ਤੁਮੑਸਮਰਥਾਕਾਰਨਕਰਨ॥
ਹੇ ਮੇਰੇ ਸਭ ਤੋਂ ਵੱਡੇ (ਮਾਲਕ)! ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ ਜਗਤ ਦਾ ਰਚਨਹਾਰ ਹੈਂ,
You are the all-powerful Cause of causes.
ਢਾਕਨਢਾਕਿਗੋਬਿਦਗੁਰਮੇਰੇਮੋਹਿਅਪਰਾਧੀਸਰਨਚਰਨ॥੧॥ਰਹਾਉ॥
ਹੇ ਮੇਰੇ ਗੋਬਿੰਦ! ਮੇਰਾ ਪਰਦਾ ਢੱਕ ਲੈ, ਮੈਂ ਪਾਪੀ ਤੇਰੇ ਚਰਨਾਂ ਦੀ ਸਰਨ ਆਇਆ ਹਾਂ ॥੧॥ ਰਹਾਉ ॥
Please cover my faults, Lord of the Universe, O my Guru; I am a sinner - I seek the Sanctuary of Your Feet. ||1||Pause||
ਜੋਜੋਕੀਨੋਸੋਤੁਮੑਜਾਨਿਓਪੇਖਿਓਠਉਰਨਾਹੀਕਛੁਢੀਠਮੁਕਰਨ॥
ਜੋ ਕੁਝ ਮੈਂ ਨਿੱਤ ਕਰਦਾ ਰਹਿੰਦਾ ਹਾਂ, ਹੇ ਪ੍ਰਭੂ! ਉਹ ਤੂੰ ਸਭ ਕੁਝ ਜਾਣਦਾ ਹੈਂ ਅਤੇ ਵੇਖਦਾ ਹੈਂ, (ਇਹਨਾਂ ਕਰਤੂਤਾਂ ਤੋਂ) ਮੈਨੂੰ ਢੀਠ ਨੂੰ ਮੁੱਕਰਨ ਦੀ ਕੋਈ ਗੁੰਜੈਸ਼ ਨਹੀਂ, (ਫਿਰ ਭੀ ਮੈਂ ਕਰੀ ਭੀ ਜਾਂਦਾ ਹਾਂ, ਤੇ ਲੁਕਾਂਦਾ ਭੀ ਹਾਂ)।
Whatever we do, You see and know; there is no way anyone can stubbornly deny this.
ਬਡਪਰਤਾਪੁਸੁਨਿਓਪ੍ਰਭਤੁਮੑਰੋਕੋਟਿਅਘਾਤੇਰੋਨਾਮਹਰਨ॥੧॥
ਹੇ ਪ੍ਰਭੂ! ਮੈਂ ਸੁਣਿਆ ਹੈ ਕਿ ਤੂੰ ਬੜੀ ਸਮਰੱਥਾ ਵਾਲਾ ਹੈਂ, ਤੇਰਾ ਨਾਮ ਕ੍ਰੋੜਾਂ ਪਾਪ ਦੂਰ ਕਰ ਸਕਦਾ ਹੈ (ਮੈਨੂੰ ਭੀ ਆਪਣਾ ਨਾਮ ਬਖ਼ਸ਼) ॥੧॥
Your glorious radiance is great! So I have heard, O God. Millions of sins are destroyed by Your Name. ||1||
ਹਮਰੋਸਹਾਉਸਦਾਸਦਭੂਲਨਤੁਮੑਰੋਬਿਰਦੁਪਤਿਤਉਧਰਨ॥
ਹੇ ਪ੍ਰਭੂ! ਅਸਾਂ ਜੀਵ ਦਾ ਸੁਭਾਉ ਹੀ ਹੈ ਨਿੱਤ ਭੁੱਲਾਂ ਕਰਦੇ ਰਹਿਣਾ। ਤੇਰਾ ਮੁੱਢ-ਕਦੀਮਾਂ ਦਾ ਸੁਭਾਉ ਹੈ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣਾ।
It is my nature to make mistakes, forever and ever; it is Your Natural Way to save sinners.
ਕਰੁਣਾਮੈਕਿਰਪਾਲਕ੍ਰਿਪਾਨਿਧਿਜੀਵਨਪਦਨਾਨਕਹਰਿਦਰਸਨ॥੨॥੨॥੧੧੮॥
ਹੇ ਤਰਸ ਦੇ ਸੋਮੇ! ਹੇ ਕਿਰਪਾਲ! ਹੇ ਕਿਰਪਾ ਦੇ ਖ਼ਜ਼ਾਨੇ! ਨਾਨਕ ਨੂੰ ਆਪਣਾ ਦਰਸਨ ਦੇਹ, ਤੇਰਾ ਦਰਸਨ ਉੱਚੇ ਆਤਮਕ ਜੀਵਨ ਦਾ ਦਰਜਾ ਬਖ਼ਸ਼ਣ ਵਾਲਾ ਹੈ ॥੨॥੨॥੧੧੮॥
You are the embodiment of kindness, and the treasure of compassion, O Merciful Lord; through the Blessed Vision of Your Darshan, Nanak has found the state of redemption in life. ||2||2||118||
ਬਿਲਾਵਲੁਮਹਲਾ੫॥
Bilaaval, Fifth Mahalaa:
ਐਸੀਕਿਰਪਾਮੋਹਿਕਰਹੁ॥
ਹੇ ਪ੍ਰਭੂ! ਮੇਰੇ ਉਤੇ ਇਹ ਮੇਹਰ ਕਰ,
Bless me with such mercy, Lord,
ਸੰਤਹਚਰਣਹਮਾਰੋਮਾਥਾਨੈਨਦਰਸੁਤਨਿਧੂਰਿਪਰਹੁ॥੧॥ਰਹਾਉ॥
ਕਿ ਸੰਤਾਂ ਦੇ ਚਰਨਾਂ ਉਤੇ ਮੇਰਾ ਮੱਥਾ (ਸਿਰ) ਪਿਆ ਰਹੇ, ਮੇਰੀਆਂ ਅੱਖਾਂ ਵਿਚ ਸੰਤ ਜਨਾਂ ਦਾ ਦਰਸਨ ਟਿਕਿਆ ਰਹੇ, ਮੇਰੇ ਸਰੀਰ ਉਤੇ ਸੰਤਾਂ ਦੇ ਚਰਨਾਂ ਦੀ ਧੂੜ ਪਾਈ ਰੱਖੋ ॥੧॥ ਰਹਾਉ ॥
that my forehead may touch the feet of the Saints, and my eyes may behold the Blessed Vision of their Darshan, and my body may fall at the dust of their feet. ||1||Pause||
ਗੁਰਕੋਸਬਦੁਮੇਰੈਹੀਅਰੈਬਾਸੈਹਰਿਨਾਮਾਮਨਸੰਗਿਧਰਹੁ॥
(ਹੇ ਪ੍ਰਭੂ! ਮੇਰੇ ਉਤੇ ਇਹ ਮੇਹਰ ਕਰੋ-) ਗੁਰੂ ਦਾ ਸ਼ਬਦ ਮੇਰੇ ਹਿਰਦੇ ਵਿਚ (ਸਦਾ) ਵੱਸਦਾ ਰਹੇ, ਹੇ ਹਰੀ! ਆਪਣਾ ਨਾਮ ਮੇਰੇ ਮਨ ਵਿਚ ਟਿਕਾਈ ਰੱਖ।
May the Word of the Guru's Shabad abide within my heart, and the Lord's Name be enshrined within my mind.
ਤਸਕਰਪੰਚਨਿਵਾਰਹੁਠਾਕੁਰਸਗਲੋਭਰਮਾਹੋਮਿਜਰਹੁ॥੧॥
ਹੇ ਠਾਕੁਰ! (ਮੇਰੇ ਅੰਦਰੋਂ ਕਾਮਾਦਿਕ) ਪੰਜੇ ਚੋਰ ਕੱਢ ਦੇ, ਮੇਰੀ ਸਾਰੀ ਭਟਕਣਾ ਅੱਗ ਵਿਚ ਸਾੜ ਦੇ ॥੧॥
Drive out the five thieves, O my Lord and Master, and let my doubts all burn like incense. ||1||
ਜੋਤੁਮੑਕਰਹੁਸੋਈਭਲਮਾਨੈਭਾਵਨੁਦੁਬਿਧਾਦੂਰਿਟਰਹੁ॥
(ਹੇ ਪ੍ਰਭੂ! ਮੇਰੇ ਉਤੇ ਇਹ ਮੇਹਰ ਕਰ-) ਜੋ ਕੁਝ ਤੂੰ ਕਰਦਾ ਹੈਂ, ਉਸੇ ਨੂੰ (ਮੇਰਾ ਮਨ) ਚੰਗਾ ਮੰਨੇ। (ਹੇ ਪ੍ਰਭੂ! ਮੇਰੇ ਅੰਦਰੋਂ) ਵਿਤਕਰਿਆਂ ਦਾ ਚੰਗਾ ਲੱਗਣਾ ਕੱਢ ਦੇ।
Whatever You do, I accept as good; I have driven out the sense of duality.
ਨਾਨਕਕੇਪ੍ਰਭਤੁਮਹੀਦਾਤੇਸੰਤਸੰਗਿਲੇਮੋਹਿਉਧਰਹੁ॥੨॥੩॥੧੧੯॥
ਹੇ ਪ੍ਰਭੂ! ਤੂੰ ਹੀ ਨਾਨਕ ਨੂੰ ਸਭ ਦਾਤਾਂ ਦੇਣ ਵਾਲਾ ਹੈਂ। (ਨਾਨਕ ਦੀ ਇਹ ਅਰਜ਼ੋਈ ਹੈ-) ਸੰਤਾਂ ਦੀ ਸੰਗਤਿ ਵਿਚ ਰੱਖ ਕੇ ਮੈਨੂੰ (ਨਾਨਕ ਨੂੰ ਕਾਮਾਦਿਕ ਤਸਕਰਾਂ ਤੋਂ) ਬਚਾ ਲੈ ॥੨॥੩॥੧੧੯॥
You are Nanak's God, the Great Giver; in the Congregation of the Saints, emancipate me. ||2||3||119||
ਬਿਲਾਵਲੁਮਹਲਾ੫॥
Bilaaval, Fifth Mahalaa:
ਐਸੀਦੀਖਿਆਜਨਸਿਉਮੰਗਾ॥
(ਹੇ ਪ੍ਰਭੂ! ਤੇਰੇ) ਸੇਵਕਾਂ ਪਾਸੋਂ ਮੈਂ ਇਹ ਸਿੱਖਿਆ ਮੰਗਦਾ ਹਾਂ,
I ask for such advice from Your humble servants,
ਤੁਮੑਰੋਧਿਆਨੁਤੁਮੑਾਰੋਰੰਗਾ॥
ਕਿ ਤੇਰੇ ਹੀ ਚਰਨਾਂ ਦਾ ਧਿਆਨ, ਤੇਰਾ ਹੀ ਪ੍ਰੇਮ (ਮੇਰੇ ਅੰਦਰ ਬਣਿਆ ਰਹੇ)।
that I may meditate on You, and love You,
ਤੁਮੑਰੀਸੇਵਾਤੁਮੑਾਰੇਅੰਗਾ॥੧॥ਰਹਾਉ॥
ਤੇਰੀ ਹੀ ਸੇਵਾ ਭਗਤੀ ਕਰਦਾ ਰਹਾਂ, ਤੇਰੇ ਹੀ ਚਰਨਾਂ ਵਿਚ ਜੁੜਿਆ ਰਹਾਂ ॥੧॥ ਰਹਾਉ ॥
and serve You, and become part and parcel of Your Being. ||1||Pause||
ਜਨਕੀਟਹਲਸੰਭਾਖਨੁਜਨਸਿਉਊਠਨੁਬੈਠਨੁਜਨਕੈਸੰਗਾ॥
(ਹੇ ਪ੍ਰਭੂ! ਤੇਰੇ ਸੇਵਕਾਂ ਪਾਸੋਂ ਮੈਂ ਇਹ ਦਾਨ ਮੰਗਦਾ ਹਾਂ ਕਿ ਤੇਰੇ) ਸੇਵਕਾਂ ਦੀ ਮੈਂ ਟਹਿਲ ਕਰਦਾ ਰਹਾਂ, ਤੇਰੇ ਸੇਵਕਾਂ ਨਾਲ ਹੀ ਮੇਰਾ ਬੋਲ-ਚਾਲ ਰਹੇ, ਮੇਰਾ ਮੇਲ-ਜੋਲ ਭੀ ਤੇਰੇ ਸੇਵਕਾਂ ਨਾਲ ਹੀ ਰਹੇ।
I serve His humble servants, and speak with them, and abide with them.
ਜਨਚਰਰਜਮੁਖਿਮਾਥੈਲਾਗੀਆਸਾਪੂਰਨਅਨੰਤਤਰੰਗਾ॥੧॥
ਤੇਰੇ ਸੇਵਕਾਂ ਦੇ ਚਰਨਾਂ ਦੀ ਧੂੜ ਮੇਰੇ ਮੂੰਹ-ਮੱਥੇ ਉਤੇ ਲੱਗਦੀ ਰਹੇ-ਇਹ ਚਰਨ-ਧੂੜ (ਮਾਇਆ ਦੀਆਂ) ਅਨੇਕਾਂ ਲਹਿਰਾਂ ਪੈਦਾ ਕਰਨ ਵਾਲੀਆਂ ਆਸਾਂ ਨੂੰ ਸ਼ਾਂਤ ਕਰ ਦੇਂਦੀ ਹੈ ॥੧॥
I apply the dust of the feet of His humble servants to my face and forehead; my hopes, and the many waves of desire, are fulfilled. ||1||
ਜਨਪਾਰਬ੍ਰਹਮਜਾਕੀਨਿਰਮਲਮਹਿਮਾਜਨਕੇਚਰਨਤੀਰਥਕੋਟਿਗੰਗਾ॥
ਪਰਮਾਤਮਾ ਦੇ ਸੇਵਕ ਐਸੇ ਹਨ ਕਿ ਉਹਨਾਂ ਦੀ ਸੋਭਾ ਦਾਗ਼-ਹੀਨ ਹੁੰਦੀ ਹੈ, ਸੇਵਕਾਂ ਦੇ ਚਰਨ ਗੰਗਾ ਆਦਿਕ ਕ੍ਰੋੜਾਂ ਤੀਰਥਾਂ ਦੇ ਤੁੱਲ ਹਨ।
Immaculate and pure are the praises of the humble servants of the Supreme Lord God; the feet of His humble servants are equal to millions of sacred shrines of pilgrimage.
ਜਨਕੀਧੂਰਿਕੀਓਮਜਨੁਨਾਨਕਜਨਮਜਨਮਕੇਹਰੇਕਲੰਗਾ॥੨॥੪॥੧੨੦॥
ਹੇ ਨਾਨਕ! ਜਿਸ ਮਨੁੱਖ ਨੇ ਪ੍ਰਭੂ ਦੇ ਸੇਵਕਾਂ ਦੀ ਚਰਨ-ਧੂੜ ਵਿਚ ਇਸ਼ਨਾਨ ਕਰ ਲਿਆ, ਉਸ ਦੇ ਅਨੇਕਾਂ ਜਨਮਾਂ ਦੇ (ਕੀਤੇ ਹੋਏ) ਪਾਪ ਦੂਰ ਹੋ ਜਾਂਦੇ ਹਨ ॥੨॥੪॥੧੨੦॥
Nanak bathes in the dust of the feet of His humble servants; the sinful residues of countless incarnations have been washed away. ||2||4||120||
ਬਿਲਾਵਲੁਮਹਲਾ੫॥
Bilaaval, Fifth Mahalaa:
ਜਿਉਭਾਵੈਤਿਉਮੋਹਿਪ੍ਰਤਿਪਾਲ॥
ਹੇ ਪ੍ਰਭੂ! ਜਿਵੇਂ ਹੋ ਸਕੇ, ਤਿਵੇਂ (ਔਗੁਣਾਂ ਤੋਂ) ਮੇਰੀ ਰਾਖੀ ਕਰ।
If it pleases You, then cherish me.
ਪਾਰਬ੍ਰਹਮਪਰਮੇਸਰਸਤਿਗੁਰਹਮਬਾਰਿਕਤੁਮੑਪਿਤਾਕਿਰਪਾਲ॥੧॥ਰਹਾਉ॥
ਹੇ ਪਾਰਬ੍ਰਹਮ! ਹੇ ਪਰਮੇਸਰ! ਹੇ ਸਤਿਗੁਰੂ! ਅਸੀਂ (ਜੀਵ) ਤੁਹਾਡੇ ਹਾਂ, ਤੁਸੀ ਸਾਡੇ ਪਾਲਣਹਾਰ ਪਿਤਾ ਹੋ ॥੧॥ ਰਹਾਉ ॥
O Supreme Lord God, Transcendent Lord, O True Guru, I am Your child, and You are my Merciful Father. ||1||Pause||
ਮੋਹਿਨਿਰਗੁਣਗੁਣੁਨਾਹੀਕੋਈਪਹੁਚਿਨਸਾਕਉਤੁਮੑਰੀਘਾਲ॥
ਹੇ ਪ੍ਰਭੂ! ਮੈਂ ਗੁਣ-ਹੀਨ ਵਿਚ ਕੋਈ ਭੀ ਗੁਣ ਨਹੀਂ ਹੈ, ਮੈਂ ਉਸ ਮੇਹਨਤ ਦੀ ਕਦਰ ਨਹੀਂ ਜਾਣ ਸਕਦਾ (ਜੋ ਤੂੰ ਅਸਾਂ ਜੀਵਾਂ ਦੀ ਪਾਲਣਾ ਵਾਸਤੇ ਕਰ ਰਿਹਾ ਹੈਂ)।
I am worthless; I have no virtues at all. I cannot understand Your actions.
ਤੁਮਰੀਗਤਿਮਿਤਿਤੁਮਹੀਜਾਨਹੁਜੀਉਪਿੰਡੁਸਭੁਤੁਮਰੋਮਾਲ॥੧॥
ਹੇ ਪ੍ਰਭੂ! ਤੂੰ ਕਿਹੋ ਜਿਹਾ ਹੈਂ ਅਤੇ ਕੇਡਾ ਵੱਡਾ ਹੈਂ-ਇਹ ਗੱਲ ਤੂੰ ਆਪ ਹੀ ਜਾਣਦਾ ਹੈਂ। (ਅਸਾਂ ਜੀਵਾਂ ਦਾ ਇਹ) ਸਰੀਰ ਤੇ ਜਿੰਦ ਤੇਰਾ ਹੀ ਦਿੱਤਾ ਹੋਇਆ ਸਰਮਾਇਆ ਹੈ ॥੧॥
You alone know Your state and extent. My soul, body and property are all Yours. ||1||
ਅੰਤਰਜਾਮੀਪੁਰਖਸੁਆਮੀਅਨਬੋਲਤਹੀਜਾਨਹੁਹਾਲ॥
ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ! ਹੇ ਸਰਬ-ਵਿਆਪਕ ਮਾਲਕ! ਬਿਨਾ ਸਾਡੇ ਬੋਲਣ ਦੇ ਹੀ ਤੂੰ ਸਾਡਾ ਹਾਲ ਜਾਣਦਾ ਹੈਂ।
You are the Inner-knower, the Searcher of hearts, the Primal Lord and Master; You know even what is unspoken.
ਤਨੁਮਨੁਸੀਤਲੁਹੋਇਹਮਾਰੋਨਾਨਕਪ੍ਰਭਜੀਉਨਦਰਿਨਿਹਾਲ॥੨॥੫॥੧੨੧॥
ਹੇ ਨਾਨਕ! (ਆਖ-) ਹੇ ਪ੍ਰਭੂ ਜੀ! ਮੇਹਰ ਦੀ ਨਿਗਾਹ ਨਾਲ ਮੇਰੇ ਵਲ ਤੱਕ, ਤਾ ਕਿ ਮੇਰਾ ਤਨ ਮੇਰਾ ਮਨ ਠੰਢਾ-ਠਾਰ ਹੋ ਜਾਏ ॥੨॥੫॥੧੨੧॥
My body and mind are cooled and soothed, O Nanak, by God's Glance of Grace. ||2||5||121||
ਬਿਲਾਵਲੁਮਹਲਾ੫॥
Bilaaval, Fifth Mahalaa:
ਰਾਖੁਸਦਾਪ੍ਰਭਅਪਨੈਸਾਥ॥
ਹੇ ਪ੍ਰਭੂ! ਸਾਨੂੰ ਤੂੰ ਸਦਾ ਆਪਣੇ ਚਰਨਾਂ ਵਿਚ ਟਿਕਾਈ ਰੱਖ।
Keep me with You forever, O God.
ਤੂਹਮਰੋਪ੍ਰੀਤਮੁਮਨਮੋਹਨੁਤੁਝਬਿਨੁਜੀਵਨੁਸਗਲਅਕਾਥ॥੧॥ਰਹਾਉ॥
ਤੂੰ ਸਾਡਾ ਪਿਆਰਾ ਹੈਂ, ਤੂੰ ਸਾਡੇ ਮਨ ਨੂੰ ਖਿੱਚ ਪਾਣ ਵਾਲਾ ਹੈਂ। ਤੈਥੋਂ ਵਿਛੁੜ ਕੇ (ਅਸਾਂ ਜੀਵਾਂ ਦੀ) ਸਾਰੀ ਹੀ ਜ਼ਿੰਦਗੀ ਵਿਅਰਥ ਹੈ ॥੧॥ ਰਹਾਉ ॥
You are my Beloved, the Enticer of my mind; without You, my life is totally useless. ||1||Pause||
ਰੰਕਤੇਰਾਉਕਰਤਖਿਨਭੀਤਰਿਪ੍ਰਭੁਮੇਰੋਅਨਾਥਕੋਨਾਥ॥
ਹੇ ਭਾਈ! ਮੇਰਾ ਪ੍ਰਭੂ ਨਿਖਸਮਿਆਂ ਦਾ ਖਸਮ ਹੈ, ਇਕ ਖਿਨ ਵਿਚ ਕੰਗਾਲ ਨੂੰ ਰਾਜਾ ਬਣਾ ਦੇਂਦਾ ਹੈ।
In an instant, You transform the beggar into a king; O my God, You are the Master of the masterless.
ਜਲਤਅਗਨਿਮਹਿਜਨਆਪਿਉਧਾਰੇਕਰਿਅਪੁਨੇਦੇਰਾਖੇਹਾਥ॥੧॥
(ਤ੍ਰਿਸ਼ਨਾ ਦੀ) ਅੱਗ ਵਿਚ ਸੜਦਿਆਂ ਨੂੰ ਸੇਵਕ ਬਣਾ ਕੇ ਆਪ ਬਚਾ ਲੈਂਦਾ ਹੈ, ਆਪਣੇ ਬਣਾ ਕੇ ਹੱਥ ਦੇ ਕੇ, ਉਹਨਾਂ ਦੀ ਰੱਖਿਆ ਕਰਦਾ ਹੈ ॥੧॥
You save Your humble servants from the burning fire; You make them Your own, and with Your Hand, You protect them. ||1||
ਸੀਤਲਸੁਖੁਪਾਇਓਮਨਤ੍ਰਿਪਤੇਹਰਿਸਿਮਰਤਸ੍ਰਮਸਗਲੇਲਾਥ॥
ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦਿਆਂ ਸ਼ਾਂਤੀ ਦੇਣ ਵਾਲਾ ਆਨੰਦ ਮਿਲ ਜਾਂਦਾ ਹੈ, ਮਨ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦਾ ਹੈ, (ਮਾਇਆ ਦੀ ਖ਼ਾਤਰ) ਸਾਰੀਆਂ ਭਟਕਣਾਂ ਮੁੱਕ ਜਾਂਦੀਆਂ ਹਨ।
I have found peace and cool tranquility, and my mind is satisfied; meditating in remembrance on the Lord, all struggles are ended.
ਨਿਧਿਨਿਧਾਨਨਾਨਕਹਰਿਸੇਵਾਅਵਰਸਿਆਨਪਸਗਲਅਕਾਥ॥੨॥੬॥੧੨੨॥
ਹੇ ਨਾਨਕ! ਪਰਮਾਤਮਾ ਦੀ ਸੇਵਾ-ਭਗਤੀ ਹੀ ਸਾਰੇ ਖ਼ਜ਼ਾਨਿਆਂ ਦਾ ਖ਼ਜ਼ਾਨਾ ਹੈ। (ਮਾਇਆ ਦੀ ਖ਼ਾਤਰ ਵਰਤੀ ਹੋਈ) ਹੋਰ ਸਾਰੀ ਚਤੁਰਾਈ (ਪ੍ਰਭੂ ਦੀ ਸੇਵਾ-ਭਗਤੀ ਦੇ ਸਾਹਮਣੇ) ਵਿਅਰਥ ਹੈ ॥੨॥੬॥੧੨੨॥
Service to the Lord, O Nanak, is the treasure of treasures; all other clever tricks are useless. ||2||6||122||