ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1177
ਅੰਗ 1177Preparing audio…
0:00 0:00
LINE 01
ਇਨਬਿਧਿਇਹੁਮਨੁਹਰਿਆਹੋਇ
ਇਸ ਤਰੀਕੇ ਨਾਲ (ਉਸ ਮਨੁੱਖ ਦਾ) ਇਹ ਮਨ ਆਤਮਕ ਜੀਵਨ ਨਾਲ ਭਰਪੂਰ ਹੋ ਜਾਂਦਾ ਹੈ,
In this way, this mind is rejuvenated.
इन बिधि इहु मनु हरिआ होइ ॥
LINE 02
ਹਰਿਹਰਿਨਾਮੁਜਪੈਦਿਨੁਰਾਤੀਗੁਰਮੁਖਿਹਉਮੈਕਢੈਧੋਇ॥੧॥ਰਹਾਉ
ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਆਪਣੇ ਅੰਦਰੋਂ) ਹਉਮੈ ਧੋ ਕੇ ਕੱਢ ਦੇਂਦਾ ਹੈ ਅਤੇ ਦਿਨ ਰਾਤ ਹਰ ਵੇਲੇ ਪਰਮਾਤਮਾ ਦਾ ਨਾਮ ਜਪਦਾ ਹੈ ॥੧॥ ਰਹਾਉ ॥
Chanting the Name of the Lord, Har, Har, day and night, egotism is removed and washed away from the Gurmukhs. ||1||Pause||
हरि हरि नामु जपै दिनु राती गुरमुखि हउमै कढै धोइ ॥१॥ रहाउ ॥
LINE 03
ਸਤਿਗੁਰਬਾਣੀਸਬਦੁਸੁਣਾਏ
ਜਦੋਂ ਇਹ ਜਗਤ ਗੁਰੂ ਦੀ ਬਾਣੀ ਸੁਣਦਾ ਹੈ ਗੁਰੂ ਦਾ ਸ਼ਬਦ ਸੁਣਦਾ ਹੈ,
The True Guru speaks the Bani of the Word, and the Shabad, the Word of God.
सतिगुर बाणी सबदु सुणाए ॥
LINE 04
ਇਹੁਜਗੁਹਰਿਆਸਤਿਗੁਰਭਾਏ॥੨॥
ਅਤੇ ਗੁਰੂ ਦੇ ਪਿਆਰ ਵਿਚ ਮਗਨ ਹੁੰਦਾ ਹੈ ਤਦੋਂ ਇਹ ਆਤਮਕ ਜੀਵਨ ਨਾਲ ਹਰਾ-ਭਰਾ ਹੋ ਜਾਂਦਾ ਹੈ ॥੨॥
This world blossoms forth in its greenery, through the love of the True Guru. ||2||
इहु जगु हरिआ सतिगुर भाए ॥२॥
LINE 05
ਫਲਫੂਲਲਾਗੇਜਾਂਆਪੇਲਾਏ
(ਜੀਵ ਦੇ ਆਪਣੇ ਵੱਸ ਦੀ ਗੱਲ ਨਹੀਂ ਹੈ। ਮਨੁੱਖਾ ਜੀਵਨ ਦੇ ਰੁੱਖ ਨੂੰ ਆਤਮਕ ਗੁਣਾਂ ਦੇ) ਫੁੱਲ ਫਲ (ਤਦੋਂ ਹੀ) ਲੱਗਦੇ ਜਦੋਂ ਪਰਮਾਤਮਾ ਆਪ ਹੀ ਲਾਂਦਾ ਹੈ।
The mortal blossoms forth in flower and fruit, when the Lord Himself so wills.
फल फूल लागे जां आपे लाए ॥
LINE 06
ਮੂਲਿਲਗੈਤਾਂਸਤਿਗੁਰੁਪਾਏ॥੩॥
(ਜਦੋਂ ਪ੍ਰਭੂ ਦੀ ਮਿਹਰ ਨਾਲ ਮਨੁੱਖ ਨੂੰ) ਗੁਰੂ ਮਿਲਦਾ ਹੈ, ਤਦੋਂ ਮਨੁੱਖ ਸਾਰੇ ਜਗਤ ਦੇ ਸਿਰਜਣਹਾਰ ਵਿਚ ਜੁੜਦਾ ਹੈ ॥੩॥
He is attached to the Lord, the Primal Root of all, when he finds the True Guru. ||3||
मूलि लगै तां सतिगुरु पाए ॥३॥
LINE 07
ਆਪਿਬਸੰਤੁਜਗਤੁਸਭੁਵਾੜੀ
ਇਹ ਸਾਰਾ ਜਗਤ (ਪਰਮਾਤਮਾ ਦੀ) ਬਗੀਚੀ ਹੈ, (ਇਸ ਨੂੰ ਹਰਾ-ਭਰਾ ਕਰਨ ਵਾਲਾ) ਬਸੰਤ ਭੀ ਉਹ ਉਹ ਆਪ ਹੀ ਹੈ।
The Lord Himself is the season of spring; the whole world is His Garden.
आपि बसंतु जगतु सभु वाड़ी ॥
LINE 08
ਨਾਨਕਪੂਰੈਭਾਗਿਭਗਤਿਨਿਰਾਲੀ॥੪॥੫॥੧੭॥
ਹੇ ਨਾਨਕ! (ਮਾਇਆ ਦੇ ਮੋਹ ਤੋਂ) ਨਿਰਲੇਪ ਕਰਨ ਵਾਲੀ ਹਰਿ-ਭਗਤੀ ਵੱਡੀ ਕਿਸਮਤ ਨਾਲ ਹੀ (ਕਿਸੇ ਮਨੁੱਖ ਨੂੰ ਮਿਲਦੀ ਹੈ) ॥੪॥੫॥੧੭॥
O Nanak, this most unique devotional worship comes only by perfect destiny. ||4||5||17||
नानक पूरै भागि भगति निराली ॥४॥५॥१७॥
LINE 09
ਬਸੰਤੁਹਿੰਡੋਲਮਹਲਾਘਰੁ
ਰਾਗ ਬਸੰਤੁ/ਹਿੰਡੋਲ, ਘਰ ੨ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
Basant Hindol, Third Mahalaa, Second House:
बसंतु हिंडोल महला ३ घरु २ ॥
LINE 10
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 11
ਗੁਰਕੀਬਾਣੀਵਿਟਹੁਵਾਰਿਆਭਾਈਗੁਰਸਬਦਵਿਟਹੁਬਲਿਜਾਈ
ਹੇ ਭਾਈ! ਮੈਂ ਗੁਰੂ ਦੀ ਬਾਣੀ ਤੋਂ ਗੁਰੂ ਦੇ ਸ਼ਬਦ ਤੋਂ ਸਦਕੇ ਜਾਂਦਾ ਹਾਂ।
I am a sacrifice to the Word of the Guru's Bani, O Siblings of Destiny. I am devoted and dedicated to the Word of the Guru's Shabad.
गुर की बाणी विटहु वारिआ भाई गुर सबद विटहु बलि जाई ॥
LINE 12
ਗੁਰੁਸਾਲਾਹੀਸਦਅਪਣਾਭਾਈਗੁਰਚਰਣੀਚਿਤੁਲਾਈ॥੧॥
ਮੈਂ ਸਦਾ ਆਪਣੇ ਗੁਰੂ ਨੂੰ ਸਲਾਹੁੰਦਾ ਹਾਂ, ਮੈਂ ਆਪਣੇ ਗੁਰੂ ਦੇ ਚਰਨਾਂ ਵਿਚ ਚਿੱਤ ਜੋੜਦਾ ਹਾਂ ॥੧॥
I praise my Guru forever, O Siblings of Destiny. I focus my consciousness on the Guru's Feet. ||1||
गुरु सालाही सद अपणा भाई गुर चरणी चितु लाई ॥१॥
LINE 13
ਮੇਰੇਮਨਰਾਮਨਾਮਿਚਿਤੁਲਾਇ
ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਵਿਚ ਚਿੱਤ ਜੋੜ।
O my mind, focus your consciousness on the Lord's Name.
मेरे मन राम नामि चितु लाइ ॥
LINE 14
ਮਨੁਤਨੁਤੇਰਾਹਰਿਆਹੋਵੈਇਕੁਹਰਿਨਾਮਾਫਲੁਪਾਇ॥੧॥ਰਹਾਉ
ਪਰਮਾਤਮਾ ਦਾ ਨਾਮ-ਫਲ ਪ੍ਰਾਪਤ ਕਰ ਕੇ ਤੇਰਾ ਮਨ ਖਿੜ ਪਏਗਾ ਤੇਰਾ ਤਨ ਖਿੜ ਪਏਗਾ ॥੧॥ ਰਹਾਉ ॥
Your mind and body shall blossom forth in lush greenery, and you shall obtain the fruit of the Name of the One Lord. ||1||Pause||
मनु तनु तेरा हरिआ होवै इकु हरि नामा फलु पाइ ॥१॥ रहाउ ॥
LINE 15
ਗੁਰਿਰਾਖੇਸੇਉਬਰੇਭਾਈਹਰਿਰਸੁਅੰਮ੍ਰਿਤੁਪੀਆਇ
ਗੁਰੂ ਨੇ ਜਿਨ੍ਹਾਂ ਮਨੁੱਖਾਂ ਦੀ ਰੱਖਿਆ ਕੀਤੀ ਉਹ (ਮਾਇਆ ਦੇ ਮੋਹ ਦੇ ਪੰਜੇ ਤੋਂ) ਬਚ ਗਏ ਗੁਰੂ ਨੇ ਉਹਨਾਂ ਨੂੰ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪਿਲਾ ਕੇ (ਬਚਾ ਲਿਆ)।
Those who are protected by the Guru are saved, O Siblings of Destiny. They drink in the Ambrosial Nectar of the Lord's sublime essence.
गुरि राखे से उबरे भाई हरि रसु अंम्रितु पीआइ ॥
LINE 16
ਵਿਚਹੁਹਉਮੈਦੁਖੁਉਠਿਗਇਆਭਾਈਸੁਖੁਵੁਠਾਮਨਿਆਇ॥੨॥
ਉਹਨਾਂ ਦੇ ਅੰਦਰੋਂ ਹਉਮੈ ਦਾ ਦੁੱਖ ਦੂਰ ਹੋ ਗਿਆ, ਉਹਨਾਂ ਦੇ ਮਨ ਵਿਚ ਆਨੰਦ ਆ ਵੱਸਿਆ ॥੨॥
The pain of egotism within is eradicated and banished, O Siblings of Destiny, and peace comes to dwell in their minds. ||2||
विचहु हउमै दुखु उठि गइआ भाई सुखु वुठा मनि आइ ॥२॥
LINE 17
ਧੁਰਿਆਪੇਜਿਨੑਾਨੋਬਖਸਿਓਨੁਭਾਈਸਬਦੇਲਇਅਨੁਮਿਲਾਇ
ਧੁਰ ਦਰਗਾਹ ਤੋਂ ਪਰਮਾਤਮਾ ਨੇ ਆਪ ਹੀ ਜਿਨ੍ਹਾਂ ਉਤੇ ਬਖ਼ਸ਼ਸ਼ ਕੀਤੀ, ਉਹਨਾਂ ਨੂੰ ਉਸ ਨੇ (ਗੁਰੂ ਦੇ) ਸ਼ਬਦ ਵਿਚ ਜੋੜ ਦਿੱਤਾ।
Those whom the Primal Lord Himself forgives, O Siblings of Destiny, are united with the Word of the Shabad.
धुरि आपे जिना नो बखसिओनु भाई सबदे लइअनु मिलाइ ॥
LINE 18
ਧੂੜਿਤਿਨੑਾਕੀਅਘੁਲੀਐਭਾਈਸਤਿਸੰਗਤਿਮੇਲਿਮਿਲਾਇ॥੩॥
ਉਹਨਾਂ ਦੀ ਚਰਨ-ਧੂੜ ਦੀ ਬਰਕਤਿ ਨਾਲ (ਮਾਇਆ ਤੋਂ) ਨਿਰਲੇਪ ਹੋ ਜਾਈਦਾ ਹੈ (ਜਿਨ੍ਹਾਂ ਉਤੇ ਬਖ਼ਸ਼ਸ਼ ਕਰਦਾ ਹੈ ਉਹਨਾਂ ਨੂੰ) ਸਾਧ ਸੰਗਤ ਵਿਚ ਮੇਲ ਕੇ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ ॥੩॥
The dust of their feet brings emancipation; in the company of Sadh Sangat, the True Congregation, we are united with the Lord. ||3||
धूड़ि तिना की अघुलीऐ भाई सतिसंगति मेलि मिलाइ ॥३॥
LINE 19
ਆਪਿਕਰਾਏਕਰੇਆਪਿਭਾਈਜਿਨਿਹਰਿਆਕੀਆਸਭੁਕੋਇ
ਜਿਸ ਪਰਮਾਤਮਾ ਨੇ ਹਰੇਕ ਜੀਵ ਨੂੰ ਜਿੰਦ ਦਿੱਤੀ ਹੈ ਉਹ ਆਪ ਹੀ (ਜੀਵਾਂ ਪਾਸੋਂ ਸਭ ਕੁਝ) ਕਰਾਂਦਾ ਹੈ ਆਪ ਹੀ (ਸਭ ਵਿਚ ਵਿਆਪਕ ਹੋ ਕੇ ਸਭ ਕੁਝ) ਕਰਦਾ ਹੈ।
He Himself does, and causes all to be done, O Siblings of Destiny; He makes everything blossom forth in green abundance.
आपि कराए करे आपि भाई जिनि हरिआ कीआ सभु कोइ ॥
LINE 20
ਨਾਨਕਮਨਿਤਨਿਸੁਖੁਸਦਵਸੈਭਾਈਸਬਦਿਮਿਲਾਵਾਹੋਇ॥੪॥੧॥੧੮॥੧੨॥੧੮॥੩੦॥
ਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ ਜਿਸ ਮਨੁੱਖ ਦਾ ਮਿਲਾਪ ਪਰਮਾਤਮਾ ਨਾਲ ਹੋ ਜਾਂਦਾ ਹੈ, ਉਸ ਦੇ ਮਨ ਵਿਚ ਉਸ ਦੇ ਤਨ ਵਿਚ ਸਦਾ ਆਨੰਦ ਬਣਿਆ ਰਹਿੰਦਾ ਹੈ ॥੪॥੧॥੧੮॥੧੨॥੧੮॥੩੦॥
O Nanak, peace fills their minds and bodies forever, O Siblings of Destiny; they are united with the Shabad. ||4||1||18||12||18||30||
नानक मनि तनि सुखु सद वसै भाई सबदि मिलावा होइ ॥४॥१॥१८॥१२॥१८॥३०॥
LINE 21
ਰਾਗੁਬਸੰਤੁਮਹਲਾਘਰੁਇਕਤੁਕੇ
ਰਾਗ ਬਸੰਤੁ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਇਕ-ਤੁਕੀ ਬਾਣੀ।
Raag Basant, Fourth Mahalaa, First House, Ik-Tukay:
रागु बसंतु महला ४ घरु १ इकतुके ॥
LINE 22
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 23
ਜਿਉਪਸਰੀਸੂਰਜਕਿਰਣਿਜੋਤਿ
ਹੇ ਮੇਰੀ ਮਾਂ! ਜਿਵੇਂ ਸੂਰਜ ਦੀ ਕਿਰਣ ਦਾ ਚਾਨਣ (ਸਾਰੇ ਜਗਤ ਵਿਚ) ਖਿਲਰਿਆ ਹੋਇਆ ਹੈ,
Just as the light of the sun's rays spread out,
जिउ पसरी सूरज किरणि जोति ॥
LINE 24
ਤਿਉਘਟਿਘਟਿਰਮਈਆਓਤਿਪੋਤਿ॥੧॥
ਤਿਵੇਂ ਸੋਹਣਾ ਰਾਮ ਤਾਣੇ ਪੇਟੇ ਵਾਂਗ ਹਰੇਕ ਸਰੀਰ ਵਿਚ ਮੌਜੂਦ ਹੈ ॥੧॥
the Lord permeates each and every heart, through and through. ||1||
तिउ घटि घटि रमईआ ओति पोति ॥१॥
LINE 25
ਏਕੋਹਰਿਰਵਿਆਸ੍ਰਬਥਾਇ
ਹੇ ਮੇਰੀ ਮਾਂ! (ਭਾਵੇਂ ਸਿਰਫ਼) ਇਕ ਪਰਮਾਤਮਾ ਹੀ ਸਭ ਥਾਈਂ ਮੌਜੂਦ ਹੈ,
The One Lord is permeating and pervading all places.
एको हरि रविआ स्रब थाइ ॥
LINE 26
ਗੁਰਸਬਦੀਮਿਲੀਐਮੇਰੀਮਾਇ॥੧॥ਰਹਾਉ
(ਫਿਰ ਭੀ) ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਉਸ ਨੂੰ) ਮਿਲਿਆ ਜਾ ਸਕਦਾ ਹੈ ॥੧॥ ਰਹਾਉ ॥
Through the Word of the Guru's Shabad, we merge with Him, O my mother. ||1||Pause||
गुर सबदी मिलीऐ मेरी माइ ॥१॥ रहाउ ॥
LINE 27
ਘਟਿਘਟਿਅੰਤਰਿਏਕੋਹਰਿਸੋਇ
ਹੇ ਮਾਂ! ਉਹ ਇਕ ਪਰਮਾਤਮਾ ਹੀ ਹਰੇਕ ਸਰੀਰ ਦੇ ਅੰਦਰ ਵਿਆਪਕ ਹੈ।
The One Lord is deep within each and every heart.
घटि घटि अंतरि एको हरि सोइ ॥
LINE 28
ਗੁਰਿਮਿਲਿਐਇਕੁਪ੍ਰਗਟੁਹੋਇ॥੨॥
ਜੇ (ਜੀਵ ਨੂੰ) ਗੁਰੂ ਮਿਲ ਪਏ, ਤਾਂ ਉਹ ਪਰਮਾਤਮਾ ਪਰਤੱਖ ਦਿੱਸ ਪੈਂਦਾ ਹੈ ॥੨॥
Meeting with the Guru, the One Lord becomes manifest, radiating forth. ||2||
गुरि मिलिऐ इकु प्रगटु होइ ॥२॥
LINE 29
ਏਕੋਏਕੁਰਹਿਆਭਰਪੂਰਿ
ਹੇ ਮਾਂ! ਇਕ ਪਰਮਾਤਮਾ ਹੀ ਹਰ ਥਾਂ ਜ਼ੱਰੇ ਜ਼ੱਰੇ ਵਿਚ ਵੱਸ ਰਿਹਾ ਹੈ।
The One and Only Lord is present and prevailing everywhere.
एको एकु रहिआ भरपूरि ॥
LINE 30
ਸਾਕਤਨਰਲੋਭੀਜਾਣਹਿਦੂਰਿ॥੩॥
ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਾਇਆ ਦੇ ਲਾਲਚੀ ਮਨੁੱਖ ਸਮਝਦੇ ਹਨ ਕਿ ਉਹ ਕਿਤੇ ਦੂਰ ਵੱਸਦਾ ਹੈ ॥੩॥
The greedy, faithless cynic thinks that God is far away. ||3||
साकत नर लोभी जाणहि दूरि ॥३॥
LINE 31
ਏਕੋਏਕੁਵਰਤੈਹਰਿਲੋਇ
ਇਕ ਪਰਮਾਤਮਾ ਹੀ ਸਾਰੇ ਜਗਤ ਵਿਚ ਵਰਤ ਰਿਹਾ ਹੈ।
The One and Only Lord permeates and pervades the world.
एको एकु वरतै हरि लोइ ॥
LINE 32
ਨਾਨਕਹਰਿਏਕੋੁਕਰੇਸੁਹੋਇ॥੪॥੧॥
ਹੇ ਨਾਨਕ! ਉਹ ਸਰਬ-ਵਿਆਪਕ ਪ੍ਰਭੂ ਹੀ ਜੋ ਕੁਝ ਕਰਦਾ ਹੈ ਉਹ ਹੁੰਦਾ ਹੈ ॥੪॥੧॥
O Nanak, whatever the One Lord does comes to pass. ||4||1||
नानक हरि एकुो करे सु होइ ॥४॥१॥
LINE 33
ਬਸੰਤੁਮਹਲਾ
Basant, Fourth Mahalaa:
बसंतु महला ४ ॥
LINE 34
ਰੈਣਿਦਿਨਸੁਦੁਇਸਦੇਪਏ
ਹੇ ਮੇਰੇ ਮਨ! ਰਾਤ ਅਤੇ ਦਿਨ ਦੋਵੇਂ ਮੌਤ ਦਾ ਸੱਦਾ ਦੇ ਰਹੇ ਹਨ (ਕਿ ਉਮਰ ਬੀਤ ਰਹੀ ਹੈ, ਤੇ, ਮੌਤ ਨੇੜੇ ਆ ਰਹੀ ਹੈ)।
Day and night, the two calls are sent out.
रैणि दिनसु दुइ सदे पए ॥
LINE 35
ਮਨਹਰਿਸਿਮਰਹੁਅੰਤਿਸਦਾਰਖਿਲਏ॥੧॥
ਹੇ ਮਨ! ਪਰਮਾਤਮਾ ਦਾ ਨਾਮ ਸਿਮਰਿਆ ਕਰ, ਹਰਿ-ਨਾਮ ਹੀ ਅੰਤ ਵੇਲੇ ਸਦਾ ਰੱਖਿਆ ਕਰਦਾ ਹੈ ॥੧॥
O mortal, meditate in remembrance on the Lord, who protects you forever, and saves you in the end. ||1||
मन हरि सिमरहु अंति सदा रखि लए ॥१॥
LINE 36
ਹਰਿਹਰਿਚੇਤਿਸਦਾਮਨਮੇਰੇ
ਹੇ ਮੇਰੇ ਮਨ! ਸਦਾ ਪਰਮਾਤਮਾ ਨੂੰ ਯਾਦ ਕਰਿਆ ਕਰ, ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦੇ ਗੁਣ ਗਾਇਆ ਕਰ।
Concentrate forever on the Lord, Har, Har, O my mind.
हरि हरि चेति सदा मन मेरे ॥
LINE 37
ਸਭੁਆਲਸੁਦੂਖਭੰਜਿਪ੍ਰਭੁਪਾਇਆਗੁਰਮਤਿਗਾਵਹੁਗੁਣਪ੍ਰਭਕੇਰੇ॥੧॥ਰਹਾਉ
(ਜਿਸ ਮਨੁੱਖ ਨੇ ਇਹ ਉੱਦਮ ਕੀਤਾ, ਉਸ ਨੇ) ਸਾਰਾ ਆਲਸ ਦੂਰ ਕਰ ਕੇ ਆਪਣੇ ਸਾਰੇ ਦੁੱਖ ਨਾਸ ਕਰ ਕੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ॥੧॥ ਰਹਾਉ ॥
God the Destroyer of all depression and suffering is found, through the Guru's Teachings, singing the Glorious Praises of God. ||1||Pause||
सभु आलसु दूख भंजि प्रभु पाइआ गुरमति गावहु गुण प्रभ केरे ॥१॥ रहाउ ॥
LINE 38
ਮਨਮੁਖਫਿਰਿਫਿਰਿਹਉਮੈਮੁਏ
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮੁੜ ਮੁੜ ਹਉਮੈ ਦੇ ਕਾਰਨ ਆਤਮਕ ਮੌਤ ਸਹੇੜਦੇ ਰਹਿੰਦੇ ਹਨ।
The self-willed manmukhs die of their egotism, over and over again.
मनमुख फिरि फिरि हउमै मुए ॥
ਅੰਗ 1177 Santhya practice
0:00 / 0:00