ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1235
ਅੰਗ 1235Preparing audio…
0:00 0:00
LINE 01
ਮਨਮੁਖਦੂਜੈਭਰਮਿਭੁਲਾਏਨਾਬੂਝਹਿਵੀਚਾਰਾ॥੭॥
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਦੀ ਭਟਕਣਾ ਦੇ ਕਾਰਨ ਕੁਰਾਹੇ ਪਏ ਰਹਿੰਦੇ ਹਨ, ਉਹਨਾਂ ਨੂੰ (ਆਤਮਕ ਜੀਵਨ ਵਾਲੀ ਸਹੀ) ਵਿਚਾਰ ਨਹੀਂ ਸੁੱਝਦੀ ॥੭॥
The self-willed manmukhs wander, lost in doubt and duality. They do not know how to contemplate the Lord. ||7||
मनमुख दूजै भरमि भुलाए ना बूझहि वीचारा ॥७॥
LINE 02
ਆਪੇਗੁਰਮੁਖਿਆਪੇਦੇਵੈਆਪੇਕਰਿਕਰਿਵੇਖੈ
ਪ੍ਰਭੂ ਆਪ ਹੀ (ਜੀਵ ਨੂੰ) ਗੁਰੂ ਦੀ ਸਰਨ ਪਾ ਕੇ ਆਪ ਹੀ (ਆਪਣੇ ਨਾਮ ਦੀ ਦਾਤਿ) ਦੇਂਦਾ ਹੈ, ਆਪ ਹੀ (ਇਹ ਸਾਰਾ ਤਮਾਸ਼ਾ) ਕਰ ਕਰ ਕੇ ਵੇਖਦਾ ਹੈ।
He Himself is the Gurmukh, and He Himself gives; He Himself creates and beholds.
आपे गुरमुखि आपे देवै आपे करि करि वेखै ॥
LINE 03
ਨਾਨਕਸੇਜਨਥਾਇਪਏਹੈਜਿਨਕੀਪਤਿਪਾਵੈਲੇਖੈ॥੮॥੩॥
ਹੇ ਨਾਨਕ! ਉਹ ਬੰਦੇ ਕਬੂਲ ਪੈਂਦੇ ਹਨ, ਜਿਨ੍ਹਾਂ ਦੀ ਇੱਜ਼ਤ ਆਪ ਹੀ ਰੱਖਦਾ ਹੈ ॥੮॥੩॥
O Nanak, those humble beings are approved, whose honor the Lord Himself accepts. ||8||3||
नानक से जन थाइ पए है जिन की पति पावै लेखै ॥८॥३॥
LINE 04
ਸਾਰਗਮਹਲਾਅਸਟਪਦੀਆਘਰੁ
ਰਾਗ ਸਾਰੰਗ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
Saarang, Fifth Mahalaa, Ashtapadees, First House:
सारग महला ५ असटपदीआ घरु १ ॥
LINE 05
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 06
ਗੁਸਾੲਂੀਪਰਤਾਪੁਤੁਹਾਰੋਡੀਠਾ
ਹੇ ਜਗਤ ਦੇ ਖਸਮ! (ਮੈਂ) ਤੇਰੀ (ਅਜਬ) ਤਾਕਤ-ਸਮਰੱਥਾ ਵੇਖੀ ਹੈ।
O Lord of the World, I gaze upon Your wondrous glory.
गुसाइीं परतापु तुहारो डीठा ॥
LINE 07
ਕਰਨਕਰਾਵਨਉਪਾਇਸਮਾਵਨਸਗਲਛਤ੍ਰਪਤਿਬੀਠਾ॥੧॥ਰਹਾਉ
ਤੂੰ ਸਭ ਕੁਝ ਕਰਨ-ਜੋਗਾ ਹੈਂ, (ਜੀਵਾਂ ਪਾਸੋਂ) ਕਰਾ ਸਕਣ ਵਾਲਾ ਹੈਂ, ਤੂੰ (ਜਗਤ) ਪੈਦਾ ਕਰ ਕੇ ਫਿਰ ਇਸ ਨੂੰ ਆਪਣੇ ਆਪ ਵਿਚ ਲੀਨ ਕਰ ਲੈਣ ਵਾਲਾ ਹੈਂ। ਤੂੰ ਸਭ ਜੀਵਾਂ ਉਤੇ ਪਾਤਿਸ਼ਾਹ (ਬਣ ਕੇ) ਬੈਠਾ ਹੋਇਆ ਹੈਂ ॥੧॥ ਰਹਾਉ ॥
You are the Doer, the Cause of causes, the Creator and Destroyer. You are the Sovereign Lord of all. ||1||Pause||
करन करावन उपाइ समावन सगल छत्रपति बीठा ॥१॥ रहाउ ॥
LINE 08
ਰਾਣਾਰਾਉਰਾਜਭਏਰੰਕਾਉਨਿਝੂਠੇਕਹਣੁਕਹਾਇਓ
(ਪ੍ਰਭੂ ਦੀ ਰਜ਼ਾ ਅਨੁਸਾਰ) ਰਾਜੇ ਪਾਤਿਸ਼ਾਹ ਕੰਗਾਲ ਹੋ ਜਾਂਦੇ ਹਨ। ਉਹਨਾਂ ਰਾਜਿਆਂ ਨੇ ਤਾਂ ਆਪਣੇ ਆਪ ਨੂੰ ਝੂਠ ਹੀ ਰਾਜੇ ਅਖਵਾਇਆ।
The rulers and nobles and kings shall become beggars. Their ostentatious shows are false.
राणा राउ राज भए रंका उनि झूठे कहणु कहाइओ ॥
LINE 09
ਹਮਰਾਰਾਜਨੁਸਦਾਸਲਾਮਤਿਤਾਕੋਸਗਲਘਟਾਜਸੁਗਾਇਓ॥੧॥
ਸਾਡਾ ਪ੍ਰਭੂ-ਪਾਤਿਸ਼ਾਹ ਸਦਾ ਕਾਇਮ ਰਹਿਣ ਵਾਲਾ ਹੈ। ਸਾਰੇ ਹੀ ਜੀਵਾਂ ਨੇ ਉਸ ਦਾ (ਸਦਾ) ਜਸ ਗਾਇਆ ਹੈ ॥੧॥
My Sovereign Lord King is eternally stable. His Praises are sung in every heart. ||1||
हमरा राजनु सदा सलामति ता को सगल घटा जसु गाइओ ॥१॥
LINE 10
ਉਪਮਾਸੁਨਹੁਰਾਜਨਕੀਸੰਤਹੁਕਹਤਜੇਤਪਾਹੂਚਾ
ਹੇ ਸੰਤ ਜਨੋ! ਉਸ ਪ੍ਰਭੂ-ਪਾਤਿਸ਼ਾਹ ਦੀ ਵਡਿਆਈ ਸੁਣੋ। ਜਿਤਨੇ ਭੀ ਜੀਵ ਉਸ ਦੀ ਵਡਿਆਈ ਆਖਦੇ ਹਨ ਉਹ ਉਸ ਦੇ ਚਰਨਾਂ ਵਿਚ ਪਹੁੰਚਦੇ ਹਨ।
Listen to the Praises of my Lord King, O Saints. I chant them as best I can.
उपमा सुनहु राजन की संतहु कहत जेत पाहूचा ॥
LINE 11
ਬੇਸੁਮਾਰਵਡਸਾਹਦਾਤਾਰਾਊਚੇਹੀਤੇਊਚਾ॥੨॥
ਉਸ ਦੀ ਤਾਕਤ ਦਾ ਅੰਦਾਜ਼ਾ ਨਹੀਂ ਲੱਗ ਸਕਦਾ, ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਵੱਡਾ ਸ਼ਾਹ ਹੈ, ਉਹ ਉੱਚਿਆਂ ਤੋਂ ਉੱਚਾ ਹੈ ॥੨॥
My Lord King, the Great Giver, is Immeasurable. He is the Highest of the high. ||2||
बेसुमार वड साह दातारा ऊचे ही ते ऊचा ॥२॥
LINE 12
ਪਵਨਿਪਰੋਇਓਸਗਲਅਕਾਰਾਪਾਵਕਕਾਸਟਸੰਗੇ
ਸਾਰੇ ਸਰੀਰਾਂ ਨੂੰ ਸੁਆਸਾਂ ਦੀ ਹਵਾ ਨਾਲ ਪ੍ਰੋ ਕੇ ਰੱਖਿਆ ਹੋਇਆ ਹੈ, ਉਸ ਨੇ ਅੱਗ ਨੂੰ ਲੱਕੜ ਨਾਲ ਬੰਨ੍ਹ ਰੱਖਿਆ ਹੈ।
He has strung His Breath throughout the creation; He locked the fire in the wood.
पवनि परोइओ सगल अकारा पावक कासट संगे ॥
LINE 13
ਨੀਰੁਧਰਣਿਕਰਿਰਾਖੇਏਕਤਕੋਇਕਿਸਹੀਸੰਗੇ॥੩॥
ਉਸ ਨੇ ਪਾਣੀ ਤੇ ਧਰਤੀ ਇਕੱਠੇ ਰੱਖੇ ਹੋਏ ਹਨ। (ਇਹਨਾਂ ਵਿਚੋਂ) ਕੋਈ ਕਿਸੇ ਨਾਲ (ਵੈਰ ਨਹੀਂ ਕਰ ਸਕਦਾ। ਪਾਣੀ ਧਰਤੀ ਨੂੰ ਡੋਬਦਾ ਨਹੀਂ, ਅੱਗ ਕਾਠ ਨੂੰ ਸਾੜਦੀ ਨਹੀਂ) ॥੩॥
He placed the water and the land together, but neither blends with the other. ||3||
नीरु धरणि करि राखे एकत कोइ न किस ही संगे ॥३॥
LINE 14
ਘਟਿਘਟਿਕਥਾਰਾਜਨਕੀਚਾਲੈਘਰਿਘਰਿਤੁਝਹਿਉਮਾਹਾ
ਉਸ ਪ੍ਰਭੂ-ਪਾਤਿਸ਼ਾਹ ਦੀ ਸਿਫ਼ਤ-ਸਾਲਾਹ ਦੀ ਕਹਾਣੀ ਹਰੇਕ ਸਰੀਰ ਵਿਚ ਹੋ ਰਹੀ ਹੈ। ਹੇ ਪ੍ਰਭੂ! ਹਰੇਕ ਹਿਰਦੇ ਵਿਚ ਤੇਰੇ ਮਿਲਾਪ ਲਈ ਹੀ ਉਤਸ਼ਾਹ ਹੈ।
In each and every heart, the Story of our Sovereign Lord is told; in each and every home, they yearn for Him.
घटि घटि कथा राजन की चालै घरि घरि तुझहि उमाहा ॥
LINE 15
ਜੀਅਜੰਤਸਭਿਪਾਛੈਕਰਿਆਪ੍ਰਥਮੇਰਿਜਕੁਸਮਾਹਾ॥੪॥
ਤੂੰ ਸਾਰੇ ਜੀਵਾਂ ਨੂੰ ਪਿੱਛੋਂ ਪੈਦਾ ਕਰਦਾ ਹੈਂ, ਪਹਿਲਾਂ ਉਹਨਾਂ ਲਈ ਰਿਜ਼ਕ ਅਪੜਾਂਦਾ ਹੈਂ ॥੪॥
Afterwards, He created all beings and creatures; but first, He provided them with sustenance. ||4||
जीअ जंत सभि पाछै करिआ प्रथमे रिजकु समाहा ॥४॥
LINE 16
ਜੋਕਿਛੁਕਰਣਾਸੁਆਪੇਕਰਣਾਮਸਲਤਿਕਾਹੂਦੀਨੑੀ
ਮੈਂ ਇਹ ਅਟੱਲ ਸਬਕ ਸਿੱਖ ਲਿਆ ਹੈ (ਕਿ ਪਰਮਾਤਮਾ ਦਾ ਪਰਤਾਪ ਬੇਅੰਤ ਹੈ) ਜੋ ਕੁਝ ਉਹ ਕਰਦਾ ਹੈ ਉਹ ਆਪ ਹੀ ਕਰਦਾ ਹੈ, ਕਿਸੇ ਨੇ ਉਸ ਨੂੰ ਕਦੇ ਕੋਈ ਸਲਾਹ ਨਹੀਂ ਦਿੱਤੀ।
Whatever He does, He does by Himself. Who has ever given Him advice?
जो किछु करणा सु आपे करणा मसलति काहू दीनी ॥
LINE 17
ਅਨਿਕਜਤਨਕਰਿਕਰਹਦਿਖਾਏਸਾਚੀਸਾਖੀਚੀਨੑੀ॥੫॥
ਅਸੀਂ ਜੀਵ ਭਾਵੇਂ (ਆਪਣੀ ਅਕਲ ਪਰਗਟ ਕਰਨ ਲਈ) ਵਿਖਾਵੇ ਦੇ ਅਨੇਕਾਂ ਜਤਨ ਕਰਦੇ ਹਾਂ ॥੫॥
The mortals make all sorts of efforts and showy displays, but He is realized only through the Teachings of Truth. ||5||
अनिक जतन करि करह दिखाए साची साखी चीनी ॥५॥
LINE 18
ਹਰਿਭਗਤਾਕਰਿਰਾਖੇਅਪਨੇਦੀਨੀਨਾਮੁਵਡਾਈ
(ਇਹ ਪਰਮਾਤਮਾ ਦਾ ਪਰਤਾਪ ਹੈ ਕਿ) ਪਰਮਾਤਮਾ ਆਪਣੇ ਭਗਤਾਂ ਨੂੰ ਆਪਣੇ ਬਣਾ ਕੇ ਰੱਖਿਆ ਕਰਦਾ ਹੈ, ਭਗਤਾਂ ਨੂੰ ਆਪਣਾ ਨਾਮ ਬਖ਼ਸ਼ਦਾ ਹੈ, ਵਡਿਆਈ ਦੇਂਦਾ ਹੈ।
The Lord protects and saves His devotees; He blesses them with the glory of His Name.
हरि भगता करि राखे अपने दीनी नामु वडाई ॥
LINE 19
ਜਿਨਿਜਿਨਿਕਰੀਅਵਗਿਆਜਨਕੀਤੇਤੈਂਦੀਏਰੁੜੑਾਈ॥੬॥
ਹੇ ਪ੍ਰਭੂ! ਜਿਸ ਜਿਸ ਨੇ ਕਦੇ ਤੇਰੇ ਭਗਤਾਂ ਦੀ ਨਿਰਾਦਰੀ ਕੀਤੀ, ਤੂੰ ਉਹਨਾਂ ਨੂੰ (ਵਿਕਾਰਾਂ ਦੇ ਸਮੁੰਦਰ ਵਿਚ) ਰੋੜ੍ਹ ਦਿੱਤਾ ॥੬॥
Whoever is disrespectful to the humble servant of the Lord, shall be swept away and destroyed. ||6||
जिनि जिनि करी अवगिआ जन की ते तैं दीए रुड़ाई ॥६॥
LINE 20
ਮੁਕਤਿਭਏਸਾਧਸੰਗਤਿਕਰਿਤਿਨਕੇਅਵਗਨਸਭਿਪਰਹਰਿਆ
ਸਾਧ ਸੰਗਤ ਕਰ ਕੇ (ਵਿਕਾਰੀ ਭੀ) ਵਿਕਾਰਾਂ ਤੋਂ ਬਚ ਨਿਕਲੇ, ਪ੍ਰਭੂ ਨੇ ਉਹਨਾਂ ਦੇ ਸਾਰੇ ਔਗੁਣ ਨਾਸ ਕਰ ਦਿੱਤੇ।
Those who join the Saadh Sangat, the Company of the Holy, are liberated; all their demerits are taken away.
मुकति भए साधसंगति करि तिन के अवगन सभि परहरिआ ॥
LINE 21
ਤਿਨਕਉਦੇਖਿਭਏਕਿਰਪਾਲਾਤਿਨਭਵਸਾਗਰੁਤਰਿਆ॥੭॥
ਗੁਰੂ ਦੀ ਸੰਗਤ ਵਿਚ ਆਉਣ ਵਾਲਿਆਂ ਨੂੰ ਵੇਖ ਕੇ ਪ੍ਰਭੂ ਜੀ ਸਦਾ ਮਿਹਰਵਾਨ ਹੁੰਦੇ ਹਨ, ਤੇ, ਉਹ ਬੰਦੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ॥੭॥
Seeing them, God becomes merciful; they are carried across the terrifying world-ocean. ||7||
तिन कउ देखि भए किरपाला तिन भव सागरु तरिआ ॥७॥
LINE 22
ਹਮਨਾਨੑੇਨੀਚਤੁਮੇੑਬਡਸਾਹਿਬਕੁਦਰਤਿਕਉਣਬੀਚਾਰਾ
ਹੇ ਮਾਲਕ-ਪ੍ਰਭੂ! ਤੂੰ ਬਹੁਤ ਵੱਡਾ ਹੈਂ, ਅਸੀਂ ਜੀਵ (ਤੇਰੇ ਸਾਹਮਣੇ) ਬਹੁਤ ਹੀ ਨਿੱਕੇ ਤੇ ਨੀਵੇਂ (ਕੀੜੇ ਜਿਹੇ) ਹਾਂ। ਮੇਰੀ ਕੀਹ ਤਾਕਤ ਹੈ ਕਿ ਤੇਰੇ ਪਰਤਾਪ ਦਾ ਅੰਦਾਜ਼ਾ ਲਾ ਸਕਾਂ?
I am lowly, I am nothing at all; You are my Great Lord and Master - how can I even contemplate Your creative potency?
हम नाने नीच तुमे बड साहिब कुदरति कउण बीचारा ॥
LINE 23
ਮਨੁਤਨੁਸੀਤਲੁਗੁਰਦਰਸਦੇਖੇਨਾਨਕਨਾਮੁਅਧਾਰਾ॥੮॥੧॥
ਨਾਨਕ ਆਖਦਾ ਹੈ- ਗੁਰੂ ਦਾ ਦਰਸਨ ਕਰ ਕੇ ਮਨੁੱਖ ਦਾ ਮਨ ਤਨ ਠੰਢਾ ਠਾਰ ਹੋ ਜਾਂਦਾ ਹੈ, ਤੇ, ਮਨੁੱਖ ਨੂੰ ਪ੍ਰਭੂ ਦਾ ਨਾਮ-ਆਸਰਾ ਮਿਲ ਜਾਂਦਾ ਹੈ ॥੮॥੧॥
My mind and body are cooled and soothed, gazing upon the Blessed Vision of the Guru's Darshan. Nanak takes the Support of the Naam, the Name of the Lord. ||8||1||
मनु तनु सीतलु गुर दरस देखे नानक नामु अधारा ॥८॥१॥
LINE 24
ਸਾਰਗਮਹਲਾਅਸਟਪਦੀਘਰੁ
ਰਾਗ ਸਾਰੰਗ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
Saarang, Fifth Mahalaa, Ashtapadees, Sixth House:
सारग महला ५ असटपदी घरु ६ ॥
LINE 25
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 26
ਅਗਮਅਗਾਧਿਸੁਨਹੁਜਨਕਥਾ
ਹੇ ਸੰਤ ਜਨੋ! ਅਪਹੁੰਚ ਅਤੇ ਅਥਾਹ ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣਿਆ ਕਰੋ।
Listen to the Story of the Inaccessible and Unfathomable.
अगम अगाधि सुनहु जन कथा ॥
LINE 27
ਪਾਰਬ੍ਰਹਮਕੀਅਚਰਜਸਭਾ॥੧॥ਰਹਾਉ
ਉਸ ਪਰਮਾਤਮਾ ਦਾ ਦਰਬਾਰ ਹੈਰਾਨ ਕਰਨ ਵਾਲਾ ਹੈ ॥੧॥ ਰਹਾਉ ॥
The glory of the Supreme Lord God is wondrous and amazing! ||1||Pause||
पारब्रहम की अचरज सभा ॥१॥ रहाउ ॥
LINE 28
ਸਦਾਸਦਾਸਤਿਗੁਰਨਮਸਕਾਰ
ਹੇ ਸੰਤ ਜਨੋ! ਸਦਾ ਹੀ ਗੁਰੂ ਦੇ ਦਰ ਤੇ ਸਿਰ ਨਿਵਾਇਆ ਕਰੋ।
Forever and ever, humbly bow to the True Guru.
सदा सदा सतिगुर नमसकार ॥
LINE 29
ਗੁਰਕਿਰਪਾਤੇਗੁਨਗਾਇਅਪਾਰ
ਗੁਰੂ ਦੀ ਮਿਹਰ ਨਾਲ ਬੇਅੰਤ ਪ੍ਰਭੂ ਦੇ ਗੁਣ ਗਾ ਕੇ-
By Guru's Grace, sing the Glorious Praises of the Infinite Lord.
गुर किरपा ते गुन गाइ अपार ॥
LINE 30
ਮਨਭੀਤਰਿਹੋਵੈਪਰਗਾਸੁ
ਮਨ ਵਿਚ ਆਤਮਕ ਜੀਵਨ ਦਾ ਚਾਨਣ ਪੈਦਾ ਹੋ ਜਾਂਦਾ ਹੈ,
His Light shall radiate deep within your mind.
मन भीतरि होवै परगासु ॥
LINE 31
ਗਿਆਨਅੰਜਨੁਅਗਿਆਨਬਿਨਾਸੁ॥੧॥
(ਗੁਰੂ ਪਾਸੋਂ ਮਿਲਿਆ ਹੋਇਆ) ਆਤਮਕ ਜੀਵਨ ਦੀ ਸੂਝ ਦਾ ਸੁਰਮਾ ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਨਾਸ ਕਰ ਦੇਂਦਾ ਹੈ ॥੧॥
With the healing ointment of spiritual wisdom, ignorance is dispelled. ||1||
गिआन अंजनु अगिआन बिनासु ॥१॥
LINE 32
ਮਿਤਿਨਾਹੀਜਾਕਾਬਿਸਥਾਰੁ
ਹੇ ਸੰਤ ਜਨੋ! ਜਿਸ ਪਰਮਾਤਮਾ ਦਾ (ਇਹ ਸਾਰਾ) ਜਗਤ-ਖਿਲਾਰਾ (ਬਣਾਇਆ ਹੋਇਆ) ਹੈ, ਉਸ (ਦੀ ਸਮਰਥਾ) ਦਾ ਹੱਦ-ਬੰਨਾ ਨਹੀਂ ਲੱਭ ਸਕਦਾ।
There is no limit to His Expanse.
मिति नाही जा का बिसथारु ॥
LINE 33
ਸੋਭਾਤਾਕੀਅਪਰਅਪਾਰ
ਉਸ ਪ੍ਰਭੂ ਦੀ ਵਡਿਆਈ ਬੇਅੰਤ ਹੈ ਬੇਅੰਤ ਹੈ।
His Glory is Infinite and Endless.
सोभा ता की अपर अपार ॥
LINE 34
ਅਨਿਕਰੰਗਜਾਕੇਗਨੇਜਾਹਿ
ਹੇ ਸੰਤ ਜਨੋ! ਜਿਸ ਪਰਮਾਤਮਾ ਦੇ ਅਨੇਕਾਂ ਹੀ ਚੋਜ-ਤਮਾਸ਼ੇ ਹਨ ਗਿਣੇ ਨਹੀਂ ਜਾ ਸਕਦੇ,
His many plays cannot be counted.
अनिक रंग जा के गने न जाहि ॥
LINE 35
ਸੋਗਹਰਖਦੁਹਹੂਮਹਿਨਾਹਿ॥੨॥
ਉਹ ਪਰਮਾਤਮਾ ਖ਼ੁਸ਼ੀ ਗ਼ਮੀ ਦੋਹਾਂ ਤੋਂ ਪਰੇ ਰਹਿੰਦਾ ਹੈ ॥੨॥
He is not subject to pleasure or pain. ||2||
सोग हरख दुहहू महि नाहि ॥२॥
LINE 36
ਅਨਿਕਬ੍ਰਹਮੇਜਾਕੇਬੇਦਧੁਨਿਕਰਹਿ
ਹੇ ਸੰਤ ਜਨੋ! (ਉਸ ਪ੍ਰਭੂ ਦਾ ਦਰਬਾਰ ਹੈਰਾਨ ਕਰ ਦੇਣ ਵਾਲਾ ਹੈ) ਜਿਸ ਦੇ ਪੈਦਾ ਕੀਤੇ ਹੋਏ ਅਨੇਕਾਂ ਹੀ ਬ੍ਰਹਮੇ (ਉਸ ਦੇ ਦਰ ਤੇ) ਵੇਦਾਂ ਦਾ ਉਚਾਰਨ ਕਰ ਰਹੇ ਹਨ,
Many Brahmas vibrate Him in the Vedas.
अनिक ब्रहमे जा के बेद धुनि करहि ॥
LINE 37
ਅਨਿਕਮਹੇਸਬੈਸਿਧਿਆਨੁਧਰਹਿ
ਅਨੇਕਾਂ ਹੀ ਸ਼ਿਵ ਬੈਠ ਕੇ ਉਸ ਦਾ ਧਿਆਨ ਧਰ ਰਹੇ ਹਨ,
Many Shivas sit in deep meditation.
अनिक महेस बैसि धिआनु धरहि ॥
ਅੰਗ 1235 Santhya practice
0:00 / 0:00