ਅਰਿਕਹਿਨਾਮਤੁਪਕਕੇਲਹੀਐ॥
(ਫਿਰ) 'ਅਰਿ' ਪਦ ਕਹਿ ਕੇ ਤੁਪਕ ਦਾ ਨਾਮ ਲਵੋ।
ਝੂਲਾਛੰਦਬੀਚਿਹਸਿਕਹੀਐ॥੧੨੭੪॥
(ਇਸ ਨੂੰ) ਝੂਲਾ ਛੰਦ ਵਿਚ ਪ੍ਰਸੰਨਤਾ ਪੂਰਵਕ ਕਹੋ ॥੧੨੭੪॥
Saying the word “Dehda”, add the word “Pati” four times and then adding the word “ari” at the end, use smilingly the names of Tupak in Jhoolaa Stanza.1274.
ਪ੍ਰਾਣਦਤਪਦਪ੍ਰਿਥਮਭਣੀਜੈ॥
ਪਹਿਲਾਂ 'ਪ੍ਰਾਣਦਤ' (ਅੰਮ੍ਰਿਤ) ਸ਼ਬਦ ਨੂੰ ਕਥਨ ਕਰੋ।
ਚਾਰਬਾਰਨ੍ਰਿਪਸਬਦਧਰੀਜੈ॥
(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।
ਅਰਿਪਦਤਾਕੇਅੰਤਿਬਖਾਨਹੁ॥
ਉਸ ਦੇ ਅੰਤ ਵਿਚ 'ਅਰਿ' ਸ਼ਬਦ ਕਹੋ।
ਸਭਸ੍ਰੀਨਾਮਤੁਪਕਕੇਜਾਨਹੁ॥੧੨੭੫॥
(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਸਮਝੋ ॥੧੨੭੫॥
Saying firstly the word “Praandat”, add the word “Nrip” four times and then adding the word “ari” at the end, know all the names of Tupak.1275.
ਅੜਿਲ॥
ਅੜਿਲ:
ARIL
ਜਰਾਸਬਦਕਹੁਮੁਖਸੋਆਦਿਬਖਾਨੀਐ॥
ਪਹਿਲਾਂ 'ਜਰਾ' ਸ਼ਬਦ ਨੂੰ ਮੁਖ ਤੋਂ ਕਥਨ ਕਰੋ।
ਰਿਪੁਕਹਿਨ੍ਰਿਪਪਦਬਾਰਚਾਰਫੁਨਠਾਨੀਐ॥
ਫਿਰ 'ਰਿਪੁ' ਕਹਿ ਕੇ 'ਨ੍ਰਿਪ' ਸ਼ਬਦ ਦੀ ਚਾਰ ਵਾਰ ਵਰਤੋਂ ਕਰੋ।
ਸਤ੍ਰੁਸਬਦਕੋਤਾਕੇਅੰਤਿਬਖਾਨਿਕੈ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਨੂੰ ਕਹੋ।
ਹੋਸਕਲਤੁਪਕਕੇਨਾਮਲੀਜੀਐਜਾਨਿਕੈ॥੧੨੭੬॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੧੨੭੬॥
Uttering the word “Jaraa” form the mouth, add the word “Ripu” and then the word “Nrip” four times, then adding the word “Dhatru” at the end know the names of Tupak.1276.
ਪ੍ਰਿਥਮਬ੍ਰਿਧਤਾਸਬਦਉਚਾਰਨਕੀਜੀਐ॥
ਪਹਿਲਾਂ 'ਬ੍ਰਿਧਤਾ' ਸ਼ਬਦ ਦਾ ਉਚਾਰਨ ਕਰੋ।
ਸਤ੍ਰੁਸਬਦਕੋਤਾਕੇਅੰਤਿਭਨੀਜੀਐ॥
ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਕਥਨ ਕਰੋ।
ਬਹੁਰਿਸਤ੍ਰੁਪਦਤਿਹਉਪਰੰਤਿਬਖਾਨੀਐ॥
ਉਸ ਦੇ ਉਪਰੰਤ 'ਸਤ੍ਰੁ' ਪਦ ਬਖਾਨ ਕਰੋ।
ਹੋਸਕਲਤੁਪਕਕੇਨਾਮਚਤੁਰਚਿਤਜਾਨੀਐ॥੧੨੭੭॥
(ਇਸ ਨੂੰ) ਸਾਰੇ ਚਤੁਰ ਜਨ ਹਿਰਦੇ ਵਿਚ ਤੁਪਕ ਦੇ ਨਾਮ ਵਜੋਂ ਜਾਣੋ ॥੧੨੭੭॥
Saying firstly the word “Vriddhatta”, add the word “Shatru” after that and also add the word “Shatru” again, then know all the names of Tupak.1277.
ਚੌਪਈ॥
ਚੌਪਈ:
CHAUPAI
ਜਰਾਸਬਦਕਹੁਆਦਿਉਚਰੀਐ॥
'ਜਰਾ' ਸ਼ਬਦ ਨੂੰ ਪਹਿਲਾਂ ਉਚਾਰੋ।
ਹਰਿਪਦਅੰਤਿਤਵਨਕੇਧਰੀਐ॥
ਉਸ ਦੇ ਅੰਤ ਉਤੇ 'ਹਰਿ' ਪਦ ਜੋੜੋ।
ਅਰਿਪਦਮੁਖਤੇਬਹੁਰਿਬਖਾਨੈ॥
(ਫਿਰ) ਮੁਖ ਤੋਂ 'ਅਰਿ' ਪਦ ਉਚਾਰੋ।
ਨਾਮਤੁਪਕਕੇਹੋਇਪ੍ਰਮਾਨੈ॥੧੨੭੮॥
(ਇਸ ਨੂੰ) ਤੁਪਕ ਦਾ ਨਾਮ ਸਮਝੋ ॥੧੨੭੮॥
Uttering the word “Jaraa”, add the word “Hari” to it and then uttering the word “ari” from the mouth, know all the names of Tupak authentically.1278.
ਅੜਿਲ॥
ਅੜਿਲ:
ARIL
ਆਲਸਸਬਦਸੁਮੁਖਤੇਆਦਿਬਖਾਨੀਐ॥
'ਆਲਸ' ਸ਼ਬਦ ਨੂੰ ਪਹਿਲਾਂ ਮੁਖ ਤੋਂ ਉਚਾਰੋ।
ਚਾਰਬਾਰਨ੍ਰਿਪਸਬਦਸੁਹਰਿਕਹਿਠਾਨੀਐ॥
(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਜੋੜ ਕੇ (ਅੰਤ ਤੇ) 'ਹਰਿ' ਸ਼ਬਦ ਜੋੜੋ।
ਸਕਲਤੁਪਕਕੇਨਾਮਜਾਨਜੀਅਲੀਜੀਐ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ।
ਹੋਛੰਦਪਾਧੜੀਮਾਝਨਿਡਰਹੋਇਦੀਜੀਐ॥੧੨੭੯॥
(ਇਸ ਨੂੰ) ਨਿਸੰਗ ਹੋ ਕੇ ਪਾਧੜੀ ਛੰਦ ਵਿਚ ਵਰਤੋ ॥੧੨੭੯॥
Saying the word “Aalasaya”, add the word “Nrip” four times the nadd the word “ari” and in this way know all the names of Tupak and use them fearlessly in Paadhari stanza.1279.
ਤਰੁਨਦੰਤਪਦਮੁਖਤੇਆਦਿਬਖਾਨੀਐ॥
ਪਹਿਲਾਂ 'ਤਰੁਨ ਦੰਤ' (ਜਵਾਨੀ ਨੂੰ ਦੰਦਣ ਵਾਲਾ ਬੁਢਾਪਾ) ਸ਼ਬਦ ਮੁਖ ਤੋਂ ਕਹੋ।
ਅਰਿਕਹਿਨ੍ਰਿਪਪਦਬਾਰਚਾਰਪੁਨਿਠਾਨੀਐ॥
ਫਿਰ 'ਅਰਿ' ਪਦ ਕਹਿ ਕੇ ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।
ਅਰਿਕਹਿਨਾਮਤੁਪਕਕੇਹ੍ਰਿਦੈਬਖਾਨੀਅਹਿ॥
(ਫਿਰ) 'ਅਰਿ' ਪਦ ਕਹਿ ਕੇ ਹਿਰਦੇ ਵਿਚ ਤੁਪਕ ਦਾ ਨਾਮ ਸਮਝ ਲਵੋ।
ਹੋਛੰਦਰੁਆਲਾਬਿਖੈਨਿਡਰਹੁਇਠਾਨੀਅਹਿ॥੧੨੮੦॥
(ਇਸ ਨੂੰ) ਰੁਆਲਾ ਛੰਦ ਵਿਚ ਨਿਡਰ ਹੋ ਕੇ ਵਰਤੋ ॥੧੨੮੦॥
Saying the word “Tarundant”, from the month, add the word “ari”, then uttering the word “Nrip” four times and adding the word “ari” describe the names of Tupak in Ruaalaa stanza.1280.
ਜੋਬਨਾਤਅੰਤਕਪਦਪ੍ਰਿਥਮਉਚਾਰੀਐ॥
'ਜੋਬਨਾਂਤ ਅੰਤਕ' ਪਦ ਪਹਿਲਾਂ ਉਚਾਰੋ।
ਚਾਰਬਾਰਨ੍ਰਿਪਸਬਦਤਵਨਪਰਡਾਰੀਐ॥
(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਉਸ ਨਾਲ ਜੋੜੋ।
ਅਰਿਕਹਿਨਾਮਤੁਪਕਕੇਚਤੁਰਪਛਾਨੀਐ॥
(ਫਿਰ) 'ਅਰਿ' ਕਹਿ ਕੇ ਤੁਪਕ ਦੇ ਨਾਮ ਵਜੋਂ ਪਛਾਣੋ।
ਹੋਛੰਦਚਉਪਈਮਾਹਿਨਿਸੰਕਬਖਾਨੀਐ॥੧੨੮੧॥
(ਇਸ ਨੂੰ) ਚੌਪਈ ਛੰਦ ਵਿਚ ਨਿਸੰਗ ਹੋ ਕੇ ਬਖਾਨ ਕਰੋ ॥੧੨੮੧॥
Saying the word “Yovnaantak”, add the word “Nrip” four times and then adding the word “ari” and recognize the names of Tupak, use them in CHaupai stanza.1281.
ਤਰੁਨਦੰਤਅਰਿਸਬਦਸੁਮੁਖਤੇਭਾਖੀਐ॥
ਪਹਿਲਾਂ 'ਤਰੁਨ ਦੰਤ ਅਰਿ' ਸ਼ਬਦ ਮੂੰਹ ਤੋਂ ਕਹੋ।
ਚਤੁਰਬਾਰਿਨ੍ਰਿਪਸਬਦਤਵਨਕੇਰਾਖੀਐ॥
(ਫਿਰ) ਉਸ ਨਾਲ ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।
ਸਕਲਤੁਪਕਕੇਨਾਮਜਾਨਜੀਅਲੀਜੀਐ॥
(ਇਸ ਨੂੰ) ਸਭ ਤੁਪਕ ਦਾ ਨਾਮ ਮਨ ਵਿਚ ਜਾਣ ਲਵੋ।
ਹੋਸੁਧਨਿਦੋਹਰਾਮਾਹਿਨਿਡਰਹੁਇਦੀਜੀਐ॥੧੨੮੨॥
ਇਸ ਨੂੰ ਨਿਡਰ ਹੋ ਕੇ ਦੋਹਰੇ ਵਿਚ ਵਰਤਣਾ ਚੇਤੇ ਰਖੋ ॥੧੨੮੨॥
Saying the word “Tarundant ari,” add the word “Nrip” four times and in this way, use th names of Tupak consciously in Dohra stanza.1282.
ਜੋਬਨਾਰਿਅਰਿਪਦਕੋਆਦਿਬਖਾਨੀਐ॥
ਪਹਿਲਾਂ 'ਜੋਬਨਾਰਿ ਅਰਿ' ਪਦ ਨੂੰ ਬਖਾਨ ਕਰੋ।
ਚਾਰਬਾਰਨ੍ਰਿਪਸਬਦਤਵਨਕੇਠਾਨੀਐ॥
(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਨੂੰ ਉਸ ਨਾਲ ਜੋੜੋ।
ਸਤ੍ਰੁਸਬਦਕੋਅੰਤਿਤਵਨਕੇਭਾਖੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
ਹੋਸਕਲਤੁਪਕਕੇਨਾਮਚਤੁਰਚਿਤਿਰਾਖੀਐ॥੧੨੮੩॥
(ਇਸ ਨੂੰ) ਸਭ ਸੂਝਵਾਨ ਤੁਪਕ ਦੇ ਨਾਮ ਵਜੋਂ ਜਾਣੋ ॥੧੨੮੩॥
Saying the words “Yovnaari ari”, add the word “Nrip” four times and uttering the word “Shatur” at the end know all the names of Tupak.1283.
ਚਤੁਰਥਅਵਸਥਾਅਰਿਪਦਆਦਿਬਖਾਨੀਐ॥
ਪਹਿਲਾਂ 'ਚਤੁਰਥ ਅਵਸਥਾ' (ਬੁਢਾਪਾ) ਨਾਲ 'ਅਰਿ' ਸ਼ਬਦ ਬਖਾਨ ਕਰੋ।
ਚਤੁਰਬਾਰਨ੍ਰਿਪਸਬਦਤਵਨਕੇਠਾਨੀਐ॥
ਉਸ ਨਾਲ (ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।
ਸਤ੍ਰੁਸਬਦਕੋਅੰਤਿਸੁਬਹੁਰਿਬਖਾਨਿਕੈ॥
ਮਗਰੋਂ 'ਸਤ੍ਰੁ' ਸ਼ਬਦ ਨੂੰ ਅੰਤ ਵਿਚ ਕਹੋ।
ਹੋਸਕਲਤੁਪਕਕੇਨਾਮਲੀਜੀਐਜਾਨਿਕੈ॥੧੨੮੪॥
(ਇਸ ਨੂੰ) ਸਭ ਤੁਪਕ ਦਾ ਨਾਮ ਜਾਣ ਲਵੋ ॥੧੨੮੪॥
Saying the word “Chaturath avastha ari”, add the word “Nrip” four times and then uttering the word “Shatru” at the end know all the names of Tupak.1284.
ਜਮਪਾਸੀਕੇਨਾਮਨਆਦਿਉਚਾਰੀਐ॥
ਪਹਿਲਾਂ 'ਜਮਪਾਸੀ' ਦੇ ਨਾਂਵਾਂ ਨੂੰ ਉਚਾਰੋ।
ਹਰਿਕਹਿਨ੍ਰਿਪਪਦਬਾਰਚਾਰਫੁਨਿਡਾਰੀਐ॥
(ਫਿਰ) 'ਹਰਿ' ਪਦ ਕਹਿ ਕੇ ਮਗਰੋਂ ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।
ਸੁਕਬਿਤੁਪਕਕੇਨਾਮਭਾਖਅਰਿਲੀਜੀਐ॥
(ਅੰਤ ਉਤੇ) ਕਵੀਓ! 'ਅਰਿ' ਸ਼ਬਦ ਲਗਾ ਕੇ ਤੁਪਕ ਦੇ ਨਾਮ ਕਥਨ ਕਰ ਲਵੋ।