ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1234
ਅੰਗ 1234Preparing audio…
0:00 0:00
LINE 01
ਜਨਮਜਨਮਕੇਕਿਲਵਿਖਭਉਭੰਜਨਗੁਰਮੁਖਿਏਕੋਡੀਠਾ॥੧॥ਰਹਾਉ
ਉਹ ਮਨੁੱਖ ਅਨੇਕਾਂ ਜਨਮਾਂ ਦੇ ਪਾਪ ਅਤੇ ਡਰ ਨਾਸ ਕਰਨ ਵਾਲੇ ਪ੍ਰਭੂ ਨੂੰ ਹੀ (ਹਰ ਥਾਂ) ਵੇਖਦਾ ਹੈ ॥੧॥ ਰਹਾਉ ॥
It is the Destroyer of the sins, the guilt and fears of countless incarnations; the Gurmukh sees the One Lord. ||1||Pause||
जनम जनम के किलविख भउ भंजन गुरमुखि एको डीठा ॥१॥ रहाउ ॥
LINE 02
ਕੋਟਿਕੋਟੰਤਰਕੇਪਾਪਬਿਨਾਸਨਹਰਿਸਾਚਾਮਨਿਭਾਇਆ
ਉਸ ਨੂੰ ਕ੍ਰੋੜਾਂ ਜਨਮਾਂ ਦੇ ਪਾਪ ਨਾਸ ਕਰਨ ਵਾਲਾ ਸਦਾ-ਥਿਰ ਪ੍ਰਭੂ ਹੀ (ਆਪਣੇ) ਮਨ ਵਿਚ ਪਿਆਰਾ ਲੱਗਦਾ ਹੈ।
Millions upon millions of sins are erased, when the mind comes to love the True Lord.
कोटि कोटंतर के पाप बिनासन हरि साचा मनि भाइआ ॥
LINE 03
ਹਰਿਬਿਨੁਅਵਰੁਸੂਝੈਦੂਜਾਸਤਿਗੁਰਿਏਕੁਬੁਝਾਇਆ॥੧॥
(ਜਿਸ ਮਨੁੱਖ ਨੂੰ) ਸਤਿਗੁਰੂ ਨੇ ਇਕ ਪਰਮਾਤਮਾ ਦੀ ਸਮਝ ਬਖ਼ਸ਼ ਦਿੱਤੀ, ਉਸ ਨੂੰ ਪਰਮਾਤਮਾ ਤੋਂ ਬਿਨਾ ਕੋਈ ਹੋਰ ਦੂਜਾ (ਕਿਤੇ ਵੱਸਦਾ) ਨਹੀਂ ਸੁੱਝਦਾ ॥੧॥
I do not know any other, except the Lord; the True Guru has revealed the One Lord to me. ||1||
हरि बिनु अवरु न सूझै दूजा सतिगुरि एकु बुझाइआ ॥१॥
LINE 04
ਪ੍ਰੇਮਪਦਾਰਥੁਜਿਨਘਟਿਵਸਿਆਸਹਜੇਰਹੇਸਮਾਈ
ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ (ਪ੍ਰਭੂ ਦਾ) ਅਮੋਲਕ ਪ੍ਰੇਮ ਆ ਵੱਸਦਾ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਟਿੱਕੇ ਰਹਿੰਦੇ ਹਨ।
Those whose hearts are filled with the wealth of the Lord's Love, remain intuitively absorbed in Him.
प्रेम पदारथु जिन घटि वसिआ सहजे रहे समाई ॥
LINE 05
ਸਬਦਿਰਤੇਸੇਰੰਗਿਚਲੂਲੇਰਾਤੇਸਹਜਿਸੁਭਾਈ॥੨॥
ਗੁਰੂ ਦੇ ਸ਼ਬਦ-ਰੰਗ ਵਿਚ ਗੂੜ੍ਹੇ ਰੰਗੇ ਹੋਏ ਉਹ ਮਨੁੱਖ ਆਤਮਕ ਅਡੋਲਤਾ ਅਤੇ ਪ੍ਰੇਮ ਵਿਚ ਰੰਗੇ ਰਹਿੰਦੇ ਹਨ ॥੨॥
Imbued with the Shabad, they are dyed in the deep crimson color of His Love. They are imbued with the Lord's celestial peace and poise. ||2||
सबदि रते से रंगि चलूले राते सहजि सुभाई ॥२॥
LINE 06
ਰਸਨਾਸਬਦੁਵੀਚਾਰਿਰਸਿਰਾਤੀਲਾਲਭਈਰੰਗੁਲਾਈ
ਗੁਰੂ ਦਾ ਸ਼ਬਦ ਮਨ ਵਿਚ ਵਸਾ ਕੇ ਜਿਸ ਮਨੁੱਖ ਦੀ ਜੀਭ ਨਾਮ ਦੇ ਸੁਆਦ ਵਿਚ ਗਿੱਝ ਜਾਂਦੀ ਹੈ, ਨਾਮ-ਰੰਗ ਲਾ ਕੇ ਗੂੜ੍ਹੀ ਰੰਗੀ ਜਾਂਦੀ ਹੈ,
Contemplating the Shabad, the tongue is imbued with joy; embracing His Love, it is dyed a deep crimson.
रसना सबदु वीचारि रसि राती लाल भई रंगु लाई ॥
LINE 07
ਰਾਮਨਾਮੁਨਿਹਕੇਵਲੁਜਾਣਿਆਮਨੁਤ੍ਰਿਪਤਿਆਸਾਂਤਿਆਈ॥੩॥
ਉਹ ਮਨੁੱਖ ਸੁੱਧ-ਸਰੂਪ ਹਰੀ ਦੇ ਨਾਮ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ, ਉਸ ਦਾ ਮਨ (ਮਾਇਆ ਵੱਲੋਂ) ਰੱਜ ਜਾਂਦਾ ਹੈ, ਉਸ ਦੇ ਅੰਦਰ ਸ਼ਾਂਤੀ ਪੈਦਾ ਹੋ ਜਾਂਦੀ ਹੈ ॥੩॥
I have come to know the Name of the Pure Detached Lord; my mind is satisfied and comforted. ||3||
राम नामु निहकेवलु जाणिआ मनु त्रिपतिआ सांति आई ॥३॥
LINE 08
ਪੰਡਿਤਪੜਿੑਪੜਿੑਮੋਨੀਸਭਿਥਾਕੇਭ੍ਰਮਿਭੇਖਥਕੇਭੇਖਧਾਰੀ
ਪਰ, ਪੰਡਿਤ ਲੋਕ (ਵੇਦ ਆਦਿਕ ਧਰਮ-ਪੁਸਤਕਾਂ) ਪੜ੍ਹ ਪੜ੍ਹ ਕੇ ਥੱਕ ਜਾਂਦੇ ਹਨ, ਸਮਾਧੀਆਂ ਲਾਣ ਵਾਲੇ (ਸਮਾਧੀਆਂ ਲਾ ਲਾ ਕੇ) ਥੱਕ ਜਾਂਦੇ ਹਨ, ਭੇਖਧਾਰੀ ਮਨੁੱਖ ਧਾਰਮਿਕ ਭੇਖਾਂ ਵਿਚ ਹੀ ਭਟਕ ਭਟਕ ਕੇ ਥੱਕ ਜਾਂਦੇ ਹਨ (ਉਹਨਾਂ ਨੂੰ ਹਰਿ-ਨਾਮ ਦੀ ਦਾਤ ਪ੍ਰਾਪਤੀ ਨਹੀਂ ਹੁੰਦੀ)।
The Pandits, the religious scholars, read and study, and all the silent sages have grown weary; they have grown weary of wearing their religious robes and wandering all around.
पंडित पड़ि पड़ि मोनी सभि थाके भ्रमि भेख थके भेखधारी ॥
LINE 09
ਗੁਰਪਰਸਾਦਿਨਿਰੰਜਨੁਪਾਇਆਸਾਚੈਸਬਦਿਵੀਚਾਰੀ॥੪॥
ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਸਦਾ-ਥਿਰ ਪ੍ਰਭੂ ਦੇ ਸ਼ਬਦ ਵਿਚ ਸੁਰਤ ਜੋੜਦਾ ਹੈ ਉਹ ਮਨੁੱਖ ਨਿਰਲੇਪ ਪ੍ਰਭੂ ਦਾ ਮਿਲਾਪ ਹਾਸਲ ਕਰ ਲੈਂਦਾ ਹੈ ॥੪॥
By Guru's Grace, I have found the Immaculate Lord; I contemplate the True Word of the Shabad. ||4||
गुर परसादि निरंजनु पाइआ साचै सबदि वीचारी ॥४॥
LINE 10
ਆਵਾਗਉਣੁਨਿਵਾਰਿਸਚਿਰਾਤੇਸਾਚਸਬਦੁਮਨਿਭਾਇਆ
ਜਿਨ੍ਹਾਂ ਮਨੁੱਖਾਂ ਨੂੰ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲਾ ਗੁਰ-ਸ਼ਬਦ ਮਨ ਵਿਚ ਪਿਆਰਾ ਲਗਦਾ ਹੈ, ਉਹ (ਗੁਰ-ਸ਼ਬਦ ਦੀ ਬਰਕਤਿ ਨਾਲ) ਜਨਮ ਮਰਨ ਦਾ ਗੇੜ ਮਿਟਾ ਕੇ ਸਦਾ-ਥਿਰ ਪ੍ਰਭੂ (ਦੇ ਨਾਮ-ਰੰਗ) ਵਿਚ ਰੰਗੇ ਰਹਿੰਦੇ ਹਨ।
My coming and going in reincarnation is ended, and I am imbued with Truth; the True Word of the Shabad is pleasing to my mind.
आवा गउणु निवारि सचि राते साच सबदु मनि भाइआ ॥
LINE 11
ਸਤਿਗੁਰੁਸੇਵਿਸਦਾਸੁਖੁਪਾਈਐਜਿਨਿਵਿਚਹੁਆਪੁਗਵਾਇਆ॥੫॥
ਜਿਸ (ਗੁਰੂ) ਨੇ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕੀਤਾ ਹੋਇਆ ਹੈ, ਉਸ ਗੁਰੂ ਦੀ ਸਰਨ ਪੈ ਕੇ (ਹੀ) ਸਦਾ ਆਤਮਕ ਆਨੰਦ ਮਾਣੀਦਾ ਹੈ ॥੫॥
Serving the True Guru, eternal peace is found, and self-conceit is eliminated from within. ||5||
सतिगुरु सेवि सदा सुखु पाईऐ जिनि विचहु आपु गवाइआ ॥५॥
LINE 12
ਸਾਚੈਸਬਦਿਸਹਜਧੁਨਿਉਪਜੈਮਨਿਸਾਚੈਲਿਵਲਾਈ
ਜਿਹੜਾ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ (ਜੁੜ ਕੇ) ਆਪਣੇ ਮਨ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਸੁਰਤ ਜੋੜੀ ਰਖਦਾ ਹੈ, (ਉਸ ਦੇ ਅੰਦਰ) ਆਤਮਕ ਅਡੋਲਤਾ ਦੀ ਰੌ ਪੈਦਾ ਹੋ ਜਾਂਦੀ ਹੈ।
Through the True Word of the Shabad, the celestial melody wells up, and the mind is lovingly focused on the True Lord.
साचै सबदि सहज धुनि उपजै मनि साचै लिव लाई ॥
LINE 13
ਅਗਮਅਗੋਚਰੁਨਾਮੁਨਿਰੰਜਨੁਗੁਰਮੁਖਿਮੰਨਿਵਸਾਈ॥੬॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਹੀ) ਅਪਹੁੰਚ ਅਗੋਚਰ ਅਤੇ ਨਿਰਲੇਪ ਪ੍ਰਭੂ ਦਾ ਨਾਮ ਆਪਣੇ ਮਨ ਵਿਚ ਵਸਾਂਦਾ ਹੈ ॥੬॥
The Immaculate Naam, the Name of the Inaccessible and Unfathomable Lord, abides in the mind of the Gurmukh. ||6||
अगम अगोचरु नामु निरंजनु गुरमुखि मंनि वसाई ॥६॥
LINE 14
ਏਕਸਮਹਿਸਭੁਜਗਤੋਵਰਤੈਵਿਰਲਾਏਕੁਪਛਾਣੈ
(ਗੁਰੂ ਦੇ ਸਨਮੁਖ ਰਹਿਣ ਵਾਲਾ ਹੀ) ਕੋਈ ਵਿਰਲਾ ਮਨੁੱਖ ਇਕ ਪਰਮਾਤਮਾ ਨਾਲ ਸਾਂਝ ਪਾਂਦਾ ਹੈ (ਤੇ, ਇਹ ਸਮਝਦਾ ਹੈ ਕਿ) ਸਾਰਾ ਸੰਸਾਰ ਇਕ ਪਰਮਾਤਮਾ (ਦੇ ਹੁਕਮ) ਵਿਚ ਹੀ ਕਾਰ ਚਲਾ ਰਿਹਾ ਹੈ।
The whole world is contained in the One Lord. How rare are those who understand the One Lord.
एकस महि सभु जगतो वरतै विरला एकु पछाणै ॥
LINE 15
ਸਬਦਿਮਰੈਤਾਸਭੁਕਿਛੁਸੂਝੈਅਨਦਿਨੁਏਕੋਜਾਣੈ॥੭॥
ਜਦੋਂ ਕੋਈ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰਦਾ ਹੈ, ਤਦੋਂ ਉਸ ਨੂੰ (ਇਹ) ਸਾਰੀ ਸੂਝ ਆ ਜਾਂਦੀ ਹੈ, ਤਦੋਂ ਉਹ ਹਰ ਵੇਲੇ ਸਿਰਫ਼ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ ॥੭॥
One who dies in the Shabad comes to know everything; night and day, he realizes the One Lord. ||7||
सबदि मरै ता सभु किछु सूझै अनदिनु एको जाणै ॥७॥
LINE 16
ਜਿਸਨੋਨਦਰਿਕਰੇਸੋਈਜਨੁਬੂਝੈਹੋਰੁਕਹਣਾਕਥਨੁਜਾਈ
ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ, ਉਹੀ (ਜੀਵਨ ਦਾ ਸਹੀ ਰਸਤਾ) ਸਮਝਦਾ ਹੈ (ਪ੍ਰਭੂ ਦੀ ਮਿਹਰ ਤੋਂ ਬਿਨਾ ਕੋਈ) ਹੋਰ (ਰਸਤਾ) ਦੱਸਿਆ ਨਹੀਂ ਜਾ ਸਕਦਾ।
That humble being, upon whom the Lord casts His Glance of Grace, understands. Nothing else can be said.
जिस नो नदरि करे सोई जनु बूझै होरु कहणा कथनु न जाई ॥
LINE 17
ਨਾਨਕਨਾਮਿਰਤੇਸਦਾਬੈਰਾਗੀਏਕਸਬਦਿਲਿਵਲਾਈ॥੮॥੨॥
ਹੇ ਨਾਨਕ! (ਹਰੀ ਦੀ ਕਿਰਪਾ ਨਾਲ ਹੀ) ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਸ਼ਬਦ ਵਿਚ ਸੁਰਤ ਜੋੜ ਕੇ ਹਰਿ-ਨਾਮ ਵਿਚ ਮਗਨ ਰਹਿਣ ਵਾਲੇ ਮਨੁੱਖ (ਦੁਨੀਆ ਦੇ ਮੋਹ ਵਲੋਂ) ਸਦਾ ਨਿਰਲੇਪ ਰਹਿੰਦੇ ਹਨ ॥੮॥੨॥
O Nanak, those who are imbued with the Naam are forever detached from the world; they are lovingly attuned to the One Word of the Shabad. ||8||2||
नानक नामि रते सदा बैरागी एक सबदि लिव लाई ॥८॥२॥
LINE 18
ਸਾਰਗਮਹਲਾ
Saarang, Third Mahalaa:
सारग महला ३ ॥
LINE 19
ਮਨਮੇਰੇਹਰਿਕੀਅਕਥਕਹਾਣੀ
ਹੇ ਮੇਰੇ ਮਨ! ਪ੍ਰਭੂ ਦੀ ਕਦੇ ਨਾਹ ਮੁੱਕ ਸਕਣ ਵਾਲੀ ਸਿਫ਼ਤ-ਸਾਲਾਹ (ਦੀ ਦਾਤਿ)
O my mind, the Speech of the Lord is unspoken.
मन मेरे हरि की अकथ कहाणी ॥
LINE 20
ਹਰਿਨਦਰਿਕਰੇਸੋਈਜਨੁਪਾਏਗੁਰਮੁਖਿਵਿਰਲੈਜਾਣੀ॥੧॥ਰਹਾਉ
ਉਹੀ ਮਨੁੱਖ ਹਾਸਲ ਕਰਦਾ ਹੈ, ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਦੀ ਕਿਰਪਾ ਕਰਦਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲੇ ਕਿਸੇ ਵਿਰਲੇ ਮਨੁੱਖ ਨੇ (ਇਸ ਦੀ) ਕਦਰ ਸਮਝੀ ਹੈ ॥੧॥ ਰਹਾਉ ॥
That humble being who is blessed by the Lord's Glance of Grace, obtains it. How rare is that Gurmukh who understands. ||1||Pause||
हरि नदरि करे सोई जनु पाए गुरमुखि विरलै जाणी ॥१॥ रहाउ ॥
LINE 21
ਹਰਿਗਹਿਰਗੰਭੀਰੁਗੁਣੀਗਹੀਰੁਗੁਰਕੈਸਬਦਿਪਛਾਨਿਆ
ਗੁਰੂ ਦੇ ਸ਼ਬਦ ਦੀ ਰਾਹੀਂ ਇਹ ਪਛਾਣ ਆਉਂਦੀ ਹੈ ਕਿ ਪਰਮਾਤਮਾ ਬੜੇ ਹੀ ਡੂੰਘੇ ਜਿਗਰੇ ਵਾਲਾ ਹੈ ਤੇ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ।
The Lord is Deep, Profound and Unfathomable, the Ocean of Excellence; He is realized through the Word of the Guru's Shabad.
हरि गहिर गंभीरु गुणी गहीरु गुर कै सबदि पछानिआ ॥
LINE 22
ਬਹੁਬਿਧਿਕਰਮਕਰਹਿਭਾਇਦੂਜੈਬਿਨੁਸਬਦੈਬਉਰਾਨਿਆ॥੧॥
ਜਿਹੜੇ ਮਨੁੱਖ (ਪ੍ਰਭੂ ਤੋਂ ਬਿਨਾ) ਹੋਰ ਹੋਰ ਪਿਆਰ ਵਿਚ (ਟਿਕੇ ਰਹਿ ਕੇ) ਕਈ ਤਰੀਕਿਆਂ ਦੇ (ਮਿਥੇ ਹੋਏ ਧਾਰਮਿਕ) ਕਰਮ (ਭੀ) ਕਰਦੇ ਹਨ, ਉਹ ਮਨੁੱਖ ਗੁਰੂ ਦੇ ਸ਼ਬਦ ਤੋਂ ਬਿਨਾ ਝੱਲੇ ਹੀ ਰਹਿੰਦੇ ਹਨ ॥੧॥
Mortals do their deeds in all sorts of ways, in the love of duality; but without the Shabad, they are insane. ||1||
बहु बिधि करम करहि भाइ दूजै बिनु सबदै बउरानिआ ॥१॥
LINE 23
ਹਰਿਨਾਮਿਨਾਵੈਸੋਈਜਨੁਨਿਰਮਲੁਫਿਰਿਮੈਲਾਮੂਲਿਹੋਈ
ਜਿਹੜਾ ਮਨੁੱਖ ਪਰਮਾਤਮਾ ਦੇ ਨਾਮ (-ਜਲ) ਵਿਚ (ਆਤਮਕ) ਇਸ਼ਨਾਨ ਕਰਦਾ ਰਹਿੰਦਾ ਹੈ, ਉਹੀ ਮਨੁੱਖ ਪਵਿੱਤਰ (ਜੀਵਨ ਵਾਲਾ) ਹੁੰਦਾ ਹੈ, ਉਹ ਮੁੜ ਕਦੇ ਭੀ (ਵਿਕਾਰਾਂ ਦੀ ਮੈਲ ਨਾਲ) ਮੈਲਾ ਨਹੀਂ ਹੁੰਦਾ।
That humble being who bathes in the Lord's Name becomes immaculate; he never becomes polluted again.
हरि नामि नावै सोई जनु निरमलु फिरि मैला मूलि न होई ॥
LINE 24
ਨਾਮਬਿਨਾਸਭੁਜਗੁਹੈਮੈਲਾਦੂਜੈਭਰਮਿਪਤਿਖੋਈ॥੨॥
ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰਾ ਜਗਤ (ਪਾਪਾਂ ਦੀ ਮੈਲ ਨਾਲ) ਲਿਬੜਿਆ ਰਹਿੰਦਾ ਹੈ, ਹੋਰ ਹੋਰ ਭਟਕਣਾ ਵਿਚ ਪੈ ਕੇ ਆਪਣੀ ਇੱਜ਼ਤ ਗੰਵਾ ਲੈਂਦਾ ਹੈ ॥੨॥
Without the Name, the whole world is polluted; wandering in duality, it loses its honor. ||2||
नाम बिना सभु जगु है मैला दूजै भरमि पति खोई ॥२॥
LINE 25
ਕਿਆਦ੍ਰਿੜਾਂਕਿਆਸੰਗ੍ਰਹਿਤਿਆਗੀਮੈਤਾਬੂਝਪਾਈ
ਹੇ ਪ੍ਰਭੂ! ਮੈਂ ਕਿਹੜੀ ਗੱਲ ਆਪਣੇ ਮਨ ਵਿਚ ਪੱਕੀ ਕਰ ਲਵਾਂ; ਕਿਹੜੇ ਗੁਣ (ਹਿਰਦੇ ਵਿਚ) ਇਕੱਠੇ ਕਰ ਕੇ ਕਿਹੜੇ ਔਗੁਣ ਛੱਡ ਦਿਆਂ?-ਮੈਨੂੰ ਆਪਣੇ ਆਪ ਤਾਂ ਇਹ ਸਮਝ ਨਹੀਂ ਆ ਸਕਦੀ।
What should I grasp? What should I gather up or leave behind? I do not know.
किआ द्रिड़ां किआ संग्रहि तिआगी मै ता बूझ न पाई ॥
LINE 26
ਹੋਹਿਦਇਆਲੁਕ੍ਰਿਪਾਕਰਿਹਰਿਜੀਉਨਾਮੋਹੋਇਸਖਾਈ॥੩॥
ਹੇ ਪ੍ਰਭੂ ਜੀ! ਮਿਹਰ ਕਰ ਕੇ ਜੇ ਤੂੰ (ਆਪ ਮੇਰੇ ਉੱਤੇ) ਦਇਆਵਾਨ ਹੋ ਜਾਏਂ (ਤਾਂ ਹੀ ਮੈਨੂੰ ਸਮਝ ਆਉਂਦੀ ਹੈ ਕਿ ਤੇਰਾ) ਨਾਮ ਹੀ ਅਸਲ ਸਾਥੀ ਬਣਦਾ ਹੈ ॥੩॥
O Dear Lord, Your Name is the Help and Support of those whom You bless with Your kindness and compassion. ||3||
होहि दइआलु क्रिपा करि हरि जीउ नामो होइ सखाई ॥३॥
LINE 27
ਸਚਾਸਚੁਦਾਤਾਕਰਮਬਿਧਾਤਾਜਿਸੁਭਾਵੈਤਿਸੁਨਾਇਲਾਏ
ਜਿਹੜਾ ਪਰਮਾਤਮਾ ਸਦਾ ਹੀ ਕਾਇਮ ਰਹਿਣ ਵਾਲਾ ਹੈ, ਜੋ ਸਭ ਦਾਤਾਂ ਦੇਣ ਵਾਲਾ ਹੈ, ਜੋ (ਜੀਵਾਂ ਦੇ) ਕੀਤੇ ਕਰਮਾਂ ਅਨੁਸਾਰ (ਜੀਵਾਂ) ਨੂੰ ਜਨਮ ਦੇਣ ਵਾਲਾ ਹੈ, ਉਸ ਨੂੰ ਕਿਹੜਾ ਜੀਵ ਪਿਆਰਾ ਲੱਗਦਾ ਹੈ ਉਸ ਨੂੰ ਆਪਣੇ ਨਾਮ ਵਿਚ ਜੋੜਦਾ ਹੈ।
The True Lord is the True Giver, the Architect of Destiny; as He pleases, He links mortals to the Name.
सचा सचु दाता करम बिधाता जिसु भावै तिसु नाइ लाए ॥
LINE 28
ਗੁਰੂਦੁਆਰੈਸੋਈਬੂਝੈਜਿਸਨੋਆਪਿਬੁਝਾਏ॥੪॥
ਗੁਰੂ ਦੇ ਦਰ ਤੇ ਆ ਕੇ ਉਹੀ ਮਨੁੱਖ (ਜੀਵਨ ਦਾ ਸਹੀ ਰਸਤਾ) ਸਮਝਦਾ ਹੈ ਜਿਸ ਨੂੰ ਪ੍ਰਭੂ ਆਪ ਸਮਝ ਬਖ਼ਸ਼ਦਾ ਹੈ ॥੪॥
He alone comes to understand, who enters the Guru's Gate, whom the Lord Himself instructs. ||4||
गुरू दुआरै सोई बूझै जिस नो आपि बुझाए ॥४॥
LINE 29
ਦੇਖਿਬਿਸਮਾਦੁਇਹੁਮਨੁਨਹੀਚੇਤੇਆਵਾਗਉਣੁਸੰਸਾਰਾ
ਜਿਸ ਮਨੁੱਖ ਦਾ ਮਨ ਇਹ ਹੈਰਾਨ ਕਰਨ ਵਾਲਾ ਜਗਤ-ਤਮਾਸ਼ਾ ਵੇਖ ਕੇ ਪਰਮਾਤਮਾ ਨੂੰ ਯਾਦ ਨਹੀਂ ਕਰਦਾ, ਉਸ ਦੇ ਵਾਸਤੇ ਜਨਮ ਮਰਨ ਦਾ ਗੇੜ ਸੰਸਾਰ-ਚੱਕਰ ਬਣਿਆ ਰਹਿੰਦਾ ਹੈ।
Even gazing upon the wonders of the Lord, this mind does not think of Him. The world comes and goes in reincarnation.
देखि बिसमादु इहु मनु नही चेते आवा गउणु संसारा ॥
LINE 30
ਸਤਿਗੁਰੁਸੇਵੇਸੋਈਬੂਝੈਪਾਏਮੋਖਦੁਆਰਾ॥੫॥
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹੀ (ਜੀਵਨ ਦਾ ਸਹੀ ਰਸਤਾ) ਸਮਝਦਾ ਹੈ, ਉਹੀ ਵਿਕਾਰਾਂ ਤੋਂ ਖ਼ਲਾਸੀ ਦਾ ਰਸਤਾ ਲੱਭਦਾ ਹੈ ॥੫॥
Serving the True Guru, the mortal comes to understand, and finds the Door of Salvation. ||5||
सतिगुरु सेवे सोई बूझै पाए मोख दुआरा ॥५॥
LINE 31
ਜਿਨੑਦਰੁਸੂਝੈਸੇਕਦੇਵਿਗਾੜਹਿਸਤਿਗੁਰਿਬੂਝਬੁਝਾਈ
ਜਿਨ੍ਹਾਂ ਮਨੁੱਖਾਂ ਨੂੰ ਗੁਰੂ ਨੇ (ਆਤਮਕ ਜੀਵਨ ਦੀ) ਸੂਝ ਬਖ਼ਸ਼ ਦਿੱਤੀ, ਤੇ, ਜਿਨ੍ਹਾਂ ਨੂੰ ਪਰਮਾਤਮਾ ਦਾ ਦਰਵਾਜ਼ਾ ਦਿੱਸ ਪਿਆ, ਉਹ ਕਦੇ ਭੀ (ਵਿਕਾਰਾਂ ਵਿਚ ਆਪਣਾ ਜੀਵਨ) ਖ਼ਰਾਬ ਨਹੀਂ ਕਰਦੇ।
Those who understand the Lord's Court, never suffer separation from him. The True Guru has imparted this understanding.
जिन दरु सूझै से कदे न विगाड़हि सतिगुरि बूझ बुझाई ॥
LINE 32
ਸਚੁਸੰਜਮੁਕਰਣੀਕਿਰਤਿਕਮਾਵਹਿਆਵਣਜਾਣੁਰਹਾਈ॥੬॥
ਉਹ ਮਨੁੱਖ ਹਰਿ-ਨਾਮ ਸਿਮਰਨ ਅਤੇ ਵਿਕਾਰਾਂ ਤੋਂ ਬਚੇ ਰਹਿਣ ਦਾ ਜਤਨ ਆਦਿਕ ਕਰਤੱਬ ਕਰਦੇ ਰਹਿੰਦੇ ਹਨ, (ਇਸ ਤਰ੍ਹਾਂ ਉਹਨਾਂ ਦਾ) ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ॥੬॥
They practice truth, self-restraint and good deeds; their comings and goings are ended. ||6||
सचु संजमु करणी किरति कमावहि आवण जाणु रहाई ॥६॥
LINE 33
ਸੇਦਰਿਸਾਚੈਸਾਚੁਕਮਾਵਹਿਜਿਨਗੁਰਮੁਖਿਸਾਚੁਅਧਾਰਾ
ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦੀ ਰਾਹੀਂ ਸਦਾ-ਥਿਰ ਹਰਿ-ਨਾਮ ਆਸਰਾ ਮਿਲ ਜਾਂਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ (ਚਰਨਾਂ ਵਿਚ) ਟਿੱਕ ਕੇ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦੇ ਹਨ।
In the Court of the True Lord, they practice Truth. The Gurmukhs take the Support of the True Lord.
से दरि साचै साचु कमावहि जिन गुरमुखि साचु अधारा ॥
ਅੰਗ 1234 Santhya practice
0:00 / 0:00