ਰਾਮਕਲੀਮਹਲਾ੫॥
Raamkalee Fifth Mahalaa:
ਹਰਿਹਰਿਧਿਆਇਮਨਾਖਿਨੁਨਵਿਸਾਰੀਐ॥
ਹੇ (ਮੇਰੇ) ਮਨ! ਸਦਾ ਹੀ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ, ਰਤਾ ਜਿਤਨੇ ਸਮੇ ਲਈ ਭੀ ਉਸ ਨੂੰ ਭੁਲਾਣਾ ਨਹੀਂ ਚਾਹੀਦਾ।
Meditate on the Lord, Har, Har, O mind; don't forget Him, even for an instant.
ਰਾਮਰਾਮਾਰਾਮਰਮਾਕੰਠਿਉਰਧਾਰੀਐ॥
ਉਸ ਸੋਹਣੇ ਰਾਮ ਨੂੰ ਸਦਾ ਹੀ ਗਲ ਵਿਚ ਹਿਰਦੇ ਵਿਚ ਪ੍ਰੋ ਰੱਖਣਾ ਚਾਹੀਦਾ ਹੈ।
Enshrine the Lord, Raam, Raam, Raam, Raam, within your heart and throat.
ਉਰਧਾਰਿਹਰਿਹਰਿਪੁਰਖੁਪੂਰਨੁਪਾਰਬ੍ਰਹਮੁਨਿਰੰਜਨੋ॥
ਸਭ ਗੁਣਾਂ ਦੇ ਮਾਲਕ ਪਾਰਬ੍ਰਹਮ ਨਿਰਲੇਪ ਹਰੀ ਸਰਬ-ਵਿਆਪਕ ਹਰੀ ਨੂੰ ਸਦਾ ਆਪਣੇ ਹਿਰਦੇ ਵਿਚ ਪ੍ਰੋਈ ਰੱਖ।
Enshrine within your heart the Primal Lord, Har, Har, the all-pervading, supreme, immaculate Lord God.
ਭੈਦੂਰਿਕਰਤਾਪਾਪਹਰਤਾਦੁਸਹਦੁਖਭਵਖੰਡਨੋ॥
ਉਹ ਹਰੀ ਸਾਰੇ ਡਰਾਂ ਦਾ ਦੂਰ ਕਰਨ ਵਾਲਾ ਹੈ, ਸਾਰੇ ਪਾਪ ਨਾਸ ਕਰਨ ਵਾਲਾ ਹੈ, ਜਨਮ ਮਰਨ ਦੇ ਗੇੜ ਨੂੰ ਮੁਕਾਣ ਵਾਲਾ ਹੈ, ਉਹਨਾਂ ਦੁੱਖਾਂ ਦਾ ਨਾਸ ਕਰਨ ਵਾਲਾ ਹੈ ਜੋ ਬੜੀ ਔਖਿਆਈ ਨਾਲ ਸਹਾਰੇ ਜਾ ਸਕਦੇ ਹਨ।
He sends fear far away; He is the Destroyer of sin; He eradicates the unbearable pains of the terrifying world-ocean.
ਜਗਦੀਸਈਸਗੋੁਪਾਲਮਾਧੋਗੁਣਗੋਵਿੰਦਵੀਚਾਰੀਐ॥
ਜਗਤ ਦੇ ਮਾਲਕ, ਸਭ ਦੇ ਮਾਲਕ, ਸ੍ਰਿਸ਼ਟੀ ਦੇ ਪਾਲਣਹਾਰ, ਮਾਇਆ ਦੇ ਪਤੀ ਪ੍ਰਭੂ ਦੇ ਗੁਣਾਂ ਨੂੰ ਸਦਾ ਚਿੱਤ ਵਿਚ ਵਸਾਈ ਰੱਖਣਾ ਚਾਹੀਦਾ ਹੈ;
Contemplate the Lord of the World, the Cherisher of the World, the Lord, the Virtuous Lord of the Universe.
ਬਿਨਵੰਤਿਨਾਨਕਮਿਲਿਸੰਗਿਸਾਧੂਦਿਨਸੁਰੈਣਿਚਿਤਾਰੀਐ॥੧॥
ਨਾਨਕ ਬੇਨਤੀ ਕਰਦਾ ਹੈ ਕਿ ਗੁਰੂ ਦੀ ਸੰਗਤ ਵਿਚ ਮਿਲ ਕੇ ਦਿਨ ਰਾਤ ਉਸ ਨੂੰ ਯਾਦ ਕਰਦੇ ਰਹਿਣਾ ਚਾਹੀਦਾ ਹੈ ॥੧॥
Prays Nanak, joining the Saadh Sangat, the Company of the Holy, remember the Lord, day and night. ||1||
ਚਰਨਕਮਲਆਧਾਰੁਜਨਕਾਆਸਰਾ॥
ਪਰਮਾਤਮਾ ਦੇ ਸੋਹਣੇ ਚਰਨ ਹੀ ਭਗਤ ਜਨਾਂ ਵਾਸਤੇ ਜੀਵਨ ਦਾ ਸਹਾਰਾ ਹਨ ਆਸਰਾ ਹਨ।
His lotus feet are the support and anchor of His humble servants.
ਮਾਲੁਮਿਲਖਭੰਡਾਰਨਾਮੁਅਨੰਤਧਰਾ॥
ਬੇਅੰਤ ਪ੍ਰਭੂ ਦਾ ਨਾਮ ਹਿਰਦੇ ਵਿਚ ਟਿਕਾਣਾ ਹੀ ਭਗਤ ਜਨਾਂ ਵਾਸਤੇ ਧਨ-ਪਦਾਰਥ ਹੈ ਭੁਇਂ ਦੀ ਮਾਲਕੀ ਹੈ ਖ਼ਜ਼ਾਨਾ ਹੈ।
He takes the Naam, the Name of the Infinite Lord, as his wealth, property and treasure.
ਨਾਮੁਨਰਹਰਨਿਧਾਨੁਜਿਨਕੈਰਸਭੋਗਏਕਨਰਾਇਣਾ॥
ਜਿਨ੍ਹਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਖ਼ਜ਼ਾਨਾ ਵੱਸ ਰਿਹਾ ਹੈ, ਉਹਨਾਂ ਵਾਸਤੇ ਨਾਰਾਇਣ ਦਾ ਨਾਮ ਜਪਣਾ ਹੀ ਦੁਨੀਆ ਦੇ ਰਸਾਂ ਭੋਗਾਂ ਦਾ ਮਾਣਨਾ ਹੈ।
Those who have the treasure of the Lord's Name, enjoy the taste of the One Lord.
ਰਸਰੂਪਰੰਗਅਨੰਤਬੀਠਲਸਾਸਿਸਾਸਿਧਿਆਇਣਾ॥
ਬੇਅੰਤ ਅਤੇ ਨਿਰਲੇਪ ਪ੍ਰਭੂ ਦਾ ਨਾਮ ਹਰੇਕ ਸਾਹ ਦੇ ਨਾਲ ਜਪਦੇ ਰਹਿਣਾ ਹੀ ਉਹਨਾਂ ਵਾਸਤੇ ਦੁਨੀਆ ਦੇ ਰੂਪ ਰਸ ਅਤੇ ਰੰਗ-ਤਮਾਸ਼ੇ ਹੈ।
They meditate on the Infinite Lord with each and every breath, as their pleasure, joy and beauty.
ਕਿਲਵਿਖਹਰਣਾਨਾਮਪੁਨਹਚਰਣਾਨਾਮੁਜਮਕੀਤ੍ਰਾਸਹਰਾ॥
ਪਰਮਾਤਮਾ ਦਾ ਨਾਮ ਸਾਰੇ ਪਾਪ ਦੂਰ ਕਰਨ ਵਾਲਾ ਹੈ, ਪ੍ਰਭੂ ਦਾ ਨਾਮ ਹੀ ਭਗਤ ਜਨਾਂ ਲਈ ਪ੍ਰਾਸਚਿਤ ਕਰਮ ਹੈ, ਨਾਮ ਹੀ ਮੌਤ ਦਾ ਡਰ ਦੂਰ ਕਰਨ ਵਾਲਾ ਹੈ।
The Naam, the Name of the Lord, is the Destroyer of sins, the only deed of redemption. The Naam drives out the fear of the Messenger of Death.
ਬਿਨਵੰਤਿਨਾਨਕਰਾਸਿਜਨਕੀਚਰਨਕਮਲਹਆਸਰਾ॥੨॥
ਨਾਨਕ ਬੇਨਤੀ ਕਰਦਾ ਹੈ ਕਿ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਸਰਾ ਹੀ ਭਗਤ ਜਨਾਂ ਵਾਸਤੇ (ਜ਼ਿੰਦਗੀ ਦਾ) ਸਰਮਾਇਆ ਹੈ ॥੨॥
Prays Nanak, the support of His lotus feet is the capital of His humble servant. ||2||
ਗੁਣਬੇਅੰਤਸੁਆਮੀਤੇਰੇਕੋਇਨਜਾਨਈ॥
ਹੇ ਮੇਰੇ ਸੁਆਮੀ! ਤੇਰੇ ਗੁਣ ਬੇਅੰਤ ਹਨ, ਕੋਈ ਭੀ ਜੀਵ (ਤੇਰੇ ਗੁਣਾਂ ਦਾ ਅੰਤ) ਨਹੀਂ ਜਾਣਦਾ।
Your Glorious Virtues are endless, O my Lord and Master; no one knows them all.
ਦੇਖਿਚਲਤਦਇਆਲਸੁਣਿਭਗਤਵਖਾਨਈ॥
(ਜਿਹੜਾ ਭੀ ਕੋਈ ਮਨੁੱਖ ਤੇਰੇ ਕੁਝ ਗੁਣਾਂ ਦਾ ਬਿਆਨ ਕਰਦਾ ਹੈ, ਉਹ) ਤੈਂ ਦਇਆਲ ਦੇ ਕੌਤਕ ਵੇਖ ਕੇ (ਜਾਂ) ਭਗਤ ਜਨਾਂ ਪਾਸੋਂ ਸੁਣ ਕੇ (ਹੀ) ਬਿਆਨ ਕਰਦਾ ਹੈ।
Seeing and hearing of Your wondrous plays, O Merciful Lord, Your devotees narrate them.
ਜੀਅਜੰਤਸਭਿਤੁਝੁਧਿਆਵਹਿਪੁਰਖਪਤਿਪਰਮੇਸਰਾ॥
ਹੇ ਜੀਵਾਂ ਦੇ ਮਾਲਕ! ਹੇ ਪਰਮੇਸਰ! ਸਾਰੇ ਜੀਵ ਜੰਤ ਤੈਨੂੰ ਧਿਆਉਂਦੇ ਹਨ।
All beings and creatures meditate on You, O Primal Transcendent Lord, Master of men.
ਸਰਬਜਾਚਿਕਏਕੁਦਾਤਾਕਰੁਣਾਮੈਜਗਦੀਸਰਾ॥
ਹੇ ਤਰਸ-ਰੂਪ ਪ੍ਰਭੂ! ਹੇ ਜਗਤ ਦੇ ਈਸ਼੍ਵਰ! ਤੂੰ ਇਕੱਲਾ ਦਾਤਾ ਹੈਂ, ਸਾਰੇ ਜੀਵ (ਤੇਰੇ ਦਰ ਦੇ) ਮੰਗਤੇ ਹਨ।
All beings are beggars; You are the One Giver, O Lord of the Universe, Embodiment of mercy.
ਸਾਧੂਸੰਤੁਸੁਜਾਣੁਸੋਈਜਿਸਹਿਪ੍ਰਭਜੀਮਾਨਈ॥
ਜਿਸ ਮਨੁੱਖ ਨੂੰ ਪ੍ਰਭੂ ਆਪ ਆਦਰ ਬਖ਼ਸ਼ਦਾ ਹੈ ਉਹੀ ਸਾਧੂ ਹੈ ਉਹੀ ਸੁਜਾਨ ਸੰਤ ਹੈ।
He alone is holy, a Saint, a truly wise person, who is accepted by the Dear Lord.
ਬਿਨਵੰਤਿਨਾਨਕਕਰਹੁਕਿਰਪਾਸੋਇਤੁਝਹਿਪਛਾਨਈ॥੩॥
ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਜਿਸ ਜੀਵ ਉਤੇ ਤੂੰ ਕਿਰਪਾ ਕਰਦਾ ਹੈਂ, ਉਹੀ ਤੈਨੂੰ ਪਛਾਣਦਾ ਹੈ (ਤੇਰੇ ਨਾਲ ਡੂੰਘੀ ਸਾਂਝ ਪਾਂਦਾ ਹੈ) ॥੩॥
Prays Nanak, they alone realize You, unto whom You show Mercy. ||3||
ਮੋਹਿਨਿਰਗੁਣਅਨਾਥੁਸਰਣੀਆਇਆ॥
ਮੈਂ ਗੁਣ-ਹੀਨ ਸਾਂ, ਮੈਂ ਨਿਆਸਰਾ ਸਾਂ (ਗੁਰੂ ਦੀ ਕਿਰਪਾ ਨਾਲ ਮੈਂ ਪ੍ਰਭੂ ਦੀ) ਸਰਨ ਆ ਪਿਆ ਹਾਂ।
I am unworthy and without any master; I seek Your Sanctuary, Lord.
ਬਲਿਬਲਿਬਲਿਗੁਰਦੇਵਜਿਨਿਨਾਮੁਦ੍ਰਿੜਾਇਆ॥
(ਉਸ) ਗੁਰੂ ਤੋਂ ਸਦਕੇ ਜਾਂਦਾ ਹਾਂ ਬਲਿਹਾਰ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ, ਜਿਸ ਨੇ (ਮੇਰੇ ਹਿਰਦੇ ਵਿਚ ਪ੍ਰਭੂ ਦਾ) ਨਾਮ ਪੱਕਾ ਕਰ ਦਿੱਤਾ ਹੈ।
I am a sacrifice, a sacrifice, a sacrifice to the Divine Guru, who has implanted the Naam within me.
ਗੁਰਿਨਾਮੁਦੀਆਕੁਸਲੁਥੀਆਸਰਬਇਛਾਪੁੰਨੀਆ॥
ਗੁਰੂ ਨੇ (ਜਿਸ ਕਿਸੇ ਨੂੰ ਭੀ ਪਰਮਾਤਮਾ ਦਾ) ਨਾਮ ਦਿੱਤਾ (ਉਸ ਦੇ ਅੰਦਰ) ਆਤਮਕ ਆਨੰਦ ਬਣ ਗਿਆ, (ਉਸ ਦੀਆਂ) ਸਾਰੀਆਂ ਮੁਰਾਦਾਂ ਪੂਰੀਆਂ ਹੋ ਗਈਆਂ;
The Guru blessed me with the Naam; happiness came, and all my desires were fulfilled.
ਜਲਨੇਬੁਝਾਈਸਾਂਤਿਆਈਮਿਲੇਚਿਰੀਵਿਛੁੰਨਿਆ॥
(ਗੁਰੂ ਨੇ ਉਸ ਦੇ ਅੰਦਰੋਂ) ਸਾੜਾ ਮਿਟਾ ਦਿੱਤਾ, (ਉਸ ਦੇ ਅੰਦਰ) ਠੰਢ ਪੈ ਗਈ, ਉਹ (ਪ੍ਰਭੂ ਤੋਂ) ਚਿਰਾਂ ਦਾ ਵਿਛੁੜਿਆ ਹੋਇਆ (ਮੁੜ) ਮਿਲ ਪਿਆ।
The fire of desire has been quenched, and peace and tranquility have come; after such a long separation, I have met my Lord again.
ਆਨੰਦਹਰਖਸਹਜਸਾਚੇਮਹਾਮੰਗਲਗੁਣਗਾਇਆ॥
(ਜਿਸ ਨੇ ਭੀ ਗੁਰੂ ਦੀ ਸਰਨ ਪੈ ਕੇ) ਬੜਾ ਆਨੰਦ ਪੈਦਾ ਕਰਨ ਵਾਲੇ ਹਰਿ-ਗੁਣ ਗਾਣੇ ਸ਼ੁਰੂ ਕੀਤੇ, ਉਸ ਦੇ ਅੰਦਰ ਅਟੱਲ ਆਤਮਕ ਅਡੋਲਤਾ ਦੀਆਂ ਖ਼ੁਸ਼ੀਆਂ ਤੇ ਆਨੰਦ ਬਣ ਗਏ।
I have found ecstasy, pleasure and true intuitive poise, singing the great glories, the song of bliss of the Lord.
ਬਿਨਵੰਤਿਨਾਨਕਨਾਮੁਪ੍ਰਭਕਾਗੁਰਪੂਰੇਤੇਪਾਇਆ॥੪॥੨॥
ਨਾਨਕ ਬੇਨਤੀ ਕਰਦਾ ਹੈ-ਪਰਮਾਤਮਾ ਦਾ (ਅਜਿਹਾ) ਨਾਮ ਪੂਰੇ ਗੁਰੂ ਪਾਸੋਂ (ਹੀ) ਮਿਲਦਾ ਹੈ ॥੪॥੨॥
Prays Nanak, I have obtained the Name of God from the Perfect Guru. ||4||2||
ਰਾਮਕਲੀਮਹਲਾ੫॥
Raamkalee, Fifth Mahalaa:
ਰੁਣਝੁਣੋਸਬਦੁਅਨਾਹਦੁਨਿਤਉਠਿਗਾਈਐਸੰਤਨਕੈ॥
ਨਿੱਤ ਆਹਰ ਨਾਲ ਸਾਧ ਸੰਗਤ ਵਿਚ ਜਾ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਮਿਠੀ ਮਿਠੀ ਸੁਰ ਵਾਲੀ ਬਾਣੀ ਇਕ-ਰਸ ਗਾਵਣੀ ਚਾਹੀਦੀ ਹੈ।
Rise early each morning, and with the Saints, sing the melodious harmony, the unstruck sound current of the Shabad.
ਕਿਲਵਿਖਸਭਿਦੋਖਬਿਨਾਸਨੁਹਰਿਨਾਮੁਜਪੀਐਗੁਰਮੰਤਨਕੈ॥
ਪਰਮਾਤਮਾ ਦਾ ਨਾਮ ਸਾਰੇ ਪਾਪਾਂ ਤੇ ਐਬਾਂ ਦਾ ਨਾਸ ਕਰਨ ਵਾਲਾ ਹੈ, ਇਹ ਹਰਿ-ਨਾਮ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਜਪਣਾ ਚਾਹੀਦਾ ਹੈ।
All sins and sufferings are erased, chanting the Lord's Name, under Guru's Instructions.
ਹਰਿਨਾਮੁਲੀਜੈਅਮਿਉਪੀਜੈਰੈਣਿਦਿਨਸੁਅਰਾਧੀਐ॥
ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਆਤਮਕ ਜੀਵਨ ਦੇਣ ਵਾਲਾ ਹਰਿ ਨਾਮ-ਜਲ ਪੀਣਾ ਚਾਹੀਦਾ ਹੈ, ਦਿਨ ਰਾਤ ਪਰਮਾਤਮਾ ਦਾ ਆਰਾਧਨ ਕਰਨਾ ਚਾਹੀਦਾ ਹੈ।
Dwell upon the Lord's Name, and drink in the Nectar; day and night, worship and adore Him.
ਜੋਗਦਾਨਅਨੇਕਕਿਰਿਆਲਗਿਚਰਣਕਮਲਹਸਾਧੀਐ॥
ਪ੍ਰਭੂ ਦੇ ਸੋਹਣੇ ਚਰਨਾਂ ਵਿਚ ਜੁੜ ਕੇ (ਮਾਨੋ) ਅਨੇਕਾਂ ਜੋਗ-ਸਾਧਨਾਂ ਦਾ ਅਨੇਕਾਂ ਦਾਨ-ਪੁੰਨਾਂ ਦਾ ਅਨੇਕਾਂ ਅਜਿਹੀਆਂ ਹੋਰ ਕਿਰਿਆਵਾਂ ਦਾ ਸਾਧਨ ਹੋ ਜਾਂਦਾ ਹੈ।
The merits of Yoga, charity and religious rituals are obtained by grasping His lotus feet.
ਭਾਉਭਗਤਿਦਇਆਲਮੋਹਨਦੂਖਸਗਲੇਪਰਹਰੈ॥
ਦਇਆ ਦੇ ਸੋਮੇ ਮੋਹਨ-ਪ੍ਰਭੂ ਦਾ ਪਿਆਰ ਪ੍ਰਭੂ ਦੀ ਭਗਤੀ ਸਾਰੇ ਦੁੱਖ ਦੂਰ ਕਰ ਦੇਂਦੀ ਹੈ।
Loving devotion to the merciful, enticing Lord takes away all pain.
ਬਿਨਵੰਤਿਨਾਨਕਤਰੈਸਾਗਰੁਧਿਆਇਸੁਆਮੀਨਰਹਰੈ॥੧॥
ਨਾਨਕ ਆਖਦਾ ਹੈ ਕਿ ਮਾਲਕ-ਪ੍ਰਭੂ ਨੂੰ ਸਿਮਰ ਕੇ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੧॥
Prays Nanak, cross over the world-ocean, meditating on the Lord, your Lord and Master. ||1||
ਸੁਖਸਾਗਰਗੋਬਿੰਦਸਿਮਰਣੁਭਗਤਗਾਵਹਿਗੁਣਤੇਰੇਰਾਮ॥
ਹੇ ਸੁਖਾਂ ਦੇ ਸਮੁੰਦਰ ਗੋਬਿੰਦ! (ਤੇਰੇ) ਭਗਤ (ਤੇਰਾ) ਸਿਮਰਨ (ਕਰਦੇ ਹਨ), ਤੇਰੇ ਗੁਣ ਗਾਂਦੇ ਹਨ;
Meditation on the Lord of the Universe is an ocean of peace; Your devotees sing Your Glorious Praises, Lord.
ਅਨਦਮੰਗਲਗੁਰਚਰਣੀਲਾਗੇਪਾਏਸੂਖਘਨੇਰੇਰਾਮ॥
ਗੁਰੂ ਦੀ ਚਰਨੀਂ ਲੱਗ ਕੇ ਉਹਨਾਂ ਨੂੰ ਅਨੇਕਾਂ ਆਨੰਦ ਖ਼ੁਸ਼ੀਆਂ ਤੇ ਸੁਖ ਪ੍ਰਾਪਤ ਹੋ ਜਾਂਦੇ ਹਨ।
Ecstasy, bliss and great happiness are obtained by grasping hold of the Guru's feet.
ਸੁਖਨਿਧਾਨੁਮਿਲਿਆਦੂਖਹਰਿਆਕ੍ਰਿਪਾਕਰਿਪ੍ਰਭਿਰਾਖਿਆ॥
(ਜਿਸ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ) ਸੁਖਾਂ ਦਾ ਖ਼ਜ਼ਾਨਾ ਹਰਿ-ਨਾਮ ਮਿਲ ਜਾਂਦਾ ਹੈ। ਪ੍ਰਭੂ ਨੇ ਕਿਰਪਾ ਕਰ ਕੇ ਜਿਸ ਮਨੁੱਖ ਦੀ (ਦੁੱਖ ਆਦਿਕਾਂ ਤੋਂ) ਰੱਖਿਆ ਕੀਤੀ, ਉਸ ਦੇ ਸਾਰੇ ਦੁੱਖ ਨਿਵਿਰਤ ਹੋ ਗਏ।
Meeting with the treasure of peace, their pains are taken away; granting His Grace, God protects them.
ਹਰਿਚਰਣਲਾਗਾਭ੍ਰਮੁਭਉਭਾਗਾਹਰਿਨਾਮੁਰਸਨਾਭਾਖਿਆ॥
ਜਿਹੜਾ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਜੁੜ ਗਿਆ, ਜਿਸ ਨੇ ਪਰਮਾਤਮਾ ਦਾ ਨਾਮ ਆਪਣੀ ਜੀਭ ਨਾਲ ਉਚਾਰਨਾ ਸ਼ੁਰੂ ਕਰ ਦਿੱਤਾ, ਉਸ ਦਾ ਹਰੇਕ ਕਿਸਮ ਦਾ ਭਰਮ-ਵਹਿਮ ਤੇ ਡਰ ਦੂਰ ਹੋ ਗਿਆ।
Those who grasp the Lord's feet - their fears and doubts run away, and they chant the Name of the Lord.
ਹਰਿਏਕੁਚਿਤਵੈਪ੍ਰਭੁਏਕੁਗਾਵੈਹਰਿਏਕੁਦ੍ਰਿਸਟੀਆਇਆ॥
ਉਹ ਮਨੁੱਖ (ਫਿਰ) ਇਕ ਪਰਮਾਤਮਾ ਨੂੰ ਹੀ ਚੇਤੇ ਕਰਦਾ ਰਹਿੰਦਾ ਹੈ ਇਕ ਪਰਮਾਤਮਾ (ਦੇ ਗੁਣਾਂ) ਨੂੰ ਹੀ ਗਾਂਦਾ ਰਹਿੰਦਾ ਹੈ, ਇਕ ਪਰਮਾਤਮਾ ਹੀ ਉਸ ਨੂੰ ਹਰ ਥਾਂ ਵੱਸਦਾ ਨਜ਼ਰ ਆਉਂਦਾ ਹੈ।
He thinks of the One Lord, and he sings of the One God; he gazes upon the One Lord alone.