ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1118
ਅੰਗ 1118Preparing audio…
0:00 0:00
LINE 01
ਕੇਦਾਰਾਮਹਲਾਘਰੁ
ਰਾਗ ਕੇਦਾਰਾ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
Kaydaaraa, Fourth Mahalaa, First House:
केदारा महला ४ घरु १ ॥
LINE 02
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਮੇਰੇਮਨਰਾਮਨਾਮਨਿਤਗਾਵੀਐਰੇ
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ।
O my mind, sing continually the Name of the Lord.
मेरे मन राम नाम नित गावीऐ रे ॥
LINE 04
ਅਗਮਅਗੋਚਰੁਜਾਈਹਰਿਲਖਿਆਗੁਰੁਪੂਰਾਮਿਲੈਲਖਾਵੀਐਰੇਰਹਾਉ
ਹੇ ਮਨ! ਉਹ ਪਰਮਾਤਮਾ ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, (ਮਨੁੱਖ ਦੀ ਆਪਣੀ ਅਕਲ ਨਾਲ ਉਹ) ਸਮਝਿਆ ਨਹੀਂ ਜਾ ਸਕਦਾ। ਜਦੋਂ ਪੂਰਾ ਗੁਰੂ ਮਿਲਦਾ ਹੈ ਤਦੋਂ ਉਸ ਨੂੰ ਸਮਝਿਆ ਜਾ ਸਕਦਾ ਹੈ ॥ ਰਹਾਉ॥
The Inaccessible, Unfathomable Lord cannot be seen; meeting with the Perfect Guru, He is seen. ||Pause||
अगम अगोचरु न जाई हरि लखिआ गुरु पूरा मिलै लखावीऐ रे ॥ रहाउ ॥
LINE 05
ਜਿਸੁਆਪੇਕਿਰਪਾਕਰੇਮੇਰਾਸੁਆਮੀਤਿਸੁਜਨਕਉਹਰਿਲਿਵਲਾਵੀਐਰੇ
ਹੇ ਮੇਰੇ ਮਨ! ਮੇਰਾ ਮਾਲਕ-ਪ੍ਰਭੂ ਜਿਸ ਮਨੁੱਖ ਉਤੇ ਆਪ ਹੀ ਕਿਰਪਾ ਕਰਦਾ ਹੈ, ਉਸ ਮਨੁੱਖ ਨੂੰ ਪ੍ਰਭੂ (ਆਪਣੇ ਚਰਨਾਂ ਦਾ) ਪਿਆਰ ਲਾਂਦਾ ਹੈ।
That person, upon whom my Lord and Master showers His Mercy - the Lord attunes that one to Himself.
जिसु आपे किरपा करे मेरा सुआमी तिसु जन कउ हरि लिव लावीऐ रे ॥
LINE 06
ਸਭੁਕੋਭਗਤਿਕਰੇਹਰਿਕੇਰੀਹਰਿਭਾਵੈਸੋਥਾਇਪਾਵੀਐਰੇ॥੧॥
ਹੇ ਮਨ! (ਆਪਣੇ ਵੱਲੋਂ) ਹਰੇਕ ਜੀਵ ਪਰਮਾਤਮਾ ਦੀ ਭਗਤੀ ਕਰਦਾ ਹੈ, ਪਰ ਉਹ ਮਨੁੱਖ (ਉਸ ਦੇ ਦਰ ਤੇ) ਪਰਵਾਨ ਹੁੰਦਾ ਹੈ ਜਿਹੜਾ ਉਸ ਨੂੰ ਪਿਆਰਾ ਲੱਗਦਾ ਹੈ ॥੧॥
Everyone worships the Lord, but only that person who is pleasing to the Lord is accepted. ||1||
सभु को भगति करे हरि केरी हरि भावै सो थाइ पावीऐ रे ॥१॥
LINE 07
ਹਰਿਹਰਿਨਾਮੁਅਮੋਲਕੁਹਰਿਪਹਿਹਰਿਦੇਵੈਤਾਨਾਮੁਧਿਆਵੀਐਰੇ
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਕਿਸੇ ਦੁਨੀਆਵੀ ਮੁੱਲ ਤੋਂ ਨਹੀਂ ਮਿਲ ਸਕਦਾ, (ਉਸ ਦਾ ਇਹ ਨਾਮ ਉਸ) ਪਰਮਾਤਮਾ ਦੇ (ਆਪਣੇ) ਪਾਸ ਹੈ। ਜਦੋਂ ਪਰਮਾਤਮਾ (ਕਿਸੇ ਨੂੰ ਨਾਮ ਦੀ ਦਾਤਿ) ਦੇਂਦਾ ਹੈ, ਤਦੋਂ ਹੀ ਸਿਮਰਿਆ ਜਾ ਸਕਦਾ ਹੈ।
The Name of the Lord, Har, Har, is priceless. It rests with the Lord. If the Lord bestows it, then we meditate on the Naam.
हरि हरि नामु अमोलकु हरि पहि हरि देवै ता नामु धिआवीऐ रे ॥
LINE 08
ਜਿਸਨੋਨਾਮੁਦੇਇਮੇਰਾਸੁਆਮੀਤਿਸੁਲੇਖਾਸਭੁਛਡਾਵੀਐਰੇ॥੨॥
ਹੇ ਮਨ! ਮੇਰਾ ਮਾਲਕ-ਪ੍ਰਭੂ ਜਿਸ ਮਨੁੱਖ ਨੂੰ ਆਪਣਾ ਨਾਮ ਦੇਂਦਾ ਹੈ ਉਸ (ਦੇ ਪਿਛਲੇ ਕੀਤੇ ਕਰਮਾਂ ਦਾ) ਸਾਰਾ ਹਿਸਾਬ ਮੁੱਕ ਜਾਂਦਾ ਹੈ ॥੨॥
That person, whom my Lord and Master blesses with His Name - his entire account is forgiven. ||2||
जिस नो नामु देइ मेरा सुआमी तिसु लेखा सभु छडावीऐ रे ॥२॥
LINE 09
ਹਰਿਨਾਮੁਅਰਾਧਹਿਸੇਧੰਨੁਜਨਕਹੀਅਹਿਤਿਨਮਸਤਕਿਭਾਗੁਧੁਰਿਲਿਖਿਪਾਵੀਐਰੇ
ਹੇ ਮੇਰੇ ਮਨ! ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਮਨੁੱਖ ਵੱਡੇ ਭਾਗਾਂ ਵਾਲੇ ਆਖੇ ਜਾਂਦੇ ਹਨ। ਉਹਨਾਂ ਦੇ ਮੱਥੇ ਉੱਤੇ ਧੁਰੋਂ ਪ੍ਰਭੂ ਦੀ ਹਜ਼ੂਰੀ ਤੋਂ ਲਿਖੀ ਚੰਗੀ ਕਿਸਮਤ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ।
Those humble beings who worship and adore the Lord's Name, are said to be blessed. Such is the good destiny written on their foreheads.
हरि नामु अराधहि से धंनु जन कहीअहि तिन मसतकि भागु धुरि लिखि पावीऐ रे ॥
LINE 10
ਤਿਨਦੇਖੇਮੇਰਾਮਨੁਬਿਗਸੈਜਿਉਸੁਤੁਮਿਲਿਮਾਤਗਲਿਲਾਵੀਐਰੇ॥੩॥
ਉਹਨਾਂ ਦਾ ਦਰਸਨ ਕੀਤਿਆਂ ਮੇਰਾ ਮਨ (ਇਉਂ) ਖ਼ੁਸ਼ ਹੁੰਦਾ ਹੈ, ਜਿਵੇਂ ਪੁੱਤਰ (ਆਪਣੀ) ਮਾਂ ਨੂੰ ਮਿਲ ਕੇ (ਖ਼ੁਸ਼ ਹੁੰਦਾ ਹੈ), ਉਹ ਮਾਂ ਦੇ ਗਲ ਨਾਲ ਚੰਬੜ ਜਾਂਦਾ ਹੈ ॥੩॥
Gazing upon them, my mind blossoms forth, like the mother who meets with her son and hugs him close. ||3||
तिन देखे मेरा मनु बिगसै जिउ सुतु मिलि मात गलि लावीऐ रे ॥३॥
LINE 11
ਹਮਬਾਰਿਕਹਰਿਪਿਤਾਪ੍ਰਭਮੇਰੇਮੋਕਉਦੇਹੁਮਤੀਜਿਤੁਹਰਿਪਾਵੀਐਰੇ
ਹੇ ਮੇਰੇ ਪਿਤਾ ਪ੍ਰਭੂ! ਅਸੀਂ ਜੀਵ ਤੇਰੇ ਬੱਚੇ ਹਾਂ। (ਹੇ ਪ੍ਰਭੂ!) ਮੈਨੂੰ ਅਜਿਹੀ ਮੱਤ ਦੇਹ, ਜਿਸ ਦੀ ਰਾਹੀਂ ਤੇਰਾ ਨਾਮ ਪ੍ਰਾਪਤ ਹੋ ਸਕੇ।
I am a child, and You, O my Lord God, are my Father; please bless me with such understanding, that I may find the Lord.
हम बारिक हरि पिता प्रभ मेरे मो कउ देहु मती जितु हरि पावीऐ रे ॥
LINE 12
ਜਿਉਬਛੁਰਾਦੇਖਿਗਊਸੁਖੁਮਾਨੈਤਿਉਨਾਨਕਹਰਿਗਲਿਲਾਵੀਐਰੇ॥੪॥੧॥
ਹੇ ਨਾਨਕ! ਜਿਵੇਂ ਗਾਂ (ਆਪਣੇ) ਵੱਛੇ ਨੂੰ ਵੇਖ ਕੇ ਖ਼ੁਸ਼ ਹੁੰਦੀ ਹੈ ਤਿਵੇਂ ਉਹ ਵਡਭਾਗੀ ਮਨੁੱਖ ਸੁਖ ਪ੍ਰਤੀਤ ਕਰਦਾ ਹੈ ਜਿਸ ਨੂੰ ਪਰਮਾਤਮਾ ਆਪਣੇ ਗਲ ਨਾਲ ਲਾ ਲੈਂਦਾ ਹੈ ॥੪॥੧॥
Like the cow, which is happy upon seeing her calf, O Lord, please hug Nanak close in Your Embrace. ||4||1||
जिउ बछुरा देखि गऊ सुखु मानै तिउ नानक हरि गलि लावीऐ रे ॥४॥१॥
LINE 13
ਕੇਦਾਰਾਮਹਲਾਘਰੁ
ਰਾਗ ਕੇਦਾਰਾ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
Kaydaaraa, Fourth Mahalaa, First House:
केदारा महला ४ घरु १ ॥
LINE 14
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 15
ਮੇਰੇਮਨਹਰਿਹਰਿਗੁਨਕਹੁਰੇ
ਹੇ ਮੇਰੇ ਮਨ! ਪਰਮਾਤਮਾ ਦੇ ਗੁਣ ਗਾਇਆ ਕਰ।
O my mind, chant the Glorious Praises of the Lord, Har, Har.
मेरे मन हरि हरि गुन कहु रे ॥
LINE 16
ਸਤਿਗੁਰੂਕੇਚਰਨਧੋਇਧੋਇਪੂਜਹੁਇਨਬਿਧਿਮੇਰਾਹਰਿਪ੍ਰਭੁਲਹੁਰੇਰਹਾਉ
ਗੁਰੂ ਦੇ ਚਰਨ ਧੋ ਧੋ ਕੇ ਪੂਜਿਆ ਕਰ (ਭਾਵ, ਅਹੰਕਾਰ ਛੱਡ ਕੇ ਗੁਰੂ ਦੀ ਸਰਨ ਪਿਆ ਰਹੁ)। ਹੇ ਮਨ! ਇਸ ਤਰੀਕੇ ਨਾਲ ਪਿਆਰੇ ਪ੍ਰਭੂ ਨੂੰ ਲੱਭ ਲੈ ॥ ਰਹਾਉ॥
Wash the Feet of the True Guru, and worship them. In this way, you shall find my Lord God. ||Pause||
सतिगुरू के चरन धोइ धोइ पूजहु इन बिधि मेरा हरि प्रभु लहु रे ॥ रहाउ ॥
LINE 17
ਕਾਮੁਕ੍ਰੋਧੁਲੋਭੁਮੋਹੁਅਭਿਮਾਨੁਬਿਖੈਰਸਇਨਸੰਗਤਿਤੇਤੂਰਹੁਰੇ
ਹੇ ਮਨ! ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਵਿਸ਼ਿਆਂ ਦੇ ਚਸਕੇ-ਇਹਨਾਂ ਦੇ ਸਾਥ ਤੋਂ ਸਦਾ ਪਰੇ ਟਿਕਿਆ ਰਹੁ।
Sexual desire, anger, greed, attachment, egotism and corrupt pleasures - stay away from these.
कामु क्रोधु लोभु मोहु अभिमानु बिखै रस इन संगति ते तू रहु रे ॥
LINE 18
ਮਿਲਿਸਤਿਸੰਗਤਿਕੀਜੈਹਰਿਗੋਸਟਿਸਾਧੂਸਿਉਗੋਸਟਿਹਰਿਪ੍ਰੇਮਰਸਾਇਣੁਰਾਮਨਾਮੁਰਸਾਇਣੁਹਰਿਰਾਮਨਾਮਰਾਮਰਮਹੁਰੇ॥੧॥
ਹੇ ਮਨ! ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨੀ ਚਾਹੀਦੀ ਹੈ, ਗੁਰਮੁਖਾਂ ਨਾਲ ਮਿਲ ਕੇ ਹਰਿ-ਗੁਣਾਂ ਦੀ ਵਿਚਾਰ ਕਰਨੀ ਚਾਹੀਦੀ ਹੈ। ਹੇ ਮੇਰੇ ਮਨ! ਪਰਮਾਤਮਾ ਦਾ ਪਿਆਰ ਸਭ ਰਸਾਂ ਨਾਲੋਂ ਸ੍ਰੇਸ਼ਟ ਰਸ ਹੈ, ਪਰਮਾਤਮਾ ਦਾ ਨਾਮ ਸਾਰੇ ਰਸਾਂ ਦਾ ਘਰ ਹੈ। ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ ॥੧॥
Join the Sat Sangat, the True Congregation, and speak with the Holy People about the Lord. The Love of the Lord is the healing remedy; the Name of the Lord is the healing remedy. Chant the Name of the Lord, Raam, Raam. ||1||
मिलि सतिसंगति कीजै हरि गोसटि साधू सिउ गोसटि हरि प्रेम रसाइणु राम नामु रसाइणु हरि राम नाम राम रमहु रे ॥१॥
ਅੰਗ 1118 Santhya practice
0:00 / 0:00