ਹੋਛੰਦਝੂਲਨਾਮਾਝਨਿਸੰਕਬਖਾਨੀਐ॥੧੨੯੭॥
(ਇਸ ਦਾ) ਝੂਲਨਾ ਛੰਦ ਵਿਚ ਨਿਸੰਗ ਬਖਾਨ ਕਰੋ ॥੧੨੯੭॥
Saying firslty the words “Shachipatir ari”, add the word “Nrip” four times and then adding “ari”, know the names of Tupak and use them unhesitatingly in jhoolnaa stanza.1297.
ਸਕ੍ਰਰਦਨਅਰਿਰਿਪੁਪਦਆਦਿਬਖਾਨਿਕੈ॥
ਪਹਿਲਾਂ 'ਸਕ੍ਰਰਦਨ ਅਰਿ ਰਿਪੁ' ਪਦ ਨੂੰ ਕਥਨ ਕਰੋ।
ਤੀਨਬਾਰਨ੍ਰਿਪਪਦਕਹੁਬਹੁਰਿਪ੍ਰਮਾਨਿਕੈ॥
ਮਗਰੋਂ ਤਿੰਨ ਵਾਰ 'ਨ੍ਰਿਪ' ਸ਼ਬਦ ਨੂੰ ਜੋੜੋ।
ਸਤ੍ਰੁਸਬਦਕਹਿਨਾਮਤੁਪਕਕੇਜਾਨੀਐ॥
(ਫਿਰ) 'ਸਤ੍ਰੁ' ਸ਼ਬਦ ਕਹਿ ਕੇ ਤੁਪਕ ਦੇ ਨਾਮ ਵਜੋਂ ਸਮਝੋ।
ਹੋਝੂਲਾਛੰਦਨਮਾਝਨਿਸੰਕਬਖਾਨੀਐ॥੧੨੯੮॥
(ਇਸ ਨੂੰ) ਝੂਲਾ ਛੰਦਾਂ ਵਿਚ ਨਿਸੰਗ ਹੋ ਕੇ ਬਖਾਨ ਕਰੋ ॥੧੨੯੮॥
Saying the words “Sakar-radan ari ripu”, add the word “Nrip” three times and then adding the word “Shatru”, know the names of Tupak for using them in Jhoolaa stanza.1298.
ਆਦਿਸਬਦਪੁਰਹੂਤਰਿਉਚਾਰਨਕੀਜੀਐ॥
ਪਹਿਲਾਂ 'ਪੁਰਹੂਤਰਿ' (ਇੰਦਰ ਦੇ ਵੈਰੀ ਦੈਂਤ) ਸ਼ਬਦ ਦਾ ਉਚਾਰਨ ਕਰੋ।
ਅਰਿਕਹਿਪਿਤਣੀਸਅਰਿਪਦਬਹੁਰਿਭਣੀਜੀਐ॥
ਫਿਰ 'ਅਰਿ' ਕਹਿ ਕੇ 'ਪਿਤਣੀਸ ਅਰਿ' ਪਦ ਨੂੰ ਮਗਰੋਂ ਬੋਲੋ।
ਸਕਲਤੁਪਕਕੇਨਾਮਚਤੁਰਲਹਿਲੀਜੀਐ॥
(ਇਸ ਨੂੰ) ਸਭ ਚਤੁਰ ਤੁਪਕ ਦੇ ਨਾਮ ਵਜੋਂ ਸਮਝੋ।
ਹੋਸੁਘਰਸੋਰਠਾਮਾਝਿਨਿਡਰਹੁਇਦੀਜੀਐ॥੧੨੯੯॥
(ਇਸ ਦਾ) ਸੋਰਠਾ ਛੰਦ ਵਿਚ ਸੁਘੜਤਾ ਨਾਲ ਪ੍ਰਯੋਗ ਕਰੋ ॥੧੨੯੯॥
Saying the word “Purhootari”, then utter the words “ari Pitneesh ari” and know the names of Tupak cleverly for using them unhesitatingly in Soratha.1299.
ਬਾਸਵਾਰਿਅਰਿਆਦਿਉਚਾਰਨਕੀਜੀਐ॥
ਪਹਿਲਾਂ 'ਬਾਸਵਾਰਿ (ਇੰਦਰ ਦੇ ਵੈਰੀ ਦੈਂਤ) ਅਰਿ' ਪਦ ਦਾ ਉਚਾਰਨ ਕਰੋ।
ਪਿਤਣੀਇਸਣੀਅਰਿਣੀਅੰਤਿਭਣੀਜੀਐ॥
(ਫਿਰ) ਅੰਤ ਉਤੇ 'ਪਿਤਣੀ ਇਸਣੀ ਅਰਿਣੀ' ਸ਼ਬਦ ਕਥਨ ਕਰੋ।
ਸਕਲਤੁਪਕਕੇਨਾਮਚਤੁਰਜੀਅਜਾਨੀਐ॥
(ਇਸ ਨੂੰ) ਸਭ ਚਤੁਰ ਪੁਰਸ਼ੋ! ਤੁਪਕ ਦੇ ਨਾਮ ਵਜੋਂ ਸਮਝੋ।
ਹੋਛੰਦਦੋਹਰਾਮਾਹਿਨਿਸੰਕਬਖਾਨੀਐ॥੧੩੦੦॥
(ਇਸ ਦਾ) ਦੋਹਰਾ ਛੰਦ ਵਿਚ ਨਿਝਕ ਹੋ ਕੇ ਬਖਾਨ ਕਰੋ ॥੧੩੦੦॥
Saying the words “Vaasvaari ari” add the words” Pitni Ishani Ishaniu arini” and know the names of Tupak for using them in Dohra stanza.1300.
ਆਦਿਬ੍ਰਿਤਹਾਅਰਿਅਰਿਪਦਹਿਪ੍ਰਮਾਨਿਕੈ॥
ਪਹਿਲਾਂ 'ਬ੍ਰਿਤਹਾ (ਇੰਦਰ) ਅਰਿ ਅਰਿ' ਪਦ ਨੂੰ ਪ੍ਰਮਾਣਿਤ ਕਰੋ।
ਤੀਨਬਾਰਇਸਸਬਦਤਵਨਕੇਠਾਨਿਕੈ॥
ਉਸ ਵਿਚ ਤਿੰਨ ਵਾਰ 'ਇਸ' ਸ਼ਬਦ ਨੂੰ ਜੋੜੋ।
ਰਿਪੁਪੁਨਿਠਾਨਤੁਪਕਕੇਨਾਮਪਛਾਨਲੈ॥
ਫਿਰ 'ਰਿਪੁ' ਪਦ ਜੋੜ ਕੇ (ਇਸ ਨੂੰ) ਤੁਪਕ ਦਾ ਨਾਮ ਸਮਝ ਲਵੋ।
ਹੋਪੜਿਯੋਚਾਹਤਜੋਨਰਤਿਹਭੇਦਬਤਾਇਦੈ॥੧੩੦੧॥
ਜੋ ਪੁਰਸ਼ ਪੜ੍ਹਨਾ ਚਾਹੇ, ਉਸ ਨੂੰ ਭੇਦ ਦਸ ਦਿਓ ॥੧੩੦੧॥
Saying firstly the words “Vritdaa ari ari”, add the word “Ish” three times, then adding the word “Ripu” know the names of Tupak and convey to the one who wants to know them.1301.
ਮਘਵਾਤਕਅਰਿਆਦਿਸਬਦਕੋਭਾਖੀਐ॥
ਪਹਿਲਾਂ 'ਮਘਵਾਂਤਕ (ਦੈਂਤ) ਅਰਿ' ਸ਼ਬਦ ਦਾ ਕਥਨ ਕਰੋ।
ਤੀਨਬਾਰਨ੍ਰਿਪਪਦਹਿਤਵਨਕੇਰਾਖੀਐ॥
ਉਸ ਵਿਚ ਤਿੰਨ ਵਾਰ 'ਨ੍ਰਿਪ' ਸ਼ਬਦ ਜੋੜੋ।
ਰਿਪੁਕਹਿਨਾਮਤੁਪਕਕੇਸੁਘਰਲਹੀਜੀਐ॥
(ਫਿਰ) 'ਰਿਪੁ' ਸ਼ਬਦ ਕਹਿ ਕੇ ਤੁਪਕ ਦਾ ਨਾਮ ਵਿਦਵਾਨੋ! ਸਮਝ ਲਵੋ।
ਹੋਕਥਾਕੀਰਤਨਮਾਝਿਨਿਸੰਕਭਣੀਜੀਐ॥੧੩੦੨॥
(ਇਸ ਦਾ) ਕਥਾ ਕੀਰਤਨ ਵਿਚ ਖੁਲ ਕੇ ਵਰਣਨ ਕਰੋ ॥੧੩੦੨॥
Saying firstly the word “Maghvaantak ari”, add the word “Nrip three times and then adding the word “Ripu”, and devotional singing.1302.
ਮਾਤਲੇਸ੍ਰਅਰਿਸਬਦਹਿਆਦਿਬਖਾਨਿਕੈ॥
ਪਹਿਲਾਂ 'ਮਾਤਲੇਸ੍ਰ (ਇੰਦਰ) ਅਰਿ' ਸ਼ਬਦ ਦਾ ਬਖਾਨ ਕਰੋ।
ਤੀਨਬਾਰਨ੍ਰਿਪਸਬਦਤਵਨਕੇਠਾਨਿਕੈ॥
(ਫਿਰ) ਉਸ ਵਿਚ ਤਿੰਨ ਵਾਰ 'ਨ੍ਰਿਪ' ਸ਼ਬਦ ਜੋੜੋ।
ਸਤ੍ਰੁਸਬਦਫੁਨਿਤਾਕੇਅੰਤਿਉਚਾਰੀਐ॥
ਮਗਰੋਂ 'ਸਤ੍ਰੁ' ਸ਼ਬਦ ਉਸ ਦੇ ਅੰਤ ਉਤੇ ਉਚਾਰੋ।
ਹੋਸਕਲਤੁਪਕਕੇਨਾਮਸੁਮਤਸੰਭਾਰੀਐ॥੧੩੦੩॥
(ਇਸ ਨੂੰ) ਸੂਝਵਾਨ ਤੁਪਕ ਦਾ ਨਾਮ ਸਮਝੋ ॥੧੩੦੩॥
Saying firstly the words “Maatleshwar ari”, add the word “Nrip” three times, then uttering the word “shatruu” at the end, know the names of Tupak wisely.1303.
ਜਿਸਨਾਤਕਅੰਤਕਸਬਦਾਦਿਉਚਾਰੀਐ॥
ਪਹਿਲਾਂ 'ਜਿਸਨਾਂਤਕ (ਦੈਂਤ) ਅੰਤਕ' ਸ਼ਬਦ ਉਚਾਰੋ।
ਤੀਨਬਾਰਪਦਰਾਜਤਵਨਕੇਡਾਰੀਐ॥
(ਫਿਰ) ਤਿੰਨ ਵਾਰ 'ਰਾਜ' ਸ਼ਬਦ ਉਸ ਵਿਚ ਜੋੜੋ।
ਅਰਿਪੁਨਿਤਵਨੈਅੰਤਿਸਬਦਕੇਦੀਜੀਐ॥
ਮਗਰੋਂ ਉਸ ਦੇ ਅੰਤ ਵਿਚ 'ਅਰਿ' ਸ਼ਬਦ ਸ਼ਾਮਲ ਕਰੋ।
ਹੋਸਕਲਤੁਪਕਕੇਨਾਮਸੁਘਰਲਹਿਲੀਜੀਐ॥੧੩੦੪॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੧੩੦੪॥
Saying firstly the words “Jisnaatak antak”, add the word “Raaj” three times and then adding the word “ari” at the end, know all the names of Tupak.1304.
ਪੁਰੰਦ੍ਰਾਰਿਅਰਿਆਦਿਸਬਦਕਹੁਭਾਖਿਕੈ॥
ਪਹਿਲਾਂ 'ਪੁਰੰਦ੍ਰਾਰਿ (ਦੈਂਤ) ਅਰਿ' ਸ਼ਬਦ ਨੂੰ ਕਥਨ ਕਰੋ।
ਤੀਨਬਾਰਨ੍ਰਿਪਪਦਹਿਅੰਤਿਤਿਹਰਾਖਿਕੈ॥
ਉਸ ਦੇ ਅੰਤ ਵਿਚ ਤਿੰਨ ਵਾਰ 'ਨ੍ਰਿਪ' ਸ਼ਬਦ ਨੂੰ ਜੋੜੋ।
ਬਹੁਰਿਸਤ੍ਰੁਪਦਅੰਤਿਤਵਨਕੇਦੀਜੀਐ॥
ਮਗਰੋਂ ਉਸ ਦੇ ਅੰਤ ਉਤੇ 'ਸਤ੍ਰੁ' ਸਬਦ ਰਖੋ।
ਹੋਸੁਘਰਤੁਪਕਕੇਨਾਮਸਦਾਲਖਿਲੀਜੀਐ॥੧੩੦੫॥
(ਇਸ ਨੂੰ) ਸਭ ਸੂਝਵਾਨੋ! ਤੁਪਕ ਦਾ ਨਾਮ ਸਮਝ ਲਵੋ ॥੧੩੦੫॥
Saying firstly the words “Purandraari ari”, add the word “Nrip” three times at the end, then adding the word “Shatru”, know the names of Tupak scholarly.1305.
ਚੌਪਈ॥
ਚੌਪਈ:
CHAUPAI
ਬਜ੍ਰਧਰਰਿਅਰਿਪਦਆਦਿਬਖਾਨਹੁ॥
ਪਹਿਲਾਂ 'ਬਜ੍ਰਧਰਰਿ (ਦੈਂਤ) ਅਰਿ' ਸ਼ਬਦ ਨੂੰ ਬਖਾਨ ਕਰੋ।
ਤੀਨਬਾਰਈਸਰਪਦਠਾਨਹੁ॥
(ਫਿਰ) ਤਿੰਨ ਵਾਰ 'ਈਸ' ਸ਼ਬਦ ਜੋੜੋ।
ਅਰਿਪੁਨਿਅੰਤਿਬਹੁਰਿਤਿਹਦੀਜੈ॥
ਮਗਰੋਂ 'ਅਰਿ' ਪਦ ਅੰਤ ਉਤੇ ਕਹੋ।
ਸਭਸ੍ਰੀਨਾਮਤੁਪਕਲਹਿਲੀਜੈ॥੧੩੦੬॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੩੦੬॥
Saying the words “Vajardharar ari”, add the word “Ishwar” three times then add the word “ari” at the end and know all the names of Tupak.
ਅੜਿਲ॥
ਅੜਿਲ:
ARIL
ਤੁਰਾਖਾੜਅਰਿਅਰਿਪਦਆਦਿਉਚਾਰੀਐ॥
ਪਹਿਲਾਂ 'ਤੁਰਾਖਾੜ (ਇੰਦਰ) ਅਰਿ ਅਰਿ' ਪਦ ਉਚਾਰੋ।
ਤੀਨਬਾਰਨ੍ਰਿਪਪਦਹਿਅੰਤਿਤਹਿਧਾਰੀਐ॥
ਉਸ ਦੇ ਅੰਤ ਉਤੇ ਤਿੰਨ ਵਾਰ 'ਨ੍ਰਿਪ' ਸ਼ਬਦ ਨੂੰ ਜੋੜੋ।
ਸਤ੍ਰੁਬਹੁਰਿਪੁਨਿਅੰਤਿਤਵਨਕੇਠਾਨਿਕੈ॥
ਫਿਰ 'ਸਤ੍ਰੁ' ਪਦ ਉਸ ਦੇ ਅੰਤ ਉਤੇ ਰਖੋ।
ਹੋਸਕਲਤੁਪਕਕੇਨਾਮਲੀਜੀਅਹੁਜਾਨਿਕੈ॥੧੩੦੭॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੧੩੦੭॥
Saying firstly the words “Tukhaar ari ari”, add the word “Nrip” three times at the end, then adding further the word “shatru” at the end, know all the names of Tupak.1307.
ਰਿਪੁਪਾਕਰਿਰਿਪੁਸਬਦਅੰਤਿਤਿਹਭਾਖੀਐ॥
ਪਹਿਲਾਂ 'ਰਿਪੁ ਪਾਕਰਿ' ਸ਼ਬਦ ਦੇ ਅੰਤ ਉਤੇ 'ਰਿਪੁ' ਸ਼ਬਦ ਕਥਨ ਕਰੋ।
ਨਾਇਕਪਦਤ੍ਰੈਬਾਰਤਵਨਕੇਰਾਖੀਐ॥
ਉਸ ਵਿਚ ਤਿੰਨ ਵਾਰ 'ਨਾਇਕ' ਪਦ ਜੋੜੋ।
ਰਿਪੁਪੁਨਿਤਾਕੇਅੰਤਿਸੁਘਰਕਹਿਦੀਜੀਐ॥
ਫਿਰ ਉਸ ਦੇ ਅੰਤ ਉਤੇ ਸੁਘੜੋ! 'ਰਿਪੁ' ਸ਼ਬਦ ਕਹੋ।