ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1251
ਅੰਗ 1251Preparing audio…
0:00 0:00
LINE 01
ਸਲੋਕਮਃ
Shalok, Third Mahalaa:
सलोक मः ३ ॥
LINE 02
ਅਮਰੁਵੇਪਰਵਾਹੁਹੈਤਿਸੁਨਾਲਿਸਿਆਣਪਚਲਈਹੁਜਤਿਕਰਣੀਜਾਇ
ਪਰਮਾਤਮਾ ਅਟੱਲ ਹੈ, ਬੇ-ਮੁਥਾਜ, ਉਸ ਨਾਲ ਕੋਈ ਚਲਾਕੀ ਨਹੀਂ ਚੱਲ ਸਕਦੀ, ਨਾਹ ਹੀ (ਉਸ ਦੇ ਹੁਕਮ ਅੱਗੇ) ਕੋਈ ਦਲੀਲ ਪੇਸ਼ ਕੀਤੀ ਜਾ ਸਕਦੀ ਹੈ;
The Order of the Lord is beyond challenge. Clever tricks and arguments will not work against it.
अमरु वेपरवाहु है तिसु नालि सिआणप न चलई न हुजति करणी जाइ ॥
LINE 03
ਆਪੁਛੋਡਿਸਰਣਾਇਪਵੈਮੰਨਿਲਏਰਜਾਇ
ਗੁਰਮੁਖ ਮਨੁੱਖ ਆਪਾ-ਭਾਵ ਛੱਡ ਕੇ ਉਸ ਦੀ ਸਰਨੀਂ ਪੈਂਦਾ ਹੈ, ਉਸ ਦੇ ਭਾਣੇ ਅੱਗੇ ਸਿਰ ਨਿਵਾਂਦਾ ਹੈ,
So abandon your self-conceit, and take to His Sanctuary; accept the Order of His Will.
आपु छोडि सरणाइ पवै मंनि लए रजाइ ॥
LINE 04
ਗੁਰਮੁਖਿਜਮਡੰਡੁਲਗਈਹਉਮੈਵਿਚਹੁਜਾਇ
(ਤਾਹੀਏਂ) ਗੁਰਮੁਖ ਨੂੰ ਜਮਰਾਜ ਕੋਈ ਤਾੜਨਾ ਨਹੀਂ ਕਰ ਸਕਦਾ, ਉਸ ਦੇ ਮਨ ਵਿਚੋਂ ਹਉਮੈ ਦੂਰ ਹੋ ਜਾਂਦੀ ਹੈ।
The Gurmukh eliminates self-conceit from within himself; he shall not be punished by the Messenger of Death.
गुरमुखि जम डंडु न लगई हउमै विचहु जाइ ॥
LINE 05
ਨਾਨਕਸੇਵਕੁਸੋਈਆਖੀਐਜਿਸਚਿਰਹੈਲਿਵਲਾਇ॥੧॥
ਹੇ ਨਾਨਕ! ਪ੍ਰਭੂ ਦਾ ਸੇਵਕ ਉਸ ਨੂੰ ਕਿਹਾ ਜਾ ਸਕਦਾ ਹੈ ਜੋ (ਆਪਾ-ਭਾਵ ਛੱਡ ਕੇ) ਸੱਚੇ ਪ੍ਰਭੂ ਵਿਚ ਸੁਰਤ ਜੋੜੀ ਰੱਖਦਾ ਹੈ ॥੧॥
O Nanak, he alone is called a selfless servant, who remains lovingly attuned to the True Lord. ||1||
नानक सेवकु सोई आखीऐ जि सचि रहै लिव लाइ ॥१॥
LINE 06
ਮਃ
Third Mahalaa:
मः ३ ॥
LINE 07
ਦਾਤਿਜੋਤਿਸਭਸੂਰਤਿਤੇਰੀ
(ਹੇ ਪ੍ਰਭੂ!) ਇਹ ਜਿੰਦ ਤੇ ਇਹ ਸਰੀਰ ਸਭ ਤੇਰੀ ਬਖ਼ਸ਼ੀ ਹੋਈ ਦਾਤ ਹੈ,
All gifts, light and beauty are Yours.
दाति जोति सभ सूरति तेरी ॥
LINE 08
ਬਹੁਤੁਸਿਆਣਪਹਉਮੈਮੇਰੀ
(ਤੇਰਾ ਸ਼ੁਕਰ ਕਰਨ ਦੇ ਥਾਂ) ਬੜੀਆਂ ਚਲਾਕੀਆਂ (ਕਰਨੀਆਂ) ਹਉਮੈ ਤੇ ਮਮਤਾ ਦੇ ਕਾਰਨ ਹੀ ਹੈ।
Excessive cleverness and egotism are mine.
बहुतु सिआणप हउमै मेरी ॥
LINE 09
ਬਹੁਕਰਮਕਮਾਵਹਿਲੋਭਿਮੋਹਿਵਿਆਪੇਹਉਮੈਕਦੇਚੂਕੈਫੇਰੀ
ਜੇ ਮਨੁੱਖ (ਤੇਰੀ ਯਾਦ ਭੁਲਾ ਕੇ) ਲੋਭ ਤੇ ਮੋਹ ਵਿਚ ਫਸੇ ਹੋਏ ਹੋਰ ਕੰਮ ਕਰਦੇ ਹਨ, ਹਉਮੈ ਦੇ ਕਾਰਨ ਉਹਨਾਂ ਦਾ ਜਨਮ ਮਰਨ ਦਾ ਗੇੜ ਨਹੀਂ ਮੁੱਕਦਾ;
The mortal performs all sorts of rituals in greed and attachment; engrossed in egotism, he shall never escape the cycle of reincarnation.
बहु करम कमावहि लोभि मोहि विआपे हउमै कदे न चूकै फेरी ॥
LINE 10
ਨਾਨਕਆਪਿਕਰਾਏਕਰਤਾਜੋਤਿਸੁਭਾਵੈਸਾਈਗਲਚੰਗੇਰੀ॥੨॥
(ਪਰ) ਹੇ ਨਾਨਕ! (ਕਿਸੇ ਨੂੰ ਭੈੜਾ ਨਹੀਂ ਕਿਹਾ ਜਾ ਸਕਦਾ), ਕਰਤਾਰ ਸਭ ਕੁਝ ਆਪ ਕਰਾ ਰਿਹਾ ਹੈ, ਜੋ ਉਸ ਨੂੰ ਚੰਗਾ ਲੱਗਦਾ ਹੈ ਉਸਨੂੰ ਚੰਗੀ ਗੱਲ ਸਮਝਣਾ (-ਇਹੀ ਹੈ ਜੀਵਨ ਦਾ ਸਹੀ ਰਸਤਾ) ॥੨॥
O Nanak, the Creator Himself inspires all to act. Whatever pleases Him is good. ||2||
नानक आपि कराए करता जो तिसु भावै साई गल चंगेरी ॥२॥
LINE 11
ਪਉੜੀਮਃ
Pauree, Fifth Mahalaa:
पउड़ी मः ५ ॥
LINE 12
ਸਚੁਖਾਣਾਸਚੁਪੈਨਣਾਸਚੁਨਾਮੁਅਧਾਰੁ
ਉਸ ਮਨੁੱਖ ਦੀ (ਜਿੰਦ ਦੀ) ਖ਼ੁਰਾਕ ਤੇ ਪੁਸ਼ਾਕ ਪ੍ਰਭੂ ਦਾ ਨਾਮ ਹੋ ਜਾਂਦਾ ਹੈ, ਨਾਮ ਹੀ ਉਸ ਦਾ ਆਸਰਾ ਹੋ ਜਾਂਦਾ ਹੈ,
Let Truth be your food, and Truth your clothes, and take the Support of the True Name.
सचु खाणा सचु पैनणा सचु नामु अधारु ॥
LINE 13
ਗੁਰਿਪੂਰੈਮੇਲਾਇਆਪ੍ਰਭੁਦੇਵਣਹਾਰੁ
ਪੂਰੇ ਸਤਿਗੁਰੂ ਨੇ (ਜਿਸ ਮਨੁੱਖ ਨੂੰ) ਸਭ ਦਾਤਾਂ ਦੇਣ ਵਾਲਾ ਪ੍ਰਭੂ ਮਿਲਾ ਦਿੱਤਾ ਹੈ।
The True Guru shall lead you to meet God, the Great Giver.
गुरि पूरै मेलाइआ प्रभु देवणहारु ॥
LINE 14
ਭਾਗੁਪੂਰਾਤਿਨਜਾਗਿਆਜਪਿਆਨਿਰੰਕਾਰੁ
ਉਹਨਾਂ ਬੰਦਿਆਂ ਦੀ ਕਿਸਮਤ ਪੂਰੀ ਖੁਲ੍ਹ ਜਾਂਦੀ ਹੈ ਜੋ ਨਿਰੰਕਾਰ ਨੂੰ ਸਿਮਰਦੇ ਹਨ।
When perfect destiny is activated, the mortal meditates on the Formless Lord.
भागु पूरा तिन जागिआ जपिआ निरंकारु ॥
LINE 15
ਸਾਧੂਸੰਗਤਿਲਗਿਆਤਰਿਆਸੰਸਾਰੁ
ਉਹ ਸਤਸੰਗ ਦਾ ਆਸਰਾ ਲੈ ਕੇ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।
Joining the Saadh Sangat, the Company of the Holy, you shall cross over the world-ocean.
साधू संगति लगिआ तरिआ संसारु ॥
LINE 16
ਨਾਨਕਸਿਫਤਿਸਲਾਹਕਰਿਪ੍ਰਭਕਾਜੈਕਾਰੁ॥੩੫॥
ਹੇ ਨਾਨਕ! ਪਰਮਾਤਮਾ ਦੀ ਸਿਫ਼ਤ-ਸਾਲਾਹ ਪਰਮਾਤਮਾ ਦੀ ਵਡਿਆਈ ਕਰ ॥੩੫॥
O Nanak, chant God's Praises, and celebrate His Victory. ||35||
नानक सिफति सलाह करि प्रभ का जैकारु ॥३५॥
LINE 17
ਸਲੋਕਮਃ
Shalok, Fifth Mahalaa:
सलोक मः ५ ॥
LINE 18
ਸਭੇਜੀਅਸਮਾਲਿਅਪਣੀਮਿਹਰਕਰੁ
ਹੇ ਪ੍ਰਭੂ! ਆਪਣੀ ਮਿਹਰ ਕਰ ਅਤੇ ਸਾਰੇ ਜੀਵਾਂ ਦੀ ਸਾਰ ਲੈ;
In Your Mercy, You care for all beings and creatures.
सभे जीअ समालि अपणी मिहर करु ॥
LINE 19
ਅੰਨੁਪਾਣੀਮੁਚੁਉਪਾਇਦੁਖਦਾਲਦੁਭੰਨਿਤਰੁ
ਅੰਨ ਪਾਣੀ ਬਹੁਤਾ ਪੈਦਾ ਕਰ, ਜੀਵਾਂ ਦੇ ਦੁੱਖ-ਦਲਿੱਦਰ ਦੂਰ ਕਰ ਕੇ ਬਚਾ ਲੈ-
You produce corn and water in abundance; You eliminate pain and poverty, and carry all beings across.
अंनु पाणी मुचु उपाइ दुख दालदु भंनि तरु ॥
LINE 20
ਅਰਦਾਸਿਸੁਣੀਦਾਤਾਰਿਹੋਈਸਿਸਟਿਠਰੁ
(ਸ੍ਰਿਸ਼ਟੀ ਦੀ ਇਹ) ਅਰਦਾਸ ਦਾਤਾਰ ਨੇ ਸੁਣੀ ਤੇ ਸ੍ਰਿਸ਼ਟੀ ਸ਼ਾਂਤ ਹੋ ਗਈ।
The Great Giver listened to my prayer, and the world has been cooled and comforted.
अरदासि सुणी दातारि होई सिसटि ठरु ॥
LINE 21
ਲੇਵਹੁਕੰਠਿਲਗਾਇਅਪਦਾਸਭਹਰੁ
(ਇਸੇ ਤਰ੍ਹਾਂ) ਹੇ ਪ੍ਰਭੂ! ਜੀਵਾਂ ਨੂੰ ਆਪਣੇ ਨੇੜੇ ਰੱਖ ਅਤੇ (ਇਹਨਾਂ ਦੀ) ਸਾਰੀ ਬਿਪਤਾ ਦੂਰ ਕਰ ਦੇਹ।
Take me into Your Embrace, and take away all my pain.
लेवहु कंठि लगाइ अपदा सभ हरु ॥
LINE 22
ਨਾਨਕਨਾਮੁਧਿਆਇਪ੍ਰਭਕਾਸਫਲੁਘਰੁ॥੧॥
ਹੇ ਨਾਨਕ! (ਆਖ-ਹੇ ਭਾਈ!) ਪ੍ਰਭੂ ਦਾ ਨਾਮ ਸਿਮਰ, ਉਸ ਦਾ ਘਰ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ ॥੧॥
Nanak meditates on the Naam, the Name of the Lord; the House of God is fruitful and prosperous. ||1||
नानक नामु धिआइ प्रभ का सफलु घरु ॥१॥
LINE 23
ਮਃ
Fifth Mahalaa:
मः ५ ॥
LINE 24
ਵੁਠੇਮੇਘਸੁਹਾਵਣੇਹੁਕਮੁਕੀਤਾਕਰਤਾਰਿ
ਜਦੋਂ ਕਰਤਾਰ ਨੇ ਹੁਕਮ ਦਿੱਤਾ, ਸੋਹਣੇ ਬੱਦਲ ਆ ਕੇ ਵਰ੍ਹ ਪਏ,
Rain is falling from the clouds - it is so beautiful! The Creator Lord issued His Order.
वुठे मेघ सुहावणे हुकमु कीता करतारि ॥
LINE 25
ਰਿਜਕੁਉਪਾਇਓਨੁਅਗਲਾਠਾਂਢਿਪਈਸੰਸਾਰਿ
ਤੇ ਉਸ ਪ੍ਰਭੂ ਨੇ ਬੇਅੰਤ ਰਿਜ਼ਕ (ਜੀਵਾਂ ਲਈ) ਪੈਦਾ ਕੀਤਾ, ਸਾਰੇ ਜਗਤ ਵਿਚ ਠੰਢ ਪੈ ਗਈ, (ਇਸੇ ਤਰ੍ਹਾਂ ਕਰਤਾਰ ਦੀ ਮਿਹਰ ਨਾਲ ਗੁਰੂ-ਬੱਦਲ ਦੇ ਉਪਦੇਸ਼ ਦੀ ਵਰਖਾ ਨਾਲ ਬੇਅੰਤ ਨਾਮ-ਧਨ ਪੈਦਾ ਹੋਇਆ ਤੇ ਗੁਰੂ ਦੇ ਸਰਨ ਆਉਣ ਵਾਲੇ ਵਡ-ਭਾਗੀਆਂ ਦੇ ਅੰਦਰ ਠੰਢ ਪਈ)
Grain has been produced in abundance; the world is cooled and comforted.
रिजकु उपाइओनु अगला ठांढि पई संसारि ॥
LINE 26
ਤਨੁਮਨੁਹਰਿਆਹੋਇਆਸਿਮਰਤਅਗਮਅਪਾਰ
ਅਪਹੁੰਚ ਤੇ ਬੇਅੰਤ ਪ੍ਰਭੂ ਦਾ ਸਿਮਰਨ ਕਰਨ ਨਾਲ ਉਹਨਾਂ ਦਾ ਤਨ ਮਨ ਖਿੜ ਪਿਆ।
The mind and body are rejuvenated, meditating in remembrance on the Inaccessible and Infinite Lord.
तनु मनु हरिआ होइआ सिमरत अगम अपार ॥
LINE 27
ਕਰਿਕਿਰਪਾਪ੍ਰਭਆਪਣੀਸਚੇਸਿਰਜਣਹਾਰ
ਹੇ ਸਦਾ ਕਾਇਮ ਰਹਿਣ ਵਾਲੇ ਸਿਰਜਣਹਾਰ ਪ੍ਰਭੂ! ਆਪਣੀ ਮਿਹਰ ਕਰ (ਮੈਨੂੰ ਭੀ ਇਹੀ ਨਾਮ-ਧਨ ਦੇਹ),
O my True Creator Lord God, please shower Your Mercy on me.
करि किरपा प्रभ आपणी सचे सिरजणहार ॥
LINE 28
ਕੀਤਾਲੋੜਹਿਸੋਕਰਹਿਨਾਨਕਸਦਬਲਿਹਾਰ॥੨॥
ਜੋ ਤੂੰ ਕਰਨਾ ਚਾਹੁੰਦਾ ਹੈਂ ਉਹੀ ਤੂੰ ਕਰਦਾ ਹੈਂ, ਮੈਂ ਨਾਨਕ ਤੈਥੋਂ ਸਦਕੇ ਹਾਂ ॥੨॥
He does whatever He pleases; Nanak is forever a sacrifice to Him. ||2||
कीता लोड़हि सो करहि नानक सद बलिहार ॥२॥
LINE 29
ਪਉੜੀ
Pauree:
पउड़ी ॥
LINE 30
ਵਡਾਆਪਿਅਗੰਮੁਹੈਵਡੀਵਡਿਆਈ
ਪ੍ਰਭੂ (ਇਤਨਾ) ਵੱਡਾ ਹੈ (ਕਿ) ਉਸ ਤਕ ਪਹੁੰਚ ਨਹੀਂ ਹੋ ਸਕਦੀ, ਉਸ ਦੀ ਵਡਿਆਈ ਭੀ ਵੱਡੀ ਹੈ (ਭਾਵ, ਉਸ ਵੱਡੇ ਨੇ ਜੋ ਰਚਨਾ ਰਚੀ ਹੈ ਉਹ ਭੀ ਬੇਅੰਤ ਹੈ);
The Great Lord is Inaccessible; His glorious greatness is glorious!
वडा आपि अगंमु है वडी वडिआई ॥
LINE 31
ਗੁਰਸਬਦੀਵੇਖਿਵਿਗਸਿਆਅੰਤਰਿਸਾਂਤਿਆਈ
ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਉਸ ਦੀ ਵਡਿਆਈ) ਵੇਖੀ ਹੈ ਉਸ ਦੇ ਅੰਦਰ ਖਿੜਾਉ ਪੈਦਾ ਹੋ ਗਿਆ ਹੈ, ਸ਼ਾਂਤੀ ਆ ਵੱਸੀ ਹੈ।
Gazing upon Him through the Word of the Guru's Shabad, I blossom forth in ecstasy; tranquility comes to my inner being.
गुर सबदी वेखि विगसिआ अंतरि सांति आई ॥
LINE 32
ਸਭੁਆਪੇਆਪਿਵਰਤਦਾਆਪੇਹੈਭਾਈ
ਹੇ ਭਾਈ! (ਆਪਣੀ ਰਚੀ ਹੋਈ ਰਚਨਾ ਵਿਚ) ਹਰ ਥਾਂ ਪ੍ਰਭੂ ਆਪ ਹੀ ਆਪ ਮੌਜੂਦ ਹੈ;
All by Himself, He Himself is pervading everywhere, O Siblings of Destiny.
सभु आपे आपि वरतदा आपे है भाई ॥
LINE 33
ਆਪਿਨਾਥੁਸਭਨਥੀਅਨੁਸਭਹੁਕਮਿਚਲਾਈ
ਪ੍ਰਭੂ ਆਪ ਖਸਮ ਹੈ, ਸਾਰੀ ਸ੍ਰਿਸ਼ਟੀ ਨੂੰ ਉਸ ਨੇ ਆਪਣੇ ਵੱਸ ਵਿਚ ਰੱਖਿਆ ਹੋਇਆ ਹੈ, ਆਪਣੇ ਹੁਕਮ ਵਿਚ ਚਲਾ ਰਿਹਾ ਹੈ।
He Himself is the Lord and Master of all. He has subdued all, and all are under the Hukam of His Command.
आपि नाथु सभ नथीअनु सभ हुकमि चलाई ॥
LINE 34
ਨਾਨਕਹਰਿਭਾਵੈਸੋਕਰੇਸਭਚਲੈਰਜਾਈ॥੩੬॥੧॥ਸੁਧੁ
ਹੇ ਨਾਨਕ! ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਕਰਦਾ ਹੈ, ਸਾਰੀ ਸ੍ਰਿਸ਼ਟੀ ਉਸੇ ਦੀ ਰਜ਼ਾ ਵਿਚ ਤੁਰ ਰਹੀ ਹੈ ॥੩੬॥੧॥ਸੁਧੁ ॥
O Nanak, the Lord does whatever He pleases. Everyone walks in harmony with His Will. ||36||1|| Sudh||
नानक हरि भावै सो करे सभ चलै रजाई ॥३६॥१॥ सुधु ॥
LINE 35
ਰਾਗੁਸਾਰੰਗਬਾਣੀਭਗਤਾਂਕੀਕਬੀਰਜੀ
ਰਾਗ ਸਾਰੰਗ ਵਿੱਚ ਭਗਤਾਂ ਦੀ ਬਾਣੀ। ਭਗਤ ਕਬੀਰ ਜੀ ਦੀ ਬਾਣੀ।
Raag Saarang, The Word Of The Devotees. Kabeer Jee:
रागु सारंग बाणी भगतां की ॥ कबीर जी ॥
LINE 36
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 37
ਕਹਾਨਰਗਰਬਸਿਥੋਰੀਬਾਤ
ਹੇ ਬੰਦੇ! ਥੋੜ੍ਹੀ ਜਿਹੀ ਗੱਲ ਪਿੱਛੇ (ਭਾਵ, ਇਸ ਚੰਦ-ਰੋਜ਼ਾ ਜ਼ਿੰਦਗੀ ਪਿੱਛੇ) ਕਿਉਂ ਮਾਣ ਕਰ ਰਿਹਾ ਹੈਂ?
O mortal, why are you so proud of small things?
कहा नर गरबसि थोरी बात ॥
LINE 38
ਮਨਦਸਨਾਜੁਟਕਾਚਾਰਿਗਾਂਠੀਐਂਡੌਟੇਢੌਜਾਤੁ॥੧॥ਰਹਾਉ
ਦਸ ਮਣ ਦਾਣੇ ਜਾਂ ਚਾਰ ਟਕੇ ਜੇ ਪੱਲੇ ਹੋ ਗਏ (ਤਾਂ ਕੀਹ ਹੋਇਆ? ਕਿਉਂ) ਇਤਨਾ ਆਕੜ ਕੇ ਤੁਰਦਾ ਹੈਂ? ॥੧॥ ਰਹਾਉ ॥
With a few pounds of grain and a few coins in your pocket, you are totally puffed up with pride. ||1||Pause||
मन दस नाजु टका चारि गांठी ऐंडौ टेढौ जातु ॥१॥ रहाउ ॥
LINE 39
ਬਹੁਤੁਪ੍ਰਤਾਪੁਗਾਂਉਸਉਪਾਏਦੁਇਲਖਟਕਾਬਰਾਤ
ਜੇ ਇਸ ਤੋਂ ਭੀ ਵਧੀਕ ਪ੍ਰਤਾਪ ਹੋਇਆ ਤਾਂ ਸੌ ਪਿੰਡਾਂ ਦੀ ਮਾਲਕੀ ਹੋ ਗਈ ਜਾਂ (ਲੱਖ) ਦੋ ਲੱਖ ਟਕੇ ਦੀ ਜਾਗੀਰ ਮਿਲ ਗਈ,
With great pomp and ceremony, you control a hundred villages, with an income of hundreds of thousands of dollars.
बहुतु प्रतापु गांउ सउ पाए दुइ लख टका बरात ॥
LINE 40
ਦਿਵਸਚਾਰਿਕੀਕਰਹੁਸਾਹਿਬੀਜੈਸੇਬਨਹਰਪਾਤ॥੧॥
ਹੇ ਬੰਦੇ! ਤਾਂ ਭੀ ਚਾਰ ਦਿਨ ਦੀ ਸਰਦਾਰੀ ਕਰ ਲਵੋਗੇ (ਤੇ ਆਖ਼ਰ ਛੱਡ ਜਾਉਗੇ) ਜਿਵੇਂ ਜੰਗਲ ਦੇ ਹਰੇ ਪੱਤੇ (ਚਾਰ ਦਿਨ ਹੀ ਹਰੇ ਰਹਿੰਦੇ ਹਨ, ਤੇ ਫਿਰ ਸੁੱਕ-ਸੜ ਜਾਂਦੇ ਹਨ) ॥੧॥
The power you exert will last for only a few days, like the green leaves of the forest. ||1||
दिवस चारि की करहु साहिबी जैसे बन हर पात ॥१॥
LINE 41
ਨਾਕੋਊਲੈਆਇਓਇਹੁਧਨੁਨਾਕੋਊਲੈਜਾਤੁ
(ਦੁਨੀਆ ਦਾ) ਇਹ ਮਾਲ-ਧਨ ਨਾਹ ਕੋਈ ਬੰਦਾ (ਜੰਮਣ ਵੇਲੇ) ਆਪਣੇ ਨਾਲ ਲੈ ਕੇ ਆਇਆ ਹੈ ਤੇ ਨਾਹ ਕੋਈ (ਮਰਨ ਵੇਲੇ) ਇਹ ਧਨ ਨਾਲ ਲੈ ਜਾਂਦਾ ਹੈ।
No one has brought this wealth with him, and no one will take it with him when he goes.
ना कोऊ लै आइओ इहु धनु ना कोऊ लै जातु ॥
LINE 42
ਰਾਵਨਹੂੰਤੇਅਧਿਕਛਤ੍ਰਪਤਿਖਿਨਮਹਿਗਏਬਿਲਾਤ॥੨॥
ਰਾਵਣ ਤੋਂ ਭੀ ਵੱਡੇ ਵੱਡੇ ਰਾਜੇ ਇਕ ਪਲਕ ਵਿਚ ਇੱਥੋਂ ਚੱਲ ਵਸੇ ॥੨॥
Emperors, even greater than Raawan, passed away in an instant. ||2||
रावन हूं ते अधिक छत्रपति खिन महि गए बिलात ॥२॥
ਅੰਗ 1251 Santhya practice
0:00 / 0:00