GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 804
Display Settings
ਆਦਿਸਬਦਤ੍ਰਿਦਿਵੇਸਬਖਾਨੋ
ਪਹਿਲਾਂ 'ਤ੍ਰਿਦਿਵੇਸ' (ਸਵਰਗ ਦਾ ਰਾਜਾ ਇੰਦਰ) ਕਥਨ ਕਰੋ।
ਤੀਨਬਾਰਨ੍ਰਿਪਪਦਹਿਪ੍ਰਮਾਨੋ
(ਫਿਰ) ਤਿੰਨ ਵਾਰ 'ਨ੍ਰਿਪ' ਸ਼ਬਦ ਜੋੜੋ।
ਅਰਿਪਦਤਾਕੇਅੰਤਿਭਨੀਜੈ
ਉਸ ਦੇ ਅੰਤ ਵਿਚ 'ਅਰਿ' ਸ਼ਬਦ ਕਹੋ।
ਸਭਸ੍ਰੀਨਾਮਤੁਪਕਲਹਿਲੀਜੈ॥੧੨੬੩॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੨੬੩॥
Saying firstly the word “Tridevesh, add the word “Nrip” three times, and then uttering the word “ari” at the end, know all the names of Tupak.1263.
ਬ੍ਰਿੰਦਾਰਕਸਬਦਾਦਿਉਚਾਰਹੁ
ਪਹਿਲਾਂ 'ਬ੍ਰਿੰਦਾਰਕ' (ਦੇਵਤਾ) ਸ਼ਬਦ ਉਚਾਰੋ।
ਤੀਨਬਾਰਨਾਇਕਪਦਡਾਰਹੁ
(ਫਿਰ) ਤਿੰਨ ਵਾਰ 'ਨਾਇਕ' ਪਦ ਜੋੜੋ।
ਅਰਿਪਦਅੰਤਿਤਵਨਕੇਦੀਜੋ
ਉਸ ਦੇ ਅੰਤ ਉਤੇ 'ਅਰਿ' ਪਦ ਨੂੰ ਜੋੜੋ।
ਨਾਮਤੁਪਕਕੇਸਭਲਹਿਲੀਜੋ॥੧੨੬੪॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੧੨੬੪॥
Saying the word “Vrindraarak, add the word “naayak” three times and then adding the word “ari” at the end, know all the names of Tupak.1264.
ਗਤਿਬਿਵਾਨਸਬਦਾਦਿਬਖਾਣਹੁ
ਪਹਿਲਾਂ 'ਗਤਿ ਬਿਵਾਨ' ਸ਼ਬਦ ਬਖਾਨ ਕਰੋ।
ਤੀਨਬਾਰਪਤਿਪਦਿਹਿਪ੍ਰਮਾਣਹੁ
(ਫਿਰ) ਤਿੰਨ ਵਾਰ 'ਪਤਿ' ਸ਼ਬਦ ਜੋੜੋ।
ਅਰਿਪਦਅੰਤਿਤਵਨਕੇਕਹੀਐ
ਉਸ ਦੇ ਅੰਤ ਵਿਚ 'ਅਰਿ' ਪਦ ਕਹੋ।
ਸਭਸ੍ਰੀਨਾਮਤੁਪਕਕੇਲਹੀਐ॥੧੨੬੫॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੨੬੫॥
Saying firstly the word “Gatibivaan”, add the word “Padihi” three times and then uttering the word “ari” at the end know all the names of Tupak.1265.
ਅੜਿਲ
ਅੜਿਲ:
ARIL
ਅੰਮ੍ਰਿਤੇਸਸਬਦਾਦਿਉਚਾਰਨਕੀਜੀਐ
ਪਹਿਲਾਂ 'ਅੰਮ੍ਰਿਤੇਸ' (ਦੇਵਤਾ) ਸ਼ਬਦ ਉਚਾਰਨ ਕਰੋ।
ਤੀਨਬਾਰਪਤਿਸਬਦਤਵਨਕੇਦੀਜੀਐ
ਉਸ ਨਾਲ ਤਿੰਨ ਵਾਰ 'ਪਤਿ' ਸ਼ਬਦ ਨੂੰ ਜੋੜੋ।
ਸਤ੍ਰੁਸਬਦਪੁਨਿਤਾਕੇਅੰਤਿਬਖਾਨੀਐ
ਅੰਤ ਉਸ ਦੇ ਵਿਚ 'ਸਤ੍ਰੁ' ਸ਼ਬਦ ਕਥਨ ਕਰੋ।
ਹੋਸਕਲਤੁਪਕਕੇਨਾਮਚਤੁਰਜੀਅਜਾਨੀਐ॥੧੨੬੬॥
(ਇਸ ਨੂੰ) ਸਭ ਵਿਦਵਾਨ ਹਿਰਦੇ ਵਿਚ ਤੁਪਕ ਦਾ ਨਾਮ ਸਮਝੋ ॥੧੨੬੬॥
Saying firstly the word “Amartesh”, add the word “Pati” three times and then uttering the word “shatru” at the end and in this way, now al the names of Tupak in your mind.1266.
ਮਧੁਪਦਮੁਖਤੇਪ੍ਰਿਥਮੈਨੀਕੇਭਾਖੀਐ
ਪਹਿਲਾਂ 'ਮਧੁ' (ਅੰਮ੍ਰਿਤ) ਸ਼ਬਦ ਮੁਖ ਤੋਂ ਚੰਗੀ ਤਰ੍ਹਾਂ ਉਚਾਰੋ।
ਤੀਨਬਾਰਪਤਿਸਬਦਤਵਨਕੇਰਾਖੀਐ
(ਫਿਰ) ਤਿੰਨ ਵਾਰ 'ਪਤਿ' ਸ਼ਬਦ ਜੋੜੋ।
ਅਰਿਕਹਿਨਾਮਤੁਪਕਕੇਚਤੁਰਪਛਾਨੀਐ
(ਫਿਰ) 'ਅਰਿ' ਪਦ ਕਹਿ ਕੇ ਤੁਪਕ ਦੇ ਨਾਮ ਵਜੋਂ ਪਛਾਣੋ।
ਹੋਜਹਜਹਚਹੀਐਸਬਦਨਿਸੰਕਬਖਾਨੀਐ॥੧੨੬੭॥
ਜਿਥੇ ਲੋੜ ਮਨੋ, ਇਸ ਦਾ ਨਿਸੰਗ ਉਚਾਰਨ ਕਰੋ ॥੧੨੬੭॥
Saying firstly the word “Madhu”, add the word “Pati” three times and then the word “ari” and know the names of Tupak.1267.
ਸੁਧਾਸਬਦਕੋਆਦਿਉਚਾਰਨਕੀਜੀਐ
ਪਹਿਲਾਂ 'ਸੁਧਾ' ਸ਼ਬਦ ਦਾ ਉਚਾਰਨ ਕਰੋ।
ਨ੍ਰਿਪਪਦਤਾਕੇਅੰਤਿਬਾਰਤ੍ਰੈਦੀਜੀਐ
(ਫਿਰ) ਉਸ ਦੇ ਅੰਤ ਉਤੇ ਤਿੰਨ ਵਾਰ 'ਨ੍ਰਿਪ' ਸ਼ਬਦ ਵਰਤੋ।
ਰਿਪੁਪਦਭਾਖਿਤੁਫੰਗਨਾਮਜੀਅਜਾਨੀਐ
(ਮਗਰੋਂ) ਰਿਪੁ ਪਦ ਜੋੜ ਕੇ ਮਨ ਵਿਚ ਤੁਫੰਗ ਦਾ ਨਾਮ ਜਾਣ ਲਵੋ।
ਹੋਸੁਕਬਿਚਉਪਈਮਾਝਨਿਸੰਕਬਖਾਨੀਐ॥੧੨੬੮॥
(ਇਸ ਦਾ) ਸਾਰੇ ਕਵੀਓ! ਚੌਪਈ ਵਿਚ ਨਿਸੰਗ ਬਖਾਨ ਕਰੋ ॥੧੨੬੮॥
Saying firstly the word “Sudhaa”, and the word “Nrip” three times at the end and then uttering the word “Ripu”, know the names of Tupak for using them unhesitatingly.1268.
ਸਬਦਪਯੂਖਸੁਮੁਖਤੇਪ੍ਰਿਥਮਉਚਾਰੀਐ
ਪਹਿਲਾਂ 'ਪਯੂਖ' ਸ਼ਬਦ ਮੁਖ ਤੋਂ ਉਚਾਰਨ ਕਰੋ।
ਤੀਨਬਾਰਨ੍ਰਿਪਸਬਦਅੰਤਿਤਿਹਡਾਰੀਐ
(ਫਿਰ) ਤਿੰਨ ਵਾਰ 'ਨ੍ਰਿਪ' ਸ਼ਬਦ ਜੋੜੋ।
ਰਿਪੁਪਦਭਾਖਿਤੁਪਕਨਾਮਲਹੀਜੀਐ
(ਫਿਰ) 'ਰਿਪੁ' ਪਦ ਜੋੜ ਕੇ ਤੁਪਕ ਦੇ ਨਾਮ ਵਜੋਂ ਗ੍ਰਹਿਣ ਕਰੋ।
ਹੋਸੁਕਬਿਦੋਹਰਾਮਾਹਿਨਿਡਰਹੁਇਦੀਜੀਐ॥੧੨੬੯॥
ਇਸ ਦਾ ਕਵੀਓ! ਨਿਡਰ ਹੋ ਕੇ ਦੋਹਰਿਆਂ ਵਿਚ ਪ੍ਰਯੋਗ ਕਰੋ ॥੧੨੬੯॥
Saying firstly the word “Payukh”, add the word “Nrip” three times and then adding the word “Ripu”, know the names of Tupak.1269.
ਅਸੁਦਾਸਬਦਸੁਮੁਖਤੇਆਦਿਉਚਾਰਿਕੈ
ਪਹਿਲਾਂ 'ਅਸੁਦਾ' (ਅੰਮ੍ਰਿਤ) ਸ਼ਬਦ ਨੂੰ ਮੁਖ ਤੋਂ ਉਚਾਰੋ।
ਤੀਨਬਾਰਨ੍ਰਿਪਸਬਦਤਵਨਕੇਡਾਰਿਕੈ
(ਫਿਰ) ਤਿੰਨ ਵਾਰ ਉਸ ਨਾਲ 'ਨ੍ਰਿਪ' ਸ਼ਬਦ ਜੋੜੋ।
ਰਿਪੁਕਹਿਨਾਮਤੁਪਕਕੇਚਤੁਰਬਿਚਾਰੀਐ
ਫਿਰ 'ਰਿਪੁ' ਕਹਿ ਕੇ ਤੁਪਕ ਦਾ ਨਾਮ ਵਿਚਾਰੋ।
ਹੋਛੰਦਸੋਰਠਾਮਾਹਿਨਿਸੰਕਉਚਾਰੀਐ॥੧੨੭੦॥
(ਇਸ ਦਾ) ਛੰਦ ਅਤੇ ਸੋਰਠਾ ਵਿਚ ਨਿਸੰਗ ਉਚਾਰਨ ਕਰੋ ॥੧੨੭੦॥
Saying the word “Asudaa”, add the word “Nrip” three times and then the word “Ripu”, know the names of Tupak for using them in the Sorathaa stanza.1270.
ਪ੍ਰਿਥਮਪ੍ਰਾਣਦਾਪਦਕੋਸੁਕਬਿਬਖਾਨੀਐ
ਪਹਿਲਾਂ 'ਪ੍ਰਾਣਦਾ' (ਅੰਮ੍ਰਿਤ) ਨੂੰ ਕਵੀਓ! ਕਥਨ ਕਰੋ।
ਚਾਰਬਾਰਨ੍ਰਿਪਸਬਦਤਵਨਕੇਠਾਨੀਐ
ਉਸ ਨਾਲ ਚਾਰ ਵਾਰ 'ਨ੍ਰਿਪ' ਸ਼ਬਦ ਨੂੰ ਜੋੜੋ।
ਅਰਿਕਹਿਨਾਮਤੁਪਕਕੇਹ੍ਰਿਦੈਪਛਾਨੀਐ
(ਫਿਰ) 'ਅਰਿ' ਕਹਿ ਕੇ ਹਿਰਦੇ ਵਿਚ ਤੁਪਕ ਦਾ ਨਾਮ ਸਮਝੋ।
ਹੋਸੁਧਨਿਸਵੈਯਾਭੀਤਰਨਿਡਰਬਖਾਨੀਐ॥੧੨੭੧॥
(ਫਿਰ) ਸਵੈਯੇ ਵਿਚ ਨਿਡਰ ਹੋ ਕੇ ਕਹਿਣ ਦਾ ਚੇਤਾ ਰਖੋ ॥੧੨੭੧॥
Saying firstly the wod “Praan”, add the word “Nrip” four times and then uttering the word “ari” t the end, know the names of Tupak.1271.
ਜੀਵਦਤਪਦਪ੍ਰਿਥਮਉਚਾਰਨਕੀਜੀਐ
ਪਹਿਲਾਂ 'ਜੀਵਦਤ' (ਅੰਮ੍ਰਿਤ) ਪਦ ਦਾ ਉਚਾਰਨ ਕਰੋ।
ਚਾਰਬਾਰਨ੍ਰਿਪਸਬਦਹਿਅੰਤਿਭਣੀਜੀਐ
(ਉਸ ਦੇ) ਅੰਤ ਉਤੇ ਚਾਰ ਵਾਰ 'ਨ੍ਰਿਪ' ਸ਼ਬਦ ਕਥਨ ਕਰੋ।
ਅਰਿਕਹਿਨਾਮਤੁਪਕਕੇਹ੍ਰਿਦੇਪਛਾਨਲੈ
(ਫਿਰ) ਅਰਿ ਕਹਿ ਕੇ ਤੁਪਕ ਦਾ ਨਾਮ ਹਿਰਦੇ ਵਿਚ ਪਛਾਣ ਲਵੋ।
ਹੋਕਹੀਹਮਾਰੀਆਜਹ੍ਰਿਦੇਪਹਿਚਾਨਲੈ॥੧੨੭੨॥
ਮੇਰੀ ਕਹੀ ਗੱਲ ਅਜ ਹਿਰਦੇ ਵਿਚ ਧਾਰਨ ਕਰ ਲਵੋ ॥੧੨੭੨॥
Saying firstly the word “Jeevdat, add the word “Nrip” four times and considering my words as true to-day and adding the word “ari” at the end know all the names of Tupak.1272.
ਚੌਪਈ
ਚੌਪਈ:
CHAUPAI
ਬਪੁਦਾਪਦਕੋਪ੍ਰਿਥਮਉਚਾਰਹੁ
ਪਹਿਲਾਂ 'ਬਪੁਦਾ' (ਅੰਮ੍ਰਿਤ) ਪਦ ਨੂੰ ਉਚਾਰੋ।
ਚਾਰਬਾਰਨਾਇਕਪਦਡਾਰਹੁ
(ਫਿਰ) ਚਾਰ ਵਾਰ 'ਨਾਇਕ' ਪਦ ਨੂੰ ਜੋੜੋ।
ਸਤ੍ਰੁਸਬਦਕੇਬਹੁਰਿਭਣਿਜੈ
ਮਗਰੋਂ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
ਨਾਮਤੁਪਕਸਭਲਹਿਲਿਜੈ॥੧੨੭੩॥
ਸਭ (ਇਸ ਨੂੰ) ਤੁਪਕ ਦਾ ਨਾਮ ਸਮਝ ਲਵੋ ॥੧੨੭੩॥
Saying firstly the word “Bapudaa”, add the word “Naayak” four times and then uttering the words “Shatru” at the end know all the names of Tupak.1273.
ਬਹੁਰਿਦੇਹਦਾਸਬਦਬਖਾਨੋ
ਮਗਰੋਂ 'ਦੇਹਦਾ' (ਅੰਮ੍ਰਿਤ) ਸ਼ਬਦ ਕਥਨ ਕਰੋ।
ਚਾਰਬਾਰਪਤਿਸਬਦਪ੍ਰਮਾਨੋ
(ਫਿਰ) ਚਾਰ ਵਾਰ 'ਪਤਿ' ਸ਼ਬਦ ਜੋੜੋ।