GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 799
Display Settings
ਜਪਿਮਨਰਾਮਨਾਮੁਰਸਨਾ
ਹੇ (ਮੇਰੇ) ਮਨ! ਜੀਭ ਨਾਲ ਪਰਮਾਤਮਾ ਦਾ ਨਾਮ ਜਪਿਆ ਕਰ।
Chant the Name of the Lord with your tongue, O mind.
ਮਸਤਕਿਲਿਖਤਲਿਖੇਗੁਰੁਪਾਇਆਹਰਿਹਿਰਦੈਹਰਿਬਸਨਾ॥੧॥ਰਹਾਉ
ਜਿਸ ਮਨੁੱਖ ਦੇ ਮੱਥੇ ਉਤੇ ਲਿਖੇ ਹੋਏ ਚੰਗੇ ਭਾਗ ਉੱਘੜ ਪੈਣ, ਉਸ ਨੂੰ ਗੁਰੂ ਮਿਲ ਪੈਂਦਾ ਹੈ, (ਗੁਰੂ ਦੀ ਸਹੈਤਾ ਨਾਲ ਉਸ ਦੇ) ਹਿਰਦੇ ਵਿਚ ਪ੍ਰਭੂ ਆ ਵੱਸਦਾ ਹੈ ॥੧॥ ਰਹਾਉ ॥
According to the pre-ordained destiny written upon my forehead, I have found the Guru, and the Lord abides within my heart. ||1||Pause||
ਮਾਇਆਗਿਰਸਤਿਭ੍ਰਮਤੁਹੈਪ੍ਰਾਨੀਰਖਿਲੇਵਹੁਜਨੁਅਪਨਾ
ਹੇ ਪ੍ਰਭੂ! ਮਾਇਆ ਦੇ ਮੋਹ ਵਿਚ ਫਸਿਆ ਹੋਇਆ ਜੀਵ ਭਟਕਦਾ ਫਿਰਦਾ ਹੈ, (ਮੈਨੂੰ) ਆਪਣੇ ਦਾਸ ਨੂੰ (ਇਸ ਮਾਇਆ ਦੇ ਮੋਹ ਤੋਂ) ਬਚਾ ਲੈ,
Entangled in Maya, the mortal wanders around. Save Your humble servant, O Lord,
ਜਿਉਪ੍ਰਹਿਲਾਦੁਹਰਣਾਖਸਿਗ੍ਰਸਿਓਹਰਿਰਾਖਿਓਹਰਿਸਰਨਾ॥੨॥
(ਉਸ ਤਰ੍ਹਾਂ ਬਚਾ ਲੈ) ਜਿਵੇਂ, ਹੇ ਹਰੀ! ਤੂੰ ਸਰਨ ਪਏ ਪ੍ਰਹਿਲਾਦ ਦੀ ਰੱਖਿਆ ਕੀਤੀ, ਜਦੋਂ ਉਸ ਨੂੰ ਹਰਣਾਖਸ ਨੇ ਦੁੱਖ ਦਿੱਤਾ ॥੨॥
as you saved Prahlaad from the clutches of Harnaakash; keep him in Your Sanctuary, Lord. ||2||
ਕਵਨਕਵਨਕੀਗਤਿਮਿਤਿਕਹੀਐਹਰਿਕੀਏਪਤਿਤਪਵੰਨਾ
ਹੇ ਭਾਈ! ਕਿਸ ਕਿਸ ਦੀ ਹਾਲਤ ਦੱਸੀ ਜਾਏ? ਉਹ ਪਰਮਾਤਮਾ ਤਾਂ ਬੜੇ ਬੜੇ ਵਿਕਾਰੀਆਂ ਨੂੰ ਪਵਿੱਤਰ ਕਰ ਦੇਂਦਾ ਹੈ।
How can I describe the state and the condition, O Lord, of those many sinners you have purified?
ਓਹੁਢੋਵੈਢੋਰਹਾਥਿਚਮੁਚਮਰੇਹਰਿਉਧਰਿਓਪਰਿਓਸਰਨਾ॥੩॥
(ਵੇਖੋ!) ਉਹ (ਰਵਿਦਾਸ) ਮੋਏ ਹੋਏ ਪਸ਼ੂ ਢੋਂਦਾ ਸੀ, (ਉਸ) ਚਮਾਰ ਦੇ ਹੱਥ ਵਿਚ (ਨਿੱਤ) ਚੰਮ (ਫੜਿਆ ਹੁੰਦਾ) ਸੀ, ਪਰ ਜਦੋਂ ਉਹ ਪ੍ਰਭੂ ਦੀ ਸਰਨ ਪਿਆ, ਪ੍ਰਭੂ ਨੇ ਉਸ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ ॥੩॥
Ravi Daas, the leather-worker, who worked with hides and carried dead animals was saved, by entering the Lord's Sanctuary. ||3||
ਪ੍ਰਭਦੀਨਦਇਆਲਭਗਤਭਵਤਾਰਨਹਮਪਾਪੀਰਾਖੁਪਪਨਾ
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਹੇ ਭਗਤਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲੇ ਪ੍ਰਭੂ! ਸਾਨੂੰ ਪਾਪੀ ਜੀਵਾਂ ਨੂੰ ਪਾਪਾਂ ਤੋਂ ਬਚਾ ਲੈ।
O God, Merciful to the meek, carry Your devotees across the world-ocean; I am a sinner - save me from sin!
ਹਰਿਦਾਸਨਦਾਸਦਾਸਹਮਕਰੀਅਹੁਜਨਨਾਨਕਦਾਸਦਾਸੰਨਾ॥੪॥੧॥
ਹੇ ਦਾਸ ਨਾਨਕ! (ਆਖ-ਹੇ ਪ੍ਰਭੂ!) ਸਾਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ॥੪॥੧॥
O Lord, make me the slave of the slave of Your slaves; servant Nanak is the slave of Your slaves. ||4||1||
ਬਿਲਾਵਲੁਮਹਲਾ
Bilaaval, Fourth Mahalaa:
ਹਮਮੂਰਖਮੁਗਧਅਗਿਆਨਮਤੀਸਰਣਾਗਤਿਪੁਰਖਅਜਨਮਾ
ਹੇ ਸਰਬ-ਵਿਆਪਕ ਪ੍ਰਭੂ! ਹੇ ਜੂਨਾਂ ਤੋਂ ਰਹਿਤ ਪ੍ਰਭੂ! ਅਸੀਂ ਜੀਵ ਮੂਰਖ ਹਾਂ, ਬੜੇ ਮੂਰਖ ਹਾਂ, ਬੇ ਸਮਝ ਹਾਂ (ਪਰ) ਤੇਰੀ ਸਰਨ ਪਏ ਹਾਂ।
I am foolish, idiotic and ignorant; I seek Your Sanctuary, O Primal Being, O Lord beyond birth.
ਕਰਿਕਿਰਪਾਰਖਿਲੇਵਹੁਮੇਰੇਠਾਕੁਰਹਮਪਾਥਰਹੀਨਅਕਰਮਾ॥੧॥
ਹੇ ਮੇਰੇ ਠਾਕੁਰ! ਮੇਹਰ ਕਰ, ਸਾਡੀ ਰੱਖਿਆ ਕਰ, ਅਸੀਂ ਪੱਥਰ (-ਦਿਲ) ਹਾਂ, ਅਸੀਂ ਨਿਮਾਣੇ ਹਾਂ ਤੇ ਮੰਦ-ਭਾਗੀ ਹਾਂ ॥੧॥
Have Mercy upon me, and save me, O my Lord and Master; I am a lowly stone, with no good karma at all. ||1||
ਮੇਰੇਮਨਭਜੁਰਾਮਨਾਮੈਰਾਮਾ
ਹੇ (ਮੇਰੇ) ਮਨ! ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹੁ।
O my mind, vibrate and meditate on the Lord, the Name of the Lord.
ਗੁਰਮਤਿਹਰਿਰਸੁਪਾਈਐਹੋਰਿਤਿਆਗਹੁਨਿਹਫਲਕਾਮਾ॥੧॥ਰਹਾਉ
(ਹੇ ਭਾਈ!) ਗੁਰੂ ਦੀ ਮਤਿ ਉਤੇ ਤੁਰਿਆਂ ਹੀ ਪਰਮਾਤਮਾ ਦੇ ਨਾਮ ਦਾ ਆਨੰਦ ਮਿਲਦਾ ਹੈ। ਛੱਡੋ ਹੋਰ ਕੰਮਾਂ ਦਾ ਮੋਹ, (ਜਿੰਦ ਨੂੰ ਉਹਨਾਂ ਤੋਂ) ਕੋਈ ਲਾਭ ਨਹੀਂ ਮਿਲੇਗਾ ॥੧॥ ਰਹਾਉ ॥
Under Guru's Instructions, obtain the sublime, subtle essence of the Lord; renounce other fruitless actions. ||1||Pause||
ਹਰਿਜਨਸੇਵਕਸੇਹਰਿਤਾਰੇਹਮਨਿਰਗੁਨਰਾਖੁਉਪਮਾ
ਹੇ ਹਰੀ! ਜੇਹੜੇ ਮਨੁੱਖ ਤੇਰੇ (ਦਰ ਦੇ) ਸੇਵਕ ਬਣਦੇ ਹਨ ਤੂੰ ਉਹਨਾਂ ਨੂੰ ਪਾਰ ਲੰਘਾ ਲੈਂਦਾ ਹੈਂ। (ਪਰ) ਅਸੀਂ ਗੁਣ-ਹੀਨ ਹਾਂ, (ਗੁਣ-ਹੀਨਾਂ ਦੀ ਭੀ) ਰੱਖਿਆ ਕਰ (ਇਸ ਵਿਚ ਭੀ ਤੇਰੀ ਹੀ) ਸੋਭਾ ਹੋਵੇਗੀ।
The humble servants of the Lord are saved by the Lord; I am worthless - it is Your glory to save me.
ਤੁਝਬਿਨੁਅਵਰੁਕੋਈਮੇਰੇਠਾਕੁਰਹਰਿਜਪੀਐਵਡੇਕਰੰਮਾ॥੨॥
ਹੇ ਮੇਰੇ ਠਾਕੁਰ! ਤੈਥੋਂ ਬਿਨਾ ਮੇਰਾ ਕੋਈ (ਮਦਦਗਾਰ) ਨਹੀਂ। (ਹੇ ਭਾਈ!) ਵੱਡੀ ਕਿਸਮਤ ਨਾਲ ਹੀ ਪ੍ਰਭੂ ਦਾ ਨਾਮ ਜਪਿਆ ਜਾ ਸਕਦਾ ਹੈ ॥੨॥
I have no other than You, O my Lord and Master; I meditate on the Lord, by my good karma. ||2||
ਨਾਮਹੀਨਧ੍ਰਿਗੁਜੀਵਤੇਤਿਨਵਡਦੂਖਸਹੰਮਾ
(ਹੇ ਭਾਈ!) ਜੇਹੜੇ ਮਨੁੱਖ ਪ੍ਰਭੂ ਦੇ ਨਾਮ ਤੋਂ ਵਾਂਜੇ ਰਹਿੰਦੇ ਹਨ, ਉਹਨਾਂ ਦਾ ਜੀਊਣਾ ਫਿਟਕਾਰ-ਜੋਗ ਹੀ ਹੁੰਦਾ ਹੈ। ਉਹਨਾਂ ਨੂੰ ਬੜੇ ਦੁੱਖ ਸਹਿਮ (ਚੰਬੜੇ ਰਹਿੰਦੇ ਹਨ)।
Those who lack the Naam, the Name of the Lord, their lives are cursed, and they must endure terrible pain.
ਓਇਫਿਰਿਫਿਰਿਜੋਨਿਭਵਾਈਅਹਿਮੰਦਭਾਗੀਮੂੜਅਕਰਮਾ॥੩॥
ਉਹ ਮਨੁੱਖ ਮੁੜ ਮੁੜ ਜੂਨਾਂ ਵਿਚ ਪਾਏ ਜਾਂਦੇ ਹਨ। ਉਹ ਮੂਰਖ ਬੰਦੇ ਕਰਮਹੀਣ ਹੀ ਰਹਿੰਦੇ ਹਨ, ਮੰਦ-ਭਾਗੀ ਹੀ ਰਹਿੰਦੇ ਹਨ ॥੩॥
They are consigned to reincarnation over and over again; they are the most unfortunate fools, with no good karma at all. ||3||
ਹਰਿਜਨਨਾਮੁਅਧਾਰੁਹੈਧੁਰਿਪੂਰਬਿਲਿਖੇਵਡਕਰਮਾ
ਹੇ ਭਾਈ! ਪਰਮਾਤਮਾ ਦੇ ਭਗਤਾਂ ਨੂੰ ਪਰਮਾਤਮਾ ਦਾ ਨਾਮ (ਹੀ ਜੀਵਨ ਦਾ) ਸਹਾਰਾ ਹੈ। ਧੁਰ ਦਰਗਾਹ ਤੋਂ ਪੂਰਬਲੇ ਜਨਮ ਵਿਚ (ਉਹਨਾਂ ਦੇ ਮੱਥੇ ਉਤੇ) ਵੱਡੇ ਭਾਗ ਲਿਖੇ ਹੋਏ ਸਮਝੋ।
The Naam is the Support of the Lord's humble servants; their good karma is pre-ordained.
ਗੁਰਿਸਤਿਗੁਰਿਨਾਮੁਦ੍ਰਿੜਾਇਆਜਨਨਾਨਕਸਫਲੁਜਨੰਮਾ॥੪॥੨॥
ਹੇ ਦਾਸ ਨਾਨਕ! ਗੁਰੂ ਨੇ ਸਤਿਗੁਰੂ ਨੇ ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਸਿਮਰਨ ਪੱਕਾ ਕਰ ਦਿੱਤਾ, ਉਸ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ ॥੪॥੨॥
The Guru, the True Guru, has implanted the Naam within servant Nanak, and his life is fruitful. ||4||2||
ਬਿਲਾਵਲੁਮਹਲਾ
Bilaaval, Fourth Mahalaa:
ਹਮਰਾਚਿਤੁਲੁਭਤਮੋਹਿਬਿਖਿਆਬਹੁਦੁਰਮਤਿਮੈਲੁਭਰਾ
ਹੇ ਪ੍ਰਭੂ! ਅਸਾਂ ਜੀਵਾਂ ਦਾ ਮਨ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ, ਖੋਟੀ ਮਤਿ ਦੀ ਮੈਲ ਨਾਲ ਬਹੁਤ ਭਰਿਆ ਰਹਿੰਦਾ ਹੈ;
My consciousness is lured by emotional attachment and corruption; is filled with evil-minded filth.
ਤੁਮੑਰੀਸੇਵਾਕਰਿਸਕਹਪ੍ਰਭਹਮਕਿਉਕਰਿਮੁਗਧਤਰਾ॥੧॥
ਇਸੇ ਵਾਸਤੇ ਅਸੀਂ ਤੇਰੀ ਸੇਵਾ-ਭਗਤੀ ਕਰ ਨਹੀਂ ਸਕਦੇ। ਹੇ ਪ੍ਰਭੂ! ਅਸੀਂ ਮੂਰਖ ਕਿਵੇਂ ਸੰਸਾਰ-ਸਮੁੰਦਰ ਤੋਂ ਪਾਰ ਲੰਘੀਏ? ॥੧॥
I cannot serve You, O God; I am ignorant - how can I cross over? ||1||
ਮੇਰੇਮਨਜਪਿਨਰਹਰਨਾਮੁਨਰਹਰਾ
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਦਾ ਜਪਿਆ ਕਰ।
O my mind, chant the Name of the Lord, the Lord, the Lord of man.
ਜਨਊਪਰਿਕਿਰਪਾਪ੍ਰਭਿਧਾਰੀਮਿਲਿਸਤਿਗੁਰਪਾਰਿਪਰਾ॥੧॥ਰਹਾਉ
ਜਿਸ ਮਨੁੱਖ ਉਤੇ ਪ੍ਰਭੂ ਨੇ ਕਿਰਪਾ ਕੀਤੀ, ਉਹ ਗੁਰੂ ਨੂੰ ਮਿਲ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ ॥੧॥ ਰਹਾਉ ॥
God has showered His Mercy upon His humble servant; meeting with the True Guru, he is carried across. ||1||Pause||
ਹਮਰੇਪਿਤਾਠਾਕੁਰਪ੍ਰਭਸੁਆਮੀਹਰਿਦੇਹੁਮਤੀਜਸੁਕਰਾ
ਹੇ ਪ੍ਰਭੂ! ਹੇ ਠਾਕੁਰ! ਹੇ ਸਾਡੇ ਪਿਤਾ! ਹੇ ਸਾਡੇ ਮਾਲਕ! ਹੇ ਹਰੀ! ਸਾਨੂੰ (ਅਜੇਹੀ) ਸਮਝ ਬਖ਼ਸ਼ ਕਿ ਅਸੀਂ ਤੇਰੀ ਸਿਫ਼ਤਿ-ਸਾਲਾਹ ਕਰਦੇ ਰਹੀਏ।
O my Father, my Lord and Master, Lord God, please bless me with such understanding, that I may sing Your Praises.
ਤੁਮੑਰੈਸੰਗਿਲਗੇਸੇਉਧਰੇਜਿਉਸੰਗਿਕਾਸਟਲੋਹਤਰਾ॥੨॥
ਹੇ ਪ੍ਰਭੂ! ਜਿਵੇਂ ਕਾਠ ਨਾਲ ਲੱਗ ਕੇ ਲੋਹਾ (ਨਦੀ ਤੋਂ) ਪਾਰ ਲੰਘ ਜਾਂਦਾ ਹੈ, ਤਿਵੇਂ ਜੇਹੜੇ ਬੰਦੇ ਤੇਰੇ ਚਰਨਾਂ ਵਿਚ ਜੁੜਦੇ ਹਨ ਉਹ ਵਿਕਾਰਾਂ ਤੋਂ ਬਚ ਜਾਂਦੇ ਹਨ ॥੨॥
Those who are attached to You are saved, like iron which is carried across with wood. ||2||
ਸਾਕਤਨਰਹੋਛੀਮਤਿਮਧਿਮਜਿਨੑਹਰਿਹਰਿਸੇਵਕਰਾ
ਹੇ ਭਾਈ! ਜਿਨ੍ਹਾਂ ਬੰਦਿਆਂ ਨੇ ਕਦੇ ਪਰਮਾਤਮਾ ਦੀ ਸੇਵਾ-ਭਗਤੀ ਨਹੀਂ ਕੀਤੀ, ਪਰਮਾਤਮਾ ਨਾਲੋਂ ਟੁੱਟੇ ਹੋਏ ਉਹਨਾਂ ਬੰਦਿਆਂ ਦੀ ਅਕਲ ਹੋਛੀ ਤੇ ਮਲੀਨ ਹੁੰਦੀ ਹੈ।
The faithless cynics have little or no understanding; they do not serve the Lord, Har, Har.
ਤੇਨਰਭਾਗਹੀਨਦੁਹਚਾਰੀਓਇਜਨਮਿਮੁਏਫਿਰਿਮਰਾ॥੩॥
ਉਹ ਮਨੁੱਖ ਬਦ-ਕਿਸਮਤ ਰਹਿ ਜਾਂਦੇ ਹਨ ਕਿਉਂਕਿ ਉਹ (ਪਵਿਤ੍ਰਤਾ ਦੇ ਸੋਮੇ ਪ੍ਰਭੂ ਤੋਂ ਵਿਛੁੜ ਕੇ) ਮੰਦ-ਕਰਮੀ ਹੋ ਜਾਂਦੇ ਹਨ। ਫਿਰ ਉਹ ਸਦਾ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ॥੩॥
Those beings are unfortunate and vicious; they die, and are consigned to reincarnation, over and over again. ||3||
ਜਿਨਕਉਤੁਮੑਹਰਿਮੇਲਹੁਸੁਆਮੀਤੇਨੑਾਏਸੰਤੋਖਗੁਰਸਰਾ
ਹੇ ਮਾਲਕ-ਪ੍ਰਭੂ! ਜਿਨ੍ਹਾਂ ਮਨੁੱਖਾਂ ਨੂੰ ਤੂੰ ਆਪਣੇ ਚਰਨਾਂ ਵਿਚ ਜੋੜਨਾ ਚਾਹੁੰਦਾ ਹੈਂ, ਉਹ ਸੰਤੋਖ ਦੇ ਸਰੋਵਰ ਗੁਰੂ ਵਿਚ ਇਸ਼ਨਾਨ ਕਰਦੇ ਰਹਿੰਦੇ ਹਨ (ਉਹ ਗੁਰੂ ਵਿਚ ਲੀਨ ਹੋ ਕੇ ਆਪਣਾ ਜੀਵਨ ਪਵਿਤ੍ਰ ਬਣਾ ਲੈਂਦੇ ਹਨ)।
Those whom You unite with Yourself, O Lord and Master, bathe in the Guru's cleansing pool of contentment.
ਦੁਰਮਤਿਮੈਲੁਗਈਹਰਿਭਜਿਆਜਨਨਾਨਕਪਾਰਿਪਰਾ॥੪॥੩॥
ਹੇ ਦਾਸ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦਾ ਭਜਨ ਕਰਦੇ ਹਨ, (ਉਹਨਾਂ ਦੇ ਅੰਦਰੋਂ) ਖੋਟੀ ਮਤਿ ਦੀ ਮੈਲ ਦੂਰ ਹੋ ਜਾਂਦੀ ਹੈ, ਉਹ (ਵਿਕਾਰਾਂ ਦੀਆਂ ਲਹਿਰਾਂ ਤੋਂ) ਪਾਰ ਲੰਘ ਜਾਂਦੇ ਹਨ ॥੪॥੩॥
Vibrating upon the Lord, the filth of their evil-mindedness is washed away; servant Nanak is carried across. ||4||3||
ਬਿਲਾਵਲੁਮਹਲਾ
Bilaaval, Fourth Mahalaa:
ਆਵਹੁਸੰਤਮਿਲਹੁਮੇਰੇਭਾਈਮਿਲਿਹਰਿਹਰਿਕਥਾਕਰਹੁ
ਹੇ ਸੰਤ ਜਨੋ! ਹੇ ਭਰਾਵੋ! (ਸਾਧ-ਸੰਗਤਿ ਵਿਚ) ਇਕੱਠੇ ਰਲ ਬੈਠੋ, ਅਤੇ ਮਿਲ ਕੇ ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰੋ।
Come, O Saints, and join together, O my Siblings of Destiny; let us tell the Stories of the Lord, Har, Har.
ਹਰਿਹਰਿਨਾਮੁਬੋਹਿਥੁਹੈਕਲਜੁਗਿਖੇਵਟੁਗੁਰਸਬਦਿਤਰਹੁ॥੧॥
ਇਸ ਕਲਹ-ਭਰੇ ਸੰਸਾਰ ਵਿਚ ਪਰਮਾਤਮਾ ਦਾ ਨਾਮ (ਮਾਨੋ) ਜਹਾਜ਼ ਹੈ, (ਗੁਰੂ ਇਸ ਜਹਾਜ਼ ਦਾ) ਮਲਾਹ (ਹੈ, ਤੁਸੀ) ਗੁਰੂ ਦੇ ਸ਼ਬਦ ਵਿਚ ਜੁੜ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘੋ ॥੧॥
The Naam, the Name of the Lord, is the boat in this Dark Age of Kali Yuga; the Word of the Guru's Shabad is the boatman to ferry us across. ||1||
ਮੇਰੇਮਨਹਰਿਗੁਣਹਰਿਉਚਰਹੁ
ਹੇ ਮੇਰੇ ਮਨ! ਸਦਾ ਪਰਮਾਤਮਾ ਦੇ ਗੁਣ ਯਾਦ ਕਰਦਾ ਰਹੁ।
O my mind, chant the Glorious Praises of the Lord.
ਮਸਤਕਿਲਿਖਤਲਿਖੇਗੁਨਗਾਏਮਿਲਿਸੰਗਤਿਪਾਰਿਪਰਹੁ॥੧॥ਰਹਾਉ
ਜਿਸ ਮਨੁੱਖ ਦੇ ਮੱਥੇ ਉੱਤੇ ਲਿਖੇ ਚੰਗੇ ਭਾਗ ਜਾਗਦੇ ਹਨ ਉਹ ਪ੍ਰਭੂ ਦੇ ਗੁਣ ਗਾਂਦਾ ਹੈ। (ਹੇ ਮਨ! ਤੂੰ ਭੀ) ਸਾਧ ਸੰਗਤਿ ਵਿਚ ਮਿਲ ਕੇ (ਗੁਣ ਗਾ ਅਤੇ ਸੰਸਾਰ-ਸਮੁੰਦਰ ਤੋਂ) ਪਾਰ ਲੰਘ ॥੧॥ ਰਹਾਉ ॥
According to the pre-ordained destiny inscribed upon your forehead, sing the Praises of the Lord; join the Holy Congregation, and cross over the world-ocean. ||1||Pause||