ਸ਼੍ਰੀ ਦਸਮ ਗ੍ਰੰਥ

ਅੰਗ 94
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਕਲਕਟਕਕੇਭਟਨਕੋਦਇਓਜੁਧਕੋਸਾਜ
ਸਾਰੀ ਸੈਨਾ ਦੇ ਸੈਨਿਕਾਂ ਨੂੰ ਯੁੱਧ ਦਾ ਸਾਮਾਨ (ਸ਼ਾਸਤ੍ਰ-ਅਸਤ੍ਰ ਆਦਿ) ਦੇ ਦਿੱਤਾ।
He gave the material of war to all the warriors.,
सकल कटक के भटन को दइओ जुध को साज ॥
LINE 02
ਸਸਤ੍ਰਪਹਰਕੈਇਉਕਹਿਓਹਨਿਹੋਚੰਡਹਿਆਜ੧੭੪॥॥
(ਸੁੰਭ ਨੇ) ਸ਼ਸਤ੍ਰ ਧਾਰਨ ਕਰ ਕੇ ਇੰਜ ਕਿਹਾ ਕਿ (ਮੈਂ) ਚੰਡੀ ਨੂੰ ਅੱਜ ਹੀ ਮਾਰਾਂਗਾ ॥੧੭੪॥
He himself wore his arms and armour and said this:” I shall kill Chandi to-day.”174.,
ससत्र पहर कै इउ कहिओ हनिहो चंडहि आज ॥१७४॥
LINE 03
ਸ੍ਵੈਯਾ
ਸ੍ਵੈਯਾ:
SWAYYA,
स्वैया ॥
LINE 04
ਕੋਪਕੈਸੁੰਭਨਿਸੁੰਭਚਢੇਧੁਨਿਦੁੰਦਭਿਕੀਦਸਹੂੰਦਿਸਧਾਈ
ਕ੍ਰੋਧਵਾਨ ਹੋ ਕੇ ਸੁੰਭ ਅਤੇ ਨਿਸੁੰਭ (ਦੋਹਾਂ ਭਰਾਵਾਂ) ਨੇ ਚੜ੍ਹਾਈ ਕਰ ਦਿੱਤੀ ਅਤੇ ਨਗਾਰਿਆਂ ਦੀ ਧੁਨ ਦਸਾਂ ਦਿਸ਼ਾਵਾਂ ਵਿਚ ਪਸਰ ਗਈ।
In great rage, both Sumbh and Nisumbh marched forward for war, the trumpets sounded in all the ten directions.
कोप कै सुंभ निसुंभ चढे धुनि दुंदभि की दसहूं दिस धाई ॥
LINE 05
ਪਾਇਕਅਗ੍ਰਭਏਮਧਿਬਾਜਰਥੀਰਥਸਾਜਕੈਪਾਤਿਬਨਾਈ
ਸਭ ਤੋਂ ਅਗੇ ਪੈਦਲ (ਸੈਨਿਕ) ਹੋਏ, ਮੱਧ ਵਿਚ ਘੋੜ-ਚੜ੍ਹੇ (ਅਤੇ ਫਿਰ) ਰਥਾਂ ਵਾਲਿਆਂ ਨੇ ਚੰਗੀ ਤਰ੍ਹਾਂ ਕਤਾਰਾਂ ਬਣਾ ਲਈਆਂ।
In front there were warriors on foot, in the middle the warriors on horses and behind them, the charioteers have arranged the chariots in rows.,
पाइक अग्र भए मधि बाज रथी रथ साज कै पाति बनाई ॥
LINE 06
ਮਾਤੇਮਤੰਗਕੇਪੁੰਜਨਊਪਰਿਸੁੰਦਰਤੁੰਗਧੁਜਾਫਹਰਾਈ
ਮਸਤ ਹਾਥੀਆਂ ਦੇ ਝੁੰਡਾਂ ਉਤੇ ਸੁੰਦਰ ਉੱਚੀਆਂ ਧੁਜਾਂ ਝੁਲ ਰਹੀਆਂ ਹਨ।
On the palanquins of the intoxicated elephants, beautiful and lofty banners are flying.,
माते मतंग के पुंजन ऊपरि सुंदर तुंग धुजा फहराई ॥
LINE 07
ਸਕ੍ਰਸੋਜੁਧਕੇਹੇਤਮਨੋਧਰਿਛਾਡਿਸਪਛਉਡੇਗਿਰਰਾਈ੧੭੫॥॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਇੰਦਰ (ਸਕ੍ਰ) ਨਾਲ ਯੁੱਧ ਕਰਨ ਲਈ ਖੰਭਾਂ ਵਾਲੇ (ਸਪੱਛ) ਵਡੇ ਵਡੇ ਪਰਬਤ ਧਰਤੀ ਨੂੰ ਛਡ ਕੇ ਉਡੇ (ਜਾ ਰਹੇ ਹੋਣ) ॥੧੭੫॥
It seems that in order to wage w war with Indra, the large winged mountain are flying from the earth.175.,
सक्र सो जुध के हेत मनो धरि छाडि सपछ उडे गिरराई ॥१७५॥
LINE 08
ਦੋਹਰਾ
ਦੋਹਰਾ:
DOHRA,
दोहरा ॥
LINE 09
ਸੁੰਭਨਿਸੁੰਭਬਨਾਇਦਲੁਘੇਰਿਲਇਓਗਿਰਰਾਜ
ਸੁੰਭ ਅਤੇ ਨਿਸੁੰਭ ਨੇ ਦਲਾਂ ਦੀ ਵਿਉਂਤ ਕਰਕੇ ਸੁਮੇਰ ਪਰਬਤ ('ਗਿਰ ਰਾਜ') ਨੂੰ ਘੇਰ ਲਿਆ ਹੈ
Gathering their forces Sumbh and Nisumbh have besieged the mountain.,
सुंभ निसुंभ बनाइ दलु घेरि लइओ गिरराज ॥
LINE 10
ਕਵਚਅੰਗਕਸਿਕੋਪਕਰਿਉਠੇਸਿੰਘਜਿਉਗਾਜ੧੭੬॥॥
ਅਤੇ ਸ਼ਰੀਰਾਂ ਉਤੇ ਕਵਚਾਂ ਨੂੰ ਕਸ ਕੇ ਅਤੇ ਕ੍ਰੋਧਿਤ ਹੋ ਕੇ ਸ਼ੇਰ ਵਾਂਗ ਗਜ ਉਠੇ ਹਨ ॥੧੭੬॥
On their bodies they have tightened their armour and in rage they are roaring like lions.176.,
कवच अंग कसि कोप करि उठे सिंघ जिउ गाज ॥१७६॥
LINE 11
ਸ੍ਵੈਯਾ
ਸ੍ਵੈਯਾ:
SWAYYA,
स्वैया ॥
LINE 12
ਸੁੰਭਨਿਸੁੰਭਸੁਬੀਰਬਲੀਮਨਿਕੋਪਭਰੇਰਨਭੂਮਹਿਆਏ
ਅਤਿ ਬਲਵਾਨ ਸੂਰਮੇ ਸੁੰਭ ਅਤੇ ਨਿਸੁੰਭ ਕ੍ਰੋਧਿਤ ਹੋ ਕੇ ਰਣ-ਭੂਮੀ ਵਿਚ ਆਏ ਹਨ।
The mighty demons Sumbh and Nisumbh, filled with rage, have entered the battlefield.,
सुंभ निसुंभ सु बीर बली मनि कोप भरे रन भूमहि आए ॥
LINE 13
ਦੇਖਨਮੈਸੁਭਅੰਗਉਤੰਗਤੁਰਾਕਰਿਤੇਜਧਰਾਪਰਧਾਏ
ਦੇਖਣ ਵਿਚ (ਜਿਨ੍ਹਾਂ ਦੇ) ਸ਼ਰੀਰ ਸ਼ੁਭ ਹਨ (ਉਹ) ਉੱਚੇ ਘੋੜਿਆਂ (ਉਤੇ ਸਵਾਰ) ਤੇਜ਼ੀ ਨਾਲ ਧਰਤੀ ਉਤੇ ਭਜੇ ਜਾ ਰਹੇ ਹਨ।
They, whose limas are winsome and lofty, they are driving their swift horses on the earth.,
देखन मै सुभ अंग उतंग तुरा करि तेज धरा पर धाए ॥
LINE 14
ਧੂਰਉਡੀਤਬਤਾਛਿਨਮੈਤਿਹਕੇਕਨਕਾਪਗਸੋਲਪਟਾਏ
ਤਦੋਂ ਧੂੜ ਉਡੀ ਹੈ ਅਤੇ ਉਸੇ ਛਿਣ ਵਿਚ ਉਸ ਦੇ ਜ਼ੱਰੇ ਉਨ੍ਹਾਂ ਦੇ ਖੁਰਾਂ ਨੂੰ ਜਾ ਲਗੇ ਹਨ (ਅਰਥਾਤ ਖੁਰਾਂ ਨਾਲ ਧੂੜ ਚੰਬੜ ਗਈ ਹੈ)।
The dust rose at that time, whose particles are embracing their feet.,
धूर उडी तब ता छिन मै तिह के कनका पग सो लपटाए ॥
LINE 15
ਠਉਰਅਡੀਠਕੇਜੈਕਰਬੇਕਹਿਤੇਜਿਮਨੋਮਨਸੀਖਨਆਏ੧੭੭॥॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਅਣਦਿਸਦੀ ਥਾਂ (ਸੁਅਰਗ) ਨੂੰ ਜਿਤਣ ਲਈ (ਖੁਰਾਂ ਤੋਂ) ਤੀਬਰਤਾ ਸਿਖਣ ਵਾਸਤੇ ਜ਼ੱਰਿਆਂ ਦੇ ਰੂਪ ਵਿਚ ਮਨੁੱਖੀ ਮਨ ਸਿਖਿਆ ਲੈਣ ਆਏ ਹੋਣ ॥੧੭੭॥
It seems that in order to conquer the invisible place, the mind in the form of particles hath come to learn about swiftness from the hooves.177.,
ठउर अडीठ के जै करबे कहि तेजि मनो मन सीखन आए ॥१७७॥
LINE 16
ਦੋਹਰਾ
ਦੋਹਰਾ:
DOHRA,
दोहरा ॥
LINE 17
ਚੰਡਿਕਾਲਿਕਾਸ੍ਰਵਨਮੈਤਨਿਕਭਨਕਸੁਨਿਲੀਨ
(ਦੂਜੇ ਪਾਸੇ) ਚੰਡੀ ਅਤੇ ਕਾਲੀ ਨੇ ਵੀ ਕੰਨਾਂ ਨਾਲ ਥੋੜੀ ਬਿੜਕ ਸੁਣ ਲਈ।
Chandi and Kali both heard slight rumour with their ears.,
चंडि कालिका स्रवन मै तनिक भनक सुनि लीन ॥
LINE 18
ਉਤਰਿਸ੍ਰਿੰਗਗਿਰਰਾਜਤੇਮਹਾਕੁਲਾਹਲਿਕੀਨ੧੭੮॥॥
(ਇਸ ਲਈ ਉਨ੍ਹਾਂ ਨੇ) ਸੁਮੇਰ ਪਰਬਤ ਦੀ ਚੋਟੀ ਤੋਂ ਉਤਰ ਕੇ ਖੂਬ ਹਲਾ-ਗੁਲਾ ਮਚਾ ਦਿੱਤਾ ਹੈ ॥੧੭੮॥
They came down from the top of Sumeru and raised a great furore.178.,
उतरि स्रिंग गिर राज ते महा कुलाहलि कीन ॥१७८॥
LINE 19
ਸ੍ਵੈਯਾ
ਸ੍ਵੈਯਾ:
SWAYYA,
स्वैया ॥
LINE 20
ਆਵਤਦੇਖਿਕੈਚੰਡਪ੍ਰਚੰਡਿਕੋਕੋਪਕਰਿਓਮਨਮੈਅਤਿਦਾਨੋ
ਪ੍ਰਚੰਡ ਚੰਡੀ ਨੂੰ ਆਉਂਦਿਆਂ ਵੇਖ ਕੇ (ਸ਼ੁੰਭ) ਦੈਂਤ ਨੇ ਮਨ ਵਿਚ ਬਹੁਤ ਕ੍ਰੋਧ ਕੀਤਾ।
Seeing the powerful Chandika coming towards him, the demon-king Sumbh became very furious.,
आवत देखि कै चंड प्रचंडि को कोप करिओ मन मै अति दानो ॥
LINE 21
ਨਾਸਕਰੋਇਹਕੋਛਿਨਮੈਕਰਿਬਾਨਸੰਭਾਰਬਡੋਧਨੁਤਾਨੋ
ਇਸ (ਦੇਵੀ) ਨੂੰ ਛਿਣ ਵਿਚ ਨਸ਼ਟ ਕਰ ਦੇਵਾਂਗਾ। (ਇਹ ਭਾਵ ਮਨ ਵਿਚ ਧਾਰ ਕੇ) ਬਾਣ ਨੂੰ ਸੰਭਾਲ ਕੇ ਵਡੇ ਧਨੁਸ਼ ਵਿਚ ਖਿਚਿਆ।
He wanted to kill her in and instant, therefore he fitted the arrow in the bow and pulled itt.,
नास करो इह को छिन मै करि बान संभार बडो धनु तानो ॥
LINE 22
ਕਾਲੀਕੇਬਕ੍ਰਬਿਲੋਕਨਤੇਸੁਉਠਿਓਮਨਮੈਭ੍ਰਮਜਿਉਜਮਜਾਨੋ
ਕਾਲੀ ਦੇ ਮੁਖ (ਬਕ੍ਰ) ਨੂੰ ਵੇਖਣ ਨਾਲ (ਉਸ ਦੇ) ਮਨ ਵਿਚ ਭਰਮ ਪੈਦਾ ਹੋਇਆ ਕਿ (ਇਹ) ਜਮ ਵਰਗਾ ਹੈ।
Seeing the face of Kali, misapprehension was created in his mind, the face of Kali seemed to him as the face of Yama.,
काली के बक्र बिलोकन ते सु उठिओ मन मै भ्रम जिउ जम जानो ॥
LINE 23
ਬਾਨਸਮੂਹਚਲਾਇਦਏਕਿਲਕਾਰਉਠਿਓਜੁਪ੍ਰਲੈਘਨਮਾਨੋ੧੭੯॥॥
(ਫਿਰ ਵੀ ਉਸ ਨੇ) ਸਾਰੇ ਬਾਣ ਚਲਾ ਦਿੱਤੇ ਅਤੇ (ਇਸ ਤਰ੍ਹਾਂ) ਚੀਖ਼ ਉਠਿਆ ਮਾਨੋ ਪਰਲੋ ਵੇਲੇ ਦੇ ਬਦਲ (ਗਜਦੇ ਹੋਣ) ॥੧੭੯॥
Still he shot all his arrows and thundered like the coulds of doomsday.179.,
बान समूह चलाइ दए किलकार उठिओ जु प्रलै घन मानो ॥१७९॥
LINE 24
ਬੈਰਨਕੇਘਨਸੇਦਲਪੈਠਿਲਇਓਕਰਿਮੈਧਨੁਸਾਇਕੁਐਸੇ
ਵੈਰੀਆਂ ਦੇ ਬਦਲ ਵਰਗੇ ਦਲ ਵਿਚ ਵੜ ਕੇ (ਚੰਡੀ ਨੇ) ਹੱਥ ਵਿਚ ਧਨੁਸ਼ਬਾਣ ਫੜ ਲਿਆ।
Entering the clouds-like army of the enemies, Chandi caughts hold of his bows and arrows in her hand.,
बैरन के घन से दल पैठि लइओ करि मै धनु साइकु ऐसे ॥