GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 808
Display Settings
ਹੋਨਾਮਤੁਪਕਬਹੁਚੀਨਉਚਾਰਿਯੋਕੀਜੀਐ॥੧੩੦੮॥
(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਉਚਾਰੋ ॥੧੩੦੮॥
Saying the words “Ripupaakar ripu”, add the word “Naayak” three times, then uttering the word “Ripu” at the end, pronounce the names of Tupak.1308.
ਇੰਦ੍ਰਾਤਕਅਰਿਆਦਿਸਬਦਕੋਭਾਖੀਐ
ਪਹਿਲਾਂ 'ਇੰਦ੍ਰਾਂਤਕ (ਦੈਂਤ) ਅਰਿ' ਸ਼ਬਦ ਨੂੰ ਕਥਨ ਕਰੋ।
ਨਾਇਕਪਦਤ੍ਰੈਬਾਰਤਵਨਕੇਰਾਖੀਐ
ਉਸ ਨਾਲ ਤਿੰਨ ਵਾਰ 'ਨਾਇਕ' ਪਦ ਨੂੰ ਜੋੜੋ।
ਸਤ੍ਰੁਬਹੁਰਿਪੁਨਿਤਾਕੇਅੰਤਿਧਰੀਜੀਐ
ਉਸ ਦੇ ਅੰਤ ਉਤੇ ਮਗਰੋਂ 'ਸਤ੍ਰੁ' ਸ਼ਬਦ ਰਖੋ।
ਹੋਸਕਲਤੁਪਕਕੇਨਾਮਜਾਨਮਨਲੀਜੀਐ॥੧੩੦੯॥
(ਇਸ ਨੂੰ) ਸਭ ਮਨ ਵਿਚ ਤੁਪਕ ਦੇ ਨਾਮ ਸਮਝ ਲਵੋ ॥੧੩੦੯॥
Saying firstly the words “Indrantak ari”, add the word “Naayak” three times, then adding the word “shatru” at the end, know all the names of Tupak in your mind.1309.
ਦੇਵਸਬਦਕੋਮੁਖਤੇਆਦਿਬਖਾਨੀਐ
'ਦੇਵ' ਸ਼ਬਦ ਨੂੰ ਪਹਿਲਾਂ ਮੁਖ ਤੋਂ ਕਥਨ ਕਰੋ।
ਅਰਦਨਕਹਿਅਰਦਨਪਦਅੰਤਿਪ੍ਰਮਾਨੀਐ
ਅੰਤ ਉਤੇ 'ਅਰਦਨ' ਕਹਿ ਕੇ ਫਿਰ 'ਅਰਦਨ' ਸ਼ਬਦ ਜੋੜੋ।
ਤੀਨਬਾਰਪਤਿਸਬਦਤਵਨਕੇਭਾਖੀਐ
ਉਸ ਨਾਲ ਤਿੰਨ ਵਾਰ 'ਪਤਿ' ਸ਼ਬਦ ਰਖੋ।
ਹੋਅਰਿਕਹਿਨਾਮਤੁਪਕਕੇਮਨਲਹਿਰਾਖੀਐ॥੧੩੧੦॥
(ਇਸ ਨਾਲ) 'ਅਰਿ' ਪਦ ਕਹਿ ਕੇ ਮਨ ਵਿਚ ਤੁਪਕ ਦਾ ਨਾਮ ਸਮਝ ਲਵੋ ॥੧੩੧੦॥
Uttering the word “Dev” from your mouth, add the word “ardan” at the end, after that speak the word “Pati” three times, then adding the word “ari”, know the names of Tupak in your mind.1310.
ਅਮਰਾਅਰਦਨਸਬਦਸੁਮੁਖਤੇਭਾਖੀਐ
(ਪਹਿਲਾਂ) 'ਅਮਰਾ ਅਰਦਨ' ਸ਼ਬਦ ਮੁਖ ਤੋਂ ਕਹੋ।
ਨਾਇਕਪਦਤ੍ਰੈਬਾਰਤਵਨਕੇਰਾਖੀਐ
ਉਸ ਨਾਲ ਤਿੰਨ ਵਾਰ 'ਨਾਇਕ' ਪਦ ਜੋੜੋ।
ਰਿਪੁਕਹਿਨਾਮਤੁਪਕਕੇਸੁਘਰਪਛਾਨੀਐ
ਫਿਰ 'ਰਿਪੁ' ਸ਼ਬਦ ਕਹ ਕੇ ਤੁਪਕ ਦਾ ਨਾਮ ਸੂਝਵਾਨ ਪਛਾਣ ਲੈਣ।
ਹੋਭੇਦਾਭੇਦਕਬਿਤਕੇਮਾਹਿਬਖਾਨੀਐ॥੧੩੧੧॥
(ਇਸ ਦਾ) ਭੇਦ ਅਭੇਦ ਤੋਂ ਮੁਕਤ ਹੋ ਕੇ ਕਬਿੱਤਾਂ ਵਿਚ ਕਥਨ ਕਰਨ ॥੧੩੧੧॥
Saying firstly the words “Amraa ardan”, add the word “naayak” three times, then uttering the word “Ripu”, use the nanes of Tupak in poetry without any discrimination.1311.
ਨਿਰਜਰਾਰਿਅਰਦਨਪਦਪ੍ਰਿਥਮਉਚਾਰਿਕੈ
ਪਹਿਲਾਂ 'ਨਿਰਜਰਾਰਿ (ਬੁਢੇਪੇ ਤੋਂ ਰਹਿਤ ਦੇਵਤਿਆਂ ਦੇ ਵੈਰੀ ਦੈਂਤ) ਅਰਦਨ' ਪਦ ਉਚਾਰਨ ਕਰੋ।
ਤੀਨਬਾਰਨ੍ਰਿਪਸਬਦਤਵਨਕੇਡਾਰਿਕੈ
ਉਸ ਨਾਲ ਤਿੰਨ ਵਾਰ 'ਨ੍ਰਿਪ' ਸ਼ਬਦ ਜੋੜੋ।
ਅਰਿਕਹਿਨਾਮਤੁਪਕਕੇਸੁਘਰਲਹੀਜੀਐ
(ਫਿਰ) ਅਰਿ ਪਦ ਸ਼ਾਮਲ ਕਰ ਕੇ ਸੁਘੜੋ! ਤੁਪਕ ਦਾ ਨਾਮ ਸਮਝ ਲਵੋ।
ਹੋਅੜਿਲਛੰਦਕੇਮਾਹਿਨਿਡਰਹੁਇਦੀਜੀਐ॥੧੩੧੨॥
(ਇਸ ਨੂੰ) 'ਅੜਿਲ' ਛੰਦ ਵਿਚ ਨਿਝਕ ਹੋ ਕੇ ਵਰਤੋ ॥੧੩੧੨॥
Saying firstly the words “Nirjaraari ardan”, add the word “Nrip” three times, then uttering the word “ari”, know the names of Tupak for using them in Aril stanza.1312.
ਬਿਬੁਧਾਤਕਅੰਤਕਸਬਦਾਦਿਉਚਾਰਕਰ
ਪਹਿਲਾਂ 'ਬਿਬੁਧਾਂਤਕ (ਦੇਵਤਿਆਂ ਦਾ ਅੰਤ ਕਰਨ ਵਾਲੇ ਦੈਂਤ) ਅੰਤਕ' ਸ਼ਬਦ ਦਾ ਉਚਾਰਨ ਕਰੋ।
ਤੀਨਬਾਰਨ੍ਰਿਪਸਬਦਤਵਨਕੇਡਾਰਕਰ
ਉਸ ਨਾਲ ਤਿੰਨ ਵਾਰ 'ਨ੍ਰਿਪ' ਸ਼ਬਦ ਜੋੜੋ।
ਰਿਪੁਕਹਿਨਾਮਤੁਪਕਕੇਸੁਘਰਬਿਚਾਰੀਐ
(ਫਿਰ) 'ਰਿਪੁ' ਸ਼ਬਦ ਸ਼ਾਮਲ ਕਰ ਕੇ ਸੂਝਵਾਨੋ! ਉਸ ਨੂੰ ਤੁਪਕ ਦਾ ਨਾਮ ਵਿਚਾਰੋ।
ਹੋਛੰਦਰੁਆਲਾਮਾਝਨਿਸੰਕਉਚਾਰੀਐ॥੧੩੧੩॥
(ਇਸ ਦਾ) ਰੁਆਲਾ ਛੰਦ ਵਿਚ ਨਿਸੰਗ ਉਚਾਰਨ ਕਰੋ ॥੧੩੧੩॥
Saying firstly the words “Vibudhantak antak”, ad the word “Nrip” htree times , then uttering the word “ripu”, know the names of Tupak for using them unhesitatingly in Rooaalaa stanza.1313.
ਸੁਪਰਬਾਣਪਰਅਰਿਪਦਪ੍ਰਿਥਮਭਣੀਜੀਐ
ਪਹਿਲਾਂ 'ਸੁਪਰਬਾਣ (ਦੇਵਤਾ) ਪਰ ਅਰਿ' ਪਦ ਕਥਨ ਕਰੋ।
ਤੀਨਬਾਰਪਤਿਸਬਦਤਵਨਪਰਦੀਜੀਐ
(ਫਿਰ) ਤਿੰਨ ਵਾਰ 'ਪਤਿ' ਸ਼ਬਦ ਜੋੜੋ।
ਅਰਿਪਦਭਾਖਤੁਪਕਕੇਨਾਮਪਛਾਨੀਅਹੁ
'ਅਰਿ' ਪਦ ਸ਼ਾਮਲ ਕਰ ਕੇ ਤੁਪਕ ਦਾ ਨਾਮ ਪਛਾਣੋ।
ਹੋਛੰਦਚੰਚਰੀਆਮਾਝਨਿਡਰਹੁਐਠਾਨੀਅਹੁ॥੧੩੧੪॥
(ਇਸ ਦਾ) ਚੰਚਰੀਆ ਛੰਦ ਵਿਚ ਨਿਸੰਗ ਹੋ ਕੇ ਪ੍ਰਯੋਗ ਕਰੋ ॥੧੩੧੪॥
Saying firstly the words “Saparbaan pari ari”, add the word “Pati” three times, then uttering the word “ari”, know the names of Tupak and use them fearlessly in Chancherayaa stanza.1314.
ਪ੍ਰਿਥਮਸਬਦਤ੍ਰਿਦਵੇਸਉਚਾਰਨਕੀਜੀਐ
ਪਹਿਲਾਂ 'ਤ੍ਰਿਦਵੇਸ' (ਇੰਦਰ) ਸ਼ਬਦ ਦਾ ਉਚਾਰਨ ਕਰੋ।
ਅਰਿਅਰਿਕਹਿਨ੍ਰਿਪਪਦਤ੍ਰੈਵਾਰਭਣੀਜੀਐ
(ਫਿਰ) 'ਅਰਿ ਅਰਿ' ਕਹਿ ਕੇ ਤਿੰਨ ਵਾਰ 'ਨ੍ਰਿਪ' ਪਦ ਬੋਲੋ।
ਸਤ੍ਰੁਸਬਦਤਾਕੇਪੁਨਿਅੰਤਿਉਚਾਰੀਐ
ਮਗਰੋਂ ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।
ਹੋਸਕਲਤੁਪਕਕੇਨਾਮਸੁਬੁਧਿਬਿਚਾਰੀਐ॥੧੩੧੫॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਕੇ ਵਿਚਾਰ ਕਰੋ ॥੧੩੧੫॥
Saying the word “Tridevesh”, add the words “ari ari” and then the word “Nrip” three times, then connect to word “shatru” at the end and know the names of Tupak.1315.
ਬ੍ਰਿੰਦਾਰਕਅਰਿਅਰਿਸਬਦਾਦਿਉਚਾਰਜੈ
ਪਹਿਲਾਂ 'ਬ੍ਰਿੰਦਾਰਕ (ਦੇਵਤੇ) ਅਰਿ ਅਰਿ' ਪਦ ਕਥਨ ਕਰੋ।
ਤੀਨਬਾਰਪਤਿਸਬਦਤਵਨਕੇਡਾਰਜੈ
ਉਸ ਨਾਲ ਤਿੰਨ ਵਾਰ 'ਪਤਿ' ਸ਼ਬਦ ਜੋੜੋ।
ਸਤ੍ਰੁਸਬਦਤਾਕੇਪੁਨਿਅੰਤਿਭਨੀਜੀਐ
ਫਿਰ 'ਸਤ੍ਰੁ' ਸ਼ਬਦ ਉਸ ਦੇ ਅੰਤ ਉਤੇ ਉਚਾਰੋ।
ਹੋਸਕਲਤੁਪਕਕੇਨਾਮਸੁਮਤਿਲਹਿਲੀਜੀਐ॥੧੩੧੬॥
(ਇਸ ਨੂੰ) ਸਭ ਬੁੱਧੀਮਾਨ ਤੁਪਕ ਦਾ ਨਾਮ ਸਮਝੋ ॥੧੩੧੬॥
Saying firstly the words “Brindaarak arei ari”, add the word “ari” three times, then uttering the word “Shatru” at the end, and know the names of Tupak.1316.
ਸਭਬਿਵਾਨਕੇਨਾਮਭਾਖਿਗਤਿਭਾਖੀਐ
'ਬਿਵਾਨ' ਦੇ ਸਾਰੇ ਨਾਮ ਪਹਿਲਾਂ ਕਹਿ ਕੇ ਫਿਰ 'ਗਤਿ' ਪਦ ਕਥਨ ਕਰੋ।
ਅਰਿਅਰਿਕਹਿਨ੍ਰਿਪਚਾਰਬਾਰਪਦਰਾਖੀਐ
(ਫਿਰ) 'ਅਰਿ ਅਰਿ' ਕਹਿ ਕੇ ਚਾਰ ਵਾਰ 'ਨ੍ਰਿਪ' ਪਦ ਰਖੋ।
ਬਹੁਰਸਤ੍ਰੁਪੁਨਿਅੰਤਿਤਵਨਕੇਦੀਜੀਐ
ਮਗਰੋਂ 'ਸਤ੍ਰੁ' ਪਦ ਉਸ ਦੇ ਨਾਲ ਜੋੜ ਦਿਓ।
ਹੋਸਕਲਤੁਪਕਕੇਨਾਮਸੁਮਤਿਲਹਿਲੀਜੀਐ॥੧੩੧੭॥
(ਇਸ ਨੂੰ) ਸਭ ਸੂਝਵਾਨੋ! ਤੁਪਕ ਦੇ ਨਾਮ ਸਮਝ ਲਵੋ ॥੧੩੧੭॥
Saying the names of all air vehicles, utter the word “gati”, then speaking “ari ari”, add the word “Nrip” four times, then add the word “shatru” at the end and know the names of Tupak intelligently.1317.
ਆਦਿਅਗਨਿਜਿਵਪਦਕੋਸੁਪੁਨਿਬਖਾਨੀਐ
ਪਹਿਲਾਂ 'ਅਗਨਿ' ਪਦ ਕਹੋ ਅਤੇ ਫਿਰ 'ਜਿਵ' ਪਦ ਦਾ ਕਥਨ ਕਰੋ।
ਅਰਿਅਰਿਕਹਿਨ੍ਰਿਪਚਾਰਬਾਰਪੁਨਿਠਾਨੀਐ
ਫਿਰ 'ਅਰਿ ਅਰਿ' ਕਹਿ ਕੇ ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।
ਰਿਪੁਪਦਭਾਖਿਤੁਪਕਕੇਨਾਮਪਛਾਨੀਐ
(ਫਿਰ) 'ਰਿਪੁ' ਪਦ ਕਹਿ ਕੇ ਤੁਪਕ ਦੇ ਨਾਮ ਵਜੋਂ ਪਛਾਣੋ।