ਗੋਂਡ॥
Gond:
ਮੋਹਿਲਾਗਤੀਤਾਲਾਬੇਲੀ॥
ਮੈਨੂੰ (ਪ੍ਰਭੂ ਤੋਂ ਵਿਛੁੜ ਕੇ) ਤੜਫਣੀ ਲੱਗਦੀ ਹੈ,
I am restless and unhappy.
ਬਛਰੇਬਿਨੁਗਾਇਅਕੇਲੀ॥੧॥
ਜਿਵੇਂ ਵੱਛੇ ਤੋਂ ਵਿੱਛੜ ਕੇ ਇਕੱਲੀ ਗਾਂ (ਘਾਬਰਦੀ ਹੈ) ॥੧॥
Without her calf, the cow is lonely. ||1||
ਪਾਨੀਆਬਿਨੁਮੀਨੁਤਲਫੈ॥
ਜਿਵੇਂ ਪਾਣੀ ਤੋਂ ਬਿਨਾ ਮੱਛੀ ਫੜਫਦੀ ਹੈ,
Without water, the fish writhes in pain.
ਐਸੇਰਾਮਨਾਮਾਬਿਨੁਬਾਪੁਰੋਨਾਮਾ॥੧॥ਰਹਾਉ॥
ਤਿਵੇਂ ਮੈਂ ਨਾਮਦੇਵ ਪ੍ਰਭੂ ਦੇ ਨਾਮ ਤੋਂ ਬਿਨਾ ਘਾਬਰਦਾ ਹਾਂ ॥੧॥ ਰਹਾਉ ॥
So is poor Naam Dayv without the Lord's Name. ||1||Pause||
ਜੈਸੇਗਾਇਕਾਬਾਛਾਛੂਟਲਾ॥
ਜਿਵੇਂ (ਜਦੋਂ) ਗਾਂ ਦਾ ਵੱਛਾ ਕਿੱਲੇ ਨਾਲੋਂ ਖੁਲ੍ਹਦਾ ਹੈ,
Like the cow's calf, which, when let loose,
ਥਨਚੋਖਤਾਮਾਖਨੁਘੂਟਲਾ॥੨॥
ਤਾਂ (ਗਾਂ ਦੇ) ਥਣ ਚੁੰਘਦਾ ਹੈ, ਤੇ ਮੱਖਣ ਦੇ ਘੁੱਟ ਭਰਦਾ ਹੈ ॥੨॥
sucks at her udders and drinks her milk. ||2||
ਨਾਮਦੇਉਨਾਰਾਇਨੁਪਾਇਆ॥
ਤਿਵੇਂ ਮੈਨੂੰ ਨਾਮਦੇਵ ਨੂੰ ਮੈਨੂੰ ਰੱਬ ਮਿਲ ਪਿਆ,
So has Naam Dayv found the Lord.
ਗੁਰੁਭੇਟਤਅਲਖੁਲਖਾਇਆ॥੩॥
ਮੈਨੂੰ ਅਲੱਖ ਪ੍ਰਭੂ ਦੀ ਸੂਝ ਪੈ ਗਈ, ਜਦੋਂ ਸਤਿਗੁਰੂ ਮਿਲਿਆ ॥੩॥
Meeting the Guru, I have seen the Unseen Lord. ||3||
ਜੈਸੇਬਿਖੈਹੇਤਪਰਨਾਰੀ॥
ਜਿਵੇਂ (ਵਿਸ਼ਈ ਨੂੰ) ਵਿਸ਼ੇ ਵਾਸਤੇ ਪਰਾਈ ਨਾਰ ਨਾਲ ਪਿਆਰ ਹੁੰਦਾ ਹੈ,
As the man driven by sex wants another man's wife,
ਐਸੇਨਾਮੇਪ੍ਰੀਤਿਮੁਰਾਰੀ॥੪॥
ਮੈਨੂੰ ਨਾਮੇ ਨੂੰ ਪ੍ਰਭੂ ਨਾਲ ਪਿਆਰ ਹੈ ॥੪॥
so does Naam Dayv love the Lord. ||4||
ਜੈਸੇਤਾਪਤੇਨਿਰਮਲਘਾਮਾ॥
ਜਿਵੇਂ ਚਮਕਦੀ ਧੁੱਪ ਵਿਚ (ਜੀਵ-ਜੰਤ) ਤਪਦੇ-ਲੁੱਛਦੇ ਹਨ,
As the earth burns in the dazzling sunlight,
ਤੈਸੇਰਾਮਨਾਮਾਬਿਨੁਬਾਪੁਰੋਨਾਮਾ॥੫॥੪॥
ਪ੍ਰਭੂ ਦੇ ਨਾਮ ਤੋਂ ਵਿੱਛੜ ਕੇ ਮੈਂ ਨਾਮਦੇਵ ਇਉਂ ਘਾਬਰਦਾ ਹਾਂ। ਭਾਵ: ਪ੍ਰੀਤ ਦਾ ਸਰੂਪ-ਵਿਛੋੜਾ ਅਸਹਿ ਹੁੰਦਾ ਹੈ ॥੫॥੪॥
so does poor Naam Dayv burn without the Lord's Name. ||5||4||
ਰਾਗੁਗੋਂਡਬਾਣੀਨਾਮਦੇਉਜੀਉਕੀਘਰੁ੨॥
ਰਾਗ ਗੋਂਡ, ਘਰ ੨ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
Raag Gond, The Word Of Naam Dayv Jee, Second House:
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ਹਰਿਹਰਿਕਰਤਮਿਟੇਸਭਿਭਰਮਾ॥
ਹਰਿ-ਨਾਮ ਸਿਮਰਿਆਂ ਸਭ ਭਟਕਣਾਂ ਦੂਰ ਹੋ ਜਾਂਦੀਆਂ ਹਨ;
Chanting the Name of the Lord, Har, Har, all doubts are dispelled.
ਹਰਿਕੋਨਾਮੁਲੈਊਤਮਧਰਮਾ॥
ਹੇ ਭਾਈ! ਨਾਮ ਸਿਮਰ, ਇਹੀ ਹੈ ਸਭ ਤੋਂ ਚੰਗਾ ਧਰਮ।
Chanting the Name of the Lord is the highest religion.
ਹਰਿਹਰਿਕਰਤਜਾਤਿਕੁਲਹਰੀ॥
ਨਾਮ ਸਿਮਰਿਆਂ (ਨੀਵੀਂ ਉੱਚੀ) ਜਾਤ ਕੁਲ ਦਾ ਵਿਤਕਰਾ ਦੂਰ ਹੋ ਜਾਂਦਾ ਹੈ।
Chanting the Name of the Lord, Har, Har, erases social classes and ancestral pedigrees.
ਸੋਹਰਿਅੰਧੁਲੇਕੀਲਾਕਰੀ॥੧॥
ਉਹ ਹਰਿ-ਨਾਮ ਹੀ ਮੈਂ ਅੰਨ੍ਹੇ ਦਾ ਆਸਰਾ ਹੈ ॥੧॥
The Lord is the walking stick of the blind. ||1||
ਹਰਏਨਮਸਤੇਹਰਏਨਮਹ॥
ਮੇਰੀ ਉਸ ਪਰਮਾਤਮਾ ਨੂੰ ਨਮਸਕਾਰ ਹੈ,
I bow to the Lord, I humbly bow to the Lord.
ਹਰਿਹਰਿਕਰਤਨਹੀਦੁਖੁਜਮਹ॥੧॥ਰਹਾਉ॥
ਜਿਸ ਦਾ ਸਿਮਰਨ ਕੀਤਿਆਂ ਜਮਾਂ ਦਾ ਦੁੱਖ ਨਹੀਂ ਰਹਿੰਦਾ ॥੧॥ ਰਹਾਉ ॥
Chanting the Name of the Lord, Har, Har, you will not be tormented by the Messenger of Death. ||1||Pause||
ਹਰਿਹਰਨਾਕਸਹਰੇਪਰਾਨ॥
ਪ੍ਰਭੂ ਨੇ ਹਰਨਾਖਸ਼ (ਦੈਂਤ) ਨੂੰ ਮਾਰਿਆ,
The Lord took the life of Harnaakhash,
ਅਜੈਮਲਕੀਓਬੈਕੁੰਠਹਿਥਾਨ॥
ਅਜਾਮਲ ਪਾਪੀ ਨੂੰ ਬੈਕੁੰਠ ਵਿਚ ਥਾਂ ਦਿੱਤੀ।
and gave Ajaamal a place in heaven.
ਸੂਆਪੜਾਵਤਗਨਿਕਾਤਰੀ॥
ਉਸ ਹਰੀ ਦਾ ਨਾਮ ਤੋਤੇ ਨੂੰ ਪੜ੍ਹਾਉਂਦਿਆਂ ਵੇਸਵਾ ਭੀ ਵਿਕਾਰਾਂ ਵਲੋਂ ਹਟ ਗਈ;
Teaching a parrot to speak the Lord's Name, Ganika the prostitute was saved.
ਸੋਹਰਿਨੈਨਹੁਕੀਪੂਤਰੀ॥੨॥
ਉਹੀ ਪ੍ਰਭੂ ਮੇਰੀਆਂ ਅੱਖਾਂ ਦੀ ਪੁਤਲੀ ਹੈ ॥੨॥
That Lord is the light of my eyes. ||2||
ਹਰਿਹਰਿਕਰਤਪੂਤਨਾਤਰੀ॥
ਪੂਤਨਾ ਦਾਈ ਭੀ ਤਰ ਗਈ, ਜਦੋਂ ਉਸ ਨੇ ਹਰਿ-ਨਾਮ ਸਿਮਰਿਆ;
Chanting the Name of the Lord, Har, Har, Pootna was saved,
ਬਾਲਘਾਤਨੀਕਪਟਹਿਭਰੀ॥
ਬਾਲਾਂ ਨੂੰ ਮਾਰਨ ਵਾਲੀ ਅਤੇ ਕਪਟ ਨਾਲ ਭਰੀ ਹੋਈ (ਉਸ ਪੂਤਨਾ ਦਾ ਉਧਾਰ ਹੋ ਗਿਆ)।
even though she was a deceitful child-killer.
ਸਿਮਰਨਦ੍ਰੋਪਦਸੁਤਉਧਰੀ॥
ਸਿਮਰਨ ਦੀ ਬਰਕਤ ਨਾਲ ਹੀ ਦ੍ਰੋਪਤੀ (ਨਿਰਾਦਰੀ ਤੋਂ) ਬਚੀ ਸੀ,
Contemplating the Lord, Dropadi was saved.
ਗਊਤਮਸਤੀਸਿਲਾਨਿਸਤਰੀ॥੩॥
ਤੇ, ਗੌਤਮ ਦੀ ਨੇਕ ਇਸਤ੍ਰੀ ਦਾ ਪਾਰ-ਉਤਾਰਾ ਹੋਇਆ ਸੀ, ਜੋ (ਗੌਤਮ ਦੇ ਸ੍ਰਾਪ ਨਾਲ) ਸਿਲਾ ਬਣ ਗਈ ਸੀ ॥੩॥
Gautam's wife, turned to stone, was saved. ||3||
ਕੇਸੀਕੰਸਮਥਨੁਜਿਨਿਕੀਆ॥
ਉਸੇ ਪ੍ਰਭੂ ਨੇ ਕੇਸੀ ਤੇ ਕੰਸ ਦਾ ਨਾਸ ਕੀਤਾ ਸੀ,
The Lord, who killed Kaysee and Kans,
ਜੀਅਦਾਨੁਕਾਲੀਕਉਦੀਆ॥
ਤੇ ਕਾਲੀ ਨਾਗ ਦੀ ਜਿੰਦ-ਬਖ਼ਸ਼ੀ ਕੀਤੀ ਸੀ।
gave the gift of life to Kali.
ਪ੍ਰਣਵੈਨਾਮਾਐਸੋਹਰੀ॥
ਨਾਮਦੇਵ ਬੇਨਤੀ ਕਰਦਾ ਹੈ-ਪ੍ਰਭੂ ਐਸਾ (ਬਖ਼ਸ਼ੰਦ) ਹੈ,
Prays Naam Dayv, such is my Lord;
ਜਾਸੁਜਪਤਭੈਅਪਦਾਟਰੀ॥੪॥੧॥੫॥
ਕਿ ਉਸ ਦਾ ਨਾਮ ਸਿਮਰਿਆਂ ਸਭ ਡਰ ਤੇ ਮੁਸੀਬਤਾਂ ਟਲ ਜਾਂਦੀਆਂ ਹਨ ॥੪॥੧॥੫॥
meditating on Him, fear and suffering are dispelled. ||4||1||5||
ਗੋਂਡ॥
Gond:
ਭੈਰਉਭੂਤਸੀਤਲਾਧਾਵੈ॥
ਜੋ ਮਨੁੱਖ ਭੈਰੋਂ ਵਲ ਜਾਂਦਾ ਹੈ (ਭਾਵ, ਜੋ ਭੈਰੋਂ ਦੀ ਅਰਾਧਨਾ ਕਰਦਾ ਹੈ), ਉਹ (ਵਧ ਤੋਂ ਵਧ ਭੈਰੋਂ ਵਰਗਾ ਹੀ) ਭੂਤ ਬਣ ਜਾਂਦਾ ਹੈ। ਜੋ ਸੀਤਲਾ ਨੂੰ ਅਰਾਧਦਾ ਹੈ,
One who chases after the god Bhairau, evil spirits and the goddess of smallpox,
ਖਰਬਾਹਨੁਉਹੁਛਾਰੁਉਡਾਵੈ॥੧॥
ਉਹ (ਸੀਤਲਾ ਵਾਂਗ) ਖੋਤੇ ਦੀ ਸਵਾਰੀ ਕਰਦਾ ਹੈ ਤੇ (ਖੋਤੇ ਦੇ ਨਾਲ) ਸੁਆਹ ਹੀ ਉਡਾਉਂਦਾ ਹੈ ॥੧॥
is riding on a donkey, kicking up the dust. ||1||
ਹਉਤਉਏਕੁਰਮਈਆਲੈਹਉ॥
(ਹੇ ਪੰਡਤ!) ਮੈਂ ਤਾਂ ਇੱਕ ਸੋਹਣੇ ਰਾਮ ਦਾ ਨਾਮ ਹੀ ਲਵਾਂਗਾ,
I take only the Name of the One Lord.
ਆਨਦੇਵਬਦਲਾਵਨਿਦੈਹਉ॥੧॥ਰਹਾਉ॥
(ਤੁਹਾਡੇ) ਹੋਰ ਸਾਰੇ ਦੇਵਤਿਆਂ ਨੂੰ ਉਸ ਨਾਮ ਦੇ ਵੱਟੇ ਵਿਚ ਦੇ ਦਿਆਂਗਾ, (ਭਾਵ, ਪ੍ਰਭੂ-ਨਾਮ ਦੇ ਟਾਕਰੇ ਤੇ ਮੈਨੂੰ ਤੁਹਾਡੇ ਕਿਸੇ ਭੀ ਦੇਵੀ ਦੇਵਤੇ ਦੀ ਲੋੜ ਨਹੀਂ ਹੈ) ॥੧॥ ਰਹਾਉ ॥
I have given away all other gods in exchange for Him. ||1||Pause||
ਸਿਵਸਿਵਕਰਤੇਜੋਨਰੁਧਿਆਵੈ॥
ਜੋ ਮਨੁੱਖ ਸ਼ਿਵ ਦਾ ਨਾਮ ਜਪਦਾ ਹੈ,
That man who chants "Shiva, Shiva", and meditates on him,
ਬਰਦਚਢੇਡਉਰੂਢਮਕਾਵੈ॥੨॥
ਉਹ (ਵਧ ਤੋਂ ਵਧ ਜੋ ਕੁਝ ਹਾਸਲ ਕਰ ਸਕਦਾ ਹੈ ਇਹ ਹੈ ਕਿ ਸ਼ਿਵ ਦਾ ਰੂਪ ਲੈ ਕੇ, ਸ਼ਿਵ ਦੀ ਸਵਾਰੀ) ਬਲਦ ਉੱਤੇ ਚੜ੍ਹਦਾ ਹੈ ਤੇ (ਸ਼ਿਵ ਵਾਂਗ) ਡਮਰੂ ਵਜਾਉਂਦਾ ਹੈ ॥੨॥
is riding on a bull, shaking a tambourine. ||2||
ਮਹਾਮਾਈਕੀਪੂਜਾਕਰੈ॥
ਜੋ ਮਨੁੱਖ ਪਾਰਬਤੀ ਦੀ ਪੂਜਾ ਕਰਦਾ ਹੈ,
One who worships the Great Goddess Maya
ਨਰਸੈਨਾਰਿਹੋਇਅਉਤਰੈ॥੩॥
ਉਹ ਮਨੁੱਖ ਤੋਂ ਜ਼ਨਾਨੀ ਬਣ ਕੇ ਜਨਮ ਲੈਂਦਾ ਹੈ (ਕਿਉਂਕਿ ਪੂਜਾ ਕਰਨ ਵਾਲਾ ਆਪਣੇ ਪੂਜਯ ਦਾ ਰੂਪ ਹੀ ਬਣ ਸਕਦਾ ਹੈ) ॥੩॥
will be reincarnated as a woman, and not a man. ||3||
ਤੂਕਹੀਅਤਹੀਆਦਿਭਵਾਨੀ॥
ਹੇ ਭਵਾਨੀ! ਤੂੰ ਸਭ ਦਾ ਮੁੱਢ ਅਖਵਾਉਂਦੀ ਹੈਂ,
You are called the Primal Goddess.
ਮੁਕਤਿਕੀਬਰੀਆਕਹਾਛਪਾਨੀ॥੪॥
ਪਰ (ਆਪਣੇ ਭਗਤਾਂ ਨੂੰ) ਮੁਕਤੀ ਦੇਣ ਵੇਲੇ ਤੂੰ ਭੀ, ਪਤਾ ਨਹੀਂ, ਕਿੱਥੇ ਲੁਕੀ ਰਹਿੰਦੀ ਹੈਂ (ਭਾਵ, ਮੁਕਤੀ ਭਵਾਨੀ ਪਾਸ ਭੀ ਨਹੀਂ ਹੈ) ॥੪॥
At the time of liberation, where will you hide then? ||4||
ਗੁਰਮਤਿਰਾਮਨਾਮਗਹੁਮੀਤਾ॥
ਹੇ ਮਿੱਤਰ (ਪੰਡਤ!) ਸਤਿਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦੇ ਨਾਮ ਦੀ ਓਟ ਲੈ,
Follow the Guru's Teachings, and hold tight to the Lord's Name, O friend.
ਪ੍ਰਣਵੈਨਾਮਾਇਉਕਹੈਗੀਤਾ॥੫॥੨॥੬॥
ਨਾਮਦੇਵ ਬੇਨਤੀ ਕਰਦਾ ਹੈ- (ਤੁਹਾਡੀ ਧਰਮ-ਪੁਸਤਕ) ਗੀਤਾ ਭੀ ਇਹੀ ਆਖਦੀ ਹੈ ॥੫॥੨॥੬॥
Thus prays Naam Dayv, and so says the Gita as well. ||5||2||6||
ਬਿਲਾਵਲੁਗੋਂਡ॥
Bilaaval Gond:
ਆਜੁਨਾਮੇਬੀਠਲੁਦੇਖਿਆਮੂਰਖਕੋਸਮਝਾਊਰੇ॥ਰਹਾਉ॥
ਹੇ ਪਾਂਡੇ! ਮੈਂ ਤਾਂ ਇਸੇ ਜਨਮ ਵਿਚ ਪਰਮਾਤਮਾ ਦਾ ਦਰਸ਼ਨ ਕਰ ਲਿਆ ਹੈ (ਪਰ ਤੂੰ ਮੂਰਖ ਹੀ ਰਹਿਓਂ, ਤੈਨੂੰ ਦਰਸ਼ਨ ਨਹੀਂ ਹੋਇਆ; ਆ) ਮੈਂ (ਤੈਨੂੰ) ਮੂਰਖ ਨੂੰ ਸਮਝਾਵਾਂ (ਕਿ ਤੈਨੂੰ ਦਰਸ਼ਨ ਕਿਉਂ ਨਹੀਂ ਹੁੰਦਾ) ਰਹਾਉ॥
Today, Naam Dayv saw the Lord, and so I will instruct the ignorant. ||Pause||
ਪਾਂਡੇਤੁਮਰੀਗਾਇਤ੍ਰੀਲੋਧੇਕਾਖੇਤੁਖਾਤੀਥੀ॥
ਹੇ ਪਾਂਡੇ! (ਪਹਿਲਾਂ ਤਾਂ ਜਿਸ ਗਾਇਤ੍ਰੀ ਦਾ ਤੂੰ ਪਾਠ ਕਰਦਾ ਹੈਂ ਉਸ ਉੱਤੇ ਤੇਰੀ ਸ਼ਰਧਾ ਨਹੀਂ ਬਣ ਸਕਦੀ, ਕਿਉਂਕਿ) ਤੇਰੀ ਗਾਇਤ੍ਰੀ (ਉਹ ਹੈ ਜਿਸ ਬਾਰੇ ਤੂੰ ਆਪ ਹੀ ਆਖਦਾ ਹੈਂ ਕਿ ਇਕ ਵਾਰੀ ਸ੍ਰਾਪ ਦੇ ਕਾਰਨ ਗਊ ਦੀ ਜੂਨ ਵਿਚ ਆ ਕੇ ਇਹ) ਇਕ ਲੋਧੇ ਜੱਟ ਦੀ ਪੈਲੀ ਖਾਣ ਜਾ ਪਈ,
O Pandit, O religious scholar, your Gayatri was grazing in the fields.
ਲੈਕਰਿਠੇਗਾਟਗਰੀਤੋਰੀਲਾਂਗਤਲਾਂਗਤਜਾਤੀਥੀ॥੧॥
ਉਸ ਨੇ ਸੋਟਾ ਲੈ ਕੇ ਲੱਤ ਤੋੜ ਦਿੱਤੀ ਤਾਂ (ਵਿਚਾਰੀ) ਲੰਙਾ ਲੰਙਾ ਕੇ ਤੁਰਨ ਲੱਗੀ ॥੧॥
Taking a stick, the farmer broke its leg, and now it walks with a limp. ||1||
ਪਾਂਡੇਤੁਮਰਾਮਹਾਦੇਉਧਉਲੇਬਲਦਚੜਿਆਆਵਤੁਦੇਖਿਆਥਾ॥
ਹੇ ਪਾਂਡੇ! (ਫਿਰ ਤੂੰ ਜਿਸ ਸ਼ਿਵ ਜੀ ਦੀ ਅਰਾਧਨਾ ਕਰਦਾ ਹੈਂ ਉਸ ਨੂੰ ਬੜਾ ਕ੍ਰੋਧੀ ਸਮਝਦਾ ਹੈਂ ਤੇ ਆਖਦਾ ਹੈਂ ਕਿ ਗੁੱਸੇ ਵਿਚ ਆ ਕੇ ਉਹ ਸ੍ਰਾਪ ਦੇ ਦੇਂਦਾ ਹੈ, ਭਸਮ ਕਰ ਦੇਂਦਾ ਹੈ। ਐਸੇ ਸ਼ਿਵ ਨਾਲ ਤੂੰ ਪਿਆਰ ਕਿਵੇਂ ਕਰ ਸਕਦਾ ਹੈਂ?)
O Pandit, I saw your great god Shiva, riding along on a white bull.
ਮੋਦੀਕੇਘਰਖਾਣਾਪਾਕਾਵਾਕਾਲੜਕਾਮਾਰਿਆਥਾ॥੨॥
ਤੇਰਾ ਸ਼ਿਵ (ਤਾਂ ਉਹ ਹੈ ਜਿਸ ਬਾਰੇ ਤੂੰ ਆਖਦਾ ਹੈਂ) ਕਿਸੇ ਭੰਡਾਰੀ ਦੇ ਘਰ ਉਸ ਵਾਸਤੇ ਭੋਜਨ ਤਿਆਰ ਹੋਇਆ, ਸ਼ਿਵ ਨੂੰ ਚਿੱਟੇ ਬਲਦ ਉੱਤੇ ਚੜ੍ਹਿਆ ਜਾਂਦਾ ਵੇਖਿਆ, (ਭਾਵ, ਤੂੰ ਦੱਸਦਾ ਹੈਂ ਕਿ ਸ਼ਿਵ ਜੀ ਚਿੱਟੇ ਬਲਦ ਦੀ ਸਵਾਰੀ ਕਰਦੇ ਸਨ) (ਪਰ ਸ਼ਾਇਦ ਉਹ ਭੋਜਨ ਪਸੰਦ ਨਾ ਆਇਆ, ਸ਼ਿਵ ਜੀ ਨੇ ਸ੍ਰਾਪ ਦੇ ਕੇ) ਉਸ ਦਾ ਮੁੰਡਾ ਮਾਰ ਦਿੱਤਾ ॥੨॥
In the merchant's house, a banquet was prepared for him - he killed the merchant's son. ||2||