ਜੀਇਸਮਾਲੀਤਾਸਭੁਦੁਖੁਲਥਾ॥
(ਉਸ ਦੀ ਮਿਹਰ ਨਾਲ) ਜਦੋਂ ਮੈਂ (ਪਰਮਾਤਮਾ ਦਾ ਨਾਮ ਆਪਣੇ) ਹਿਰਦੇ ਵਿਚ ਵਸਾਂਦਾ ਹਾਂ ਤਾਂ ਮੇਰਾ ਸਾਰਾ ਦੁੱਖ ਦੂਰ ਹੋ ਜਾਂਦਾ ਹੈ।
When I dwell upon Him in my soul, all my sorrows depart.
ਚਿੰਤਾਰੋਗੁਗਈਹਉਪੀੜਾਆਪਿਕਰੇਪ੍ਰਤਿਪਾਲਾਜੀਉ॥੨॥
(ਮੇਰੇ ਅੰਦਰੋਂ) ਚਿੰਤਾ ਦਾ ਰੋਗ ਦੂਰ ਹੋ ਜਾਂਦਾ ਹੈ, ਮੇਰਾ ਹਉਮੈ ਦਾ ਦੁੱਖ ਦੂਰ ਹੋ ਜਾਂਦਾ ਹੈ (ਚਿੰਤਾ ਹਉਮੈ ਆਦਿਕ ਤੋਂ) ਪਰਮਾਤਮਾ ਆਪ ਮੇਰੀ ਰਾਖੀ ਕਰਦਾ ਹੈ ॥੨॥
The sickness of anxiety and the disease of ego are cured; He Himself cherishes me. ||2||
ਬਾਰਿਕਵਾਂਗੀਹਉਸਭਕਿਛੁਮੰਗਾ॥
(ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦੇ ਦਰ ਤੋਂ) ਮੈਂ ਅੰਞਾਣੇ ਬਾਲ ਵਾਂਗ ਹਰੇਕ ਚੀਜ਼ ਮੰਗਦਾ ਹਾਂ।
Like a child, I ask for everything.
ਦੇਦੇਤੋਟਿਨਾਹੀਪ੍ਰਭਰੰਗਾ॥
ਉਹ ਸਦਾ ਮੈਨੂੰ (ਮੇਰੀਆਂ ਮੂੰਹ ਮੰਗੀਆਂ ਚੀਜ਼ਾਂ) ਦੇਂਦਾ ਰਹਿੰਦਾ ਹੈ, ਤੇ ਪ੍ਰਭੂ ਦੀਆਂ ਦਿੱਤੀਆਂ ਚੀਜ਼ਾਂ ਵਲੋਂ ਮੈਨੂੰ ਕਦੇ ਟੋਟ ਨਹੀਂ ਆਉਂਦੀ।
God is Bountiful and Beautiful; He never comes up empty.
ਪੈਰੀਪੈਪੈਬਹੁਤੁਮਨਾਈਦੀਨਦਇਆਲਗੋਪਾਲਾਜੀਉ॥੩॥
ਉਹ ਪਰਮਾਤਮਾ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ, ਸ੍ਰਿਸ਼ਟੀ ਦੇ ਜੀਵਾਂ ਦੀ ਪਾਲਨਾ ਕਰਨ ਵਾਲਾ ਹੈ, ਮੈਂ ਉਸ ਦੇ ਚਰਨਾਂ ਤੇ ਢਹਿ ਢਹਿ ਕੇ ਸਦਾ ਉਸ ਨੂੰ ਮਨਾਂਦਾ ਰਹਿੰਦਾ ਹਾਂ ॥੩॥
Again and again, I fall at His Feet. He is Merciful to the meek, the Sustainer of the World. ||3||
ਹਉਬਲਿਹਾਰੀਸਤਿਗੁਰਪੂਰੇ॥
ਮੈਂ ਪੂਰੇ ਸਤਿਗੁਰੂ ਤੋਂ ਕੁਰਬਾਨ ਜਾਂਦਾ ਹਾਂ।
I am a sacrifice to the Perfect True Guru,
ਜਿਨਿਬੰਧਨਕਾਟੇਸਗਲੇਮੇਰੇ॥
ਉਸ ਨੇ ਮੇਰੇ ਸਾਰੇ ਮਾਇਆ ਦੇ ਬੰਧਨ ਤੋੜ ਦਿੱਤੇ ਹਨ।
who has shattered all my bonds.
ਹਿਰਦੈਨਾਮੁਦੇਨਿਰਮਲਕੀਏਨਾਨਕਰੰਗਿਰਸਾਲਾਜੀਉ॥੪॥੮॥੧੫॥
ਹੇ ਨਾਨਕ! ਗੁਰੂ ਨੇ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਹਿਰਦੇ ਵਿਚ ਦੇ ਕੇ ਪਵਿੱਤ੍ਰ ਜੀਵਨ ਵਾਲਾ ਬਣਾ ਦਿੱਤਾ, ਉਹ ਪ੍ਰਭੂ ਦੇ ਪ੍ਰੇਮ ਵਿਚ ਲੀਨ ਹੋ ਕੇ ਆਤਮਕ ਆਨੰਦ ਦਾ ਘਰ ਬਣ ਜਾਂਦੇ ਹਨ ॥੪॥੮॥੧੫॥
With the Naam, the Name of the Lord, in my heart, I have been purified. O Nanak, His Love has imbued me with nectar. ||4||8||15||
ਮਾਝਮਹਲਾ੫॥
Maajh, Fifth Mahalaa:
ਲਾਲਗੋਪਾਲਦਇਆਲਰੰਗੀਲੇ॥
ਹੇ ਪਿਆਰੇ ਪ੍ਰਭੂ! ਹੇ ਸ੍ਰਿਸ਼ਟੀ ਦੇ ਰਾਖੇ! ਹੇ ਦਇਆ ਦੇ ਘਰ! ਹੇ ਆਨੰਦ ਦੇ ਸੋਮੇ!
O my Love, Sustainer of the World, Merciful, Loving Lord,
ਗਹਿਰਗੰਭੀਰਬੇਅੰਤਗੋਵਿੰਦੇ॥
ਹੇ ਡੂੰਘੇ ਤੇ ਵੱਡੇ ਜਿਗਰ ਵਾਲੇ! ਹੇ ਬੇਅੰਤ ਗੋਬਿੰਦ!
Profoundly Deep, Infinite Lord of the Universe,
ਊਚਅਥਾਹਬੇਅੰਤਸੁਆਮੀਸਿਮਰਿਸਿਮਰਿਹਉਜੀਵਾਂਜੀਉ॥੧॥
ਹੇ ਸਭ ਤੋਂ ਉੱਚੇ ਅਥਾਹ ਤੇ ਬੇਅੰਤ ਪ੍ਰਭੂ! ਹੇ ਸੁਆਮੀ! (ਤੇਰੀ ਮਿਹਰ ਨਾਲ ਤੇਰਾ ਨਾਮ) ਸਿਮਰ ਸਿਮਰ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ ॥੧॥
Highest of the High, Unfathomable, Infinite Lord and Master: continually remembering You in deep meditation, I live. ||1||
ਦੁਖਭੰਜਨਨਿਧਾਨਅਮੋਲੇ॥
ਹੇ (ਜੀਵਾਂ ਦੇ) ਦੁੱਖ ਨਾਸ ਕਰਨ ਵਾਲੇ! ਹੇ ਕੀਮਤੀ ਪਦਾਰਥਾਂ ਦੇ ਖ਼ਜ਼ਾਨੇ!
O Destroyer of pain, Priceless Treasure,
ਨਿਰਭਉਨਿਰਵੈਰਅਥਾਹਅਤੋਲੇ॥
ਹੇ ਨਿਡਰ ਨਿਰਵੈਰ ਅਥਾਹ ਤੇ ਅਤੋਲ ਪ੍ਰਭੂ!
Fearless, free of hate, Unfathomable, Immeasurable,
ਅਕਾਲਮੂਰਤਿਅਜੂਨੀਸੰਭੌਮਨਸਿਮਰਤਠੰਢਾਥੀਵਾਂਜੀਉ॥੨॥
ਤੇਰੀ ਹਸਤੀ ਮੌਤ ਤੋਂ ਰਹਿਤ ਹੈ, ਤੂੰ ਜੂਨਾਂ ਵਿਚ ਨਹੀਂ ਆਉਂਦਾ, ਤੇ ਆਪਣੇ ਆਪ ਤੋਂ ਹੀ ਪਰਗਟ ਹੁੰਦਾ ਹੈਂ। (ਤੇਰਾ ਨਾਮ) ਮਨ ਵਿਚ ਸਿਮਰ ਸਿਮਰ ਕੇ ਮੈਂ ਸ਼ਾਂਤ ਚਿੱਤ ਹੋ ਜਾਂਦਾ ਹਾਂ ॥੨॥
of Undying Form, Unborn, Self-illumined: remembering You in meditation, my mind is filled with a deep and profound peace. ||2||
ਸਦਾਸੰਗੀਹਰਿਰੰਗਗੋਪਾਲਾ॥
ਪਰਮਾਤਮਾ (ਆਪਣੀ) ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਹੈ, ਸਦਾ ਸਭ ਜੀਵਾਂ ਦੇ ਅੰਗ ਸੰਗ ਰਹਿੰਦਾ ਹੈ, ਤੇ ਸਭ ਸੁਖ ਦੇਣ ਵਾਲਾ ਹੈ।
The Joyous Lord, the Sustainer of the World, is my constant Companion.
ਊਚਨੀਚਕਰੇਪ੍ਰਤਿਪਾਲਾ॥
(ਜਗਤ ਵਿਚ) ਉੱਚੇ ਅਖਵਾਣ ਵਾਲੇ ਤੇ ਨੀਵੇਂ ਅਖਵਾਣ ਵਾਲੇ ਸਭ ਜੀਵਾਂ ਦੀ ਪਾਲਣਾ ਕਰਦਾ ਹੈ।
He cherishes the high and the low.
ਨਾਮੁਰਸਾਇਣੁਮਨੁਤ੍ਰਿਪਤਾਇਣੁਗੁਰਮੁਖਿਅੰਮ੍ਰਿਤੁਪੀਵਾਂਜੀਉ॥੩॥
ਪਰਮਾਤਮਾ ਦਾ ਨਾਮ ਸਭ ਰਸਾਂ ਦਾ ਸੋਮਾ ਹੈ (ਜੀਵਾਂ ਦੇ) ਮਨ ਨੂੰ (ਮਾਇਆ ਦੀ ਤ੍ਰਿਸ਼ਨਾ ਵਲੋਂ) ਤ੍ਰਿਪਤ ਕਰਨ ਵਾਲਾ ਹੈ। ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲੇ ਉਸ ਨਾਮ ਰਸ ਨੂੰ ਮੈਂ ਪੀਂਦਾ ਰਹਿੰਦਾ ਹਾਂ ॥੩॥
The Nectar of the Name satisfies my mind. As Gurmukh, I drink in the Ambrosial Nectar. ||3||
ਦੁਖਿਸੁਖਿਪਿਆਰੇਤੁਧੁਧਿਆਈ॥
ਹੇ ਪਿਆਰੇ ਪ੍ਰਭੂ! ਦੁੱਖ ਵਿਚ (ਫਸਿਆ ਪਿਆ ਹੋਵਾਂ, ਚਾਹੇ) ਸੁਖ ਵਿਚ (ਵੱਸ ਰਿਹਾ ਹੋਵਾਂ) ਮੈਂ ਸਦਾ ਤੈਨੂੰ ਹੀ ਧਿਆਉਂਦਾ ਹਾਂ। (ਤੇਰਾ ਹੀ ਧਿਆਨ ਧਰਦਾ ਹਾਂ।)
In suffering and in comfort, I meditate on You, O Beloved.
ਏਹਸੁਮਤਿਗੁਰੂਤੇਪਾਈ॥
ਇਹ ਚੰਗੀ ਅਕਲ ਮੈਂ (ਆਪਣੇ) ਗੁਰੂ ਤੋਂ ਲਈ ਹੈ।
I have obtained this sublime understanding from the Guru.
ਨਾਨਕਕੀਧਰਤੂੰਹੈਠਾਕੁਰਹਰਿਰੰਗਿਪਾਰਿਪਰੀਵਾਂਜੀਉ॥੪॥੯॥੧੬॥
ਹੇ ਸਭ ਦੇ ਪਾਲਣਹਾਰ! ਨਾਨਕ ਦਾ ਆਸਰਾ ਤੂੰ ਹੀ ਹੈਂ। (ਹੇ ਭਾਈ!) ਪਰਮਾਤਮਾ ਦੇ ਪ੍ਰੇਮ-ਰੰਗ ਵਿਚ (ਲੀਨ ਹੋ ਕੇ ਹੀ) ਮੈਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕਦਾ ਹਾਂ ॥੪॥੯॥੧੬॥
You are Nanak's Support, O my Lord and Master; through Your Love, I swim across to the other side. ||4||9||16||
ਮਾਝਮਹਲਾ੫॥
Maajh, Fifth Mahalaa:
ਧੰਨੁਸੁਵੇਲਾਜਿਤੁਮੈਸਤਿਗੁਰੁਮਿਲਿਆ॥
(ਮੇਰੇ ਭਾ ਦਾ) ਉਹ ਵੇਲਾ ਭਾਗਾਂ ਵਾਲਾ (ਸਾਬਤ ਹੋਇਆ) ਜਿਸ ਵੇਲੇ ਮੈਨੂੰ ਸਤਿਗੁਰੂ ਮਿਲ ਪਿਆ।
Blessed is that time when I meet the True Guru.
ਸਫਲੁਦਰਸਨੁਨੇਤ੍ਰਪੇਖਤਤਰਿਆ॥
(ਗੁਰੂ ਦਾ) ਦਰਸਨ (ਮੇਰੇ ਵਾਸਤੇ) ਫਲ-ਦਾਇਕ ਹੋ ਗਿਆ (ਕਿਉਂਕਿ ਇਹਨਾਂ) ਅੱਖਾਂ ਨਾਲ (ਗੁਰੂ ਦਾ) ਦਰਸਨ ਕਰਦਿਆਂ (ਹੀ) ਮੈਂ (ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘ ਗਿਆ।
Gazing upon the Fruitful Vision of His Darshan, I have been saved.
ਧੰਨੁਮੂਰਤਚਸੇਪਲਘੜੀਆਧੰਨਿਸੁਓਇਸੰਜੋਗਾਜੀਉ॥੧॥
(ਸੋ ਮੇਰੇ ਵਾਸਤੇ) ਉਹ ਮੁਹੂਰਤ ਉਹ ਚਸੇ ਉਹ ਪਲ ਘੜੀਆਂ ਉਹ (ਗੁਰੂ-) ਮਿਲਾਪ ਦੇ ਸਮੇ ਸਾਰੇ ਹੀ ਭਾਗਾਂ ਵਾਲੇ ਹਨ ॥੧॥
Blessed are the hours, the minutes and the seconds-blessed is that Union with Him. ||1||
ਉਦਮੁਕਰਤਮਨੁਨਿਰਮਲੁਹੋਆ॥
(ਗੁਰੂ ਦੀ ਦੱਸੀ ਸਿਮਰਨ-ਕਾਰ ਵਾਸਤੇ) ਉੱਦਮ ਕਰਦਿਆਂ (ਮੇਰਾ) ਮਨ ਪਵਿਤ੍ਰ ਹੋ ਗਿਆ ਹੈ।
Making the effort, my mind has become pure.
ਹਰਿਮਾਰਗਿਚਲਤਭ੍ਰਮੁਸਗਲਾਖੋਇਆ॥
(ਗੁਰੂ ਦੀ ਰਾਹੀਂ) ਪ੍ਰਭੂ ਦੇ ਰਸਤੇ ਉੱਤੇ ਤੁਰਦਿਆਂ ਮੇਰੀ ਸਾਰੀ ਭਟਕਣਾ ਮੁੱਕ ਗਈ ਹੈ।
Walking on the Lord's Path, my doubts have all been cast out.
ਨਾਮੁਨਿਧਾਨੁਸਤਿਗੁਰੂਸੁਣਾਇਆਮਿਟਿਗਏਸਗਲੇਰੋਗਾਜੀਉ॥੨॥
ਗੁਰੂ ਨੇ ਮੈਨੂੰ (ਸਾਰੇ ਗੁਣਾਂ ਦਾ) ਖ਼ਜ਼ਾਨਾ ਪ੍ਰਭੂ ਦਾ ਨਾਮ ਸੁਣਾ ਦਿੱਤਾ ਹੈ (ਉਸ ਦੀ ਬਰਕਤਿ ਨਾਲ) ਮੇਰੇ ਸਾਰੇ (ਮਾਨਸਿਕ) ਰੋਗ ਦੂਰ ਹੋ ਗਏ ਹਨ ॥੨॥
The True Guru has inspired me to hear the Treasure of the Naam; all my illness has been dispelled. ||2||
ਅੰਤਰਿਬਾਹਰਿਤੇਰੀਬਾਣੀ॥
(ਮੈਨੂੰ) ਅੰਦਰ ਬਾਹਰ (ਸਭ ਜੀਵਾਂ ਵਿਚ) ਤੇਰਾ ਹੀ ਬਾਣੀ ਸੁਣਾਈ ਦੇ ਰਹੀ ਹੈ (ਹਰੇਕ ਵਿਚ ਤੂੰ ਹੀ ਬੋਲਦਾ ਪ੍ਰਤੀਤ ਹੋ ਰਿਹਾ ਹੈਂ।
The Word of Your Bani is inside and outside as well.
ਤੁਧੁਆਪਿਕਥੀਤੈਆਪਿਵਖਾਣੀ॥
ਮੈਨੂੰ ਇਹ ਨਿਸਚਾ ਹੋ ਗਿਆ ਹੈ ਕਿ ਹਰੇਕ ਜੀਵ ਵਿਚ) ਤੂੰ ਆਪ ਹੀ ਕਥਨ ਕਰ ਰਿਹਾ ਹੈਂ, ਤੂੰ ਆਪ ਹੀ ਵਖਿਆਨ ਕਰ ਰਿਹਾ ਹੈਂ।
You Yourself chant it, and You Yourself speak it.
ਗੁਰਿਕਹਿਆਸਭੁਏਕੋਏਕੋਅਵਰੁਨਕੋਈਹੋਇਗਾਜੀਉ॥੩॥
(ਹੇ ਪ੍ਰਭੂ!) ਗੁਰੂ ਨੇ ਮੈਨੂੰ ਦੱਸਿਆ ਹੈ ਕਿ ਹਰ ਥਾਂ ਇਕ ਤੂੰ ਹੀ ਤੂੰ ਹੈਂ, ਤੇਰੇ ਬਰਾਬਰ ਦਾ ਹੋਰ ਕੋਈ ਭੀ (ਨਾਹ ਹੋਇਆ, ਨਾਹ ਹੈ ਤੇ) ਨਾਹ ਹੋਵੇਗਾ ॥੩॥
The Guru has said that He is One-All is the One. There shall never be any other. ||3||
ਅੰਮ੍ਰਿਤਰਸੁਹਰਿਗੁਰਤੇਪੀਆ॥
ਪਰਮਾਤਮਾ ਦੇ ਨਾਮ-ਰਸ ਦਾ ਸੁਆਦ ਮੈਨੂੰ ਗੁਰੂ ਪਾਸੋਂ ਪ੍ਰਾਪਤ ਹੋਇਆ ਹੈ।
I drink in the Lord's Ambrosial Essence from the Guru;
ਹਰਿਪੈਨਣੁਨਾਮੁਭੋਜਨੁਥੀਆ॥
ਹੁਣ ਪਰਮਾਤਮਾ ਦਾ ਨਾਮ ਹੀ ਮੇਰਾ ਖਾਣ-ਪੀਣ ਹੈ ਤੇ ਨਾਮ ਹੀ ਮੇਰਾ ਹੰਢਾਣ ਹੈ।
the Lord's Name has become my clothing and food.
ਨਾਮਿਰੰਗਨਾਮਿਚੋਜਤਮਾਸੇਨਾਉਨਾਨਕਕੀਨੇਭੋਗਾਜੀਉ॥੪॥੧੦॥੧੭॥
ਹੇ ਨਾਨਕ! (ਆਖ-) ਪ੍ਰਭੂ-ਨਾਮ ਵਿਚ ਜੁੜੇ ਰਹਿਣਾ ਹੀ ਮੇਰੇ ਵਾਸਤੇ ਦੁਨੀਆ ਦੀਆਂ ਖ਼ੁਸ਼ੀਆਂ ਹਨ, ਨਾਮ ਵਿਚ ਜੁੜੇ ਰਹਿਣਾ ਹੀ ਮੇਰੇ ਵਾਸਤੇ ਦੁਨੀਆ ਦੇ ਰੰਗ-ਤਮਾਸ਼ੇ ਹਨ, ਪ੍ਰਭੂ-ਨਾਮ ਹੀ ਮੇਰੇ ਵਾਸਤੇ ਦੁਨੀਆ ਦੇ ਭੋਗ-ਬਿਲਾਸ ਹੈ ॥੪॥੧੦॥੧੭॥
The Name is my delight, the Name is my play and entertainment. O Nanak, I have made the Name my enjoyment. ||4||10||17||
ਮਾਝਮਹਲਾ੫॥
Maajh, Fifth Mahalaa:
ਸਗਲਸੰਤਨਪਹਿਵਸਤੁਇਕਮਾਂਗਉ॥
(ਹੇ ਪ੍ਰਭੂ!) ਤੇਰਾ ਭਜਨ ਕਰਨ ਵਾਲੇ ਸਾਰੇ ਬੰਦਿਆਂ ਤੋਂ ਮੈਂ ਤੇਰਾ ਨਾਮ-ਪਦਾਰਥ ਹੀ ਮੰਗਦਾ ਹਾਂ,
I beg of all the Saints: please, give me the merchandise.
ਕਰਉਬਿਨੰਤੀਮਾਨੁਤਿਆਗਉ॥
ਤੇ (ਉਹਨਾਂ ਅੱਗੇ) ਬੇਨਤੀ ਕਰਦਾ ਹਾਂ (ਕਿ ਕਿਸੇ ਤਰ੍ਹਾਂ) ਮੈਂ (ਆਪਣੇ ਅੰਦਰੋਂ) ਅਹੰਕਾਰ ਦੂਰ ਕਰ ਸਕਾਂ।
I offer my prayers-I have forsaken my pride.
ਵਾਰਿਵਾਰਿਜਾਈਲਖਵਰੀਆਦੇਹੁਸੰਤਨਕੀਧੂਰਾਜੀਉ॥੧॥
ਹੇ ਪ੍ਰਭੂ! ਮੈਂ ਲੱਖਾਂ ਵਾਰ (ਤੇਰੇ ਸੰਤਾਂ ਤੋਂ) ਸਦਕੇ ਕੁਰਬਾਨ ਜਾਂਦਾ ਹਾਂ, ਮੈਨੂੰ ਆਪਣੇ ਸੰਤਾਂ ਦੇ ਚਰਨਾਂ ਦੀ ਧੂੜ ਬਖ਼ਸ਼ ॥੧॥
I am a sacrifice, hundreds of thousands of times a sacrifice, and I pray: please, give me the dust of the feet of the Saints. ||1||
ਤੁਮਦਾਤੇਤੁਮਪੁਰਖਬਿਧਾਤੇ॥
ਹੇ ਪ੍ਰਭੂ! ਤੂੰ ਸਭ ਜੀਵਾਂ ਨੂੰ ਪੈਦਾ ਕਰਨ ਵਾਲਾ ਹੈਂ, ਤੂੰ ਹੀ ਸਭ ਵਿਚ ਵਿਆਪਕ ਹੈਂ, ਤੇ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ।
You are the Giver, You are the Architect of Destiny.
ਤੁਮਸਮਰਥਸਦਾਸੁਖਦਾਤੇ॥
ਹੇ ਪ੍ਰਭੂ! ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈਂ, ਤੂੰ ਹੀ ਸਾਰੇ ਸੁਖ ਦੇਣ ਵਾਲਾ ਹੈਂ।
You are All-powerful, the Giver of Eternal Peace.
ਸਭਕੋਤੁਮਹੀਤੇਵਰਸਾਵੈਅਉਸਰੁਕਰਹੁਹਮਾਰਾਪੂਰਾਜੀਉ॥੨॥
ਹਰੇਕ ਜੀਵ ਤੇਰੇ ਪਾਸੋਂ ਹੀ ਮੁਰਾਦਾਂ ਪਾਂਦਾ ਹੈ (ਮੈਂ ਭੀ ਤੇਰੇ ਪਾਸੋਂ ਇਹ ਮੰਗ ਮੰਗਦਾ ਹਾਂ ਕਿ ਆਪਣੇ ਨਾਮ ਦੀ ਦਾਤ ਦੇ ਕੇ) ਮੇਰਾ ਮਨੁੱਖਾ ਜਨਮ ਦਾ ਸਮਾ ਕਾਮਯਾਬ ਕਰ ॥੨॥
You bless everyone. Please bring my life to fulfillment. ||2||
ਦਰਸਨਿਤੇਰੈਭਵਨਪੁਨੀਤਾ॥
ਹੇ ਪ੍ਰਭੂ! (ਜਿਨ੍ਹਾਂ ਬੰਦਿਆਂ ਨੇ) ਤੇਰੇ ਦਰਸਨ (ਦੀ ਬਰਕਤਿ) ਨਾਲ ਆਪਣੇ ਸਰੀਰ-ਨਗਰ ਪਵਿਤ੍ਰ ਕਰ ਲਏ ਹਨ।
The body-temple is sanctified by the Blessed Vision of Your Darshan,
ਆਤਮਗੜੁਬਿਖਮੁਤਿਨਾਹੀਜੀਤਾ॥
ਉਹਨਾਂ ਨੇ ਹੀ ਇਸ ਔਖੇ ਮਨ-ਕਿਲ੍ਹੇ ਨੂੰ ਵੱਸ ਵਿਚ ਕੀਤਾ ਹੈ।
and thus, the impregnable fort of the soul is conquered.
ਤੁਮਦਾਤੇਤੁਮਪੁਰਖਬਿਧਾਤੇਤੁਧੁਜੇਵਡੁਅਵਰੁਨਸੂਰਾਜੀਉ॥੩॥
ਹੇ ਪ੍ਰਭੂ! ਤੂੰ ਹੀ ਸਭ ਨੂੰ ਦਾਤਾਂ ਦੇਣ ਵਾਲਾ ਹੈਂ, ਤੂੰ ਹੀ ਸਭ ਵਿਚ ਵਿਆਪਕ ਹੈਂ, ਤੂੰ ਹੀ ਸਭ ਦਾ ਪੈਦਾ ਕਰਨ ਵਾਲਾ ਹੈਂ, ਤੇਰੇ ਬਰਾਬਰ ਦਾ ਹੋਰ ਕੋਈ ਸੂਰਮਾ ਨਹੀਂ ਹੈ ॥੩॥
You are the Giver, You are the Architect of Destiny. There is no other warrior as great as You. ||3||