ਵਿਣੁਗੁਰਪੀਰੈਕੋਥਾਇਨਪਾਈ॥
ਪਰ ਜੇ ਗੁਰੂ ਪੀਰ ਦੇ ਹੁਕਮ ਵਿਚ ਨਹੀਂ ਤੁਰਦਾ ਤਾਂ (ਦਰਗਾਹ ਵਿਚ) ਕਬੂਲ ਨਹੀਂ ਹੋ ਸਕਦਾ।
Without the Guru or a spiritual teacher, no one is accepted.
ਰਾਹੁਦਸਾਇਓਥੈਕੋਜਾਇ॥
(ਬਹਿਸ਼ਤ ਦਾ) ਰਸਤਾ ਤਾਂ ਹਰ ਕੋਈ ਪੁੱਛਦਾ ਹੈ ਪਰ ਉਸ ਰਸਤੇ ਉਤੇ ਤੁਰਦਾ ਕੋਈ ਵਿਰਲਾ ਹੈ,
They may be shown the way, but only a few go there.
ਕਰਣੀਬਾਝਹੁਭਿਸਤਿਨਪਾਇ॥
ਤੇ ਨੇਕ ਅਮਲਾਂ ਤੋਂ ਬਿਨਾ ਬਹਿਸ਼ਤ ਮਿਲਦਾ ਨਹੀਂ ਹੈ।
Without the karma of good actions, heaven is not attained.
ਜੋਗੀਕੈਘਰਿਜੁਗਤਿਦਸਾਈ॥
ਜੋਗੀ ਦੇ ਡੇਰੇ ਤੇ (ਮਨੁੱਖ ਜੋਗ ਦੀ) ਜੁਗਤਿ ਪੁੱਛਣ ਜਾਂਦਾ ਹੈ,
The Way of Yoga is demonstrated in the Yogi's monastery.
ਤਿਤੁਕਾਰਣਿਕਨਿਮੁੰਦ੍ਰਾਪਾਈ॥
ਉਸ ('ਜੁਗਤਿ') ਦੀ ਖ਼ਾਤਰ ਕੰਨ ਵਿਚ ਮੁੰਦ੍ਰਾਂ ਪਾ ਲੈਂਦਾ ਹੈ;
They wear ear-rings to show the way.
ਮੁੰਦ੍ਰਾਪਾਇਫਿਰੈਸੰਸਾਰਿ॥
ਮੁੰਦ੍ਰਾਂ ਪਾ ਕੇ ਸੰਸਾਰ ਵਿਚ ਚੱਕਰ ਲਾਂਦਾ ਹੈ (ਭਾਵ, ਗ੍ਰਿਹਸਤ ਛੱਡ ਕੇ ਬਾਹਰ ਜਗਤ ਵਿਚ ਭਉਂਦਾ ਹੈ)।
Wearing ear-rings, they wander around the world.
ਜਿਥੈਕਿਥੈਸਿਰਜਣਹਾਰੁ॥
ਪਰ ਸਿਰਜਣਹਾਰ ਤਾਂ ਹਰ ਥਾਂ ਮੌਜੂਦ ਹੈ (ਬਾਹਰ ਜੰਗਲਾਂ ਵਿਚ ਭਾਲਣਾ ਵਿਅਰਥ ਹੈ)।
The Creator Lord is everywhere.
ਜੇਤੇਜੀਅਤੇਤੇਵਾਟਾਊ॥
(ਜਗਤ ਵਿਚ) ਜਿਤਨੇ ਭੀ ਜੀਵ (ਆਉਂਦੇ) ਹਨ ਸਾਰੇ ਮੁਸਾਫ਼ਿਰ ਹਨ,
There are as many travellers as there are beings.
ਚੀਰੀਆਈਢਿਲਨਕਾਊ॥
ਜਿਸ ਜਿਸ ਨੂੰ ਸੱਦਾ ਆਉਂਦਾ ਹੈ ਉਹ ਇਥੇ ਢਿੱਲ ਨਹੀਂ ਲਾ ਸਕਦਾ।
When one's death warrant is issued, there is no delay.
ਏਥੈਜਾਣੈਸੁਜਾਇਸਿਞਾਣੈ॥
ਜਿਸ ਨੇ ਇਸ ਜਨਮ ਵਿਚ ਰੱਬ ਨੂੰ ਪਛਾਣ ਲਿਆ ਹੈ ਉਹ (ਪਰਲੋਕ ਵਿਚ) ਜਾ ਕੇ ਭੀ ਪਛਾਣ ਲੈਂਦਾ ਹੈ।
One who knows the Lord here, realizes Him there as well.
ਹੋਰੁਫਕੜੁਹਿੰਦੂਮੁਸਲਮਾਣੈ॥
(ਜੇ ਇਹ ਉੱਦਮ ਨਹੀਂ ਕੀਤਾ ਤਾਂ) ਹੋਰ ਦਾਹਵਾ ਕਿ ਮੈਂ ਹਿੰਦੂ ਹਾਂ ਜਾਂ ਮੁਸਲਮਾਨ ਹਾਂ ਸਭ ਫੋਕਾ ਹੈ।
Others, whether Hindu or Muslim, are just babbling.
ਸਭਨਾਕਾਦਰਿਲੇਖਾਹੋਇ॥
(ਹਿੰਦੂ ਹੋਵੇ ਚਾਹੇ ਮੁਸਲਮਾਨ) ਹਰੇਕ ਦੇ ਅਮਲਾਂ ਦਾ ਲੇਖਾ ਪ੍ਰਭੂ ਦੀ ਹਜ਼ੂਰੀ ਵਿਚ ਹੁੰਦਾ ਹੈ।
Everyone's account is read in the Court of the Lord;
ਕਰਣੀਬਾਝਹੁਤਰੈਨਕੋਇ॥
ਆਪਣੇ ਨੇਕ ਅਮਲਾਂ ਤੋਂ ਬਿਨਾ ਕਦੇ ਕੋਈ ਪਾਰ ਨਹੀਂ ਲੰਘਿਆ।
without the karma of good actions, no one crosses over.
ਸਚੋਸਚੁਵਖਾਣੈਕੋਇ॥
ਜੋ ਮਨੁੱਖ (ਐਸ ਜਨਮ ਵਿਚ) ਕੇਵਲ ਸੱਚੇ ਰੱਬ ਨੂੰ ਯਾਦ ਕਰਦਾ ਹੈ,
One who speaks the True Name of the True Lord,
ਨਾਨਕਅਗੈਪੁਛਨਹੋਇ॥੨॥
ਹੇ ਨਾਨਕ! ਪਰਲੋਕ ਵਿਚ ਉਸ ਨੂੰ ਲੇਖਾ ਨਹੀਂ ਪੁੱਛਿਆ ਜਾਂਦਾ ॥੨॥
O Nanak, is not called to account hereafter. ||2||
ਪਉੜੀ॥
Pauree:
ਹਰਿਕਾਮੰਦਰੁਆਖੀਐਕਾਇਆਕੋਟੁਗੜੁ॥
ਇਸ ਸਰੀਰ ਨੂੰ ਪਰਮਾਤਮਾ ਦੇ ਰਹਿਣ ਲਈ ਸੋਹਣਾ ਘਰ ਆਖਣਾ ਚਾਹੀਦਾ ਹੈ, ਕਿਲ੍ਹਾ ਗੜ੍ਹ ਕਹਿਣਾ ਚਾਹੀਦਾ ਹੈ।
The fortress of the body is called the Mansion of the Lord.
ਅੰਦਰਿਲਾਲਜਵੇਹਰੀਗੁਰਮੁਖਿਹਰਿਨਾਮੁਪੜੁ॥
ਜੇ ਗੁਰੂ ਦੇ ਹੁਕਮ ਵਿਚ ਤੁਰ ਕੇ ਪਰਮਾਤਮਾ ਦਾ ਨਾਮ ਜਪੋਗੇ ਤਾਂ ਇਸ ਸਰੀਰ ਦੇ ਅੰਦਰੋਂ ਹੀ ਚੰਗੇ ਗੁਣ-ਰੂਪ ਲਾਲ ਜਵਾਹਰ ਮਿਲ ਜਾਣਗੇ।
The rubies and gems are found within it; the Gurmukh chants the Name of the Lord.
ਹਰਿਕਾਮੰਦਰੁਸਰੀਰੁਅਤਿਸੋਹਣਾਹਰਿਹਰਿਨਾਮੁਦਿੜੁ॥
(ਹੇ ਮਨ!) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਪੱਕਾ ਕਰ ਕੇ ਰੱਖ, ਤਾਂ ਹੀ ਇਹ ਸਰੀਰ ਇਹ ਪ੍ਰਭੂ-ਦਾ-ਮੰਦਰ ਬੜਾ ਸੋਹਣਾ ਹੋ ਸਕਦਾ ਹੈ।
The body, the Mansion of the Lord, is very beautiful, when the Name of the Lord, Har, Har, is implanted deep within.
ਮਨਮੁਖਆਪਿਖੁਆਇਅਨੁਮਾਇਆਮੋਹਨਿਤਕੜੁ॥
(ਪਰ) ਜੋ ਮਨੁੱਖ ਆਪਣੇ ਮਨ ਦੇ ਮਗਰ ਤੁਰਦੇ ਹਨ ਉਹਨਾਂ ਨੂੰ ਪ੍ਰਭੂ ਨੇ ਆਪ ਖੁੰਝਾ ਦਿੱਤਾ ਹੈ ਉਹਨਾਂ ਨੂੰ ਮਾਇਆ ਦੇ ਮੋਹ ਦਾ ਝੋਰਾ ਨਿੱਤ (ਦੁਖੀ ਕਰਦਾ ਹੈ)।
The self-willed manmukhs ruin themselves; they boil continuously in attachment to Maya.
ਸਭਨਾਸਾਹਿਬੁਏਕੁਹੈਪੂਰੈਭਾਗਿਪਾਇਆਜਾਈ॥੧੧॥
ਸਾਰੇ ਜੀਵਾਂ ਦਾ ਮਾਲਕ ਉਹੀ ਇਕ ਪਰਮਾਤਮਾ ਹੈ, ਪਰ ਮਿਲਦਾ ਪੂਰੀ ਕਿਸਮਤ ਨਾਲ ਹੈ ॥੧੧॥
The One Lord is the Master of all. He is found only by perfect destiny. ||11||
ਸਲੋਕਮਃ੧॥
Shalok, First Mahalaa:
ਨਾਸਤਿਦੁਖੀਆਨਾਸਤਿਸੁਖੀਆਨਾਸਤਿਪਾਣੀਜੰਤਫਿਰਹਿ॥
(ਤਪ ਆਦਿਕਾਂ ਨਾਲ) ਦੁਖੀ ਹੋਣ ਵਿਚ (ਸਿੱਧੀ ਤੇ ਵਡਿਆਈ ਦੀ ਪ੍ਰਾਪਤੀ) ਨਹੀਂ ਹੈ, ਸੁਖ-ਰਹਿਣਾ ਹੋਣ ਵਿਚ ਭੀ ਨਹੀਂ ਤੇ ਪਾਣੀ ਵਿਚ ਖਲੋਣ ਵਿਚ ਭੀ ਨਹੀਂ ਹੈ (ਨਹੀਂ ਤਾਂ ਬੇਅੰਤ) ਜੀਵ ਪਾਣੀ ਵਿਚ ਹੀ ਫਿਰਦੇ ਹਨ (ਉਹਨਾਂ ਨੂੰ ਸੁਤੇ ਹੀ ਸਿੱਧੀ ਮਿਲ ਜਾਂਦੀ)।
There is no Truth in suffering, there is no Truth in comfort. There is no Truth in wandering like animals through the water.
ਨਾਸਤਿਮੂੰਡਮੁਡਾਈਕੇਸੀਨਾਸਤਿਪੜਿਆਦੇਸਫਿਰਹਿ॥
ਸਿਰ ਦੇ ਕੇਸ ਮੁਨਾਣ ਵਿਚ (ਭਾਵ, ਰੁੰਡ-ਮੁੰਡ ਹੋ ਜਾਣ ਵਿਚ) ਸਿੱਧੀ ਨਹੀਂ ਹੈ; ਇਸ ਗੱਲ ਵਿਚ ਭੀ (ਜਨਮ-ਮਨੋਰਥ ਦੀ) ਸਿੱਧੀ ਨਹੀਂ ਕਿ ਵਿਦਵਾਨ ਬਣ ਕੇ (ਹੋਰ ਲੋਕਾਂ ਨੂੰ ਚਰਚਾ ਵਿਚ ਜਿੱਤਣ ਲਈ) ਦੇਸਾਂ ਦੇਸਾਂ ਵਿਚ ਫਿਰੀਏ।
There is no Truth in shaving one's head; there is no Truth is studying the scriptures or wandering in foreign lands.
ਨਾਸਤਿਰੁਖੀਬਿਰਖੀਪਥਰਆਪੁਤਛਾਵਹਿਦੁਖਸਹਹਿ॥
ਰੁੱਖਾਂ ਬਿਰਖਾਂ ਤੇ ਪੱਥਰਾਂ ਵਿਚ ਭੀ ਸਿੱਧੀ ਨਹੀਂ ਹੈ, ਇਹ ਆਪਣੇ ਆਪ ਨੂੰ ਕਟਾਂਦੇ ਹਨ ਤੇ (ਕਈ ਕਿਸਮ ਦੇ) ਦੁੱਖ ਸਹਾਰਦੇ ਹਨ (ਭਾਵ, ਰੁੱਖਾਂ ਬਿਰਖਾਂ ਪੱਥਰਾਂ ਵਾਂਗ ਜੜ੍ਹ ਹੋ ਕੇ ਆਪਣੇ ਉਤੇ ਕਈ ਕਸ਼ਟ ਸਹਾਰਿਆਂ ਭੀ ਜਨਮ-ਮਨੋਰਥ ਦੀ ਸਿੱਧੀ ਪ੍ਰਾਪਤ ਨਹੀਂ ਹੁੰਦੀ)।
There is no Truth in trees, plants or stones, in mutilating oneself or suffering in pain.
ਨਾਸਤਿਹਸਤੀਬਧੇਸੰਗਲਨਾਸਤਿਗਾਈਘਾਹੁਚਰਹਿ॥
(ਸੰਗਲ ਲੱਕ ਨਾਲ ਬੰਨ੍ਹਣ ਵਿਚ ਭੀ) ਸਿੱਧੀ ਨਹੀਂ ਹੈ, ਹਾਥੀ ਸੰਗਲਾਂ ਨਾਲ ਬੱਧੇ ਪਏ ਹੁੰਦੇ ਹਨ; (ਕੰਦ-ਮੂਲ ਖਾਣ ਵਿਚ ਭੀ) ਸਿੱਧੀ ਨਹੀਂ ਹੈ, ਗਾਈਆਂ ਘਾਹ ਚੁਗਦੀਆਂ ਹੀ ਹਨ (ਭਾਵ, ਹਾਥੀਆਂ ਵਾਂਗ ਸੰਗਲ ਬੰਨ੍ਹਿਆਂ ਤੇ ਗਾਈਆਂ ਵਾਂਗ ਕੰਦ-ਮੂਲ ਖਾਧਿਆਂ ਸਿੱਧੀ ਦੀ ਪ੍ਰਾਪਤੀ ਨਹੀਂ ਹੈ)।
There is no Truth in binding elephants in chains; there is no Truth in grazing cows.
ਜਿਸੁਹਥਿਸਿਧਿਦੇਵੈਜੇਸੋਈਜਿਸਨੋਦੇਇਤਿਸੁਆਇਮਿਲੈ॥
ਜਿਸ ਪ੍ਰਭੂ ਦੇ ਹੱਥ ਵਿਚ ਸਫਲਤਾ ਹੈ ਜੇ ਉਹ ਆਪ ਦੇਵੇ ਤਾਂ ਜਿਸ ਨੂੰ ਦੇਂਦਾ ਹੈ ਉਸ ਨੂੰ ਪ੍ਰਾਪਤ ਹੁੰਦੀ ਹੈ।
He alone grants it, whose hands hold spiritual perfection; he alone receives it, unto whom it is given.
ਨਾਨਕਤਾਕਉਮਿਲੈਵਡਾਈਜਿਸੁਘਟਭੀਤਰਿਸਬਦੁਰਵੈ॥
ਹੇ ਨਾਨਕ! ਵਡਿਆਈ ਉਸ ਜੀਵ ਨੂੰ ਮਿਲਦੀ ਹੈ ਜਿਸ ਦੇ ਹਿਰਦੇ ਵਿਚ (ਪ੍ਰਭੂ ਦੀ ਸਿਫ਼ਤ-ਸਾਲਾਹ ਦਾ) ਸ਼ਬਦ ਹਰ ਵੇਲੇ ਮੌਜੂਦ ਹੈ।
O Nanak, he alone is blessed with glorious greatness, whose heart is filled with the Word of the Shabad.
ਸਭਿਘਟਮੇਰੇਹਉਸਭਨਾਅੰਦਰਿਜਿਸਹਿਖੁਆਈਤਿਸੁਕਉਣੁਕਹੈ॥
(ਪ੍ਰਭੂ ਤਾਂ ਇਉਂ ਆਖਦਾ ਹੈ ਕਿ ਜੀਵਾਂ ਦੇ) ਸਾਰੇ ਸਰੀਰ ਮੇਰੇ (ਸਰੀਰ) ਹਨ, ਮੈਂ ਸਭਨਾਂ ਵਿਚ ਵੱਸਦਾ ਹਾਂ, ਜਿਸ ਜੀਵ ਨੂੰ ਮੈਂ ਕੁਰਾਹੇ ਪਾ ਦੇਂਦਾ ਹਾਂ ਉਸ ਨੂੰ ਕੌਣ ਸਮਝਾ ਸਕਦਾ ਹੈ?
God says, all hearts are mine, and I am in all hearts. Who can explain this to one who is confused?
ਜਿਸਹਿਦਿਖਾਲਾਵਾਟੜੀਤਿਸਹਿਭੁਲਾਵੈਕਉਣੁ॥
ਜਿਸ ਨੂੰ ਮੈਂ ਸੋਹਣਾ ਰਸਤਾ ਵਿਖਾ ਦੇਂਦਾ ਹਾਂ ਉਸ ਨੂੰ ਕੌਣ ਭੁਲਾ ਸਕਦਾ ਹੈ?
Who can confuse that being, unto whom I have shown the Way?
ਜਿਸਹਿਭੁਲਾਈਪੰਧਸਿਰਿਤਿਸਹਿਦਿਖਾਵੈਕਉਣੁ॥੧॥
ਜਿਸ ਨੂੰ ਮੈਂ (ਜ਼ਿੰਦਗੀ ਦੇ) ਸਫ਼ਰ ਦੇ ਸ਼ੁਰੂ ਵਿਚ ਹੀ ਭੁਲਾ ਦਿਆਂ ਉਸ ਨੂੰ ਰਸਤਾ ਕੌਣ ਵਿਖਾ ਸਕਦਾ ਹੈ? ॥੧॥
And who can show the Path to that being whom I have confused since the beginning of time? ||1||
ਮਃ੧॥
First Mahalaa:
ਸੋਗਿਰਹੀਜੋਨਿਗ੍ਰਹੁਕਰੈ॥
(ਅਸਲ) ਗ੍ਰਿਹਸਤੀ ਉਹ ਹੈ ਜੋ ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਦਾ ਹੈ,
He alone is a householder, who restrains his passions
ਜਪੁਤਪੁਸੰਜਮੁਭੀਖਿਆਕਰੈ॥
ਜੋ (ਪ੍ਰਭੂ ਪਾਸੋਂ) ਜਪ ਤਪ ਤੇ ਸੰਜਮ-ਰੂਪ ਖ਼ੈਰ ਮੰਗਦਾ ਹੈ;
and begs for meditation, austerity and self-discipline.
ਪੁੰਨਦਾਨਕਾਕਰੇਸਰੀਰੁ॥
ਜੋ ਆਪਣਾ ਸਰੀਰ (ਭੀ) ਪੁੰਨ ਦਾਨ ਵਾਲਾ ਹੀ ਬਣਾ ਲੈਂਦਾ ਹੈ (ਭਾਵ, ਖ਼ਲਕਤ ਦੀ ਸੇਵਾ ਤੇ ਭਲਾਈ ਕਰਨ ਦਾ ਸੁਭਾਵ ਜਿਸ ਦੇ ਸਰੀਰ ਨਾਲ ਰਚ-ਮਿਚ ਜਾਂਦਾ ਹੈ);
He gives donations to charity with his body;
ਸੋਗਿਰਹੀਗੰਗਾਕਾਨੀਰੁ॥
ਉਹ ਗ੍ਰਿਹਸਤੀ ਗੰਗਾ ਜਲ (ਵਰਗਾ ਪਵਿਤ੍ਰ) ਹੋ ਜਾਂਦਾ ਹੈ।
such a householder is as pure as the water of the Ganges.
ਬੋਲੈਈਸਰੁਸਤਿਸਰੂਪੁ॥
ਜੇ ਈਸ਼ਰ (ਜੋਗੀ ਭੀ ਅਸਲ ਗ੍ਰਿਹਸਤੀ ਵਾਲੀ ਇਹ ਜੁਗਤਿ ਵਰਤ ਕੇ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਜਪੇ ਤਾਂ ਇਹ ਭੀ ਪਰਮ ਬ੍ਰਹਮ ਵਿਚ ਲੀਨ ਹੋ ਜਾਏ, ਇਸ ਦਾ ਕੋਈ (ਵੱਖਰਾ) ਰੂਪ ਰੇਖ ਨਾਹ ਰਹਿ ਜਾਏ (ਭਾਵ, ਹੇ ਈਸ਼ਰ ਜੋਗੀ! ਜੇ ਤੂੰ ਭੀ ਉਪਰ-ਦੱਸੀ ਜੁਗਤਿ ਨਾਲ ਪ੍ਰਭੂ ਨੂੰ ਜਪੇਂ,
Says Eeshar, the Lord is the embodiment of Truth.
ਪਰਮਤੰਤਮਹਿਰੇਖਨਰੂਪੁ॥੨॥
ਤਾਂ ਤੂੰ ਭੀ ਪਰਮ ਬ੍ਰਹਮ ਵਿਚ ਇਕ-ਮਿਕ ਹੋ ਜਾਏਂ; ਗ੍ਰਿਹਸਤ ਤਿਆਗਣ ਦੀ ਲੋੜ ਹੀ ਨਾਹ ਪਏਗੀ) ॥੨॥
The supreme essence of reality has no shape or form. ||2||
ਮਃ੧॥
First Mahalaa:
ਸੋਅਉਧੂਤੀਜੋਧੂਪੈਆਪੁ॥
(ਅਸਲ) ਅਵਧੂਤ ਉਹ ਹੈ ਜੋ ਆਪਾ-ਭਾਵ ਨੂੰ ਸਾੜ ਦੇਂਦਾ ਹੈ;
He alone is a detached hermit, who burns away his self-conceit.
ਭਿਖਿਆਭੋਜਨੁਕਰੈਸੰਤਾਪੁ॥
ਜੋ ਖਿੱਝ ਨੂੰ ਮੰਗ ਮੰਗ ਕੇ ਲਿਆਂਦਾ ਹੋਇਆ ਭੋਜਨ ਬਣਾਂਦਾ ਹੈ (ਜੋ ਮੰਗ ਮੰਗ ਕੇ ਲਿਆਂਦੇ ਹੋਏ ਟੁਕੜੇ ਖਾਣ ਦੇ ਥਾਂ ਖਿੱਝ ਨੂੰ ਛਕ ਜਾਵੇ, ਮੁਕਾ ਦੇਵੇ);
He begs for suffering as his food.
ਅਉਹਠਪਟਣਮਹਿਭੀਖਿਆਕਰੈ॥
ਜੋ ਹਿਰਦੇ ਰੂਪ ਸ਼ਹਿਰ ਵਿਚ ਟਿਕ ਕੇ (ਪ੍ਰਭੂ ਤੋਂ) ਖ਼ੈਰ ਮੰਗਦਾ ਹੈ,
In the city of the heart, he begs for charity.
ਸੋਅਉਧੂਤੀਸਿਵਪੁਰਿਚੜੈ॥
ਉਹ ਅਵਧੂਤ ਕਲਿਆਣ-ਰੂਪ ਪ੍ਰਭੂ ਦੇ ਦੇਸ ਵਿਚ ਅੱਪੜ ਜਾਂਦਾ ਹੈ।
Such a renunciate ascends to the City of God.
ਬੋਲੈਗੋਰਖੁਸਤਿਸਰੂਪੁ॥
ਜੇ ਗੋਰਖ (ਜੋਗੀ ਭੀ ਇਸ ਅਵਧੂਤ ਦੀ ਜੁਗਤਿ ਵਰਤ ਕੇ) ਸਤਿ-ਸਰੂਪ ਪ੍ਰਭੂ ਨੂੰ ਜਪੇ,
Says Gorakh, God is the embodiment of Truth;
ਪਰਮਤੰਤਮਹਿਰੇਖਨਰੂਪੁ॥੩॥
ਤਾਂ (ਇਹ ਗੋਰਖ ਭੀ) ਪਰਮ ਬ੍ਰਹਮ ਵਿਚ ਲੀਨ ਹੋ ਜਾਏ, ਇਸ ਦਾ ਕੋਈ (ਵੱਖਰਾ) ਰੂਪ ਰੇਖ ਨਾਹ ਰਹਿ ਜਾਏ ॥੩॥
the supreme essence of reality has no shape or form. ||3||
ਮਃ੧॥
First Mahalaa:
ਸੋਉਦਾਸੀਜਿਪਾਲੇਉਦਾਸੁ॥
(ਅਸਲ) ਵਿਰਕਤ ਉਹ ਹੈ ਜੋ ਉਪਰਾਮਤਾ ਨੂੰ ਸਦਾ ਕਾਇਮ ਰੱਖਦਾ ਹੈ,
He alone is an Udasi, a shaven-headed renunciate, who embraces renunciation.
ਅਰਧਉਰਧਕਰੇਨਿਰੰਜਨਵਾਸੁ॥
ਹਰ ਥਾਂ ਮਾਇਆ-ਰਹਿਤ ਪ੍ਰਭੂ ਦਾ ਨਿਵਾਸ ਜਾਣਦਾ ਹੈ;
He sees the Immaculate Lord dwelling in both the upper and lower regions.
ਚੰਦਸੂਰਜਕੀਪਾਏਗੰਢਿ॥
(ਆਪਣੇ ਹਿਰਦੇ ਵਿਚ) ਸ਼ਾਂਤੀ ਤੇ ਗਿਆਨ ਦੋਹਾਂ ਨੂੰ ਇਕੱਠਾ ਕਰਦਾ ਹੈ;
He balances the sun and the moon energies.
ਤਿਸੁਉਦਾਸੀਕਾਪੜੈਨਕੰਧੁ॥
ਉਸ ਵਿਰਕਤ ਮਨੁੱਖ ਦਾ ਸਰੀਰ (ਵਿਕਾਰਾਂ ਵਿਚ) ਨਹੀਂ ਡਿੱਗਦਾ।
The body-wall of such an Udasi does not collapse.
ਬੋਲੈਗੋਪੀਚੰਦੁਸਤਿਸਰੂਪੁ॥
ਜੇ ਗੋਪੀ ਚੰਦ (ਭੀ ਇਸ ਉਦਾਸੀ ਦੀ ਜੁਗਤਿ ਵਰਤ ਕੇ) ਸਤਿ-ਸਰੂਪ ਪ੍ਰਭੂ ਨੂੰ ਜਪੇ,
Says Gopi Chand, God is the embodiment of Truth;
ਪਰਮਤੰਤਮਹਿਰੇਖਨਰੂਪੁ॥੪॥
ਤਾਂ (ਇਹ ਗੋਪੀ ਚੰਦ ਭੀ) ਪਰਮ ਬ੍ਰਹਮ ਵਿਚ ਲੀਨ ਹੋ ਜਾਏ, ਇਸ ਦਾ ਕੋਈ (ਵੱਖਰਾ) ਰੂਪ ਰੇਖ ਨਾਹ ਰਹਿ ਜਾਏ ॥੪॥
the supreme essence of reality has no shape or form. ||4||
ਮਃ੧॥
First Mahalaa:
ਸੋਪਾਖੰਡੀਜਿਕਾਇਆਪਖਾਲੇ॥
(ਅਸਲੀ) ਨਾਸਤਕ ਉਹ ਹੈ ਜੋ (ਪਰਮਾਤਮਾ ਦੀ ਹਸਤੀ ਨਾਹ ਮੰਨਣ ਦੇ ਥਾਂ) ਸਰੀਰ ਨੂੰ ਧੋਵੇ (ਭਾਵ, ਸਰੀਰ ਵਿਚੋਂ ਪਾਪਾਂ ਦੀ ਹਸਤੀ ਮਿਟਾ ਦੇਵੇ),
He alone is a Paakhandi, who cleanses his body of filth.
ਕਾਇਆਕੀਅਗਨਿਬ੍ਰਹਮੁਪਰਜਾਲੇ॥
ਜੋ ਆਪਣੇ ਸਰੀਰ ਵਿਚ ਰੱਬੀ ਜੋਤਿ ਜਗਾਂਦਾ ਹੈ,
The fire of his body illuminates God within.
ਸੁਪਨੈਬਿੰਦੁਨਦੇਈਝਰਣਾ॥
ਸੁਫ਼ਨੇ ਵਿਚ ਭੀ ਵੀਰਜ ਨੂੰ ਡਿੱਗਣ ਨਹੀਂ ਦੇਂਦਾ (ਭਾਵ, ਸੁਫ਼ਨੇ ਵਿਚ ਭੀ ਆਪਣੇ ਆਪ ਨੂੰ ਕਾਮ-ਵੱਸ ਨਹੀਂ ਹੋਣ ਦੇਂਦਾ);
He does not waste his energy in wet dreams.