GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 895
Display Settings
ਸੰਤਨਕੇਪ੍ਰਾਣਅਧਾਰ
ਪਰਮਾਤਮਾ ਸੰਤ ਜਨਾਂ ਦੀ ਜਿੰਦ ਦਾ ਆਸਰਾ ਹੈ,
They are the Support of the breath of life of the Saints.
ਊਚੇਤੇਊਚਅਪਾਰ॥੩॥
ਉਹ ਸਭਨਾਂ ਤੋਂ ਉੱਚਾ ਤੇ ਬੇਅੰਤ ਹੈ ॥੩॥
God is infinite, the highest of the high. ||3||
ਸੁਮਤਿਸਾਰੁਜਿਤੁਹਰਿਸਿਮਰੀਜੈ
ਹੇ ਭਾਈ! ਉਹ ਮਤਿ ਗ੍ਰਹਿਣ ਕਰ, ਜਿਸ ਦੀ ਰਾਹੀਂ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕੇ,
That mind is excellent and sublime, which meditates in remembrance on the Lord.
ਕਰਿਕਿਰਪਾਜਿਸੁਆਪੇਦੀਜੈ
(ਪਰ ਉਹੀ ਮਨੁੱਖ ਅਜਿਹੀ ਮਤਿ ਗ੍ਰਹਿਣ ਕਰਦਾ ਹੈ) ਜਿਸ ਨੂੰ ਪ੍ਰਭੂ ਕਿਰਪਾ ਕਰ ਕੇ ਆਪ ਹੀ ਦੇਂਦਾ ਹੈ।
In His Mercy, the Lord Himself bestows it.
ਸੂਖਸਹਜਆਨੰਦਹਰਿਨਾਉ
ਪਰਮਾਤਮਾ ਦਾ ਨਾਮ ਸੁਖ ਆਤਮਕ ਅਡੋਲਤਾ ਤੇ ਆਨੰਦ (ਦਾ ਸੋਮਾ ਹੈ)।
Peace, intuitive poise and bliss are found in the Lord's Name.
ਨਾਨਕਜਪਿਆਗੁਰਮਿਲਿਨਾਉ॥੪॥੨੭॥੩੮॥
ਹੇ ਨਾਨਕ! (ਜਿਸ ਨੇ) ਇਹ ਨਾਮ (ਜਪਿਆ ਹੈ) ਗੁਰੂ ਨੂੰ ਮਿਲ ਕੇ ਹੀ ਜਪਿਆ ਹੈ ॥੪॥੨੭॥੩੮॥
Meeting with the Guru, Nanak chants the Name. ||4||27||38||
ਰਾਮਕਲੀਮਹਲਾ
Raamkalee, Fifth Mahalaa:
ਸਗਲਸਿਆਨਪਛਾਡਿ
ਹੇ ਭਾਈ! ਇਹੋ ਜਿਹੇ ਸਾਰੇ ਖ਼ਿਆਲ ਛੱਡ ਦੇਹ ਕਿ (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਤੂੰ ਬੜਾ ਸਿਆਣਾ ਹੈਂ,
Abandon all your clever tricks.
ਕਰਿਸੇਵਾਸੇਵਕਸਾਜਿ
ਸੇਵਕ ਵਾਲੀ ਭਾਵਨਾ ਨਾਲ (ਗੁਰੂ ਦੇ ਦਰ ਤੇ) ਸੇਵਾ ਕਰਿਆ ਕਰ।
Become His servant, and serve Him.
ਅਪਨਾਆਪੁਸਗਲਮਿਟਾਇ
(ਜਿਹੜਾ ਮਨੁੱਖ ਗੁਰੂ ਦੇ ਦਰ ਤੇ) ਆਪਣਾ ਸਾਰਾ ਆਪਾ-ਭਾਵ ਮਿਟਾ ਦੇਂਦਾ ਹੈ,
Totally erase your self-conceit.
ਮਨਚਿੰਦੇਸੇਈਫਲਪਾਇ॥੧॥
ਉਹੀ ਮਨ ਦੇ ਚਿਤਵੇ ਹੋਏ ਫਲ ਪ੍ਰਾਪਤ ਕਰਦਾ ਹੈ ॥੧॥
You shall obtain the fruits of your mind's desires. ||1||
ਹੋਹੁਸਾਵਧਾਨਅਪੁਨੇਗੁਰਸਿਉ
ਹੇ ਭਾਈ! ਆਪਣੇ ਗੁਰੂ ਦੇ ਉਪਦੇਸ਼ ਵਲ, ਪੂਰਾ ਧਿਆਨ ਰੱਖਿਆ ਕਰ,
Be awake and aware with your Guru.
ਆਸਾਮਨਸਾਪੂਰਨਹੋਵੈਪਾਵਹਿਸਗਲਨਿਧਾਨਗੁਰਸਿਉ॥੧॥ਰਹਾਉ
ਤੇਰੀ (ਹਰੇਕ) ਆਸ ਪੂਰੀ ਹੋ ਜਾਇਗੀ, ਤੇਰਾ (ਹਰੇਕ) ਮਨ ਦਾ ਫੁਰਨਾ ਪੂਰਾ ਹੋ ਜਾਇਗਾ। ਆਪਣੇ ਗੁਰੂ ਪਾਸੋਂ ਤੂੰ ਸਾਰੇ ਖ਼ਜ਼ਾਨੇ ਹਾਸਲ ਕਰ ਲਏਂਗਾ ॥੧॥ ਰਹਾਉ ॥
Your hopes and desires shall be fulfilled, and you shall obtain all treasures from the Guru. ||1||Pause||
ਦੂਜਾਨਹੀਜਾਨੈਕੋਇ
ਹੇ ਭਾਈ! ਗੁਰੂ ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ (ਵੱਖਰੀ ਹਸਤੀ) ਨਹੀਂ ਜਾਣਦਾ।
Let no one think that God and Guru are separate.
ਸਤਿਗੁਰੁਨਿਰੰਜਨੁਸੋਇ
ਗੁਰੂ ਉਸ ਮਾਇਆ-ਰਹਿਤ ਨਿਰਲੇਪ ਪ੍ਰਭੂ ਨੂੰ ਹੀ (ਹਰ ਥਾਂ) ਜਾਣਦਾ ਹੈ।
The True Guru is the Immaculate Lord.
ਮਾਨੁਖਕਾਕਰਿਰੂਪੁਜਾਨੁ
(ਇਸ ਵਾਸਤੇ ਗੁਰੂ ਨੂੰ) ਨਿਰਾ ਮਨੁੱਖ ਦਾ ਰੂਪ ਹੀ ਨਾਹ ਸਮਝ ਰੱਖ।
Do not believe that He is a mere human being;
ਮਿਲੀਨਿਮਾਨੇਮਾਨੁ॥੨॥
(ਗੁਰੂ ਦੇ ਦਰ ਤੋਂ ਉਸੇ ਮਨੁੱਖ ਨੂੰ) ਆਦਰ ਮਿਲਦਾ ਹੈ ਜੋ (ਆਪਣੀ ਸਿਆਣਪ ਦਾ) ਅਹੰਕਾਰ ਛੱਡ ਦੇਂਦਾ ਹੈ ॥੨॥
He gives honor to the dishonored. ||2||
ਗੁਰਕੀਹਰਿਟੇਕਟਿਕਾਇ
ਹੇ ਭਾਈ! ਪ੍ਰਭੂ ਦੇ ਰੂਪ ਗੁਰੂ ਦਾ ਹੀ ਆਸਰਾ-ਪਰਨਾ ਫੜ,
Hold tight to the Support of the Guru, the Lord.
ਅਵਰਆਸਾਸਭਲਾਹਿ
ਹੋਰ (ਆਸਰਿਆਂ ਦੀਆਂ) ਸਭ ਆਸਾਂ (ਮਨ ਵਿਚੋਂ) ਦੂਰ ਕਰ ਦੇਹ।
Give up all other hopes.
ਹਰਿਕਾਨਾਮੁਮਾਗੁਨਿਧਾਨੁ
(ਗੁਰੂ ਦੇ ਦਰ ਤੋਂ ਹੀ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਮੰਗਿਆ ਕਰ,
Ask for the treasure of the Name of the Lord,
ਤਾਦਰਗਹਪਾਵਹਿਮਾਨੁ॥੩॥
ਤਦੋਂ ਤੂੰ ਪ੍ਰਭੂ ਦੀ ਹਜ਼ੂਰੀ ਵਿਚ ਆਦਰ-ਸਤਕਾਰ ਪ੍ਰਾਪਤ ਕਰੇਂਗਾ ॥੩॥
and then you shall be honored in the Court of the Lord. ||3||
ਗੁਰਕਾਬਚਨੁਜਪਿਮੰਤੁ
ਹੇ ਭਾਈ! ਗੁਰੂ ਦਾ ਬਚਨ ਗੁਰੂ ਦਾ ਸ਼ਬਦ-ਮੰਤ੍ਰ (ਸਦਾ) ਜਪਿਆ ਕਰ,
Chant the Mantra of the Guru's Word.
ਏਹਾਭਗਤਿਸਾਰਤਤੁ
ਇਹੀ ਵਧੀਆ ਭਗਤੀ ਹੈ, ਇਹੀ ਹੈ ਭਗਤੀ ਦੀ ਅਸਲੀਅਤ।
This is the essence of true devotional worship.
ਸਤਿਗੁਰਭਏਦਇਆਲ
ਜਿਨ੍ਹਾਂ ਮਨੁੱਖਾਂ ਉਤੇ ਸਤਿਗੁਰੂ ਜੀ ਦਇਆਵਾਨ ਹੁੰਦੇ ਹਨ,
When the True Guru becomes merciful,
ਨਾਨਕਦਾਸਨਿਹਾਲ॥੪॥੨੮॥੩੯॥
ਹੇ ਨਾਨਕ! ਉਹ ਦਾਸ ਸਦਾ ਚੜ੍ਹਦੀ ਕਲਾ ਵਿਚ ਰਹਿੰਦੇ ਹਨ ॥੪॥੨੮॥੩੯॥
slave Nanak is enraptured. ||4||28||39||
ਰਾਮਕਲੀਮਹਲਾ
Raamkalee, Fifth Mahalaa:
ਹੋਵੈਸੋਈਭਲਮਾਨੁ
ਹੇ ਭਾਈ! ਜੋ ਕੁਝ ਪ੍ਰਭੂ ਦੀ ਰਜ਼ਾ ਵਿਚ ਹੋ ਰਿਹਾ ਹੈ ਉਸੇ ਨੂੰ ਭਲਾ ਮੰਨ,
Whatever happens, accept that as good.
ਆਪਨਾਤਜਿਅਭਿਮਾਨੁ
ਆਪਣਾ (ਸਿਆਣਪ ਦਾ) ਮਾਣ ਛੱਡ ਦੇਹ।
Leave your egotistical pride behind.
ਦਿਨੁਰੈਨਿਸਦਾਗੁਨਗਾਉ
ਦਿਨ ਰਾਤ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦਾ ਰਹੁ;
Day and night, continually sing the Glorious Praises of the Lord.
ਪੂਰਨਏਹੀਸੁਆਉ॥੧॥
ਬੱਸ! ਇਹੀ ਹੈ ਠੀਕ ਜੀਵਨ-ਮਨੋਰਥ ॥੧॥
This is the perfect purpose of human life. ||1||
ਆਨੰਦਕਰਿਸੰਤਹਰਿਜਪਿ
ਹੇ ਭਾਈ! (ਸ਼ਾਂਤੀ ਦੇ ਸੋਮੇ) ਸੰਤ-ਹਰੀ ਦਾ ਨਾਮ ਜਪਿਆ ਕਰ ਤੇ (ਇਸ ਤਰ੍ਹਾਂ) ਆਤਮਕ ਆਨੰਦ (ਸਦਾ) ਮਾਣ।
Meditate on the Lord, O Saints, and be in bliss.
ਛਾਡਿਸਿਆਨਪਬਹੁਚਤੁਰਾਈਗੁਰਕਾਜਪਿਮੰਤੁਨਿਰਮਲ॥੧॥ਰਹਾਉ
ਗੁਰੂ ਦਾ ਪਵਿੱਤਰ ਸ਼ਬਦ-ਮੰਤ੍ਰ ਜਪਿਆ ਕਰ। ਇਹ ਖ਼ਿਆਲ ਛੱਡ ਦੇਹ ਕਿ ਗੁਰੂ ਦੀ ਅਗਵਾਈ ਤੋਂ ਬਿਨਾ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਤੂੰ ਬੜਾ ਸਿਆਣਾ ਤੇ ਚਤੁਰ ਹੈਂ ॥੧॥ ਰਹਾਉ ॥
Renounce your cleverness and all your tricks. Chant the Immaculate Chant of the Guru's Mantra. ||1||Pause||
ਏਕਕੀਕਰਿਆਸਭੀਤਰਿ
ਹੇ ਭਾਈ! ਇਕ ਪਰਮਾਤਮਾ ਦੀ (ਸਹਾਇਤਾ ਦੀ) ਆਸ ਆਪਣੇ ਮਨ ਵਿਚ ਟਿਕਾਈ ਰੱਖ,
Place the hopes of your mind in the One Lord.
ਨਿਰਮਲਜਪਿਨਾਮੁਹਰਿਹਰਿ
ਪਰਮਾਤਮਾ ਦਾ ਪਵਿੱਤਰ ਨਾਮ ਸਦਾ ਜਪਦਾ ਰਹੁ।
Chant the Immaculate Name of the Lord, Har, Har.
ਗੁਰਕੇਚਰਨਨਮਸਕਾਰਿ
ਗੁਰੂ ਦੇ ਚਰਨਾਂ ਉਤੇ ਆਪਣਾ ਸਿਰ ਨਿਵਾਈ ਰੱਖ।
Bow down to the Guru's Feet,
ਭਵਜਲੁਉਤਰਹਿਪਾਰਿ॥੨॥
(ਇਸ ਤਰ੍ਹਾਂ) ਤੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਏਂਗਾ ॥੨॥
and cross over the terrifying world-ocean. ||2||
ਦੇਵਨਹਾਰਦਾਤਾਰ
(ਹੇ ਭਾਈ! ਇਹ ਯਾਦ ਰੱਖ ਕਿ) ਦਾਤਾਂ ਦੇਣ ਵਾਲਾ ਪ੍ਰਭੂ (ਸਭ ਕੁਝ) ਦੇਣ ਦੇ ਸਮਰੱਥ ਹੈ,
The Lord God is the Great Giver.
ਅੰਤੁਪਾਰਾਵਾਰ
ਉਸ ਦਾ ਅੰਤ ਨਹੀਂ ਪੈ ਸਕਦਾ, ਉਸ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ।
He has no end or limitation.
ਜਾਕੈਘਰਿਸਰਬਨਿਧਾਨ
ਹੇ ਭਾਈ! ਜਿਸ ਪ੍ਰਭੂ ਦੇ ਘਰ ਵਿਚ ਸਾਰੇ ਖ਼ਜ਼ਾਨੇ ਮੌਜੂਦ ਹਨ,
All treasures are in His home.
ਰਾਖਨਹਾਰਨਿਦਾਨ॥੩॥
ਉਹੀ ਆਖ਼ਰ ਰੱਖਿਆ ਕਰਨ ਜੋਗਾ ਹੈ ॥੩॥
He will be your Saving Grace in the end. ||3||
ਨਾਨਕਪਾਇਆਏਹੁਨਿਧਾਨ
ਨਾਨਕ ਨੇ ਇਹ ਖ਼ਜ਼ਾਨਾ ਪ੍ਰਾਪਤ ਕਰ ਲਿਆ,
Nanak has obtained this treasure,
ਹਰੇਹਰਿਨਿਰਮਲਨਾਮ
ਜਿਸ ਵਿੱਚ ਪਰਮਾਤਮਾ ਦਾ ਪਵਿੱਤਰ ਨਾਮ (ਮਾਨੋ ਧਨ ਹੈ)।
the immaculate Name of the Lord, Har, Har.
ਜੋਜਪੈਤਿਸਕੀਗਤਿਹੋਇ
ਜੋ ਮਨੁੱਖ ਇਸ ਨਾਮ ਨੂੰ (ਸਦਾ) ਜਪਦਾ ਹੈ ਉਸ ਦੀ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ।
Whoever chants it, is emancipated.
ਨਾਨਕਕਰਮਿਪਰਾਪਤਿਹੋਇ॥੪॥੨੯॥੪੦॥
ਪਰ, ਹੇ ਨਾਨਕ! ਇਹ ਨਾਮ-ਖ਼ਜ਼ਾਨਾ ਪਰਮਾਤਮਾ ਦੀ ਮਿਹਰ ਨਾਲ ਹੀ ਮਿਲਦਾ ਹੈ ॥੪॥੨੯॥੪੦॥
It is obtained only by His Grace. ||4||29||40||
ਰਾਮਕਲੀਮਹਲਾ
Raamkalee, Fifth Mahalaa:
ਦੁਲਭਦੇਹਸਵਾਰਿ
(ਹੇ ਭਾਈ! ਪਰਮਾਤਮਾ ਦੇ ਗੁਣ ਗਾ ਕੇ) ਇਸ ਮਨੁੱਖਾ ਸਰੀਰ ਨੂੰ ਸਫਲ ਕਰ ਲੈ ਜੋ ਬੜੀ ਮੁਸ਼ਕਿਲ ਨਾਲ ਮਿਲਦਾ ਹੈ,
Make this invaluable human life fruitful.
ਜਾਹਿਦਰਗਹਹਾਰਿ
(ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਤੂੰ ਇਥੋਂ ਮਨੁੱਖਾ ਜਨਮ ਦੀ ਬਾਜੀ) ਹਾਰ ਕੇ ਦਰਗਾਹ ਵਿਚ ਨਹੀਂ ਜਾਏਂਗਾ।
You shall not be destroyed when you go to the Lord's Court.
ਹਲਤਿਪਲਤਿਤੁਧੁਹੋਇਵਡਿਆਈ
ਤੈਨੂੰ ਇਸ ਲੋਕ ਵਿਚ ਅਤੇ ਪਰਲੋਕ ਵਿਚ ਸੋਭਾ ਮਿਲੇਗੀ।
In this world and the next, you shall obtain honor and glory.
ਅੰਤਕੀਬੇਲਾਲਏਛਡਾਈ॥੧॥
(ਪਰਮਾਤਮਾ ਦੀ ਸਿਫ਼ਤਿ-ਸਾਲਾਹ) ਤੈਨੂੰ ਅਖ਼ੀਰ ਵੇਲੇ ਭੀ (ਮਾਇਆ ਦੇ ਮੋਹ ਦੇ ਬੰਧਨਾਂ ਤੋਂ) ਛਡਾ ਲਏਗੀ ॥੧॥
At the very last moment, He will save you. ||1||
ਰਾਮਕੇਗੁਨਗਾਉ
(ਹੇ ਭਾਈ!) ਪਰਮਾਤਮਾ ਦੇ ਗੁਣ ਗਾਇਆ ਕਰ।
Sing the Glorious Praises of the Lord.
ਹਲਤੁਪਲਤੁਹੋਹਿਦੋਵੈਸੁਹੇਲੇਅਚਰਜਪੁਰਖੁਧਿਆਉ॥੧॥ਰਹਾਉ
ਅਚਰਜ-ਰੂਪ ਅਕਾਲ ਪੁਰਖ ਦਾ ਧਿਆਨ ਧਰਿਆ ਕਰ, (ਇਸ ਤਰ੍ਹਾਂ ਤੇਰਾ) ਇਹ ਲੋਕ (ਅਤੇ ਤੇਰਾ) ਪਰਲੋਕ ਦੋਵੇਂ ਸੁਖੀ ਹੋ ਜਾਣਗੇ ॥੧॥ ਰਹਾਉ ॥
In both this world and the next, you shall be embellished with beauty, meditating on the wondrous Primal Lord God. ||1||Pause||
ਊਠਤਬੈਠਤਹਰਿਜਾਪੁ
(ਹੇ ਭਾਈ!) ਉਠਦਿਆਂ ਬੈਠਦਿਆਂ (ਹਰ ਵੇਲੇ) ਪਰਮਾਤਮਾ ਦਾ ਨਾਮ ਜਪਿਆ ਕਰ,
While standing up and sitting down, meditate on the Lord,
ਬਿਨਸੈਸਗਲਸੰਤਾਪੁ
(ਨਾਮ ਦੀ ਬਰਕਤਿ ਨਾਲ) ਸਾਰਾ ਦੁੱਖ-ਕਲੇਸ਼ ਮਿਟ ਜਾਂਦਾ ਹੈ।
and all your troubles shall depart.
ਬੈਰੀਸਭਿਹੋਵਹਿਮੀਤ
(ਨਾਮ ਜਪਿਆਂ ਤੇਰੇ) ਸਾਰੇ ਵੈਰੀ (ਤੇਰੇ) ਮਿੱਤਰ ਬਣ ਜਾਣਗੇ,
All your enemies will become friends.
ਨਿਰਮਲੁਤੇਰਾਹੋਵੈਚੀਤ॥੨॥
ਤੇਰਾ ਆਪਣਾ ਮਨ (ਵੈਰ ਆਦਿਕ ਤੋਂ) ਪਵਿੱਤਰ ਹੋ ਜਾਏਗਾ ॥੨॥
Your consciousness shall be immaculate and pure. ||2||
ਸਭਤੇਊਤਮਇਹੁਕਰਮੁ
(ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਨਾ ਹੀ) ਸਾਰੇ ਕੰਮਾਂ ਤੋਂ ਚੰਗਾ ਕੰਮ ਹੈ,
This is the most exalted deed.
ਸਗਲਧਰਮਮਹਿਸ੍ਰੇਸਟਧਰਮੁ
ਸਾਰੇ ਧਰਮਾਂ ਵਿਚੋਂ ਇਹੀ ਵਧੀਆ ਧਰਮ ਹੈ।
Of all faiths, this is the most sublime and excellent faith.
ਹਰਿਸਿਮਰਨਿਤੇਰਾਹੋਇਉਧਾਰੁ
ਹੇ ਭਾਈ! ਪਰਮਾਤਮਾ ਦਾ ਸਿਮਰਨ ਕਰਨ ਨਾਲ ਤੇਰਾ ਪਾਰ-ਉਤਾਰਾ ਹੋ ਜਾਏਗਾ।
Meditating in remembrance on the Lord, you shall be saved.
ਜਨਮਜਨਮਕਾਉਤਰੈਭਾਰੁ॥੩॥
(ਸਿਮਰਨ ਦੀ ਬਰਕਤਿ ਨਾਲ) ਅਨੇਕਾਂ ਜਨਮਾਂ (ਦੇ ਵਿਕਾਰਾਂ ਦੀ ਮੈਲ) ਦਾ ਭਾਰ ਲਹਿ ਜਾਂਦਾ ਹੈ ॥੩॥
You shall be rid of the burden of countless incarnations. ||3||
ਪੂਰਨਤੇਰੀਹੋਵੈਆਸ
(ਹੇ ਭਾਈ! ਸਿਮਰਨ ਕਰਦਿਆਂ) ਤੇਰੀ (ਹਰੇਕ) ਆਸ ਪੂਰੀ ਹੋ ਜਾਏਗੀ,
Your hopes shall be fulfilled,
ਜਮਕੀਕਟੀਐਤੇਰੀਫਾਸ
ਤੇਰੀ ਜਮਾਂ ਵਾਲੀ ਫਾਹੀ (ਭੀ) ਕੱਟੀ ਜਾਏਗੀ।
and the noose of the Messenger of Death will be cut away.
ਗੁਰਕਾਉਪਦੇਸੁਸੁਨੀਜੈ
(ਹੇ ਭਾਈ!) ਗੁਰੂ ਦਾ (ਇਹ ਨਾਮ ਸਿਮਰਨ ਦਾ) ਉਪਦੇਸ਼ (ਸਦਾ) ਸੁਣਨਾ ਚਾਹੀਦਾ ਹੈ।
So listen to the Guru's Teachings.
ਨਾਨਕਸੁਖਿਸਹਜਿਸਮੀਜੈ॥੪॥੩੦॥੪੧॥
ਹੇ ਨਾਨਕ! (ਆਖ-) ਇਸ ਦੀ ਬਰਕਤਿ ਨਾਲ) ਆਤਮਕ ਸੁਖ ਵਿਚ ਆਤਮਕ ਅਡੋਲਤਾ ਵਿਚ ਟਿਕ ਜਾਈਦਾ ਹੈ ॥੪॥੩੦॥੪੧॥
O Nanak, you shall be absorbed in celestial peace. ||4||30||41||