ਨਾਮਪਾਸਿਕੇਹੋਤਹੈਲੀਜਹੁਚੀਨਪ੍ਰਬੀਨ॥੩੮੩॥
(ਇਹ) ਪਾਸ ਦਾ ਨਾਮ ਬਣਦਾ ਹੈ। ਪ੍ਰਬੀਨੋ! ਵਿਚਾਰ ਲਵੋ ॥੩੮੩॥
Uttering the word “Jalajtraan”, then saying “Ishraastra”, the names of Paash are formed, which O skilful people! You may recognize.383.
ਹਰਧ੍ਰਦਜਲਧ੍ਰਦਬਾਰਿਧ੍ਰਦਨਿਧਿਪਤਿਅਸਤ੍ਰਬਖਾਨ॥
ਪਹਿਲਾਂ 'ਹਰਧ੍ਰਦ', 'ਜਲਧ੍ਰਦ', 'ਬਾਰਿਧ੍ਰਦ' ਕਹਿ ਕੇ (ਫਿਰ) 'ਨਿਧਿ ਪਤਿ' ਅਤੇ 'ਅਸਤ੍ਰ' ਸ਼ਬਦ ਜੋੜੋ।
ਨਾਮਪਾਸਿਕੇਹੋਤਹੈਲੀਜਹੁਚਤੁਰਪਛਾਨ॥੩੮੪॥
(ਇਹ ਸਾਰੇ) ਪਾਸ ਦੇ ਨਾਮ ਬਣ ਜਾਂਦੇ ਹਨ। ਸੂਝਵਾਨੋ! ਸਮਝ ਲਵੋ ॥੩੮੪॥
The names of Paash are formed by uttering “Hardhrad, Jaldhrad, Varidhrad, Vidhipati and Astra”, which O wise men, You may recognize.384.
ਨੀਰਧਿਆਦਿਉਚਾਰਿਕੈਈਸਰਾਸਤ੍ਰਕਹਿਅੰਤਿ॥
ਪਹਿਲਾਂ 'ਨੀਰਧਿ' ਪਦ ਉਚਾਰ ਕੇ, (ਪਿਛੋਂ) 'ਈਸਰਾਸਤ੍ਰ' ਅੰਤ ਉਤੇ ਕਹੋ।
ਸਕਲਨਾਮਸ੍ਰੀਪਾਸਿਕੇਨਿਕਸਤਚਲੈਬਿਅੰਤ॥੩੮੫॥
(ਇਸ ਤੋਂ) ਪਾਸ ਦੇ ਬੇਅੰਤ ਨਾਮ ਬਣਦੇ ਜਾਣਗੇ ॥੩੮੫॥
Saying firstly “Neerad” nad Ishraastra” at the end, many names of Paash continue to be evolved.385.
ਅੰਬੁਦਜਾਧਰਨਿਧਿਉਚਰਿਈਸਰਾਸਤ੍ਰਕਹਿਅੰਤਿ॥
ਪਹਿਲਾਂ 'ਅੰਬੁਦਜਾ ਧਰ ਨਿਧਿ' ਕਹਿ ਕੇ, (ਫਿਰ) ਅੰਤ ਉਤੇ 'ਈਸਰਾਸਤ੍ਰ' ਕਹਿ ਦਿਓ।
ਨਾਮਪਾਸਿਕੇਸਕਲਹੀਚੀਨਹੁਚਤੁਰਬਿਅੰਤ॥੩੮੬॥
(ਇਹ) ਪਾਸ ਦੇ ਨਾਮ ਬਣ ਜਾਣਗੇ। ਵਿਦਵਾਨੋ! ਸਮਝ ਲਵੋ ॥੩੮੬॥
Saying “Ambudjaadhar Niddhi” and then “Ishraastra”, O wise men, rrecognise all the named Paash.386.
ਧਾਰਾਧਰਜਉਚਾਰਿਕੈਨਿਧਿਪਤਿਏਸਬਖਾਨਿ॥
(ਪਹਿਲਾਂ) 'ਧਾਰਾਧਰਜ' ਸ਼ਬਦ ਉਚਾਰ ਕੇ ਫਿਰ 'ਨਿਧਿ ਪਤਿ' ਅਤੇ 'ਏਸ' ਦਾ ਕਥਨ ਕਰੋ
ਸਸਤ੍ਰਉਚਰਿਸਭਪਾਸਿਕੇਲੀਜਹੁਨਾਮਪਛਾਨ॥੩੮੭॥
ਅਤੇ ਅੰਤ ਉਤੇ 'ਸਸਤ੍ਰ' ਜੋੜੋ। (ਇਨ੍ਹਾਂ ਨੂੰ) ਪਾਸ ਦੇ ਨਾਮ ਪਛਾਣ ਲਵੋ ॥੩੮੭॥
Saying “Dhaaraadhraj” and then “Niddhipati Ish” and “Shastrar”, the names of Paash are known.387.
ਧਾਰਾਧਰਧ੍ਰਦਈਸਕਹਿਅਸਤ੍ਰਬਹੁਰਿਪਦਦੀਨ॥
(ਪਹਿਲਾਂ) 'ਧਾਰਾਧਰ ਧ੍ਰਦ ਈਸ' ਕਹਿ ਕੇ, ਫਿਰ 'ਅਸਤ੍ਰ' ਪਦ ਕਹੋ।
ਨਾਮਪਾਸਿਕੇਹੋਤਹੈਚਤੁਰਲੀਜੀਅਹੁਚੀਨ॥੩੮੮॥
(ਇਹ) ਪਾਸ ਦਾ ਨਾਮ ਹੋ ਜਾਂਦਾ ਹੈ। ਬੁੱਧੀਮਾਨੋ! ਵਿਚਾਰ ਕਰ ਲਵੋ ॥੩੮੮॥
Saying “Dhaaraadhraj” and then adding the word “Astra”, the names of Paash are formed, which may be recognized by the wise people.388.
ਪੈਪਦਪ੍ਰਿਥਮਉਚਾਰਿਕੈਨਿਧਿਕਹਿਈਸਬਖਾਨਿ॥
'ਪੈ' ਪਦ ਪਹਿਲਾਂ ਉਚਾਰ ਕੇ, (ਫਿਰ) 'ਨਿਧਿ ਅਤੇ 'ਈਸ' ਸ਼ਬਦ ਜੋੜੋ।
ਅਸਤ੍ਰਉਚਰਿਕਰਿਪਾਸਿਕੇਲੀਜਹੁਨਾਮਪਛਾਨ॥੩੮੯॥
ਫਿਰ 'ਅਸਤ੍ਰ' ਸ਼ਬਦ ਕਥਨ ਕਰ ਕੇ ਪਾਸ ਦੇ ਨਾਮ ਪਛਾਣ ਲਵੋ ॥੩੮੯॥
Saying the word “Paya” primarily and then “Niddhi Ish” and afterwards uttering the word “Astra”, recognize the names of Paash.389.
ਸਕਲਦੁਘਦਕੇਨਾਮਲੈਨਿਧਿਕਹਿਈਸਬਖਾਨ॥
ਦੁੱਧ ਦੇ ਸਾਰੇ ਨਾਮ ਲੈ ਕੇ (ਫਿਰ) ਅੰਤ ਉਤੇ 'ਨਿਧ', 'ਈਸ'
ਅਸਤ੍ਰਉਚਰਿਕਰਿਪਾਸਿਕੇਚੀਨੀਅਹੁਨਾਮਸੁਜਾਨ॥੩੯੦॥
ਅਤੇ 'ਅਸਤ੍ਰ' ਪਦਾਂ ਨੂੰ ਜੋੜੋ। (ਇਹ) ਪਾਸ ਦੇ ਨਾਮ ਬਣਦੇ ਹਨ। ਸੁਜਾਨੋ! ਸਮਝ ਲਵੋ ॥੩੯੦॥
Naming “Dugadh”, then adding “Niddhi Ish” and afterwards uttering the word “Astra”, O talented people, recognize the names of Paash.390.
ਨਾਮਸੁਬੀਰਨਕੇਸਭੈਮੁਖਤੇਪ੍ਰਿਥਮਉਚਾਰਿ॥
ਪਹਿਲਾਂ ਸਾਰਿਆਂ ਬੀਰਾਂ (ਸੂਰਮਿਆਂ) ਦੇ ਨਾਮ ਕਥਨ ਕਰੋ।
ਗ੍ਰਸਿਤਨਿਕਹਿਸਭਪਾਸਿਕੇਲੀਜਹੁਨਾਮਸੁਧਾਰਿ॥੩੯੧॥
(ਫਿਰ) 'ਗ੍ਰਸਿਤਨਿ' ਕਹਿ ਦਿਓ। (ਇਹ) ਸਭ ਪਾਸ ਦੇ ਨਾਮ ਸਮਝ ਲਵੋ ॥੩੯੧॥
Uttering all the names of heroes in the beginning and then swaying the word “Grastan”, all the names of Paash are correctly comprehended.391.
ਸਕਲਬਾਰਿਕੇਨਾਮਲੈਨਿਧਿਪਤਿਈਸਬਖਾਨਿ॥
(ਪਹਿਲਾਂ) ਪਾਣੀ ਦੇ ਸਾਰੇ ਨਾਮ ਲੈ ਕੇ, (ਫਿਰ) ਅੰਤ ਉਤੇ 'ਨਿਧਿ ਪਤਿ ਈਸ
ਅਸਤ੍ਰਉਚਰਿਕਰਿਪਾਸਿਕੇਲੀਜਹੁਨਾਮਸੁਜਾਨ॥੩੯੨॥
ਅਸਤ੍ਰ' ਕਹੋ। (ਇਹ) ਪਾਸ ਦੇ ਨਾਮ ਹੋ ਜਾਂਦੇ ਹਨ। ਸੁਜਾਨੋ! ਵਿਚਾਰ ਕਰ ਲਵੋ ॥੩੯੨॥
Saying all the names of “Jal”, then adding “Niddhipati Ish” and afterwards uttering the word “Astra”, O wise men! know all the names of Paash.392.
ਸਕਲਨਾਮਲੈਧੂਰਿਕੇਧਰਨਿਧਿਈਸਬਖਾਨਿ॥
(ਪਹਿਲਾਂ) 'ਧੂਰਿ' ਦੇ ਸਾਰੇ ਨਾਮ ਲੈ ਕੇ, (ਫਿਰ) 'ਧਰ ਨਿਧਿ' ਅਤੇ 'ਈਸ' ਕਥਨ ਕਰੋ
ਅਸਤ੍ਰਉਚਰਿਕਰਿਪਾਸਿਕੇਚੀਨੀਅਹੁਨਾਮਸੁਜਾਨ॥੩੯੩॥
ਅਤੇ ਫਿਰ 'ਅਸਤ੍ਰ' ਪਦ ਜੋੜੋ। ਇਸ ਤਰ੍ਹਾਂ (ਇਨ੍ਹਾਂ ਨੂੰ) ਪਾਸ ਦੇ ਨਾਮ ਵਿਚਾਰ ਲਵੋ ॥੩੯੩॥
Saying all the names of “Dhool” and then adding the words “Dhar Niddhi Ish” and “Astra”, O wise men! recognize the names of Paash.393.
ਬਾਰਿਦਅਰਿਪਦਪ੍ਰਿਥਮਕਹਿਈਸਰਾਸਤ੍ਰਕਹਿਅੰਤ॥
ਪਹਿਲਾਂ 'ਬਾਰਿਦ ਅਰਿ' ਕਹਿ ਕੇ (ਫਿਰ) ਅੰਤ ਉਤੇ 'ਨਿਧਿ' ਅਤੇ 'ਈਸਰਾਸਤ੍ਰ' ਕਹਿ ਦਿਓ।
ਨਿਧਿਕਹਿਨਾਮਸ੍ਰੀਪਾਸਿਕੇਚੀਨਹੁਚਤੁਰਅਨੰਤ॥੩੯੪॥
(ਇਸ ਤੋਂ) ਪਾਸ ਦੇ ਅਨੰਤ ਨਾਮ ਬਣਦੇ ਜਾਣਗੇ ॥੩੯੪॥
Uttering the words “Vaarid Ari” in the beginning, then adding “Ishraastra” at the end and afterwards saying “Niddhi”, O wise men! recognize the names of Paash.394.
ਤ੍ਰਾਤ੍ਰਾਤਕਪਦਪ੍ਰਿਥਮਕਹਿਨਿਧਿਏਸਾਸਤ੍ਰਬਖਾਨ॥
ਪਹਿਲਾਂ 'ਤ੍ਰਾਤ੍ਰਾਂਤਕ' (ਤ੍ਰਾਤ੍ਰਿ ਅੰਤਕ) ਪਦ ਕਹਿ ਕੇ ਮਗਰੋਂ 'ਏਸਾਸਤ੍ਰ' ਪਦ ਜੋੜੋ।
ਨਾਮਪਾਸਿਕੇਹੋਤਹੈਚਤੁਰਲੀਜੀਅਹੁਜਾਨ॥੩੯੫॥
ਹੇ ਵਿਦਵਾਨੋ! ਇਸ ਨੂੰ ਪਾਸ ਦਾ ਨਾਮ ਸਮਝ ਲਵੋ ॥੩੯੫॥
Uttering the word “Tretantak” in the beginning and then saying “Niddhi Ishraastra”, the names of Paash are formed, which O wise men! You may recognize.395.
ਝਖੀਤ੍ਰਾਣਿਪਦਪ੍ਰਿਥਮੈਕਹਿਈਸਰਾਸਤ੍ਰਕਹਿਅੰਤਿ॥
ਪਹਿਲਾਂ 'ਝਖੀ ਤ੍ਰਾਣਿ' ਪਦ ਕਹਿ ਕੇ (ਫਿਰ) 'ਈਸਰਾਸਤ੍ਰ' ਕਥਨ ਕਰੋ।
ਨਾਮਸਕਲਸ੍ਰੀਪਾਸਿਕੇਨਿਕਸਤਚਲਤਬਿਅੰਤ॥੩੯੬॥
(ਇਹ) ਸਾਰੇ ਪਾਸ ਦੇ ਬੇਅੰਤ ਨਾਮ ਬਣਦੇ ਜਾਂਦੇ ਹਨ ॥੩੯੬॥
Uttering primarily the word “Jhakhitran” and “Ishraastra” at the end, all the names of Paash continue to be evolved.396.
ਮਤਸਤ੍ਰਾਣਿਪ੍ਰਿਥਮੈਉਚਰਿਈਸਰਾਸਤ੍ਰਕੈਦੀਨ॥
ਪਹਿਲਾਂ 'ਮਤਸ ਤ੍ਰਾਣਿ' ਕਹਿ ਕੇ, (ਫਿਰ) 'ਈਸਰਾਸਤ੍ਰ' ਕਹਿ ਦਿਓ।
ਨਾਮਪਾਸਿਕੇਹੋਤਹੈਚਤੁਰਲੀਜੀਅਹੁਚੀਨ॥੩੯੭॥
(ਇਸ ਤਰ੍ਹਾਂ) ਪਾਸ ਦੇ ਨਾਮ ਬਣਦੇ ਹਨ। ਚਤੁਰ ਲੋਗੋ! ਸਮਝ ਲਵੋ ॥੩੯੭॥
Saying “Matsyatran” primarily and then adding “Ishraastra”, the names of Paash are formed, which O wise men! You may recognize.397.
ਮੈਨਕੇਤੁਕਹਿਤ੍ਰਾਣਿਕਹਿਈਸਰਾਸਤ੍ਰਕੈਦੀਨ॥
'ਮੈਨ ਕੇਤੁ' ਕਹਿ ਕੇ ਫਿਰ 'ਤ੍ਰਾਣਿ' ਅਤੇ 'ਈਸਰਾਸਤ੍ਰ' ਕਹਿ ਦਿਓ।
ਨਾਮਪਾਸਿਕੇਹੋਤਹੈਚਤੁਰਲੀਜੀਅਹੁਚੀਨ॥੩੯੮॥
ਇਹ ਨਾਮ ਪਾਸ ਦੇ ਹੁੰਦੇ ਹਨ। ਚਤੁਰ ਪੁਰਸ਼ੋ! ਸਮਝ ਲਵੋ ॥੩੯੮॥
Saying “Mainketu” and “Tran” and then adding “Ishraastra”, the names of Paash are formed, which O wise men! You may recognize.398.
ਸਕਲਨਾਮਲੈਨੀਰਕੇਜਾਕਹਿਤ੍ਰਾਣਿਬਖਾਨ॥
ਨੀਰ (ਜਲ) ਦੇ ਸਾਰੇ ਨਾਮ (ਪਹਿਲਾਂ) ਲੈ ਕੇ ਫਿਰ 'ਜਾ' ਅਤੇ 'ਤ੍ਰਾਣਿ' ਪਦ ਜੋੜੋ।
ਈਸਰਾਸਤ੍ਰਕਹਿਪਾਸਿਕੇਚੀਨਹੁਨਾਮਅਪ੍ਰਮਾਨ॥੩੯੯॥
(ਫਿਰ) 'ਈਸਰਾਸਤ੍ਰ' ਕਹਿ ਕੇ ਪਾਸ ਦੇ ਨਾਮ ਪਛਾਣ ਲਵੋ ॥੩੯੯॥
Saying all the names of “Jal” and then uttering the words “Jaa, Traan and then Ishraastra”, the names of Paash are recognized.399.
ਬਾਰਿਜਤ੍ਰਾਣਿਬਖਾਨਿਕੈਈਸਰਾਸਤ੍ਰਕੈਦੀਨ॥
(ਪਹਿਲਾਂ) 'ਬਾਰਿਜ ਤ੍ਰਾਣਿ' ਕਹਿ ਕੇ (ਫਿਰ) 'ਈਸਰਾਸਤ੍ਰ' ਪਦ ਕਹਿ ਦਿਓ।
ਨਾਮਪਾਸਿਕੇਹੋਤਹੈਚਤੁਰਲੀਜੀਅਹੁਚੀਨ॥੪੦੦॥
(ਇਹ) ਪਾਸ ਦੇ ਨਾਮ ਬਣਦੇ ਹਨ। ਸੂਝਵਾਨੋ! ਸਮਝ ਲਵੋ ॥੪੦੦॥
Saying “Vaarijtraan” and then adding “Ishraasstra”, O wise people! the names of Paash are formed.400.
ਜਲਜਤ੍ਰਾਣਿਪਦਪ੍ਰਿਥਮਕਹਿਈਸਰਾਸਤ੍ਰਪੁਨਿਭਾਖੁ॥
ਪਹਿਲਾਂ 'ਜਲਜ ਤ੍ਰਾਣਿ' ਪਦ ਕਹਿ ਕੇ, ਫਿਰ 'ਈਸਰਾਸਤ੍ਰ' ਕਥਨ ਕਰੋ।
ਨਾਮਪਾਸਿਕੇਹੋਤਹੈਚਤੁਰਚੀਨਚਿਤਰਾਖੁ॥੪੦੧॥
(ਇਹ) ਪਾਸ ਦੇ ਨਾਮ ਬਣਦੇ ਹਨ। ਸਮਝਦਾਰ ਲੋਗੋ! ਸਮਝ ਲਵੋ ॥੪੦੧॥
The names of Paash are formed by uttering primarily the word “Jalajtran” and then saying “Ishraastra”, which are understood by the wise persons in their mind.401.
ਨੀਰਜਤ੍ਰਾਣਿਬਖਾਨਿਕੈਈਸਰਾਸਤ੍ਰਕਹਿਅੰਤਿ॥
'ਨੀਰਜ ਤ੍ਰਾਣਿ' ਕਹਿ ਕੇ (ਫਿਰ) ਅੰਤ ਉਤੇ 'ਈਸਰਾਸਤ੍ਰ' ਕਹਿ ਦਿਓ।
ਸਕਲਨਾਮਸ੍ਰੀਪਾਸਿਕੇਨਿਕਸਤਚਲਤਅਨੰਤ॥੪੦੨॥
(ਇਸ ਤਰ੍ਹਾਂ) ਪਾਸ ਦੇ ਅਨੇਕ ਨਾਮ ਬਣਦੇ ਜਾਣਗੇ ॥੪੦੨॥
Saying “Neerajtran” in the beginning and Ishraastra” at the end, all the names of Paash continue to be evolved.402.
ਕਮਲਤ੍ਰਾਣਿਪਦਪ੍ਰਿਥਮਕਹਿਈਸਰਾਸਤ੍ਰਕੈਦੀਨ॥
ਪਹਿਲਾਂ 'ਕਮਲ ਤ੍ਰਾਣਿ' ਪਦ ਕਹਿ ਕੇ 'ਈਸਰਾਸਤ੍ਰ' ਜੋੜ ਦਿਓ।
ਨਾਮਪਾਸਿਕੇਹੋਤਹੈਚਤੁਰਲੀਜੀਅਹੁਚੀਨ॥੪੦੩॥
(ਇਸ ਤਰ੍ਹਾਂ) ਪਾਸ ਦੇ ਨਾਮ ਹੋ ਜਾਂਦੇ ਹਨ। ਸੂਝਵਾਨ ਵਿਚਾਰ ਲੈਣ ॥੪੦੩॥
O wise men! the names of Paash are formed by uttering “Kamaltran” in the beginning and then adding “Ishraastra”.403.
ਰਿਪੁਪਦਪ੍ਰਿਥਮਉਚਾਰਿਕੈਅੰਤਕਬਹੁਰਿਬਖਾਨ॥
(ਪਹਿਲਾਂ) 'ਰਿਪੁ' ਪਦ ਕਹਿ ਕੇ ਫਿਰ 'ਅੰਤਕ' (ਸ਼ਬਦ) ਕਥਨ ਕਰੋ।
ਨਾਮਪਾਸਿਕੇਹੋਤਹੈਲੀਜੀਅਹੁਸਮਝਸੁਜਾਨ॥੪੦੪॥
(ਇਹ) ਪਾਸ ਦੇ ਨਾਮ ਬਣ ਜਾਂਦੇ ਹਨ। ਸੁਜਾਨੋ! ਸਮਝ ਲਵੋ ॥੪੦੪॥
The names of Paash are formed by firstly uttering the word “Ripu” O wise men! and then adding “Antak”.404.
ਸਤ੍ਰੁਆਦਿਸਬਦੁਉਚਰਿਕੈਅੰਤਕਪੁਨਿਪਦਦੇਹੁ॥
ਪਹਿਲਾਂ 'ਸਤ੍ਰੁ' ਸ਼ਬਦ ਉਚਾਰ ਕੇ ਫਿਰ 'ਅੰਤਕ' ਪਦ ਜੋੜੋ।
ਨਾਮਸਕਲਸ੍ਰੀਪਾਸਿਕੇਚੀਨਚਤੁਰਚਿਤਿਲੇਹੁ॥੪੦੫॥
(ਇਹ) ਸਾਰੇ ਨਾਮ ਪਾਸ ਦੇ ਹਨ। ਵਿਦਵਾਨ ਲੋਗ ਮਨ ਵਿਚ ਵਿਚਾਰ ਲੈਣ ॥੪੦੫॥
Saying the word “Shatru” primarily and then adding the word “Antak”, O wise men! the names of Paash are formed.405.
ਆਦਿਖਲਸਬਦਉਚਰਿਕੈਅੰਤ੍ਯਾਤਕਕੈਦੀਨ॥
ਪਹਿਲਾਂ 'ਖਲ' ਸ਼ਬਦ ਉਚਾਰ ਕੇ ਫਿਰ ਅੰਤ ਉਤੇ 'ਅੰਤਕ' (ਪਦ) ਰਖੋ।
ਨਾਮਪਾਸਕੇਹੋਤਹੈਚਤੁਰਲੀਜੀਅਹੁਚੀਨ॥੪੦੬॥
(ਇਹ) ਪਾਸ ਦੇ ਨਾਮ ਬਣ ਜਾਂਦੇ ਹਨ। ਚਤੁਰ ਲੋਗ ਵਿਚਾਰ ਲੈਣ ॥੪੦੬॥
Saying the word “Khal”, then adding “Yaantak’ at the end, O wise men! the names of Paash are formed, which you may recognize.406.
ਦੁਸਟਆਦਿਸਬਦਉਚਰਿਕੈਅੰਤ੍ਯਾਤਕਕਹਿਭਾਖੁ॥
ਮੁਢ ਵਿਚ 'ਦੁਸਟ' ਸ਼ਬਦ ਕਹਿ ਕੇ, ਅੰਤ ਵਿਚ 'ਅੰਤਕ' ਕਥਨ ਕਰੋ।