ਘਨਜਸਬਦਕੋਉਚਰਿਕੈਧੁਨਿਪਦਬਹੁਰਿਬਖਾਨ॥
'ਘਨਜ' ਸ਼ਬਦ ਨੂੰ (ਪਹਿਲਾਂ) ਕਹਿ ਕੇ, ਫਿਰ 'ਧੁਨਿ' ਸ਼ਬਦ ਜੋੜੋ। (ਇਹ) ਸਾਰੇ ਨਾਮ ਬਾਣ ਦੇ ਹਨ।
ਸਕਲਨਾਮਸ੍ਰੀਬਾਨਕੇਲੀਜੋਚਤੁਰਪਛਾਨ॥੨੦੫॥
ਚਤੁਰ ਲੋਗੋ! ਮਨ ਵਿਚ ਵਿਚਾਰ ਕਰ ਲਵੋ। (ਇਥੇ ਧੁਨਿ ਤੋਂ ਬਾਦ 'ਅਰਿ' ਸ਼ਬਦ ਲਗਣਾ ਚਾਹੀਦਾ ਹੈ) ॥੨੦੫॥
Saying the word “Dhanaj” and then adding the world “Dhan”, all the names of Baan are recognized by the clever persons.205.
ਮਤਸਸਬਦਪ੍ਰਿਥਮੈਉਚਰਿਅਛਸਬਦਪੁਨਿਦੇਹੁ॥
ਪਹਿਲਾਂ 'ਮਤਸ' (ਮੱਛੀ) ਸ਼ਬਦ ਉਚਾਰ ਕੇ ਫਿਰ 'ਅਛ' (ਅੱਖ) ਪਦ ਜੋੜੋ।
ਅਰਿਪਦਬਹੁਰਿਬਖਾਨੀਯੈਨਾਮਬਾਨਲਖਿਲੇਹੁ॥੨੦੬॥
ਫਿਰ 'ਅਰਿ' ਪਦ ਨੂੰ ਕਥਨ ਕਰੋ। (ਇਹ) ਬਾਣ ਦੇ ਨਾਮ ਸਮਝ ਲਵੋ ॥੨੦੬॥
Uttering the word “Maker” in the beginning, then saying and adding the words “Aksh and Ari”, all the names of Baan are known.206.
ਪ੍ਰਿਥਮਮੀਨਕੋਨਾਮਲੈਚਖੁਰਿਪੁਬਹੁਰਿਬਖਾਨ॥
ਪਹਿਲਾਂ 'ਮੀਨ' ਦੇ ਨਾਮ ਲਵੋ, ਫਿਰ 'ਚਖੁ ਰਿਪੁ' ਸ਼ਬਦ ਕਹੋ।
ਸਕਲਨਾਮਸ੍ਰੀਬਾਨਕੇਲੀਜਹੁਚਤੁਰਪਛਾਨ॥੨੦੭॥
(ਇਹ) ਸਾਰੇ ਨਾਮ ਬਾਣ ਦੇ ਹਨ; ਹਿਰਦੇ ਵਿਚ ਚਤਰੋ! ਵਿਚਾਰ ਲਵੋ ॥੨੦੭॥
Uttering the names of “Meen” (fish) in the beginning, then saying the word Chakshu, all the names of Baan are known207.
ਮਕਰਸਬਦਪ੍ਰਿਥਮੈਉਚਰਿਚਖੁਰਿਪੁਬਹੁਰਬਖਾਨ॥
ਪਹਿਲਾਂ 'ਮਕਰ' ਸ਼ਬਦ ਕਹੋ, ਫਿਰ 'ਚਖੁ ਰਿਪੁ ਪਦ' ਸਦਾ ਕਥਨ ਕਰੋ।
ਸਬੈਨਾਮਸ੍ਰੀਬਾਨਕੇਲੀਜੋਚਤੁਰਪਛਾਨ॥੨੦੮॥
ਇਹ ਸਾਰੇ ਨਾਮ ਬਾਣ ਦੇ ਹਨ। ਵਿਚਾਰਵਾਨੋ! ਵਿਚਾਰ ਕਰ ਲਵੋ ॥੨੦੮॥
Saying the word “Makar” primarily, then adding the word “Chakshu”, O wise people! recognize all the names of Baan.208.
ਝਖਪਦਪ੍ਰਿਥਮਬਖਾਨਿਕੈਚਖੁਰਿਪੁਬਹੁਰਿਬਖਾਨ॥
ਪਹਿਲਾਂ 'ਝਖ' ਪਦ ਕਹਿ ਕੇ ਫਿਰ 'ਚਖੁ ਰਿਪੁ' (ਸ਼ਬਦ) ਕਥਨ ਕਰੋ।
ਸਭੇਨਾਮਸ੍ਰੀਬਾਨਕੇਲੀਜੈਚਤੁਰਪਛਾਨ॥੨੦੯॥
ਹੇ ਚਤੁਰ ਪੁਰਸ਼ੋ! (ਇਨ੍ਹਾਂ) ਸਾਰਿਆਂ ਨੂੰ ਬਾਣ ਦੇ ਨਾਮ ਸਮਝ ਲਵੋ ॥੨੦੯॥
Recognise all names of Baan, by uttering the word “Jhakh” in the beginning and then adding the word “Chakshu”.209.
ਸਫਰੀਨੇਤ੍ਰਬਖਾਨਿਕੈਅਰਿਪਦਬਹੁਰਿਉਚਾਰ॥
(ਪਹਿਲਾਂ) 'ਸਫਰੀ ਨੇਤ੍ਰ' ਕਹਿ ਕੇ ਫਿਰ 'ਅਰਿ' ਪਦ ਦਾ ਉਚਾਰਨ ਕਰੋ।
ਸਕਲਨਾਮਸ੍ਰੀਬਾਨਕੇਲੀਜੋਸੁਕਵਿਸੁਧਾਰ॥੨੧੦॥
ਇਹ ਸਾਰੇ ਨਾਮ ਬਾਣ ਦੇ ਹਨ। ਕਵੀਓ! ਸਮਝ ਲਵੋ ॥੨੧੦॥
Saying the words “Safri (fish) and Netar” then uttering the word “Ari”, O poets! Comprehend all the names of Baan correctly.210.
ਮਛਰੀਚਛੁਬਖਾਨਿਕੈਅਰਿਪਦਬਹੁਰਉਚਾਰ॥
(ਪਹਿਲਾਂ) 'ਮਛਰੀ ਚਛੁ' ਕਹਿ ਕੇ ਫਿਰ 'ਅਰਿ' ਪਦ ਨੂੰ ਜੋੜੋ।
ਨਾਮਸਕਲਸ੍ਰੀਬਾਨਕੇਲੀਜੋਚਤੁਰਸੁਧਾਰ॥੨੧੧॥
(ਇਹ) ਸਾਰੇ ਨਾਮ ਬਾਣ ਦੇ ਹਨ, ਵਿਦਵਾਨ ਲੋਕ ਸਮਝ ਲੈਣ ॥੨੧੧॥
Comprehend all the names of Baan correctly by uttering “Matsuachakshu” and the saying the word “Ari”.211.
ਜਲਚਰਪ੍ਰਿਥਮਬਖਾਨਿਕੈਚਖੁਪਦਬਹੁਰਿਬਖਾਨ॥
ਪਹਿਲਾਂ 'ਜਲਚਰ' ਕਹਿ ਕੇ, ਬਾਦ ਵਿਚ 'ਚਖੁ' ਪਦ ਦਾ ਕਥਨ ਕਰੋ।
ਅਰਿਕਹਿਸਭਹੀਬਾਨਕੇਲੀਜੋਨਾਮਪਛਾਨ॥੨੧੨॥
(ਫਿਰ) 'ਅਰਿ' ਸ਼ਬਦ ਕਹਿ ਦਿਓ। (ਇਹ) ਬਾਣ ਦੇ ਨਾਮ ਸਮਝ ਲਵੋ ॥੨੧੨॥
Recognise all the names of Baan by saying “Jalchar” in the beginning, then adding and uttering the words “Chakshu and Ari”.212.
ਬਕਤ੍ਰਾਗਜਪਦਉਚਰਿਕੈਮੀਨਸਬਦਅਰਿਦੇਹੁ॥
(ਪਹਿਲਾਂ) 'ਬਕਤ੍ਰਾਗਜ' (ਮੂੰਹ ਦੇ ਅਗੇ ਰਹਿਣ ਵਾਲਾ, ਨੇਤ੍ਰ) ਪਦ ਕਹਿ ਕੇ ਫਿਰ 'ਮੀਨ' ਅਤੇ 'ਅਰਿ' ਪਦ ਜੋੜੋ।
ਨਾਮਸਿਲੀਮੁਖਕੇਸਭੈਚੀਨਚਤੁਰਚਿਤਿਲੇਹੁ॥੨੧੩॥
(ਇਹ) ਸਾਰੇ ਨਾਮ ਸਿਲੀਮੁਖ (ਬਾਣ) ਦੇ ਹਨ, (ਇਨ੍ਹਾਂ ਨੂੰ) ਮਨ ਵਿਚ ਪਛਾਣ ਲਵੋ ॥੨੧੩॥
O wise people! recognize all the names of Baan by uttering the word “Baktraagaj” and then adding the word Meen.213.
ਪ੍ਰਿਥਮਨਾਮਲੈਮੀਨਕੇਕੇਤੁਸਬਦਪੁਨਿਦੇਹੁ॥
ਪਹਿਲਾਂ 'ਮੀਨ' ਦੇ ਨਾਮ ਲੈ ਕੇ ਫਿਰ 'ਕੇਤੁ' ਸ਼ਬਦ ਜੋੜ ਦਿਓ।
ਚਖੁਕਹਿਅਰਿਕਹਿਬਾਨਕੇਨਾਮਚੀਨਚਿਤਿਲੇਹੁ॥੨੧੪॥
(ਫਿਰ) 'ਚਖੁ' ਅਤੇ 'ਅਰਿ' ਕਹਿ ਦਿਓ। (ਇਨ੍ਹਾਂ ਨੂੰ) ਚਿਤ ਵਿਚ ਬਾਣ ਦੇ ਨਾਮ ਸਮਝ ਲਵੋ ॥੨੧੪॥
Uttering the names of “Meen” in the beginning, then adding and saying the words “Ketu, Chakshu and Ari”, all the names of Baan are recognized in mind.214.
ਸੰਬਰਾਰਿਪਦਪ੍ਰਿਥਮਕਹਿਚਖੁਧੁਜਪਦਪੁਨਿਦੇਹੁ॥
ਪਹਿਲਾਂ 'ਸੰਬਰਾਰਿ' ਪਦ ਕਥਨ ਕਰੋ, ਫਿਰ 'ਧੁਜ' ਅਤੇ 'ਚਖੁ' ਸ਼ਬਦਾਂ ਦਾ ਉਚਾਰਨ ਕਰੋ।
ਅਰਿਕਹਿਸਭਹੀਬਾਨਕੇਚੀਨਚਤੁਰਚਿਤਿਲੇਹੁ॥੨੧੫॥
(ਫਿਰ) 'ਅਰਿ' ਪਦ ਕਹਿ ਦਿਓ। (ਇਨ੍ਹਾਂ ਨੂੰ) ਬਾਣ ਦਾ ਨਾਮ ਵਿਚਾਰ ਲਵੋ ॥੨੧੫॥
O wise people! Recognise the names of Baan by uttering the words “Sambrari” in the beginning and then saying and adding the words “Chakshu-dhvaj and Ari”.215.
ਪ੍ਰਿਥਮਪਿਨਾਕੀਪਦਉਚਰਿਅਰਿਧੁਜਨੇਤ੍ਰਉਚਾਰਿ॥
ਪਹਿਲਾਂ 'ਪਿਨਾਕੀ' ਪਦ ਦਾ ਉਚਾਰਨ ਕਰੋ, (ਫਿਰ) 'ਅਰਿ' 'ਧੁਜ' ਅਤੇ 'ਨੇਤ੍ਰ' ਪਦਾਂ ਨੂੰ ਜੋੜੋ।
ਅਰਿਕਹਿਸਭਹੀਬਾਨਕੇਲੀਜਹੁਨਾਮਸੁਧਾਰ॥੨੧੬॥
(ਫਿਰ) 'ਅਰਿ' ਸ਼ਬਦ ਕਹਿ ਦਿਓ। (ਇਹ) ਬਾਣ ਦੇ ਨਾਮ ਸਮਝ ਲਵੋ ॥੨੧੬॥
Uttering the word “Pinaaki” primarily, then adding and saying the words “Ari”, Dhvaj, Netar and Ari”, all the names of Baan are spoken correctly.216.
ਮਹਾਰੁਦ੍ਰਅਰਿਧੁਜਉਚਰਿਪੁਨਿਪਦਨੇਤ੍ਰਬਖਾਨ॥
ਪਹਿਲਾਂ 'ਮਹਾਰੁਦ੍ਰ ਅਰਿਧੁਜ' ਪਦ ਕਥਨ ਕਰ ਕੇ, ਫਿਰ 'ਨੇਤ੍ਰ' ਪਦ ਦਾ ਬਖਾਨ ਕਰੋ।
ਅਰਿਕਹਿਸਭਸ੍ਰੀਬਾਨਕੇਨਾਮਹ੍ਰਿਦੈਪਹਿਚਾਨ॥੨੧੭॥
(ਇਸ ਪਿਛੋ) 'ਅਰਿ' ਸ਼ਬਦ ਜੋੜੋ। (ਇਨ੍ਹਾਂ ਨੂੰ) ਹਿਰਦੇ ਵਿਚ ਬਾਣ ਦੇ ਨਾਮ ਵਜੋਂ ਪਛਾਣ ਲਵੋ ॥੨੧੭॥
Recognise all the names of Baan in your mind by saying the words Maha-Rudra and Aridhvaj” and then uttering the word “Netar”.217.
ਤ੍ਰਿਪੁਰਾਤਕਅਰਿਕੇਤੁਕਹਿਚਖੁਅਰਿਬਹੁਰਿਉਚਾਰ॥
ਪਹਿਲਾਂ 'ਤ੍ਰਿਪੁਰਾਂਤਕ ਅਰਿ ਕੇਤੁ' ਕਹਿ ਕੇ ਫਿਰ 'ਚਖੁ ਅਰਿ' ਪਦ ਜੋੜੋ।
ਨਾਮਸਕਲਏਬਾਨਕੇਲੀਜਹੁਸੁਕਬਿਸੁਧਾਰ॥੨੧੮॥
(ਇਹ) ਸਾਰੇ ਨਾਮ ਬਾਣ ਦੇ ਹਨ। ਕਵੀਜਨ ਸੁਧਾਰ ਲੈਣ ॥੨੧੮॥
If after saying the words “Tripurantak and Ariketu” and then uttering “Chakshu-ari”, then the poets know all the names of Baan correctly.218.
ਕਾਰਤਕੇਅਪਿਤੁਪ੍ਰਿਥਮਕਹਿਅਰਿਧੁਜਨੇਤ੍ਰਬਖਾਨਿ॥
ਪਹਿਲਾਂ 'ਕਾਰਤਕੇਅ ਪਿਤੁ' ਕਹਿ ਕੇ ਫਿਰ 'ਅਰਿ ਧੁਜ ਨੇਤ੍ਰ' ਕਹੋ।
ਅਰਿਪਦਬਹੁਰਿਬਖਾਨੀਐਨਾਮਬਾਨਪਹਿਚਾਨ॥੨੧੯॥
ਫਿਰ 'ਅਰਿ' ਪਦ ਦਾ ਉਚਾਰਨ ਕਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਪਛਾਣੋ ॥੨੧੯॥
All the names of Baan are recognized by uttering the words “Kaartikya nd Pitra” in the beginning and then saying and adding the words “Ari-Dhvaj, Netar and Ari”.219.
ਬਿਰਲਬੈਰਿਕਰਿਬਾਰਹਾਬਹੁਲਾਤਕਬਲਵਾਨ॥
ਬਿਰਲ ਬੈਰਿ ਕਰਿ (ਵੈਰੀਆਂ ਨੂੰ ਵਿਰਲਾ ਕਰਨ ਵਾਲਾ) ਬਾਰਹਾ, ਬਹੁਲਾਂਤਕ, ਬਲਵਾਨ,
ਬਰਣਾਤਕਬਲਹਾਬਿਸਿਖਬੀਰਪਤਨਬਰਬਾਨ॥੨੨੦॥
ਬਰਣਾਂਤਕ, ਬਲਹਾ, ਬਿਸਿਖ, ਬੀਰ ਪਤਨ (ਇਹ ਨਾਮ) ਬਾਣ ਦੇ ਹਨ ॥੨੨੦॥
“Vairi, Vilarkar, Baar-ha, Bohlantak, Varnanaantak, Balha, Vishikh, Veerpatan etc.” are all spoken of as the names of Baan.220.
ਪ੍ਰਿਥਮਸਲਲਿਕੌਨਾਮਲੈਧਰਅਰਿਬਹੁਰਿਬਖਾਨਿ॥
ਪਹਿਲਾਂ 'ਸਲਲਿ' ਦਾ ਨਾਮ ਲੈ ਕੇ, ਫਿਰ 'ਧਰ' ਅਤੇ 'ਅਰਿ' ਪਦ ਕਥਨ ਕਰੋ।
ਕੇਤੁਚਛੁਅਰਿਉਚਰੀਯੈਨਾਮਬਾਨਕੇਜਾਨ॥੨੨੧॥
ਫਿਰ 'ਕੇਤੁ ਚਛੁ ਅਰਿ' ਉਚਾਰਨ ਕਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਵੋ ॥੨੨੧॥
Uttering the word “Salil” (water) in the beginning, saying and adding eh words “Dhar, Ari Ketu, Chakshu and Ari”, the names of Baan are known.221.
ਕਾਰਤਕੇਅਪਦਪ੍ਰਿਥਮਕਹਿਪਿਤੁਅਰਿਕੇਤੁਉਚਾਰਿ॥
ਪਹਿਲਾਂ 'ਕਾਰਤਕੇਅ' ਸ਼ਬਦ ਕਹਿ ਕੇ, ਫਿਰ 'ਪਿਤੁ', 'ਅਰਿ' ਅਤੇ 'ਕੇਤੁ' ਦਾ ਉਚਾਰਨ ਕਰ ਲਵੋ।
ਚਖੁਅਰਿਕਹਿਸਭਬਾਨਕੇਲੀਜਹੁਨਾਮਸੁਧਾਰ॥੨੨੨॥
(ਫਿਰ) 'ਚਖੁ ਅਰਿ' ਕਹਿ ਦਿਓ, (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਵੋ ॥੨੨੨॥
All the names of Baan are spoken correctly by saying the word “Kaartikya in the beginning and then saying and adding the words “Pitra, Ari, Ketu, Chakshu and Ari” in serial order.222.
ਪ੍ਰਿਥਮਪਿਨਾਕੀਪਾਨਿਕਹਿਰਿਪੁਧੁਜਚਖੁਅਰਿਦੇਹੁ॥
ਪਹਿਲਾਂ 'ਪਿਨਾਕੀ' ਅਤੇ 'ਪਾਨਿ' ਕਹਿ ਕੇ 'ਰਿਪੁ ਧੁਜ ਚਖੁ ਅਰਿ' ਪਦ ਜੋੜੋ।
ਸਕਲਨਾਮਸ੍ਰੀਬਾਨਕੇਚੀਨਚਤੁਰਚਿਤਿਲੇਹੁ॥੨੨੩॥
(ਇਹ) ਸਾਰੇ ਨਾਮ ਬਾਣ ਦੇ ਹਨ, ਮਨ ਵਿਚ ਵਿਚਾਰ ਲਵੋ ॥੨੨੩॥
The wise people may comprehend all the names of Baan in their mind by uttering “Pinaaki-paani in the beginning and then adding Ripdhvaj and Chakshu.”223.
ਪਸੁਪਤਿਸੁਰਿਧਰਅਰਿਉਚਰਿਧੁਜਚਖੁਸਤ੍ਰੁਬਖਾਨ॥
(ਪਹਿਲਾਂ) 'ਪਸੁ ਪਤਿ' ਅਤੇ 'ਸੁਰਿਧਰ' ਕਹਿ ਕੇ, ਫਿਰ 'ਅਰਿ' ਅਤੇ 'ਧੁਜ ਚਖੁ ਸਤ੍ਰੁ' ਕਥਨ ਕਹੋ।
ਸਕਲਨਾਮਸ੍ਰੀਬਾਨਕੇਚਤੁਰਚਿਤਮੈਜਾਨ॥੨੨੪॥
(ਇਹ) ਸਾਰੇ ਨਾਮ ਬਾਣ ਦੇ ਹਨ। ਚਤੁਰ ਪੁਰਸ਼ ਸਮਝ ਲੈਣ ॥੨੨੪॥
Uttering the words “Pashupati, Surdhar and Ari” and then saying the words “Dhvaj-Chakshu and Shatru”, all the names of Baan are known by the wise people.224.
ਪਾਰਬਤੀਸਅਰਿਕੇਤੁਚਖੁਕਹਿਰਿਪੁਪੁਨਿਪਦਦੇਹੁ॥
'ਪਾਰਬਤੀਸ ਅਰਿ ਕੇਤੁ ਚਖੁ' ਕਹਿ ਕੇ ਫਿਰ 'ਰਿਪੁ' ਪਦ ਜੋੜ ਲਵੋ।
ਸਕਲਨਾਮਸ੍ਰੀਬਾਨਕੇਚੀਨਚਤੁਰਚਿਤਿਲੇਹੁ॥੨੨੫॥
(ਇਹ) ਸਾਰੇ ਨਾਮ ਬਾਣ ਦੇ ਹਨ। ਚਤਰੋ! ਮਨ ਵਿਚ ਸਮਝ ਲਵੋ ॥੨੨੫॥
After uttering the words “Parvteesh, Ariketu and Chakshu and then adding the wrord “Ripu”, the wise people know all the names of Baan.225.
ਸਸਤ੍ਰਸਾਗਸਾਮੁਹਿਚਲਤਸਤ੍ਰੁਮਾਨਕੋਖਾਪ॥
(ਜੋ) ਸਸਤ੍ਰ ਸਾਂਗ ਦੇ ਸਾਹਮਣੇ ਚਲਦਾ ਹੈ ਅਤੇ ਵੈਰੀ ਦੇ ਮਾਣ ਨੂੰ ਨਸ਼ਟ ਕਰਦਾ ਹੈ,
ਸਕਲਸ੍ਰਿਸਟਜੀਤੀਤਿਸੈਜਪੀਅਤੁਤਾਕੋਜਾਪੁ॥੨੨੬॥
ਜਿਸ ਨੇ ਸਾਰੀ ਸ੍ਰਿਸਟੀ ਜਿਤ ਲਈ ਹੈ, ਹਰ ਥਾਂ ਤੇ ਉਸ ਦਾ ਜਾਪ ਹੋ ਰਿਹਾ ਹੈ (ਜਸ ਗਾਇਆ ਜਾ ਰਿਹਾ ਹੈ) ॥੨੨੬॥
Even with the continued blows of the weapons and lances etc. on the front, the weapons which destroys the ego of the enemy, that has conquered the whole world I only utter its name in devotion.226.
ਸਕਲਸੰਭੁਕੇਨਾਮਲੈਅਰਿਧੁਜਨੇਤ੍ਰਬਖਾਨਿ॥
'ਸੰਭੁ' (ਸ਼ਿਵ) ਦੇ ਸਾਰੇ ਨਾਮ ਲੈ ਕੇ, ਫਿਰ 'ਅਰਿ ਧੁਜ ਨੇਤ੍ਰ' ਕਥਨ ਕਰੋ।
ਸਕਲਨਾਮਸ੍ਰੀਬਾਨਕੇਨਿਕਸਤਚਲਤਅਪ੍ਰਮਾਨ॥੨੨੭॥
(ਇਹ) ਸਾਰੇ ਬੇਅੰਤ ਨਾਂ ਬਾਣ ਦੇ ਬਣਦੇ ਜਾਣਗੇ ॥੨੨੭॥
Saying all the names of Shambhoo (Shiva) and then uttering the words “Ari, Dhvaj and Netar”, all the names of Baan continue to be encolved.227.
ਪ੍ਰਿਥਮਨਾਮਲੈਸਤ੍ਰੁਕੋਅਰਦਨਬਹੁਰਿਉਚਾਰ॥
ਪਹਿਲਾਂ 'ਸਤ੍ਰੁ' ਦੇ ਨਾਮ ਲੈ ਕੇ ਫਿਰ 'ਅਰਦਨ' ਪਦ ਜੋੜੋ।
ਸਕਲਨਾਮਸ੍ਰੀਬਾਨਕੇਨਿਕਸਤਚਲੈਅਪਾਰ॥੨੨੮॥
(ਇਸ ਤਰ੍ਹਾਂ) ਬਾਣ ਦੇ ਅਪਾਰ ਨਾਮ ਬਣਦੇ ਜਾਣਗੇ ॥੨੨੮॥
Uttering the world “Shatru” in the beginning and then saying the word “Ardan”, all the names of Baan continue to be evolved.228.