ਤੂਕਰਿਗਤਿਮੇਰੀਪ੍ਰਭਦਇਆਰ॥੧॥ਰਹਾਉ॥
(ਮਿਹਰ ਕਰ) ਮੈਨੂੰ ਉੱਚੀ ਆਤਮਕ ਅਵਸਥਾ ਦੇਹ ॥੧॥ ਰਹਾਉ ॥
Save me, O my Merciful Lord God. ||1||Pause||
तू करि गति मेरी प्रभ दइआर ॥१॥ रहाउ ॥
ਜਾਪਨਤਾਪਨਕਰਮਕੀਤਿ॥
ਹੇ ਪ੍ਰਭੂ! ਮੈਂ ਕੋਈ ਜਪ ਨਹੀਂ ਕੀਤੇ, ਮੈਂ ਕੋਈ ਤਪ ਨਹੀਂ ਕੀਤੇ, ਮੈਂ (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ ਕੋਈ ਧਾਰਮਿਕ) ਕਰਮ ਨਹੀਂ ਕੀਤੇ;
I have not practiced meditation, austerities or good actions.
जाप न ताप न करम कीति ॥
ਆਵੈਨਾਹੀਕਛੂਰੀਤਿ॥
ਕੋਈ ਧਾਰਮਿਕ ਰੀਤ-ਰਸਮ ਕਰਨੀ ਭੀ ਮੈਨੂੰ ਨਹੀਂ ਆਉਂਦੀ।
I do not know the way to meet You.
आवै नाही कछू रीति ॥
ਮਨਮਹਿਰਾਖਉਆਸਏਕ॥
ਪਰ, ਹੇ ਪ੍ਰਭੂ! ਮੈਂ ਆਪਣੇ ਮਨ ਵਿਚ ਸਿਰਫ਼ ਇਹ ਆਸ ਰੱਖੀ ਬੈਠਾ ਹਾਂ,
Within my mind, I have placed my hopes in the One Lord alone.
मन महि राखउ आस एक ॥
ਨਾਮਤੇਰੇਕੀਤਰਉਟੇਕ॥੨॥
ਕਿ ਤੇਰੇ ਨਾਮ ਦੇ ਆਸਰੇ ਮੈਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਵਾਂਗਾ ॥੨॥
The Support of Your Name shall carry me across. ||2||
नाम तेरे की तरउ टेक ॥२॥
ਸਰਬਕਲਾਪ੍ਰਭਤੁਮੑਪ੍ਰਬੀਨ॥
ਹੇ ਪ੍ਰਭੂ! ਤੂੰ ਸਾਰੀਆਂ ਹੀ ਤਾਕਤਾਂ ਵਿਚ ਪੂਰਨ ਹੈਂ।
You are the Expert, O God, in all powers.
सरब कला प्रभ तुम प्रबीन ॥
ਅੰਤੁਨਪਾਵਹਿਜਲਹਿਮੀਨ॥
(ਅਸੀਂ ਜੀਵ ਤੇਰਾ ਅੰਤ ਨਹੀਂ ਪਾ ਸਕਦੇ, ਜਿਵੇਂ ਸਮੁੰਦਰ ਦੇ) ਪਾਣੀ ਦੀਆਂ ਮੱਛੀਆਂ (ਸਮੁੰਦਰ ਦਾ) ਅੰਤ ਨਹੀਂ ਪਾ ਸਕਦੀਆਂ।
The fish cannot find the limits of the water.
अंतु न पावहि जलहि मीन ॥
ਅਗਮਅਗਮਊਚਹਤੇਊਚ॥
ਹੇ ਪ੍ਰਭੂ! ਤੂੰ ਅਪਹੁੰਚ ਹੈਂ, ਤੂੰ ਅਪਹੁੰਚ ਹੈਂ, ਤੂੰ ਉੱਚਿਆਂ ਤੋਂ ਉੱਚਾ ਹੈਂ।
You are Inaccessible and Unfathomable, the Highest of the High.
अगम अगम ऊचह ते ऊच ॥
ਹਮਥੋਰੇਤੁਮਬਹੁਤਮੂਚ॥੩॥
ਅਸੀਂ ਜੀਵ ਥੋੜ-ਵਿਤੇ ਹਾਂ, ਤੂੰ ਵੱਡੇ ਜਿਗਰੇ ਵਾਲਾ ਹੈਂ ॥੩॥
I am small, and You are so very Great. ||3||
हम थोरे तुम बहुत मूच ॥३॥
ਜਿਨਤੂਧਿਆਇਆਸੇਗਨੀ॥
ਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਨੇ ਤੇਰਾ ਨਾਮ ਸਿਮਰਿਆ ਹੈ, ਉਹ (ਅਸਲ) ਧਨਾਢ ਹਨ।
Those who meditate on You are wealthy.
जिन तू धिआइआ से गनी ॥
ਜਿਨਤੂਪਾਇਆਸੇਧਨੀ॥
ਜਿਨ੍ਹਾਂ ਨੇ ਤੈਨੂੰ ਲੱਭ ਲਿਆ ਉਹ ਅਸਲ ਦੌਲਤਮੰਦ ਹਨ।
Those who attain You are rich.
जिन तू पाइआ से धनी ॥
ਜਿਨਿਤੂਸੇਵਿਆਸੁਖੀਸੇ॥
ਜਿਸ ਜਿਸ ਮਨੁੱਖ ਨੇ ਤੇਰੀ ਭਗਤੀ ਕੀਤੀ, ਉਹ ਸਭ ਸੁਖੀ ਹਨ,
Those who serve You are peaceful.
जिनि तू सेविआ सुखी से ॥
ਸੰਤਸਰਣਿਨਾਨਕਪਰੇ॥੪॥੭॥
ਹੇ ਨਾਨਕ! ਉਹ ਤੇਰੇ ਸੰਤ ਜਨਾਂ ਦੀ ਸਰਨ ਪਏ ਰਹਿੰਦੇ ਹਨ ॥੪॥੭॥
Nanak seeks the Sanctuary of the Saints. ||4||7||
संत सरणि नानक परे ॥४॥७॥
ਬਸੰਤੁਮਹਲਾ੫॥
Basant, Fifth Mahalaa:
बसंतु महला ५ ॥
ਤਿਸੁਤੂਸੇਵਿਜਿਨਿਤੂਕੀਆ॥
ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ, ਉਸ ਦੀ ਸੇਵਾ-ਭਗਤੀ ਕਰਿਆ ਕਰ।
Serve the One who created You.
तिसु तू सेवि जिनि तू कीआ ॥
ਤਿਸੁਅਰਾਧਿਜਿਨਿਜੀਉਦੀਆ॥
ਜਿਸ ਨੇ ਤੈਨੂੰ ਜਿੰਦ ਦਿੱਤੀ ਹੈ ਉਸ ਦਾ ਨਾਮ ਸਿਮਰਿਆ ਕਰ।
Worship the One who gave you life.
तिसु अराधि जिनि जीउ दीआ ॥
ਤਿਸਕਾਚਾਕਰੁਹੋਹਿਫਿਰਿਡਾਨੁਨਲਾਗੈ॥
ਜੇ ਤੂੰ ਉਸ (ਪਰਮਾਤਮਾ) ਦਾ ਦਾਸ ਬਣਿਆ ਰਹੇਂ, ਤਾਂ ਤੈਨੂੰ (ਜਮ ਆਦਿਕ ਕਿਸੇ ਵਲੋਂ ਭੀ) ਡੰਨ ਨਹੀਂ ਲੱਗ ਸਕਦਾ।
Become His servant, and you shall never again be punished.
तिस का चाकरु होहि फिरि डानु न लागै ॥
ਤਿਸਕੀਕਰਿਪੋਤਦਾਰੀਫਿਰਿਦੂਖੁਨਲਾਗੈ॥੧॥
(ਬੇਅੰਤ ਭੰਡਾਰਿਆਂ ਦੇ ਮਾਲਕ) ਉਸ ਪਰਮਾਤਮਾ ਦਾ ਸਿਰਫ਼ ਭੰਡਾਰੀ ਬਣਿਆ ਰਹੁ (ਫਿਰ ਉਸ ਦੇ ਦਿੱਤੇ ਕਿਸੇ ਪਦਾਰਥ ਦੇ ਖੁੱਸ ਜਾਣ ਤੇ) ਤੈਨੂੰ ਕੋਈ ਦੁੱਖ ਨਹੀਂ ਵਿਆਪੇਗਾ ॥੧॥
Become His trustee, and you shall never again suffer sorrow. ||1||
तिस की करि पोतदारी फिरि दूखु न लागै ॥१॥
ਏਵਡਭਾਗਹੋਹਿਜਿਸੁਪ੍ਰਾਣੀ॥
ਜਿਸ ਮਨੁੱਖ ਦੇ ਬੜੇ ਵੱਡੇ ਭਾਗ ਹੋਣ,
That mortal who is blessed with such great good fortune,
एवड भाग होहि जिसु प्राणी ॥
ਸੋਪਾਏਇਹੁਪਦੁਨਿਰਬਾਣੀ॥੧॥ਰਹਾਉ॥
ਉਸ ਮਨੁੱਖ ਨੂੰ ਉਹ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ ॥੧॥ ਰਹਾਉ ॥
attains this state of Nirvaanaa. ||1||Pause||
सो पाए इहु पदु निरबाणी ॥१॥ रहाउ ॥
ਦੂਜੀਸੇਵਾਜੀਵਨੁਬਿਰਥਾ॥
(ਪਰਮਾਤਮਾ ਨੂੰ ਛੱਡ ਕੇ) ਕਿਸੇ ਹੋਰ ਦੀ ਖ਼ਿਦਮਤ ਵਿਚ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ,
Life is wasted uselessly in the service of duality.
दूजी सेवा जीवनु बिरथा ॥
ਕਛੂਨਹੋਈਹੈਪੂਰਨਅਰਥਾ॥
ਤੇ, ਲੋੜ ਭੀ ਕੋਈ ਪੂਰੀ ਨਹੀਂ ਹੁੰਦੀ।
No efforts shall be rewarded, and no works brought to fruition.
कछू न होई है पूरन अरथा ॥
ਮਾਣਸਸੇਵਾਖਰੀਦੁਹੇਲੀ॥
ਮਨੁੱਖ ਦੀ ਖ਼ਿਦਮਤ ਬਹੁਤ ਦੁਖਦਾਈ ਹੋਇਆ ਕਰਦੀ ਹੈ।
It is so painful to serve only mortal beings.
माणस सेवा खरी दुहेली ॥
ਸਾਧਕੀਸੇਵਾਸਦਾਸੁਹੇਲੀ॥੨॥
ਗੁਰੂ ਦੀ ਸੇਵਾ ਸਦਾ ਹੀ ਸੁਖ ਦੇਣ ਵਾਲੀ ਹੁੰਦੀ ਹੈ ॥੨॥
Service to the Holy brings lasting peace and bliss. ||2||
साध की सेवा सदा सुहेली ॥२॥
ਜੇਲੋੜਹਿਸਦਾਸੁਖੁਭਾਈ॥
ਹੇ ਭਾਈ! ਜੇ ਤੂੰ ਚਾਹੁੰਦਾ ਹੈਂ ਕਿ ਸਦਾ ਆਤਮਕ ਆਨੰਦ ਮਿਲਿਆ ਰਹੇ,
If you long for eternal peace, O Siblings of Destiny,
जे लोड़हि सदा सुखु भाई ॥
ਸਾਧੂਸੰਗਤਿਗੁਰਹਿਬਤਾਈ॥
ਤਾਂ, ਗੁਰੂ ਨੇ ਦੱਸਿਆ ਹੈ ਕਿ ਸਾਧ ਸੰਗਤ ਕਰਿਆ ਕਰ।
then join the Saadh Sangat, the Company of the Holy; this is the Guru's advice.
साधू संगति गुरहि बताई ॥
ਊਹਾਜਪੀਐਕੇਵਲਨਾਮ॥
ਸਾਧ ਸੰਗਤ ਵਿਚ ਸਿਰਫ਼ ਪਰਮਾਤਮਾ ਦਾ ਨਾਮ ਜਪੀਦਾ ਹੈ,
There, the Naam, the Name of the Lord, is meditated on.
ऊहा जपीऐ केवल नाम ॥
ਸਾਧੂਸੰਗਤਿਪਾਰਗਰਾਮ॥੩॥
ਸਾਧ ਸੰਗਤ ਵਿਚ ਟਿਕ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਜੋਗਾ ਹੋ ਜਾਈਦਾ ਹੈ ॥੩॥
In the Saadh Sangat, you shall be emancipated. ||3||
साधू संगति पारगराम ॥३॥
ਸਗਲਤਤਮਹਿਤਤੁਗਿਆਨੁ॥
ਪਰਮਾਤਮਾ ਨਾਲ ਜਾਣ-ਪਛਾਣ ਬਣਾਣੀ ਸਭ ਵਿਚਾਰਾਂ ਨਾਲੋਂ ਸ੍ਰੇਸ਼ਟ ਵਿਚਾਰ ਹੈ।
Among all essences, this is the essence of spiritual wisdom.
सगल तत महि ततु गिआनु ॥
ਸਰਬਧਿਆਨਮਹਿਏਕੁਧਿਆਨੁ॥
ਪਰਮਾਤਮਾ ਵਿਚ ਸੁਰਤ ਟਿਕਾਈ ਰੱਖਣੀ ਹੋਰ ਸਾਰੀਆਂ ਸਮਾਧੀਆਂ ਨਾਲੋਂ ਵਧੀਆ ਸਮਾਧੀ ਹੈ।
Among all meditations, meditation on the One Lord is the most sublime.
सरब धिआन महि एकु धिआनु ॥
ਹਰਿਕੀਰਤਨਮਹਿਊਤਮਧੁਨਾ॥
ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਸੁਰਤ ਜੋੜਨੀ ਸਭ ਤੋਂ ਸ੍ਰੇਸ਼ਟ ਕੰਮ ਹੈ।
The Kirtan of the Lord's Praises is the ultimate melody.
हरि कीरतन महि ऊतम धुना ॥
ਨਾਨਕਗੁਰਮਿਲਿਗਾਇਗੁਨਾ॥੪॥੮॥
ਹੇ ਨਾਨਕ! ਗੁਰੂ ਨੂੰ ਮਿਲ ਕੇ ਗੁਣ ਗਾਂਦਾ ਰਿਹਾ ਕਰ ॥੪॥੮॥
Meeting with the Guru, Nanak sings the Glorious Praises of the Lord. ||4||8||
नानक गुर मिलि गाइ गुना ॥४॥८॥
ਬਸੰਤੁਮਹਲਾ੫॥
Basant, Fifth Mahalaa:
बसंतु महला ५ ॥
ਜਿਸੁਬੋਲਤਮੁਖੁਪਵਿਤੁਹੋਇ॥
(ਉਹ ਹਰਿ-ਨਾਮ ਉਚਾਰਿਆ ਕਰ) ਜਿਸ ਨੂੰ ਉਚਾਰਦਿਆਂ ਮੂੰਹ ਪਵਿੱਤਰ ਹੋ ਜਾਂਦਾ ਹੈ,
Chanting His Name, one's mouth becomes pure.
जिसु बोलत मुखु पवितु होइ ॥
ਜਿਸੁਸਿਮਰਤਨਿਰਮਲਹੈਸੋਇ॥
ਜਿਸ ਨੂੰ ਸਿਮਰਦਿਆਂ (ਲੋਕ ਪਰਲੋਕ ਵਿਚ) ਬੇ-ਦਾਗ਼ ਸੋਭਾ ਮਿਲਦੀ ਹੈ,
Meditating in remembrance on Him, one's reputation becomes stainless.
जिसु सिमरत निरमल है सोइ ॥
ਜਿਸੁਅਰਾਧੇਜਮੁਕਿਛੁਨਕਹੈ॥
ਜਿਸ ਨੂੰ ਅਰਾਧਦਿਆਂ ਜਮ-ਰਾਜ ਕੁਝ ਨਹੀਂ ਆਖਦਾ (ਡਰਾ ਨਹੀਂ ਸਕਦਾ),
Worshipping Him in adoration, one is not tortured by the Messenger of Death.
जिसु अराधे जमु किछु न कहै ॥
ਜਿਸਕੀਸੇਵਾਸਭੁਕਿਛੁਲਹੈ॥੧॥
ਜਿਸ ਦੀ ਸੇਵਾ-ਭਗਤੀ ਨਾਲ (ਮਨੁੱਖ) ਹਰੇਕ (ਲੋੜੀਂਦੀ) ਚੀਜ਼ ਹਾਸਲ ਕਰ ਲੈਂਦਾ ਹੈ ॥੧॥
Serving Him, everything is obtained. ||1||
जिस की सेवा सभु किछु लहै ॥१॥
ਰਾਮਰਾਮਬੋਲਿਰਾਮਰਾਮ॥
ਸਦਾ (ਉਸ) ਪਰਮਾਤਮਾ ਦਾ ਨਾਮ ਉਚਾਰਿਆ ਕਰ, ਹਰਿ-ਨਾਮ ਉਚਾਰਿਆ ਕਰ।
The Lord's Name - chant the Lord's Name.
राम राम बोलि राम राम ॥
ਤਿਆਗਹੁਮਨਕੇਸਗਲਕਾਮ॥੧॥ਰਹਾਉ॥
ਆਪਣੇ ਮਨ ਦੀਆਂ ਹੋਰ ਸਾਰੀਆਂ ਵਾਸ਼ਨਾਂ ਛੱਡ ਦੇਹ ॥੧॥ ਰਹਾਉ ॥
Abandon all the desires of your mind. ||1||Pause||
तिआगहु मन के सगल काम ॥१॥ रहाउ ॥
ਜਿਸਕੇਧਾਰੇਧਰਣਿਅਕਾਸੁ॥
(ਉਸ ਪਰਮਾਤਮਾ ਦਾ ਨਾਮ ਸਿਮਰਿਆ ਕਰ) ਧਰਤੀ ਤੇ ਆਕਾਸ਼ ਜਿਸ ਦੇ ਟਿਕਾਏ ਹੋਏ ਹਨ,
He is the Support of the earth and the sky.
जिस के धारे धरणि अकासु ॥
ਘਟਿਘਟਿਜਿਸਕਾਹੈਪ੍ਰਗਾਸੁ॥
ਜਿਸ ਦਾ ਨੂਰ ਹਰੇਕ ਸਰੀਰ ਵਿਚ ਹੈ,
His Light illuminates each and every heart.
घटि घटि जिस का है प्रगासु ॥
ਜਿਸੁਸਿਮਰਤਪਤਿਤਪੁਨੀਤਹੋਇ॥
ਜਿਸ ਨੂੰ ਸਿਮਰਦਿਆਂ ਵਿਕਾਰੀ ਮਨੁੱਖ (ਭੀ) ਸੁੱਚੇ ਜੀਵਨ ਵਾਲਾ ਹੋ ਜਾਂਦਾ ਹੈ,
Meditating in remembrance on Him, even fallen sinners are sanctified;
जिसु सिमरत पतित पुनीत होइ ॥
ਅੰਤਕਾਲਿਫਿਰਿਫਿਰਿਨਰੋਇ॥੨॥
(ਤੇ, ਜਿਸ ਦੀ ਬਰਕਤਿ ਨਾਲ) ਅੰਤ ਸਮੇ (ਮਨੁੱਖ) ਮੁੜ ਮੁੜ ਦੁਖੀ ਨਹੀਂ ਹੁੰਦਾ ॥੨॥
in the end, they will not weep and wail over and over again. ||2||
अंत कालि फिरि फिरि न रोइ ॥२॥
ਸਗਲਧਰਮਮਹਿਊਤਮਧਰਮ॥
(ਪਰਮਾਤਮਾ ਦਾ ਨਾਮ ਸਿਮਰਿਆ ਕਰ) ਸਾਰੇ ਧਰਮਾਂ ਵਿਚੋਂ (ਨਾਮ-ਸਿਮਰਨ ਹੀ) ਸਭ ਤੋਂ ਸ੍ਰੇਸ਼ਟ ਧਰਮ ਹੈ,
Among all religions, this is the ultimate religion.
सगल धरम महि ऊतम धरम ॥
ਕਰਮਕਰਤੂਤਿਕੈਊਪਰਿਕਰਮ॥
ਇਹੀ ਕਰਮ ਹੋਰ ਸਾਰੇ ਧਾਰਮਿਕ ਕਰਮਾਂ ਨਾਲੋਂ ਉੱਤਮ ਹੈ।
Among all rituals and codes of conduct, this is above all.
करम करतूति कै ऊपरि करम ॥
ਜਿਸਕਉਚਾਹਹਿਸੁਰਿਨਰਦੇਵ॥
(ਉਸ ਪਰਮਾਤਮਾ ਨੂੰ ਯਾਦ ਕਰਿਆ ਕਰ) ਜਿਸ ਨੂੰ (ਮਿਲਣ ਲਈ) ਦੈਵੀ ਗੁਣਾਂ ਵਾਲੇ ਮਨੁੱਖ ਅਤੇ ਦੇਵਤੇ ਭੀ ਲੋਚਦੇ ਹਨ।
The angels, mortals and divine beings long for Him.
जिस कउ चाहहि सुरि नर देव ॥
ਸੰਤਸਭਾਕੀਲਗਹੁਸੇਵ॥੩॥
ਸਾਧ ਸੰਗਤ ਦੀ ਸੇਵਾ ਕਰਿਆ ਕਰ (ਸਾਧ ਸੰਗਤ ਵਿਚੋਂ ਹੀ ਨਾਮ-ਸਿਮਰਨ ਦੀ ਦਾਤ ਮਿਲਦੀ ਹੈ) ॥੩॥
To find Him, commit yourself to the service of the Society of the Saints. ||3||
संत सभा की लगहु सेव ॥३॥
ਆਦਿਪੁਰਖਿਜਿਸੁਕੀਆਦਾਨੁ॥
ਸਭ ਦੇ ਮੂਲ ਅਤੇ ਸਰਬ-ਵਿਆਪਕ ਪ੍ਰਭੂ ਨੇ ਜਿਸ ਮਨੁੱਖ ਨੂੰ ਦਾਤ ਬਖ਼ਸ਼ੀ,
One whom the Primal Lord God blesses with His bounties,
आदि पुरखि जिसु कीआ दानु ॥
ਤਿਸਕਉਮਿਲਿਆਹਰਿਨਿਧਾਨੁ॥
ਉਸ ਨੂੰ ਹਰਿ-ਨਾਮ ਦਾ ਖ਼ਜ਼ਾਨਾ ਮਿਲ ਗਿਆ।
obtains the treasure of the Lord.
तिस कउ मिलिआ हरि निधानु ॥
ਤਿਸਕੀਗਤਿਮਿਤਿਕਹੀਨਜਾਇ॥
ਉਸ ਦੀ ਬਾਬਤ ਇਹ ਨਹੀਂ ਦੱਸਿਆ ਜਾ ਸਕਦਾ ਕਿ ਉਹ ਕਿਹੋ ਜਿਹਾ ਹੈ ਅਤੇ ਕੇਡਾ ਵੱਡਾ ਹੈ।
His state and extent cannot be described.
तिस की गति मिति कही न जाइ ॥
ਨਾਨਕਜਨਹਰਿਹਰਿਧਿਆਇ॥੪॥੯॥
ਹੇ ਦਾਸ ਨਾਨਕ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ ॥੪॥੯॥
Servant Nanak meditates on the Lord, Har, Har. ||4||9||
नानक जन हरि हरि धिआइ ॥४॥९॥
ਬਸੰਤੁਮਹਲਾ੫॥
Basant, Fifth Mahalaa:
बसंतु महला ५ ॥
ਮਨਤਨਭੀਤਰਿਲਾਗੀਪਿਆਸ॥
(ਹੁਣ) ਮੇਰੇ ਮਨ ਵਿਚ ਮੇਰੇ ਤਨ ਵਿਚ (ਹਰਿ-ਨਾਮ ਦੀ) ਲਗਨ ਬਣ ਗਈ ਹੈ।
My mind and body are gripped by thirst and desire.
मन तन भीतरि लागी पिआस ॥
ਗੁਰਿਦਇਆਲਿਪੂਰੀਮੇਰੀਆਸ॥
ਦਇਆਵਾਨ ਗੁਰੂ ਨੇ ਮੇਰੀ (ਚਿਰਾਂ ਦੀ) ਆਸ ਪੂਰੀ ਕਰ ਦਿੱਤੀ ਹੈ।
The Merciful Guru has fulfilled my hopes.
गुरि दइआलि पूरी मेरी आस ॥
ਕਿਲਵਿਖਕਾਟੇਸਾਧਸੰਗਿ॥
ਗੁਰੂ ਦੀ ਸੰਗਤ ਵਿਚ (ਮੇਰੇ ਸਾਰੇ) ਪਾਪ ਕੱਟੇ ਗਏ ਹਨ,
In the Saadh Sangat, the Company of the Holy, all my sins have been taken away.
किलविख काटे साधसंगि ॥
ਨਾਮੁਜਪਿਓਹਰਿਨਾਮਰੰਗਿ॥੧॥
(ਕਿਉਂਕਿ ਗੁਰੂ ਦੀ ਕਿਰਪਾ ਨਾਲ) ਮੈਂ ਪ੍ਰੇਮ-ਰੰਗ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਜਪ ਰਿਹਾ ਹਾਂ ॥੧॥
I chant the Naam, the Name of the Lord; I am in love with the Name of the Lord. ||1||
नामु जपिओ हरि नाम रंगि ॥१॥
ਗੁਰਪਰਸਾਦਿਬਸੰਤੁਬਨਾ॥
ਗੁਰੂ ਦੀ ਕਿਰਪਾ ਨਾਲ (ਮੇਰੇ ਅੰਦਰ) ਬਸੰਤ (ਰੁੱਤ ਵਾਲਾ ਖਿੜਾਉ) ਬਣ ਗਿਆ ਹੈ।
By Guru's Grace, this spring of the soul has come.
गुर परसादि बसंतु बना ॥
ਚਰਨਕਮਲਹਿਰਦੈਉਰਿਧਾਰੇਸਦਾਸਦਾਹਰਿਜਸੁਸੁਨਾ॥੧॥ਰਹਾਉ॥
(ਗੁਰੂ ਦੀ ਮਿਹਰ ਨਾਲ) ਮੈਂ ਪਰਮਾਤਮਾ ਦੇ ਸੋਹਣੇ ਚਰਨ ਆਪਣੇ ਹਿਰਦੇ ਦਿਲ ਵਿਚ ਵਸਾ ਲਏ ਹਨ। ਹੁਣ ਮੈਂ ਹਰ ਵੇਲੇ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣਦਾ ਹਾਂ ॥੧॥ ਰਹਾਉ ॥
I enshrine the Lord's Lotus Feet within my heart; I listen to the Lord's Praise, forever and ever. ||1||Pause||
चरन कमल हिरदै उरि धारे सदा सदा हरि जसु सुना ॥१॥ रहाउ ॥