ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1265
ਅੰਗ 1265Preparing audio…
0:00 0:00
LINE 01
ਜਨਨਾਨਕਕਉਪ੍ਰਭਿਕਿਰਪਾਧਾਰੀਬਿਖੁਡੁਬਦਾਕਾਢਿਲਇਆ॥੪॥੬॥
ਹੇ ਨਾਨਕ! ਪ੍ਰਭੂ ਨੇ ਜਿਸ ਸੇਵਕ ਉਤੇ ਮਿਹਰ ਕੀਤੀ, ਉਸ ਨੂੰ ਆਤਮਕ ਮੌਤ ਲਿਆਉਣ ਵਾਲੇ (ਮਾਇਆ ਦੇ ਮੋਹ ਦੇ) ਜ਼ਹਰ-ਸਮੁੰਦਰ ਵਿਚ ਡੁੱਬਦੇ ਨੂੰ ਬਾਹਰ ਕੱਢ ਲਿਆ ॥੪॥੬॥
God has showered His Mercy on servant Nanak; He has lifted him up, and rescued him from the ocean of poison. ||4||6||
जन नानक कउ प्रभि किरपा धारी बिखु डुबदा काढि लइआ ॥४॥६॥
LINE 02
ਮਲਾਰਮਹਲਾ
Malaar, Fourth Mahalaa:
मलार महला ४ ॥
LINE 03
ਗੁਰਪਰਸਾਦੀਅੰਮ੍ਰਿਤੁਨਹੀਪੀਆਤ੍ਰਿਸਨਾਭੂਖਜਾਈ
(ਜਿਸ ਮਨੁੱਖ ਨੇ) ਗੁਰੂ ਦੀ ਮਿਹਰ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਕਦੇ) ਨਹੀਂ ਪੀਤਾ, ਉਸ ਦੀ (ਮਾਇਆ ਵਾਲੀ) ਭੁੱਖ ਤ੍ਰਿਹ ਦੂਰ ਨਹੀਂ ਹੁੰਦੀ।
Those who do not drink in the Ambrosial Nectar by Guru's Grace - their thirst and hunger are not relieved.
गुर परसादी अंम्रितु नही पीआ त्रिसना भूख न जाई ॥
LINE 04
ਮਨਮੁਖਮੂੜੑਜਲਤਅਹੰਕਾਰੀਹਉਮੈਵਿਚਿਦੁਖੁਪਾਈ
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁੱਖ ਅਹੰਕਾਰ ਵਿਚ ਸੜਦਾ ਰਹਿੰਦਾ ਹੈ, ਹਉਮੈ ਵਿਚ ਫਸਿਆ ਹੋਇਆ ਦੁੱਖ ਸਹਾਰਦਾ ਰਹਿੰਦਾ ਹੈ।
The foolish self-willed manmukh burns in the fire of egotistical pride; he suffers painfully in egotism.
मनमुख मूड़ जलत अहंकारी हउमै विचि दुखु पाई ॥
LINE 05
ਆਵਤਜਾਤਬਿਰਥਾਜਨਮੁਗਵਾਇਆਦੁਖਿਲਾਗੈਪਛੁਤਾਈ
ਜਨਮ ਮਰਨ ਦੇ ਗੇੜ ਵਿਚ ਪਿਆ ਉਹ ਮਨੁੱਖ ਆਪਣਾ ਜੀਵਨ ਵਿਅਰਥ ਗਵਾਂਦਾ ਹੈ, ਦੁਖੀ ਹੁੰਦਾ ਹੈ ਤੇ ਹੱਥ ਮਲਦਾ ਹੈ।
Coming and going, he wastes his life uselessly; afflicted with pain, he regrets and repents.
आवत जात बिरथा जनमु गवाइआ दुखि लागै पछुताई ॥
LINE 06
ਜਿਸਤੇਉਪਜੇਤਿਸਹਿਚੇਤਹਿਧ੍ਰਿਗੁਜੀਵਣੁਧ੍ਰਿਗੁਖਾਈ॥੧॥
(ਅਜਿਹੇ ਮਨੁੱਖ) ਜਿਸ (ਪ੍ਰਭੂ) ਤੋਂ ਪੈਦਾ ਹੋਏ ਹਨ ਉਸ ਨੂੰ (ਕਦੇ) ਯਾਦ ਨਹੀਂ ਕਰਦੇ, ਉਹਨਾਂ ਦੀ ਜ਼ਿੰਦਗੀ ਫਿਟਕਾਰ-ਜੋਗ ਰਹਿੰਦੀ ਹੈ, ਉਹਨਾਂ ਦਾ ਖਾਧਾ-ਪੀਤਾ ਭੀ ਉਹਨਾਂ ਵਾਸਤੇ ਫਿਟਕਾਰ ਹੀ ਖੱਟਦਾ ਹੈ ॥੧॥
He does not even think of the One, from whom he originated. Cursed is his life, and cursed is his food. ||1||
जिस ते उपजे तिसहि न चेतहि ध्रिगु जीवणु ध्रिगु खाई ॥१॥
LINE 07
ਪ੍ਰਾਣੀਗੁਰਮੁਖਿਨਾਮੁਧਿਆਈ
ਹੇ ਪ੍ਰਾਣੀ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰ।
O mortal, as Gurmukh, meditate on the Naam, the Name of the Lord.
प्राणी गुरमुखि नामु धिआई ॥
LINE 08
ਹਰਿਹਰਿਕ੍ਰਿਪਾਕਰੇਗੁਰੁਮੇਲੇਹਰਿਹਰਿਨਾਮਿਸਮਾਈ॥੧॥ਰਹਾਉ
ਜਿਸ ਮਨੁੱਖ ਉੱਤੇ ਹਰੀ ਕਿਰਪਾ ਕਰਦਾ ਹੈ, ਉਸ ਨੂੰ ਉਹ ਗੁਰੂ ਮਿਲਾਂਦਾ ਹੈ, ਤੇ, ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੧॥ ਰਹਾਉ ॥
The Lord, Har, Har, in His Mercy leads the mortal to meet the Guru; he is absorbed in the Name of the Lord, Har, Har. ||1||Pause||
हरि हरि क्रिपा करे गुरु मेले हरि हरि नामि समाई ॥१॥ रहाउ ॥
LINE 09
ਮਨਮੁਖਜਨਮੁਭਇਆਹੈਬਿਰਥਾਆਵਤਜਾਤਲਜਾਈ
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦਾ ਜੀਵਨ ਵਿਅਰਥ ਜਾਂਦਾ ਹੈ, ਜਨਮ ਮਰਨ ਦੇ ਗੇੜ ਵਿਚ ਫਸੇ ਹੋਏ ਹੀ ਉਹ ਸ਼ਰਮ-ਸਾਰ ਹੁੰਦੇ ਰਹਿੰਦੇ ਹਨ।
The life of the self-willed manmukh is useless; he comes and goes in shame.
मनमुख जनमु भइआ है बिरथा आवत जात लजाई ॥
LINE 10
ਕਾਮਿਕ੍ਰੋਧਿਡੂਬੇਅਭਿਮਾਨੀਹਉਮੈਵਿਚਿਜਲਿਜਾਈ
ਉਹ ਮਨੁੱਖ ਕਾਮ ਵਿਚ ਕ੍ਰੋਧ ਵਿਚ ਅਹੰਕਾਰ ਵਿਚ ਹੀ ਡੁੱਬੇ ਰਹਿੰਦੇ ਹਨ। ਹਉਮੈ ਵਿਚ ਫਸਿਆਂ ਦਾ ਆਤਮਕ ਜੀਵਨ ਸੜ (ਕੇ ਸੁਆਹ ਹੋ) ਜਾਂਦਾ ਹੈ।
In sexual desire and anger, the proud ones are drowned. They are burnt in their egotism.
कामि क्रोधि डूबे अभिमानी हउमै विचि जलि जाई ॥
LINE 11
ਤਿਨਸਿਧਿਬੁਧਿਭਈਮਤਿਮਧਿਮਲੋਭਲਹਰਿਦੁਖੁਪਾਈ
(ਆਪਣੇ ਮਨ ਦੇ ਪਿੱਛੇ ਤੁਰਨ ਵਾਲੇ) ਉਹਨਾਂ ਮਨੁੱਖਾਂ ਨੂੰ (ਜੀਵਨ ਵਿਚ) ਸਫਲਤਾ ਹਾਸਲ ਨਹੀਂ ਹੁੰਦੀ, (ਸਫਲਤਾ ਵਾਲੀ) ਅਕਲ ਉਹਨਾਂ ਨੂੰ ਨਹੀਂ ਪ੍ਰਾਪਤ ਹੁੰਦੀ, ਉਹਨਾਂ ਦੀ ਮੱਤ ਨੀਵੀਂ ਹੀ ਰਹਿੰਦੀ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਲੋਭ ਦੀਆਂ ਲਹਿਰਾਂ ਵਿਚ (ਫਸਿਆ) ਦੁੱਖ ਪਾਂਦਾ ਹੈ।
They do not attain perfection or understanding; their intellect is dimmed. Tossed by the waves of greed, they suffer in pain.
तिन सिधि न बुधि भई मति मधिम लोभ लहरि दुखु पाई ॥
LINE 12
ਗੁਰਬਿਹੂਨਮਹਾਦੁਖੁਪਾਇਆਜਮਪਕਰੇਬਿਲਲਾਈ॥੨॥
ਗੁਰੂ ਦੀ ਸਰਨ ਆਉਣ ਤੋਂ ਬਿਨਾ ਮਨਮੁਖ ਮਨੁੱਖ ਬਹੁਤ ਦੁੱਖ ਪਾਂਦਾ ਹੈ, ਜਦੋਂ ਉਸ ਨੂੰ ਜਮ ਆ ਫੜਦੇ ਹਨ ਤਾਂ ਉਹ ਵਿਲਕਦਾ ਹੈ ॥੨॥
Without the Guru, they suffer in terrible pain. Seized by Death, they weep and wail. ||2||
गुर बिहून महा दुखु पाइआ जम पकरे बिललाई ॥२॥
LINE 13
ਹਰਿਕਾਨਾਮੁਅਗੋਚਰੁਪਾਇਆਗੁਰਮੁਖਿਸਹਜਿਸੁਭਾਈ
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਆਤਮਕ ਅਡੋਲਤਾ ਵਿਚ (ਟਿੱਕ ਕੇ) ਪ੍ਰੇਮ ਵਿਚ (ਲੀਨ ਹੋ ਕੇ) ਉਸ ਪਰਮਾਤਮਾ ਦਾ ਨਾਮ (-ਖ਼ਜ਼ਾਨਾ) ਹਾਸਲ ਕਰ ਲੈਂਦਾ ਹੈ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ।
As Gurmukh, I have attained the Unfathomable Name of the Lord, with intuitive peace and poise.
हरि का नामु अगोचरु पाइआ गुरमुखि सहजि सुभाई ॥
LINE 14
ਨਾਮੁਨਿਧਾਨੁਵਸਿਆਘਟਅੰਤਰਿਰਸਨਾਹਰਿਗੁਣਗਾਈ
ਉਸ ਮਨੁੱਖ ਦੇ ਹਿਰਦੇ ਵਿਚ ਨਾਮ-ਖ਼ਜ਼ਾਨਾ ਆ ਵੱਸਦਾ ਹੈ, ਉਹ ਮਨੁੱਖ (ਆਪਣੀ) ਜੀਭ ਨਾਲ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ।
The treasure of the Naam abides deep within my heart. My tongue sings the Glorious Praises of the Lord.
नामु निधानु वसिआ घट अंतरि रसना हरि गुण गाई ॥
LINE 15
ਸਦਾਅਨੰਦਿਰਹੈਦਿਨੁਰਾਤੀਏਕਸਬਦਿਲਿਵਲਾਈ
ਇਕ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਸੁਰਤ ਜੋੜ ਕੇ ਉਹ ਮਨੁੱਖ ਦਿਨ ਰਾਤ ਸਦਾ ਆਨੰਦ ਵਿਚ ਰਹਿੰਦਾ ਹੈ।
I am forever in bliss, day and night, lovingly attuned to the One Word of the Shabad.
सदा अनंदि रहै दिनु राती एक सबदि लिव लाई ॥
LINE 16
ਨਾਮੁਪਦਾਰਥੁਸਹਜੇਪਾਇਆਇਹਸਤਿਗੁਰਕੀਵਡਿਆਈ॥੩॥
ਆਤਮਕ ਅਡੋਲਤਾ ਦੀ ਰਾਹੀਂ ਉਹ ਮਨੁੱਖ ਕੀਮਤੀ ਹਰਿ-ਨਾਮ ਪ੍ਰਾਪਤ ਕਰ ਲੈਂਦਾ ਹੈ। ਇਹ ਸਾਰੀ ਗੁਰੂ ਦੀ ਹੀ ਬਰਕਤਿ ਹੈ ॥੩॥
I have obtained the treasure of the Naam with intuitive ease; this is the glorious greatness of the True Guru. ||3||
नामु पदारथु सहजे पाइआ इह सतिगुर की वडिआई ॥३॥
LINE 17
ਸਤਿਗੁਰਤੇਹਰਿਹਰਿਮਨਿਵਸਿਆਸਤਿਗੁਰਕਉਸਦਬਲਿਜਾਈ
ਮੈਂ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹਾਂ, ਗੁਰੂ ਦੀ ਰਾਹੀਂ ਹੀ ਪਰਮਾਤਮਾ (ਦਾ ਨਾਮ ਮੇਰੇ) ਮਨ ਵਿਚ ਆ ਵੱਸਿਆ ਹੈ।
Through the True Guru, the Lord, Har, Har, comes to dwell within my mind. I am forever a sacrifice to the True Guru.
सतिगुर ते हरि हरि मनि वसिआ सतिगुर कउ सद बलि जाई ॥
LINE 18
ਮਨੁਤਨੁਅਰਪਿਰਖਉਸਭੁਆਗੈਗੁਰਚਰਣੀਚਿਤੁਲਾਈ
ਮੈਂ ਆਪਣਾ ਮਨ ਆਪਣਾ ਤਨ ਸਭ ਕੁਝ ਗੁਰੂ ਦੇ ਅੱਗੇ ਭੇਟਾ ਰੱਖਦਾ ਹਾਂ, ਮੈਂ ਗੁਰੂ ਦੇ ਚਰਨਾਂ ਵਿਚ ਆਪਣਾ ਚਿੱਤ ਜੋੜੀ ਰੱਖਦਾ ਹਾਂ।
I have dedicated my mind and body to Him, and placed everything before Him in offering. I focus my consciousness on His Feet.
मनु तनु अरपि रखउ सभु आगै गुर चरणी चितु लाई ॥
LINE 19
ਅਪਣੀਕ੍ਰਿਪਾਕਰਹੁਗੁਰਪੂਰੇਆਪੇਲੈਹੁਮਿਲਾਈ
ਹੇ ਨਾਨਕ! ਹੇ ਪੂਰੇ ਗੁਰੂ! (ਮੇਰੇ ਉਤੇ) ਆਪਣੀ ਮਿਹਰ ਕਰੋ, ਮੈਨੂੰ ਆਪ ਹੀ (ਆਪਣੇ ਚਰਨਾਂ ਵਿਚ) ਮਿਲਾਈ ਰੱਖ।
Please be merciful to me, O my Perfect Guru, and unite me with Yourself.
अपणी क्रिपा करहु गुर पूरे आपे लैहु मिलाई ॥
LINE 20
ਹਮਲੋਹਗੁਰਨਾਵਬੋਹਿਥਾਨਾਨਕਪਾਰਿਲੰਘਾਈ॥੪॥੭॥
ਅਸੀਂ ਜੀਵ (ਵਿਕਾਰਾਂ ਨਾਲ ਭਾਰੇ ਹੋ ਚੁਕੇ) ਲੋਹਾ ਹਾਂ, ਗੁਰੂ ਬੇੜੀ ਹੈ ਗੁਰੂ ਜਹਾਜ਼ ਹੈ ਜੋ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ ॥੪॥੭॥
I am just iron; the Guru is the boat, to carry me across. ||4||7||
हम लोह गुर नाव बोहिथा नानक पारि लंघाई ॥४॥७॥
LINE 21
ਮਲਾਰਮਹਲਾਪੜਤਾਲਘਰੁ
ਰਾਗ ਮਲਾਰ, ਘਰ ੩ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਪੜਤਾਲ'।
Malaar, Fourth Mahalaa, Partaal, Third House:
मलार महला ४ पड़ताल घरु ३ ॥
LINE 22
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 23
ਹਰਿਜਨਬੋਲਤਸ੍ਰੀਰਾਮਨਾਮਾਮਿਲਿਸਾਧਸੰਗਤਿਹਰਿਤੋਰ॥੧॥ਰਹਾਉ
ਹੇ ਹਰੀ! ਤੇਰੇ ਭਗਤ ਤੇਰੀ ਸਾਧ ਸੰਗਤ ਵਿਚ ਮਿਲ ਕੇ ਤੇਰਾ ਨਾਮ ਜਪਦੇ ਹਨ ॥੧॥ ਰਹਾਉ ॥
The humble servant of the Lord chants the Name of the Supreme Lord; he joins the Saadh Sangat, the Company of the Lord's Holy. ||1||Pause||
हरि जन बोलत स्रीराम नामा मिलि साधसंगति हरि तोर ॥१॥ रहाउ ॥
LINE 24
ਹਰਿਧਨੁਬਨਜਹੁਹਰਿਧਨੁਸੰਚਹੁਜਿਸੁਲਾਗਤਹੈਨਹੀਚੋਰ॥੧॥
(ਤੁਸੀਂ ਭੀ ਸਾਧ ਸੰਗਤ ਵਿਚ) ਪਰਮਾਤਮਾ ਦਾ ਨਾਮ-ਧਨ ਵਣਜੋ, ਪ੍ਰਭੂ ਦਾ ਨਾਮ-ਧਨ ਇਕੱਠਾ ਕਰੋ, (ਇਹ ਧਨ ਐਸਾ ਹੈ) ਕਿ ਇਸ ਨੂੰ ਚੋਰ ਚੁਰਾ ਨਹੀਂ ਸਕਦੇ ॥੧॥
Deal only in the wealth of the Lord, and gather only the wealth of the Lord. No thief can ever steal it. ||1||
हरि धनु बनजहु हरि धनु संचहु जिसु लागत है नही चोर ॥१॥
LINE 25
ਚਾਤ੍ਰਿਕਮੋਰਬੋਲਤਦਿਨੁਰਾਤੀਸੁਨਿਘਨਿਹਰਕੀਘੋਰ॥੨॥
(ਜਿਵੇਂ) ਪਪੀਹੇ ਤੇ ਮੋਰ ਬੱਦਲਾਂ ਦੀ ਗੜਗੱਜ ਸੁਣ ਕੇ ਦਿਨ ਰਾਤ ਬੋਲਦੇ ਹਨ, (ਤਿਵੇਂ ਤੁਸੀਂ ਭੀ ਸਾਧ ਸੰਗਤ ਵਿਚ ਮਿਲ ਕੇ ਹਰੀ ਦਾ ਨਾਮ ਜਪਿਆ ਕਰੋ) ॥੨॥
The rainbirds and the peacocks sing day and night, hearing the thunder in the clouds. ||2||
चात्रिक मोर बोलत दिनु राती सुनि घनिहर की घोर ॥२॥
LINE 26
ਜੋਬੋਲਤਹੈਮ੍ਰਿਗਮੀਨਪੰਖੇਰੂਸੁਬਿਨੁਹਰਿਜਾਪਤਹੈਨਹੀਹੋਰ॥੩॥
(ਉਹ ਪਰਮਾਤਮਾ ਐਸਾ ਹੈ ਕਿ) ਪਸ਼ੂ ਪੰਛੀ ਮੱਛੀਆਂ ਆਦਿਕ (ਧਰਤੀ ਉਤੇ ਤੁਰਨ ਫਿਰਨ ਵਾਲੇ, ਪਾਣੀ ਵਿਚ ਰਹਿਣ ਵਾਲੇ, ਆਕਾਸ਼ ਵਿਚ ਉੱਡਣ ਵਾਲੇ ਸਾਰੇ ਹੀ) ਜੋ ਬੋਲਦੇ ਹਨ, ਪਰਮਾਤਮਾ (ਦੀ ਦਿੱਤੀ ਸੱਤਿਆ) ਤੋਂ ਬਿਨਾ (ਕਿਸੇ) ਹੋਰ (ਦੀ ਸੱਤਿਆ ਨਾਲ) ਨਹੀਂ ਬੋਲਦੇ ॥੩॥
Whatever the deer, the fish and the birds sing, they chant to the Lord, and no other. ||3||
जो बोलत है म्रिग मीन पंखेरू सु बिनु हरि जापत है नही होर ॥३॥
LINE 27
ਨਾਨਕਜਨਹਰਿਕੀਰਤਿਗਾਈਛੂਟਿਗਇਓਜਮਕਾਸਭਸੋਰ॥੪॥੧॥੮॥
ਹੇ ਨਾਨਕ! ਜਿਨ੍ਹਾਂ ਭੀ ਹਰਿ-ਸੇਵਕਾਂ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ, (ਉਹਨਾਂ ਵਾਸਤੇ) ਜਮਦੂਤਾਂ ਦਾ ਸਾਰਾ ਰੌਲਾ ਮੁੱਕ ਗਿਆ (ਉਹਨਾਂ ਨੂੰ ਜਮਦੂਤਾਂ ਦਾ ਕੋਈ ਡਰ ਨਾਹ ਰਹਿ ਗਿਆ) ॥੪॥੧॥੮॥
Servant Nanak sings the Kirtan of the Lord's Praises; the sound and fury of Death has totally gone away. ||4||1||8||
नानक जन हरि कीरति गाई छूटि गइओ जम का सभ सोर ॥४॥१॥८॥
LINE 28
ਮਲਾਰਮਹਲਾ
Malaar, Fourth Mahalaa:
मलार महला ४ ॥
LINE 29
ਰਾਮਰਾਮਬੋਲਿਬੋਲਿਖੋਜਤੇਬਡਭਾਗੀ
ਪਰਮਾਤਮਾ ਦਾ ਨਾਮ ਸਦਾ ਉਚਾਰਿਆ ਕਰ। ਵੱਡੇ ਭਾਗਾਂ ਵਾਲੇ ਹਨ ਉਹ ਮਨੁੱਖ ਜੋ (ਪਰਮਾਤਮਾ ਦਾ ਦਰਸਨ ਕਰਨ ਲਈ) ਭਾਲ ਕਰਦੇ ਹਨ।
They speak and chant the Name of the Lord, Raam, Raam; the very fortunate ones seek Him.
राम राम बोलि बोलि खोजते बडभागी ॥
LINE 30
ਹਰਿਕਾਪੰਥੁਕੋਊਬਤਾਵੈਹਉਤਾਕੈਪਾਇਲਾਗੀ॥੧॥ਰਹਾਉ
ਮੈਂ (ਤਾਂ) ਉਸ ਮਨੁੱਖ ਦੇ ਚਰਨੀਂ ਲੱਗਦਾ ਹਾਂ ਜਿਹੜਾ ਮੈਨੂੰ ਪਰਮਾਤਮਾ ਦਾ ਰਾਹ ਦੱਸ ਦੇਵੇ ॥੧॥ ਰਹਾਉ ॥
Whoever shows me the Way of the Lord - I fall at his feet. ||1||Pause||
हरि का पंथु कोऊ बतावै हउ ता कै पाइ लागी ॥१॥ रहाउ ॥
LINE 31
ਹਰਿਹਮਾਰੋਮੀਤੁਸਖਾਈਹਮਹਰਿਸਿਉਪ੍ਰੀਤਿਲਾਗੀ
ਪਰਮਾਤਮਾ ਹੀ ਮੇਰਾ ਮਿੱਤਰ ਹੈ ਮੇਰਾ ਮਦਦਗਾਰ ਹੈ, ਪਰਮਾਤਮਾ ਨਾਲ (ਹੀ) ਮੇਰਾ ਪਿਆਰ ਬਣਿਆ ਹੋਇਆ ਹੈ।
The Lord is my Friend and Companion; I am in love with the Lord.
हरि हमारो मीतु सखाई हम हरि सिउ प्रीति लागी ॥
ਅੰਗ 1265 Santhya practice
0:00 / 0:00