ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1256
ਅੰਗ 1256Preparing audio…
0:00 0:00
LINE 01
ਦੁਖਸੁਖਦੋਊਸਮਕਰਿਜਾਨੈਬੁਰਾਭਲਾਸੰਸਾਰ
ਉਹ ਮਨੁੱਖ ਦੁੱਖਾਂ ਨੂੰ ਇਕੋ ਜਿਹਾ ਜਾਣਦਾ ਹੈ, ਜਗਤ ਵਲੋਂ ਮਿਲਦੇ ਚੰਗੇ ਮੰਦੇ ਸਲੂਕ ਨੂੰ ਭੀ ਬਰਾਬਰ ਜਾਣ ਕੇ ਹੀ ਸਹਾਰਦਾ ਹੈ (ਇਹ ਸਭ ਕੁਝ ਹਰਿ-ਨਾਮ ਦੀ ਬਰਕਤਿ ਹੈ)।
He sees pleasure and pain as both the same, along with good and bad in the world.
दुख सुख दोऊ सम करि जानै बुरा भला संसार ॥
LINE 02
ਸੁਧਿਬੁਧਿਸੁਰਤਿਨਾਮਿਹਰਿਪਾਈਐਸਤਿਸੰਗਤਿਗੁਰਪਿਆਰ॥੨॥
ਪਰ ਇਹ ਸੂਝ ਬੂਝ ਪ੍ਰਭੂ ਦੇ ਨਾਮ ਵਿਚ ਸੁਰਤ ਜੋੜਿਆਂ ਹੀ ਪ੍ਰਾਪਤ ਹੁੰਦੀ ਹੈ, ਸਾਧ ਸੰਗਤ ਵਿਚ ਰਹਿ ਕੇ ਗੁਰੂ-ਚਰਨਾਂ ਨਾਲ ਪਿਆਰ ਕੀਤਿਆਂ ਹੀ ਮਿਲਦੀ ਹੈ ॥੨॥
Wisdom, understanding and awareness are found in the Name of the Lord. In the Sat Sangat, the True Congregation, embrace love for the Guru. ||2||
सुधि बुधि सुरति नामि हरि पाईऐ सतिसंगति गुर पिआर ॥२॥
LINE 03
ਅਹਿਨਿਸਿਲਾਹਾਹਰਿਨਾਮੁਪਰਾਪਤਿਗੁਰੁਦਾਤਾਦੇਵਣਹਾਰੁ
ਗੁਰੂ ਨਾਮ ਦੀ ਦਾਤ ਦੇਣ ਵਾਲਾ ਹੈ ਦੇਣ ਦੇ ਸਮਰੱਥ ਹੈ (ਜਿਸ ਮਨੁੱਖ ਉਤੇ ਕਰਤਾਰ ਦੀ ਨਜ਼ਰ ਹੁੰਦੀ ਹੈ, ਉਸ ਮਨੁੱਖ ਨੂੰ ਗੁਰੂ ਪਾਸੋਂ) ਦਿਨ ਰਾਤ ਪ੍ਰਭੂ-ਨਾਮ ਦਾ ਲਾਭ ਮਿਲਿਆ ਰਹਿੰਦਾ ਹੈ।
Day and night, profit is obtained through the Lord's Name. The Guru, the Giver, has given this gift.
अहिनिसि लाहा हरि नामु परापति गुरु दाता देवणहारु ॥
LINE 04
ਗੁਰਮੁਖਿਸਿਖਸੋਈਜਨੁਪਾਏਜਿਸਨੋਨਦਰਿਕਰੇਕਰਤਾਰੁ॥੩॥
ਗੁਰੂ ਦੇ ਸਨਮੁਖ ਹੋ ਕੇ ਸਿੱਖਿਆ ਭੀ ਉਹੀ ਮਨੁੱਖ ਲੈ ਸਕਦਾ ਹੈ ਜਿਸ ਉਤੇ ਕਰਤਾਰ ਮਿਹਰ ਦੀ ਨਜ਼ਰ ਕਰਦਾ ਹੈ ॥੩॥
That Sikh who becomes Gurmukh obtains it. The Creator blesses him with His Glance of Grace. ||3||
गुरमुखि सिख सोई जनु पाए जिस नो नदरि करे करतारु ॥३॥
LINE 05
ਕਾਇਆਮਹਲੁਮੰਦਰੁਘਰੁਹਰਿਕਾਤਿਸੁਮਹਿਰਾਖੀਜੋਤਿਅਪਾਰ
ਇਹ ਮਨੁੱਖਾ ਸਰੀਰ ਪਰਮਾਤਮਾ ਦਾ ਮਹਲ ਹੈ ਪਰਮਾਤਮਾ ਦਾ ਮੰਦਰ ਹੈ ਪਰਮਾਤਮਾ ਦਾ ਘਰ ਹੈ, ਬੇਅੰਤ ਪਰਮਾਤਮਾ ਨੇ ਇਸ ਵਿਚ ਆਪਣੀ ਜੋਤਿ ਟਿਕਾ ਰੱਖੀ ਹੈ।
The body is a mansion, a temple, the home of the Lord; He has infused His Infinite Light into it.
काइआ महलु मंदरु घरु हरि का तिसु महि राखी जोति अपार ॥
LINE 06
ਨਾਨਕਗੁਰਮੁਖਿਮਹਲਿਬੁਲਾਈਐਹਰਿਮੇਲੇਮੇਲਣਹਾਰ॥੪॥੫॥
(ਜੀਵ ਆਪਣੇ ਹਿਰਦੇ-ਮਹਲ ਵਿਚ ਵੱਸਦੇ ਪ੍ਰਭੂ ਨੂੰ ਛੱਡ ਕੇ ਬਾਹਰ ਭਟਕਦਾ ਫਿਰਦਾ ਹੈ) ਹੇ ਨਾਨਕ! (ਬਾਹਰ ਭਟਕਦਾ ਜੀਵ) ਗੁਰੂ ਦੀ ਰਾਹੀਂ ਹੀ ਹਿਰਦੇ-ਮਹਲ ਵਿਚ ਮੋੜ ਕੇ ਲਿਆਂਦਾ ਜਾ ਸਕਦਾ ਹੈ, ਤੇ ਤਦੋਂ ਮੇਲਣ ਦੇ ਸਮਰੱਥ ਪ੍ਰਭੂ ਉਸ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੪॥੫॥
O Nanak, the Gurmukh is invited to the Mansion of the Lord's Presence; the Lord unites him in His Union. ||4||5||
नानक गुरमुखि महलि बुलाईऐ हरि मेले मेलणहार ॥४॥५॥
LINE 07
ਮਲਾਰਮਹਲਾਘਰੁ
ਰਾਗ ਮਲਾਰ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
Malaar, First Mahalaa, Second House:
मलार महला १ घरु २ ॥
LINE 08
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 09
ਪਵਣੈਪਾਣੀਜਾਣੈਜਾਤਿ
ਜੋ ਹਵਾ ਪਾਣੀ ਆਦਿਕ ਤੱਤਾਂ ਦੇ ਮੂਲ ਹਰੀ ਨੂੰ ਜਾਣ ਲਏ (ਭਾਵ, ਜੋ ਇਹ ਸਮਝੇ ਕਿ ਸਾਰੇ ਤੱਤਾਂ ਦਾ ਬਣਾਣ ਵਾਲਾ ਪਰਮਾਤਮਾ ਆਪ ਹੈ, ਤੇ ਉਸ ਨਾਲ ਡੂੰਘੀ ਸਾਂਝ ਪਾ ਲਏ),
Know that the creation was formed through air and water;
पवणै पाणी जाणै जाति ॥
LINE 10
ਕਾਇਆਂਅਗਨਿਕਰੇਨਿਭਰਾਂਤਿ
ਜੋ ਆਪਣੇ ਸਰੀਰ ਦੀ ਤ੍ਰਿਸ਼ਨਾ-ਅੱਗ ਨੂੰ ਸ਼ਾਂਤ ਕਰ ਲਏ,
have no doubt that the body was made through fire.
काइआं अगनि करे निभरांति ॥
LINE 11
ਜੰਮਹਿਜੀਅਜਾਣੈਜੇਥਾਉ
ਜੋ ਉਸ ਅਸਲੇ ਨਾਲ ਜਾਣ-ਪਛਾਣ ਪਾਏ ਜਿਸ ਤੋਂ ਸਾਰੇ ਜੀਅ ਜੰਤ ਪੈਦਾ ਹੁੰਦੇ ਹਨ
And if you know where the soul comes from,
जंमहि जीअ जाणै जे थाउ ॥
LINE 12
ਸੁਰਤਾਪੰਡਿਤੁਤਾਕਾਨਾਉ॥੧॥
(ਹਾਂ) ਉਸ ਮਨੁੱਖ ਦਾ ਨਾਮ ਸਿਆਣਾ ਪੰਡਿਤ (ਰੱਖਿਆ ਜਾ ਸਕਦਾ) ਹੈ ॥੧॥
you shall be known as a wise religious scholar. ||1||
सुरता पंडितु ता का नाउ ॥१॥
LINE 13
ਗੁਣਗੋਬਿੰਦਜਾਣੀਅਹਿਮਾਇ
ਹੇ ਮਾਂ! ਗੋਬਿੰਦ ਦੇ ਗੁਣ (ਪੂਰੇ ਤੌਰ ਤੇ) ਜਾਣੇ ਨਹੀਂ ਜਾ ਸਕਦੇ,
Who can know the Glorious Praises of the Lord of the Universe, O mother?
गुण गोबिंद न जाणीअहि माइ ॥
LINE 14
ਅਣਡੀਠਾਕਿਛੁਕਹਣੁਜਾਇ
(ਉਹ ਗੋਬਿੰਦ ਇਹਨਾਂ ਅੱਖਾਂ ਨਾਲ) ਦਿੱਸਦਾ ਨਹੀਂ, (ਇਸ ਵਾਸਤੇ ਉਸ ਦੇ ਸਹੀ ਸਰੂਪ ਬਾਬਤ) ਕੁਝ ਆਖਿਆ ਨਹੀਂ ਜਾ ਸਕਦਾ।
Without seeing Him, we cannot say anything about Him.
अणडीठा किछु कहणु न जाइ ॥
LINE 15
ਕਿਆਕਰਿਆਖਿਵਖਾਣੀਐਮਾਇ॥੧॥ਰਹਾਉ
ਹੇ ਮਾਂ! ਕੀਹ ਆਖ ਕੇ ਉਸ ਦਾ ਸਰੂਪ ਬਿਆਨ ਕੀਤਾ ਜਾਏ? (ਜੇਹੜੇ ਮਨੁੱਖ ਆਪਣੇ ਆਪ ਨੂੰ ਵਿਦਵਾਨ ਸਮਝ ਕੇ ਉਸ ਪ੍ਰਭੂ ਦਾ ਅਸਲ ਸਰੂਪ ਬਿਆਨ ਕਰਨ ਦਾ ਜਤਨ ਕਰਦੇ ਹਨ, ਉਹ ਭੁੱਲ ਕਰਦੇ ਹਨ। ਇਸ ਉੱਦਮ ਵਿਚ ਕੋਈ ਸੋਭਾ ਨਹੀਂ) ॥੧॥ ਰਹਾਉ ॥
How can anyone speak and describe Him, O mother? ||1||Pause||
किआ करि आखि वखाणीऐ माइ ॥१॥ रहाउ ॥
LINE 16
ਊਪਰਿਦਰਿਅਸਮਾਨਿਪਇਆਲਿ
ਉਤਾਹ ਹੇਠਾਂਹ ਅਸਮਾਨ ਵਿਚ ਪਾਤਾਲ ਵਿਚ (ਹਰ ਥਾਂ ਪਰਮਾਤਮਾ ਵਿਆਪਕ ਹੈ, ਫਿਰ ਭੀ ਉਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।)
He is high above the sky, and beneath the nether worlds.
ऊपरि दरि असमानि पइआलि ॥
LINE 17
ਕਿਉਕਰਿਕਹੀਐਦੇਹੁਵੀਚਾਰਿ
(ਹੇ ਭਾਈ!) ਵਿਚਾਰ ਕਰ ਕੇ ਕੋਈ ਧਿਰ ਭੀ (ਜੇ ਦੇ ਸਕਦੇ ਹੋ ਤਾਂ) ਉੱਤਰ ਦੇਹੋ ਕਿ (ਉਸ ਪ੍ਰਭੂ ਬਾਰੇ) ਕਿਵੇਂ ਕੁਝ ਕਹਿਆ ਜਾ ਸਕਦਾ ਹੈ?
How can I speak of Him? Let me understand.
किउ करि कहीऐ देहु वीचारि ॥
LINE 18
ਬਿਨੁਜਿਹਵਾਜੋਜਪੈਹਿਆਇ
(ਪਰਮਾਤਮਾ ਦਾ ਸਰੂਪ ਬਿਆਨ ਕਰਨਾ ਤਾਂ ਅਸੰਭਵ ਹੈ, ਪਰ) ਜੇ ਕੋਈ ਮਨੁੱਖ ਵਿਖਾਵਾ ਛੱਡ ਕੇ ਆਪਣੇ ਹਿਰਦੇ ਵਿਚ ਉਸ ਦਾ ਨਾਮ ਜਪਦਾ ਰਹੇ,
Who knows what sort of Name is chanted,
बिनु जिहवा जो जपै हिआइ ॥
LINE 19
ਕੋਈਜਾਣੈਕੈਸਾਨਾਉ॥੨॥
ਤਾਂ ਕੋਈ ਇਹੋ ਜਿਹਾ ਮਨੁੱਖ ਹੀ ਇਹ ਸਮਝ ਲੈਂਦਾ ਹੈ ਕਿ ਉਸ ਪਰਮਾਤਮਾ ਦਾ ਨਾਮ ਜਪਣ ਵਿਚ ਆਨੰਦ ਕਿਹੋ ਜਿਹਾ ਹੈ ॥੨॥
in the heart, without the tongue? ||2||
कोई जाणै कैसा नाउ ॥२॥
LINE 20
ਕਥਨੀਬਦਨੀਰਹੈਨਿਭਰਾਂਤਿ
ਉਹ ਮਨੁੱਖ (ਚੁੰਚ-ਗਿਆਨਤਾ ਦੀਆਂ ਗੱਲਾਂ) ਕਹਿਣ ਬੋਲਣ ਵਲੋਂ ਰੁਕ ਜਾਂਦਾ ਹੈ,
Undoubtedly, words fail me.
कथनी बदनी रहै निभरांति ॥
LINE 21
ਸੋਬੂਝੈਹੋਵੈਜਿਸੁਦਾਤਿ
ਜਿਸ ਮਨੁੱਖ ਉਤੇ ਪਰਮਾਤਮਾ ਦੀ ਬਖ਼ਸ਼ਸ਼ ਹੋਵੇ। ਉਹ ਸਮਝ ਲੈਂਦਾ ਹੈ (ਕਿ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਮੂਲ ਪ੍ਰਭੂ ਆਪ ਹੀ ਹੈ)।
He alone understands, who is blessed.
सो बूझै होवै जिसु दाति ॥
LINE 22
ਅਹਿਨਿਸਿਅੰਤਰਿਰਹੈਲਿਵਲਾਇ
(ਫਿਰ) ਉਹ ਦਿਨ ਰਾਤ (ਹਰ ਵੇਲੇ) ਆਪਣੇ ਅੰਤਰ-ਆਤਮੇ ਪ੍ਰਭੂ-ਚਰਨਾਂ ਵਿਚ ਸੁਰਤ ਜੋੜੀ ਰੱਖਦਾ ਹੈ।
Day and night, deep within, he remains lovingly attuned to the Lord.
अहिनिसि अंतरि रहै लिव लाइ ॥
LINE 23
ਸੋਈਪੁਰਖੁਜਿਸਚਿਸਮਾਇ॥੩॥
ਉਹੀ ਹੈ ਅਸਲ ਮਨੁੱਖ ਜੇਹੜਾ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ ॥੩॥
He is the true person, who is merged in the True Lord. ||3||
सोई पुरखु जि सचि समाइ ॥३॥
LINE 24
ਜਾਤਿਕੁਲੀਨੁਸੇਵਕੁਜੇਹੋਇ
ਜੇ ਕੋਈ ਮਨੁੱਖ ਉੱਚੀ ਜਾਤਿ ਦਾ ਜਾਂ ਉੱਚੀ ਕੁਲ ਦਾ ਹੋ ਕੇ (ਜਾਤਿ ਕੁਲ ਦਾ ਅਹੰਕਾਰ ਛੱਡ ਕੇ) ਪਰਮਾਤਮਾ ਦਾ ਭਗਤ ਬਣ ਜਾਏ,
If someone of high social standing becomes a selfless servant,
जाति कुलीनु सेवकु जे होइ ॥
LINE 25
ਤਾਕਾਕਹਣਾਕਹਹੁਕੋਇ
ਉਸ ਦਾ ਤਾਂ ਕਹਿਣਾ ਹੀ ਕੀਹ ਹੋਇਆ? (ਭਾਵ, ਉਸ ਦੀ ਪੂਰੀ ਸਿਫ਼ਤ ਕੀਤੀ ਹੀ ਨਹੀਂ ਜਾ ਸਕਦੀ)।
then his praises cannot even be expressed.
ता का कहणा कहहु न कोइ ॥
LINE 26
ਵਿਚਿਸਨਾਤਂੀਸੇਵਕੁਹੋਇ
(ਪਰ) ਨੀਵੀਂ ਜਾਤਿ ਵਿਚੋਂ ਭੀ ਜੰਮ ਕੇ ਜੇ ਕੋਈ ਪ੍ਰਭੂ ਦਾ ਭਗਤ ਬਣਦਾ ਹੈ,
And if someone from a low social class becomes a selfless servant,
विचि सनातीं सेवकु होइ ॥
LINE 27
ਨਾਨਕਪਣ੍ਹੀਆਪਹਿਰੈਸੋਇ॥੪॥੧॥੬॥
ਤਾਂ ਹੇ ਨਾਨਕ! (ਬੇਸ਼ੱਕ) ਉਹ ਮੇਰੀ ਚਮੜੀ ਦੀਆਂ ਜੁੱਤੀਆਂ ਬਣਾ ਕੇ ਪਹਿਨ ਲਏ ॥੪॥੧॥੬॥
O Nanak, he shall wear shoes of honor. ||4||1||6||
नानक पण्हीआ पहिरै सोइ ॥४॥१॥६॥
LINE 28
ਮਲਾਰਮਹਲਾ
Malaar, First Mahalaa:
मलार महला १ ॥
LINE 29
ਦੁਖੁਵੇਛੋੜਾਇਕੁਦੁਖੁਭੂਖ
(ਹੇ ਵੈਦ! ਮਨੁੱਖ ਲਈ ਸਭ ਤੋਂ ਵੱਡਾ) ਰੋਗ ਹੈ ਪਰਮਾਤਮਾ ਦੇ ਚਰਨਾਂ ਤੋਂ ਵਿਛੋੜਾ, ਦੂਜਾ ਰੋਗ ਹੈ ਮਾਇਆ ਦੀ ਭੁੱਖ।
The pain of separation - this is the hungry pain I feel.
दुखु वेछोड़ा इकु दुखु भूख ॥
LINE 30
ਇਕੁਦੁਖੁਸਕਤਵਾਰਜਮਦੂਤ
ਇਕ ਹੋਰ ਰੋਗ ਭੀ ਹੈ, ਉਹ ਹੈ ਡਾਢੇ ਜਮਦੂਤ (ਭਾਵ, ਜਮਦੂਤਾਂ ਦਾ ਡਰ, ਮੌਤ ਦਾ ਡਰ)।
Another pain is the attack of the Messenger of Death.
इकु दुखु सकतवार जमदूत ॥
LINE 31
ਇਕੁਦੁਖੁਰੋਗੁਲਗੈਤਨਿਧਾਇ
ਤੇ ਇਹ ਉਹ ਦੁੱਖ ਹੈ ਉਹ ਰੋਗ ਹੈ ਜੋ ਮਨੁੱਖ ਦੇ ਸਰੀਰ ਵਿਚ ਆ ਚੰਬੜਦਾ ਹੈ (ਜਦ ਤਕ ਸਰੀਰਕ ਰੋਗ ਪੈਦਾ ਕਰਨ ਵਾਲੇ ਮਾਨਸਕ ਰੋਗ ਮੌਜੂਦ ਹਨ, ਤੇਰੀ ਦਵਾਈ ਕਾਟ ਨਹੀਂ ਕਰ ਸਕਦੀ)
Another pain is the disease consuming my body.
इकु दुखु रोगु लगै तनि धाइ ॥
LINE 32
ਵੈਦਭੋਲੇਦਾਰੂਲਾਇ॥੧॥
ਹੇ ਭੋਲੇ ਵੈਦ! ਤੂੰ ਦਵਾਈ ਨਾਹ ਦੇਹ (ਕਿਸ ਕਿਸ ਰੋਗ ਦਾ ਤੂੰ ਇਲਾਜ ਕਰੇਂਗਾ?) ॥੧॥
O foolish doctor, don't give me medicine. ||1||
वैद न भोले दारू लाइ ॥१॥
LINE 33
ਵੈਦਭੋਲੇਦਾਰੂਲਾਇ
ਹੇ ਭੋਲੇ ਵੈਦ! ਤੂੰ ਦਵਾਈ ਨਾਹ ਦੇਹ।
O foolish doctor, don't give me medicine.
वैद न भोले दारू लाइ ॥
LINE 34
ਦਰਦੁਹੋਵੈਦੁਖੁਰਹੈਸਰੀਰ
(ਜਿਸ ਦਵਾਈ ਦੇ ਵਰਤਿਆਂ ਫਿਰ ਭੀ) ਸਰੀਰ ਦਾ ਦੁੱਖ ਦਰਦ ਟਿਕਿਆ ਹੀ ਰਹੇ,
The pain persists, and the body continues to suffer.
दरदु होवै दुखु रहै सरीर ॥
LINE 35
ਐਸਾਦਾਰੂਲਗੈਬੀਰ॥੧॥ਰਹਾਉ
ਹੇ ਅੰਞਾਣ ਵੈਦ! ਹੇ ਵੀਰ ਵੈਦ! ਅਜੇਹੀ ਦਵਾਈ ਦੇਣ ਦਾ ਕੋਈ ਲਾਭ ਨਹੀਂ, ਅਜੇਹੀ ਦਵਾਈ ਕੋਈ ਅਸਰ ਨਹੀਂ ਕਰਦੀ ॥੧॥ ਰਹਾਉ ॥
Your medicine has no effect on me. ||1||Pause||
ऐसा दारू लगै न बीर ॥१॥ रहाउ ॥
LINE 36
ਖਸਮੁਵਿਸਾਰਿਕੀਏਰਸਭੋਗ
ਜਦੋਂ ਮਨੁੱਖ ਨੇ ਪ੍ਰਭੂ-ਪਤੀ ਨੂੰ ਭੁਲਾ ਕੇ (ਵਿਸ਼ੇ-ਵਿਕਾਰਾਂ ਦੇ) ਰਸ ਮਾਣਨੇ ਸ਼ੁਰੂ ਕਰ ਦਿੱਤੇ,
Forgetting his Lord and Master, the mortal enjoys sensual pleasures;
खसमु विसारि कीए रस भोग ॥
LINE 37
ਤਾਂਤਨਿਉਠਿਖਲੋਏਰੋਗ
ਤਾਂ ਉਸ ਦੇ ਸਰੀਰ ਵਿਚ ਬੀਮਾਰੀਆਂ ਪੈਦਾ ਹੋਣ ਲਗ ਪਈਆਂ।
then, disease rises up in his body.
तां तनि उठि खलोए रोग ॥
LINE 38
ਮਨਅੰਧੇਕਉਮਿਲੈਸਜਾਇ
(ਕੁਰਾਹੇ ਪਏ ਮਨੁੱਖ ਨੂੰ ਸਹੀ ਰਸਤੇ ਤੇ ਪਾਣ ਲਈ, ਇਸ ਦੇ) ਮਾਇਆ-ਮੋਹ ਵਿਚ ਅੰਨ੍ਹੇ ਹੋਏ ਮਨ ਨੂੰ (ਸਰੀਰਕ ਰੋਗਾਂ ਦੀ ਰਾਹੀਂ) ਸਜ਼ਾ ਮਿਲਦੀ ਹੈ।
The blind mortal receives his punishment.
मन अंधे कउ मिलै सजाइ ॥
LINE 39
ਵੈਦਭੋਲੇਦਾਰੂਲਾਇ॥੨॥
ਸੋ, ਹੇ ਅੰਞਾਣ ਵੈਦ! (ਸਰੀਰਕ ਰੋਗਾਂ ਨੂੰ ਦੂਰ ਕਰਨ ਵਾਸਤੇ ਦਿੱਤੀ) ਤੇਰੀ ਦਵਾਈ ਦਾ ਕੋਈ ਲਾਭ ਨਹੀਂ (ਵਿਸ਼ੇ-ਵਿਕਾਰਾਂ ਦੇ ਕਾਰਨ ਇਹ ਰੋਗ ਤਾਂ ਮੁੜ ਮੁੜ ਪੈਦਾ ਹੋਣਗੇ) ॥੨॥
O foolish doctor, don't give me medicine. ||2||
वैद न भोले दारू लाइ ॥२॥
LINE 40
ਚੰਦਨਕਾਫਲੁਚੰਦਨਵਾਸੁ
ਚੰਦਨ ਦਾ ਰੁੱਖ ਤਦੋਂ ਤਕ ਚੰਦਨ ਹੈ ਜਦ ਤਕ ਵਿਚ ਚੰਦਨ ਦੀ ਸੁਗੰਧੀ ਹੈ (ਸੁਗੰਧੀ ਤੋਂ ਬਿਨਾ ਇਹ ਸਾਧਾਰਨ ਲੱਕੜੀ ਹੀ ਹੈ)।
The value of sandalwood lies in its fragrance.
चंदन का फलु चंदन वासु ॥
LINE 41
ਮਾਣਸਕਾਫਲੁਘਟਮਹਿਸਾਸੁ
ਮਨੁੱਖਾ ਸਰੀਰ ਤਦੋਂ ਤਕ ਮਨੁੱਖਾ ਸਰੀਰ ਹੈ ਜਦ ਤਕ ਇਸ ਸਰੀਰ ਵਿਚ ਸਾਹ ਚੱਲ ਰਿਹਾ ਹੈ।
The value of the human lasts only as long as the breath in the body.
माणस का फलु घट महि सासु ॥
LINE 42
ਸਾਸਿਗਇਐਕਾਇਆਢਲਿਪਾਇ
ਸੁਆਸ ਨਿਕਲ ਜਾਣ ਤੇ ਸਰੀਰ ਮਿੱਟੀ ਹੋ ਜਾਂਦਾ ਹੈ।
When the breath is taken away, the body crumbles into dust.
सासि गइऐ काइआ ढलि पाइ ॥
LINE 43
ਤਾਕੈਪਾਛੈਕੋਇਖਾਇ॥੩॥
ਸਰੀਰ ਦੇ ਮਿੱਟੀ ਹੋ ਜਾਣ ਪਿਛੋਂ ਕੋਈ ਭੀ ਮਨੁੱਖ ਦਵਾਈ ਨਹੀਂ ਖਾਂਦਾ (ਪਰ ਇਹ ਸਰੀਰ ਵਿਚੋਂ ਨਿਕਲ ਜਾਣ ਵਾਲਾ ਜੀਵਾਤਮਾ ਤਾਂ ਵਿਛੋੜੇ ਅਤੇ ਤ੍ਰਿਸ਼ਨਾ ਆਦਿਕ ਰੋਗਾਂ ਨਾਲ ਗ੍ਰਸਿਆ ਹੋਇਆ ਹੀ ਜਾਂਦਾ ਹੈ। ਹੇ ਵੈਦ! ਦਵਾਈ ਦੀ ਅਸਲ ਲੋੜ ਤਾਂ ਉਸ ਜੀਵਾਤਮਾ ਨੂੰ ਹੈ) ॥੩॥
After that, no one takes any food. ||3||
ता कै पाछै कोइ न खाइ ॥३॥
LINE 44
ਕੰਚਨਕਾਇਆਨਿਰਮਲਹੰਸੁ
(ਹੇ ਵੈਦ!) ਉਹ ਸਰੀਰ ਸੋਨੇ ਵਰਗਾ ਸੁੱਧ ਰਹਿੰਦਾ ਹੈ, ਉਸ ਵਿਚ ਵੱਸਦਾ ਜੀਵਾਤਮਾ ਭੀ ਨਰੋਆ ਰਹਿੰਦਾ ਹੈ,
The mortal's body is golden, and the soul-swan is immaculate and pure,
कंचन काइआ निरमल हंसु ॥
LINE 45
ਜਿਸੁਮਹਿਨਾਮੁਨਿਰੰਜਨਅੰਸੁ
ਜਿਸ ਸਰੀਰ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ, ਪਰਮਾਤਮਾ ਦੀ ਜੋਤਿ (ਲਿਸ਼ਕਾਰਾ ਮਾਰਦੀ) ਹੈ।
if even a tiny particle of the Immaculate Naam is within.
जिसु महि नामु निरंजन अंसु ॥
LINE 46
ਦੂਖਰੋਗਸਭਿਗਇਆਗਵਾਇ
ਉਹ ਜੀਵਾਤਮਾ ਆਪਣੇ ਸਾਰੇ ਰੋਗ ਦੂਰ ਕਰ ਕੇ ਇਥੋਂ ਜਾਂਦਾ ਹੈ।
All pain and disease are eradicated.
दूख रोग सभि गइआ गवाइ ॥
LINE 47
ਨਾਨਕਛੂਟਸਿਸਾਚੈਨਾਇ॥੪॥੨॥੭॥
ਹੇ ਨਾਨਕ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਹੀ ਜੀਵ (ਤ੍ਰਿਸ਼ਨਾ ਆਦਿਕ ਰੋਗਾਂ ਤੋਂ) ਖ਼ਲਾਸੀ ਹਾਸਲ ਕਰੇਗਾ ॥੪॥੨॥੭॥
O Nanak, the mortal is saved through the True Name. ||4||2||7||
नानक छूटसि साचै नाइ ॥४॥२॥७॥
LINE 48
ਮਲਾਰਮਹਲਾ
Malaar, First Mahalaa:
मलार महला १ ॥
LINE 49
ਦੁਖਮਹੁਰਾਮਾਰਣਹਰਿਨਾਮੁ
(ਦੁਨੀਆ ਦੇ) ਦੁੱਖ-ਕਲੇਸ਼ (ਇਨਸਾਨੀ ਜੀਵਨ ਲਈ) ਜ਼ਹਰ ਹਨ, (ਪਰ, ਹੇ ਭਾਈ!) ਜੇ ਇਸ ਜ਼ਹਰ ਦਾ ਕੁਸ਼ਤਾ ਕਰਨ ਲਈ) ਪਰਮਾਤਮਾ ਦਾ ਨਾਮ ਤੂੰ (ਜੜ੍ਹੀ ਬੂਟੀਆਂ ਆਦਿਕ) ਮਸਾਲੇ (ਦੇ ਥਾਂ) ਵਰਤੇਂ,
Pain is the poison. The Lord's Name is the antidote.
दुख महुरा मारण हरि नामु ॥
LINE 50
ਸਿਲਾਸੰਤੋਖਪੀਸਣੁਹਥਿਦਾਨੁ
(ਉਸ ਕੁਸ਼ਤੇ ਨੂੰ ਬਾਰੀਕ ਕਰਨ ਲਈ) ਸੰਤੋਖ ਦੀ ਸਿਲ ਬਣਾਏਂ, ਅਤੇ (ਲੋੜਵੰਦਿਆਂ ਦੀ ਸਹਾਇਤਾ ਕਰਨ ਲਈ) ਦਾਨ ਨੂੰ ਆਪਣੇ ਹੱਥ ਵਿਚ ਪੀਹਣ ਵਾਲਾ ਪੱਥਰ ਦਾ ਵੱਟਾ ਬਣਾਏਂ।
Grind it up in the mortar of contentment, with the pestle of charitable giving.
सिला संतोख पीसणु हथि दानु ॥
ਅੰਗ 1256 Santhya practice
0:00 / 0:00