ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1303
ਅੰਗ 1303Preparing audio…
0:00 0:00
LINE 01
ਕਹੁਨਾਨਕਏਕੈਭਾਰੋਸਉਬੰਧਨਕਾਟਨਹਾਰੁਗੁਰੁਮੇਰੋ॥੨॥੬॥੨੫॥
ਨਾਨਕ ਆਖਦਾ ਹੈ ਕਿ ਸਿਰਫ਼ ਇੱਕ (ਗੁਰੂ ਪਰਮੇਸਰ ਦਾ) ਭਰੋਸਾ (ਰੱਖ)। ਪਿਆਰਾ ਗੁਰੂ (ਮਾਇਆ ਦੇ ਸਾਰੇ) ਬੰਧਨ ਕੱਟਣ ਦੀ ਸਮਰੱਥਾ ਵਾਲਾ ਹੈ (ਉਸ ਦੀ ਸਰਨ ਪਿਆ ਰਹੁ) ॥੨॥੬॥੨੫॥
Says Nanak, I have one article of faith; my Guru is the One who releases me from bondage. ||2||6||25||
कहु नानक एकै भारोसउ बंधन काटनहारु गुरु मेरो ॥२॥६॥२५॥
LINE 02
ਕਾਨੜਾਮਹਲਾ
Kaanraa, Fifth Mahalaa:
कानड़ा महला ५ ॥
LINE 03
ਬਿਖੈਦਲੁਸੰਤਨਿਤੁਮੑਰੈਗਾਹਿਓ
(ਹੇ ਪ੍ਰਭੂ) ਤੇਰੇ ਸੰਤ ਜਨਾਂ ਦੀ (ਸੰਗਤ ਦੀ) ਰਾਹੀਂ ਮੈਂ (ਸਾਰੇ) ਵਿਸ਼ਿਆਂ ਦੀ ਫ਼ੌਜ ਨੂੰ ਵੱਸ ਵਿਚ ਕਰ ਲਿਆ ਹੈ।
Your Saints have overwhelmed the wicked army of corruption.
बिखै दलु संतनि तुमरै गाहिओ ॥
LINE 04
ਤੁਮਰੀਟੇਕਭਰੋਸਾਠਾਕੁਰਸਰਨਿਤੁਮੑਾਰੀਆਹਿਓ॥੧॥ਰਹਾਉ
ਹੇ (ਮੇਰੇ) ਠਾਕੁਰ! ਮੈਨੂੰ ਤੇਰੀ ਟੇਕ ਹੈ, ਮੈਨੂੰ ਤੇਰਾ (ਹੀ) ਭਰੋਸਾ ਹੈ, ਮੈਂ (ਸਦਾ) ਤੇਰੀ ਹੀ ਸਰਨ ਲੋੜਦਾ ਹਾਂ ॥੧॥ ਰਹਾਉ ॥
They take Your Support and place their faith in You, O my Lord and Master; they seek Your Sanctuary. ||1||Pause||
तुमरी टेक भरोसा ठाकुर सरनि तुमारी आहिओ ॥१॥ रहाउ ॥
LINE 05
ਜਨਮਜਨਮਕੇਮਹਾਪਰਾਛਤਦਰਸਨੁਭੇਟਿਮਿਟਾਹਿਓ
ਹੇ ਮੇਰੇ ਠਾਕੁਰ! (ਜਿਹੜੇ ਭੀ ਵਡਭਾਗੀ ਤੇਰੀ ਸਰਨ ਪੈਂਦੇ ਹਨ, ਉਹ) ਤੇਰਾ ਦਰਸਨ ਕਰ ਕੇ ਜਨਮਾਂ ਜਨਮਾਂਤਰਾਂ ਦੇ ਪਾਪ ਮਿਟਾ ਲੈਂਦੇ ਹਨ,
Gazing upon the Blessed Vision of Your Darshan, the terrible sins of countless lifetimes are erased.
जनम जनम के महा पराछत दरसनु भेटि मिटाहिओ ॥
LINE 06
ਭਇਓਪ੍ਰਗਾਸੁਅਨਦਉਜੀਆਰਾਸਹਜਿਸਮਾਧਿਸਮਾਹਿਓ॥੧॥
(ਉਹਨਾਂ ਦੇ ਅੰਦਰ ਆਤਮਕ ਜੀਵਨ ਦੀ ਸੂਝ ਦਾ) ਚਾਨਣ ਹੋ ਜਾਂਦਾ ਹੈ, ਆਤਮਕ ਆਨੰਦ ਦੀ ਰੌਸ਼ਨੀ ਹੋ ਜਾਂਦੀ ਹੈ, ਉਹ ਸਦਾ ਆਤਮਕ ਅਡੋਲਤਾ ਦੀ ਸਮਾਧੀ ਵਿਚ ਲੀਨ ਰਹਿੰਦੇ ਹਨ ॥੧॥
I am illumined, enlightened and filled with ecstasy. I am intuitively absorbed in Samaadhi. ||1||
भइओ प्रगासु अनद उजीआरा सहजि समाधि समाहिओ ॥१॥
LINE 07
ਕਉਨੁਕਹੈਤੁਮਤੇਕਛੁਨਾਹੀਤੁਮਸਮਰਥਅਥਾਹਿਓ
ਹੇ ਮੇਰੇ ਠਾਕੁਰ! ਕੌਣ ਆਖਦਾ ਹੈ ਕਿ ਤੈਥੋਂ ਕੁਝ ਭੀ ਹਾਸਲ ਨਹੀਂ ਹੁੰਦਾ? ਤੂੰ ਸਾਰੀਆਂ ਤਾਕਤਾਂ ਦਾ ਮਾਲਕ ਪ੍ਰਭੂ (ਸੁਖਾਂ ਦਾ) ਅਥਾਹ (ਸਮੁੰਦਰ) ਹੈਂ।
Who says that You cannot do everything? You are Infinitely All-powerful.
कउनु कहै तुम ते कछु नाही तुम समरथ अथाहिओ ॥
LINE 08
ਕ੍ਰਿਪਾਨਿਧਾਨਰੰਗਰੂਪਰਸਨਾਮੁਨਾਨਕਲੈਲਾਹਿਓ॥੨॥੭॥੨੬॥
ਹੇ ਨਾਨਕ! ਹੇ ਕਿਰਪਾ ਦੇ ਖ਼ਜ਼ਾਨੇ! (ਜਿਹੜਾ ਮਨੁੱਖ ਤੇਰੀ ਸਰਨ ਪੈਂਦਾ ਹੈ, ਉਹ ਤੇਰੇ ਦਰ ਤੋਂ ਤੇਰਾ) ਨਾਮ-ਲਾਭ ਹਾਸਲ ਕਰਦਾ ਹੈ (ਇਹ ਨਾਮ ਹੀ ਉਸ ਦੇ ਵਾਸਤੇ ਦੁਨੀਆ ਦੇ) ਰੰਗ ਰੂਪ ਰਸ ਹਨ ॥੨॥੭॥੨੬॥
O Treasure of Mercy, Nanak savors Your Love and Your Blissful Form, earning the Profit of the Naam, the Name of the Lord. ||2||7||26||
क्रिपा निधान रंग रूप रस नामु नानक लै लाहिओ ॥२॥७॥२६॥
LINE 09
ਕਾਨੜਾਮਹਲਾ
Kaanraa, Fifth Mahalaa:
कानड़ा महला ५ ॥
LINE 10
ਬੂਡਤਪ੍ਰਾਨੀਹਰਿਜਪਿਧੀਰੈ
(ਸੰਸਾਰ-ਸਮੁੰਦਰ ਵਿਚ) ਡੁੱਬ ਰਿਹਾ ਮਨੁੱਖ (ਗੁਰੂ ਦੀ ਰਾਹੀਂ) ਪਰਮਾਤਮਾ ਦਾ ਨਾਮ ਜਪ ਕੇ (ਪਾਰ ਲੰਘ ਸਕਣ ਲਈ) ਹੌਸਲਾ ਪ੍ਰਾਪਤ ਕਰ ਲੈਂਦਾ ਹੈ,
The drowning mortal is comforted and consoled, meditating on the Lord.
बूडत प्रानी हरि जपि धीरै ॥
LINE 11
ਬਿਨਸੈਮੋਹੁਭਰਮੁਦੁਖੁਪੀਰੈ॥੧॥ਰਹਾਉ
(ਉਸ ਦੇ ਅੰਦਰੋਂ) ਮਾਇਆ ਦਾ ਮੋਹ ਮਿਟ ਜਾਂਦਾ ਹੈ, ਭਟਕਣਾ ਦੂਰ ਹੋ ਜਾਂਦੀ ਹੈ, ਦੁੱਖ-ਦਰਦ ਨਾਸ ਹੋ ਜਾਂਦਾ ਹੈ ॥੧॥ ਰਹਾਉ ॥
He is rid of emotional attachment, doubt, pain and suffering. ||1||Pause||
बिनसै मोहु भरमु दुखु पीरै ॥१॥ रहाउ ॥
LINE 12
ਸਿਮਰਉਦਿਨੁਰੈਨਿਗੁਰਕੇਚਰਨਾ
ਮੈਂ (ਭੀ) ਦਿਨ ਰਾਤ ਗੁਰੂ ਦੇ ਚਰਨਾਂ ਦਾ ਧਿਆਨ ਧਰਦਾ ਹਾਂ।
I meditate in remembrance, day and night, on the Guru's Feet.
सिमरउ दिनु रैनि गुर के चरना ॥
LINE 13
ਜਤਕਤਪੇਖਉਤੁਮਰੀਸਰਨਾ॥੧॥
ਹੇ ਪ੍ਰਭੂ! ਮੈਂ ਜਿਧਰ ਕਿਧਰ ਵੇਖਦਾ ਹਾਂ (ਗੁਰੂ ਦੀ ਕਿਰਪਾ ਨਾਲ) ਮੈਨੂੰ ਤੇਰਾ ਹੀ ਸਹਾਰਾ ਦਿੱਸ ਰਿਹਾ ਹੈ ॥੧॥
Wherever I look, I see Your Sanctuary. ||1||
जत कत पेखउ तुमरी सरना ॥१॥
LINE 14
ਸੰਤਪ੍ਰਸਾਦਿਹਰਿਕੇਗੁਨਗਾਇਆ
ਗੁਰੂ ਦੀ ਕਿਰਪਾ ਨਾਲ (ਜਿਹੜਾ ਮਨੁੱਖ) ਪਰਮਾਤਮਾ ਦੇ ਗੁਣ ਗਾਣ ਲੱਗ ਪਿਆ,
By the Grace of the Saints, I sing the Glorious Praises of the Lord.
संत प्रसादि हरि के गुन गाइआ ॥
LINE 15
ਗੁਰਭੇਟਤਨਾਨਕਸੁਖੁਪਾਇਆ॥੨॥੮॥੨੭॥
ਹੇ ਨਾਨਕ! ਗੁਰੂ ਨੂੰ ਮਿਲਦਿਆਂ ਉਸ ਨੇ ਆਤਮਕ ਆਨੰਦ ਪ੍ਰਾਪਤ ਕਰ ਲਿਆ ॥੨॥੮॥੨੭॥
Meeting with the Guru, Nanak has found peace. ||2||8||27||
गुर भेटत नानक सुखु पाइआ ॥२॥८॥२७॥
LINE 16
ਕਾਨੜਾਮਹਲਾ
Kaanraa, Fifth Mahalaa:
कानड़ा महला ५ ॥
LINE 17
ਸਿਮਰਤਨਾਮੁਮਨਹਿਸੁਖੁਪਾਈਐ
ਪਰਮਾਤਮਾ ਦਾ ਨਾਮ ਸਿਮਰਦਿਆਂ ਮਨ ਵਿਚ ਆਨੰਦ ਪ੍ਰਾਪਤ ਕਰ ਸਕੀਦਾ ਹੈ,
Meditating in remembrance on the Naam, peace of mind is found.
सिमरत नामु मनहि सुखु पाईऐ ॥
LINE 18
ਸਾਧਜਨਾਮਿਲਿਹਰਿਜਸੁਗਾਈਐ॥੧॥ਰਹਾਉ
ਸੰਤ ਜਨਾਂ ਦੀ ਸੰਗਤ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਰਹਿਣਾ ਚਾਹੀਦਾ ਹੈ ॥੧॥ ਰਹਾਉ ॥
Meeting the Holy Saint, sing the Praises of the Lord. ||1||Pause||
साध जना मिलि हरि जसु गाईऐ ॥१॥ रहाउ ॥
LINE 19
ਕਰਿਕਿਰਪਾਪ੍ਰਭਰਿਦੈਬਸੇਰੋ
ਹੇ ਪ੍ਰਭੂ! ਮਿਹਰ ਕਰ ਕੇ (ਮੇਰੇ) ਹਿਰਦੇ ਵਿਚ (ਆਪਣਾ) ਟਿਕਾਣਾ ਬਣਾਈ ਰੱਖ।
Granting His Grace, God has come to dwell within my heart.
करि किरपा प्रभ रिदै बसेरो ॥
LINE 20
ਚਰਨਸੰਤਨਕੈਮਾਥਾਮੇਰੋ॥੧॥
ਹੇ ਪ੍ਰਭੂ! ਮੇਰਾ ਮੱਥਾ (ਤੇਰੇ) ਸੰਤ ਜਨਾਂ ਦੇ ਚਰਨਾਂ ਉਤੇ ਟਿਕਿਆ ਰਹੇ ॥੧॥
I touch my forehead to the feet of the Saints. ||1||
चरन संतन कै माथा मेरो ॥१॥
LINE 21
ਪਾਰਬ੍ਰਹਮਕਉਸਿਮਰਹੁਮਨਾਂ
ਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਸਿਮਰਦਾ ਰਹੁ।
Meditate, O my mind, on the Supreme Lord God.
पारब्रहम कउ सिमरहु मनां ॥
LINE 22
ਗੁਰਮੁਖਿਨਾਨਕਹਰਿਜਸੁਸੁਨਾਂ॥੨॥੯॥੨੮॥
ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਸੁਣਿਆ ਕਰ ॥੨॥੯॥੨੮॥
As Gurmukh, Nanak listens to the Praises of the Lord. ||2||9||28||
गुरमुखि नानक हरि जसु सुनां ॥२॥९॥२८॥
LINE 23
ਕਾਨੜਾਮਹਲਾ
Kaanraa, Fifth Mahalaa:
कानड़ा महला ५ ॥
LINE 24
ਮੇਰੇਮਨਪ੍ਰੀਤਿਚਰਨਪ੍ਰਭਪਰਸਨ
ਹੇ ਮੇਰੇ ਮਨ! (ਜਿਨ੍ਹਾਂ ਮਨੁੱਖਾਂ ਦੇ ਅੰਦਰ) ਪ੍ਰਭੂ ਦੇ ਚਰਨ ਛੁਹਣ ਲਈ ਤਾਂਘ ਹੁੰਦੀ ਹੈ,
My mind loves to touch the Feet of God.
मेरे मन प्रीति चरन प्रभ परसन ॥
LINE 25
ਰਸਨਾਹਰਿਹਰਿਭੋਜਨਿਤ੍ਰਿਪਤਾਨੀਅਖੀਅਨਕਉਸੰਤੋਖੁਪ੍ਰਭਦਰਸਨ॥੧॥ਰਹਾਉ
ਉਹਨਾਂ ਦੀ ਜੀਭ ਪਰਮਾਤਮਾ ਦੇ ਨਾਮ ਦੀ (ਆਤਮਕ) ਖ਼ੁਰਾਕ ਨਾਲ ਰੱਜੀ ਰਹਿੰਦੀ ਹੈ, ਉਹਨਾਂ ਦੀਆਂ ਅੱਖਾਂ ਨੂੰ ਪ੍ਰਭੂ ਦੇ ਦੀਦਾਰ ਦੀ ਠੰਢ ਮਿਲੀ ਰਹਿੰਦੀ ਹੈ ॥੧॥ ਰਹਾਉ ॥
My tongue is satisfied with the Food of the Lord, Har, Har. My eyes are contented with the Blessed Vision of God. ||1||Pause||
रसना हरि हरि भोजनि त्रिपतानी अखीअन कउ संतोखु प्रभ दरसन ॥१॥ रहाउ ॥
LINE 26
ਕਰਨਨਿਪੂਰਿਰਹਿਓਜਸੁਪ੍ਰੀਤਮਕਲਮਲਦੋਖਸਗਲਮਲਹਰਸਨ
ਹੇ ਮੇਰੇ ਮਨ! (ਜਿਨ੍ਹਾਂ ਮਨੁੱਖਾਂ ਦੇ ਅੰਦਰ ਪ੍ਰਭੂ ਦੇ ਚਰਨ ਛੁਹਣ ਦੀ ਤਾਂਘ ਹੁੰਦੀ ਹੈ, ਉਹਨਾਂ ਦੇ) ਕੰਨਾਂ ਵਿਚ ਪ੍ਰੀਤਮ ਪ੍ਰਭੂ ਦੀ ਸਿਫ਼ਤ-ਸਾਲਾਹ ਟਿਕੀ ਰਹਿੰਦੀ ਹੈ ਜੋ ਸਾਰੇ ਪਾਪਾਂ ਸਾਰੇ ਐਬਾਂ ਦੀ ਮੈਲ ਦੂਰ ਕਰਨ ਦੇ ਸਮਰੱਥ ਹੈ।
My ears are filled with the Praise of my Beloved; all my foul sins and faults are erased.
करननि पूरि रहिओ जसु प्रीतम कलमल दोख सगल मल हरसन ॥
LINE 27
ਪਾਵਨਧਾਵਨਸੁਆਮੀਸੁਖਪੰਥਾਅੰਗਸੰਗਕਾਇਆਸੰਤਸਰਸਨ॥੧॥
ਉਹਨਾਂ ਦੇ ਪੈਰਾਂ ਦੀ ਦੌੜ-ਭੱਜ ਮਾਲਕ-ਪ੍ਰਭੂ (ਦੇ ਮਿਲਾਪ) ਦੇ ਸੁਖਦਾਈ ਰਸਤੇ ਉਤੇ ਬਣੀ ਰਹਿੰਦੀ ਹੈ, ਉਹਨਾਂ ਦੇ ਸਰੀਰਕ ਅੰਗ ਸੰਤ ਜਨਾਂ (ਦੇ ਚਰਨਾਂ) ਨਾਲ (ਛੁਹ ਕੇ) ਹੁਲਾਰੇ ਵਿਚ ਟਿਕੇ ਰਹਿੰਦੇ ਹਨ ॥੧॥
My feet follow the Path of Peace to my Lord and Master; my body and limbs joyfully blossom forth in the Society of the Saints. ||1||
पावन धावन सुआमी सुख पंथा अंग संग काइआ संत सरसन ॥१॥
LINE 28
ਸਰਨਿਗਹੀਪੂਰਨਅਬਿਨਾਸੀਆਨਉਪਾਵਥਕਿਤਨਹੀਕਰਸਨ
ਹੇ ਮੇਰੇ ਮਨ ਜਿਨ੍ਹਾਂ ਮਨੁੱਖਾਂ ਨੇ ਸਰਬ-ਵਿਆਪਕ ਨਾਸ-ਰਹਿਤ ਪਰਮਾਤਮਾ ਦੀ ਸਰਨ ਫੜ ਲਈ, ਉਹ (ਇਸ ਸਰਨ ਨੂੰ ਛੱਡ ਕੇ ਉਸ ਦੇ ਮਿਲਾਪ ਵਾਸਤੇ) ਹੋਰ ਹੋਰ ਹੀਲੇ ਕਰ ਕੇ ਨਹੀਂ ਥੱਕਦੇ ਫਿਰਦੇ।
I have taken Sanctuary in my Perfect, Eternal, Imperishable Lord. I do not bother trying anything else.
सरनि गही पूरन अबिनासी आन उपाव थकित नही करसन ॥
LINE 29
ਕਰੁਗਹਿਲੀਏਨਾਨਕਜਨਅਪਨੇਅੰਧਘੋਰਸਾਗਰਨਹੀਮਰਸਨ॥੨॥੧੦॥੨੯॥
ਹੇ ਨਾਨਕ! ਪ੍ਰਭੂ ਨੇ ਜਿਨ੍ਹਾਂ ਆਪਣੇ ਸੇਵਕਾਂ ਦਾ ਹੱਥ ਫੜ ਲਿਆ ਹੁੰਦਾ ਹੈ, ਉਹ ਸੇਵਕ (ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਸੰਸਾਰ-ਸਮੁੰਦਰ ਵਿਚ ਆਤਮਕ ਮੌਤ ਨਹੀਂ ਸਹੇੜਦੇ ॥੨॥੧੦॥੨੯॥
Taking them by the hand, O Nanak, God saves His humble servants; they shall not perish in the deep, dark world-ocean. ||2||10||29||
करु गहि लीए नानक जन अपने अंध घोर सागर नही मरसन ॥२॥१०॥२९॥
LINE 30
ਕਾਨੜਾਮਹਲਾ
Kaanraa, Fifth Mahalaa:
कानड़ा महला ५ ॥
LINE 31
ਕੁਹਕਤਕਪਟਖਪਟਖਲਗਰਜਤਮਰਜਤਮੀਚੁਅਨਿਕਬਰੀਆ॥੧॥ਰਹਾਉ
(ਜਿਨ੍ਹਾਂ ਮਨੁੱਖਾਂ ਦੇ ਅੰਦਰ ਆਤਮਕ ਜੀਵਨ ਦਾ) ਨਾਸ ਕਰਨ ਵਾਲੇ ਖੋਟ ਭੜਕੇ ਰਹਿੰਦੇ ਹਨ, (ਜਿਨ੍ਹਾਂ ਦੇ ਅੰਦਰ ਕਾਮਾਦਿਕ) ਦੁਸ਼ਟ ਗੱਜਦੇ ਰਹਿੰਦੇ ਹਨ, (ਉਹਨਾਂ ਨੂੰ) ਮੌਤ ਅਨੇਕਾਂ ਵਾਰੀ ਮਾਰਦੀ ਰਹਿੰਦੀ ਹੈ ॥੧॥ ਰਹਾਉ ॥
Those fools who bellow with rage and destructive deceit, are crushed and killed innumerable times. ||1||Pause||
कुहकत कपट खपट खल गरजत मरजत मीचु अनिक बरीआ ॥१॥ रहाउ ॥
LINE 32
ਅਹੰਮਤਅਨਰਤਕੁਮਿਤਹਿਤਪ੍ਰੀਤਮਪੇਖਤਭ੍ਰਮਤਲਾਖਗਰੀਆ॥੧॥
(ਅਜਿਹੇ ਮਨੁੱਖ) ਹਉਮੈ ਦੇ ਮੱਤੇ ਹੋਏ (ਪ੍ਰਭੂ ਨੂੰ ਭੁਲਾ ਕੇ) ਹੋਰ ਹੋਰ (ਰਸਾਂ) ਵਿਚ ਰੱਤੇ ਰਹਿੰਦੇ ਹਨ, (ਅਜਿਹੇ ਮਨੁੱਖ) ਖੋਟੇ ਮਿੱਤਰਾਂ ਨਾਲ ਪਿਆਰ ਪਾਂਦੇ ਹਨ, ਖੋਟਿਆਂ ਨੂੰ ਆਪਣੇ ਸੱਜਣ ਬਣਾਂਦੇ ਹਨ, (ਅਜਿਹੇ ਮਨੁੱਖ ਕਾਮਾਦਿਕ ਵਿਕਾਰਾਂ ਦੀਆਂ) ਲੱਖਾਂ ਗਲੀਆਂ ਨੂੰ ਝਾਕਦੇ ਭਟਕਦੇ ਫਿਰਦੇ ਹਨ ॥੧॥
Intoxicated with egotism and imbued with other tastes, I am in love with my evil enemies. My Beloved watches over me as I wander through thousands of incarnations. ||1||
अहं मत अन रत कुमित हित प्रीतम पेखत भ्रमत लाख गरीआ ॥१॥
LINE 33
ਅਨਿਤਬਿਉਹਾਰਅਚਾਰਬਿਧਿਹੀਨਤਮਮਮਦਮਾਤਕੋਪਜਰੀਆ
(ਅਜਿਹੇ ਮਨੁੱਖ) ਨਾਸਵੰਤ ਪਦਾਰਥਾਂ ਦੇ ਕਾਰ-ਵਿਹਾਰ ਵਿਚ ਹੀ ਰੁੱਝੇ ਰਹਿੰਦੇ ਹਨ, ਉਹਨਾਂ ਦਾ ਆਚਰਨ ਚੰਗੀ ਮਰਯਾਦਾ ਤੋਂ ਸੱਖਣਾ ਹੁੰਦਾ ਹੈ, ਉਹ (ਮਾਇਆ ਦੀ) ਮਮਤਾ ਦੇ ਨਸ਼ੇ ਵਿਚ ਮਸਤ ਰਹਿੰਦੇ ਹਨ, ਅਤੇ ਕ੍ਰੋਧ ਦੀ ਅੱਗ ਵਿਚ ਸੜਦੇ ਰਹਿੰਦੇ ਹਨ।
My dealings are false, and my lifestyle is chaotic. Intoxicated with the wine of emotion, I am burning in the fire of anger.
अनित बिउहार अचार बिधि हीनत मम मद मात कोप जरीआ ॥
LINE 34
ਕਰੁਣਕ੍ਰਿਪਾਲਗੋੁਪਾਲਦੀਨਬੰਧੁਨਾਨਕਉਧਰੁਸਰਨਿਪਰੀਆ॥੨॥੧੧॥੩੦॥
ਹੇ ਤਰਸ-ਰੂਪ ਪ੍ਰਭੂ! ਹੇ ਦਇਆ ਦੇ ਘਰ ਪ੍ਰਭੂ! ਹੇ ਸ੍ਰਿਸ਼ਟੀ ਦੇ ਪਾਲਕ! ਤੂੰ ਗਰੀਬਾਂ ਦਾ ਪਿਆਰਾ ਹੈਂ, ਮੈਂ ਨਾਨਕ ਤੇਰੀ ਸਰਨ ਆ ਪਿਆ ਹਾਂ, (ਮੈਨੂੰ ਇਹਨਾਂ ਕਾਮਾਦਿਕ ਦੁਸ਼ਟਾਂ ਤੋਂ) ਬਚਾਈ ਰੱਖ ॥੨॥੧੧॥੩੦॥
O Merciful Lord of the World, Embodiment of Compassion, Relative of the meek and the poor, please save Nanak; I seek Your Sanctuary. ||2||11||30||
करुण क्रिपाल गुोपाल दीन बंधु नानक उधरु सरनि परीआ ॥२॥११॥३०॥
LINE 35
ਕਾਨੜਾਮਹਲਾ
Kaanraa, Fifth Mahalaa:
कानड़ा महला ५ ॥
LINE 36
ਜੀਅਪ੍ਰਾਨਮਾਨਦਾਤਾ
ਪਰਮਾਤਮਾ (ਤੈਨੂੰ) ਜਿੰਦ ਦੇਣ ਵਾਲਾ ਹੈ, ਪ੍ਰਾਣ ਦੇਣ ਵਾਲਾ ਹੈ, ਇੱਜ਼ਤ ਦੇਣ ਵਾਲਾ ਹੈ।
The Giver of the soul, the breath of life and honor
जीअ प्रान मान दाता ॥
LINE 37
ਹਰਿਬਿਸਰਤੇਹੀਹਾਨਿ॥੧॥ਰਹਾਉ
(ਅਜਿਹੇ) ਪਰਮਾਤਮਾ ਨੂੰ ਵਿਸਾਰਦਿਆਂ (ਆਤਮਕ ਜੀਵਨ ਵਿਚ) ਘਾਟਾ ਹੀ ਘਾਟਾ ਪੈਂਦਾ ਹੈ ॥੧॥ ਰਹਾਉ ॥
- forgetting the Lord, all is lost. ||1||Pause||
हरि बिसरते ही हानि ॥१॥ रहाउ ॥
LINE 38
ਗੋਬਿੰਦਤਿਆਗਿਆਨਲਾਗਹਿਅੰਮ੍ਰਿਤੋਡਾਰਿਭੂਮਿਪਾਗਹਿ
ਹੇ ਮੂਰਖ! ਪਰਮਾਤਮਾ (ਦੀ ਯਾਦ) ਛੱਡ ਕੇ ਤੂੰ ਹੋਰ ਹੋਰ (ਪਦਾਰਥਾਂ) ਵਿਚ ਲੱਗਾ ਰਹਿੰਦਾ ਹੈਂ, ਤੂੰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਡੋਲ੍ਹ ਕੇ ਧਰਤੀ ਵਿਚ ਸੁੱਟ ਰਿਹਾ ਹੈਂ,
You have forsaken the Lord of the Universe, and become attached to another - you are throwing away the Ambrosial Nectar, to take dust.
गोबिंद तिआगि आन लागहि अंम्रितो डारि भूमि पागहि ॥
LINE 39
ਬਿਖੈਰਸਸਿਉਆਸਕਤਮੂੜੇਕਾਹੇਸੁਖਮਾਨਿ॥੧॥
ਵਿਸ਼ੇ-ਵਿਕਾਰਾਂ ਦੇ ਸੁਆਦਾਂ ਨਾਲ ਚੰਬੜਿਆ ਹੋਇਆ ਤੂੰ ਕਿਵੇਂ ਸੁਖ ਹਾਸਲ ਕਰ ਸਕਦਾ ਹੈਂ? ॥੧॥
What do you expect from corrupt pleasures? You fool! What makes you think that they will bring peace? ||1||
बिखै रस सिउ आसकत मूड़े काहे सुख मानि ॥१॥
ਅੰਗ 1303 Santhya practice
0:00 / 0:00