ਜੈਜੈਕਾਰੁਜਗਤਮਹਿਸਫਲਜਾਕੀਸੇਵ॥੧॥
ਜਿਸ ਪ੍ਰਭੂ ਦੀ ਸੇਵਾ-ਭਗਤੀ ਮਨੋਰਥ ਪੂਰੇ ਕਰਦੀ ਹੈ, (ਉਸ ਦੀ ਦੇਵਾ ਦੁਆਰਾ ਨਿਰੇ ਮਨੋਰਥ ਹੀ ਪੂਰੇ ਨਹੀਂ ਹੁੰਦੇ) ਸਾਰੇ ਜਗਤ ਵਿਚ ਉਸ ਦੀ ਸੋਭਾ ਪਈ ਹੁੰਦੀ ਹੈ ॥੧॥
God is celebrated and acclaimed all over the world; it is fruitful and rewarding to serve Him. ||1||
ਊਚਅਪਾਰਅਗਨਤਹਰਿਸਭਿਜੀਅਜਿਸੁਹਾਥਿ॥
ਜੇਹੜਾ ਪ੍ਰਭੂ (ਸਭ ਤੋਂ) ਉੱਚਾ ਹੈ, ਬੇਅੰਤ ਹੈ, ਜਿਸ ਦੇ ਗੁਣ ਗਿਣੇ ਨਹੀਂ ਜਾ ਸਕਦੇ, ਸਾਰੇ ਹੀ ਜੀਵ ਜਿਸ ਦੇ ਵੱਸ ਵਿਚ ਹਨ,
Lofty, infinite and immeasurable is the Lord; all beings are in His Hands.
ਨਾਨਕਪ੍ਰਭਸਰਣਾਗਤੀਜਤਕਤਮੇਰੈਸਾਥਿ॥੨॥੧੦॥੭੪॥
ਹੇ ਨਾਨਕ! (ਤੂੰ ਉਸ) ਪ੍ਰਭੂ ਦੀ ਸਰਨ ਪਿਆ ਰਹੁ (ਤੇ, ਯਕੀਨ ਰੱਖ ਕਿ) ਉਹ ਪ੍ਰਭੂ ਹਰ ਥਾਂ ਮੇਰੇ ਅੰਗ-ਸੰਗ ਹੈ ॥੨॥੧੦॥੭੪॥
Nanak has entered the Sanctuary of God; He is with me everywhere. ||2||10||74||
ਬਿਲਾਵਲੁਮਹਲਾ੫॥
Bilaaval, Fifth Mahalaa:
ਗੁਰੁਪੂਰਾਆਰਾਧਿਆਹੋਏਕਿਰਪਾਲ॥
ਹੇ ਭਾਈ! ਜੇਹੜਾ ਮਨੁੱਖ ਪੂਰੇ ਗੁਰੂ ਨੂੰ ਹਿਰਦੇ ਵਿਚ ਵਸਾਈ ਰੱਖਦਾ ਹੈ, ਜਿਸ ਉੱਤੇ ਗੁਰੂ ਦਇਆਵਾਨ ਹੁੰਦਾ ਹੈ,
I worship the Perfect Guru in adoration; He has become merciful to me.
ਮਾਰਗੁਸੰਤਿਬਤਾਇਆਤੂਟੇਜਮਜਾਲ॥੧॥
ਜਿਸ ਮਨੁੱਖ ਨੂੰ ਗੁਰੂ ਨੇ (ਸਹੀ ਜੀਵਨ ਦਾ) ਰਸਤਾ ਦੱਸ ਦਿੱਤਾ, ਉਸ ਦੀਆਂ ਜਮ ਵਾਲੀਆਂ ਸਾਰੀਆਂ ਫਾਹੀਆਂ ਟੁੱਟ ਜਾਂਦੀਆਂ ਹਨ (ਉਸ ਦੇ ਉਹ ਮਾਨਸਕ ਬੰਧਨ ਟੁੱਟ ਜਾਂਦੇ ਹਨ, ਜੇਹੜੇ ਆਤਮਕ ਮੌਤ ਲਿਆਉਂਦੇ ਹਨ) ॥੧॥
The Saint has shown me the Way, and the noose of Death has been cut away. ||1||
ਦੂਖਭੂਖਸੰਸਾਮਿਟਿਆਗਾਵਤਪ੍ਰਭਨਾਮ॥
ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦਿਆਂ ਸਾਰੇ ਦੁੱਖ, ਸਾਰੀਆਂ ਭੁੱਖਾਂ, ਸਾਰੇ ਸਹਿਮ ਮਿਟ ਜਾਂਦੇ ਹਨ।
Pain, hunger and skepticism have been dispelled, singing the Name of God.
ਸਹਜਸੂਖਆਨੰਦਰਸਪੂਰਨਸਭਿਕਾਮ॥੧॥ਰਹਾਉ॥
(ਨਾਮ ਦੀ ਬਰਕਤਿ ਨਾਲ) ਆਤਮਕ ਅਡੋਲਤਾ ਦੇ ਸੁਖ ਆਨੰਦ ਸੁਆਦ (ਪ੍ਰਾਪਤ ਹੋ ਜਾਂਦੇ ਹਨ)। ਸਾਰੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ ॥੧॥ ਰਹਾਉ ॥
I am blessed with celestial peace, poise, bliss and pleasure, and all my affairs have been perfectly resolved. ||1||Pause||
ਜਲਨਿਬੁਝੀਸੀਤਲਭਏਰਾਖੇਪ੍ਰਭਿਆਪ॥
(ਹੇ ਭਾਈ! ਜਿਸ ਮਨੁੱਖ ਨੇ ਪ੍ਰਭੂ ਦਾ ਨਾਮ ਸਿਮਰਿਆ) ਪ੍ਰਭੂ ਨੇ ਆਪ (ਉਸ ਦੀ ਜਮ ਜਾਲ ਤੋਂ) ਰਾਖੀ ਕੀਤੀ (ਉਸ ਦੇ ਅੰਦਰੋਂ ਵਿਕਾਰਾਂ ਦੀ) ਸੜਨ ਮਿਟ ਗਈ, ਉਸ ਦਾ ਮਨ ਠੰਢਾ-ਠਾਰ ਹੋ ਗਿਆ।
The fire of desire has been quenched, and I am cooled and soothed; God Himself saved me.
ਨਾਨਕਪ੍ਰਭਸਰਣਾਗਤੀਜਾਕਾਵਡਪਰਤਾਪ॥੨॥੧੧॥੭੫॥
ਹੇ ਨਾਨਕ! ਜਿਸ ਪ੍ਰਭੂ ਵਿਚ ਇਤਨੀ ਵੱਡੀ ਤਾਕਤ ਹੈ ਤੂੰ ਭੀ ਉਸ ਦੀ ਸਰਨ ਪਿਆ ਰਹੁ ॥੨॥੧੧॥੭੫॥
Nanak has entered the Sanctuary of God; His glorious radiance is so great! ||2||11||75||
ਬਿਲਾਵਲੁਮਹਲਾ੫॥
Bilaaval, Fifth Mahalaa:
ਧਰਤਿਸੁਹਾਵੀਸਫਲਥਾਨੁਪੂਰਨਭਏਕਾਮ॥
(ਹੇ ਭਾਈ!) ਉਸ ਮਨੁੱਖ ਦਾ ਸਰੀਰ ਸੋਹਣਾ ਹੋ ਜਾਂਦਾ ਹੈ (ਉਸ ਦੇ ਗਿਆਨ-ਇੰਦ੍ਰੇ ਸੁਚੱਜੇ ਹੋ ਜਾਂਦੇ ਹਨ), ਉਸ ਦਾ ਹਿਰਦਾ-ਥਾਂ ਜੀਵਨ-ਮਨੋਰਥ ਪੂਰਾ ਕਰਨ ਵਾਲਾ ਬਣ ਜਾਂਦਾ ਹੈ, ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ,
The earth is beautified, all places are fruitful, and my affairs are perfectly resolved.
ਭਉਨਾਠਾਭ੍ਰਮੁਮਿਟਿਗਇਆਰਵਿਆਨਿਤਰਾਮ॥੧॥
(ਜੇਹੜਾ ਮਨੁੱਖ ਸਾਧ ਸੰਗਤਿ ਵਿਚ ਟਿਕ ਕੇ) ਪ੍ਰਭੂ ਦਾ ਨਾਮ ਸਦਾ ਸਿਮਰਦਾ ਹੈ। (ਉਸ ਦੇ ਮਨ ਵਿਚੋਂ ਹਰੇਕ ਕਿਸਮ ਦਾ) ਡਰ ਦੂਰ ਹੋ ਜਾਂਦਾ ਹੈ, ਭਟਕਣਾ ਮਿਟ ਜਾਂਦੀ ਹੈ ॥੧॥
Fear runs away, and doubt is dispelled, dwelling constantly upon the Lord. ||1||
ਸਾਧਜਨਾਕੈਸੰਗਿਬਸਤਸੁਖਸਹਜਬਿਸ੍ਰਾਮ॥
ਹੇ ਭਾਈ! ਗੁਰਮੁਖਾਂ ਦੀ ਸੰਗਤਿ ਵਿਚ ਟਿਕੇ ਰਿਹਾਂ ਆਤਮਕ ਅਡੋਲਤਾ ਦਾ ਆਨੰਦ ਪ੍ਰਾਪਤ ਹੁੰਦਾ ਹੈ, (ਮਨ ਨੂੰ) ਸ਼ਾਂਤੀ ਮਿਲਦੀ ਹੈ।
Dwelling with the humble Holy people, one finds peace, poise and tranquility.
ਸਾਈਘੜੀਸੁਲਖਣੀਸਿਮਰਤਹਰਿਨਾਮ॥੧॥ਰਹਾਉ॥
(ਹੇ ਭਾਈ! ਮਨੁੱਖ ਦੇ ਜੀਵਨ ਵਿਚ) ਉਹੀ ਘੜੀ ਭਾਗਾਂ ਵਾਲੀ ਹੁੰਦੀ ਹੈ; (ਜਦੋਂ ਮਨੁੱਖ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਪਰਮਾਤਮਾ ਦਾ ਨਾਮ ਸਿਮਰਦਾ ਹੈ ॥੧॥ ਰਹਾਉ ॥
Blessed and auspicious is that time, when one meditates in remembrance on the Lord's Name. ||1||Pause||
ਪ੍ਰਗਟੁਭਏਸੰਸਾਰਮਹਿਫਿਰਤੇਪਹਨਾਮ॥
ਹੇ ਭਾਈ! ਜੇਹੜੇ ਮਨੁੱਖਾਂ ਨੂੰ ਪਹਿਲਾਂ ਕੋਈ ਭੀ ਜਾਣਦਾ-ਸਿੰਞਾਣਦਾ ਨਹੀਂ ਸੀ (ਸਾਧ ਸੰਗਤਿ ਵਿਚ ਟਿਕ ਕੇ ਸਿਮਰਨ ਦੀ ਬਰਕਤਿ ਨਾਲ) ਉਹ ਜਗਤ ਵਿਚ ਨਾਮਣੇ ਵਾਲੇ ਹੋ ਜਾਂਦੇ ਹਨ।
They have become famous throughout the world; before this, no one even knew their names.
ਨਾਨਕਤਿਸੁਸਰਣਾਗਤੀਘਟਘਟਸਭਜਾਨ॥੨॥੧੨॥੭੬॥
ਹੇ ਨਾਨਕ! (ਸਾਧ ਸੰਗਤਿ ਦਾ ਆਸਰਾ ਲੈ ਕੇ) ਉਸ ਪਰਮਾਤਮਾ ਦੀ ਸਦਾ ਸਰਨ ਪਏ ਰਹਿਣਾ ਚਾਹੀਦਾ ਹੈ ਜੇਹੜਾ ਹਰੇਕ ਜੀਵ ਦੇ ਹਿਰਦੇ ਦੀ ਹਰੇਕ ਗੱਲ ਜਾਣਨ ਵਾਲਾ ਹੈ ॥੨॥੧੨॥੭੬॥
Nanak has come to the Sanctuary of the One who knows each and every heart. ||2||12||76||
ਬਿਲਾਵਲੁਮਹਲਾ੫॥
Bilaaval, Fifth Mahalaa:
ਰੋਗੁਮਿਟਾਇਆਆਪਿਪ੍ਰਭਿਉਪਜਿਆਸੁਖੁਸਾਂਤਿ॥
ਹੇ ਭਾਈ! ਪ੍ਰਭੂ ਨੇ ਆਪ ਹੀ (ਮੇਰੇ ਪਿਆਰੇ ਦਾ) ਰੋਗ ਦੂਰ ਕੀਤਾ ਹੈ, (ਉਸੇ ਦੀ ਮੇਹਰ ਨਾਲ) ਸੁਖ ਮਿਲਿਆ ਹੈ ਸ਼ਾਂਤੀ ਮਿਲੀ ਹੈ।
God Himself eradicated the disease; peace and tranquility have welled up.
ਵਡਪਰਤਾਪੁਅਚਰਜਰੂਪੁਹਰਿਕੀਨੑੀਦਾਤਿ॥੧॥
ਉਹ ਪਰਮਾਤਮਾ ਵੱਡੇ ਪਰਤਾਪ ਵਾਲਾ ਹੈ, ਅਚਰਜ ਸਰੂਪ ਵਾਲਾ ਹੈ, ਉਸੇ ਨੇ ਹੀ (ਮੇਰੇ ਉਤੇ) ਬਖ਼ਸ਼ਸ਼ ਕੀਤੀ ਹੈ ॥੧॥
The Lord blessed me with the gifts of great, glorious radiance and wondrous form. ||1||
ਗੁਰਿਗੋਵਿੰਦਿਕ੍ਰਿਪਾਕਰੀਰਾਖਿਆਮੇਰਾਭਾਈ॥
(ਵੇਖੋ, ਉਸ ਦੀ ਮੇਹਰ ਕਿ) ਗੁਰੂ ਨੇ ਪਰਮਾਤਮਾ ਨੇ (ਹੀ ਮੇਰੇ ਉੱਤੇ) ਕਿਰਪਾ ਕੀਤੀ ਹੈ, ਮੇਰੇ ਪਿਆਰੇ ਨੂੰ (ਹੱਥ ਦੇ ਕੇ) ਬਚਾ ਲਿਆ ਹੈ।
The Guru, the Lord of the Universe, has shown mercy to me, and saved my brother.
ਹਮਤਿਸਕੀਸਰਣਾਗਤੀਜੋਸਦਾਸਹਾਈ॥੧॥ਰਹਾਉ॥
ਹੇ ਭਾਈ! ਮੈਂ ਤਾਂ ਉਸ ਪਰਮਾਤਮਾ ਦਾ ਹੀ ਆਸਰਾ ਲਿਆ ਹੋਇਆ ਹੈ, ਜੋ ਸਦਾ ਸਹਾਇਤਾ ਕਰਨ ਵਾਲਾ ਹੈ ॥੧॥ ਰਹਾਉ ॥
I am under His Protection; He is always my help and support. ||1||Pause||
ਬਿਰਥੀਕਦੇਨਹੋਵਈਜਨਕੀਅਰਦਾਸਿ॥
(ਹੇ ਭਾਈ! ਪ੍ਰਭੂ ਦੇ ਦਰ ਦੇ ਹੀ ਸੇਵਕ ਬਣੇ ਰਹੋ) ਸੇਵਕ ਦੀ ਅਰਜ਼ੋਈ ਕਦੇ ਖ਼ਾਲੀ ਨਹੀਂ ਜਾਂਦੀ (ਪ੍ਰਭੂ ਜ਼ਰੂਰ ਸਹਾਇਤਾ ਕਰਦਾ ਹੈ, ਤੇ, ਰੋਗ ਆਦਿਕਾਂ ਤੋਂ ਆਪ ਹੀ ਬਚਾਂਦਾ ਹੈ)।
The prayer of the Lord's humble servant is never offered in vain.
ਨਾਨਕਜੋਰੁਗੋਵਿੰਦਕਾਪੂਰਨਗੁਣਤਾਸਿ॥੨॥੧੩॥੭੭॥
ਹੇ ਨਾਨਕ! (ਆਖ-) ਉਹ ਪਰਮਾਤਮਾ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਸਾਰੇ ਗੁਣਾਂ ਨਾਲ ਭਰਪੂਰ ਹੈ। ਮੈਨੂੰ ਤਾਂ ਉਸ ਪਰਮਾਤਮਾ ਦਾ ਹੀ ਆਸਰਾ ਹੈ ॥੨॥੧੩॥੭੭॥
Nanak takes the strength of the Perfect Lord of the Universe, the treasure of excellence. ||2||13||77||
ਬਿਲਾਵਲੁਮਹਲਾ੫॥
Bilaaval, Fifth Mahalaa:
ਮਰਿਮਰਿਜਨਮੇਜਿਨਬਿਸਰਿਆਜੀਵਨਕਾਦਾਤਾ॥
ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਜ਼ਿੰਦਗੀ ਦੇਣ ਵਾਲਾ ਪਰਮਾਤਮਾ ਭੁੱਲ ਜਾਂਦਾ ਹੈ, ਉਹ ਆਤਮਕ ਮੌਤ ਸਹੇੜ ਕੇ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ।
Those who forget the Giver of life, die, over and over again, only to be reborn and die.
ਪਾਰਬ੍ਰਹਮੁਜਨਿਸੇਵਿਆਅਨਦਿਨੁਰੰਗਿਰਾਤਾ॥੧॥
ਪਰ ਪ੍ਰਭੂ ਦੇ ਸੇਵਕ ਨੇ ਪ੍ਰਭੂ ਨੂੰ ਹਰ ਵੇਲੇ ਸਿਮਰਿਆ ਹੈ, (ਪ੍ਰਭੂ ਦਾ ਸੇਵਕ ਪ੍ਰਭੂ ਦੇ) ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ ॥੧॥
The humble servant of the Supreme Lord God serves Him; night and day, he remains imbued with His Love. ||1||
ਸਾਂਤਿਸਹਜੁਆਨਦੁਘਨਾਪੂਰਨਭਈਆਸ॥
(ਹੇ ਭਾਈ! ਸੇਵਕ ਦੇ ਹਿਰਦੇ ਵਿਚ) ਸ਼ਾਂਤੀ, ਆਤਮਕ ਅਡੋਲਤਾ ਤੇ ਬਹੁਤ ਆਨੰਦ ਬਣਿਆ ਰਹਿੰਦਾ ਹੈ। (ਉਸ ਦੀ) ਹਰੇਕ ਕਾਮਨਾ ਪੂਰੀ ਹੋ ਜਾਂਦੀ ਹੈ।
I have found peace, tranquility and great ecstasy; my hopes have been fulfilled.
ਸੁਖੁਪਾਇਆਹਰਿਸਾਧਸੰਗਿਸਿਮਰਤਗੁਣਤਾਸ॥੧॥ਰਹਾਉ॥
(ਸੇਵਕ ਨੇ) ਗੁਣਾਂ ਦੇ ਖ਼ਜ਼ਾਨੇ ਹਰੀ (ਦਾ ਨਾਮ) ਸਾਧ ਸੰਗਤਿ ਵਿਚ ਸਿਮਰਦਿਆਂ (ਸਦਾ) ਆਤਮਕ ਆਨੰਦ ਪ੍ਰਾਪਤ ਕੀਤਾ ਹੈ ॥੧॥ ਰਹਾਉ ॥
I have found peace in the Saadh Sangat, the Company of the Holy; I meditate in remembrance on the Lord, the treasure of virtue. ||1||Pause||
ਸੁਣਿਸੁਆਮੀਅਰਦਾਸਿਜਨਤੁਮੑਅੰਤਰਜਾਮੀ॥
ਹੇ ਸੁਆਮੀ! ਤੂੰ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈਂ, ਤੂੰ (ਆਪਣੇ) ਸੇਵਕ ਦੀ ਅਰਦਾਸ (ਸਦਾ) ਸੁਣਦਾ ਹੈਂ।
O my Lord and Master, please listen to the prayer of Your humble servant; You are the Inner-knower, the Searcher of hearts.
ਥਾਨਥਨੰਤਰਿਰਵਿਰਹੇਨਾਨਕਕੇਸੁਆਮੀ॥੨॥੧੪॥੭੮॥
ਹੇ ਨਾਨਕ ਦੇ ਮਾਲਕ! ਤੂੰ ਹਰ ਥਾਂ ਵਿਚ ਵੱਸਦਾ ਹੈਂ ॥੨॥੧੪॥੭੮॥
Nanak's Lord and Master is permeating and pervading all places and interspaces. ||2||14||78||
ਬਿਲਾਵਲੁਮਹਲਾ੫॥
Bilaaval, Fifth Mahalaa:
ਤਾਤੀਵਾਉਨਲਗਈਪਾਰਬ੍ਰਹਮਸਰਣਾਈ॥
ਹੇ ਭਾਈ! ਪਰਮਾਤਮਾ ਦੀ ਸਰਨ ਪਿਆਂ (ਵਿਆਧੀਆਂ ਦਾ) ਸੇਕ ਨਹੀਂ ਲੱਗਦਾ।
The hot wind does not even touch one who is under the Protection of the Supreme Lord God.
ਚਉਗਿਰਦਹਮਾਰੈਰਾਮਕਾਰਦੁਖੁਲਗੈਨਭਾਈ॥੧॥
ਹੇ ਭਾਈ! ਅਸਾਂ ਜੀਵਾਂ ਦੇ ਦੁਆਲੇ ਪਰਮਾਤਮਾ ਦਾ ਨਾਮ (ਮਾਨੋ) ਇਕ ਲਕੀਰ ਹੈ (ਜਿਸ ਦੀ ਬਰਕਤਿ ਨਾਲ) ਕੋਈ ਦੁੱਖ ਪੋਹ ਨਹੀਂ ਸਕਦਾ ॥੧॥
On all four sides I am surrounded by the Lord's Circle of Protection; pain does not afflict me, O Siblings of Destiny. ||1||
ਸਤਿਗੁਰੁਪੂਰਾਭੇਟਿਆਜਿਨਿਬਣਤਬਣਾਈ॥
ਹੇ ਭਾਈ! ਉਹ ਪੂਰਾ ਗੁਰੂ (ਜਿਸ ਮਨੁੱਖ ਨੂੰ) ਮਿਲ ਪੈਂਦਾ ਹੈ ਜਿਸ ਗੁਰੂ ਨੇ (ਪਰਮਾਤਮਾ ਦਾ ਨਾਮ-ਦਵਾਈ ਦੇ ਕੇ ਜੀਵਾਂ ਦੇ ਰੋਗ ਦੂਰ ਕਰਨ ਦੀ) ਵਿਓਂਤ ਬਣਾ ਰੱਖੀ ਹੈ,
I have met the Perfect True Guru, who has done this deed.
ਰਾਮਨਾਮੁਅਉਖਧੁਦੀਆਏਕਾਲਿਵਲਾਈ॥੧॥ਰਹਾਉ॥
(ਤਾਂ ਪੂਰਾ ਗੁਰੂ ਉਸ ਨੂੰ) ਪਰਮਾਤਮਾ ਦਾ ਨਾਮ-ਦਵਾਈ ਦੇਂਦਾ ਹੈ। ਉਹ ਮਨੁੱਖ ਸਦਾ ਪਰਮਾਤਮਾ ਵਿਚ ਸੁਰਤ ਜੋੜੀ ਰੱਖਦਾ ਹੈ ॥੧॥ ਰਹਾਉ ॥
He has given me the medicine of the Lord's Name, and I enshrine love for the One Lord. ||1||Pause||
ਰਾਖਿਲੀਏਤਿਨਿਰਖਨਹਾਰਿਸਭਬਿਆਧਿਮਿਟਾਈ॥
(ਜਿਸ ਮਨੁੱਖ ਨੂੰ ਗੁਰੂ ਮਿਲ ਪਿਆ ਉਸ ਨੂੰ) ਉਸ ਰੱਖਣਹਾਰ ਪ੍ਰਭੂ ਨੇ ਬਚਾ ਲਿਆ, (ਉਸ ਦੇ ਅੰਦਰੋਂ) ਹਰੇਕ ਰੋਗ ਦੂਰ ਕਰ ਦਿੱਤਾ।
The Savior Lord has saved me, and eradicated all my sickness.
ਕਹੁਨਾਨਕਕਿਰਪਾਭਈਪ੍ਰਭਭਏਸਹਾਈ॥੨॥੧੫॥੭੯॥
ਨਾਨਕ ਆਖਦਾ ਹੈ- ਉਸ ਮਨੁੱਖ ਉਤੇ ਪ੍ਰਭੂ ਦੀ ਕਿਰਪਾ ਹੋ ਗਈ। ਪ੍ਰਭੂ ਉਸ ਮਨੁੱਖ ਦਾ ਮਦਦਗਾਰ ਬਣ ਗਿਆ ॥੨॥੧੫॥੭੯॥
Says Nanak, God has showered me with His Mercy; He has become my help and support. ||2||15||79||
ਬਿਲਾਵਲੁਮਹਲਾ੫॥
Bilaaval, Fifth Mahalaa:
ਅਪਣੇਬਾਲਕਆਪਿਰਖਿਅਨੁਪਾਰਬ੍ਰਹਮਗੁਰਦੇਵ॥
ਹੇ ਭਾਈ! ਪਰਮਾਤਮਾ ਸਭ ਤੋਂ ਵੱਡਾ ਦੇਵਤਾ (ਹੈ, ਅਸੀਂ ਜੀਵ ਉਸ ਦੇ ਬੱਚੇ ਹਾਂ) ਆਪਣੇ ਬੱਚਿਆਂ ਦੀ ਉਹ ਸਦਾ ਹੀ ਆਪ ਰੱਖਿਆ ਕਰਦਾ ਆਇਆ ਹੈ।
The Supreme Lord God, through the Divine Guru, has Himself protected and preserved His children.
ਸੁਖਸਾਂਤਿਸਹਜਆਨਦਭਏਪੂਰਨਭਈਸੇਵ॥੧॥ਰਹਾਉ॥
(ਜੇਹੜੇ ਮਨੁੱਖ ਉਸ ਦੀ ਸਰਨ ਪੈਂਦੇ ਹਨ, ਉਹਨਾਂ ਦੇ ਅੰਦਰ) ਸ਼ਾਂਤੀ, ਆਤਮਕ ਅਡੋਲਤਾ ਦੇ ਸੁਖ ਆਨੰਦ ਪੈਦਾ ਹੁੰਦੇ ਹਨ, ਉਹਨਾਂ ਦੀ ਸੇਵਾ-ਸਿਮਰਨ ਦੀ ਘਾਲ ਸਫਲ ਹੋ ਜਾਂਦੀ ਹੈ ॥੧॥ ਰਹਾਉ ॥
Celestial peace, tranquility and bliss have come to pass; my service has been perfect. ||1||Pause||