GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 753
Display Settings
ਆਪੇਥਾਪਿਉਥਾਪਿਸਬਦਿਨਿਵਾਜਿਆ॥੫॥
ਤੂੰ ਹੀ (ਸਾਰਾ ਜਗਤ) ਪੈਦਾ ਕੀਤਾ ਹੈ, ਤੂੰ ਆਪ ਹੀ ਪੈਦਾ ਕਰਦਾ ਹੈਂ ਆਪ ਹੀ ਨਾਸ ਕਰਦਾ ਹੈਂ ॥੫॥
You Yourself establish and disestablish; through the Word of Your Shabad, You elevate and exalt. ||5||
ਦੇਹੀਭਸਮਰੁਲਾਇਜਾਪੀਕਹਗਇਆ
ਜੀਵਾਤਮਾ (ਆਪਣੇ ਸਰੀਰ ਨੂੰ ਛੱਡ ਕੇ) ਸਰੀਰ ਨੂੰ ਮਿੱਟੀ ਵਿਚ ਰੁਲਾ ਕੇ, ਪਤਾ ਨਹੀਂ ਲੱਗਦਾ, ਕਿੱਥੇ ਚਲਾ ਜਾਂਦਾ ਹੈ।
When the body rolls in the dust, it is not known where the soul has gone.
ਆਪੇਰਹਿਆਸਮਾਇਸੋਵਿਸਮਾਦੁਭਇਆ॥੬॥
ਅਚਰਜ ਕੌਤਕ ਵਰਤਦਾ ਹੈ। (ਪਰ ਹੇ ਪ੍ਰਭੂ!) ਤੂੰ ਆਪ ਹੀ ਹਰ ਥਾਂ ਮੌਜੂਦ ਹੈਂ ॥੬॥
He Himself is permeating and pervading; this is wonderful and amazing! ||6||
ਤੂੰਨਾਹੀਪ੍ਰਭਦੂਰਿਜਾਣਹਿਸਭਤੂਹੈ
ਹੇ ਪ੍ਰਭੂ! ਤੂੰ (ਕਿਸੇ ਭੀ ਥਾਂ ਤੋਂ) ਦੂਰ ਨਹੀਂ ਹੈਂ, ਹਰ ਥਾਂ ਤੂੰ ਹੀ ਤੂੰ ਹੈਂ।
You are not far away, God; You know everything.
ਗੁਰਮੁਖਿਵੇਖਿਹਦੂਰਿਅੰਤਰਿਭੀਤੂਹੈ॥੭॥
ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ ਉਹ ਜਾਣਦੇ ਹਨ ਕਿ ਅੰਦਰ ਭੀ ਤੂੰ ਹੈਂ (ਬਾਹਰ ਭੀ ਤੂੰ ਹੈਂ) ਤੈਨੂੰ ਉਹ ਹਰ ਥਾਂ ਹਾਜ਼ਰ-ਨਾਜ਼ਰ ਵੇਖਦੇ ਹਨ ॥੭॥
The Gurmukh sees You ever-present; You are deep within the nucleus of our inner self. ||7||
ਮੈਦੀਜੈਨਾਮਨਿਵਾਸੁਅੰਤਰਿਸਾਂਤਿਹੋਇ
ਹੇ ਨਾਨਕ! (ਅਰਦਾਸ ਕਰ-ਹੇ ਪ੍ਰਭੂ!) ਮੇਰੇ ਅੰਦਰ ਆਪਣੇ ਨਾਮ ਦਾ ਨਿਵਾਸ ਬਖ਼ਸ਼, ਤਾ ਕਿ ਮੇਰੇ ਅੰਦਰ ਸ਼ਾਂਤੀ ਪੈਦਾ ਹੋਵੇ।
Please, bless me with a home in Your Name; may my inner self be at peace.
ਗੁਣਗਾਵੈਨਾਨਕਦਾਸੁਸਤਿਗੁਰੁਮਤਿਦੇਇ॥੮॥੩॥੫॥
(ਤੇਰੀ ਮੇਹਰ ਨਾਲ) ਜਿਸ ਨੂੰ ਸਤਿਗੁਰੂ ਸਿੱਖਿਆ ਦੇਂਦਾ ਹੈ, ਉਹ ਦਾਸ (ਤੇਰੇ) ਗੁਣ ਗਾਂਦਾ ਹੈ ॥੮॥੩॥੫॥
May slave Nanak sing Your Glorious Praises; O True Guru, please share the Teachings with me. ||8||3||5||
ਰਾਗੁਸੂਹੀਮਹਲਾਘਰੁਅਸਟਪਦੀਆ
ਰਾਗ ਸੂਹੀ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
Raag Soohee, Third Mahalaa, First House, Ashtapadees:
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ਨਾਮੈਹੀਤੇਸਭੁਕਿਛੁਹੋਆਬਿਨੁਸਤਿਗੁਰਨਾਮੁਜਾਪੈ
ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਸਭ ਕੁਝ (ਸਾਰਾ ਰੌਸ਼ਨ ਆਤਮਕ ਜੀਵਨ) ਹੁੰਦਾ ਹੈ, ਪਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਨਾਮ ਦੀ ਕਦਰ ਨਹੀਂ ਪੈਂਦੀ।
Everything comes from the Naam, the Name of the Lord; without the True Guru, the Naam is not experienced.
ਗੁਰਕਾਸਬਦੁਮਹਾਰਸੁਮੀਠਾਬਿਨੁਚਾਖੇਸਾਦੁਜਾਪੈ
ਗੁਰੂ ਦਾ ਸ਼ਬਦ ਵੱਡੇ ਰਸ ਵਾਲਾ ਹੈ ਮਿੱਠਾ ਹੈ, ਜਿਤਨਾ ਚਿਰ ਇਸ ਨੂੰ ਚੱਖਿਆ ਨਾਹ ਜਾਏ, ਸੁਆਦ ਦਾ ਪਤਾ ਨਹੀਂ ਲੱਗ ਸਕਦਾ।
The Word of the Guru's Shabad is the sweetest and most sublime essence, but without tasting it, its flavor cannot be experienced.
ਕਉਡੀਬਦਲੈਜਨਮੁਗਵਾਇਆਚੀਨਸਿਨਾਹੀਆਪੈ
ਜੇਹੜਾ ਮਨੁੱਖ (ਗੁਰੂ ਦੇ ਸ਼ਬਦ ਦੀ ਰਾਹੀਂ) ਆਪਣੇ ਆਤਮਕ ਜੀਵਨ ਨੂੰ ਪਛਾਣਦਾ ਨਹੀਂ, ਉਹ ਆਪਣੇ ਮਨੁੱਖਾ ਜਨਮ ਨੂੰ ਕੌਡੀ ਦੇ ਵੱਟੇ (ਵਿਅਰਥ ਹੀ) ਗਵਾ ਲੈਂਦਾ ਹੈ।
He wastes this human life in exchange for a mere shell; he does not understand his own self.
ਗੁਰਮੁਖਿਹੋਵੈਤਾਏਕੋਜਾਣੈਹਉਮੈਦੁਖੁਸੰਤਾਪੈ॥੧॥
ਜਦੋਂ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ, ਤਦੋਂ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ, ਤੇ, ਉਸ ਨੂੰ ਹਉਮੈ ਦਾ ਦੁੱਖ ਨਹੀਂ ਸਤਾ ਸਕਦਾ ॥੧॥
But, if he becomes Gurmukh, then he comes to know the One Lord, and the disease of egotism does not afflict him. ||1||
ਬਲਿਹਾਰੀਗੁਰਅਪਣੇਵਿਟਹੁਜਿਨਿਸਾਚੇਸਿਉਲਿਵਲਾਈ
ਹੇ ਭਾਈ! ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ (ਸਰਨ ਆਏ ਮਨੁੱਖ ਦੀ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਪ੍ਰੀਤ ਜੋੜ ਦਿੱਤੀ (ਭਾਵ, ਜੋੜ ਦੇਂਦਾ ਹੈ)।
I am a sacrifice to my Guru, who has lovingly attached me to the True Lord.
ਸਬਦੁਚੀਨਿੑਆਤਮੁਪਰਗਾਸਿਆਸਹਜੇਰਹਿਆਸਮਾਈ॥੧॥ਰਹਾਉ
ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਮਨੁੱਖ ਦਾ ਆਤਮਕ ਜੀਵਨ ਚਮਕ ਪੈਂਦਾ ਹੈ, ਮਨੁੱਖ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੧॥ ਰਹਾਉ ॥
Concentrating on the Word of the Shabad, the soul is illumined and enlightened. I remain absorbed in celestial ecstasy. ||1||Pause||
ਗੁਰਮੁਖਿਗਾਵੈਗੁਰਮੁਖਿਬੂਝੈਗੁਰਮੁਖਿਸਬਦੁਬੀਚਾਰੇ
ਹੇ ਭਾਈ! ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਗੁਰੂ ਦੇ ਸ਼ਬਦ ਨੂੰ ਗਾਂਦਾ ਰਹਿੰਦਾ ਹੈ, ਗੁਰੂ ਦੇ ਸ਼ਬਦ ਨੂੰ ਸਮਝਦਾ ਹੈ, ਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ।
The Gurmukh sings the Praises of the Lord; the Gurmukh understands. The Gurmukh contemplates the Word of the Shabad.
ਜੀਉਪਿੰਡੁਸਭੁਗੁਰਤੇਉਪਜੈਗੁਰਮੁਖਿਕਾਰਜਸਵਾਰੇ
ਉਸ ਮਨੁੱਖ ਦੀ ਜਿੰਦ ਉਸ ਦਾ ਸਰੀਰ ਗੁਰੂ ਦੀ ਬਰਕਤਿ ਨਾਲ ਨਵਾਂ ਆਤਮਕ ਜਨਮ ਲੈਂਦਾ ਹੈ, ਗੁਰੂ ਦੀ ਸਰਨ ਪੈ ਕੇ ਉਹ ਆਪਣੇ ਸਾਰੇ ਕੰਮ ਸਵਾਰ ਲੈਂਦਾ ਹੈ।
Body and soul are totally rejuvenated through the Guru; the Gurmukh's affairs are resolved in his favor.
ਮਨਮੁਖਿਅੰਧਾਅੰਧੁਕਮਾਵੈਬਿਖੁਖਟੇਸੰਸਾਰੇ
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਰਹਿੰਦਾ ਹੈ, ਉਹ ਸਦਾ ਅੰਨ੍ਹਿਆਂ ਵਾਲਾ ਕੰਮ ਹੀ ਕਰਦਾ ਰਹਿੰਦਾ ਹੈ, ਜਗਤ ਵਿਚ ਉਹ ਉਹੀ ਖੱਟੀ ਖੱਟਦਾ ਹੈ ਜੇਹੜੀ ਉਸ ਦੇ ਆਤਮਕ ਜੀਵਨ ਵਾਸਤੇ ਜ਼ਹਿਰ ਬਣ ਜਾਂਦੀ ਹੈ।
The blind self-willed manmukh acts blindly, and earns only poison in this world.
ਮਾਇਆਮੋਹਿਸਦਾਦੁਖੁਪਾਏਬਿਨੁਗੁਰਅਤਿਪਿਆਰੇ॥੨॥
ਪਿਆਰੇ ਗੁਰੂ ਦੀ ਸਰਨ ਤੋਂ ਬਿਨਾ ਉਹ ਮਨੁੱਖ ਮਾਇਆ ਦੇ ਮੋਹ ਵਿਚ ਫਸ ਕੇ ਸਦਾ ਦੁੱਖ ਸਹਾਰਦਾ ਰਹਿੰਦਾ ਹੈ ॥੨॥
Enticed by Maya, he suffers in constant pain, without the most Beloved Guru. ||2||
ਸੋਈਸੇਵਕੁਜੇਸਤਿਗੁਰਸੇਵੇਚਾਲੈਸਤਿਗੁਰਭਾਏ
ਜੇਹੜਾ ਮਨੁੱਖ ਗੁਰੂ ਦੀ ਸਰਨ ਆ ਪੈਂਦਾ ਹੈ, ਗੁਰੂ ਦੀ ਰਜ਼ਾ ਵਿਚ ਤੁਰਨ ਲੱਗ ਪੈਂਦਾ ਹੈ ਉਹ ਮਨੁੱਖ ਪਰਮਾਤਮਾ ਦਾ ਭਗਤ ਬਣ ਜਾਂਦਾ ਹੈ।
He alone is a selfless servant, who serves the True Guru, and walks in harmony with the True Guru's Will.
ਸਾਚਾਸਬਦੁਸਿਫਤਿਹੈਸਾਚੀਸਾਚਾਮੰਨਿਵਸਾਏ
ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ, ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ (ਉਸ ਦੇ ਮਨ ਵਿਚ ਟਿਕੀ ਰਹਿੰਦੀ ਹੈ), ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ।
The True Shabad, the Word of God, is the True Praise of God; enshrine the True Lord within your mind.
ਸਚੀਬਾਣੀਗੁਰਮੁਖਿਆਖੈਹਉਮੈਵਿਚਹੁਜਾਏ
ਗੁਰੂ ਦੇ ਦੱਸੇ ਰਾਹ ਉਤੇ ਤੁਰਨ ਵਾਲਾ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਰਹਿੰਦਾ ਹੈ (ਜਿਸ ਦੀ ਬਰਕਤਿ ਨਾਲ ਉਸ ਦੇ) ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ।
The Gurmukh speaks the True Word of Gurbani, and egotism departs from within.
ਆਪੇਦਾਤਾਕਰਮੁਹੈਸਾਚਾਸਾਚਾਸਬਦੁਸੁਣਾਏ॥੩॥
(ਉਸ ਨੂੰ ਯਕੀਨ ਬਣ ਜਾਂਦਾ ਹੈ ਕਿ) ਪਰਮਾਤਮਾ ਆਪ ਹੀ ਸਭ ਦਾਤਾਂ ਦੇਣ ਵਾਲਾ ਹੈ, ਪਰਮਾਤਮਾ ਦੀ ਬਖ਼ਸ਼ਸ਼ ਅਟੱਲ ਹੈ। ਉਹ ਮਨੁੱਖ (ਹੋਰਨਾਂ ਨੂੰ ਭੀ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਾਂਦਾ ਰਹਿੰਦਾ ਹੈ ॥੩॥
He Himself is the Giver, and True are His actions. He proclaims the True Word of the Shabad. ||3||
ਗੁਰਮੁਖਿਘਾਲੇਗੁਰਮੁਖਿਖਟੇਗੁਰਮੁਖਿਨਾਮੁਜਪਾਏ
ਹੇ ਭਾਈ! ਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ ਉਹ (ਨਾਮ ਸਿਮਰਨ ਦੀ) ਮੇਹਨਤ ਕਰਦਾ ਹੈ, (ਨਾਮ-ਧਨ) ਖੱਟਦਾ ਹੈ, ਤੇ, (ਹੋਰਨਾਂ ਨੂੰ ਭੀ) ਨਾਮ ਜਪਾਂਦਾ ਹੈ।
The Gurmukh works, and the Gurmukh earns; the Gurmukh inspires others to chant the Naam.
ਸਦਾਅਲਿਪਤੁਸਾਚੈਰੰਗਿਰਾਤਾਗੁਰਕੈਸਹਜਿਸੁਭਾਏ
ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀਜ ਕੇ ਉਹ ਮਨੁੱਖ ਸਦਾ (ਮਾਇਆ ਦੇ ਮੋਹ ਤੋਂ) ਨਿਰਲੇਪ ਰਹਿੰਦਾ ਹੈ। ਗੁਰੂ ਦੇ ਦਰ ਤੇ ਰਹਿ ਕੇ ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਪ੍ਰਭੂ ਦੇ ਪ੍ਰੇਮ ਵਿਚ ਲੀਨ ਰਹਿੰਦਾ ਹੈ।
He is forever unattached, imbued with the Love of the True Lord, intuitively in harmony with the Guru.
ਮਨਮੁਖੁਸਦਹੀਕੂੜੋਬੋਲੈਬਿਖੁਬੀਜੈਬਿਖੁਖਾਏ
ਪਰ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਦਾ ਹੀ ਝੂਠ ਬੋਲਦਾ ਹੈ, (ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲਾ ਮਾਇਆ ਦੇ ਮੋਹ ਦਾ) ਜ਼ਹਿਰ ਬੀਜਦਾ ਹੈ, ਤੇ ਉਹੀ ਜ਼ਹਿਰ ਖਾਂਦਾ ਹੈ (ਉਸੇ ਜ਼ਹਿਰ ਨੂੰ ਆਪਣੇ ਜੀਵਨ ਦਾ ਸਹਾਰਾ ਬਣਾਈ ਰੱਖਦਾ ਹੈ)।
The self-willed manmukh always tells lies; he plants the seeds of poison, and eats only poison.
ਜਮਕਾਲਿਬਾਧਾਤ੍ਰਿਸਨਾਦਾਧਾਬਿਨੁਗੁਰਕਵਣੁਛਡਾਏ॥੪॥
ਉਹ ਮਨੁੱਖ ਆਤਮਕ ਮੌਤ ਦੀਆਂ ਫਾਹੀਆਂ ਵਿਚ ਬੱਝਾ ਰਹਿੰਦਾ ਹੈ, ਤ੍ਰਿਸ਼ਨਾ ਦੀ ਅੱਗ ਨਾਲ ਸੜਿਆ ਰਹਿੰਦਾ ਹੈ। (ਇਸ ਬਿਪਤਾ ਵਿਚੋਂ ਉਸ ਨੂੰ) ਗੁਰੂ ਤੋਂ ਬਿਨਾ ਹੋਰ ਕੋਈ ਛਡਾ ਨਹੀਂ ਸਕਦਾ ॥੪॥
He is bound and gagged by the Messenger of Death, and burnt in the fire of desire; who can save him, except the Guru? ||4||
ਸਚਾਤੀਰਥੁਜਿਤੁਸਤਸਰਿਨਾਵਣੁਗੁਰਮੁਖਿਆਪਿਬੁਝਾਏ
ਜੇਹੜਾ ਮਨੁੱਖ ਗੁਰੂ ਦੀ ਸਰਨ ਆ ਪੈਂਦਾ ਹੈ ਉਸ ਨੂੰ ਪ੍ਰਭੂ ਆਪ ਇਹ ਸੂਝ ਬਖ਼ਸ਼ਦਾ ਹੈ ਕਿ ਜਿਸ ਸੱਚੇ ਸਰੋਵਰ ਵਿਚ ਇਸ਼ਨਾਨ ਕਰਨਾ ਚਾਹੀਦਾ ਹੈ ਉਹ ਸਦਾ ਕਾਇਮ ਰਹਿਣ ਵਾਲਾ ਤੀਰਥ (ਗੁਰੂ ਦਾ ਸ਼ਬਦ ਹੀ ਹੈ)।
True is that place of pilgrimage, where one bathes in the pool of Truth, and achieves self-realization as Gurmukh. The Gurmukh understands his own self.
ਅਠਸਠਿਤੀਰਥਗੁਰਸਬਦਿਦਿਖਾਏਤਿਤੁਨਾਤੈਮਲੁਜਾਏ
ਗੁਰੂ ਦੇ ਸ਼ਬਦ ਵਿਚ (ਹੀ ਪ੍ਰਭੂ ਉਸ ਨੂੰ) ਅਠਾਹਠ ਤੀਰਥ ਵਿਖਾ ਦੇਂਦਾ ਹੈ (ਅਤੇ ਵਿਖਾ ਦੇਂਦਾ ਹੈ ਕਿ) ਉਸ (ਗੁਰੂ-ਸ਼ਬਦ-ਤੀਰਥ) ਵਿਚ ਨ੍ਹਾਤਿਆਂ (ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ।
The Lord has shown that the Word of the Guru's Shabad is the sixty-eight sacred shrines of pilgrimage; bathing in it, filth is washed away.
ਸਚਾਸਬਦੁਸਚਾਹੈਨਿਰਮਲੁਨਾਮਲੁਲਗੈਲਾਏ
(ਉਸ ਮਨੁੱਖ ਨੂੰ ਯਕੀਨ ਬਣ ਜਾਂਦਾ ਹੈ ਕਿ) ਗੁਰੂ ਦਾ ਸ਼ਬਦ ਹੀ ਸਦਾ ਕਾਇਮ ਰਹਿਣ ਵਾਲਾ ਅਤੇ ਪਵਿਤ੍ਰ ਤੀਰਥ ਹੈ (ਉਸ ਵਿਚ ਇਸ਼ਨਾਨ ਕੀਤਿਆਂ ਵਿਕਾਰਾਂ ਦੀ) ਮੈਲ ਨਹੀਂ ਲੱਗਦੀ, (ਉਹ ਤੀਰਥ) ਮੈਲ ਨਹੀਂ ਚੰਬੋੜਦਾ।
True and Immaculate is the True Word of His Shabad; no filth touches or clings to Him.
ਸਚੀਸਿਫਤਿਸਚੀਸਾਲਾਹਪੂਰੇਗੁਰਤੇਪਾਏ॥੫॥
ਉਹ ਮਨੁੱਖ ਪੂਰੇ ਗੁਰੂ ਪਾਸੋਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਪ੍ਰਾਪਤ ਕਰ ਲੈਂਦਾ ਹੈ ॥੫॥
True Praise, True Devotional Praise, is obtained from the Perfect Guru. ||5||
ਤਨੁਮਨੁਸਭੁਕਿਛੁਹਰਿਤਿਸੁਕੇਰਾਦੁਰਮਤਿਕਹਣੁਜਾਏ
ਪਰ, ਜੇਹੜਾ ਮਨੁੱਖ ਗੁਰੂ ਦੀ ਸਰਨ ਨਹੀਂ ਪੈਂਦਾ, ਉਹ (ਮਨੁੱਖ) ਖੋਟੀ ਮਤਿ ਦੇ ਕਾਰਨ ਇਹ ਨਹੀਂ ਆਖ ਸਕਦਾ ਕਿ ਸਾਡਾ ਇਹ ਸਰੀਰ ਸਾਡਾ ਇਹ ਮਨ ਸਭ ਕੁਝ ਉਸ ਪ੍ਰਭੂ ਦਾ ਹੀ ਦਿੱਤਾ ਹੋਇਆ ਹੈ।
Body, mind, everything belongs to the Lord; but the evil-minded ones cannot even say this.
ਹੁਕਮੁਹੋਵੈਤਾਨਿਰਮਲੁਹੋਵੈਹਉਮੈਵਿਚਹੁਜਾਏ
ਜਦੋਂ ਪਰਮਾਤਮਾ ਦੀ ਰਜ਼ਾ ਹੁੰਦੀ ਹੈ (ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਦਾ ਮਨ) ਪਵਿਤ੍ਰ ਹੋ ਜਾਂਦਾ ਹੈ (ਉਸ ਦੇ) ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ।
If such is the Hukam of the Lord's Command, then one becomes pure and spotless, and the ego is taken away from within.
ਗੁਰਕੀਸਾਖੀਸਹਜੇਚਾਖੀਤ੍ਰਿਸਨਾਅਗਨਿਬੁਝਾਏ
ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਗੁਰੂ ਦੇ ਉਪਦੇਸ਼ ਦਾ ਆਨੰਦ ਮਾਣਦਾ ਹੈ, (ਗੁਰੂ ਦਾ ਉਪਦੇਸ਼ ਉਸ ਦੇ ਅੰਦਰੋਂ) ਤ੍ਰਿਸ਼ਨਾ ਦੀ ਅੱਗ ਬੁਝਾ ਦੇਂਦਾ ਹੈ।
I have intuitively tasted the Guru's Teachings, and the fire of my desire has been quenched.
ਗੁਰਕੈਸਬਦਿਰਾਤਾਸਹਜੇਮਾਤਾਸਹਜੇਰਹਿਆਸਮਾਏ॥੬॥
ਉਹ ਮਨੁੱਖ ਗੁਰੂ ਦੇ ਸ਼ਬਦ ਵਿਚ ਰੰਗਿਆ ਜਾਂਦਾ ਹੈ, ਆਤਮਕ ਅਡੋਲਤਾ ਵਿਚ ਮਸਤ ਹੋ ਜਾਂਦਾ ਹੈ, ਆਤਮਕ ਅਡੋਲਤਾ ਵਿਚ ਹੀ ਲੀਨ ਰਹਿੰਦਾ ਹੈ ॥੬॥
Attuned to the Word of the Guru's Shabad, one is naturally intoxicated, merging imperceptibly into the Lord. ||6||