GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 922
Display Settings
ਕਹੈਨਾਨਕੁਪ੍ਰਭੁਆਪਿਮਿਲਿਆਕਰਣਕਾਰਣਜੋਗੋ॥੩੪॥
ਨਾਨਕ ਆਖਦਾ ਹੈ ਕਿ (ਹੇ ਜਿੰਦੇ! ਖ਼ੁਸ਼ੀ ਦਾ ਗੀਤ ਗਾ) ਸਭ ਕੁਝ ਕਰਨ ਦੇ ਸਮਰੱਥ ਪ੍ਰਭੂ ਆਪ ਆ ਕੇ ਮੈਨੂੰ ਮਿਲ ਪਿਆ ਹੈ ॥੩੪॥
Says Nanak, God Himself has met me; He is the Doer, the Cause of causes. ||34||
ਸਰੀਰਾਮੇਰਿਆਇਸੁਜਗਮਹਿਆਇਕੈਕਿਆਤੁਧੁਕਰਮਕਮਾਇਆ
ਹੇ ਮੇਰੇ ਸਰੀਰ! ਇਸ ਜਗਤ ਵਿਚ ਜਨਮ ਲੈ ਕੇ ਤੂੰ ਹੋਰ ਹੋਰ ਕੰਮ ਹੀ ਕਰਦਾ ਰਿਹਾ।
O my body, why have you come into this world? What actions have you committed?
ਕਿਕਰਮਕਮਾਇਆਤੁਧੁਸਰੀਰਾਜਾਤੂਜਗਮਹਿਆਇਆ
ਜਦੋਂ ਦਾ ਤੂੰ ਸੰਸਾਰ ਵਿਚ ਆਇਆ ਹੈਂ, ਤੂੰ (ਪ੍ਰਭੂ-ਸਿਮਰਨ ਤੋਂ ਬਿਨਾ) ਹੋਰ ਹੋਰ ਕੰਮ ਹੀ ਕਰਦਾ ਰਿਹਾ।
And what actions have you committed, O my body, since you came into this world?
ਜਿਨਿਹਰਿਤੇਰਾਰਚਨੁਰਚਿਆਸੋਹਰਿਮਨਿਵਸਾਇਆ
ਜਿਸ ਹਰੀ ਨੇ ਤੈਨੂੰ ਪੈਦਾ ਕੀਤਾ ਹੈ, ਉਸ ਨੂੰ ਤੂੰ ਆਪਣੇ ਮਨ ਵਿਚ ਨਹੀਂ ਵਸਾਇਆ (ਉਸ ਦੀ ਯਾਦ ਵਿਚ ਕਦੇ ਨਹੀਂ ਜੁੜਿਆ)।
The Lord who formed your form - you have not enshrined that Lord in your mind.
ਗੁਰਪਰਸਾਦੀਹਰਿਮੰਨਿਵਸਿਆਪੂਰਬਿਲਿਖਿਆਪਾਇਆ
(ਪਰ, ਹੇ ਸਰੀਰ! ਤੇਰੇ ਭੀ ਕੀਹ ਵੱਸ?) ਜਿਸ ਮਨੁੱਖ ਦੇ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰ ਉੱਘੜਦੇ ਹਨ, ਗੁਰੂ ਦੀ ਕਿਰਪਾ ਨਾਲ ਉਸ ਦੇ ਮਨ ਵਿਚ ਪਰਮਾਤਮਾ ਵੱਸਦਾ ਹੈ (ਉਹੀ ਹਰੀ-ਸਿਮਰਨ ਵਿਚ ਜੁੜਦਾ ਹੈ)।
By Guru's Grace, the Lord abides within the mind, and one's pre-ordained destiny is fulfilled.
ਕਹੈਨਾਨਕੁਏਹੁਸਰੀਰੁਪਰਵਾਣੁਹੋਆਜਿਨਿਸਤਿਗੁਰਸਿਉਚਿਤੁਲਾਇਆ॥੩੫॥
ਨਾਨਕ ਆਖਦਾ ਹੈ ਕਿ ਜਿਸ ਮਨੁੱਖ ਨੇ ਗੁਰੂ-ਚਰਨਾਂ ਵਿਚ ਚਿੱਤ ਜੋੜ ਲਿਆ, (ਉਸ ਦਾ) ਇਹ ਸਰੀਰ ਸਫਲ ਹੋ ਜਾਂਦਾ ਹੈ (ਉਹ ਮਨੁੱਖ ਉਹ ਮਨੋਰਥ ਪੂਰਾ ਕਰ ਲੈਂਦਾ ਹੈ ਜਿਸ ਵਾਸਤੇ ਇਹ ਬਣਾਇਆ ਗਿਆ) ॥੩੫॥
Says Nanak, this body is adorned and honored, when one's consciousness is focused on the True Guru. ||35||
ਨੇਤ੍ਰਹੁਮੇਰਿਹੋਹਰਿਤੁਮਮਹਿਜੋਤਿਧਰੀਹਰਿਬਿਨੁਅਵਰੁਦੇਖਹੁਕੋਈ
ਹੇ ਮੇਰੀਓ ਅੱਖੀਓ! ਪਰਮਾਤਮਾ ਨੇ ਤੁਹਾਡੇ ਅੰਦਰ (ਆਪਣੀ) ਜੋਤਿ ਟਿਕਾਈ ਹੈ (ਤਾਹੀਏਂ ਤੁਸੀ ਵੇਖਣ-ਜੋਗੀਆਂ ਹੋ) ਜਿੱਧਰ ਤੱਕੋ, ਪਰਮਾਤਮਾ ਦਾ ਹੀ ਦੀਦਾਰ ਕਰੋ।
O my eyes, the Lord has infused His Light into you; do not look upon any other than the Lord.
ਹਰਿਬਿਨੁਅਵਰੁਦੇਖਹੁਕੋਈਨਦਰੀਹਰਿਨਿਹਾਲਿਆ
ਪਰਮਾਤਮਾ ਤੋਂ ਬਿਨਾ ਹੋਰ ਕੋਈ ਗ਼ੈਰ ਨਾ ਦਿੱਸੇ, ਨਿਗਾਹ ਨਾਲ ਹਰੀ ਨੂੰ ਵੇਖੋ।
Do not look upon any other than the Lord; the Lord alone is worthy of beholding.
ਏਹੁਵਿਸੁਸੰਸਾਰੁਤੁਮਦੇਖਦੇਏਹੁਹਰਿਕਾਰੂਪੁਹੈਹਰਿਰੂਪੁਨਦਰੀਆਇਆ
(ਹੇ ਅੱਖੀਓ!) ਇਹ ਸਾਰਾ ਸੰਸਾਰ ਜੋ ਤੁਸੀ ਵੇਖ ਰਹੀਆਂ ਹੋ, ਇਹ ਪ੍ਰਭੂ ਦਾ ਹੀ ਰੂਪ ਹੈ, ਪ੍ਰਭੂ ਦਾ ਹੀ ਰੂਪ ਦਿੱਸ ਰਿਹਾ ਹੈ।
This whole world which you see is the image of the Lord; only the image of the Lord is seen.
ਗੁਰਪਰਸਾਦੀਬੁਝਿਆਜਾਵੇਖਾਹਰਿਇਕੁਹੈਹਰਿਬਿਨੁਅਵਰੁਕੋਈ
ਗੁਰੂ ਦੀ ਕਿਰਪਾ ਨਾਲ ਮੈਨੂੰ ਸਮਝ ਪਈ ਹੈ, ਹੁਣ ਮੈਂ ਜਦੋਂ (ਚੁਫੇਰੇ) ਵੇਖਦਾ ਹਾਂ, ਹਰ ਥਾਂ ਇਕ ਪਰਮਾਤਮਾ ਹੀ ਦਿੱਸਦਾ ਹੈ, ਉਸ ਤੋਂ ਬਿਨਾ ਹੋਰ ਕੁਝ ਨਹੀਂ।
By Guru's Grace, I understand, and I see only the One Lord; there is no one except the Lord.
ਕਹੈਨਾਨਕੁਏਹਿਨੇਤ੍ਰਅੰਧਸੇਸਤਿਗੁਰਿਮਿਲਿਐਦਿਬਦ੍ਰਿਸਟਿਹੋਈ॥੩੬॥
ਨਾਨਕ ਆਖਦਾ ਹੈ ਕਿ (ਗੁਰੂ ਨੂੰ ਮਿਲਣ ਤੋਂ ਪਹਿਲਾਂ) ਇਹ ਅੱਖੀਆਂ (ਅਸਲ ਵਿਚ) ਅੰਨ੍ਹੀਆਂ ਸਨ, ਜਦੋਂ ਗੁਰੂ ਮਿਲਿਆ, ਇਹਨਾਂ ਵਿਚ ਰੌਸ਼ਨੀ ਆਈ (ਇਹਨਾਂ ਨੂੰ ਹਰ ਥਾਂ ਪਰਮਾਤਮਾ ਦਿੱਸਣ ਲੱਗਾ। ਇਹੀ ਦੀਦਾਰ ਆਨੰਦ-ਮੂਲ ਹੈ) ॥੩੬॥
Says Nanak, these eyes were blind; but meeting the True Guru, they became all-seeing. ||36||
ਸ੍ਰਵਣਹੁਮੇਰਿਹੋਸਾਚੈਸੁਨਣੈਨੋਪਠਾਏ
ਹੇ ਮੇਰੇ ਕੰਨੋ! ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਸੁਣਨ ਵਾਸਤੇ ਬਣਾਇਆ ਹੈ,
O my ears, you were created only to hear the Truth.
ਸਾਚੈਸੁਨਣੈਨੋਪਠਾਏਸਰੀਰਿਲਾਏਸੁਣਹੁਸਤਿਬਾਣੀ
ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਸੁਣਿਆ ਕਰੋ, ਸਦਾ-ਥਿਰ ਕਰਤਾਰ ਨੇ ਤੁਹਾਨੂੰ ਇਹੀ ਸੁਣਨ ਵਾਸਤੇ ਬਣਾਇਆ ਹੈ, ਇਸ ਸਰੀਰ ਵਿਚ ਥਾਪਿਆ ਹੈ।
To hear the Truth, you were created and attached to the body; listen to the True Bani.
ਜਿਤੁਸੁਣੀਮਨੁਤਨੁਹਰਿਆਹੋਆਰਸਨਾਰਸਿਸਮਾਣੀ
ਇਸ ਸਿਫ਼ਤ-ਸਾਲਾਹ ਦੀ ਬਾਣੀ ਦੇ ਸੁਣਨ ਨਾਲ ਤਨ ਮਨ ਆਨੰਦ-ਭਰਪੂਰ ਹੋ ਜਾਂਦਾ ਹੈ, ਜੀਭ ਆਨੰਦ ਵਿਚ ਮਸਤ ਹੋ ਜਾਂਦੀ ਹੈ।
Hearing it, the mind and body are rejuvenated, and the tongue is absorbed in Ambrosial Nectar.
ਸਚੁਅਲਖਵਿਡਾਣੀਤਾਕੀਗਤਿਕਹੀਜਾਏ
ਸਦਾ-ਥਿਰ ਪਰਮਾਤਮਾ ਤਾਂ ਅਸਚਰਜ-ਰੂਪ ਹੈ, ਉਸ ਦਾ ਕੋਈ ਚਿਹਨ-ਚੱਕ੍ਰ ਦੱਸਿਆ ਨਹੀਂ ਜਾ ਸਕਦਾ, ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਕਿਹੋ ਜਿਹਾ ਹੈ।
The True Lord is unseen and wondrous; His state cannot be described.
ਕਹੈਨਾਨਕੁਅੰਮ੍ਰਿਤਨਾਮੁਸੁਣਹੁਪਵਿਤ੍ਰਹੋਵਹੁਸਾਚੈਸੁਨਣੈਨੋਪਠਾਏ॥੩੭॥
(ਉਸ ਦੇ ਗੁਣ ਕਹਿਣ ਸੁਣਨ ਨਾਲ ਸਿਰਫ਼ ਇਹੀ ਲਾਭ ਹੁੰਦਾ ਹੈ ਕਿ ਮਨੁੱਖ ਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ, ਤਾਹੀਏਂ) ਨਾਨਕ ਆਖਦਾ ਹੈ ਕਿ ਆਤਮਕ ਆਨੰਦ ਦੇਣ ਵਾਲਾ ਨਾਮ ਸੁਣਿਆ ਕਰੋ, ਤੁਸੀ ਪਵਿਤ੍ਰ ਹੋ ਜਾਵੋਗੇ, ਪਰਮਾਤਮਾ ਨੇ ਤੁਹਾਨੂੰ ਇਹੀ ਸੁਣਨ ਵਾਸਤੇ ਭੇਜਿਆ (ਬਣਾਇਆ) ਹੈ ॥੩੭॥
Says Nanak, listen to the Ambrosial Naam and become holy; you were created only to hear the Truth. ||37||
ਹਰਿਜੀਉਗੁਫਾਅੰਦਰਿਰਖਿਕੈਵਾਜਾਪਵਣੁਵਜਾਇਆ
ਪਰਮਾਤਮਾ ਨੇ ਜਿੰਦ ਨੂੰ ਸਰੀਰ-ਗੁਫ਼ਾ ਵਿਚ ਟਿਕਾ ਕੇ ਜੀਵ ਨੂੰ ਬੋਲਣ ਦੀ ਸ਼ਕਤੀ ਦਿੱਤੀ।
The Lord placed the soul into the cave of the body, and blew the breath of life into the musical instrument of the body.
ਵਜਾਇਆਵਾਜਾਪਉਣਨਉਦੁਆਰੇਪਰਗਟੁਕੀਏਦਸਵਾਗੁਪਤੁਰਖਾਇਆ
ਸਰੀਰ ਨੂੰ ਬੋਲਣ ਦੀ ਸ਼ਕਤੀ ਦਿੱਤੀ, ਨੱਕ ਕੰਨ ਆਦਿਕ ਨੌ ਕਰਮ-ਇੰਦ੍ਰੀਆਂ ਪਰਤੱਖ ਤੌਰ ਤੇ ਬਣਾਈਆਂ, ਦਸਵੇਂ ਦਰ (ਦਿਮਾਗ਼) ਨੂੰ ਲੁਕਵਾਂ ਰੱਖਿਆ।
He blew the breath of life into the musical instrument of the body, and revealed the nine doors; but He kept the Tenth Door hidden.
ਗੁਰਦੁਆਰੈਲਾਇਭਾਵਨੀਇਕਨਾਦਸਵਾਦੁਆਰੁਦਿਖਾਇਆ
ਪ੍ਰਭੂ ਨੇ ਜਿਨ੍ਹਾਂ ਨੂੰ ਗੁਰੂ ਦੇ ਦਰ ਤੇ ਅਪੜਾ ਕੇ ਆਪਣੇ ਨਾਮ ਦੀ ਸਰਧਾ ਬਖ਼ਸ਼ੀ, ਉਹਨਾਂ ਨੂੰ ਦਸਵਾਂ ਦਰ ਭੀ ਵਿਖਾ ਦਿੱਤਾ (ਉਹਨਾਂ ਨੂੰ ਸਿਮਰਨ ਦੀ ਵਿਚਾਰ-ਸੱਤਿਆ ਭੀ ਦੇ ਦਿੱਤੀ ਜੋ ਆਤਮਕ ਆਨੰਦ ਦਾ ਮੂਲ ਹੈ)।
Through the Gurdwara, the Guru's Gate, some are blessed with loving faith, and the Tenth Door is revealed to them.
ਤਹਅਨੇਕਰੂਪਨਾਉਨਵਨਿਧਿਤਿਸਦਾਅੰਤੁਜਾਈਪਾਇਆ
ਉਸ ਅਵਸਥਾ ਵਿਚ ਮਨੁੱਖ ਨੂੰ ਅਨੇਕਾਂ ਰੰਗਾਂ ਰੂਪਾਂ ਵਿਚ ਵਿਆਪਕ ਪ੍ਰਭੂ ਦਾ ਉਹ ਨਾਮ-ਰੂਪਾਂ ਨੌ ਖ਼ਜ਼ਾਨਿਆਂ ਦਾ ਭੰਡਾਰ ਭੀ ਪ੍ਰਾਪਤ ਹੋ ਜਾਂਦਾ ਹੈ ਜਿਸ ਦਾ ਅੰਤ ਨਹੀਂ ਪੈ ਸਕਦਾ (ਜੋ ਕਦੇ ਮੁੱਕਦਾ ਨਹੀਂ)।
There are many images of the Lord, and the nine treasures of the Naam; His limits cannot be found.
ਕਹੈਨਾਨਕੁਹਰਿਪਿਆਰੈਜੀਉਗੁਫਾਅੰਦਰਿਰਖਿਕੈਵਾਜਾਪਵਣੁਵਜਾਇਆ॥੩੮॥
ਨਾਨਕ ਆਖਦਾ ਹੈ ਕਿ ਪਿਆਰੇ ਪ੍ਰਭੂ ਨੇ ਜਿੰਦ ਨੂੰ ਸਰੀਰ-ਗੁਫ਼ਾ ਵਿਚ ਟਿਕਾ ਕੇ ਜੀਵ ਨੂੰ ਬੋਲਣ ਦੀ ਸ਼ਕਤੀ ਭੀ ਦਿੱਤੀ ॥੩੮॥
Says Nanak, the Lord placed the soul into the cave of the body, and blew the breath of life into the musical instrument of the body. ||38||
ਏਹੁਸਾਚਾਸੋਹਿਲਾਸਾਚੈਘਰਿਗਾਵਹੁ
ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਇਹ ਬਾਣੀ ਸਾਧ ਸੰਗਤ ਵਿਚ (ਬੈਠ ਕੇ) ਗਾਵਿਆ ਕਰੋ।
Sing this true song of praise in the true home of your soul.
ਗਾਵਹੁਸੋਹਿਲਾਘਰਿਸਾਚੈਜਿਥੈਸਦਾਸਚੁਧਿਆਵਹੇ
ਉਸ ਸਤ ਸੰਗ ਵਿਚ ਆਮਤਕ ਅਨੰਦ ਦੇਣ ਵਾਲੀ ਬਾਣੀ ਗਾਵਿਆ ਕਰੋ, ਜਿਥੇ (ਗੁਰਮੁਖਿ ਜਨ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਸਦਾ ਗਾਂਦੇ ਹਨ।
Sing the song of praise in your true home; meditate there on the True Lord forever.
ਸਚੋਧਿਆਵਹਿਜਾਤੁਧੁਭਾਵਹਿਗੁਰਮੁਖਿਜਿਨਾਬੁਝਾਵਹੇ
ਹੇ ਪ੍ਰਭੂ! ਤੈਨੂੰ ਸਦਾ-ਥਿਰ ਨੂੰ ਤਦੋਂ ਹੀ ਜੀਵ ਸਿਮਰਦੇ ਹਨ ਜਦੋਂ ਤੈਨੂੰ ਚੰਗੇ ਲੱਗਣ, ਜਿਨ੍ਹਾਂ ਨੂੰ ਤੂੰ ਗੁਰੂ ਦੀ ਰਾਹੀਂ ਇਹ ਸੂਝ ਬਖ਼ਸ਼ੇਂ।
They alone meditate on You, O True Lord, who are pleasing to Your Will; as Gurmukh, they understand.
ਇਹੁਸਚੁਸਭਨਾਕਾਖਸਮੁਹੈਜਿਸੁਬਖਸੇਸੋਜਨੁਪਾਵਹੇ
ਸਦਾ-ਥਿਰ ਪ੍ਰਭੂ ਸਭ ਜੀਵਾਂ ਦਾ ਮਾਲਕ ਹੈ, ਜਿਸ ਜਿਸ ਉਤੇ ਉਹ ਮੇਹਰ ਕਰਦਾ ਹੈ ਉਹ ਉਹ ਜੀਵ ਤੈਨੂੰ ਪ੍ਰਾਪਤ ਕਰ ਲੈਂਦੇ ਹਨ।
This Truth is the Lord and Master of all; whoever is blessed, obtains it.
ਕਹੈਨਾਨਕੁਸਚੁਸੋਹਿਲਾਸਚੈਘਰਿਗਾਵਹੇ॥੩੯॥
ਤੇ, ਨਾਨਕ ਆਖਦਾ ਹੈ, ਉਹ ਸਤ ਸੰਗਤ ਵਿਚ (ਬੈਠ ਕੇ) ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਬਾਣੀ ਗਾਂਦੇ ਹਨ ॥੩੯॥
Says Nanak, sing the true song of praise in the true home of your soul. ||39||
ਅਨੰਦੁਸੁਣਹੁਵਡਭਾਗੀਹੋਸਗਲਮਨੋਰਥਪੂਰੇ
ਹੇ ਵੱਡੇ ਭਾਗਾਂ ਵਾਲਿਓ! ਸੁਣੋ, ਆਨੰਦ ਇਹ ਹੈ ਕਿ (ਉਸ ਅਵਸਥਾ ਵਿਚ) ਮਨ ਦੀਆਂ ਸਾਰੀਆਂ ਦੌੜਾਂ ਮੁੱਕ ਜਾਂਦੀਆਂ ਹਨ (ਸਾਰੇ ਸੰਕਲਪ ਸਿਰੇ ਚੜ੍ਹ ਜਾਂਦੇ ਹਨ),
Listen to the song of bliss, O most fortunate ones; all your longings shall be fulfilled.
ਪਾਰਬ੍ਰਹਮੁਪ੍ਰਭੁਪਾਇਆਉਤਰੇਸਗਲਵਿਸੂਰੇ
ਪਰਮ ਆਤਮਾ ਪ੍ਰਭੂ ਮਿਲ ਪੈਂਦਾ ਹੈ, ਸਾਰੇ ਚਿੰਤਾ-ਝੌਰੇ ਮਨ ਤੋਂ ਲਹਿ ਜਾਂਦੇ ਹਨ।
I have obtained the Supreme Lord God, and all sorrows have been forgotten.
ਦੂਖਰੋਗਸੰਤਾਪਉਤਰੇਸੁਣੀਸਚੀਬਾਣੀ
ਅਕਾਲ ਪੁਰਖ ਦੀ ਸਿਫ਼ਤ-ਸਾਲਾਹ ਦੀ ਬਾਣੀ ਸੁਣਿਆਂ ਸਾਰੇ ਦੁੱਖ ਰੋਗ ਕਲੇਸ਼ ਮਿਟ ਜਾਂਦੇ ਹਨ।
Pain, illness and suffering have departed, listening to the True Bani.
ਸੰਤਸਾਜਨਭਏਸਰਸੇਪੂਰੇਗੁਰਤੇਜਾਣੀ
ਜੇਹੜੇ ਸੰਤ ਗੁਰਮੁਖਿ ਪੂਰੇ ਗੁਰੂ ਤੋਂ ਸਿਫ਼ਤ-ਸਾਲਾਹ ਦੀ ਬਾਣੀ ਨਾਲ ਸਾਂਝੀ ਪਾਣੀ ਸਿੱਖ ਲੈਂਦੇ ਹਨ ਉਹਨਾਂ ਦੇ ਹਿਰਦੇ ਖਿੜ ਆਉਂਦੇ ਹਨ।
The Saints and their friends are in ecstasy, knowing the Perfect Guru.
ਸੁਣਤੇਪੁਨੀਤਕਹਤੇਪਵਿਤੁਸਤਿਗੁਰੁਰਹਿਆਭਰਪੂਰੇ
ਇਸ ਬਾਣੀ ਨੂੰ ਸੁਣਨ ਵਾਲੇ ਉਚਾਰਨ ਵਾਲੇ ਸਭ ਪਵਿਤ੍ਰ-ਆਤਮਕ ਹੋ ਜਾਂਦੇ ਹਨ, ਇਸ ਬਾਣੀ ਵਿਚ ਉਹਨਾਂ ਨੂੰ ਸਤਿਗੁਰੂ ਹੀ ਦਿੱਸਦਾ ਹੈ।
Pure are the listeners, and pure are the speakers; the True Guru is all-pervading and permeating.
ਬਿਨਵੰਤਿਨਾਨਕੁਗੁਰਚਰਣਲਾਗੇਵਾਜੇਅਨਹਦਤੂਰੇ॥੪੦॥੧॥
ਨਾਨਕ ਬੇਨਤੀ ਕਰਦਾ ਹੈ-ਜੇਹੜੇ ਬੰਦੇ ਗੁਰੂ ਦੀ ਚਰਨੀਂ ਲੱਗਦੇ ਹਨ, ਉਹਨਾਂ ਦੇ ਅੰਦਰ ਇਕ-ਰਸ (ਖ਼ੁਸ਼ੀ ਦੇ) ਵਾਜੇ ਵੱਜ ਪੈਂਦੇ ਹਨ (ਉਹਨਾਂ ਦੇ ਅੰਦਰ ਆਤਮਕ ਆਨੰਦ ਪੈਦਾ ਹੋ ਜਾਂਦਾ ਹੈ) ॥੪੦॥੧॥
Prays Nanak, touching the Guru's Feet, the unstruck sound current of the celestial bugles vibrates and resounds. ||40||1||