ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1295
ਅੰਗ 1295Preparing audio…
0:00 0:00
LINE 01
ਜਨਕੀਮਹਿਮਾਬਰਨਿਸਾਕਉਓਇਊਤਮਹਰਿਹਰਿਕੇਨ॥੩॥
ਮੈਂ ਸੰਤ ਜਨਾਂ ਦੀ ਵਡਿਆਈ ਬਿਆਨ ਨਹੀਂ ਕਰ ਸਕਦਾ। ਪਰਮਾਤਮਾ ਨੇ (ਆਪ) ਉਹਨਾਂ ਨੂੰ ਉੱਚੇ ਜੀਵਨ ਵਾਲੇ ਬਣਾ ਦਿੱਤਾ ਹੈ ॥੩॥
I cannot even describe the noble grandeur of such humble beings; the Lord, Har, Har, has made them sublime and exalted. ||3||
जन की महिमा बरनि न साकउ ओइ ऊतम हरि हरि केन ॥३॥
LINE 02
ਤੁਮੑਹਰਿਸਾਹਵਡੇਪ੍ਰਭਸੁਆਮੀਹਮਵਣਜਾਰੇਰਾਸਿਦੇਨ
ਹੇ ਪ੍ਰਭੂ! ਹੇ ਹਰੀ! ਹੇ ਸੁਆਮੀ! ਤੂੰ ਨਾਮ-ਖ਼ਜ਼ਾਨੇ ਦਾ ਮਾਲਕ ਹੈਂ, ਅਸੀਂ ਜੀਵ ਉਸ ਨਾਮ-ਧਨ ਦੇ ਵਪਾਰੀ ਹਾਂ, ਸਾਨੂੰ ਆਪਣਾ ਨਾਮ-ਸਰਮਾਇਆ ਦੇਹ।
You, Lord are the Great Merchant-Banker; O God, my Lord and Master, I am just a poor peddler; please bless me with the wealth.
तुम हरि साह वडे प्रभ सुआमी हम वणजारे रासि देन ॥
LINE 03
ਜਨਨਾਨਕਕਉਦਇਆਪ੍ਰਭਧਾਰਹੁਲਦਿਵਾਖਰੁਹਰਿਹਰਿਲੇਨ॥੪॥੨॥
ਹੇ ਪ੍ਰਭੂ! ਆਪਣੇ ਦਾਸ ਨਾਨਕ ਉੱਤੇ ਮਿਹਰ ਕਰ, ਮੈਂ ਤੇਰਾ ਨਾਮ-ਸੌਦਾ ਲੱਦ ਸਕਾਂ ॥੪॥੨॥
Please bestow Your Kindness and Mercy upon servant Nanak, God, so that he may load up the merchandise of the Lord, Har, Har. ||4||2||
जन नानक कउ दइआ प्रभ धारहु लदि वाखरु हरि हरि लेन ॥४॥२॥
LINE 04
ਕਾਨੜਾਮਹਲਾ
Kaanraa, Fourth Mahalaa:
कानड़ा महला ४ ॥
LINE 05
ਜਪਿਮਨਰਾਮਨਾਮਪਰਗਾਸ
ਹੇ ਮਨ! ਪਰਮਾਤਮਾ ਦਾ ਨਾਮ ਜਪਿਆ ਕਰ, (ਨਾਮ ਦੀ ਬਰਕਤਿ ਨਾਲ ਆਤਮਕ ਜੀਵਨ ਦੀ ਸੂਝ ਦਾ) ਚਾਨਣ (ਹੋ ਜਾਂਦਾ ਹੈ)।
O mind, chant the Name of the Lord, and be enlightened.
जपि मन राम नाम परगास ॥
LINE 06
ਹਰਿਕੇਸੰਤਮਿਲਿਪ੍ਰੀਤਿਲਗਾਨੀਵਿਚੇਗਿਰਹਉਦਾਸ॥੧॥ਰਹਾਉ
ਪਰਮਾਤਮਾ ਦੇ ਸੰਤ ਜਨਾਂ ਨੂੰ ਮਿਲ ਕੇ (ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ) ਪਿਆਰ ਬਣ ਜਾਂਦਾ ਹੈ, ਉਹ ਗ੍ਰਿਹਸਤ ਵਿਚ ਹੀ (ਮਾਇਆ ਦੇ ਮੋਹ ਤੋਂ) ਨਿਰਲੇਪ ਰਹਿੰਦੇ ਹਨ ॥੧॥ ਰਹਾਉ ॥
Meet with the Saints of the Lord, and focus your love; remain balanced and detached within your own household. ||1||Pause||
हरि के संत मिलि प्रीति लगानी विचे गिरह उदास ॥१॥ रहाउ ॥
LINE 07
ਹਮਹਰਿਹਿਰਦੈਜਪਿਓਨਾਮੁਨਰਹਰਿਪ੍ਰਭਿਕ੍ਰਿਪਾਕਰੀਕਿਰਪਾਸ
ਕਿਰਪਾਲ ਪ੍ਰਭੂ ਨੇ (ਜਦੋਂ ਅਸਾਂ ਜੀਵਾਂ ਉੱਤੇ) ਮਿਹਰ ਕੀਤੀ, ਅਸਾਂ ਹਿਰਦੇ ਵਿਚ ਉਸ ਦਾ ਨਾਮ ਜਪਿਆ।
I chant the Name of the Lord, Nar-Har, within my heart; God the Merciful has shown His Mercy.
हम हरि हिरदै जपिओ नामु नरहरि प्रभि क्रिपा करी किरपास ॥
LINE 08
ਅਨਦਿਨੁਅਨਦੁਭਇਆਮਨੁਬਿਗਸਿਆਉਦਮਭਏਮਿਲਨਕੀਆਸ॥੧॥
(ਨਾਮ ਦੀ ਬਰਕਤਿ ਨਾਲ) ਹਰ ਵੇਲੇ (ਸਾਡੇ ਅੰਦਰ) ਆਨੰਦ ਬਣ ਗਿਆ, (ਸਾਡਾ) ਮਨ ਖਿੜ ਪਿਆ, (ਸਿਮਰਨ ਦਾ ਹੋਰ) ਉੱਦਮ ਹੁੰਦਾ ਗਿਆ, (ਪ੍ਰਭੂ ਨੂੰ) ਮਿਲਣ ਦੀ ਆਸ ਬਣਦੀ ਗਈ ॥੧॥
Night and day, I am in ecstasy; my mind has blossomed forth, rejuvenated. I am trying - I hope to meet my Lord. ||1||
अनदिनु अनदु भइआ मनु बिगसिआ उदम भए मिलन की आस ॥१॥
LINE 09
ਹਮਹਰਿਸੁਆਮੀਪ੍ਰੀਤਿਲਗਾਈਜਿਤਨੇਸਾਸਲੀਏਹਮਗ੍ਰਾਸ
ਅਸਾਂ ਜਿਨ੍ਹਾਂ ਜੀਵਾਂ ਦੇ ਅੰਦਰ ਪਰਮਾਤਮਾ ਦਾ ਪਿਆਰ ਬਣਿਆ (ਤੇ) ਜਿਨ੍ਹਾਂ ਨੇ ਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ (ਨਾਮ ਜਪਿਆ),
I am in love with the Lord, my Lord and Master; I love Him with every breath and morsel of food I take.
हम हरि सुआमी प्रीति लगाई जितने सास लीए हम ग्रास ॥
LINE 10
ਕਿਲਬਿਖਦਹਨਭਏਖਿਨਅੰਤਰਿਤੂਟਿਗਏਮਾਇਆਕੇਫਾਸ॥੨॥
(ਉਹਨਾਂ ਦੇ) ਇਕ ਖਿਨ ਵਿਚ ਹੀ ਸਾਰੇ ਪਾਪ ਸੜ ਗਏ, ਮਾਇਆ ਦੀਆਂ ਫਾਹੀਆਂ ਟੁੱਟ ਗਈਆਂ ॥੨॥
My sins were burnt away in an instant; the noose of the bondage of Maya was loosened. ||2||
किलबिख दहन भए खिन अंतरि तूटि गए माइआ के फास ॥२॥
LINE 11
ਕਿਆਹਮਕਿਰਮਕਿਆਕਰਮਕਮਾਵਹਿਮੂਰਖਮੁਗਧਰਖੇਪ੍ਰਭਤਾਸ
ਪਰ, ਅਸਾਂ ਜੀਵਾਂ ਦੀ ਕੀਹ ਪਾਂਇਆਂ ਹੈ? ਅਸੀਂ ਤਾਂ ਕੀੜੇ ਹਾਂ। ਅਸੀਂ ਕੀਹ ਕਰਮ ਕਰ ਸਕਦੇ ਹਾਂ? ਸਾਡੀ ਮੂਰਖਾਂ ਦੀ ਤਾਂ ਉਹ ਪ੍ਰਭੂ (ਆਪ ਹੀ) ਰੱਖਿਆ ਕਰਦਾ ਹੈ।
I am such a worm! What karma am I creating? What can I do? I am a fool, a total idiot, but God has saved me.
किआ हम किरम किआ करम कमावहि मूरख मुगध रखे प्रभ तास ॥
LINE 12
ਅਵਗਨੀਆਰੇਪਾਥਰਭਾਰੇਸਤਿਸੰਗਤਿਮਿਲਿਤਰੇਤਰਾਸ॥੩॥
ਅਸੀਂ ਔਗੁਣਾਂ ਨਾਲ ਭਰੇ ਰਹਿੰਦੇ ਹਾਂ, (ਔਗੁਣਾਂ ਦੇ ਭਾਰ ਨਾਲ) ਪੱਥਰ ਵਰਗੇ ਭਾਰੇ ਹਾਂ (ਅਸੀਂ ਕਿਵੇਂ ਇਸ ਸੰਸਾਰ-ਸਮੁੰਦਰ ਵਿਚੋਂ ਤਰ ਸਕਦੇ ਹਾਂ?) ਸਾਧ ਸੰਗਤ ਵਿਚ ਮਿਲ ਕੇ ਹੀ ਪਾਰ ਲੰਘ ਸਕਦੇ ਹਾਂ, (ਉਹ ਮਾਲਕ) ਪਾਰ ਲੰਘਾਂਦਾ ਹੈ ॥੩॥
I am unworthy, heavy as stone, but joining the Sat Sangat, the True Congregation, I am carried across to the other side. ||3||
अवगनीआरे पाथर भारे सतिसंगति मिलि तरे तरास ॥३॥
LINE 13
ਜੇਤੀਸ੍ਰਿਸਟਿਕਰੀਜਗਦੀਸਰਿਤੇਸਭਿਊਚਹਮਨੀਚਬਿਖਿਆਸ
ਜਗਤ ਦੇ ਮਾਲਕ-ਪ੍ਰਭੂ ਨੇ ਜਿਤਨੀ ਭੀ ਸ੍ਰਿਸ਼ਟੀ ਰਚੀ ਹੈ (ਇਸ ਦੇ) ਸਾਰੇ ਜੀਵ ਜੰਤ (ਅਸਾਂ ਮਨੁੱਖ ਅਖਵਾਣ ਵਾਲਿਆਂ ਨਾਲੋਂ) ਉੱਚੇ ਹਨ, ਅਸੀਂ ਵਿਸ਼ੇ-ਵਿਕਾਰਾਂ ਵਿਚ ਪੈ ਕੇ ਨੀਵੇਂ ਹਾਂ।
The Universe which God created is all above me; I am the lowest, engrossed in corruption.
जेती स्रिसटि करी जगदीसरि ते सभि ऊच हम नीच बिखिआस ॥
LINE 14
ਹਮਰੇਅਵਗੁਨਸੰਗਿਗੁਰਮੇਟੇਜਨਨਾਨਕਮੇਲਿਲੀਏਪ੍ਰਭਪਾਸ॥੪॥੩॥
ਹੇ ਦਾਸ ਨਾਨਕ! ਪ੍ਰਭੂ ਸਾਡੇ ਔਗੁਣ ਗੁਰੂ ਦੀ ਸੰਗਤ ਵਿਚ ਮਿਟਾਂਦਾ ਹੈ। ਗੁਰੂ ਸਾਨੂੰ ਪ੍ਰਭੂ ਨਾਲ ਮਿਲਾਂਦਾ ਹੈ ॥੪॥੩॥
With the Guru, my faults and demerits have been erased. Servant Nanak has been united with God Himself. ||4||3||
हमरे अवगुन संगि गुर मेटे जन नानक मेलि लीए प्रभ पास ॥४॥३॥
LINE 15
ਕਾਨੜਾਮਹਲਾ
Kaanraa, Fourth Mahalaa:
कानड़ा महला ४ ॥
LINE 16
ਮੇਰੈਮਨਿਰਾਮਨਾਮੁਜਪਿਓਗੁਰਵਾਕ
ਮੇਰੇ ਮਨ ਨੇ (ਭੀ) ਗੁਰੂ ਦੇ ਬਚਨਾਂ ਉੱਤੇ ਤੁਰ ਕੇ ਪਰਮਾਤਮਾ ਦਾ ਨਾਮ ਜਪਿਆ ਹੈ।
O my mind, chant the Name of the Lord, through the Guru's Word.
मेरै मनि राम नामु जपिओ गुर वाक ॥
LINE 17
ਹਰਿਹਰਿਕ੍ਰਿਪਾਕਰੀਜਗਦੀਸਰਿਦੁਰਮਤਿਦੂਜਾਭਾਉਗਇਓਸਭਝਾਕ॥੧॥ਰਹਾਉ
(ਜਿਸ ਮਨੁੱਖ ਉੱਤੇ) ਜਗਤ ਦੇ ਮਾਲਕ ਹਰੀ ਨੇ ਮਿਹਰ ਕੀਤੀ (ਉਸਨੇ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਪ੍ਰਭੂ ਦਾ ਨਾਮ ਜਪਿਆ, ਤੇ, ਉਸ ਦੇ ਅੰਦਰੋਂ) ਖੋਟੀ ਬੁੱਧੀ ਦੂਰ ਹੋ ਗਈ, ਮਾਇਆ ਦਾ ਮੋਹ ਮੁੱਕ ਗਿਆ, (ਮਾਇਆ ਵਾਲੀ) ਸਾਰੀ ਝਾਕ ਖ਼ਤਮ ਹੋਈ ॥੧॥ ਰਹਾਉ ॥
The Lord, Har, Har, has shown me His Mercy, and my evil-mindedness, love of duality and sense of alienation are totally gone, thanks to the Lord of the Universe. ||1||Pause||
हरि हरि क्रिपा करी जगदीसरि दुरमति दूजा भाउ गइओ सभ झाक ॥१॥ रहाउ ॥
LINE 18
ਨਾਨਾਰੂਪਰੰਗਹਰਿਕੇਰੇਘਟਿਘਟਿਰਾਮੁਰਵਿਓਗੁਪਲਾਕ
ਪਰਮਾਤਮਾ ਦੇ ਕਈ ਕਿਸਮਾਂ ਦੇ ਰੂਪ ਹਨ, ਕਈ ਕਿਸਮਾਂ ਦੇ ਰੰਗ ਹਨ। ਹਰੇਕ ਸਰੀਰ ਵਿਚ ਪਰਮਾਤਮਾ ਗੁਪਤ ਵੱਸ ਰਿਹਾ ਹੈ।
There are so many forms and colors of the Lord. The Lord is pervading each and every heart, and yet He is hidden from view.
नाना रूप रंग हरि केरे घटि घटि रामु रविओ गुपलाक ॥
LINE 19
ਹਰਿਕੇਸੰਤਮਿਲੇਹਰਿਪ੍ਰਗਟੇਉਘਰਿਗਏਬਿਖਿਆਕੇਤਾਕ॥੧॥
ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦੇ ਸੰਤ ਜਨ ਮਿਲ ਪੈਂਦੇ ਹਨ, ਉਹਨਾਂ ਦੇ ਅੰਦਰ ਪਰਮਾਤਮਾ ਪਰਗਟ ਹੋ ਜਾਂਦਾ ਹੈ। ਉਹਨਾਂ ਮਨੁੱਖਾਂ ਦੇ ਮਾਇਆ ਦੇ (ਮੋਹ ਵਾਲੇ ਬੰਦ) ਭਿੱਤ ਖੁਲ੍ਹ ਜਾਂਦੇ ਹਨ ॥੧॥
Meeting with the Lord's Saints, the Lord is revealed, and the doors of corruption are shattered. ||1||
हरि के संत मिले हरि प्रगटे उघरि गए बिखिआ के ताक ॥१॥
LINE 20
ਸੰਤਜਨਾਕੀਬਹੁਤੁਬਹੁਸੋਭਾਜਿਨਉਰਿਧਾਰਿਓਹਰਿਰਸਿਕਰਸਾਕ
ਜਿਨ੍ਹਾਂ ਰਸੀਏ ਸੰਤ ਜਨਾਂ ਨੇ ਆਪਣੇ ਹਿਰਦੇ ਵਿਚ ਪਰਮਾਤਮਾ ਨੂੰ ਵਸਾ ਲਿਆ, ਉਹਨਾਂ ਦੀ (ਜਗਤ ਵਿਚ) ਬਹੁਤ ਸੋਭਾ ਹੁੰਦੀ ਹੈ।
The glory of the Saintly beings is absolutely great; they lovingly enshrine the Lord of Bliss and Delight within their hearts.
संत जना की बहुतु बहु सोभा जिन उरि धारिओ हरि रसिक रसाक ॥
LINE 21
ਹਰਿਕੇਸੰਤਮਿਲੇਹਰਿਮਿਲਿਆਜੈਸੇਗਊਦੇਖਿਬਛਰਾਕ॥੨॥
ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਦੇ ਇਹੋ (ਜਿਹੇ) ਸੰਤ ਮਿਲ ਪੈਂਦੇ ਹਨ, ਉਹਨਾਂ ਨੂੰ ਪਰਮਾਤਮਾ ਮਿਲ ਪੈਂਦਾ ਹੈ (ਉਹ ਇਉਂ ਪ੍ਰਸੰਨ ਚਿੱਤ ਰਹਿੰਦੇ ਹਨ) ਜਿਵੇਂ ਗਾਂ ਨੂੰ ਵੇਖ ਕੇ ਉਸ ਦਾ ਵੱਛਾ ॥੨॥
Meeting with the Lord's Saints, I meet with the Lord, just as when the calf is seen - the cow is there as well. ||2||
हरि के संत मिले हरि मिलिआ जैसे गऊ देखि बछराक ॥२॥
LINE 22
ਹਰਿਕੇਸੰਤਜਨਾਮਹਿਹਰਿਹਰਿਤੇਜਨਊਤਮਜਨਕਜਨਾਕ
ਪਰਮਾਤਮਾ ਆਪਣੇ ਸੰਤ ਜਨਾਂ ਦੇ ਅੰਦਰ (ਪ੍ਰਤੱਖ ਵੱਸਦਾ ਹੈ), ਉਹ ਸੰਤ ਜਨ ਹੋਰ ਸਭ ਮਨੁੱਖਾਂ ਨਾਲੋਂ ਉੱਚੇ ਜੀਵਨ ਵਾਲੇ ਹੁੰਦੇ ਹਨ।
The Lord, Har, Har, is within the humble Saints of the Lord; they are exalted - they know, and they inspire others to know as well.
हरि के संत जना महि हरि हरि ते जन ऊतम जनक जनाक ॥
LINE 23
ਤਿਨਹਰਿਹਿਰਦੈਬਾਸੁਬਸਾਨੀਛੂਟਿਗਈਮੁਸਕੀਮੁਸਕਾਕ॥੩॥
ਉਹਨਾਂ ਨੇ ਆਪਣੇ ਹਿਰਦੇ ਵਿਚ ਹਰਿ-ਨਾਮ ਦੀ ਸੁਗੰਧੀ ਵਸਾ ਲਈ ਹੁੰਦੀ ਹੈ (ਇਸ ਵਾਸਤੇ ਉਹਨਾਂ ਦੇ ਅੰਦਰੋਂ ਵਿਕਾਰਾਂ ਦੀ) ਬਦਬੂ ਮੁੱਕ ਜਾਂਦੀ ਹੈ ॥੩॥
The fragrance of the Lord permeates their hearts; they have abandoned the foul stench. ||3||
तिन हरि हिरदै बासु बसानी छूटि गई मुसकी मुसकाक ॥३॥
LINE 24
ਤੁਮਰੇਜਨਤੁਮੑਹੀਪ੍ਰਭਕੀਏਹਰਿਰਾਖਿਲੇਹੁਆਪਨਅਪਨਾਕ
ਹੇ ਪ੍ਰਭੂ! ਆਪਣੇ ਸੇਵਕਾਂ ਨੂੰ ਤੂੰ ਆਪ ਹੀ (ਚੰਗੇ) ਬਣਾਂਦਾ ਹੈਂ, ਉਹਨਾਂ ਨੂੰ ਤੂੰ ਆਪ ਹੀ ਆਪਣੇ ਬਣਾ ਕੇ ਉਹਨਾਂ ਦੀ ਰੱਖਿਆ ਕਰਦਾ ਹੈਂ।
You make those humble beings Your Own, God; You protect Your Own, O Lord.
तुमरे जन तुम ही प्रभ कीए हरि राखि लेहु आपन अपनाक ॥
LINE 25
ਜਨਨਾਨਕਕੇਸਖਾਹਰਿਭਾਈਮਾਤਪਿਤਾਬੰਧਪਹਰਿਸਾਕ॥੪॥੪॥
ਹੇ ਨਾਨਕ! ਪ੍ਰਭੂ ਜੀ ਆਪਣੇ ਸੇਵਕਾਂ ਦੇ ਮਿੱਤਰ ਹਨ, ਭਰਾ ਹਨ, ਮਾਂ ਹਨ, ਪਿਉ ਹਨ, ਅਤੇ ਸਾਕ-ਸਨਬੰਧੀ ਹਨ ॥੪॥੪॥
The Lord is servant Nanak's companion; the Lord is his sibling, mother, father, relative and relation. ||4||4||
जन नानक के सखा हरि भाई मात पिता बंधप हरि साक ॥४॥४॥
LINE 26
ਕਾਨੜਾਮਹਲਾ
Kaanraa, Fourth Mahalaa:
कानड़ा महला ४ ॥
LINE 27
ਮੇਰੇਮਨਹਰਿਹਰਿਰਾਮਨਾਮੁਜਪਿਚੀਤਿ
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਦਾ ਆਪਣੇ ਅੰਦਰ ਜਪਿਆ ਕਰ।
O my mind, consciously chant the Name of the Lord, Har, Har.
मेरे मन हरि हरि राम नामु जपि चीति ॥
LINE 28
ਹਰਿਹਰਿਵਸਤੁਮਾਇਆਗੜਿੑਵੇੜੑੀਗੁਰਕੈਸਬਦਿਲੀਓਗੜੁਜੀਤਿ॥੧॥ਰਹਾਉ
(ਤੇਰੇ ਅੰਦਰ) ਪਰਮਾਤਮਾ ਦਾ ਨਾਮ ਇਕ ਕੀਮਤੀ ਚੀਜ਼ (ਹੈ, ਪਰ ਉਹ) ਮਾਇਆ ਦੇ (ਮੋਹ ਦੇ) ਕਿਲ੍ਹੇ ਵਿਚ ਘਿਰੀ ਪਈ ਹੈ (ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਉਸ) ਕਿਲ੍ਹੇ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ ਜਿੱਤ ਲੈਂਦਾ ਹੈ ॥੧॥ ਰਹਾਉ ॥
The commodity of the Lord, Har, Har, is locked in the fortress of Maya; through the Word of the Guru's Shabad, I have conquered the fortress. ||1||Pause||
हरि हरि वसतु माइआ गड़ि वेड़ी गुर कै सबदि लीओ गड़ु जीति ॥१॥ रहाउ ॥
LINE 29
ਮਿਥਿਆਭਰਮਿਭਰਮਿਬਹੁਭ੍ਰਮਿਆਲੁਬਧੋਪੁਤ੍ਰਕਲਤ੍ਰਮੋਹਪ੍ਰੀਤਿ
(ਜੀਵ) ਨਾਸਵੰਤ ਪਦਾਰਥਾਂ ਦੀ ਖ਼ਾਤਰ ਸਦਾ ਹੀ ਭਟਕਦਾ ਫਿਰਦਾ ਹੈ, ਪੁੱਤਰ ਇਸਤ੍ਰੀ ਦੇ ਮੋਹ ਪਿਆਰ ਵਿਚ ਫਸਿਆ ਰਹਿੰਦਾ ਹੈ।
In false doubt and superstition, people wander all around, lured by love and emotional attachment to their children and families.
मिथिआ भरमि भरमि बहु भ्रमिआ लुबधो पुत्र कलत्र मोह प्रीति ॥
LINE 30
ਜੈਸੇਤਰਵਰਕੀਤੁਛਛਾਇਆਖਿਨਮਹਿਬਿਨਸਿਜਾਇਦੇਹਭੀਤਿ॥੧॥
ਪਰ ਜਿਵੇਂ ਰੁੱਖ ਦੀ ਛਾਂ ਥੋੜ੍ਹੇ ਹੀ ਸਮੇ ਲਈ ਹੁੰਦੀ ਹੈ, ਤਿਵੇਂ ਮਨੁੱਖ ਦਾ ਆਪਣਾ ਹੀ ਸਰੀਰ ਇਕ ਖਿਨ ਵਿਚ ਢਹਿ ਜਾਂਦਾ ਹੈ (ਜਿਵੇਂ ਕੱਚੀ) ਕੰਧ ॥੧॥
But just like the passing shade of the tree, your body-wall shall crumble in an instant. ||1||
जैसे तरवर की तुछ छाइआ खिन महि बिनसि जाइ देह भीति ॥१॥
LINE 31
ਹਮਰੇਪ੍ਰਾਨਪ੍ਰੀਤਮਜਨਊਤਮਜਿਨਮਿਲਿਆਮਨਿਹੋਇਪ੍ਰਤੀਤਿ
ਪਰਮਾਤਮਾ ਦੇ ਸੇਵਕ ਉੱਚੇ ਜੀਵਨ ਵਾਲੇ ਹੁੰਦੇ ਹਨ, ਉਹ ਸਾਨੂੰ ਪ੍ਰਾਣਾਂ ਤੋਂ ਭੀ ਪਿਆਰੇ ਲੱਗਦੇ ਹਨ, ਕਿਉਂਕਿ ਉਹਨਾਂ ਨੂੰ ਮਿਲਿਆਂ ਮਨ ਵਿਚ (ਪਰਮਾਤਮਾ ਵਾਸਤੇ) ਸਰਧਾ ਪੈਂਦੀ ਹੁੰਦੀ ਹੈ,
The humble beings are exalted; they are my breath of life and my beloveds; meeting them, my mind is filled with faith.
हमरे प्रान प्रीतम जन ऊतम जिन मिलिआ मनि होइ प्रतीति ॥
LINE 32
ਪਰਚੈਰਾਮੁਰਵਿਆਘਟਅੰਤਰਿਅਸਥਿਰੁਰਾਮੁਰਵਿਆਰੰਗਿਪ੍ਰੀਤਿ॥੨॥
ਪਰਮਾਤਮਾ ਪ੍ਰਸੰਨ ਹੁੰਦਾ ਹੈ, ਸਭ ਸਰੀਰਾਂ ਵਿਚ ਵੱਸਦਾ ਦਿੱਸਦਾ ਹੈ, ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਪ੍ਰੇਮ-ਰੰਗ ਵਿਚ ਸਿਮਰਿਆ ਜਾ ਸਕਦਾ ਹੈ ॥੨॥
Deep within the heart, I am happy with the Pervading Lord; with love and joy, I dwell upon the Steady and Stable Lord. ||2||
परचै रामु रविआ घट अंतरि असथिरु रामु रविआ रंगि प्रीति ॥२॥
ਅੰਗ 1295 Santhya practice
0:00 / 0:00