ਪੰਡਿਤਮੁਲਾਂਛਾਡੇਦੋਊ॥੧॥ਰਹਾਉ॥
(ਜਿਉਂ ਜਿਉਂ ਮੈਂ ਨਾਮ ਸਿਮਰਨ ਦੀ ਤਾਣੀ ਉਣ ਰਿਹਾ ਹਾਂ) ਮੈਂ ਪੰਡਿਤ ਅਤੇ ਮੁੱਲਾਂ ਦੋਵੇਂ ਹੀ ਛੱਡ ਦਿੱਤੇ ਹਨ ॥੧॥ ਰਹਾਉ ॥
I have abandoned both the Pandits, the Hindu religious scholars, and the Mullahs, the Muslim priests. ||1||Pause||
पंडित मुलां छाडे दोऊ ॥१॥ रहाउ ॥
ਬੁਨਿਬੁਨਿਆਪਆਪੁਪਹਿਰਾਵਉ॥
(ਪ੍ਰਭੂ-ਚਰਨਾਂ ਵਿਚ ਟਿਕੀ ਸੁਰਤ ਦੀ ਤਾਣੀ) ਉਣ ਉਣ ਕੇ ਮੈਂ ਆਪਣੇ ਆਪ ਨੂੰ ਪਹਿਨਾ ਰਿਹਾ ਹਾਂ।
I weave and weave, and wear what I weave.
बुनि बुनि आप आपु पहिरावउ ॥
ਜਹਨਹੀਆਪੁਤਹਾਹੋਇਗਾਵਉ॥੨॥
ਮੈਂ ਉੱਥੇ ਪਹੁੰਚ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਰਿਹਾ ਹਾਂ ਜਿੱਥੇ ਆਪਾ-ਭਾਵ ਨਹੀਂ ਹੈ ॥੨॥
Where egotism does not exist, there I sing God's Praises. ||2||
जह नही आपु तहा होइ गावउ ॥२॥
ਪੰਡਿਤਮੁਲਾਂਜੋਲਿਖਿਦੀਆ॥
(ਕਰਮ-ਕਾਂਡ ਤੇ ਸ਼ਰਹ ਬਾਰੇ) ਪੰਡਿਤਾਂ ਅਤੇ ਮੌਲਵੀਆਂ ਨੇ ਜੋ ਕੁਝ ਲਿਖਿਆ ਹੈ,
Whatever the Pandits and Mullahs have written,
पंडित मुलां जो लिखि दीआ ॥
ਛਾਡਿਚਲੇਹਮਕਛੂਨਲੀਆ॥੩॥
ਮੈਨੂੰ ਕਿਸੇ ਦੀ ਭੀ ਲੋੜ ਨਹੀਂ ਰਹੀ, ਮੈਂ ਇਹ ਸਭ ਕੁਝ ਛੱਡ ਦਿੱਤਾ ਹੈ ॥੩॥
I reject; I do not accept any of it. ||3||
छाडि चले हम कछू न लीआ ॥३॥
ਰਿਦੈਇਖਲਾਸੁਨਿਰਖਿਲੇਮੀਰਾ॥
ਜੇ ਹਿਰਦੇ ਵਿਚ ਪ੍ਰੇਮ ਹੋਵੇ, ਤਾਂ ਹੀ ਪ੍ਰਭੂ ਦਾ ਦੀਦਾਰ ਹੋ ਸਕਦਾ ਹੈ (ਕਰਮ-ਕਾਂਡ ਅਤੇ ਸ਼ਰਹ ਸਹਾਇਤਾ ਨਹੀਂ ਕਰਦੇ)।
My heart is pure, and so I have seen the Lord within.
रिदै इखलासु निरखि ले मीरा ॥
ਆਪੁਖੋਜਿਖੋਜਿਮਿਲੇਕਬੀਰਾ॥੪॥੭॥
ਹੇ ਕਬੀਰ! ਜੋ ਭੀ ਪ੍ਰਭੂ ਨੂੰ ਮਿਲੇ ਹਨ ਆਪਾ ਖੋਜ ਖੋਜ ਕੇ ਹੀ ਮਿਲੇ ਹਨ (ਕਰਮ-ਕਾਂਡ ਅਤੇ ਸ਼ਰਹ ਦੀ ਮਦਦ ਨਾਲ ਨਹੀਂ ਮਿਲੇ) ॥੪॥੭॥
Searching, searching within the self, Kabeer has met the Lord. ||4||7||
आपु खोजि खोजि मिले कबीरा ॥४॥७॥
ਨਿਰਧਨਆਦਰੁਕੋਈਨਦੇਇ॥
ਕੋਈ (ਧਨੀ) ਮਨੁੱਖ ਕਿਸੇ ਕੰਗਾਲ ਮਨੁੱਖ ਦਾ ਸਤਿਕਾਰ ਨਹੀਂ ਕਰਦਾ।
No one respects the poor man.
निरधन आदरु कोई न देइ ॥
ਲਾਖਜਤਨਕਰੈਓਹੁਚਿਤਿਨਧਰੇਇ॥੧॥ਰਹਾਉ॥
ਕੰਗਾਲ ਮਨੁੱਖ ਭਾਵੇਂ ਲੱਖਾਂ ਜਤਨ (ਧਨੀ ਨੂੰ ਖ਼ੁਸ਼ ਕਰਨ ਦੇ) ਕਰੇ, ਉਹ ਧਨੀ ਮਨੁੱਖ (ਉਸ ਦੇ ਜਤਨਾਂ ਦੀ) ਪਰਵਾਹ ਨਹੀਂ ਰੱਖਦਾ ॥੧॥ ਰਹਾਉ ॥
He may make thousands of efforts, but no one pays any attention to him. ||1||Pause||
लाख जतन करै ओहु चिति न धरेइ ॥१॥ रहाउ ॥
ਜਉਨਿਰਧਨੁਸਰਧਨਕੈਜਾਇ॥
ਜੇ ਕਦੇ ਕੋਈ ਗ਼ਰੀਬ ਬੰਦਾ ਕਿਸੇ ਧਨਵਾਨ ਦੇ ਘਰ ਚਲਾ ਜਾਏ,
When the poor man goes to the rich man,
जउ निरधनु सरधन कै जाइ ॥
ਆਗੇਬੈਠਾਪੀਠਿਫਿਰਾਇ॥੧॥
ਅੱਗੋਂ ਉਹ ਧਨੀ ਬੈਠਾ (ਉਸ ਗ਼ਰੀਬ ਵਲੋਂ) ਪਿੱਠ ਮੋੜ ਲੈਂਦਾ ਹੈ ॥੧॥
and sits right in front of him, the rich man turns his back on him. ||1||
आगे बैठा पीठि फिराइ ॥१॥
ਜਉਸਰਧਨੁਨਿਰਧਨਕੈਜਾਇ॥
ਪਰ ਜੇ ਧਨੀ ਮਨੁੱਖ ਗ਼ਰੀਬ ਦੇ ਘਰ ਜਾਏ,
But when the rich man goes to the poor man,
जउ सरधनु निरधन कै जाइ ॥
ਦੀਆਆਦਰੁਲੀਆਬੁਲਾਇ॥੨॥
ਉਹ ਆਦਰ ਦੇਂਦਾ ਹੈ, ਜੀ-ਆਇਆਂ ਆਖਦਾ ਹੈ ॥੨॥
the poor man welcomes him with respect. ||2||
दीआ आदरु लीआ बुलाइ ॥२॥
ਨਿਰਧਨੁਸਰਧਨੁਦੋਨਉਭਾਈ॥
ਉਂਞ ਕੰਗਾਲ ਤੇ ਧਨੀ ਦੋਵੇਂ ਭਰਾ ਹੀ ਹਨ (ਧਨੀ ਨੂੰ ਇਤਨਾ ਮਾਣ ਨਹੀਂ ਕਰਨਾ ਚਾਹੀਦਾ)।
The poor man and the rich man are both brothers.
निरधनु सरधनु दोनउ भाई ॥
ਪ੍ਰਭਕੀਕਲਾਨਮੇਟੀਜਾਈ॥੩॥
ਪ੍ਰਭੂ ਦੀ ਇਹ ਰਜ਼ਾ (ਜਿਸ ਕਰਕੇ ਕੋਈ ਗ਼ਰੀਬ ਰਹਿ ਗਿਆ ਤੇ ਕੋਈ ਧਨੀ ਬਣ ਗਿਆ) ਮਿਟਾਈ ਨਹੀਂ ਜਾ ਸਕਦੀ ॥੩॥
God's pre-ordained plan cannot be erased. ||3||
प्रभ की कला न मेटी जाई ॥३॥
ਕਹਿਕਬੀਰਨਿਰਧਨੁਹੈਸੋਈ॥
ਕਬੀਰ ਆਖਦਾ ਹੈ ਕਿ (ਅਸਲ ਵਿਚ) ਉਹ ਮਨੁੱਖ ਹੀ ਕੰਗਾਲ ਹੈ,
Says Kabeer, he alone is poor,
कहि कबीर निरधनु है सोई ॥
ਜਾਕੇਹਿਰਦੈਨਾਮੁਨਹੋਈ॥੪॥੮॥
ਜਿਸ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਨਹੀਂ ਹੈ (ਕਿਉਂਕਿ ਧਨ ਇੱਥੇ ਹੀ ਰਹਿ ਜਾਂਦਾ ਹੈ, ਤੇ ਨਾਮ-ਧਨ ਨੇ ਨਾਲ ਨਿਭਣਾ ਹੈ; ਦੂਜੇ, ਕਿਤਨਾ ਹੀ ਧਨ ਮਨੁੱਖ ਇਕੱਠਾ ਕਰੀ ਜਾਏ, ਕਦੇ ਰੱਜਦਾ ਨਹੀਂ, ਮਨ ਭੁੱਖਾ ਕੰਗਾਲ ਹੀ ਰਹਿੰਦਾ ਹੈ) ॥੪॥੮॥
who does not have the Naam, the Name of the Lord, in his heart. ||4||8||
जा के हिरदै नामु न होई ॥४॥८॥
ਗੁਰਸੇਵਾਤੇਭਗਤਿਕਮਾਈ॥
ਜੇ ਤੂੰ ਗੁਰੂ ਦੀ ਸੇਵਾ ਦੀ ਰਾਹੀਂ ਬੰਦਗੀ ਦੀ ਕਮਾਈ ਕਰੇਂ,
Serving the Guru, devotional worship is practiced.
गुर सेवा ते भगति कमाई ॥
ਤਬਇਹਮਾਨਸਦੇਹੀਪਾਈ॥
ਤਾਂ ਹੀ ਇਹ ਮਨੁੱਖਾ-ਸਰੀਰ ਮਿਲਿਆ ਸਮਝ।
Then, this human body is obtained.
तब इह मानस देही पाई ॥
ਇਸਦੇਹੀਕਉਸਿਮਰਹਿਦੇਵ॥
ਇਸ ਸਰੀਰ ਦੀ ਖ਼ਾਤਰ ਦੇਵਤੇ ਭੀ ਤਾਂਘਦੇ ਹਨ।
Even the gods long for this human body.
इस देही कउ सिमरहि देव ॥
ਸੋਦੇਹੀਭਜੁਹਰਿਕੀਸੇਵ॥੧॥
ਤੈਨੂੰ ਇਹ ਸਰੀਰ (ਮਿਲਿਆ ਹੈ, ਇਸ ਰਾਹੀਂ) ਨਾਮ ਸਿਮਰ, ਹਰੀ ਦਾ ਭਜਨ ਕਰ ॥੧॥
So vibrate that human body, and think of serving the Lord. ||1||
सो देही भजु हरि की सेव ॥१॥
ਭਜਹੁਗੋੁਬਿੰਦਭੂਲਿਮਤਜਾਹੁ॥
ਗੋਬਿੰਦ ਨੂੰ ਸਿਮਰੋ, ਇਹ ਗੱਲ ਭੁਲਾ ਨਾਹ ਦੇਣੀ।
Vibrate, and meditate on the Lord of the Universe, and never forget Him.
भजहु गुोबिंद भूलि मत जाहु ॥
ਮਾਨਸਜਨਮਕਾਏਹੀਲਾਹੁ॥੧॥ਰਹਾਉ॥
ਇਹ ਸਿਮਰਨ ਹੀ ਮਨੁੱਖਾ-ਜਨਮ ਦੀ ਖੱਟੀ ਕਮਾਈ ਹੈ ॥੧॥ ਰਹਾਉ ॥
This is the blessed opportunity of this human incarnation. ||1||Pause||
मानस जनम का एही लाहु ॥१॥ रहाउ ॥
ਜਬਲਗੁਜਰਾਰੋਗੁਨਹੀਆਇਆ॥
ਜਦੋਂ ਤਕ ਬੁਢੇਪਾ-ਰੂਪ ਰੋਗ ਨਹੀਂ ਆ ਗਿਆ,
As long as the disease of old age has not come to the body,
जब लगु जरा रोगु नही आइआ ॥
ਜਬਲਗੁਕਾਲਿਗ੍ਰਸੀਨਹੀਕਾਇਆ॥
ਜਦ ਤਕ ਤੇਰੇ ਸਰੀਰ ਨੂੰ ਮੌਤ ਨੇ ਨਹੀਂ ਆ ਪਕੜਿਆ,
and as long as death has not come and seized the body,
जब लगु कालि ग्रसी नही काइआ ॥
ਜਬਲਗੁਬਿਕਲਭਈਨਹੀਬਾਨੀ॥
ਜਦ ਤਕ ਤੇਰੀ ਜ਼ਬਾਨ ਥਿੜਕਣ ਨਹੀਂ ਲੱਗ ਪੈਂਦੀ,
and as long as your voice has not lost its power,
जब लगु बिकल भई नही बानी ॥
ਭਜਿਲੇਹਿਰੇਮਨਸਾਰਿਗਪਾਨੀ॥੨॥
(ਉਸ ਤੋਂ ਪਹਿਲਾਂ ਪਹਿਲਾਂ ਹੀ) ਹੇ ਮੇਰੇ ਮਨ! ਪਰਮਾਤਮਾ ਦਾ ਭਜਨ ਕਰ ਲੈ ॥੨॥
O mortal being, vibrate and meditate on the Lord of the World. ||2||
भजि लेहि रे मन सारिगपानी ॥२॥
ਅਬਨਭਜਸਿਭਜਸਿਕਬਭਾਈ॥
ਹੇ ਭਾਈ! ਜੇ ਤੂੰ ਐਸ ਵੇਲੇ ਭਜਨ ਨਹੀਂ ਕਰਦਾ, ਤਾਂ ਫਿਰ ਕਦੋਂ ਕਰੇਂਗਾ?
If you do not vibrate and meditate on Him now, when will you, O Sibling of Destiny?
अब न भजसि भजसि कब भाई ॥
ਆਵੈਅੰਤੁਨਭਜਿਆਜਾਈ॥
ਜਦੋਂ ਮੌਤ (ਸਿਰ ਤੇ) ਆ ਅੱਪੜੀ ਉਸ ਵੇਲੇ ਤਾਂ ਭਜਨ ਨਹੀਂ ਹੋ ਸਕੇਗਾ।
When the end comes, you will not be able to vibrate and meditate on Him.
आवै अंतु न भजिआ जाई ॥
ਜੋਕਿਛੁਕਰਹਿਸੋਈਅਬਸਾਰੁ॥
ਜੋ ਕੁਝ (ਭਜਨ ਸਿਮਰਨ) ਤੂੰ ਕਰਨਾ ਚਾਹੁੰਦਾ ਹੈਂ, ਹੁਣੇ ਹੀ ਕਰ ਲੈ,
Whatever you have to do - now is the best time to do it.
जो किछु करहि सोई अब सारु ॥
ਫਿਰਿਪਛੁਤਾਹੁਨਪਾਵਹੁਪਾਰੁ॥੩॥
(ਜੇ ਸਮਾ ਲੰਘ ਗਿਆ) ਤਾਂ ਮੁੜ ਅਫ਼ਸੋਸ ਹੀ ਕਰੇਂਗਾ, ਤੇ ਇਸ ਪਛਤਾਵੇ ਵਿਚੋਂ ਖ਼ਲਾਸੀ ਨਹੀਂ ਹੋਵੇਗੀ ॥੩॥
Otherwise, you shall regret and repent afterwards, and you shall not be carried across to the other side. ||3||
फिरि पछुताहु न पावहु पारु ॥३॥
ਸੋਸੇਵਕੁਜੋਲਾਇਆਸੇਵ॥
(ਪਰ ਜੀਵ ਦੇ ਕੀਹ ਵੱਸ?) ਜਿਸ ਮਨੁੱਖ ਨੂੰ ਪ੍ਰਭੂ ਆਪ ਹੀ ਬੰਦਗੀ ਵਿਚ ਜੋੜਦਾ ਹੈ, ਉਹੀ ਉਸ ਦਾ ਸੇਵਕ ਬਣਦਾ ਹੈ,
He alone is a servant, whom the Lord enjoins to His service.
सो सेवकु जो लाइआ सेव ॥
ਤਿਨਹੀਪਾਏਨਿਰੰਜਨਦੇਵ॥
ਉਸੇ ਨੂੰ ਪ੍ਰਭੂ ਮਿਲਦਾ ਹੈ,
He alone attains the Immaculate Divine Lord.
तिन ही पाए निरंजन देव ॥
ਗੁਰਮਿਲਿਤਾਕੇਖੁਲੑੇਕਪਾਟ॥
ਸਤਿਗੁਰੂ ਨੂੰ ਮਿਲ ਕੇ ਉਸੇ ਦੇ ਮਨ ਦੇ ਕਵਾੜ ਖੁਲ੍ਹਦੇ ਹਨ,
Meeting with the Guru, his doors are opened wide,
गुर मिलि ता के खुले कपाट ॥
ਬਹੁਰਿਨਆਵੈਜੋਨੀਬਾਟ॥੪॥
ਤੇ ਉਹ ਮੁੜ ਜਨਮ (ਮਰਨ) ਦੇ ਗੇੜ ਵਿਚ ਨਹੀਂ ਆਉਂਦਾ ॥੪॥
and he does not have to journey again on the path of reincarnation. ||4||
बहुरि न आवै जोनी बाट ॥४॥
ਇਹੀਤੇਰਾਅਉਸਰੁਇਹਤੇਰੀਬਾਰ॥
(ਪ੍ਰਭੂ ਨੂੰ ਮਿਲਣ ਦਾ) ਇਹ ਮਨੁੱਖਾ-ਜਨਮ ਹੀ ਮੌਕਾ ਹੈ, ਇਹੀ ਵਾਰੀ ਹੈ (ਇੱਥੋਂ ਖੁੰਝ ਕੇ ਸਮਾ ਨਹੀਂ ਮਿਲਣਾ)।
This is your chance, and this is your time.
इही तेरा अउसरु इह तेरी बार ॥
ਘਟਭੀਤਰਿਤੂਦੇਖੁਬਿਚਾਰਿ॥
ਤੂੰ ਆਪਣੇ ਹਿਰਦੇ ਵਿਚ ਵਿਚਾਰ ਕੇ ਵੇਖ ਲੈ।
Look deep into your own heart, and reflect on this.
घट भीतरि तू देखु बिचारि ॥
ਕਹਤਕਬੀਰੁਜੀਤਿਕੈਹਾਰਿ॥
ਕਬੀਰ ਆਖਦਾ ਹੈ ਕਿ (ਤੇਰੀ ਮਰਜ਼ੀ ਹੈ ਇਹ ਮਨੁੱਖਾ-ਜਨਮ ਦੀ ਬਾਜ਼ੀ) ਜਿੱਤ ਕੇ ਜਾਹ ਚਾਹੇ ਹਾਰ ਕੇ ਜਾਹ।
Says Kabeer, you can win or lose.
कहत कबीरु जीति कै हारि ॥
ਬਹੁਬਿਧਿਕਹਿਓਪੁਕਾਰਿਪੁਕਾਰਿ॥੫॥੧॥੯॥
ਮੈਂ ਤੈਨੂੰ ਕਈ ਤਰੀਕਿਆਂ ਨਾਲ ਕੂਕ ਕੂਕ ਕੇ ਦੱਸ ਰਿਹਾ ਹਾਂ ॥੫॥੧॥੯॥
In so many ways, I have proclaimed this out loud. ||5||1||9||
बहु बिधि कहिओ पुकारि पुकारि ॥५॥१॥९॥
ਸਿਵਕੀਪੁਰੀਬਸੈਬੁਧਿਸਾਰੁ॥
(ਇਸ ਨਾਮ ਦੀ ਬਰਕਤਿ ਨਾਲ) ਮੇਰੀ ਮੱਤ ਸ੍ਰੇਸ਼ਟ (ਬਣ ਕੇ) ਕੱਲਿਆਣ-ਸਰੂਪ ਪ੍ਰਭੂ ਦੇ ਦੇਸ ਵਿਚ ਵੱਸਣ ਲੱਗ ਪਈ ਹੈ।
In the City of God, sublime understanding prevails.
सिव की पुरी बसै बुधि सारु ॥
ਤਹਤੁਮੑਮਿਲਿਕੈਕਰਹੁਬਿਚਾਰੁ॥
(ਹੇ ਜੋਗੀ!) ਤੁਸੀਂ ਭੀ ਉਸ ਦੇਸ ਵਿਚ ਅੱਪੜ ਕੇ ਪ੍ਰਭੂ ਦੇ ਨਾਮ ਦੀ ਹੀ ਵਿਚਾਰ ਕਰੋ,
There, you shall meet with the Lord, and reflect on Him.
तह तुम मिलि कै करहु बिचारु ॥
ਈਤਊਤਕੀਸੋਝੀਪਰੈ॥
(ਜੋ ਮਨੁੱਖ ਉਸ ਦੇਸ ਵਿਚ ਅੱਪੜਦਾ ਹੈ, ਭਾਵ, ਜੋ ਮਨੁੱਖ ਪ੍ਰਭੂ-ਚਰਨਾਂ ਵਿਚ ਜੁੜਿਆ ਰਹਿੰਦਾ ਹੈ ਉਸ ਨੂੰ) ਇਹ ਸਮਝ ਪੈ ਜਾਂਦੀ ਹੈ ਕਿ ਹੁਣ ਵਾਲਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ, ਤੇ ਇਸ ਦਾ ਅਸਰ ਅਗਲੇ ਜੀਵਨ ਉਤੇ ਕੀਹ ਪੈਂਦਾ ਹੈ;
Thus, you shall understand this world and the next.
ईत ऊत की सोझी परै ॥
ਕਉਨੁਕਰਮਮੇਰਾਕਰਿਕਰਿਮਰੈ॥੧॥
ਉਸ ਦੇਸ ਵਿਚ ਅੱਪੜਿਆ ਹੋਇਆ ਕੋਈ ਭੀ ਮਨੁੱਖ ਮਮਤਾ ਵਿਚ ਫਸਣ ਵਾਲੇ ਕੰਮ ਨਹੀਂ ਕਰਦਾ ॥੧॥
What is the use of claiming that you own everything, if you only die in the end? ||1||
कउनु करम मेरा करि करि मरै ॥१॥
ਨਿਜਪਦਊਪਰਿਲਾਗੋਧਿਆਨੁ॥
(ਹੇ ਜੋਗੀ!) ਮੇਰੀ ਸੁਰਤ ਉਸ (ਪ੍ਰਭੂ ਦੇ ਚਰਨ-ਰੂਪ) ਘਰ ਵਿਚ ਜੁੜੀ ਹੋਈ ਹੈ ਜੋ ਮੇਰਾ ਆਪਣਾ ਅਸਲੀ ਘਰ ਹੈ,
I focus my meditation on my inner self, deep within.
निज पद ऊपरि लागो धिआनु ॥
ਰਾਜਾਰਾਮਨਾਮੁਮੋਰਾਬ੍ਰਹਮਗਿਆਨੁ॥੧॥ਰਹਾਉ॥
ਪ੍ਰਕਾਸ਼-ਰੂਪ ਪ੍ਰਭੂ ਦਾ ਨਾਮ (ਹਿਰਦੇ ਵਿਚ ਵੱਸਣਾ) ਹੀ ਮੇਰੇ ਲਈ ਬ੍ਰਹਮ-ਗਿਆਨ ਹੈ ॥੧॥ ਰਹਾਉ ॥
The Name of the Sovereign Lord is my spiritual wisdom. ||1||Pause||
राजा राम नामु मोरा ब्रहम गिआनु ॥१॥ रहाउ ॥
ਮੂਲਦੁਆਰੈਬੰਧਿਆਬੰਧੁ॥
(ਹੇ ਜੋਗੀ! ਇਸ ਨਾਮ ਦੀ ਬਰਕਤਿ ਨਾਲ) ਮੈਂ ਜਗਤ-ਦੇ-ਮੂਲ-ਪ੍ਰਭੂ ਦੇ ਦਰ ਤੇ ਟਿਕ ਕੇ (ਮਾਇਆ ਦੇ ਹੜ੍ਹ ਅੱਗੇ) ਬੰਨ੍ਹ ਬੰਨ੍ਹ ਲਿਆ ਹੈ।
In the first chakra, the root chakra, I have grasped the reins and tied them.
मूल दुआरै बंधिआ बंधु ॥
ਰਵਿਊਪਰਿਗਹਿਰਾਖਿਆਚੰਦੁ॥
ਮੈਂ ਸ਼ਾਂਤ-ਸੁਭਾਉ ਨੂੰ ਗ੍ਰਹਿਣ ਕਰ ਕੇ ਇਸ ਨੂੰ ਤਮੋਗੁਣੀ ਸੁਭਾਉ ਦੇ ਉੱਤੇ ਟਿਕਾ ਦਿੱਤਾ ਹੈ।
I have firmly placed the moon above the sun.
रवि ऊपरि गहि राखिआ चंदु ॥
ਪਛਮਦੁਆਰੈਸੂਰਜੁਤਪੈ॥
ਜਿੱਥੇ (ਪਹਿਲਾਂ ਅਗਿਆਨਤਾ ਦਾ) ਹਨੇਰਾ ਹੀ ਹਨੇਰਾ ਸੀ, ਉਸ ਦੇ ਬੂਹੇ ਉੱਤੇ ਹੁਣ ਗਿਆਨ ਦਾ ਸੂਰਜ ਚਮਕ ਰਿਹਾ ਹੈ।
The sun blazes forth at the western gate.
पछम दुआरै सूरजु तपै ॥
ਮੇਰਡੰਡਸਿਰਊਪਰਿਬਸੈ॥੨॥
ਉਹ ਪ੍ਰਭੂ, ਜਿਸ ਦੇ ਹੁਕਮ ਵਿਚ ਸਾਰਾ ਜਗਤ ਹੈ, ਹੁਣ ਮੇਰੇ ਮਨ ਵਿਚ ਵੱਸ ਰਿਹਾ ਹੈ ॥੨॥
Through the central channel of the Shushmanaa, it rises up above my head. ||2||
मेर डंड सिर ऊपरि बसै ॥२॥
ਪਸਚਮਦੁਆਰੇਕੀਸਿਲਓੜ॥
(ਨਾਮ ਦੀ ਬਰਕਤਿ ਨਾਲ, ਹੇ ਜੋਗੀ!) ਮੈਨੂੰ ਉਸ ਸਿਲ ਦਾ ਅਖ਼ੀਰਲਾ ਸਿਰਾ (ਲੱਭ ਪਿਆ ਹੈ) ਜੋ ਅਗਿਆਨਤਾ ਦੇ ਹਨੇਰੇ ਥਾਂ ਦੇ ਬੂਹੇ (ਅੱਗੇ ਜੜੀ ਹੋਈ ਸੀ),
There is a stone at that western gate,
पसचम दुआरे की सिल ओड़ ॥
ਤਿਹਸਿਲਊਪਰਿਖਿੜਕੀਅਉਰ॥
ਕਿਉਂਕਿ ਇਸ ਸਿਲ ਦੇ ਉੱਤੇ ਮੈਨੂੰ (ਚਾਨਣ ਦੇਣ ਵਾਲੀ) ਇਕ ਹੋਰ ਤਾਕੀ ਲੱਭ ਪਈ ਹੈ,
and above that stone, is another window.
तिह सिल ऊपरि खिड़की अउर ॥
ਖਿੜਕੀਊਪਰਿਦਸਵਾਦੁਆਰੁ॥
ਇਸ ਤਾਕੀ ਦੇ ਉੱਤੇ ਹੀ ਹੈ ਉਹ ਦਸਵਾਂ ਦੁਆਰ (ਜਿੱਥੇ ਮੇਰਾ ਪ੍ਰਭੂ ਵੱਸਦਾ ਹੈ)।
Above that window is the Tenth Gate.
खिड़की ऊपरि दसवा दुआरु ॥
ਕਹਿਕਬੀਰਤਾਕਾਅੰਤੁਨਪਾਰੁ॥੩॥੨॥੧੦॥
ਕਬੀਰ ਆਖਦਾ ਹੈ ਕਿ ਹੁਣ ਐਸੀ ਦਸ਼ਾ ਬਣੀ ਪਈ ਹੈ ਜੋ ਮੁੱਕ ਨਹੀਂ ਸਕਦੀ ॥੩॥੨॥੧੦॥
Says Kabeer, it has no end or limitation. ||3||2||10||
कहि कबीर ता का अंतु न पारु ॥३॥२॥१०॥
ਸੋਮੁਲਾਂਜੋਮਨਸਿਉਲਰੈ॥
ਅਸਲ ਮੁੱਲਾਂ ਉਹ ਹੈ ਜੋ ਆਪਣੇ ਮਨ ਨਾਲ ਘੋਲ ਕਰਦਾ ਹੈ (ਭਾਵ, ਮਨ ਨੂੰ ਵੱਸ ਕਰਨ ਦੇ ਜਤਨ ਕਰਦਾ ਹੈ),
He alone is a Mullah, who struggles with his mind,
सो मुलां जो मन सिउ लरै ॥
ਗੁਰਉਪਦੇਸਿਕਾਲਸਿਉਜੁਰੈ॥
ਗੁਰੂ ਦੇ ਦੱਸੇ ਹੋਏ ਉਪਦੇਸ਼ ਉੱਤੇ ਤੁਰ ਕੇ ਮੌਤ (ਦੇ ਸਹਿਮ) ਨਾਲ ਟਾਕਰਾ ਕਰਦਾ ਹੈ,
and through the Guru's Teachings, fights with death.
गुर उपदेसि काल सिउ जुरै ॥
ਕਾਲਪੁਰਖਕਾਮਰਦੈਮਾਨੁ॥
ਜੋ ਜਮ-ਰਾਜ ਦਾ (ਇਹ) ਮਾਣ (ਕਿ ਸਾਰਾ ਜਗਤ ਉਸ ਤੋਂ ਥਰ-ਥਰ ਕੰਬਦਾ ਹੈ) ਨਾਸ ਕਰ ਦੇਂਦਾ ਹੈ।
He crushes the pride of the Messenger of Death.
काल पुरख का मरदै मानु ॥
ਤਿਸੁਮੁਲਾਕਉਸਦਾਸਲਾਮੁ॥੧॥
ਮੈਂ ਐਸੇ ਮੁੱਲਾਂ ਅੱਗੇ ਸਦਾ ਸਿਰ ਨਿਵਾਉਂਦਾ ਹਾਂ ॥੧॥
Unto that Mullah, I ever offer greetings of respect. ||1||
तिसु मुला कउ सदा सलामु ॥१॥