ਸ਼੍ਰੀ ਦਸਮ ਗ੍ਰੰਥ

ਅੰਗ 96
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਾਨੋਮਹਾਬਨਮੈਬਰਬ੍ਰਿਛਨਕਾਟਿਕੈਬਾਢੀਜੁਦੇਕੈਧਰੇਹੈ੧੯੧॥॥
ਮਾਨੋ ਮਹਾ ਬਨ ਵਿਚ ਤ੍ਰਿਖਾਣ ਨੇ ਵਡੇ ਵਡੇ ਬ੍ਰਿਛ ਕਟ ਕੇ ਵਖਰੇ ਰਖੇ ਹੋਣ ॥੧੯੧॥
It seems trees and placed them separately.191.,
मानो महा बन मै बर ब्रिछन काटि कै बाढी जुदे कै धरे है ॥१९१॥
LINE 02
ਮਾਰਲਇਓਦਲੁਅਉਰਭਜਿਓਮਨਮੈਤਬਕੋਪਨਿਸੁੰਭਕਰਿਓਹੈ
(ਜਦੋਂ ਕੁਝ) ਦਲ ਮਾਰ ਲਿਆ ਗਿਆ ਅਤੇ ਹੋਰ ਭਜ ਗਿਆ ਤਦੋਂ ਨਿਸ਼ੁੰਭ ਨੇ ਮਨ ਵਿਚ ਕ੍ਰੋਧ ਕੀਤਾ
When some army was killed and some fled away, then Nisumbh became very ferocious in his mind.,
मार लइओ दलु अउर भजिओ मन मै तब कोप निसुंभ करिओ है ॥
LINE 03
ਚੰਡਿਕੇਸਾਮੁਹੇਆਨਿਅਰਿਓਅਤਿਜੁਧੁਕਰਿਓਪਗੁਨਾਹਿਟਰਿਓਹੈ
ਅਤੇ ਚੰਡੀ ਦੇ ਸਾਹਮਣੇ ਆ ਕੇ ਡਟ ਗਿਆ। (ਉਸ ਨੇ) ਖ਼ੂਬ ਯੁੱਧ ਕੀਤਾ ਅਤੇ ਇਕ ਕਦਮ ਵੀ ਪਿਛੇ ਨਾ ਹਟਾਇਆ।
He stood firmly before Chandi and waged a violent war, he did not recede even one step.,
चंडि के सामुहे आनि अरिओ अति जुधु करिओ पगु नाहि टरिओ है ॥
LINE 04
ਚੰਡਿਕੇਬਾਨਲਗਿਓਮੁਖਦੈਤਕੇਸ੍ਰਉਨਸਮੂਹਧਰਾਨਿਪਰਿਓਹੈ
ਚੰਡੀ ਦੇ ਬਾਣ ਦੈਂਤ ਦੇ ਮੁਖ ਵਿਚ ਲਗੇ ਤਾਂ ਬਹੁਤ ਸਾਰਾ ਲਹੂ ਧਰਤੀ ਉਤੇ ਆ ਪਿਆ
The arrows of Chandi struck the faces of demons and great deal of blood hath flown on the earth.,
चंडि के बान लगिओ मुख दैत के स्रउन समूह धरानि परिओ है ॥
LINE 05
ਮਾਨਹੁਰਾਹੁਗ੍ਰਸਿਓਨਭਿਭਾਨੁਸੁਸ੍ਰਉਨਤਕੋਅਤਿਬਉਨਕਰਿਓਹੈ੧੯੨॥॥
ਮਾਨੋ ਆਕਾਸ਼ ਵਿਚ ਰਾਹੂ ਨੇ ਸੂਰਜ ਨੂੰ ਗ੍ਰਸ ਲਿਆ ਹੋਵੇ ਅਤੇ (ਸੂਰਜ ਨੇ) ਲਹੂ ਦੀ ਵਡੀ ਉਲਟੀ ਕੀਤੀ ਹੋਵੇ ॥੧੯੨॥
It seems that Rahu hath caught hold of sun in the sky, resulting in the great carving of blood by the sun.192.,
मानहु राहु ग्रसिओ नभि भानु सु स्रउनत को अति बउन करिओ है ॥१९२॥
LINE 06
ਸਾਂਗਸੰਭਾਰਿਕਰੰਬਲੁਧਾਰਕੈਚੰਡਿਦਈਰਿਪੁਭਾਲਮੈਐਸੇ
(ਦੇਵੀ ਨੇ) ਹੱਥ ਵਿਚ ਸਾਂਗ ਨੂੰ ਧਾਰਨ ਕਰ ਕੇ ਅਤੇ ਸਾਰਾ ਬਲ ਅਰਜਿਤ ਕਰ ਕੇ ਵੈਰੀ (ਦੈਂਤ) ਦੇ ਮਸਤਕ ਵਿਚ ਇਸ ਤਰ੍ਹਾਂ ਖੋਭੀ,
Holding the spear in her hand, Chandi with great force thrust it into the forehead of the enemy like this,,
सांग संभारि करं बलु धार कै चंडि दई रिपु भाल मै ऐसे ॥
LINE 07
ਜੋਰਕੈਫੋਰਗਈਸਿਰਤ੍ਰਾਨਕੋਪਾਰਭਈਪਟਫਾਰਿਅਨੈਸੇ
(ਜੋ) ਜ਼ੋਰ ਨਾਲ ਸਿਰ ਦੇ ਲੋਹੇ ਦੇ ਟੋਪ ਨੂੰ ਫੋੜ ਗਈ ਅਤੇ (ਸਾਂਗ ਦੀ) ਚੁੰਜ ਪਟਕੇ ਨੂੰ ਪਾੜ ਕੇ ਪਾਰ ਹੋ ਗਈ।
That it pierced the helmet like the cloth.,
जोर कै फोर गई सिर त्रान को पार भई पट फारि अनैसे ॥
LINE 08
ਸ੍ਰਉਨਕੀਧਾਰਚਲੀਪਥਊਰਧਸੋਉਪਮਾਸੁਭਈਕਹੁਕੈਸੇ
(ਦੈਂਤ ਦੇ ਮੱਥੇ ਤੋਂ) ਲਹੂ ਦੀ ਧਾਰ (ਨਿਕਲ ਕੇ) ਉਪਰ ਵਲ ਚਲੀ, ਉਸ ਦੀ ਉਪਮਾ ਕਿਸ ਤਰ੍ਹਾਂ ਦੀ ਹੋਈ,
The current of blood flowing out upwards, what comparison the poet hath imagined about it?,
स्रउन की धार चली पथ ऊरध सो उपमा सु भई कहु कैसे ॥
LINE 09
ਮਾਨੋਮਹੇਸਕੇਤੀਸਰੇਨੈਨਕੀਜੋਤਉਦੋਤਭਈਖੁਲਤੈਸੇ੧੯੩॥॥
ਮਾਨੋ ਸ਼ਿਵ ਦੇ ਤੀਜੇ ਨੈਨ ਦੇ ਖੁਲ੍ਹਣ ਨਾਲ (ਉਸ ਦੀ) ਜੋਤਿ ਪ੍ਰਗਟ ਹੋਈ ਹੋਵੇ ॥੧੯੩॥
With the opening of the third eye of Shiva, the light appeared like this current.193.,
मानो महेस के तीसरे नैन की जोत उदोत भई खुल तैसे ॥१९३॥
LINE 10
ਦੈਤਨਿਕਾਸਕੈਸਾਂਗਵਹੈਬਲਿਕੈਤਬਚੰਡਿਪ੍ਰਚੰਡਕੇਦੀਨੀ
ਉਹੀ ਸਾਂਗ (ਆਪਣੇ ਸ਼ਰੀਰ ਤੋਂ) ਕਢ ਕੇ ਦੈਂਤ ਨੇ ਜ਼ੋਰ ਨਾਲ ਪ੍ਰਚੰਡ ਚੰਡੀ ਨੂੰ ਮਾਰੀ।
The demon, with his strength, took out that spear and with the same swiftness struck Chandi with it.,
दैत निकास कै सांग वहै बलि कै तब चंडि प्रचंड के दीनी ॥
LINE 11
ਜਾਇਲਗੀਤਿਹਕੇਮੁਖਮੈਬਹਿਸ੍ਰਉਨਪਰਿਓਅਤਿਹੀਛਬਿਕੀਨੀ
(ਉਹ ਸਾਂਗ) ਉਸ (ਦੁਰਗਾ) ਦੇ ਮੂੰਹ ਵਿਚ ਜਾ ਲਗੀ, (ਫਲਸਰੂਪ) ਬਹੁਤ ਸਾਰਾ ਲਹੂ ਵਗਿਆ ਅਤੇ ਉਸ ਨੇ ਬਹੁਤ ਸ਼ੋਭਾ ਵਧਾਈ ਹੈ।
The spear struck the face of the goddess resulting in the flow of blood from her face, which created a splendid scene.,
जाइ लगी तिह के मुख मै बहि स्रउन परिओ अति ही छबि कीनी ॥
LINE 12
ਇਉਉਪਮਾਉਪਜੀਮਨਮੈਕਬਿਨੇਇਹਭਾਂਤਿਸੋਈਕਹਿਦੀਨੀ
ਕਵੀ ਦੇ ਮਨ ਵਿਚ ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ, ਉਹ ਇਸ ਤਰ੍ਹਾਂ ਕਹਿ ਦਿੱਤੀ
The comparison which hath emerged in the mind of the poet, can be told like this:,
इउ उपमा उपजी मन मै कबि ने इह भांति सोई कहि दीनी ॥
LINE 13
ਮਾਨਹੁਸਿੰਗਲਦੀਪਕੀਨਾਰਿਗਰੇਮੈਤੰਬੋਰਕੀਪੀਕਨਵੀਨੀ੧੯੪॥॥
ਮਾਨੋ ਪਦਮਿਨੀ (ਸਿੰਗਲਾਦੀਪ ਦੀ ਇਸਤਰੀ) ਦੇ ਗਲੇ ਵਿਚ ਪਾਨ ਦੀ ਤਾਜ਼ਾ ਥੁਕ ਦਿਸ ਰਹੀ ਹੋਵੇ ॥੧੯੪॥
I seemed that in the throat of the most beautiful woman of Lanka, the saliva of the chewed betel leaf is being visulised.194.,
मानहु सिंगल दीप की नारि गरे मै तंबोर की पीक नवीनी ॥१९४॥
LINE 14
ਜੁਧੁਨਿਸੁੰਭਕਰਿਓਅਤਿਹੀਜਸੁਇਆਛਬਿਕੋਕਬਿਕੋਬਰਨੈ
ਨਿਸ਼ੁੰਭ ਨੇ ਬਹੁਤ ਯੁੱਧ ਕੀਤਾ ਹੈ, ਇਸ ਛਬੀ ਦਾ ਯਸ਼ ਕਿਹੜਾ ਕਵੀ ਵਰਣਨ ਕਰ ਸਕਦਾ ਹੈ?
Nisumbh hath waged a very fierce war which poet can describe its splendour?,
जुधु निसुंभ करिओ अति ही जसु इआ छबि को कबि को बरनै ॥
LINE 15
ਨਹਿਭੀਖਮਦ੍ਰੋਣਿਕ੍ਰਿਪਾਅਰੁਦ੍ਰੋਣਜਭੀਮਅਰਜਨਅਉਕਰਨੈ
ਭੀਸ਼ਮ, ਦ੍ਰੋਣਾਚਾਰੀਆ ਅਤੇ ਕ੍ਰਿਪਾਚਾਰੀਆ ਨੇ (ਵੀ ਅਜਿਹਾ ਯੁੱਧ) ਨਹੀਂ (ਕੀਤਾ) ਅਤੇ ਨਾ ਹੀ ਭੀਮ, ਅਰਜਨ ਅਤੇ ਕਰਨ (ਨੇ ਕੀਤਾ ਹੈ) (ਇਹ ਸਾਰੇ ਮਹਾਭਾਰਤ ਦੇ ਪ੍ਰਮੁਖ ਯੋਧੇ ਹਨ)।
Such a war hath not been fought by Bhishma, Dronacharya, Kripachrya, Bhima, Arjuna and Karana.,
नहि भीखम द्रोणि क्रिपा अरु द्रोणज भीम न अरजन अउ करनै ॥
LINE 16
ਬਹੁਦਾਨਵਕੇਤਨਸ੍ਰਉਨਕੀਧਾਰਛੁਟੀਸੁਲਗੇਸਰਕੇਫਰਨੈ
ਬਹੁਤ ਸਾਰੇ ਦੈਂਤਾਂ ਦੇ ਤਨ ਵਿਚੋਂ ਲਹੂ ਦੀਆਂ ਤੱਤੀਰੀਆਂ ਫੁਟ ਰਹੀਆਂ ਹਨ (ਕਿਉਂਕਿ ਉਨ੍ਹਾਂ ਨੂੰ) ਤੀਰਾਂ ਦੀਆਂ ਮੁਖੀਆਂ (ਫਲ) ਲਗੀਆਂ ਹੋਈਆਂ ਹਨ, (ਇੰਜ ਪ੍ਰਤੀਤ ਹੁੰਦਾ ਹੈ)
The current of blood is flowing form the bodies of many demons, because they have been pierced by the arrows.,
बहु दानव के तन स्रउन की धार छुटी सु लगे सर के फरनै ॥
LINE 17
ਜਨੁਰਾਤਿਕੈਦੂਰਿਬਿਭਾਸਦਸੋਦਿਸਫੈਲਿਚਲੀਰਵਿਕੀਕਿਰਨੈ੧੯੫॥॥
ਮਾਨੋ ਰਾਤ ਨੂੰ ਦੂਰ ਕਰਨ ਲਈ ਪ੍ਰਭਾਤ ਵੇਲੇ ਸੂਰਜ ਦੀਆਂ ਕਿਰਨਾਂ ਦਸਾਂ ਦਿਸ਼ਾਵਾਂ ਵਿਚ ਪਸਰ ਚਲੀਆਂ ਹੋਣ ॥੧੯੫॥
It seems that in order to end the night, the sun-rays are scattering at dawn from all the ten directions.195.,
जनु राति कै दूरि बिभास दसो दिस फैलि चली रवि की किरनै ॥१९५॥
LINE 18
ਚੰਡਿਲੈਚਕ੍ਰਧਸੀਰਨਮੈਰਿਸਿਕ੍ਰੁਧਕੀਓਬਹੁਦਾਨਵਮਾਰੇ
ਚੰਡੀ ਚੱਕਰ ਲੈ ਕੇ ਰਣ-ਭੂਮੀ ਵਿਚ ਧਸ ਗਈ ਅਤੇ ਕ੍ਰੋਧਵਾਨ ਹੋ ਕੇ ਬਹੁਤ ਦੈਂਤ ਮਾਰ ਦਿੱਤੇ।
Chandi penetrated in the battlefield with her disc and with anger in her she killed many demons.,
चंडि लै चक्र धसी रन मै रिसि क्रुध कीओ बहु दानव मारे ॥
LINE 19
ਫੇਰਿਗਦਾਗਹਿਕੈਲਹਿਕੈਚਹਿਕੈਰਿਪੁਸੈਨਹਤੀਲਲਕਾਰੇ
ਫਿਰ ਗਦਾ ਫੜ ਕੇ, ਵੇਖ ਕੇ, ਚਾਹ ਕੇ ਵੈਰੀ ਦੀ ਸੈਨਾ ਨੂੰ ਲਲਕਾਰ ਕੇ ਮਾਰਿਆ।
Then she caught hold of the mace and revolved it, it glistened then shouting loudly, she killed with it the army of the enemy.
फेरि गदा गहि कै लहि कै चहि कै रिपु सैन हती ललकारे ॥
LINE 20
ਲੈਕਰਖਗਅਦਗਮਹਾਸਿਰਦੈਤਨਕੇਬਹੁਭੂਪਰਝਾਰੇ
(ਹੱਥ ਵਿਚ) ਡਾਢੀ ਲਿਸ਼ਕਵੀਂ ('ਅਦਗ') ਵੱਡੀ ਖੜਗ ਲੈ ਕੇ ਦੈਂਤਾਂ ਦੇ ਸਿਰਾਂ ਉਤੇ ਮਾਰੀ ਅਤੇ (ਉਨ੍ਹਾਂ ਨੂੰ) ਧਰਤੀ ਉਤੇ (ਖਿੰਡਾ ਦਿੱਤਾ)।
Taking her glittering sword in her land, she hath thrown and scattered the heads of great demons on the earth.,
लै कर खग अदग महा सिर दैतन के बहु भू पर झारे ॥
LINE 21
ਰਾਮਕੇਜੁਧਸਮੇਹਨੂਮਾਨਿਜੁਆਨਮਨੋਗਰੂਏਗਿਰਡਾਰੇ੧੯੬॥॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸ੍ਰੀ ਰਾਮ ਚੰਦਰ ਦੇ ਯੁੱਧ ਵੇਲੇ ਹਨੂਮਾਨ ਨੇ ਵਡੇ ਵਡੇ ਪਰਬਤ ਲਿਆ ਕੇ ਸੁਟੇ ਹੋਣ ॥੧੯੬॥
It seems that in the war fought by Ram Chandra, the mighty Hanuman hath thrown down the great mountains.196.,
राम के जुध समे हनूमानि जुआन मनो गरूए गिर डारे ॥१९६॥
LINE 22
ਦਾਨਵਏਕਬਡੋਬਲਵਾਨਕ੍ਰਿਪਾਨਲੈਪਾਨਿਹਕਾਰਕੈਧਾਇਓ
ਇਕ ਬਹੁਤ ਬਲਵਾਨ ਦੈਂਤ ਹੱਥ ਵਿਚ ਕ੍ਰਿਪਾਨ ਲੈ ਕੇ ਲਲਕਾਰਾ ਮਾਰਦਾ ਹੋਇਆ ਅਗੇ ਵਧਿਆ।
One very powerful demon, holding his sword in his hand and shouting loudly came running.,
दानव एक बडो बलवान क्रिपान लै पानि हकार कै धाइओ ॥
LINE 23
ਕਾਢੁਕੈਖਗਸੁਚੰਡਿਕਾਮਿਆਨਤੇਤਾਤਨਬੀਚਭਲੇਬਰਿਲਾਇਓ
(ਅਗੋਂ) ਚੰਡੀ ਨੇ ਮਿਆਨ ਵਿਚੋਂ ਖੜਗ ਕਢ ਕੇ ਪੂਰੇ ਜ਼ੋਰ ਨਾਲ ਉਸ ਦੇ ਸ਼ਰੀਰ ਉਤੇ ਵਾਰ ਕੀਤਾ।
Chandi, taking out her double-edged sword from the sheath, with great force struck the body of the demon.,
काढु कै खग सु चंडिका मिआन ते ता तन बीच भले बरि लाइओ ॥
LINE 24
ਟੂਟਪਰਿਓਸਿਰਵਾਧਰਿਤੇਜਸੁਇਆਛਬਿਕੋਕਵਿਕੇਮਨਿਆਇਓ
ਉਸ ਦਾ ਸਿਰ ਟੁੱਟ ਕੇ ਧਰਤੀ ਉਤੇ ਡਿਗ ਪਿਆ। ਇਸ ਛਬੀ ਦਾ ਯਸ਼ ਕਵੀ ਦੇ ਮਨ ਵਿਚ ਇੰਜ ਆਇਆ
His head broke and fell on the earth, the poet hath imagined thus this comparison.,
टूट परिओ सिर वा धरि ते जसु इआ छबि को कवि के मनि आइओ ॥