GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਭੈਰਉ - ਭਗਤ ਕਬੀਰ ਜੀ
ਅੰਗ 1158
Display Settings
Translations
ਮਨੁਕਰਿਮਕਾਕਿਬਲਾਕਰਿਦੇਹੀ
ਹੇ ਮੁੱਲਾਂ! ਮਨ ਨੂੰ ਮੱਕਾ ਅਤੇ ਪਰਮਾਤਮਾ ਨੂੰ ਕਿਬਲਾ ਬਣਾ। (ਅੰਤਹਕਰਨ ਮੱਕਾ ਹੈ ਅਤੇ ਸਭ ਸਰੀਰਾਂ ਦਾ ਸੁਆਮੀ ਕਰਤਾਰ ਉਸ ਵਿਚ ਪੂਜ੍ਯ ਹੈ)।
Let your mind be Mecca, and your body the temple of worship.
मनु करि मका किबला करि देही ॥
ਬੋਲਨਹਾਰੁਪਰਮਗੁਰੁਏਹੀ॥੧॥
ਬੋਲਣਹਾਰ ਜੀਵਾਤਮਾ ਬਾਂਗ ਦੇਣ ਵਾਲਾ ਅਤੇ ਆਗੂ ਹੋ ਕੇ ਨਿਮਾਜ਼ ਪੜ੍ਹਣ ਵਾਲਾ ਪਰਮ ਗੁਰ (ਇਮਾਮ) ਹੈ ॥੧॥
Let the Supreme Guru be the One who speaks. ||1||
बोलनहारु परम गुरु एही ॥१॥
ਕਹੁਰੇਮੁਲਾਂਬਾਂਗਨਿਵਾਜ
ਹੇ ਮੁੱਲਾਂ! ਇਹ ਦਸ ਦਰਵਾਜ਼ਿਆਂ (ਇੰਦ੍ਰਿਆਂ) ਵਾਲਾ ਸਰੀਰ ਹੀ ਅਸਲ ਮਸੀਤ ਹੈ,
O Mullah, utter the call to prayer.
कहु रे मुलां बांग निवाज ॥
ਏਕਮਸੀਤਿਦਸੈਦਰਵਾਜ॥੧॥ਰਹਾਉ
ਇਸ ਵਿਚ ਟਿਕ ਕੇ ਬਾਂਗ ਦੇਹ ਤੇ ਨਿਮਾਜ਼ ਪੜ੍ਹ ॥੧॥ ਰਹਾਉ ॥
The one mosque has ten doors. ||1||Pause||
एक मसीति दसै दरवाज ॥१॥ रहाउ ॥
ਮਿਸਿਮਿਲਿਤਾਮਸੁਭਰਮੁਕਦੂਰੀ
(ਹੇ ਮੁੱਲਾਂ! ਪਸ਼ੂ ਦੀ ਕੁਰਬਾਨੀ ਦੇਣ ਦੇ ਥਾਂ ਆਪਣੇ ਅੰਦਰੋਂ) ਕ੍ਰੋਧੀ ਸੁਭਾਉ, ਭਟਕਣਾ ਤੇ ਕਦੂਰਤ ਦੂਰ ਕਰ,
So slaughter your evil nature, doubt and cruelty;
मिसिमिलि तामसु भरमु कदूरी ॥
ਭਾਖਿਲੇਪੰਚੈਹੋਇਸਬੂਰੀ॥੨॥
ਕਾਮਾਦਿਕ ਪੰਜਾਂ ਨੂੰ ਮੁਕਾ ਦੇਹ, ਤੇਰੇ ਅੰਦਰ ਸ਼ਾਂਤੀ ਪੈਦਾ ਹੋਵੇਗੀ ॥੨॥
consume the five demons and you shall be blessed with contentment. ||2||
भाखि ले पंचै होइ सबूरी ॥२॥
ਹਿੰਦੂਤੁਰਕਕਾਸਾਹਿਬੁਏਕ
ਹਿੰਦੂ ਤੇ ਮੁਸਲਮਾਨ ਦੋਹਾਂ ਦਾ ਮਾਲਕ ਪ੍ਰਭੂ ਆਪ ਹੀ ਹੈ।
Hindus and Muslims have the same One Lord and Master.
हिंदू तुरक का साहिबु एक ॥
ਕਹਕਰੈਮੁਲਾਂਕਹਕਰੈਸੇਖ॥੩॥
ਮੁੱਲਾਂ ਜਾਂ ਸ਼ੇਖ਼ (ਬਣਿਆਂ ਪ੍ਰਭੂ ਦੀ ਹਜ਼ੂਰੀ ਵਿਚ) ਕੋਈ ਖ਼ਾਸ ਵੱਡਾ ਮਰਾਤਬਾ ਨਹੀਂ ਮਿਲ ਜਾਂਦਾ ॥੩॥
What can the Mullah do, and what can the Shaykh do? ||3||
कह करै मुलां कह करै सेख ॥३॥
ਕਹਿਕਬੀਰਹਉਭਇਆਦਿਵਾਨਾ
ਕਬੀਰ ਆਖਦਾ ਹੈ ਕਿ (ਮੇਰੀਆਂ ਇਹ ਗੱਲਾਂ ਤੰਗ-ਦਿਲ ਲੋਕਾਂ ਨੂੰ ਪਾਗਲਾਂ ਵਾਲੀਆਂ ਜਾਪਦੀਆਂ ਹਨ; ਲੋਕਾਂ ਦੇ ਭਾਣੇ) ਮੈਂ ਪਾਗਲ ਹੋ ਗਿਆ ਹਾਂ,
Says Kabeer, I have gone insane.
कहि कबीर हउ भइआ दिवाना ॥
ਮੁਸਿਮੁਸਿਮਨੂਆਸਹਜਿਸਮਾਨਾ॥੪॥੪॥
ਪਰ ਮੇਰਾ ਮਨ ਹੌਲੇ ਹੌਲੇ (ਅੰਦਰਲਾ ਹੱਜ ਕਰ ਕੇ ਹੀ) ਅਡੋਲ ਅਵਸਥਾ ਵਿਚ ਟਿਕ ਗਿਆ ਹੈ ॥੪॥੪॥
Slaughtering, slaughtering my mind, I have merged into the Celestial Lord. ||4||4||
मुसि मुसि मनूआ सहजि समाना ॥४॥४॥
WWW.GURBANI.WORLD
ਪਿਛਲਾ Share ਹੋਮ Save ਅਗਲਾ