ਸ਼੍ਰੀ ਦਸਮ ਗ੍ਰੰਥ

ਅੰਗ 82
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਜੁਧਨਿਸੁੰਭਭਇਆਨਰਚਿਓਅਸਆਗੇਦਾਨਵਕਾਹੂਕਰਿਓਹੈ
(ਸੁੰਭ ਅਤੇ) ਨਿਸੁੰਭ ਭਰਾਵਾਂ ਨੇ ਅਜਿਹਾ ਭਿਆਨਕ ਯੁੱਧ ਸ਼ੁਰੂ ਕੀਤਾ ਕਿ ਇਸ ਤਰ੍ਹਾਂ ਦਾ ਪਹਿਲਾਂ ਕਿਸੇ ਦੈਂਤ ਨੇ ਨਹੀਂ ਕੀਤਾ ਸੀ।
Nisumbh then waged such a terrible war, as none of the demons had waged earlier.,
जुध निसुंभ भइआन रचिओ अस आगे न दानव काहू करिओ है ॥
LINE 02
ਲੋਥਨਊਪਰਿਲੋਥਪਰੀਤਹਗੀਧਸ੍ਰਿੰਗਾਲਨਿਮਾਸੁਚਰਿਓਹੈ
ਲੋਥਾਂ ਉਤੇ ਲੋਥਾਂ ਚੜ੍ਹ ਗਈਆਂ ਸਨ ਅਤੇ ਉਥੇ (ਉਨ੍ਹਾਂ ਦਾ) ਮਾਸ ਗਿਰਝਾਂ ਅਤੇ ਗਿਦੜ ਖਾ ਰਹੇ ਸਨ।
The corpses are amassed on corpses and their flesh is being eaten by jackals and vultures.,
लोथन ऊपरि लोथ परी तह गीध स्रिंगालनि मासु चरिओ है ॥
LINE 03
ਗੂਦਬਹੈਸਿਰਕੇਸਨਤੇਸਿਤਪੁੰਜਪ੍ਰਵਾਹਧਰਾਨਿਪਰਿਓਹੈ
(ਕਈਆਂ ਦੇ) ਸਿਰਾਂ ਦੇ ਵਾਲਾਂ ਵਿਚੋਂ ਸਫ਼ੈਦ ਮਿਝ ਵਗ ਕੇ ਧਰਤੀ ਉਤੇ ਪੈ ਰਹੀ ਹੈ,
The white current of fat coming out of the heads is falling on the ground in this way,
गूद बहै सिर केसन ते सित पुंज प्रवाह धरानि परिओ है ॥
LINE 04
ਮਾਨਹੁਜਟਾਧਰਕੀਜਟਤੇਜਨੁਰੋਸਕੈਗੰਗਕੋਨੀਰਢਰਿਓਹੈ੬੮॥॥
ਮਾਨੋ ਸ਼ਿਵ ('ਜਟਾਧਰ') ਦੀਆਂ ਜਟਾਵਾਂ ਤੋਂ ਗੁੱਸੇ ਨਾਲ ਗੰਗਾ-ਜਲ ਡਿਗ ਰਿਹਾ ਹੋਵੇ ॥੬੮॥
As if the current of Ganga hath gushed out of he hair of Shiva.68.,
मानहु जटाधर की जट ते जनु रोस कै गंग को नीर ढरिओ है ॥६८॥
LINE 05
ਬਾਰਸਿਵਾਰਭਏਤਿਹਠਉਰਸੁਫੇਨਜਿਉਛਤ੍ਰਫਿਰੇਤਰਤਾ
ਉਸ ਥਾਂ (ਸੂਰਮਿਆਂ ਦੇ ਵਾਲ) ਕਾਈ ('ਸਿਵਾਰ') ਵਾਂਗ ਅਤੇ (ਸੂਰਮਿਆਂ ਦੇ) ਛਤ੍ਰ ਝਗ ਵਾਂਗ ਤਰਦੇ ਫਿਰਦੇ ਸਨ।
The hair of the heads are floating on water like scum and the canopies of the kings like froth.,
बार सिवार भए तिह ठउर सु फेन जिउ छत्र फिरे तरता ॥
LINE 06
ਕਰਅੰਗੁਲਕਾਸਫਰੀਤਲਫੈਭੁਜਕਾਟਿਭੁਜੰਗਕਰੇਕਰਤਾ
ਹੱਥਾਂ ਦੀਆਂ ਉਂਗਲਾਂ ਮੱਛੀਆਂ ਦੇ ਰੂਪ ਵਿਚ ਤੜਪਦੀਆਂ ਹਨ ਅਤੇ ਕਟੀਆਂ ਹੋਈਆਂ ਬਾਂਹਵਾਂ ਨੂੰ ਕਰਤਾ ਨੇ ਸੱਪਾਂ ਦਾ ਰੂਪ ਦਿੱਤਾ ਹੈ।
The gingers of hands are writhing like fish and the chopped arms seem like serpents.,
कर अंगुलका सफरी तलफै भुज काटि भुजंग करे करता ॥
LINE 07
ਹਯਨਕ੍ਰਧੁਜਾਦ੍ਰੁਮਸ੍ਰਉਣਤਨੀਰਮੈਚਕ੍ਰਜਿਉਚਕ੍ਰਫਿਰੈਗਰਤਾ
(ਉਸ) ਲਹੂ ਦੀ ਨਦੀ ਵਿਚ (ਮਰੇ ਹੋਏ) ਘੋੜੇ ਮਗਰ ਮੱਛਾਂ ਵਾਂਗ ਹਨ, ਝੰਡੇ ਬ੍ਰਿਛਾਂ ਵਰਗੇ ਹਨ, (ਰਥ ਦੇ ਪਹੀਇਆਂ ਦੇ) ਚੱਕਰ ਪਾਣੀ ਵਿਚ ਪੈਣ ਵਾਲੇ ਘੁੰਮਰ-ਘੇਰ ਹਨ।
Within the blood of the horses, chariots and wheels of chariots are rotating as in whirlpools of water.,
हय नक्र धुजा द्रुम स्रउणत नीर मै चक्र जिउ चक्र फिरै गरता ॥
LINE 08
ਤਬਸੁੰਭਨਿਸੁੰਭਦੁਹੂੰਮਿਲਿਦਾਨਵਮਾਰਕਰੀਰਨਮੈਸਰਤਾ੬੯॥॥
ਤਦ ਸੁੰਭ ਅਤੇ ਨਿਸੁੰਭ ਦੋਹਾਂ ਦੈਂਤਾਂ ਨੇ ਮਿਲ ਕੇ ਇਤਨੀ ਘੋਰ ਮਾਰ ਮਚਾਈ ਮਾਨੋ ਯੁੱਧ-ਭੂਮੀ (ਖੂਨ ਦੀ) ਨਦੀ ਬਣਾ ਦਿੱਤੀ ਹੋਵੇ ॥੬੯॥
Sumbh and Nisumbh waged such a furious war together which hath caused the flow of the stream of blood in the field.69.,
तब सुंभ निसुंभ दुहूं मिलि दानव मार करी रन मै सरता ॥६९॥
LINE 09
ਦੋਹਰਾ
ਦੋਹਰਾ:
DOHRA,
दोहरा ॥
LINE 10
ਸੁਰਹਾਰੈਜੀਤੈਅਸੁਰਲੀਨੋਸਕਲਸਮਾਜ
(ਉਸ ਯੁੱਧ ਵਿਚ) ਦੇਵਤੇ ਹਾਰ ਗਏ ਅਤੇ ਦੈਂਤ ਜਿਤ ਗਏ ਅਤੇ (ਉਨ੍ਹਾਂ ਨੇ ਦੇਵਤਿਆਂ ਦਾ) ਸਾਰਾ ਸਾਮਾਨ ਹਥਿਆ ਲਿਆ।
The gods were defeated and the demons were victorious who captured all the paraphernalia.,
सुर हारै जीतै असुर लीनो सकल समाज ॥
LINE 11
ਦੀਨੋਇੰਦ੍ਰਭਜਾਇਕੈਮਹਾਪ੍ਰਬਲਦਲਸਾਜਿ੭੦॥॥
(ਦੈਂਤਾਂ ਨੇ) ਮਹਾਨ ਸ਼ਕਤੀਸ਼ਾਲੀ ਦਲ ਸਾਜ ਕੇ ਇੰਦਰ ਨੂੰ ਭਜਾ ਦਿੱਤਾ ॥੭੦॥
With the help of very powerful army, they caused the flight of Indra.70.,
दीनो इंद्र भजाइ कै महा प्रबल दल साजि ॥७०॥
LINE 12
ਸ੍ਵੈਯਾ
ਸ੍ਵੈਯਾ:
SWAYYA,
स्वैया ॥
LINE 13
ਛੀਨਭੰਡਾਰਲਇਓਹੈਕੁਬੇਰਤੇਸੇਸਹੂੰਤੇਮਨਿਮਾਲਛੁਡਾਈ
(ਦੈਂਤਾਂ ਨੇ) ਕੁਬੇਰ ਤੋਂ ਖ਼ਜ਼ਾਨਾ ਲੁਟ ਲਿਆ ਅਤੇ ਸ਼ੇਸ਼-ਨਾਗ ਤੋਂ ਮਣੀਆਂ ਦੀ ਮਾਲਾ ਖੋਹ ਲਈ।
The demons seized away the wealth from Kuber and the necklace of jewels from Sheshanaga.,
छीन भंडार लइओ है कुबेर ते सेस हूं ते मनि माल छुडाई ॥
LINE 14
ਜੀਤਲੁਕੇਸਦਿਨੇਸਨਿਸੇਸਗਨੇਸਜਲੇਸਦੀਓਹੈਭਜਾਈ
ਬ੍ਰਹਮਾ ('ਲੁਕੇਸ') ਸੂਰਜ, ਚੰਦ੍ਰਮਾ ('ਨਿਸੇਸ') ਗਣੇਸ਼ ਅਤੇ ਵਰੁਣ ਨੂੰ ਜਿਤ ਕੇ ਭਜਾ ਦਿੱਤਾ।
They conquered Brahma, Sun, Moon, Ganesh, Varuna etc., and caused them to run away.,
जीत लुकेस दिनेस निसेस गनेस जलेस दीओ है भजाई ॥
LINE 15
ਲੋਕਕੀਏਤਿਨਤੀਨਹੁਆਪਨੇਦੈਤਪਠੇਤਹਦੈਠਕੁਰਾਈ
(ਉਨ੍ਹਾਂ ਨੇ) ਤਿੰਨੋਂ ਲੋਕ (ਜਿਤ ਕੇ) ਆਪਣੇ ਵਸ ਵਿਚ ਕਰ ਲਏ ਅਤੇ (ਉਥੇ) ਹਕੂਮਤ ਕਰਨ ਲਈ ਦੈਂਤ-ਸਰਦਾਰ ਭੇਜ ਦਿੱਤੇ।
They established their own kingdom after conquering all the three worlds.,
लोक कीए तिन तीनहु आपने दैत पठे तह दै ठकुराई ॥
LINE 16
ਜਾਇਬਸੇਸੁਰਧਾਮਤੇਊਤਿਨਸੁੰਭਨਿਸੁੰਭਕੀਫੇਰੀਦੁਹਾਈ੭੧॥॥
ਉਹ ਸਾਰੇ ਦੇਵਤਿਆਂ ਦੇ ਠਿਕਾਣਿਆਂ ਵਿਚ ਜਾ ਵਸੇ ਅਤੇ ਉਨ੍ਹਾਂ ਨੇ ਸੁੰਭ ਨਿਸੁੰਭ ਦੀ ਦੁਹਾਈ ਫਿਰਾ ਦਿੱਤੀ ॥੭੧॥
All the demons went to abide in the cities of gods and proclamations were made in the names of Sumbh and Nisumbh.71.,
जाइ बसे सुर धाम तेऊ तिन सुंभ निसुंभ की फेरी दुहाई ॥७१॥
LINE 17
ਦੋਹਰਾ
ਦੋਹਰਾ:
DOHRA,
दोहरा ॥
LINE 18
ਖੇਤਜੀਤਦੈਤਨਲੀਓਗਏਦੇਵਤੇਭਾਜ
ਦੈਂਤਾਂ ਨੇ ਯੁੱਧ-ਭੂਮੀ ਵਿਚ ਜਿਤ ਪ੍ਰਾਪਤ ਕਰ ਲਈ ਅਤੇ ਦੇਵਤੇ ਭਜ ਗਏ।
The demos conquered the war the gods ran away.,
खेत जीत दैतन लीओ गए देवते भाज ॥
LINE 19
ਇਹੈਬਿਚਾਰਿਓਮਨਬਿਖੈਲੇਹੁਸਿਵਾਤੇਰਾਜ੭੨॥॥
(ਦੇਵਤਿਆਂ ਨੇ) ਮਨ ਵਿਚ ਇਹ ਵਿਚਾਰ ਕੀਤਾ ਕਿ ਚੰਡੀ ('ਸਿਵਾ') ਰਾਹੀਂ (ਫਿਰ ਤੋਂ) ਰਾਜ ਪ੍ਰਾਪਤ ਕਰ ਲਿਆ ਜਾਏ ॥੭੨॥
The gods then ruminated in their mind that Shiva be propitiated for re-establishment of their rule.72.,
इहै बिचारिओ मन बिखै लेहु सिवा ते राज ॥७२॥
LINE 20
ਸ੍ਵੈਯਾ
ਸ੍ਵੈਯਾ:
SWAYYA,
स्वैया ॥
LINE 21
ਦੇਵਸੁਰੇਸਦਿਨੇਸਨਿਸੇਸਮਹੇਸਪੁਰੀਮਹਿਜਾਇਬਸੇਹੈ
ਇੰਦਰ ('ਸੁਰੇਸ') ਸੂਰਜ, ਚੰਦ੍ਰਮਾ, ਆਦਿ (ਸਾਰੇ) ਦੇਵਤੇ ਸ਼ਿਵਪੁਰੀ ਵਿਚ ਜਾ ਵਸੇ ਹਨ।
Indra, the king of gods, sun and moon all went to abide in the city of Shiva.,
देव सुरेस दिनेस निसेस महेस पुरी महि जाइ बसे है ॥
LINE 22
ਭੇਸਬੁਰੇਤਹਾਜਾਇਦੁਰੇਸਿਰਕੇਸਜੁਰੇਰਨਤੇਜੁਤ੍ਰਸੇਹੈ
ਯੁੱਧ ਦੇ ਡਰੋਂ (ਦੇਵਤੇ) ਬੁਰੇ ਹਾਲ ਉਥੇ ਜਾ ਕੇ ਲੁਕੇ (ਦੁਰੇ) ਹਨ ਅਤੇ (ਨ ਵਾਹਣ ਕਾਰਨ ਉਨ੍ਹਾਂ ਦੇ) ਵਾਲ ਜੁੜ ਗਏ ਹਨ।
They were in bad shape and because of the fear of war, the hair on their heads became of the fear of war, the hair on their heads became matted and enlarged.,
भेस बुरे तहा जाइ दुरे सिर केस जुरे रन ते जु त्रसे है ॥
LINE 23
ਹਾਲਬਿਹਾਲਮਹਾਬਿਕਰਾਲਸੰਭਾਲਨਹੀਜਨੁਕਾਲਗ੍ਰਸੇਹੈ
ਹਾਲੋਂ ਬਿਹਾਲ ਹੋ ਕੇ ਬਹੁਤ ਕੁਰੂਪ ਹੋ ਗਏ ਹਨ, (ਉਨ੍ਹਾਂ ਨੂੰ ਸ਼ਰੀਰ ਦੀ) ਸੁਧ ਹੀ ਨਹੀਂ ਰਹੀ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਮੌਤ ਦੇ ਗ੍ਰਸੇ ਹੋਏ ਹੋਣ।
They had not been able to control themselves and in straitened circumstances, they appeared to be seized by death.,
हाल बिहाल महा बिकराल संभाल नही जनु काल ग्रसे है ॥
LINE 24
ਬਾਰਹੀਬਾਰਪੁਕਾਰਕਰੀਅਤਿਆਰਤਵੰਤਦਰੀਨਿਧਸੇਹੈ੭੩॥॥
ਬਾਰ ਬਾਰ (ਰਖਿਆ ਲਈ) ਪੁਕਾਰਦੇ ਹੋਏ ਪੀੜਤ ਅਵਸਥਾ ਵਿਚ (ਕੈਲਾਸ਼ ਪਰਬਤ ਦੀਆਂ) ਕੰਦਰਾਵਾਂ ਵਿਚ ਵੜੇ ਹੋਏ ਹਨ ॥੭੩॥
They seemed to be repeatedly calling for help and in great suffering lay concealed in caves.73.,
बार ही बार पुकार करी अति आरतवंत दरीनि धसे है ॥७३॥