GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 807
Display Settings
ਵਡੀਆਰਜਾਹਰਿਗੋਬਿੰਦਕੀਸੂਖਮੰਗਲਕਲਿਆਣਬੀਚਾਰਿਆ॥੧॥ਰਹਾਉ
(ਗੁਰੂ ਨੇ ਆਪ ਹੀ) ਹਰਿਗੋਬਿੰਦ ਦੀ ਉਮਰ ਲੰਮੀ ਕਰ ਦਿੱਤੀ ਹੈ, (ਗੁਰੂ ਨੇ ਆਪ ਹੀ ਹਰਿਗੋਬਿੰਦ ਨੂੰ) ਸੁਖ ਖ਼ੁਸ਼ੀ ਆਨੰਦ ਦੇਣ ਦੀ ਵਿਚਾਰ ਕੀਤੀ ਹੈ ॥੧॥ ਰਹਾਉ ॥
He has blessed Hargobind with long life, and taken care of my comfort, happiness and well-being. ||1||Pause||
ਵਣਤ੍ਰਿਣਤ੍ਰਿਭਵਣਹਰਿਆਹੋਏਸਗਲੇਜੀਅਸਾਧਾਰਿਆ
ਜਿਸ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਜੰਗਲ ਸਾਰੀ ਬਨਸਪਤੀ, ਤਿੰਨੇ ਹੀ ਭਵਨ ਹਰੇ-ਭਰੇ ਰਹਿੰਦੇ ਹਨ, ਉਹ ਪਰਮਾਤਮਾ ਸਾਰੇ ਜੀਵਾਂ ਨੂੰ ਆਸਰਾ ਦੇਂਦਾ ਹੈ।
The forests, meadows and the three worlds have blossomed forth in greenery; He gives His Support to all beings.
ਮਨਇਛੇਨਾਨਕਫਲਪਾਏਪੂਰਨਇਛਪੁਜਾਰਿਆ॥੨॥੫॥੨੩॥
ਹੇ ਨਾਨਕ! (ਜੇਹੜੇ ਭੀ ਮਨੁੱਖ ਪਰਮਾਤਮਾ ਦੀ ਸਰਨ ਪੈਂਦੇ ਹਨ) ਉਹ ਮਨ-ਮੰਗੀਆਂ ਮੁਰਾਦਾਂ ਪਾ ਲੈਂਦੇ ਹਨ, ਪਰਮਾਤਮਾ ਉਹਨਾਂ ਦੀਆਂ ਸਾਰੀਆਂ ਕਾਮਨਾਂ ਪੂਰੀਆਂ ਕਰਦਾ ਹੈ (ਬੱਸ! ਉਸ ਪਰਮਾਤਮਾ ਦਾ ਹੀ ਆਸਰਾ ਲਿਆ ਕਰੋ) ॥੨॥੫॥੨੩॥
Nanak has obtained the fruits of his mind's desires; his desires are totally fulfilled. ||2||5||23||
ਬਿਲਾਵਲੁਮਹਲਾ
Bilaaval, Fifth Mahalaa:
ਜਿਸੁਊਪਰਿਹੋਵਤਦਇਆਲੁ
(ਗੁਰੂ) ਜਿਸ ਮਨੁੱਖ ਉੱਤੇ ਦਇਆਵਾਨ ਹੁੰਦਾ ਹੈ,
One who is blessed by the Lord's Mercy,
ਹਰਿਸਿਮਰਤਕਾਟੈਸੋਕਾਲੁ॥੧॥ਰਹਾਉ
ਉਹ ਮਨੁੱਖ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਪਣਾ ਆਤਮਕ ਮੌਤ ਦਾ ਜਾਲ ਕੱਟ ਲੈਂਦਾ ਹੈ ॥੧॥ ਰਹਾਉ ॥
passes his time in contemplative meditation. ||1||Pause||
ਸਾਧਸੰਗਿਭਜੀਐਗੋਪਾਲੁ
ਹੇ ਭਾਈ! ਗੁਰੂ ਦੀ ਸੰਗਤਿ ਵਿਚ ਟਿਕ ਕੇ ਜਗਤ-ਪਾਲਕ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ।
In the Saadh Sangat, the Company of the Holy, meditate, and vibrate upon the Lord of the Universe.
ਗੁਨਗਾਵਤਤੂਟੈਜਮਜਾਲੁ॥੧॥
ਪ੍ਰਭੂ ਦੇ ਗੁਣ ਗਾਂਦਿਆਂ ਗਾਂਦਿਆਂ ਜਮ ਦਾ ਜਾਲ ਟੁੱਟ ਜਾਂਦਾ ਹੈ ॥੧॥
Singing the Glorious Praises of the Lord, the noose of death is cut away. ||1||
ਆਪੇਸਤਿਗੁਰੁਆਪੇਪ੍ਰਤਿਪਾਲ
ਹੇ ਭਾਈ! (ਪ੍ਰਭੂ) ਆਪ ਹੀ ਗੁਰੂ (ਰੂਪ ਹੋ ਕੇ) ਆਪ ਹੀ (ਜੀਵਾਂ ਨੂੰ ਜਮ ਜਾਲ ਤੋਂ) ਬਚਾਣ ਵਾਲਾ ਹੈ।
He Himself is the True Guru, and He Himself is the Cherisher.
ਨਾਨਕੁਜਾਚੈਸਾਧਰਵਾਲ॥੨॥੬॥੨੪॥
(ਤਾਹੀਏਂ) ਨਾਨਕ (ਸਦਾ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ ॥੨॥੬॥੨੪॥
Nanak begs for the dust of the feet of the Holy. ||2||6||24||
ਬਿਲਾਵਲੁਮਹਲਾ
Bilaaval, Fifth Mahalaa:
ਮਨਮਹਿਸਿੰਚਹੁਹਰਿਹਰਿਨਾਮ
ਹੇ ਭਾਈ! ਆਪਣੇ ਮਨ ਵਿਚ ਸਦਾ ਪਰਮਾਤਮਾ ਦਾ ਨਾਮ-ਅੰਮ੍ਰਿਤ ਸਿੰਜਦਾ ਰਹੁ,
Irrigate your mind with the Name of the Lord, Har, Har.
ਅਨਦਿਨੁਕੀਰਤਨੁਹਰਿਗੁਣਗਾਮ॥੧॥
ਅਤੇ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਿਆ ਕਰ, ਪਰਮਾਤਮਾ ਦੇ ਗੁਣ ਗਾਇਆ ਕਰ ॥੧॥
Night and day, sing the Kirtan of the Lord's Praises. ||1||
ਐਸੀਪ੍ਰੀਤਿਕਰਹੁਮਨਮੇਰੇ
ਹੇ ਮੇਰੇ ਮਨ! ਪਰਮਾਤਮਾ ਨਾਲ ਇਹੋ ਜਿਹਾ ਪਿਆਰ ਬਣਾ,
Enshrine such love, O my mind,
ਆਠਪਹਰਪ੍ਰਭਜਾਨਹੁਨੇਰੇ॥੧॥ਰਹਾਉ
ਕਿ ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਨੂੰ ਆਪਣੇ ਨੇੜੇ ਵੱਸਦਾ ਸਮਝ ਸਕੇਂ ॥੧॥ ਰਹਾਉ ॥
that twenty-four hours a day, God will seem near to you. ||1||Pause||
ਕਹੁਨਾਨਕਜਾਕੇਨਿਰਮਲਭਾਗ
ਨਾਨਕ ਆਖਦਾ ਹੈ- ਜਿਸ ਮਨੁੱਖ ਦੇ ਚੰਗੇ ਭਾਗ (ਜਾਗਦੇ ਹਨ)
Says Nanak, one who has such immaculate destiny
ਹਰਿਚਰਨੀਤਾਕਾਮਨੁਲਾਗ॥੨॥੭॥੨੫॥
ਉਸ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਗਿੱਝ ਜਾਂਦਾ ਹੈ ॥੨॥੭॥੨੫॥
- his mind is attached to the Lord's Feet. ||2||7||25||
ਬਿਲਾਵਲੁਮਹਲਾ
Bilaaval, Fifth Mahalaa:
ਰੋਗੁਗਇਆਪ੍ਰਭਿਆਪਿਗਵਾਇਆ
(ਹੇ ਭਾਈ! ਗੁਰੂ ਦੀ ਰਾਹੀਂ ਆਪਣੇ ਨਾਮ ਦੀ ਦਾਤ ਦੇ ਕੇ ਜਿਸ ਮਨੁੱਖ ਦਾ ਰੋਗ) ਪ੍ਰਭੂ ਨੇ ਆਪ ਦੂਰ ਕੀਤਾ ਹੈ, ਉਸੇ ਦਾ ਹੀ ਰੋਗ ਦੂਰ ਹੋਇਆ ਹੈ।
The disease is gone; God Himself took it away.
ਨੀਦਪਈਸੁਖਸਹਜਘਰੁਆਇਆ॥੧॥ਰਹਾਉ
(ਨਾਮ ਦੀ ਬਰਕਤ ਨਾਲ ਉਸ ਮਨੁੱਖ ਨੂੰ) ਆਤਮਕ ਸ਼ਾਂਤੀ ਮਿਲ ਜਾਂਦੀ ਹੈ, ਉਸ ਨੂੰ ਸੁਖ ਅਤੇ ਆਤਮਕ ਅਡੋਲਤਾ ਵਾਲੀ ਅਵਸਥਾ ਮਿਲ ਜਾਂਦੀ ਹੈ ॥੧॥ ਰਹਾਉ ॥
I sleep in peace; peaceful poise has come to my home. ||1||Pause||
ਰਜਿਰਜਿਭੋਜਨੁਖਾਵਹੁਮੇਰੇਭਾਈ
ਹੇ ਮੇਰੇ ਵੀਰ! (ਪਰਮਾਤਮਾ ਦਾ ਨਾਮ ਜਿੰਦ ਦੀ ਖ਼ੁਰਾਕ ਹੈ, ਇਹ) ਖ਼ੁਰਾਕ ਰੱਜ ਰੱਜ ਕੇ ਖਾਇਆ ਕਰ।
Eat to your fill, O my Siblings of Destiny.
ਅੰਮ੍ਰਿਤਨਾਮੁਰਿਦਮਾਹਿਧਿਆਈ॥੧॥
ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਆਪਣੇ ਹਿਰਦੇ ਵਿਚ ਧਿਆਇਆ ਕਰ ॥੧॥
Meditate on the Ambrosial Naam, the Name of the Lord, within your heart. ||1||
ਨਾਨਕਗੁਰਪੂਰੇਸਰਨਾਈ
ਹੇ ਨਾਨਕ! (ਆਖ-ਹੇ ਭਾਈ!) ਪੂਰੇ ਗੁਰੂ ਦੀ ਸਰਨ ਪਿਆ ਰਹੁ,
Nanak has entered the Sanctuary of the Perfect Guru,
ਜਿਨਿਅਪਨੇਨਾਮਕੀਪੈਜਰਖਾਈ॥੨॥੮॥੨੬॥
(ਗੁਰੂ ਸਰਨ-ਪਏ ਦੀ ਸਹੈਤਾ ਕਰਨ ਵਾਲਾ ਹੈ) ਤੇ ਉਸ ਗੁਰੂ ਨੇ (ਸਦਾ) ਆਪਣੇ ਇਸ ਨਾਮ ਦੀ ਲਾਜ ਪਾਲੀ ਹੈ ॥੨॥੮॥੨੬॥
who has preserved the honor of His Name. ||2||8||26||
ਬਿਲਾਵਲੁਮਹਲਾ
Bilaaval, Fifth Mahalaa:
ਸਤਿਗੁਰਕਰਿਦੀਨੇਅਸਥਿਰਘਰਬਾਰਰਹਾਉ
ਹੇ ਭਾਈ! ਗੁਰੂ ਦੇ ਘਰਾਂ ਨੂੰ (ਸਾਧ ਸੰਗਤਿ-ਸੰਸਥਾ ਨੂੰ ਪਰਮਾਤਮਾ ਨੇ) ਸਦਾ ਕਾਇਮ ਰਹਿਣ ਵਾਲੇ ਬਣਾ ਦਿੱਤਾ ਹੋਇਆ ਹੈ (ਭਾਵ, ਸਾਧ ਸੰਗਤਿ ਹੀ ਸਦਾ ਲਈ ਐਸੇ ਅਸਥਾਨ ਹਨ ਜਿਥੇ ਪਰਮਾਤਮਾ ਨਾਲ ਮੇਲ ਹੋ ਸਕਦਾ ਹੈ) ਰਹਾਉ॥
The True Guru has protected my hearth and home, and made them permanent. ||Pause||
ਜੋਜੋਨਿੰਦਕਰੈਇਨਗ੍ਰਿਹਨਕੀਤਿਸੁਆਗੈਹੀਮਾਰੈਕਰਤਾਰ॥੧॥
ਹੇ ਭਾਈ! ਜੇਹੜਾ ਭੀ ਮਨੁੱਖ ਇਹਨਾਂ ਘਰਾਂ ਦੀ (ਸਾਧ ਸੰਗਤਿ ਦੀ) ਨਿੰਦਾ ਕਰਦਾ ਹੈ (ਭਾਵ, ਜੇਹੜਾ ਭੀ ਮਨੁੱਖ ਸਤਸੰਗ ਤੋਂ ਨਫ਼ਰਤ ਕਰਦਾ ਹੈ) ਉਸ ਮਨੁੱਖ ਨੂੰ ਪਰਮਾਤਮਾ ਨੇ ਪਹਿਲਾਂ ਹੀ ਆਤਮਕ ਮੌਤ ਦਿੱਤੀ ਹੁੰਦੀ ਹੈ (ਉਹ ਮਨੁੱਖ ਪਹਿਲਾਂ ਹੀ ਆਤਮਕ ਤੌਰ ਤੇ ਮੋਇਆ ਹੋਇਆ ਹੁੰਦਾ ਹੈ) ॥੧॥
Whoever slanders these homes, is pre-destined by the Creator Lord to be destroyed. ||1||
ਨਾਨਕਦਾਸਤਾਕੀਸਰਨਾਈਜਾਕੋਸਬਦੁਅਖੰਡਅਪਾਰ॥੨॥੯॥੨੭॥
ਹੇ ਨਾਨਕ! ਜਿਸ ਪਰਮਾਤਮਾ ਦਾ ਹੁਕਮ ਅਟੱਲ ਹੈ ਤੇ ਬੇਅੰਤ ਹੈ ਉਸ ਪਰਮਾਤਮਾ ਦੀ ਸਰਨ ਵਿਚ (ਸਾਧ ਸੰਗਤਿ ਦੀ ਬਰਕਤਿ ਨਾਲ ਹੀ ਆ ਸਕੀਦਾ ਹੈ) ॥੨॥੯॥੨੭॥
Slave Nanak seeks the Sanctuary of God; the Word of His Shabad is unbreakable and infinite. ||2||9||27||
ਬਿਲਾਵਲੁਮਹਲਾ
Bilaaval, Fifth Mahalaa:
ਤਾਪਸੰਤਾਪਸਗਲੇਗਏਬਿਨਸੇਤੇਰੋਗ
(ਹੇ ਭਾਈ! ਜੇ) (ਜੇਹੜਾ ਮਨੁੱਖ ਨਾਮ-ਸਿਮਰਨ ਦੁਆਰਾ ਆਤਮਕ ਆਨੰਦ ਮਾਣਦਾ ਹੈ, ਉਸ ਦੇ) ਸਾਰੇ ਦੁੱਖ ਸਾਰੇ ਕਲੇਸ਼ ਅਤੇ ਹੋਰ ਸਾਰੇ ਰੋਗ ਨਾਸ ਹੋ ਜਾਂਦੇ ਹਨ।
The fever and sickness are gone, and the diseases are all dispelled.
ਪਾਰਬ੍ਰਹਮਿਤੂਬਖਸਿਆਸੰਤਨਰਸਭੋਗਰਹਾਉ
ਤੇਰੇ ਉਤੇ ਪਰਮਾਤਮਾ ਨੇ ਬਖ਼ਸ਼ਸ਼ ਕੀਤੀ ਹੈ, ਤਾਂ ਤੂੰ ਸੰਤਾਂ ਵਾਲੇ (ਨਾਮ-ਸਿਮਰਨ ਦੇ) ਆਤਮਕ ਆਨੰਦ ਮਾਣ ਰਹਾਉ॥
The Supreme Lord God has forgiven you, so enjoy the happiness of the Saints. ||Pause||
ਸਰਬਸੁਖਾਤੇਰੀਮੰਡਲੀਤੇਰਾਮਨੁਤਨੁਆਰੋਗ
ਹੇ ਭਾਈ! (ਜੇ ਤੂੰ ਨਾਮ-ਸਿਮਰਨ ਦੀ ਇਹ ਦਵਾਈ ਵਰਤਦਾ ਰਹੇਂਗਾ, ਤਾਂ) ਸਾਰੇ ਸੁਖ ਤੇਰੇ ਸਾਥੀ ਬਣੇ ਰਹਿਣਗੇ, ਤੇਰਾ ਮਨ ਰੋਗਾਂ ਤੋਂ ਬਚਿਆ ਰਹੇਗਾ, ਤੇਰਾ ਸਰੀਰ ਰੋਗਾਂ ਤੋਂ ਬਚਿਆ ਰਹੇਗਾ।
All joys have entered your world, and your mind and body are free of disease.
ਗੁਨਗਾਵਹੁਨਿਤਰਾਮਕੇਇਹਅਵਖਦਜੋਗ॥੧॥
ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹੁ, (ਤਾਪ ਸੰਤਾਪ ਅਤੇ ਰੋਗ ਆਦਿਕਾਂ ਨੂੰ ਦੂਰ ਕਰਨ ਲਈ) ਇਹ ਦਵਾਈ ਫਬਵੀਂ ਹੈ ॥੧॥
So chant continuously the Glorious Praises of the Lord; this is the only potent medicine. ||1||
ਆਇਬਸਹੁਘਰਦੇਸਮਹਿਇਹਭਲੇਸੰਜੋਗ
ਹੇ ਭਾਈ! (ਮਨੁੱਖਾ ਜੀਵਨ ਵਾਲੇ ਦਿਨ ਹੀ ਪਰਮਾਤਮਾ ਨਾਲ) ਮਿਲਾਪ ਪੈਦਾ ਕਰਨ ਦੇ ਚੰਗੇ ਅਵਸਰ ਹਨ (ਜਿਤਨਾ ਚਿਰ ਇਹ ਜਨਮ ਮਿਲਿਆ ਹੋਇਆ ਹੈ, ਬਾਹਰ ਭਟਕਣਾ ਛਡ ਕੇ) ਆਪਣੇ ਹਿਰਦੇ-ਘਰ ਦੇਸ ਵਿਚ ਆ ਕੇ ਟਿਕਿਆ ਰਹੁ।
So come, and dwell in your home and native land; this is such a blessed and auspicious occasion.
ਨਾਨਕਪ੍ਰਭਸੁਪ੍ਰਸੰਨਭਏਲਹਿਗਏਬਿਓਗ॥੨॥੧੦॥੨੮॥
ਹੇ ਨਾਨਕ! (ਆਖ-) ਜਿਸ ਮਨੁੱਖ ਉਤੇ ਪ੍ਰਭੂ ਜੀ ਦਇਆਵਾਨ ਹੋ ਜਾਂਦੇ ਹਨ, (ਪ੍ਰਭੂ ਨਾਲੋਂ ਉਸ ਦੇ) ਸਾਰੇ ਵਿਛੋੜੇ ਦੂਰ ਹੋ ਜਾਂਦੇ ਹਨ ॥੨॥੧੦॥੨੮॥
O Nanak, God is totally pleased with you; your time of separation has come to an end. ||2||10||28||
ਬਿਲਾਵਲੁਮਹਲਾ
Bilaaval, Fifth Mahalaa:
ਕਾਹੂਸੰਗਿਚਾਲਹੀਮਾਇਆਜੰਜਾਲ
ਹੇ ਭਾਈ! ਸੰਤ ਜਨਾਂ ਦੇ ਮਨ ਵਿਚ (ਸਦਾ ਇਹ) ਯਕੀਨ ਬਣਿਆ ਰਹਿੰਦਾ ਹੈ ਕਿ ਮਾਇਆ ਦੇ ਖਿਲਾਰੇ ਕਿਸੇ ਭੀ ਮਨੁੱਖ ਦੇ ਨਾਲ ਨਹੀਂ ਜਾਂਦੇ।
The entanglements of Maya do not go along with anyone.
ਊਠਿਸਿਧਾਰੇਛਤ੍ਰਪਤਿਸੰਤਨਕੈਖਿਆਲਰਹਾਉ
ਰਾਜੇ ਮਹਾਰਾਜੇ ਭੀ (ਮੌਤ ਆਉਣ ਤੇ) ਇਹਨਾਂ ਨੂੰ ਛੱਡ ਕੇ ਤੁਰ ਪੈਂਦੇ ਹਨ (ਇਸ ਵਾਸਤੇ ਸੰਤ ਜਨ ਸਦਾ ਪਰਮਾਤਮਾ ਦਾ ਨਾਮ ਸਿਮਰਦੇ ਹਨ) ਰਹਾਉ॥
Even kings and rulers must arise and depart, according to the wisdom of the Saints. ||Pause||
ਅਹੰਬੁਧਿਕਉਬਿਨਸਨਾਇਹਧੁਰਕੀਢਾਲ
(ਹੇ ਭਾਈ! ਮਾਇਆ ਦੇ ਮੋਹ ਵਿਚ ਫਸ ਕੇ ਹਰ ਵੇਲੇ ਇਹ ਧਾਰਨ ਵਾਲੇ ਨੂੰ ਕਿ ਮੈਂ ਵੱਡਾ ਬਣ ਜਾਵਾਂ ਮੈਂ ਵੱਡਾ ਬਣ ਜਾਵਾਂ-ਇਸ) ਮੈਂ ਮੈਂ ਦੀ ਹੀ ਸੂਝ ਵਾਲੇ ਨੂੰ (ਜ਼ਰੂਰ) ਆਤਮਕ ਮੌਤ ਮਿਲਦੀ ਹੈ-ਇਹ ਮਰਯਾਦਾ ਧੁਰ-ਦਰਗਾਹ ਤੋਂ ਚਲੀ ਆ ਰਹੀ ਹੈ।
Pride goes before the fall - this is a primal law.
ਬਹੁਜੋਨੀਜਨਮਹਿਮਰਹਿਬਿਖਿਆਬਿਕਰਾਲ॥੧॥
ਮਾਇਆ ਦੇ ਮੋਹ ਦੇ ਇਹੀ ਭਿਆਨਕ ਨਤੀਜੇ ਹੁੰਦੇ ਹਨ ਕਿ ਮਾਇਆ-ਗ੍ਰਸੇ ਮਨੁੱਖ ਸਦਾ ਅਨੇਕਾਂ ਜੂਨਾਂ ਵਿਚ ਜੰਮਦੇ ਮਰਦੇ ਰਹਿੰਦੇ ਹਨ ॥੧॥
Those who practice corruption and sin, are born into countless incarnations, only to die again. ||1||
ਸਤਿਬਚਨਸਾਧੂਕਹਹਿਨਿਤਜਪਹਿਗੁਪਾਲ
ਗੁਰਮੁਖ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਸਦਾ ਜਗਤ ਦੇ ਪਾਲਣਹਾਰ ਪ੍ਰਭੂ ਦਾ ਨਾਮ ਜਪਦੇ ਹਨ।
The Holy Saints chant Words of Truth; they meditate continually on the Lord of the Universe.
ਸਿਮਰਿਸਿਮਰਿਨਾਨਕਤਰੇਹਰਿਕੇਰੰਗਲਾਲ॥੨॥੧੧॥੨੯॥
ਹੇ ਨਾਨਕ! ਪਰਮਾਤਮਾ ਦੇ ਗੂੜ੍ਹੇ ਪ੍ਰੇਮ-ਰੰਗ ਵਿਚ ਰੰਗੀਜ ਕੇ ਸੰਤ ਜਨ ਸਦਾ ਪ੍ਰਭੂ ਦਾ ਨਾਮ ਸਿਮਰ ਕੇ (ਸੰਸਾਰ-ਸਮੁੰਦਰ ਤੋਂ, ਮਾਇਆ ਦੇ ਮੋਹ ਤੋਂ) ਪਾਰ ਲੰਘ ਜਾਂਦੇ ਹਨ ॥੨॥੧੧॥੨੯॥
Meditating, meditating in remembrance, O Nanak, those who are imbued with the color of the Lord's Love are carried across. ||2||11||29||
ਬਿਲਾਵਲੁਮਹਲਾ
Bilaaval, Fifth Mahalaa:
ਸਹਜਸਮਾਧਿਅਨੰਦਸੂਖਪੂਰੇਗੁਰਿਦੀਨ
(ਹੇ ਭਾਈ! ਜਿਸ ਮਨੁੱਖ ਉੱਤੇ ਗੁਰੂ ਦਇਆਵਾਨ ਹੁੰਦਾ ਹੈ, ਉਸ ਨੂੰ) ਪੂਰੇ ਗੁਰੂ ਨੇ ਆਤਮਕ ਅਡੋਲਤਾ ਵਿਚ ਇਕ-ਰਸ ਟਿਕਾਉ ਦੇ ਸਾਰੇ ਸੁਖ ਆਨੰਦ ਦੇ ਦਿੱਤੇ।
The Perfect Guru has blessed me with celestial Samaadhi, bliss and peace.
ਸਦਾਸਹਾਈਸੰਗਿਪ੍ਰਭਅੰਮ੍ਰਿਤਗੁਣਚੀਨਰਹਾਉ
ਪ੍ਰਭੂ ਉਸ ਮਨੁੱਖ ਦਾ ਮਦਦਗਾਰ ਬਣਿਆ ਰਹਿੰਦਾ ਹੈ, ਉਸ ਦੇ ਅੰਗ-ਸੰਗ ਰਹਿੰਦਾ ਹੈ, ਉਹ ਮਨੁੱਖ ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਗੁਣ (ਆਪਣੇ ਮਨ ਵਿਚ) ਵਿਚਾਰਦਾ ਰਹਿੰਦਾ ਹੈ ਰਹਾਉ॥
God is always my Helper and Companion; I contemplate His Ambrosial Virtues. ||Pause||