਰੇ
(ਸਾਧ ਸੰਗਤ ਦੀ ਬਰਕਤਿ ਨਾਲ ਜਿਹੜਾ ਮਨੁੱਖ) ਪਰਮਾਤਮਾ ਦੇ ਸੋਹਣੇ ਚਰਨ ਨਿਮਖ ਨਿਮਖ (ਹਰ ਵੇਲੇ) ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ,
- the merits of all these are obtained by enshrining the Lord's Lotus Feet within the heart, even for an instant.
चरन कमल निमख रिदै धारे ॥
LINE 07
ਗੋਬਿੰਦਜਪਤਸਭਿਕਾਰਜਸਾਰੇ॥੬॥
ਉਹ ਮਨੁੱਖ ਗੋਬਿੰਦ ਦਾ ਨਾਮ ਜਪਦਿਆਂ (ਅਪਣੇ) ਸਾਰੇ ਕੰਮ ਸੰਵਾਰ ਲੈਂਦਾ ਹੈ ॥੬॥
Meditating on the Lord of the Universe, all one's affairs are resolved. ||6||
गोबिंद जपत सभि कारज सारे ॥६॥
LINE 08
ਊਚੇਤੇਊਚਾਪ੍ਰਭਥਾਨੁ
(ਸਾਧ ਸੰਗਤ ਦੀ ਬਰਕਤਿ ਨਾਲ ਇਹ ਸਮਝ ਆ ਜਾਂਦੀ ਹੈ ਕਿ) ਪਰਮਾਤਮਾ ਦਾ ਟਿਕਾਣਾ ਬਹੁਤ ਹੀ ਉੱਚਾ ਹੈ (ਬਹੁਤ ਹੀ ਉੱਚਾ ਆਤਮਕ ਜੀਵਨ ਹੀ ਉਸ ਦੇ ਚਰਨਾਂ ਨਾਲ ਮਿਲਾ ਸਕਦਾ ਹੈ)।
God's Place is the highest of the high.
ऊचे ते ऊचा प्रभ थानु ॥
LINE 09
ਹਰਿਜਨਲਾਵਹਿਸਹਜਿਧਿਆਨੁ
ਪ੍ਰਭੂ ਦੇ ਭਗਤ ਆਤਮਕ ਅਡੋਲਤਾ ਵਿਚ (ਉਸ ਪ੍ਰਭੂ ਵਿਚ) ਸੁਰਤ ਜੋੜੀ ਰੱਖਦੇ ਹਨ।
The Lord's humble servants intuitively focus their meditation on Him.
हरि जन लावहि सहजि धिआनु ॥
LINE 10
ਦਾਸਦਾਸਨਕੀਬਾਂਛਉਧੂਰਿ
ਉਸ ਪ੍ਰਭੂ ਦੇ ਦਾਸਾਂ ਦੇ ਦਾਸਾਂ ਦੀ ਚਰਨ-ਧੂੜ ਮੈਂ (ਭੀ) ਲੋਚਦਾ ਰਹਿੰਦਾ ਹਾਂ,
I long for the dust of the slaves of the Lord's slaves.
दास दासन की बांछउ धूरि ॥
LINE 11
ਸਰਬਕਲਾਪ੍ਰੀਤਮਭਰਪੂਰਿ॥੭॥
ਜਿਹੜਾ ਪ੍ਰਭੂ-ਪ੍ਰੀਤਮ ਸਾਰੀਆਂ ਤਾਕਤਾਂ ਦਾ ਮਾਲਕ ਹੈ ਜੋ ਸਭ ਥਾਈਂ ਮੌਜੂਦ ਹੈ ॥੭॥
My Beloved Lord is overflowing with all powers. ||7||
सरब कला प्रीतम भरपूरि ॥७॥
LINE 12
ਮਾਤਪਿਤਾਹਰਿਪ੍ਰੀਤਮੁਨੇਰਾ
ਹੇ ਪ੍ਰਭੂ! ਤੂੰ ਹੀ ਮੇਰੀ ਮਾਂ ਹੈਂ ਮੇਰਾ ਪਿਉ ਹੈਂ ਪ੍ਰੀਤਮ ਹੈਂ ਮੇਰੇ ਹਰ ਵੇਲੇ ਨੇੜੇ ਰਹਿੰਦਾ ਹੈਂ।
My Beloved Lord, my Mother and Father, is always near.
मात पिता हरि प्रीतमु नेरा ॥
LINE 13
ਮੀਤਸਾਜਨਭਰਵਾਸਾਤੇਰਾ
ਹੇ ਪ੍ਰਭੂ! ਤੂੰ ਹੀ ਮੇਰਾ ਮਿੱਤਰ ਹੈਂ, ਮੇਰਾ ਸੱਜਣ ਹੈਂ, ਮੈਨੂੰ ਤੇਰਾ ਹੀ ਸਹਾਰਾ ਹੈ।
O my Friend and Companion, You are my Trusted Support.
मीत साजन भरवासा तेरा ॥
LINE 14
ਕਰੁਗਹਿਲੀਨੇਅਪੁਨੇਦਾਸ
ਹੇ ਪ੍ਰਭੂ! ਆਪਣੇ ਦਾਸਾਂ ਨੂੰ (ਉਹਨਾਂ ਦਾ) ਹੱਥ ਫੜ ਕੇ ਤੂੰ ਆਪਣੇ ਬਣਾ ਲੈਂਦਾ ਹੈਂ।
God takes His slaves by the hand, and makes them His Own.
करु गहि लीने अपुने दास ॥
LINE 15
ਜਪਿਜੀਵੈਨਾਨਕੁਗੁਣਤਾਸ॥੮॥੩॥੨॥੭॥੧੨॥
ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! (ਤੇਰਾ ਦਾਸ) ਨਾਨਕ (ਤੇਰਾ ਨਾਮ) ਜਪ ਕੇ (ਹੀ) ਆਤਮਕ ਜੀਵਨ ਹਾਸਲ ਕਰ ਰਿਹਾ ਹੈ ॥੮॥੩॥੨॥੭॥੧੨॥
Nanak lives by meditating on the Lord, the Treasure of Virtue. ||8||3||2||7||12||
जपि जीवै नानकु गुणतास ॥८॥३॥२॥७॥१२॥
LINE 16
ਬਿਭਾਸਪ੍ਰਭਾਤੀਬਾਣੀਭਗਤਕਬੀਰਜੀਕੀ
ਰਾਗ ਪ੍ਰਭਾਤੀ/ਬਿਭਾਗ ਵਿੱਚ ਭਗਤ ਕਬੀਰ ਜੀ ਦੀ ਬਾਣੀ।
Bibhaas, Prabhaatee, The Word Of Devotee Kabeer Jee:
बिभास प्रभाती बाणी भगत कबीर जी की ॥
LINE 17
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 18
ਮਰਨਜੀਵਨਕੀਸੰਕਾਨਾਸੀ
(ਉਸ ਮਨੁੱਖ ਦਾ) ਇਹ ਤੌਖਲਾ ਮੁੱਕ ਜਾਂਦਾ ਹੈ ਕਿ ਜਨਮ ਮਰਨ ਦੇ ਗੇੜ ਵਿਚ ਪੈਣਾ ਪਏਗਾ,
My anxious fears of death and rebirth have been taken away.
मरन जीवन की संका नासी ॥
LINE 19
ਆਪਨਰੰਗਿਸਹਜਪਰਗਾਸੀ॥੧॥
ਕਿਉਂਕਿ ਪਰਮਾਤਮਾ ਆਪਣੀ ਮਿਹਰ ਨਾਲ (ਉਸ ਦੇ ਅੰਦਰ) ਆਤਮਕ ਅਡੋਲਤਾ ਦਾ ਪ੍ਰਕਾਸ਼ ਕਰ ਦੇਂਦਾ ਹੈ ॥੧॥
The Celestial Lord has shown His Love for me. ||1||
आपन रंगि सहज परगासी ॥१॥
LINE 20
ਪ੍ਰਗਟੀਜੋਤਿਮਿਟਿਆਅੰਧਿਆਰਾ
(ਉਸ ਮਨੁੱਖ ਦੇ ਅੰਦਰ) ਪ੍ਰਭੂ ਦੀ ਜੋਤਿ ਜਗ ਪੈਂਦੀ ਹੈ, ਤੇ (ਉਸ ਦੇ ਅੰਦਰੋਂ ਵਿਕਾਰ ਆਦਿਕਾਂ ਦਾ) ਹਨੇਰਾ ਮਿਟ ਜਾਂਦਾ ਹੈ,
The Divine Light has dawned, and darkness has been dispelled.
प्रगटी जोति मिटिआ अंधिआरा ॥
LINE 21
ਰਾਮਰਤਨੁਪਾਇਆਕਰਤਬੀਚਾਰਾ॥੧॥ਰਹਾਉ
ਜਿਸ ਮਨੁੱਖ ਨੂੰ (ਪ੍ਰਭੂ ਦੇ ਨਾਮ ਵਿਚ) ਸੁਰਤ ਜੋੜਦਿਆਂ ਜੋੜਦਿਆਂ ਨਾਮ ਰਤਨ ਲੱਭ ਪੈਂਦਾ ਹੈ ॥੧॥ ਰਹਾਉ ॥
Contemplating the Lord, I have obtained the Jewel of His Name. ||1||Pause||
राम रतनु पाइआ करत बीचारा ॥१॥ रहाउ ॥
LINE 22
ਜਹਅਨੰਦੁਦੁਖੁਦੂਰਿਪਇਆਨਾ
ਜਿਸ ਮਨ ਵਿਚ (ਪ੍ਰਭੂ ਦੇ ਮੇਲ ਦਾ) ਅਨੰਦ ਬਣ ਜਾਏ ਤੇ (ਦੁਨੀਆ ਵਾਲਾ) ਦੁੱਖ ਕਲੇਸ਼ ਨਾਸ ਹੋ ਜਾਏ,
Pain runs far away from that place where there is bliss.
जह अनंदु दुखु दूरि पइआना ॥
LINE 23
ਮਨੁਮਾਨਕੁਲਿਵਿਤਤੁਲੁਕਾਨਾ॥੨॥
ਉਹ ਮਨ (ਪ੍ਰਭੂ-ਚਰਨਾਂ ਵਿਚ) ਜੁੜਨ ਦੀ ਬਰਕਤਿ ਨਾਲ ਮੋਤੀ (ਵਰਗਾ ਕੀਮਤੀ) ਬਣ ਕੇ ਪ੍ਰਭੂ ਨੂੰ ਆਪਣੇ ਅੰਦਰ ਵਸਾ ਲੈਂਦਾ ਹੈ ॥੨॥
The jewel of the mind is focused and attuned to the essence of reality. ||2||
मनु मानकु लिवि ततु लुकाना ॥२॥
LINE 24
ਜੋਕਿਛੁਹੋਆਸੁਤੇਰਾਭਾਣਾ
ਹੇ ਪ੍ਰਭੂ! ਜਗਤ ਵਿਚ ਜੋ ਕੁਝ ਹੋ ਰਿਹਾ ਹੈ ਤੇਰੀ ਰਜ਼ਾ ਹੋ ਰਹੀ ਹੈ,
Whatever happens is by the Pleasure of Your Will.
जो किछु होआ सु तेरा भाणा ॥
LINE 25
ਜੋਇਵਬੂਝੈਸੁਸਹਜਿਸਮਾਣਾ॥੩॥
(ਤੇਰੇ ਨਾਮ ਵਿਚ ਸੁਰਤ ਜੋੜਦਿਆਂ ਜੋੜਦਿਆਂ) ਜਿਸ ਮਨੁੱਖ ਨੂੰ ਇਹ ਸੂਝ ਪੈ ਜਾਂਦੀ ਹੈ, ਉਹ ਮਨੁੱਖ ਸਦਾ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ (ਉਸ ਨੂੰ ਕਦੇ ਕੋਈ ਤੌਖਲਾ ਨਹੀਂ ਹੁੰਦਾ) ॥੩॥
Whoever understands this, is intuitively merged in the Lord. ||3||
जो इव बूझै सु सहजि समाणा ॥३॥
LINE 26
ਕਹਤੁਕਬੀਰੁਕਿਲਬਿਖਗਏਖੀਣਾ
ਕਬੀਰ ਆਖਦਾ ਹੈ ਕਿ ਉਸ ਮਨੁੱਖ ਦੇ ਪਾਪ ਨਾਸ ਹੋ ਜਾਂਦੇ ਹਨ,
Says Kabeer, my sins have been obliterated.
कहतु कबीरु किलबिख गए खीणा ॥
LINE 27
ਮਨੁਭਇਆਜਗਜੀਵਨਿਲੀਣਾ॥੪॥੧॥
ਉਸ ਦਾ ਮਨ ਜਗਤ-ਦੇ-ਜੀਵਨ ਪ੍ਰਭੂ ਵਿਚ ਮਗਨ ਰਹਿੰਦਾ ਹੈ ॥੪॥੧॥
My mind has merged into the Lord, the Life of the World. ||4||1||
मनु भइआ जगजीवनि लीणा ॥४॥१॥
LINE 28
ਪ੍ਰਭਾਤੀ
Prabhaatee:
प्रभाती ॥
LINE 29
ਅਲਹੁਏਕੁਮਸੀਤਿਬਸਤੁਹੈਅਵਰੁਮੁਲਖੁਕਿਸੁਕੇਰਾ
ਜੇ (ਉਹ) ਇਕ ਖ਼ੁਦਾ (ਸਿਰਫ਼) ਕਾਹਬੇ ਵਿਚ ਵੱਸਦਾ ਹੈ ਤਾਂ ਬਾਕੀ ਦਾ ਮੁਲਕ ਕਿਸ ਦਾ (ਕਿਹਾ ਜਾਏ)? (ਸੋ, ਮੁਸਲਮਾਨ ਦਾ ਇਹ ਅਕੀਦਾ ਠੀਕ ਨਹੀਂ ਹੈ)।
If the Lord Allah lives only in the mosque, then to whom does the rest of the world belong?
अलहु एकु मसीति बसतु है अवरु मुलखु किसु केरा ॥
LINE 30
ਹਿੰਦੂਮੂਰਤਿਨਾਮਨਿਵਾਸੀਦੁਹਮਹਿਤਤੁਹੇਰਾ॥੧॥
ਹਿੰਦੂ ਪਰਮਾਤਮਾ ਦਾ ਨਿਵਾਸ ਮੂਰਤੀ ਵਿਚ ਸਮਝਦਾ ਹੈ; (ਇਸ ਤਰ੍ਹਾਂ ਹਿੰਦੂ ਮੁਸਲਮਾਨ) ਦੋਹਾਂ ਵਿਚੋਂ ਕਿਸੇ ਨੇ ਪਰਮਾਤਮਾ ਨੂੰ ਨਹੀਂ ਵੇਖਿਆ ॥੧॥
According to the Hindus, the Lord's Name abides in the idol, but there is no truth in either of these claims. ||1||
हिंदू मूरति नाम निवासी दुह महि ततु न हेरा ॥१॥
LINE 31
ਅਲਹਰਾਮਜੀਵਉਤੇਰੇਨਾਈ
ਹੇ ਅੱਲਾਹ! ਹੇ ਰਾਮ! (ਮੈਂ ਤੈਨੂੰ ਇਕ ਹੀ ਜਾਣ ਕੇ) ਤੇਰਾ ਨਾਮ ਸਿਮਰ ਕੇ ਜੀਵਾਂ (ਆਤਮਕ ਜੀਵਨ ਹਾਸਲ ਕਰਾਂ)
O Allah, O Raam, I live by Your Name.
अलह राम जीवउ तेरे नाई ॥
LINE 32
ਤੂਕਰਿਮਿਹਰਾਮਤਿਸਾਈ॥੧॥ਰਹਾਉ
ਹੇ ਸਾਈਂ! ਤੂੰ ਮੇਰੇ ਉੱਤੇ ਮਿਹਰ ਕਰ ॥੧॥ ਰਹਾਉ ॥
Please show mercy to me, O Master. ||1||Pause||
तू करि मिहरामति साई ॥१॥ रहाउ ॥
LINE 33
ਦਖਨਦੇਸਿਹਰੀਕਾਬਾਸਾਪਛਿਮਿਅਲਹਮੁਕਾਮਾ
(ਹਿੰਦੂ ਆਖਦਾ ਹੈ ਕਿ) ਹਰੀ ਦਾ ਨਿਵਾਸ ਦੱਖਣ ਦੇਸ ਵਿਚ (ਜਗਨ ਨਾਥ ਪੁਰੀ ਵਿਚ) ਹੈ, ਮੁਸਲਮਾਨ ਆਖਦਾ ਹੈ ਕਿ ਖ਼ੁਦਾ ਦਾ ਘਰ ਪੱਛਮ ਵਲ (ਕਾਹਬੇ ਵਿਚ) ਹੈ।
The God of the Hindus lives in the southern lands, and the God of the Muslims lives in the west.
दखन देसि हरी का बासा पछिमि अलह मुकामा ॥
LINE 34
ਦਿਲਮਹਿਖੋਜਿਦਿਲੈਦਿਲਿਖੋਜਹੁਏਹੀਠਉਰਮੁਕਾਮਾ॥੨॥
(ਪਰ ਹੇ ਸੱਜਣ!) ਆਪਣੇ ਦਿਲ ਵਿਚ (ਰੱਬ ਨੂੰ) ਭਾਲ, ਸਿਰਫ਼ ਦਿਲ ਵਿਚ ਹੀ ਲੱਭ, ਇਹ ਦਿਲ ਹੀ ਉਸ ਦਾ ਨਿਵਾਸ ਥਾਂ ਹੈ, ਉਸ ਦਾ ਮੁਕਾਮ ਹੈ ॥੨॥
So search in your heart - look deep into your heart of hearts; this is the home and the place where God lives. ||2||
दिल महि खोजि दिलै दिलि खोजहु एही ठउर मुकामा ॥२॥
LINE 35
ਬ੍ਰਹਮਨਗਿਆਸਕਰਹਿਚਉਬੀਸਾਕਾਜੀਮਹਰਮਜਾਨਾ
ਬ੍ਰਾਹਮਣ ਚੌਵੀ ਇਕਾਦਸ਼ੀਆਂ (ਦੇ ਵਰਤ ਰੱਖਣ ਦੀ ਆਗਿਆ) ਕਰਦੇ ਹਨ, ਕਾਜ਼ੀ ਰਮਜ਼ਾਨ ਦੇ ਮਹੀਨੇ (ਰੋਜ਼ੇ ਰੱਖਣ ਦੀ ਹਿਦਾਇਤ) ਕਰਦੇ ਹਨ।
The Brahmins observe twenty-four fasts during the year, and the Muslims fast during the month of Ramadaan.
ब्रहमन गिआस करहि चउबीसा काजी मह रमजाना ॥
LINE 36
ਗਿਆਰਹਮਾਸਪਾਸਕੈਰਾਖੇਏਕੈਮਾਹਿਨਿਧਾਨਾ॥੩॥
ਇਹ ਲੋਕ (ਬਾਕੀ ਦੇ) ਗਿਆਰਾਂ ਮਹੀਨੇ ਲਾਂਭੇ ਹੀ ਰੱਖ ਦੇਂਦੇ ਹਨ, ਤੇ (ਕੋਈ) ਖ਼ਜ਼ਾਨਾ ਇੱਕੋ ਹੀ ਮਹੀਨੇ ਵਿਚੋਂ ਲੱਭਦੇ ਹਨ ॥੩॥
The Muslims set aside eleven months, and claim that the treasure is only in the one month. ||3||
गिआरह मास पास कै राखे एकै माहि निधाना ॥३॥
LINE 37
ਕਹਾਉਡੀਸੇਮਜਨੁਕੀਆਕਿਆਮਸੀਤਿਸਿਰੁਨਾਇਹਂ
(ਜੇ ਦਿਲ ਵਿਚ ਫ਼ਰੇਬ ਹੈ) ਤਾਂ ਨਾਹ ਤਾਂ ਉਡੀਸੇ ਜਗਨ ਨਾਥ ਪੁਰੀ ਵਿਚ ਇਸ਼ਨਾਨ ਕਰਨ ਦਾ ਕੋਈ ਲਾਭ ਹੈ, ਨਾਹ ਮਸੀਤ ਵਿਚ ਜਾ ਕੇ ਸਿਜਦਾ ਕਰਨ ਦਾ ਫ਼ਾਇਦਾ ਹੈ।
What is the use of bathing at Orissa? Why do the Muslims bow their heads in the mosque?
कहा उडीसे मजनु कीआ किआ मसीति सिरु नाइहं ॥
LINE 38
ਦਿਲਮਹਿਕਪਟੁਨਿਵਾਜਗੁਜਾਰੈਕਿਆਹਜਕਾਬੈਜਾਇਹਂ॥੪॥
(ਅਸਲ ਗੱਲ ਇਹ ਹੈ ਕਿ) ਜੇ ਦਿਲ ਵਿਚ ਠੱਗੀ ਫ਼ਰੇਬ ਵੱਸਦਾ ਹੈ, (ਤਾਂ) ਨਾਹ ਨਮਾਜ਼ ਪੜ੍ਹਨ ਦਾ ਲਾਭ ਹੈ, ਨਾਹ ਹੀ ਕਾਹਬੇ ਦਾ ਹੱਜ ਕਰਨ ਦਾ ਕੋਈ ਗੁਣ ਹੈ ॥੪॥
If someone has deception in his heart, what good is it for him to utter prayers? And what good is it for him to go on pilgrimage to Mecca? ||4||
दिल महि कपटु निवाज गुजारै किआ हज काबै जाइहं ॥४॥
LINE 39
ਏਤੇਅਉਰਤਮਰਦਾਸਾਜੇਸਭਰੂਪਤੁਮੑਾਰੇ
ਹੇ ਪ੍ਰਭੂ! ਇਹ ਸਾਰੇ ਇਸਤ੍ਰੀ ਮਰਦ ਜੋ ਤੂੰ ਪੈਦਾ ਕੀਤੇ ਹਨ, ਇਹ ਸਭ ਤੇਰਾ ਹੀ ਰੂਪ ਹਨ (ਤੂੰ ਹੀ ਆਪ ਇਹਨਾਂ ਵਿਚ ਵੱਸਦਾ ਹੈਂ)।
You fashioned all these men and women, Lord. All these are Your Forms.
एते अउरत मरदा साजे ए सभ रूप तुमारे ॥
LINE 40
ਕਬੀਰੁਪੂੰਗਰਾਰਾਮਅਲਹਕਾਸਭਗੁਰਪੀਰਹਮਾਰੇ॥੫॥
ਤੂੰ ਹੀ, ਹੇ ਪ੍ਰਭੂ! ਅੱਲਾਹ ਹੈਂ ਤੇ ਰਾਮ ਹੈਂ। ਮੈਂ ਕਬੀਰ ਤੇਰਾ ਅੰਞਾਣ ਬੱਚਾ ਹਾਂ, (ਤੇਰੇ ਭੇਜੇ ਹੋਏ) ਅਵਤਾਰ ਪੈਗ਼ੰਬਰ ਮੈਨੂੰ ਸਭ ਆਪਣੇ ਦਿੱਸਦੇ ਹਨ ॥੫॥
Kabeer is the child of God, Allah, Raam. All the Gurus and prophets are mine. ||5||
कबीरु पूंगरा राम अलह का सभ गुर पीर हमारे ॥५॥
LINE 41
ਕਹਤੁਕਬੀਰੁਸੁਨਹੁਨਰਨਰਵੈਪਰਹੁਏਕਕੀਸਰਨਾ
ਕਬੀਰ ਆਖਦਾ ਹੈ ਕਿ ਹੇ ਨਰ ਨਾਰੀਓ! ਸੁਣੋ, ਇਕ ਪਰਮਾਤਮਾ ਦੀ ਸ਼ਰਨ ਪਵੋ (ਉਹੀ ਅੱਲਾਹ ਹੈ, ਉਹੀ ਰਾਮ ਹੈ)।
Says Kabeer, listen, O men and women: seek the Sanctuary of the One.
कहतु कबीरु सुनहु नर नरवै परहु एक की सरना ॥
LINE 42
ਕੇਵਲਨਾਮੁਜਪਹੁਰੇਪ੍ਰਾਨੀਤਬਹੀਨਿਹਚੈਤਰਨਾ॥੬॥੨॥
ਹੇ ਬੰਦਿਓ! ਸਿਰਫ਼ ਨਾਮ ਜਪੋ, ਯਕੀਨ ਨਾਲ ਜਾਣੋ, ਤਾਂ ਹੀ (ਸੰਸਾਰ-ਸਾਗਰ ਤੋਂ) ਤਰ ਸਕੋਗੇ ॥੬॥੨॥
Chant the Naam, the Name of the Lord, O mortals, and you shall surely be carried across. ||6||2||
केवल नामु जपहु रे प्रानी तब ही निहचै तरना ॥६॥२॥
LINE 43
ਪ੍ਰਭਾਤੀ
Prabhaatee:
प्रभाती ॥
LINE 44
ਅਵਲਿਅਲਹਨੂਰੁਉਪਾਇਆਕੁਦਰਤਿਕੇਸਭਬੰਦੇ
ਸਭ ਤੋਂ ਪਹਿਲਾਂ ਖ਼ੁਦਾ ਦਾ ਨੂਰ ਹੀ ਹੈ ਜਿਸ ਨੇ (ਜਗਤ) ਪੈਦਾ ਕੀਤਾ ਹੈ, ਇਹ ਸਾਰੇ ਜੀਅ-ਜੰਤ ਰੱਬ ਦੀ ਕੁਦਰਤ ਦੇ ਹੀ ਬਣਾਏ ਹੋਏ ਹਨ।
First, Allah created the Light; then, by His Creative Power, He made all mortal beings.
अवलि अलह नूरु उपाइआ कुदरति के सभ बंदे ॥
LINE 45
ਏਕਨੂਰਤੇਸਭੁਜਗੁਉਪਜਿਆਕਉਨਭਲੇਕੋਮੰਦੇ॥੧॥
ਇਕ ਪ੍ਰਭੂ ਦੀ ਹੀ ਜੋਤ ਤੋਂ ਸਾਰਾ ਜਗਤ ਪੈਦਾ ਹੋਇਆ ਹੈ। (ਤਾਂ ਫਿਰ ਕਿਸੇ ਜਾਤ ਮਜ਼ਹਬ ਦੇ ਭੁਲੇਖੇ ਵਿਚ ਪੈ ਕੇ) ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮੰਦਾ ਨਾਹ ਸਮਝੋ ॥੧॥
From the One Light, the entire universe welled up. So who is good, and who is bad? ||1||
एक नूर ते सभु जगु उपजिआ कउन भले को मंदे ॥१॥
ਅੰਗ 1349 Santhya practice
0:00 / 0:00