ਪ੍ਰਥਮਪਛਣੀਸਬਦਕਹਿਰਿਪੁਅਰਿਪਦਕੌਦੇਹੁ॥
ਪਹਿਲਾਂ 'ਪਛਣੀ' (ਬਾਣ ਚਲਾਣ ਵਾਲੀ ਸੈਨਾ) ਸ਼ਬਦ ਕਹਿ ਕੇ, (ਫਿਰ) 'ਰਿਪੁ ਅਰਿ' ਪਦ ਕਥਨ ਕਰੋ।
ਨਾਮਤੁਪਕਕੇਹੋਤਹੈਚੀਨਚਤੁਰਚਿਤਿਲੇਹੁ॥੫੩੮॥
(ਇਹ) ਤੁਪਕ ਦਾ ਨਾਮ ਬਣ ਜਾਏਗਾ। ਸੂਝਵਾਨੋ! ਵਿਚਾਰ ਕਰ ਲਵੋ ॥੫੩੮॥
Saying firstly the word “Pakhini” and then adding “Ripu Ari”, O wise men! the names of Tupak are formed.538.
ਪ੍ਰਥਮਪਤ੍ਰਣੀਸਬਦਕਹਿਰਿਪੁਅਰਿਅੰਤਿਬਖਾਨ॥
ਪਹਿਲਾਂ 'ਪਤ੍ਰਣੀ' ਸ਼ਬਦ ਕਹਿ ਕੇ, (ਫਿਰ) ਅੰਤ ਉਤੇ 'ਰਿਪੁ ਅਰਿ' ਪਦ ਜੋੜੋ।
ਨਾਮਤੁਪਕਕੇਹੋਤਹੈਲੀਜੀਅਹੁਸੁਘਰਪਛਾਨ॥੫੩੯॥
(ਇਹ) ਤੁਪਕ ਦਾ ਨਾਮ ਬਣ ਜਾਏਗਾ। ਸੁਘੜੋ! ਪਛਾਣ ਲਵੋ ॥੫੩੯॥
Saying firstly the word “Pattrani” and then adding “Ripu Ari”, at the end, the names of Tupak are formed.539.
ਪਰਿਣੀਆਦਿਉਚਾਰਿਕੈਰਿਪੁਅਰਿਬਹੁਰਿਬਖਾਨ॥
ਪਹਿਲਾਂ 'ਪਰਿਣੀ' ਸ਼ਬਦ ਉਚਾਰ ਕੇ, ਫਿਰ 'ਰਿਪੁ ਅਰਿ' ਪਦ ਦਾ ਕਥਨ ਕਰੋ।
ਨਾਮਤੁਪਕਕੇਹੋਤਹੈਚੀਨਹੁਚਤੁਰਪ੍ਰਮਾਨ॥੫੪੦॥
(ਇਹ) ਨਾਮ ਤੁਪਕ ਦਾ ਹੁੰਦਾ ਹੈ। ਚਤੁਰ ਲੋਕ ਮਨ ਵਿਚ ਵਿਚਾਰ ਕਰ ਲੈਣ ॥੫੪੦॥
Saying firstly the word “Parini” and then uttering “Ripu Ari”, O wise men! recognize the names of Tupak.540.
ਪੰਖਣਿਆਦਿਉਚਾਰਿਕੈਰਿਪੁਅਰਿਬਹੁਰਿਉਚਾਰਿ॥
ਪਹਿਲਾਂ 'ਖੰਖਣਿ' ਸ਼ਬਦ ਕਹਿ ਕੇ ਫਿਰ 'ਰਿਪੁ ਅਰਿ' ਪਦ ਕਥਨ ਕਰੋ।
ਨਾਮਤੁਪਕਕੇਹੋਤਹੈਲੀਜਹੁਸੁਕਬਿਸੁਧਾਰ॥੫੪੧॥
(ਇਹ) ਤੁਪਕ ਦਾ ਨਾਮ ਹੋ ਜਾਏਗਾ। ਕਵੀਓ! ਵਿਚਾਰ ਕਰ ਲਵੋ ॥੫੪੧॥
Saying firstly the word “Pakhini” and then uttering “Ripu Ari”, the names of Tupak are formed.541.
ਪਤ੍ਰਣਿਆਦਿਬਖਾਨਿਕੈਰਿਪੁਅਰਿਅੰਤਿਉਚਾਰਿ॥
ਪਹਿਲਾਂ 'ਪਤ੍ਰਣਿ' ਸ਼ਬਦ ਬਖਾਨ ਕਰ ਕੇ, (ਫਿਰ) ਅੰਤ ਵਿਚ 'ਰਿਪੁ ਅਰਿ' ਜੋੜੋ।
ਨਾਮਤੁਪਕਕੇਹੋਤਹੈਲੀਜਹੁਚਤੁਰਬਿਚਾਰ॥੫੪੨॥
(ਇਹ) ਤੁਪਕ ਦਾ ਨਾਮ ਬਣ ਜਾਏਗਾ। ਚਤੁਰੋ! ਵਿਚਾਰ ਕਰ ਲਵੋ ॥੫੪੨॥
Saying firstly the word “Pattrani” and then uttering “Ripu Ari” at the end, the names of Tupak are formed.542.
ਨਭਚਰਿਆਦਿਬਖਾਨਿਕੈਰਿਪੁਅਰਿਅੰਤਿਉਚਾਰਿ॥
ਪਹਿਲਾਂ 'ਨਭਚਰਿ' (ਆਕਾਸ਼ ਵਿਚ ਉਡਣ ਵਾਲੇ ਬਾਣਾਂ ਨਾਲ ਸੁਸਜਿਤ ਸੈਨਾ) ਪਦ ਕਹਿ ਕੇ (ਫਿਰ) ਅੰਤ ਉਤੇ 'ਰਿਪੁ ਅਰਿ' ਸ਼ਬਦ ਕਥਨ ਕਰੋ।
ਨਾਮਤੁਪਕਕੇਹੋਤਹੈਲੀਜਹੁਸੁਕਬਿਸੁਧਾਰਿ॥੫੪੩॥
(ਇਹ) ਤੁਪਕ ਦਾ ਨਾਮ ਹੋ ਜਾਏਗਾ। ਕਵੀ ਜਨੋ! ਸਮਝ ਲਵੋ ॥੫੪੩॥
Saying firstly the word “Nabchari” and then uttering “Ripu Ari” at the end, O Poets, the names of Tupak are formed, which you may improve.543.
ਰਥਨੀਆਦਿਉਚਾਰਿਕੈਰਿਪੁਅਰਿਅੰਤਿਉਚਾਰਿ॥
ਪਹਿਲਾਂ 'ਰਥਨੀ' (ਰਥਾਂ ਵਾਲੀ ਸੈਨਾ) ਕਹਿ ਕੇ (ਫਿਰ) ਅੰਤ ਤੇ 'ਰਿਪੁ ਅਰਿ' ਜੋੜ ਦਿਓ।
ਨਾਮਤੁਪਕਕੇਹੋਤਹੈਲੀਜਹੁਚਤੁਰਬਿਚਾਰ॥੫੪੪॥
(ਇਹ) ਤੁਪਕ ਦਾ ਨਾਮ ਬਣ ਜਾਏਗਾ। ਸੂਝਵਾਨੋ! ਵਿਚਾਰ ਕਰ ਲਵੋ ॥੫੪੪॥
Saying firstly the word “Rathani” and then uttering “Ripu Art” at the end, the names of Tupak are formed.544.
ਸਕਟਨਿਆਦਿਉਚਾਰੀਐਰਿਪੁਅਰਿਪਦਕੇਦੀਨ॥
ਪਹਿਲਾਂ 'ਸਕਟਨਿ' (ਗਡਿਆਂ ਵਾਲੀ ਸੈਨਾ) ਸ਼ਬਦ ਕਹਿ ਕੇ (ਫਿਰ) 'ਰਿਪੁ ਅਰਿ' ਪਦ ਜੋੜੋ।
ਨਾਮਤੁਪਕਕੇਹੋਤਹੈਲੀਜਹੁਸਮਝਪ੍ਰਬੀਨ॥੫੪੫॥
(ਇਹ) ਤੁਪਕ ਦਾ ਨਾਮ ਬਣਦਾ ਹੈ। ਪ੍ਰਬੀਨੋ, ਸਮਝ ਲਵੋ ॥੫੪੫॥
Saying the word “Shaktani” in the beginning and then adding “Ripu Ari”, O skilful persons, the names of Tupak are formed.545.
ਰਥਣੀਆਦਿਬਖਾਨਿਕੈਰਿਪੁਅਰਿਅੰਤਿਉਚਾਰਿ॥
ਪਹਿਲਾਂ 'ਰਥਣੀ' (ਰਥਾਂ ਵਾਲੀ ਸੈਨਾ) (ਸ਼ਬਦ) ਕਹਿ ਕੇ, (ਮਗਰੋਂ) ਅੰਤ ਤੇ 'ਰਿਪੁ ਅਰਿ' ਪਦ ਜੋੜੋ।
ਨਾਮਤੁਪਕਕੇਹੋਤਹੈਲੀਜਹੁਸੁਕਬਿਸੁਧਾਰ॥੫੪੬॥
(ਇਹ) ਤੁਪਕ ਦਾ ਨਾਮ ਬਣ ਜਾਏਗਾ। ਕਵੀਓ! ਮਨ ਵਿਚ ਧਾਰ ਲਵੋ ॥੫੪੬॥
Saying firstly the word “Rathni” and then uttering “Ripu Ari” at the end, the names of Tupak are formed.546.
ਆਦਿਸਬਦਕਹਿਸ੍ਰਯੰਦਨੀਰਿਪੁਅਰਿਅੰਤਿਉਚਾਰ॥
ਪਹਿਲਾਂ 'ਸ੍ਯੰਦਨੀ' ਸ਼ਬਦ ਕਹਿ ਕੇ ਫਿਰ ਅੰਤ ਵਿਚ 'ਰਿਪੁ ਅਰਿ' ਪਦ ਕਥਨ ਕਰੋ।
ਨਾਮਤੁਪਕਕੇਹੋਤਹੈਲੀਜਹੁਸੁਕਬਿਸੁਧਾਰ॥੫੪੭॥
(ਇਹ) ਤੁਪਕ ਦਾ ਨਾਮ ਹੋਵੇਗਾ। ਕਵੀ ਇਸ ਨੂੰ ਚਿਤ ਵਿਚ ਰਖ ਲੈਣ ॥੫੪੭॥
Saying firstly the word “Sayandni” and then adding “Ripu Ari” at the end, the names of Tupak are formed.547.
ਪਟਨੀਆਦਿਬਖਾਨਿਕੈਰਿਪੁਅਰਿਅੰਤਉਚਾਰ॥
ਪਹਿਲਾਂ 'ਪਟਨੀ' (ਪਟਿਸ ਸ਼ਸਤ੍ਰ ਨਾਲ ਸੱਜਿਤ ਸੈਨਾ) ਕਹਿ ਕੇ, (ਫਿਰ) ਅੰਤ ਉਤੇ 'ਰਿਪੁ ਅਰਿ' ਜੋੜ ਦਿਓ।
ਨਾਮਤੁਪਕਕੇਹੋਤਹੈਲੀਜਹੁਚਤੁਰਬਿਚਾਰ॥੫੪੮॥
(ਇਹ) ਨਾਮ ਤੁਪਕ ਦਾ ਬਣ ਜਾਏਗਾ। ਕਵੀਓ! ਵਿਚਾਰ ਕਰ ਲਵੋ ॥੫੪੮॥
Saying firstly the word “Patni” and then uttering “Ripu Art” at the end, O wise men! the names of Tupak are formed.548.
ਆਦਿਬਸਤ੍ਰਣੀਸਬਦਕਹਿਰਿਪੁਅਰਿਅੰਤਿਬਖਾਨ॥
ਪਹਿਲਾਂ 'ਬਸਤ੍ਰਣੀ' (ਤੰਬੂਆਂ ਵਿਚ ਰਹਿਣ ਵਾਲੀ ਸੈਨਾ) ਸ਼ਬਦ ਕਹਿ ਕੇ ਅੰਤ ਵਿਚ 'ਰਿਪੁ ਅਰਿ' ਪਦ ਕਥਨ ਕਰੋ।
ਨਾਮਤੁਪਕਕੇਹੋਤਹੈਚੀਨਲੇਹੁਮਤਿਵਾਨ॥੫੪੯॥
(ਇਹ) ਤੁਪਕ ਦਾ ਨਾਮ ਹੋ ਜਾਏਗਾ। ਬੁੱਧੀਮਾਨੋ! ਸਮਝ ਲਵੋ ॥੫੪੯॥
Saying firstly the word “Vastrani” and then uttering “Ripu Ari” at the end, the names of Tupak are formed.549.