ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ 87
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਤਿਗੁਰਚਰਨਸਰਨਿਚਲਿਜਾਏਸਿਖਤਾਚਰਨਸਰਨਿਜਗਤੁਚਲਿਆਵਈ
ਤਦੇ ਹੀ ਤਾਂ ਅਸੀਂ ਕਹਿੰਦੇ ਹਾਂ ਕਿ ਸਤਿਗੁਰਾਂ ਦੇ ਚਰਣਾਂ ਦੀ ਸਰਣ ਤੁਰਕੇ ਜਾਵੇ ਜਿਹੜਾ ਸਿੱਖ, ਤਿਸ ਦੇ ਚਰਣਾਂ ਦੀ ਸਰਣ ਸਾਰਾ ਜਗਤ ਚੱਲ ਕੇ ਔਂਦਾ ਹੈ। ਭਾਵ ਬ੍ਯੰਤ ਲੋਕ ਓਸ ਦੀ ਯਾਤ੍ਰਾ ਨੂੰ ਧਰਮ ਸਮਝਣ ਲਗ ਪੈਂਦੇ ਹਨ।
A Sikh who devotedly goes to the refuge of a True Guru, has the whole world falling at his feet.
सतिगुर चरन सरनि चलि जाए सिख ता चरन सरनि जगतु चलि आवई ।
LINE 02
ਸਤਿਗੁਰਆਗਿਆਸਤਿਸਤਿਕਰਿਮਾਨੈਸਿਖਆਗਿਆਤਾਹਿਸਕਲਸੰਸਾਰਹਿਹਿਤਾਵਈ
ਫੇਰ ਜਿਹੜਾ ਸਿੱਖ ਸਤਿਗੁਰਾਂ ਦੀ ਆਗ੍ਯਾ ਨੂੰ ਸੱਚੀ ਸੱਚੀ ਕਰ ਕੇ ਮੰਨੇ ਤਾਹਿ ਆਗਿਆ ਤਿਸ ਦੀ ਆਗ੍ਯਾ ਸਾਰੇ ਸੰਸਾਰ ਨੂੰ ਹੀ ਹਿਤਾਵਈ ਭਲੀ ਲਗਦੀ ਹੈ ਕਲ੍ਯਾਨ ਕਰਤਾ ਜਾਪਦੀ ਹੈ।
A Sikh of the Guru who abides by the command of his Guru, accepting it to be true; his command is loved by the whole world.
सतिगुर आगिआ सति सति करि मानै सिख आगिआ ताहि सकल संसारहि हितावई ।
LINE 03
ਸਤਿਗੁਰਸੇਵਾਭਾਇਪ੍ਰਾਨਪੂਜਾਕਰੈਸਿਖਸਰਬਨਿਧਾਨਅਗ੍ਰਭਾਗਿਲਿਵਲਾਵਈ
ਸਤਿਗੁਰਾਂ ਦੇ ਸੇਵਾ ਭਾਵ ਸੇਵਾ ਦੇ ਚਾਉ ਵਿਖੇ ਜਿਹੜਾ ਕੋਈ ਸਿੱਖ ਪ੍ਰਾਨ ਪੂਜਾ ਕਰੈ ਅਪਣੇ ਪ੍ਰਾਣ ਭੀ ਅਰਪਣ ਕਰਨੋਂ ਸੰਕੋਚ ਨਾ ਕਰੇ। ਅਥਵਾ ਸ੍ਵਾਸ ਸ੍ਵਾਸ ਸਤਿਗੁਰਾਂ ਦੀ ਸੇਵਾ ਦੇ ਭਾਇ ਪ੍ਰੇਮ ਨੂੰ ਨਿਬਾਹ ਲਵੇ। ਸੰਪੂਰਣ ਨਿਧਾਨ ਨਿਧੀਆਂ ਬ੍ਰਹਮੰਡਾਂ ਖੰਡਾਂ ਦੇ ਖਜ਼ਾਨੇ ਓਸ ਦੇ ਅਗ੍ਰਭਾਗ ਸਨਮੁਖ ਲਿਵ ਲਾਵਈ ਤਾਂਘ ਲਗਾਈ ਖੜੇ ਰਹਿੰਦੇ ਹਨ।
A Sikh of the Guru who serves his Guru with loving devotion at the cost of his life considering such service as worship, all the treasures are mute attendant before him.
सतिगुर सेवा भाइ प्रान पूजा करै सिख सरब निधान अग्रभागि लिव लावई ।
LINE 04
ਸਤਿਗੁਰਸੀਖਿਆਦੀਖਿਆਹਿਰਦੇਪ੍ਰਵੇਸਜਾਹਿਤਾਕੀਸੀਖਸੁਨਤਪਰਮਪਦਪਾਵਈ੮੭।।
ਅਰੁ ਇਸੀ ਪ੍ਰਕਾਰ ਗੁਰੂ ਮਹਾਰਾਜ ਦੇ ਘਰ ਦੀ ਉਪਦੇਸ਼ ਦੇਣ ਦੀ ਰੀਤੀ ਰੂਪ ਦੀਖ੍ਯਾ ਦ੍ਵਾਰੇ ਪ੍ਰਾਪਤ ਹੋਈ ਸੀਖਿਆ ਸਿਖਿਆ ਉਪਦੇਸ਼ ਜਾਹਿ ਜਿਸ ਸਿੱਖ ਦੇ ਹਿਰਦੇ ਵਿਚ ਪਵੇਸ਼ ਸਮਾਈ ਪਾ ਲਵੇ, ਤਿਸ ਦੀ ਸਿਖ੍ਯਾ ਨੂੰ ਸੁਣਨਹਾਰੇ ਸਭਹੀ ਪਰਮਪਦ ਕੈਵਲ ਭਾਵੀ ਮੋਖ ਨੂੰ ਪ੍ਰਾਪਤ ਹੋ ਜਾਯਾ ਕਰਦੇ ਹਨ ॥੮੭॥
A Sikh of the Guru who has the teachings and consecration of his Guru in his heart, listening to his teachings/sermons one can reach supreme spiritual state. (87)
सतिगुर सीखिआ दीखिआ हिरदे प्रवेस जाहि ता की सीख सुनत परमपद पावई ।८७।