ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1108
ਅੰਗ 1108Preparing audio…
0:00 0:00
LINE 01
ਬਨਫੂਲੇਮੰਝਬਾਰਿਮੈਪਿਰੁਘਰਿਬਾਹੁੜੈ
(ਇਸ ਮਹੀਨੇ) ਖੁਲ੍ਹੀ ਜੂਹ ਵਿਚ ਬਨਸਪਤੀ ਨੂੰ ਫੁੱਲ ਲੱਗ ਪੈਂਦੇ ਹਨ। (ਮੇਰੇ ਹਿਰਦੇ ਦਾ ਕੌਲ-ਫੁੱਲ ਭੀ ਖਿੜ ਪਏ, ਜੇ) ਮੇਰਾ ਪਤੀ-ਪ੍ਰਭੂ ਹਿਰਦੇ-ਘਰ ਵਿਚ ਆ ਵੱਸੇ।
The forest is blossoming in front of my door; if only my Beloved would return to my home!
बन फूले मंझ बारि मै पिरु घरि बाहुड़ै ॥
LINE 02
ਪਿਰੁਘਰਿਨਹੀਆਵੈਧਨਕਿਉਸੁਖੁਪਾਵੈਬਿਰਹਿਬਿਰੋਧਤਨੁਛੀਜੈ
ਜਿਸ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਹਿਰਦੇ-ਘਰ ਵਿਚ ਨਾਹ ਆ ਵੱਸੇ, ਉਸ ਜੀਵ-ਇਸਤ੍ਰੀ ਨੂੰ ਆਤਮਕ ਆਨੰਦ ਨਹੀਂ ਆ ਸਕਦਾ, ਉਸ ਦਾ ਸਰੀਰ (ਪ੍ਰਭੂ ਤੋਂ) ਵਿਛੋੜੇ ਦੇ ਕਾਰਨ (ਕਾਮਾਦਿਕ ਵੈਰੀਆਂ ਦੇ) ਹੱਲਿਆਂ ਨਾਲ ਕਮਜ਼ੋਰ ਹੋ ਜਾਂਦਾ ਹੈ।
If her Husband Lord does not return home, how can the soul-bride find peace? Her body is wasting away with the sorrow of separation.
पिरु घरि नही आवै धन किउ सुखु पावै बिरहि बिरोध तनु छीजै ॥
LINE 03
ਕੋਕਿਲਅੰਬਿਸੁਹਾਵੀਬੋਲੈਕਿਉਦੁਖੁਅੰਕਿਸਹੀਜੈ
(ਚੇਤਰ ਦੇ ਮਹੀਨੇ) ਕੋਇਲ ਅੰਬ ਦੇ ਰੁੱਖ ਉਤੇ ਮਿੱਠੇ ਬੋਲ ਬੋਲਦੀ ਹੈ (ਵਿਜੋਗਣ ਨੂੰ ਇਹ ਬੋਲ ਮਿੱਠੇ ਨਹੀਂ ਲੱਗਦੇ, ਚੋਭਵੇਂ ਦੁਖਦਾਈ ਲੱਗਦੇ ਹਨ, ਤੇ ਵਿਛੋੜੇ ਦਾ) ਦੁੱਖ ਉਸ ਪਾਸੋਂ ਹਿਰਦੇ ਵਿਚ ਸਹਾਰਿਆ ਨਹੀਂ ਜਾਂਦਾ।
The beautiful song-bird sings, perched on the mango tree; but how can I endure the pain in the depths of my being?
कोकिल अंबि सुहावी बोलै किउ दुखु अंकि सहीजै ॥
LINE 04
ਭਵਰੁਭਵੰਤਾਫੂਲੀਡਾਲੀਕਿਉਜੀਵਾਮਰੁਮਾਏ
ਹੇ ਮਾਂ! ਮੇਰਾ ਮਨ-ਭੌਰਾ (ਅੰਦਰਲੇ ਖਿੜੇ ਹੋਏ ਹਿਰਦੇ-ਕਮਲ ਨੂੰ ਛੱਡ ਕੇ ਦੁਨੀਆ ਦੇ ਰੰਗ-ਤਮਾਸ਼ਿਆਂ ਦੇ) ਫੁੱਲਾਂ ਤੇ ਡਾਲੀਆਂ ਉਤੇ ਭਟਕਦਾ ਫਿਰਦਾ ਹੈ। ਇਹ ਆਤਮਕ ਜੀਵਨ ਨਹੀਂ ਹੈ, ਇਹ ਤਾਂ ਆਤਮਕ ਮੌਤ ਹੈ।
The bumble bee is buzzing around the flowering branches; but how can I survive? I am dying, O my mother!
भवरु भवंता फूली डाली किउ जीवा मरु माए ॥
LINE 05
ਨਾਨਕਚੇਤਿਸਹਜਿਸੁਖੁਪਾਵੈਜੇਹਰਿਵਰੁਘਰਿਧਨਪਾਏ॥੫॥
ਹੇ ਨਾਨਕ! ਚੇਤਰ ਦੇ ਮਹੀਨੇ ਵਿਚ (ਬਸੰਤ ਦੇ ਮੌਸਮ ਵਿਚ) ਜੀਵ-ਇਸਤ੍ਰੀ ਅਡੋਲ ਅਵਸਥਾ ਵਿਚ ਟਿਕ ਕੇ ਆਤਮਕ ਆਨੰਦ ਮਾਣਦੀ ਹੈ, ਜੇ ਜੀਵ-ਇਸਤ੍ਰੀ (ਆਪਣੇ ਹਿਰਦੇ-) ਘਰ ਵਿਚ ਪ੍ਰਭੂ-ਪਤੀ ਨੂੰ ਲੱਭ ਲਏ ॥੫॥
O Nanak, in Chayt, peace is easily obtained, if the soul-bride obtains the Lord as her Husband, within the home of her own heart. ||5||
नानक चेति सहजि सुखु पावै जे हरि वरु घरि धन पाए ॥५॥
LINE 06
ਵੈਸਾਖੁਭਲਾਸਾਖਾਵੇਸਕਰੇ
ਵੈਸਾਖ (ਦਾ ਮਹੀਨਾ ਕੇਹਾ) ਚੰਗਾ ਲੱਗਦਾ ਹੈ! (ਰੁੱਖਾਂ ਦੀਆਂ) ਲਗਰਾਂ (ਸੱਜ-ਵਿਆਹੀਆਂ ਮੁਟਿਆਰਾਂ ਵਾਂਗ ਕੂਲੇ ਕੂਲੇ ਪੱਤਰਾਂ ਦਾ) ਹਾਰ-ਸਿੰਗਾਰ ਕਰਦੀਆਂ ਹਨ।
Baisakhi is so pleasant; the branches blossom with new leaves.
वैसाखु भला साखा वेस करे ॥
LINE 07
ਧਨਦੇਖੈਹਰਿਦੁਆਰਿਆਵਹੁਦਇਆਕਰੇ
(ਇਹਨਾਂ ਲਗਰਾਂ ਦਾ ਹਾਰ-ਸਿੰਗਾਰ ਵੇਖ ਕੇ ਪਤੀ ਤੋਂ ਵਿਛੁੜੀ ਨਾਰ ਦੇ ਅੰਦਰ ਭੀ ਪਤੀ ਨੂੰ ਮਿਲਣ ਲਈ ਧ੍ਰੂਹ ਪੈਂਦੀ ਹੈ, ਤੇ ਉਹ ਆਪਣੇ ਘਰ ਦੇ ਬੂਹੇ ਵਿਚ ਖਲੋਤੀ ਰਾਹ ਤੱਕਦੀ ਹੈ। ਇਸੇ ਤਰ੍ਹਾਂ ਕੁਦਰਤਿ-ਰਾਣੀ ਦਾ ਸੋਹਜ-ਸਿੰਗਾਰ ਵੇਖ ਕੇ ਉਮਾਹ-ਭਰੀ) ਜੀਵ-ਇਸਤ੍ਰੀ ਆਪਣੇ (ਹਿਰਦੇ-) ਦਰ ਤੇ ਪ੍ਰਭੂ-ਪਤੀ ਦੀ ਉਡੀਕ ਕਰਦੀ ਹੈ (ਤੇ ਆਖਦੀ ਹੈ-ਹੇ ਪ੍ਰਭੂ-ਪਤੀ!) ਮਿਹਰ ਕਰ ਕੇ (ਮੇਰੇ ਹਿਰਦੇ-ਘਰ ਵਿਚ) ਆਓ।
The soul-bride yearns to see the Lord at her door. Come, O Lord, and take pity on me!
धन देखै हरि दुआरि आवहु दइआ करे ॥
LINE 08
ਘਰਿਆਉਪਿਆਰੇਦੁਤਰਤਾਰੇਤੁਧੁਬਿਨੁਅਢੁਮੋਲੋ
ਹੇ ਪਿਆਰੇ! (ਮੇਰੇ) ਘਰ ਵਿਚ ਆਓ, ਮੈਨੂੰ ਇਸ ਬਿਖਮ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਾ, ਤੈਥੋਂ ਬਿਨਾ ਮੇਰੀ ਕਦਰ ਅੱਧੀ ਕੌਡੀ ਜਿਤਨੀ ਭੀ ਨਹੀਂ ਹੈ।
Please come home, O my Beloved; carry me across the treacherous world-ocean. Without You, I am not worth even a shell.
घरि आउ पिआरे दुतर तारे तुधु बिनु अढु न मोलो ॥
LINE 09
ਕੀਮਤਿਕਉਣਕਰੇਤੁਧੁਭਾਵਾਂਦੇਖਿਦਿਖਾਵੈਢੋਲੋ
ਪਰ, ਹੇ ਮਿਤ੍ਰ-ਪ੍ਰਭੂ! ਜੇ ਗੁਰੂ ਤੇਰਾ ਦਰਸਨ ਕਰ ਕੇ ਮੈਨੂੰ ਭੀ ਦਰਸਨ ਕਰਾ ਦੇਵੇ, ਤੇ ਜੇ ਮੈਂ ਤੈਨੂੰ ਚੰਗੀ ਲੱਗ ਪਵਾਂ, ਤਾਂ ਕੌਣ ਮੇਰਾ ਮੁੱਲ ਪਾ ਸਕਦਾ ਹੈ?
Who can estimate my worth, if I am pleasing to You? I see You, and inspire others to see You, O my Love.
कीमति कउण करे तुधु भावां देखि दिखावै ढोलो ॥
LINE 10
ਦੂਰਿਜਾਨਾਅੰਤਰਿਮਾਨਾਹਰਿਕਾਮਹਲੁਪਛਾਨਾ
ਫਿਰ ਤੂੰ ਮੈਨੂੰ ਕਿਤੇ ਦੂਰ ਨਹੀਂ ਜਾਪੇਂਗਾ, ਮੈਨੂੰ ਯਕੀਨ ਹੋਵੇਗਾ ਕਿ ਤੂੰ ਮੇਰੇ ਅੰਦਰ ਵੱਸ ਰਿਹਾ ਹੈਂ, ਉਸ ਟਿਕਾਣੇ ਦੀ ਮੈਨੂੰ ਪਛਾਣ ਹੋ ਜਾਇਗੀ ਜਿਥੇ ਤੂੰ ਵੱਸਦਾ ਹੈਂ।
I know that You are not far away; I believe that You are deep within me, and I realize Your Presence.
दूरि न जाना अंतरि माना हरि का महलु पछाना ॥
LINE 11
ਨਾਨਕਵੈਸਾਖੀਂਪ੍ਰਭੁਪਾਵੈਸੁਰਤਿਸਬਦਿਮਨੁਮਾਨਾ॥੬॥
ਹੇ ਨਾਨਕ! ਵੈਸਾਖ ਵਿਚ (ਕੁਦਰਤਿ-ਰਾਣੀ ਦਾ ਸੋਹਜ-ਸਿੰਗਾਰ ਵੇਖ ਕੇ ਉਹ ਜੀਵ-ਇਸਤ੍ਰੀ) ਪ੍ਰਭੂ-ਪਤੀ (ਦਾ ਮਿਲਾਪ) ਹਾਸਲ ਕਰ ਲੈਂਦੀ ਹੈ ਜਿਸ ਦੀ ਸੁਰਤ ਗੁਰੂ ਦੇ ਸ਼ਬਦ ਵਿਚ ਜੁੜੀ ਰਹਿੰਦੀ ਹੈ, ਜਿਸ ਦਾ ਮਨ (ਸਿਫ਼ਤ-ਸਾਲਾਹ ਵਿਚ ਹੀ) ਗਿੱਝ ਜਾਂਦਾ ਹੈ ॥੬॥
O Nanak, finding God in Baisakhi, the consciousness is filled with the Word of the Shabad, and the mind comes to believe. ||6||
नानक वैसाखीं प्रभु पावै सुरति सबदि मनु माना ॥६॥
LINE 12
ਮਾਹੁਜੇਠੁਭਲਾਪ੍ਰੀਤਮੁਕਿਉਬਿਸਰੈ
ਜੇਠ ਮਹੀਨਾ (ਉਹਨਾਂ ਨੂੰ ਹੀ) ਚੰਗਾ ਲੱਗਦਾ ਹੈ ਜਿਨ੍ਹਾਂ ਨੂੰ ਪ੍ਰੀਤਮ-ਕਦੇ ਨਹੀਂ ਵਿੱਸਰਦਾ।
The month of Jayt'h is so sublime. How could I forget my Beloved?
माहु जेठु भला प्रीतमु किउ बिसरै ॥
LINE 13
ਥਲਤਾਪਹਿਸਰਭਾਰਸਾਧਨਬਿਨਉਕਰੈ
(ਜੇਠ ਵਿਚ ਲੋਆਂ ਪੈਣ ਨਾਲ) ਭੱਠ ਵਾਂਗ ਥਲ ਤਪਣ ਲੱਗ ਪੈਂਦੇ ਹਨ (ਇਸੇ ਤਰ੍ਹਾਂ ਕਾਮਾਦਿਕ ਵਿਕਾਰਾਂ ਦੀ ਅੱਗ ਨਾਲ ਸੰਸਾਰੀ ਜੀਵਾਂ ਦੇ ਹਿਰਦੇ ਤਪਦੇ ਹਨ, ਉਹਨਾਂ ਦੀ ਤਪਸ਼ ਅਨੁਭਵ ਕਰ ਕੇ) ਗੁਰਮੁਖਿ ਜੀਵ-ਇਸਤ੍ਰੀ (ਪ੍ਰਭੂ-ਚਰਨਾਂ ਵਿਚ) ਅਰਦਾਸ ਕਰਦੀ ਹੈ,
The earth burns like a furnace, and the soul-bride offers her prayer.
थल तापहि सर भार साधन बिनउ करै ॥
LINE 14
ਧਨਬਿਨਉਕਰੇਦੀਗੁਣਸਾਰੇਦੀਗੁਣਸਾਰੀਪ੍ਰਭਭਾਵਾ
ਉਸ ਪ੍ਰਭੂ ਦੇ ਗੁਣ (ਹਿਰਦੇ ਵਿਚ) ਸੰਭਾਲਦੀ ਹੈ, ਜੋ ਇਸ ਤਪਸ਼ ਤੋਂ ਨਿਰਾਲਾ ਆਪਣੇ ਸਦਾ-ਥਿਰ ਮਹਲ ਵਿਚ ਟਿਕਿਆ ਰਹਿੰਦਾ ਹੈ, ਉਸ ਅੱਗੇ ਜੀਵ-ਇਸਤ੍ਰੀ ਬੇਨਤੀ ਕਰਦੀ ਹੈ-ਹੇ ਪ੍ਰਭੂ! ਮੈਂ ਤੇਰੀ ਸਿਫ਼ਤ-ਸਾਲਾਹ ਕਰਦੀ ਹਾਂ, ਤਾ ਕਿ ਤੈਨੂੰ ਚੰਗੀ ਲੱਗ ਪਵਾਂ।
The bride offers her prayer, and sings His Glorious Praises; singing His Praises, she becomes pleasing to God.
धन बिनउ करेदी गुण सारेदी गुण सारी प्रभ भावा ॥
LINE 15
ਸਾਚੈਮਹਲਿਰਹੈਬੈਰਾਗੀਆਵਣਦੇਹਿਆਵਾ
ਸਦਾ ਥਿਰ ਰਹਿਣ ਵਾਲੇ ਮਹਿਲ ਵਿੱਚ ਰਹਿਣ ਵਾਲੇ ਹੇ ਮਾਇਆ ਤੋਂ ਨਿਰਲੇਪ ਪ੍ਰਭੂ! ਤੂੰ ਮੈਨੂੰ ਆਗਿਆ ਦੇਵੇਂ ਮੈਂ ਭੀ ਤੇਰੇ ਮਹਲ ਵਿਚ ਆ ਜਾਵਾਂ (ਤੇ ਬਾਹਰਲੀ ਤਪਸ਼ ਤੋਂ ਬਚ ਸਕਾਂ)।
The Unattached Lord dwells in His true mansion. If He allows me, then I will come to Him.
साचै महलि रहै बैरागी आवण देहि त आवा ॥
LINE 16
ਨਿਮਾਣੀਨਿਤਾਣੀਹਰਿਬਿਨੁਕਿਉਪਾਵੈਸੁਖਮਹਲੀ
ਜਿਤਨਾ ਚਿਰ ਜੀਵ-ਇਸਤ੍ਰੀ ਪ੍ਰਭੂ ਤੋਂ ਵੱਖ ਰਹਿ ਕੇ (ਵਿਕਾਰਾਂ ਦੀ ਤਪਸ਼ ਨਾਲ) ਨਿਢਾਲ ਤੇ ਕਮਜ਼ੋਰ ਹੈ, ਉਤਨਾ ਚਿਰ (ਤਪਸ਼ੋਂ ਬਚੇ ਹੋਏ ਪ੍ਰਭੂ ਦੇ) ਮਹਲ ਦਾ ਆਨੰਦ ਨਹੀਂ ਮਾਣ ਸਕਦੀ।
The bride is dishonored and powerless; how will she find peace without her Lord?
निमाणी निताणी हरि बिनु किउ पावै सुख महली ॥
LINE 17
ਨਾਨਕਜੇਠਿਜਾਣੈਤਿਸੁਜੈਸੀਕਰਮਿਮਿਲੈਗੁਣਗਹਿਲੀ॥੭॥
ਹੇ ਨਾਨਕ! ਜੇਠ (ਦੀ ਸਾੜਦੀ ਲੋ) ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਨੂੰ ਹਿਰਦੇ ਵਿਚ ਵਸਾ ਲੈਣ ਵਾਲੀ ਜੇਹੜੀ ਜੀਵ-ਇਸਤ੍ਰੀ ਪ੍ਰਭੂ ਨਾਲ ਜਾਣ-ਪਛਾਣ ਪਾ ਲੈਂਦੀ ਹੈ, ਉਹ ਉਸ (ਸ਼ਾਂਤ-ਚਿੱਤ ਪ੍ਰਭੂ) ਵਰਗੀ ਹੋ ਜਾਂਦੀ ਹੈ, ਉਸ ਦੀ ਮਿਹਰ ਨਾਲ ਉਸ ਵਿਚ ਇਕ-ਰੂਪ ਹੋ ਜਾਂਦੀ ਹੈ (ਤੇ ਵਿਕਾਰਾਂ ਦੀ ਤਪਸ਼-ਲੋ ਤੋਂ ਬਚੀ ਰਹਿੰਦੀ ਹੈ) ॥੭॥
O Nanak, in Jayt'h, she who knows her Lord becomes just like Him; grasping virtue, she meets with the Merciful Lord. ||7||
नानक जेठि जाणै तिसु जैसी करमि मिलै गुण गहिली ॥७॥
LINE 18
ਆਸਾੜੁਭਲਾਸੂਰਜੁਗਗਨਿਤਪੈ
(ਜਦੋਂ) ਹਾੜ ਮਹੀਨਾ ਚੰਗਾ ਜੋਬਨ ਵਿਚ ਹੁੰਦਾ ਹੈ, ਆਕਾਸ਼ ਵਿਚ ਸੂਰਜ ਤਪਦਾ ਹੈ।
The month of Aasaarh is good; the sun blazes in the sky.
आसाड़ु भला सूरजु गगनि तपै ॥
LINE 19
ਧਰਤੀਦੂਖਸਹੈਸੋਖੈਅਗਨਿਭਖੈ
(ਜਿਉਂ ਜਿਉਂ ਸੂਰਜ ਧਰਤੀ ਦੀ ਨਮੀ ਨੂੰ) ਸੁਕਾਂਦਾ ਹੈ, ਧਰਤੀ ਦੁੱਖ ਸਹਾਰਦੀ ਹੈ (ਧਰਤੀ ਦੇ ਜੀਅ-ਜੰਤ ਔਖੇ ਹੁੰਦੇ ਹਨ), ਧਰਤੀ ਅੱਗ (ਵਾਂਗ) ਭਖਦੀ ਹੈ।
The earth suffers in pain, parched and roasted in the fire.
धरती दूख सहै सोखै अगनि भखै ॥
LINE 20
ਅਗਨਿਰਸੁਸੋਖੈਮਰੀਐਧੋਖੈਭੀਸੋਕਿਰਤੁਹਾਰੇ
(ਸੂਰਜ) ਅੱਗ (ਵਾਂਗ) ਪਾਣੀ ਨੂੰ ਸੁਕਾਂਦਾ ਹੈ, (ਹਰੇਕ ਦੀ ਜਿੰਦ) ਕ੍ਰਾਹ ਕ੍ਰਾਹ ਕੇ ਦੁਖੀ ਹੁੰਦੀ ਹੈ, ਫਿਰ ਭੀ ਸੂਰਜ ਆਪਣਾ ਕਰਤੱਬ ਨਹੀਂ ਛੱਡਦਾ (ਕਰੀ ਜਾਂਦਾ ਹੈ)।
The fire dries up the moisture, and she dies in agony. But even then, the sun does not grow tired.
अगनि रसु सोखै मरीऐ धोखै भी सो किरतु न हारे ॥
LINE 21
ਰਥੁਫਿਰੈਛਾਇਆਧਨਤਾਕੈਟੀਡੁਲਵੈਮੰਝਿਬਾਰੇ
(ਸੂਰਜ ਦਾ) ਰਥ ਚੱਕਰ ਲਾਂਦਾ ਹੈ, ਕਮਜ਼ੋਰ ਜਿੰਦ ਕਿਤੇ ਛਾਂ ਦਾ ਆਸਰਾ ਲੈਂਦੀ ਹੈ, ਬੀਂਡਾ ਭੀ ਬਾਹਰ ਜੂਹ ਵਿਚ (ਰੁੱਖ ਦੀ ਛਾਵੇਂ) ਟੀਂ ਟੀਂ ਪਿਆ ਕਰਦਾ ਹੈ (ਹਰੇਕ ਜੀਵ ਤਪਸ਼ ਤੋਂ ਜਾਨ ਲੁਕਾਂਦਾ ਦਿੱਸਦਾ ਹੈ)।
His chariot moves on, and the soul-bride seeks shade; the crickets are chirping in the forest.
रथु फिरै छाइआ धन ताकै टीडु लवै मंझि बारे ॥
LINE 22
ਅਵਗਣਬਾਧਿਚਲੀਦੁਖੁਆਗੈਸੁਖੁਤਿਸੁਸਾਚੁਸਮਾਲੇ
(ਅਜੇਹੀ ਮਾਨਸਕ ਤਪਸ਼ ਦਾ) ਦੁੱਖ ਉਸ ਜੀਵ-ਇਸਤ੍ਰੀ ਦੇ ਸਾਹਮਣੇ (ਭਾਵ, ਜੀਵਨ-ਸਫ਼ਰ ਵਿਚ) ਮੌਜੂਦ ਰਹਿੰਦਾ ਹੈ, ਜੋ ਮੰਦੇ ਕਰਮਾਂ (ਦੀ ਪੰਡ ਸਿਰੇ ਉਤੇ) ਬੰਨ੍ਹ ਕੇ ਤੁਰਦੀ ਹੈ। ਆਤਮਕ ਆਨੰਦ ਸਿਰਫ਼ ਉਸ ਨੂੰ ਹੈ ਜੋ ਸਦਾ-ਥਿਰ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਟਿਕਾ ਰੱਖਦੀ ਹੈ।
She ties up her bundle of faults and demerits, and suffers in the world hereafter. But dwelling on the True Lord, she finds peace.
अवगण बाधि चली दुखु आगै सुखु तिसु साचु समाले ॥
LINE 23
ਨਾਨਕਜਿਸਨੋਇਹੁਮਨੁਦੀਆਮਰਣੁਜੀਵਣੁਪ੍ਰਭਨਾਲੇ॥੮॥
ਹੇ ਨਾਨਕ! ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ ਨੇ ਹਰੀ-ਨਾਮ ਸਿਮਰਨ ਵਾਲਾ ਮਨ ਦਿੱਤਾ ਹੈ, ਪ੍ਰਭੂ ਨਾਲ ਉਸ ਦਾ ਸਦੀਵੀ ਸਾਥ ਬਣ ਜਾਂਦਾ ਹੈ (ਉਸ ਨੂੰ ਹਾੜ ਦੀ ਕਹਰ ਦੀ ਤਪਸ਼ ਵਰਗਾ ਵਿਕਾਰਾਂ ਦਾ ਸੇਕ ਪੋਹ ਨਹੀਂ ਸਕਦਾ) ॥੮॥
O Nanak, I have given this mind to Him; death and life rest with God. ||8||
नानक जिस नो इहु मनु दीआ मरणु जीवणु प्रभ नाले ॥८॥
LINE 24
ਸਾਵਣਿਸਰਸਮਨਾਘਣਵਰਸਹਿਰੁਤਿਆਏ
(ਹਾੜ ਦੀ ਅੱਤ ਦਰਜੇ ਦੀ ਤਪਸ਼ ਵਿਚ ਘਾਹ ਆਦਿਕ ਸੁੱਕ ਜਾਂਦੇ ਹਨ। ਉਸ ਤਪਸ਼ ਦੇ ਪਿਛੋਂ ਸਾਵਨ ਮਹੀਨੇ ਵਿਚ ਘਟਾਂ ਚੜ੍ਹਦੀਆਂ ਹਨ। ਪਸ਼ੂ ਪੰਛੀ ਮਨੁੱਖ ਤਾਂ ਕਿਤੇ ਰਹੇ, ਸੁੱਕਾ ਹੋਇਆ ਘਾਹ ਭੀ ਹਰਾ ਹੋ ਜਾਂਦਾ ਹੈ। ਉਸ ਦੀ ਹਰਿਆਵਲ ਵੇਖ ਕੇ ਹਰੇਕ ਪ੍ਰਾਣੀ ਬੋਲ ਉਠਦਾ ਹੈ-) ਹੇ ਮੇਰੇ ਮਨ! ਸਾਵਣ ਮਹੀਨੇ ਵਿਚ (ਵਰਖਾ ਦੀ) ਰੁੱਤ ਆ ਗਈ ਹੈ, ਬੱਦਲ ਵਰ੍ਹ ਰਹੇ ਹਨ, ਹੁਣ ਤੂੰ ਭੀ ਹਰਾ ਹੋ (ਤੂੰ ਭੀ ਉਮਾਹ ਵਿਚ ਆ)।
In Saawan, be happy, O my mind. The rainy season has come, and the clouds have burst into showers.
सावणि सरस मना घण वरसहि रुति आए ॥
LINE 25
ਮੈਮਨਿਤਨਿਸਹੁਭਾਵੈਪਿਰਪਰਦੇਸਿਸਿਧਾਏ
(ਪਰਦੇਸ ਗਏ ਪਤੀ ਦੀ ਨਾਰ ਦਾ ਹਿਰਦਾ ਕਾਲੀਆਂ ਘਟਾਂ ਨੂੰ ਵੇਖ ਕੇ ਤੜਪ ਉਠਦਾ ਹੈ। ਉਮਾਹ ਪੈਦਾ ਕਰਨ ਵਾਲੇ ਇਹ ਸਾਮਾਨ ਵਿਛੋੜੇ ਵਿਚ ਉਸ ਨੂੰ ਦੁਖਦਾਈ ਪ੍ਰਤੀਤ ਹੁੰਦੇ ਹਨ। ਬਿਰਹੋਂ ਵਿਚ ਉਹ ਇਉਂ ਆਖਦੀ ਹੈ- ਹੇ ਮਾਂ! ਇਹ ਬੱਦਲ ਵੇਖ ਵੇਖ ਕੇ) ਮੈਨੂੰ ਆਪਣਾ ਪਤੀ ਮਨ ਵਿਚ ਰੋਮ ਰੋਮ ਵਿਚ ਪਿਆਰਾ ਲੱਗ ਰਿਹਾ ਹੈ, ਪਰ ਮੇਰੇ ਪਤੀ ਜੀ ਤਾਂ ਪਰਦੇਸ ਗਏ ਹੋਏ ਹਨ।
My mind and body are pleased by my Lord, but my Beloved has gone away.
मै मनि तनि सहु भावै पिर परदेसि सिधाए ॥
LINE 26
ਪਿਰੁਘਰਿਨਹੀਆਵੈਮਰੀਐਹਾਵੈਦਾਮਨਿਚਮਕਿਡਰਾਏ
(ਜਿਤਨਾ ਚਿਰ) ਪਤੀ ਘਰ ਵਿਚ ਨਹੀਂ ਆਉਂਦਾ, ਮੈਂ ਹਾਹੁਕਿਆਂ ਨਾਲ ਮਰ ਰਹੀ ਹਾਂ, ਬਿਜਲੀ ਚਮਕ ਕੇ (ਸਗੋਂ) ਮੈਨੂੰ ਡਰਾ ਨਹੀਂ ਹੈ।
My Beloved has not come home, and I am dying of the sorrow of separation. The lightning flashes, and I am scared.
पिरु घरि नही आवै मरीऐ हावै दामनि चमकि डराए ॥
LINE 27
ਸੇਜਇਕੇਲੀਖਰੀਦੁਹੇਲੀਮਰਣੁਭਇਆਦੁਖੁਮਾਏ
ਹੇ ਮਾਂ! (ਪਤੀ ਦੇ ਵਿਛੋੜੇ ਵਿਚ) ਮੇਰੀ ਸੱਖਣੀ ਸੇਜ ਮੈਨੂੰ ਬਹੁਤ ਦੁਖਦਾਈ ਹੋ ਰਹੀ ਹੈ, (ਪਤੀ ਤੋਂ ਵਿਛੋੜੇ ਦਾ) ਦੁੱਖ ਮੈਨੂੰ ਮੌਤ (ਬਰਾਬਰ) ਹੋ ਗਿਆ ਹੈ।
My bed is lonely, and I am suffering in agony. I am dying in pain, O my mother!
सेज इकेली खरी दुहेली मरणु भइआ दुखु माए ॥
LINE 28
ਹਰਿਬਿਨੁਨੀਦਭੂਖਕਹੁਕੈਸੀਕਾਪੜੁਤਨਿਸੁਖਾਵਏ
(ਜਿਸ ਜੀਵ-ਇਸਤ੍ਰੀ ਦੇ ਅੰਦਰ ਪ੍ਰਭੂ-ਪਤੀ ਦਾ ਪਿਆਰ ਹੈ, ਬਿਰਹਣੀ ਨਾਰ ਵਾਂਗ) ਉਸ ਨੂੰ ਪ੍ਰਭੂ ਦੇ ਮਿਲਾਪ ਤੋਂ ਬਿਨਾ ਨਾਹ ਨੀਂਦ, ਨਾਹ ਭੁੱਖ। ਉਸ ਨੂੰ ਤਾਂ ਕੱਪੜਾ ਭੀ ਸਰੀਰ ਉਤੇ ਨਹੀਂ ਸੁਖਾਂਦਾ (ਸਰੀਰਕ ਸੁਖਾਂ ਦੇ ਕੋਈ ਭੀ ਸਾਧਨ ਉਸ ਦੇ ਮਨ ਨੂੰ ਧ੍ਰੂਹ ਨਹੀਂ ਪਾ ਸਕਦੇ)।
Tell me - without the Lord, how can I sleep, or feel hungry? My clothes give no comfort to my body.
हरि बिनु नीद भूख कहु कैसी कापड़ु तनि न सुखावए ॥
LINE 29
ਨਾਨਕਸਾਸੋਹਾਗਣਿਕੰਤੀਪਿਰਕੈਅੰਕਿਸਮਾਵਏ॥੯॥
ਹੇ ਨਾਨਕ! ਉਹੀ ਭਾਗਾਂ ਵਾਲੀ ਜੀਵ-ਇਸਤ੍ਰੀ ਪ੍ਰਭੂ-ਪਤੀ ਦੇ ਪਿਆਰ ਦੀ ਹੱਕਦਾਰ ਹੋ ਸਕਦੀ ਹੈ, ਜੋ ਸਦਾ ਪ੍ਰਭੂ ਦੀ ਯਾਦ ਵਿਚ ਲੀਨ ਰਹਿੰਦੀ ਹੈ ॥੯॥
O Nanak, she alone is a happy soul-bride, who merges in the Being of her Beloved Husband Lord. ||9||
नानक सा सोहागणि कंती पिर कै अंकि समावए ॥९॥
LINE 30
ਭਾਦਉਭਰਮਿਭੁਲੀਭਰਿਜੋਬਨਿਪਛੁਤਾਣੀ
ਭਾਦਰੋਂ (ਦਾ ਮਹੀਨਾ) ਆ ਗਿਆ ਹੈ। (ਪਰ) ਜੇਹੜੀ ਇਸਤ੍ਰੀ ਭਰ-ਜੋਬਨ ਵਿਚ (ਜੋਬਨ ਦੇ ਮਾਣ ਦੇ) ਭੁਲੇਖੇ ਵਿਚ ਗ਼ਲਤੀ ਖਾ ਗਈ, ਉਸ ਨੂੰ (ਪਤੀ ਦੇ ਵਿਛੋੜੇ ਵਿਚ) ਪਛਤਾਣਾ ਹੀ ਪਿਆ
In Bhaadon, the young woman is confused by doubt; later, she regrets and repents.
भादउ भरमि भुली भरि जोबनि पछुताणी ॥
LINE 31
ਜਲਥਲਨੀਰਿਭਰੇਬਰਸਰੁਤੇਰੰਗੁਮਾਣੀ
ਵਰਖਾ ਰੁੱਤ ਵਿਚ ਟੋਏ ਟਿੱਬੇ ਪਾਣੀ ਨਾਲ ਭਰੇ ਹੋਏ ਹਨ, (ਇਸ ਨਜ਼ਾਰੇ ਦਾ) ਰੰਗ ਮਾਣਿਆ ਜਾ ਸਕਦਾ ਹੈ। (ਪਰ ਭਰਮ ਵਿੱਚ ਭੁੱਲੀ ਜੀਵ-ਇਸਤ੍ਰੀ ਨੂੰ ਨੀਰ-ਭਰੇ ਥਾਂ ਚੰਗੇ ਨਾਹ ਲੱਗੇ)।
The lakes and fields are overflowing with water; the rainy season has come - the time to celebrate!
जल थल नीरि भरे बरस रुते रंगु माणी ॥
LINE 32
ਬਰਸੈਨਿਸਿਕਾਲੀਕਿਉਸੁਖੁਬਾਲੀਦਾਦਰਮੋਰਲਵੰਤੇ
ਕਾਲੀ ਰਾਤ ਨੂੰ ਮੀਂਹ ਵਰ੍ਹਦਾ ਹੈ, ਡੱਡੂ ਗੁੜੈਂ ਗੁੜੈਂ ਕਰਦੇ ਹਨ, ਮੋਰ ਕੁਹਕਦੇ ਹਨ, (ਪਰ ਪਤੀ ਤੋਂ ਵਿਛੁੜੀ) ਨਾਰ ਨੂੰ (ਇਸ ਸੁਹਾਵਣੇ ਰੰਗ ਤੋਂ) ਆਨੰਦ ਨਹੀਂ ਮਿਲਦਾ।
In the dark of night it rains; how can the young bride find peace? The frogs and peacocks send out their noisy calls.
बरसै निसि काली किउ सुखु बाली दादर मोर लवंते ॥
LINE 33
ਪ੍ਰਿਉਪ੍ਰਿਉਚਵੈਬਬੀਹਾਬੋਲੇਭੁਇਅੰਗਮਫਿਰਹਿਡਸੰਤੇ
ਪਪੀਹਾ ਭੀ 'ਪ੍ਰਿਉ ਪ੍ਰਿਉ' ਕਰਦਾ ਹੈ, (ਪਰ) ਉਸ ਨੂੰ ਤਾਂ (ਭਾਦਰੋਂ ਵਿਚ ਇਹੀ ਦਿੱਸਦਾ ਹੈ ਕਿ) ਸੱਪ ਡੰਗਦੇ ਫਿਰਦੇ ਹਨ,
"Pri-o! Pri-o! Beloved! Beloved!" cries the rainbird, while the snakes slither around, biting.
प्रिउ प्रिउ चवै बबीहा बोले भुइअंगम फिरहि डसंते ॥
LINE 34
ਮਛਰਡੰਗਸਾਇਰਭਰਸੁਭਰਬਿਨੁਹਰਿਕਿਉਸੁਖੁਪਾਈਐ
ਮੱਛਰ ਡੰਗ ਮਾਰਦੇ ਹਨ। ਚੁਫੇਰੇ ਛੱਪੜ-ਤਲਾਬ (ਮੀਂਹ ਦੇ ਪਾਣੀ ਨਾਲ) ਨਕਾ-ਨਕ ਭਰੇ ਹੋਏ ਹਨ (ਬਿਰਹਣੀ ਨਾਰ ਨੂੰ ਇਸ ਵਿਚ ਕੋਈ ਸੁਹਜ-ਸੁਆਦ ਨਹੀਂ ਦਿੱਸਦਾ)। (ਇਸੇ ਤਰ੍ਹਾਂ ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਤੋਂ ਵਿਛੋੜੇ ਦਾ ਅਹਿਸਾਸ ਹੋ ਜਾਂਦਾ ਹੈ, ਉਸ ਨੂੰ) ਪ੍ਰਭੂ ਦੀ ਯਾਦ ਤੋਂ ਬਿਨਾ (ਹੋਰ ਕਿਸੇ ਰੰਗ-ਤਮਾਸ਼ੇ ਵਿਚ) ਆਤਮਕ ਆਨੰਦ ਨਹੀਂ ਮਿਲਦਾ।
The mosquitoes bite and sting, and the ponds are filled to overflowing; without the Lord, how can she find peace?
मछर डंग साइर भर सुभर बिनु हरि किउ सुखु पाईऐ ॥
LINE 35
ਨਾਨਕਪੂਛਿਚਲਉਗੁਰਅਪੁਨੇਜਹਪ੍ਰਭੁਤਹਹੀਜਾਈਐ॥੧੦॥
ਹੇ ਨਾਨਕ! ਮੈਂ ਤਾਂ ਆਪਣੇ ਗੁਰੂ ਦੀ ਸਿੱਖਿਆ ਉਤੇ ਤੁਰ ਕੇ (ਉਸ ਦੇ ਦੱਸੇ ਰਾਹ ਉਤੇ) ਤੁਰਾਂਗੀ, ਜਿਥੇ ਪ੍ਰਭੂ-ਪਤੀ ਮਿਲ ਸਕਦਾ ਹੋਵੇ, ਉਥੇ ਹੀ ਜਾਵਾਂਗੀ ॥੧੦॥
O Nanak, I will go and ask my Guru; wherever God is, there I will go. ||10||
नानक पूछि चलउ गुर अपुने जह प्रभु तह ही जाईऐ ॥१०॥
LINE 36
ਅਸੁਨਿਆਉਪਿਰਾਸਾਧਨਝੂਰਿਮੁਈ
(ਭਾਦਰੋਂ ਦੇ ਘੁੰਮੇ ਤੇ ਤ੍ਰਾਟਕੇ ਲੰਘਣ ਤੇ) ਅੱਸੂ (ਦੀ ਮਿੱਠੀ ਰੁੱਤ) ਵਿਚ (ਇਸਤ੍ਰੀ ਦੇ ਦਿਲ ਵਿਚ ਪਤੀ ਨੂੰ ਮਿਲਣ ਦੀ ਤਾਂਘ ਪੈਦਾ ਹੁੰਦੀ ਹੈ। ਤਿਵੇਂ ਜਿਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਦੇ ਵਿਛੋੜੇ ਵਿਚ ਕਾਮਾਦਿਕ ਵੈਰੀਆਂ ਦੇ ਹੱਲਿਆਂ ਦੇ ਦੁੱਖ ਵੇਖ ਲਏ ਹਨ, ਉਹ ਅਰਦਾਸ ਕਰਦੀ ਹੈ-) ਹੇ ਪ੍ਰਭੂ-ਪਤੀ! (ਮੇਰੇ ਹਿਰਦੇ ਵਿਚ) ਆ ਵੱਸ (ਤੈਥੋਂ ਵਿਛੁੜ ਕੇ) ਮੈਂ ਹਾਹੁਕੇ ਲੈ ਲੈ ਕੇ ਆਤਮਕ ਮੌਤੇ ਮਰ ਰਹੀ ਹਾਂ।
In Assu, come, my Beloved; the soul-bride is grieving to death.
असुनि आउ पिरा साधन झूरि मुई ॥
LINE 37
ਤਾਮਿਲੀਐਪ੍ਰਭਮੇਲੇਦੂਜੈਭਾਇਖੁਈ
ਮਾਇਕ ਪਦਾਰਥਾਂ ਦੇ ਮੋਹ ਵਿਚ ਫਸ ਕੇ ਮੈਂ ਔਝੜੇ ਪਈ ਹੋਈ ਹਾਂ। ਹੇ ਪ੍ਰਭੂ! ਤੈਨੂੰ ਤਦੋਂ ਹੀ ਮਿਲ ਸਕੀਦਾ ਹੈ ਜੇ ਤੂੰ ਆਪ ਮਿਲਾਏਂ।
She can only meet Him, when God leads her to meet Him; she is ruined by the love of duality.
ता मिलीऐ प्रभ मेले दूजै भाइ खुई ॥
LINE 38
ਝੂਠਿਵਿਗੁਤੀਤਾਪਿਰਮੁਤੀਕੁਕਹਕਾਹਸਿਫੁਲੇ
(ਜਦੋਂ ਤੋਂ) ਦੁਨੀਆ ਦੇ ਝੂਠੇ ਮੋਹ ਵਿਚ ਫਸ ਕੇ ਮੈਂ ਖ਼ੁਆਰ ਹੋ ਰਹੀ ਹਾਂ, ਤਦੋਂ ਤੋਂ, ਹੇ ਪਤੀ! ਤੈਥੋਂ ਵਿਛੁੜੀ ਹੋਈ ਹਾਂ। ਪਿਲਛੀ ਤੇ ਕਾਹੀ (ਦੇ ਸੁਫ਼ੈਦ ਬੂਰ ਵਾਂਗ ਮੇਰੇ ਕੇਸ) ਚਿੱਟੇ ਹੋ ਗਏ ਹਨ।
If she is plundered by falsehood, then her Beloved forsakes her. Then, the white flowers of old age blossom in my hair.
झूठि विगुती ता पिर मुती कुकह काह सि फुले ॥
ਅੰਗ 1108 Santhya practice
0:00 / 0:00