ਜੀਵਤਲਉਬਿਉਹਾਰੁਹੈਜਗਕਉਤੁਮਜਾਨਉ॥
(ਹੇ ਮਨ!) ਜਗਤ ਨੂੰ ਤੂੰ ਇਉਂ ਹੀ ਸਮਝ (ਕਿ ਇਥੇ) ਜ਼ਿੰਦਗੀ ਤਕ ਹੀ ਵਰਤਣ-ਵਿਹਾਰ ਰਹਿੰਦਾ ਹੈ।
Your worldly affairs exist only as long as you are alive; know this well.
ਨਾਨਕਹਰਿਗੁਨਗਾਇਲੈਸਭਸੁਫਨਸਮਾਨਉ॥੨॥੨॥
ਹੇ ਨਾਨਕ! (ਆਖ-) ਉਂਞ, ਇਹ ਸਾਰਾ ਸੁਪਨੇ ਵਾਂਗ ਹੀ ਹੈ। (ਇਸ ਵਾਸਤੇ ਜਦ ਤਕ ਜੀਊਂਦਾ ਹੈਂ) ਪਰਮਾਤਮਾ ਦੇ ਗੁਣ ਗਾਂਦਾ ਰਹੁ ॥੨॥੨॥
O Nanak, sing the Glorious Praises of the Lord; everything is like a dream. ||2||2||
ਤਿਲੰਗਮਹਲਾ੯॥
Tilang, Ninth Mahalaa:
ਹਰਿਜਸੁਰੇਮਨਾਗਾਇਲੈਜੋਸੰਗੀਹੈਤੇਰੋ॥
ਹੇ ਮਨ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਕਰ, ਇਹ ਸਿਫ਼ਤਿ-ਸਾਲਾਹ ਹੀ ਤੇਰਾ ਅਸਲੀ ਸਾਥੀ ਹੈ।
Sing the Lord's Praises, O mind; He is your only true companion.
ਅਉਸਰੁਬੀਤਿਓਜਾਤੁਹੈਕਹਿਓਮਾਨਿਲੈਮੇਰੋ॥੧॥ਰਹਾਉ॥
ਮੇਰਾ ਬਚਨ ਮੰਨ ਲੈ। ਉਮਰ ਦਾ ਸਮਾ ਲੰਘਦਾ ਜਾ ਰਿਹਾ ਹੈ ॥੧॥ ਰਹਾਉ ॥
Your time is passing away; listen carefully to what I say. ||1||Pause||
ਸੰਪਤਿਰਥਧਨਰਾਜਸਿਉਅਤਿਨੇਹੁਲਗਾਇਓ॥
ਹੇ ਮਨ! ਮਨੁੱਖ ਧਨ-ਪਦਾਰਥ, ਰਥ, ਮਾਲ, ਰਾਜ ਨਾਲ ਬੜਾ ਮੋਹ ਕਰਦਾ ਹੈ।
You are so in love with property, chariots, wealth and power.
ਕਾਲਫਾਸਜਬਗਲਿਪਰੀਸਭੁਭਇਓਪਰਾਇਓ॥੧॥
ਪਰ ਜਦੋਂ ਮੌਤ ਦੀ ਫਾਹੀ (ਉਸ ਦੇ) ਗਲ ਵਿਚ ਪੈਂਦੀ ਹੈ, ਹਰੇਕ ਚੀਜ਼ ਬਿਗਾਨੀ ਹੋ ਜਾਂਦੀ ਹੈ ॥੧॥
When the noose of death tightens around your neck, they will all belong to others. ||1||
ਜਾਨਿਬੂਝਿਕੈਬਾਵਰੇਤੈਕਾਜੁਬਿਗਾਰਿਓ॥
ਹੇ ਝੱਲੇ ਮਨੁੱਖ! ਇਹ ਸਭ ਕੁਝ ਜਾਣਦਾ ਹੋਇਆ ਸਮਝਦਾ ਹੋਇਆ ਭੀ ਤੂੰ ਆਪਣਾ ਕੰਮ ਵਿਗਾੜ ਰਿਹਾ ਹੈਂ।
Know this well, O madman - you have ruined your affairs.
ਪਾਪਕਰਤਸੁਕਚਿਓਨਹੀਨਹਗਰਬੁਨਿਵਾਰਿਓ॥੨॥
ਤੂੰ ਪਾਪ ਕਰਦਾ (ਕਦੇ) ਸੰਗਦਾ ਨਹੀਂ, ਤੂੰ (ਇਸ ਧਨ-ਪਦਾਰਥ ਦਾ) ਮਾਣ ਭੀ ਦੂਰ ਨਹੀਂ ਕਰਦਾ ॥੨॥
You did not restrain yourself from committing sins, and you did not eradicate your ego. ||2||
ਜਿਹਬਿਧਿਗੁਰਿਉਪਦੇਸਿਆਸੋਸੁਨੁਰੇਭਾਈ॥
ਹੇ ਭਾਈ! ਗੁਰੂ ਨੇ (ਮੈਨੂੰ) ਜਿਸ ਤਰ੍ਹਾਂ ਉਪਦੇਸ਼ ਕੀਤਾ ਹੈ, ਉਹ (ਤੂੰ ਭੀ) ਸੁਣ ਲੈ।
So listen to the Teachings imparted by the Guru, O Siblings of Destiny.
ਨਾਨਕੁਕਹਤੁਪੁਕਾਰਿਕੈਗਹੁਪ੍ਰਭਸਰਨਾਈ॥੩॥੩॥
ਨਾਨਕ (ਤੈਨੂੰ) ਪੁਕਾਰ ਕੇ ਆਖਦਾ ਹੈ-(ਕਿ) ਪ੍ਰਭੂ ਦੀ ਸਰਨ ਪਿਆ ਰਹੁ (ਸਦਾ ਪ੍ਰਭੂ ਦਾ ਨਾਮ ਜਪਿਆ ਕਰ) ॥੩॥੩॥
Nanak proclaims: hold tight to the Protection and the Sanctuary of God. ||3||3||
ਤਿਲੰਗਬਾਣੀਭਗਤਾਕੀਕਬੀਰਜੀ॥
ਰਾਗ ਤਿਲੰਗ ਵਿੱਚ ਭਗਤਾਂ ਦੀ ਬਾਣੀ; ਕਬੀਰ ਜੀ ਦੀ।
Tilang, The Word Of Devotee Kabeer Jee:
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ਬੇਦਕਤੇਬਇਫਤਰਾਭਾਈਦਿਲਕਾਫਿਕਰੁਨਜਾਇ॥
ਹੇ ਭਾਈ! (ਵਾਦ-ਵਿਵਾਦ ਦੀ ਖ਼ਾਤਰ) ਵੇਦਾਂ ਕਤੇਬਾਂ ਦੇ ਹਵਾਲੇ ਦੇ ਦੇ ਕੇ ਵਧ ਗੱਲਾਂ ਕਰਨ ਨਾਲ (ਮਨੁੱਖ ਦੇ ਆਪਣੇ) ਦਿਲ ਦਾ ਸਹਿਮ ਦੂਰ ਨਹੀਂ ਹੁੰਦਾ।
The Vedas and the Scriptures are only make-believe, O Siblings of Destiny; they do not relieve the anxiety of the heart.
ਟੁਕੁਦਮੁਕਰਾਰੀਜਉਕਰਹੁਹਾਜਿਰਹਜੂਰਿਖੁਦਾਇ॥੧॥
(ਹੇ ਭਾਈ!) ਜੇ ਤੁਸੀ ਆਪਣੇ ਮਨ ਨੂੰ ਪਲਕ ਭਰ ਹੀ ਟਿਕਾਓ, ਤਾਂ ਤੁਹਾਨੂੰ ਸਭਨਾਂ ਵਿਚ ਹੀ ਵੱਸਦਾ ਰੱਬ ਦਿੱਸੇਗਾ (ਕਿਸੇ ਦੇ ਵਿਰੁੱਧ ਤਰਕ ਕਰਨ ਦੀ ਲੋੜ ਨਹੀਂ ਪਏਗੀ) ॥੧॥
If you will only center yourself on the Lord, even for just a breath, then you shall see the Lord face-to-face, present before you. ||1||
ਬੰਦੇਖੋਜੁਦਿਲਹਰਰੋਜਨਾਫਿਰੁਪਰੇਸਾਨੀਮਾਹਿ॥
ਹੇ ਭਾਈ! (ਆਪਣੇ ਹੀ) ਦਿਲ ਨੂੰ ਹਰ ਵੇਲੇ ਖੋਜ, (ਬਹਿਸ ਮੁਬਾਹਸੇ ਦੀ) ਘਬਰਾਹਟ ਵਿਚ ਨਾਹ ਭਟਕ।
O human being, search your own heart every day, and do not wander around in confusion.
ਇਹਜੁਦੁਨੀਆਸਿਹਰੁਮੇਲਾਦਸਤਗੀਰੀਨਾਹਿ॥੧॥ਰਹਾਉ॥
ਇਹ ਜਗਤ ਇਕ ਜਾਦੂ ਜਿਹਾ ਹੈ, ਇਕ ਤਮਾਸ਼ਾ ਜਿਹਾ ਹੈ, (ਇਸ ਵਿਚੋਂ ਇਸ ਵਿਅਰਥ ਵਾਦ-ਵਿਵਾਦ ਦੀ ਰਾਹੀਂ) ਹੱਥ-ਪੱਲੇ ਪੈਣ ਵਾਲੀ ਕੋਈ ਸ਼ੈ ਨਹੀਂ ॥੧॥ ਰਹਾਉ ॥
This world is just a magic-show; no one will be holding your hand. ||1||Pause||
ਦਰੋਗੁਪੜਿਪੜਿਖੁਸੀਹੋਇਬੇਖਬਰਬਾਦੁਬਕਾਹਿ॥
ਬੇ-ਸਮਝ ਲੋਕ (ਅਨ-ਮਤਾਂ ਦੇ ਧਰਮ-ਪੁਸਤਕਾਂ ਬਾਰੇ ਇਹ) ਪੜ੍ਹ ਪੜ੍ਹ ਕੇ (ਕਿ ਇਹਨਾਂ ਵਿਚ ਜੋ ਲਿਖਿਆ ਹੈ) ਝੂਠ (ਹੈ), ਖ਼ੁਸ਼ ਹੋ ਹੋ ਕੇ ਬਹਿਸ ਕਰਦੇ ਹਨ।
Reading and studying falsehood, people are happy; in their ignorance, they speak nonsense.
ਹਕੁਸਚੁਖਾਲਕੁਖਲਕਮਿਆਨੇਸਿਆਮਮੂਰਤਿਨਾਹਿ॥੨॥
(ਪਰ ਉਹ ਇਹ ਨਹੀਂ ਜਾਣਦੇ ਕਿ) ਸਦਾ ਕਾਇਮ ਰਹਿਣ ਵਾਲਾ ਰੱਬ ਖ਼ਲਕਤ ਵਿਚ (ਭੀ) ਵੱਸਦਾ ਹੈ, (ਨਾਹ ਉਹ ਵੱਖਰਾ ਸੱਤਵੇਂ ਅਸਮਾਨ ਤੇ ਬੈਠਾ ਹੈ ਤੇ) ਨਾਹ ਉਹ ਪਰਮਾਤਮਾ ਕ੍ਰਿਸ਼ਨ ਦੀ ਮੂਰਤੀ ਹੈ ॥੨॥
The True Creator Lord is diffused into His creation; He is not just the dark-skinned Krishna of legends. ||2||
ਅਸਮਾਨਮੵਿਾਨੇਲਹੰਗਦਰੀਆਗੁਸਲਕਰਦਨਬੂਦ॥
(ਸਤਵੇਂ ਅਸਮਾਨ ਦੇ ਵਿਚ ਬੈਠਾ ਸਮਝਣ ਦੇ ਥਾਂ, ਹੇ ਭਾਈ!) ਉਹ ਪ੍ਰਭੂ-ਰੂਪ ਦਰਿਆ ਤੇ ਅੰਤਹਕਰਨ ਵਿਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿਚ ਇਸ਼ਨਾਨ ਕਰਨਾ ਸੀ।
Through the Tenth Gate, the stream of nectar flows; take your bath in this.
ਕਰਿਫਕਰੁਦਾਇਮਲਾਇਚਸਮੇਜਹਤਹਾਮਉਜੂਦੁ॥੩॥
ਸੋ, ਉਸ ਦੀ ਸਦਾ ਬੰਦਗੀ ਕਰ, (ਇਹ ਭਗਤੀ ਦੀ) ਐਨਕ ਲਾ (ਕੇ ਵੇਖ), ਉਹ ਹਰ ਥਾਂ ਮੌਜੂਦ ਹੈ ॥੩॥
Serve the Lord forever; use your eyes, and see Him ever-present everywhere. ||3||
ਅਲਾਹਪਾਕੰਪਾਕਹੈਸਕਕਰਉਜੇਦੂਸਰਹੋਇ॥
ਰੱਬ ਸਭ ਤੋਂ ਪਵਿੱਤਰ (ਹਸਤੀ) ਹੈ (ਉਸ ਤੋਂ ਪਵਿੱਤਰ ਕੋਈ ਹੋਰ ਨਹੀਂ ਹੈ), ਇਸ ਗੱਲ ਵਿਚ ਮੈਂ ਤਾਂ ਹੀ ਸ਼ੱਕ ਕਰਾਂ, ਜੇ ਉਸ ਰੱਬ ਵਰਗਾ ਕੋਈ ਹੋਰ ਦੂਜਾ ਹੋਵੇ।
The Lord is the purest of the pure; only through doubt could there be another.
ਕਬੀਰਕਰਮੁਕਰੀਮਕਾਉਹੁਕਰੈਜਾਨੈਸੋਇ॥੪॥੧॥
ਹੇ ਕਬੀਰ! (ਇਸ ਭੇਤ ਨੂੰ) ਉਹ ਮਨੁੱਖ ਹੀ ਸਮਝ ਸਕਦਾ ਹੈ ਜਿਸ ਨੂੰ ਉਹ ਸਮਝਣ-ਜੋਗ ਬਣਾਏ। ਤੇ, ਇਹ ਬਖ਼ਸ਼ਸ਼ ਉਸ ਬਖ਼ਸ਼ਸ਼ ਕਰਨ ਵਾਲੇ ਦੇ ਆਪਣੇ ਹੱਥ ਹੈ ॥੪॥੧॥
O Kabeer, mercy flows from the Merciful Lord; He alone knows who acts. ||4||1||
ਨਾਮਦੇਵਜੀ॥
Naam Dayv Jee:
ਮੈਅੰਧੁਲੇਕੀਟੇਕਤੇਰਾਨਾਮੁਖੁੰਦਕਾਰਾ॥
ਹੇ ਮੇਰੇ ਪਾਤਿਸ਼ਾਹ! ਤੇਰਾ ਨਾਮ ਮੈਂ ਅੰਨ੍ਹੇ ਦੀ ਡੰਗੋਰੀ ਹੈ, ਸਹਾਰਾ ਹੈ;
I am blind; Your Name, O Creator Lord, is my only anchor and support.
ਮੈਗਰੀਬਮੈਮਸਕੀਨਤੇਰਾਨਾਮੁਹੈਅਧਾਰਾ॥੧॥ਰਹਾਉ॥
ਮੈਂ ਕੰਗਾਲ ਹਾਂ, ਮੈਂ ਆਜਿਜ਼ ਹਾਂ, ਤੇਰਾ ਨਾਮ (ਹੀ) ਮੇਰਾ ਆਸਰਾ ਹੈ ॥੧॥ ਰਹਾਉ ॥
I am poor, and I am meek. Your Name is my only support. ||1||Pause||
ਕਰੀਮਾਂਰਹੀਮਾਂਅਲਾਹਤੂਗਨਂੀ॥
ਹੇ ਅੱਲਾਹ! ਹੇ ਕਰੀਮ! ਹੇ ਰਹੀਮ! ਤੂੰ (ਹੀ) ਅਮੀਰ ਹੈਂ,
O beautiful Lord, benevolent and merciful Lord, You are so wealthy and generous.
ਹਾਜਰਾਹਜੂਰਿਦਰਿਪੇਸਿਤੂੰਮਨਂੀ॥੧॥
ਤੂੰ ਹਰ ਵੇਲੇ ਮੇਰੇ ਸਾਹਮਣੇ ਹੈਂ (ਫਿਰ, ਮੈਨੂੰ ਕਿਸੇ ਹੋਰ ਦੀ ਕੀਹ ਮੁਥਾਜੀ?) ॥੧॥
You are ever-present in every presence, within and before me. ||1||
ਦਰੀਆਉਤੂਦਿਹੰਦਤੂਬਿਸੀਆਰਤੂਧਨੀ॥
ਤੂੰ (ਰਹਿਮਤ ਦਾ) ਦਰੀਆ ਹੈਂ, ਤੂੰ ਦਾਤਾ ਹੈਂ, ਤੂੰ ਬਹੁਤ ਹੀ ਧਨ ਵਾਲਾ ਹੈਂ;
You are the river of life, You are the Giver of all; You are so very wealthy.
ਦੇਹਿਲੇਹਿਏਕੁਤੂੰਦਿਗਰਕੋਨਹੀ॥੨॥
ਇੱਕ ਤੂੰ ਹੀ (ਜੀਵਾਂ ਨੂੰ ਪਦਾਰਥ) ਦੇਂਦਾ ਹੈਂ, ਤੇ ਮੋੜ ਲੈਂਦਾ ਹੈਂ, ਕੋਈ ਹੋਰ ਐਸਾ ਨਹੀਂ (ਜੋ ਇਹ ਸਮਰੱਥਾ ਰੱਖਦਾ ਹੋਵੇ) ॥੨॥
You alone give, and You alone take away; there is no other at all. ||2||
ਤੂੰਦਾਨਾਂਤੂੰਬੀਨਾਂਮੈਬੀਚਾਰੁਕਿਆਕਰੀ॥
(ਹੇ ਮਾਲਕ!) ਤੂੰ (ਸਭ ਦੇ ਦਿਲ ਦੀ) ਜਾਣਨ ਵਾਲਾ ਹੈਂ ਤੇ (ਸਭ ਦੇ ਕੰਮ) ਵੇਖਣ ਵਾਲਾ ਹੈਂ; ਹੇ ਹਰੀ! ਮੈਂ ਤੇਰਾ ਕਿਹੜਾ ਕਿਹੜਾ ਗੁਣ ਬਿਆਨ ਕਰਾਂ?
You are wise, You are the supreme seer; how could I make You an object of thought?
ਨਾਮੇਚੇਸੁਆਮੀਬਖਸੰਦਤੂੰਹਰੀ॥੩॥੧॥੨॥
ਹੇ ਨਾਮਦੇਵ ਦੇ ਖਸਮ! ਹੇ ਹਰੀ! ਤੂੰ ਸਭ ਬਖ਼ਸ਼ਸ਼ਾਂ ਕਰਨ ਵਾਲਾ ਹੈਂ ॥੩॥੧॥੨॥
O Lord and Master of Naam Dayv, You are the merciful Lord of forgiveness. ||3||1||2||
ਹਲੇਯਾਰਾਂਹਲੇਯਾਰਾਂਖੁਸਿਖਬਰੀ॥
ਹੇ ਸੱਜਣ! ਹੇ ਪਿਆਰੇ! ਤੇਰੀ ਸੋਇ ਠੰਢ ਪਾਣ ਵਾਲੀ ਹੈ (ਭਾਵ, ਤੇਰੀਆਂ ਕਥਾਂ ਕਹਾਣੀਆਂ ਸੁਣ ਕੇ ਮੈਨੂੰ ਠੰਡ ਪੈਂਦੀ ਹੈ);
Hello, my friend, hello my friend. Is there any good news?
ਬਲਿਬਲਿਜਾਂਉਹਉਬਲਿਬਲਿਜਾਂਉ॥ਨੀਕੀਤੇਰੀਬਿਗਾਰੀਆਲੇਤੇਰਾਨਾਉ॥੧॥ਰਹਾਉ॥
ਮੈਂ ਤੈਥੋਂ ਸਦਾ ਸਦਕੇ ਹਾਂ, ਕੁਰਬਾਨ ਹਾਂ। (ਹੇ ਮਿੱਤਰ!) ਤੇਰਾ ਨਾਮ (ਮੈਨੂੰ) ਸਭ ਤੋਂ ਵਧੀਕ ਪਿਆਰਾ (ਲੱਗਦਾ) ਹੈ, (ਇਸ ਨਾਮ ਦੀ ਬਰਕਤ ਨਾਲ ਹੀ, ਦੁਨੀਆ ਦੀ ਕਿਰਤ ਵਾਲੀ) ਤੇਰੀ ਦਿੱਤੀ ਹੋਈ ਵਿਗਾਰ ਭੀ (ਮੈਨੂੰ) ਮਿੱਠੀ ਲੱਗਦੀ ਹੈ ॥੧॥ ਰਹਾਉ ॥
I am a sacrifice, a devoted sacrifice, a dedicated and devoted sacrifice, to You. Slavery to You is so sublime; Your Name is noble and exalted. ||1||Pause||
ਕੁਜਾਆਮਦਕੁਜਾਰਫਤੀਕੁਜਾਮੇਰਵੀ॥
(ਹੇ ਸੱਜਣ!) ਨਾਹ ਤੂੰ ਕਿਤੋਂ ਆਇਆ, ਨਾਹ ਤੂੰ ਕਿਤੇ ਕਦੇ ਗਿਆ ਅਤੇ ਨਾਹ ਤੂੰ ਜਾ ਰਿਹਾ ਹੈਂ (ਭਾਵ, ਤੂੰ ਸਦਾ ਅਟੱਲ ਹੈਂ)
Where did you come from? Where have You been? And where are You going?
ਦ੍ਵਾਰਿਕਾਨਗਰੀਰਾਸਿਬੁਗੋਈ॥੧॥
ਦੁਆਰਕਾ ਨਗਰੀ ਵਿਚ ਰਾਸ ਭੀ ਤੂੰ ਆਪ ਹੀ ਪਾਂਦਾ ਹੈਂ (ਭਾਵ, ਕਿਸ਼ਨ ਭੀ ਤੂੰ ਆਪ ਹੀ ਹੈਂ) ॥੧॥
Tell me the truth, in the holy city of Dwaarikaa. ||1||
ਖੂਬੁਤੇਰੀਪਗਰੀਮੀਠੇਤੇਰੇਬੋਲ॥
ਹੇ ਯਾਰ! ਸੋਹਣੀ ਤੇਰੀ ਪੱਗ ਹੈ (ਭਾਵ, ਸੋਹਣਾ ਤੇਰਾ ਸਰੂਪ ਹੈ) ਤੇ ਪਿਆਰੇ ਤੇਰੇ ਬਚਨ ਹਨ,
How handsome is your turban! And how sweet is your speech.
ਦ੍ਵਾਰਿਕਾਨਗਰੀਕਾਹੇਕੇਮਗੋਲ॥੨॥
ਨਾਹ ਤੂੰ ਸਿਰਫ਼ ਦੁਆਰਕਾ ਵਿਚ ਹੈਂ ਤੇ ਨਾਹ ਤੂੰ ਸਿਰਫ਼ ਮੁਸਲਮਾਨੀ ਧਰਮ ਦੇ ਕੇਂਦਰ ਮੱਕੇ ਵਿਚ ਹੈਂ (ਭਾਵ, ਤੂੰ ਹਰ ਥਾਂ ਹੈਂ) ॥੨॥
Why are there Moghals in the holy city of Dwaarikaa? ||2||
ਚੰਦਂੀਹਜਾਰਆਲਮਏਕਲਖਾਨਾਂ॥
(ਸ੍ਰਿਸ਼ਟੀ ਦੇ) ਕਈ ਹਜ਼ਾਰਾਂ ਮੰਡਲਾਂ ਦਾ ਤੂੰ ਇਕੱਲਾ (ਆਪ ਹੀ) ਮਾਲਕ ਹੈਂ।
You alone are the Lord of so many thousands of worlds.
ਹਮਚਿਨੀਪਾਤਿਸਾਹਸਾਂਵਲੇਬਰਨਾਂ॥੩॥
ਹੇ ਪਾਤਸ਼ਾਹ! ਇਹੋ ਜਿਹਾ ਹੀ ਸਾਉਲੇ ਰੰਗ ਵਾਲਾ ਕ੍ਰਿਸ਼ਨ ਹੈ (ਭਾਵ, ਕ੍ਰਿਸ਼ਨ ਭੀ ਤੂੰ ਆਪ ਹੀ ਹੈਂ) ॥੩॥
You are my Lord King, like the dark-skinned Krishna. ||3||
ਅਸਪਤਿਗਜਪਤਿਨਰਹਨਰਿੰਦ॥
ਤੂੰ ਆਪ ਹੀ ਸੂਰਜ-ਦੇਵਤਾ ਹੈਂ, ਤੂੰ ਆਪ ਹੀ ਇੰਦ੍ਰ ਹੈਂ, ਤੇ ਤੂੰ ਆਪ ਹੀ ਬ੍ਰਹਮਾ ਹੈਂ,
You are the Lord of the sun, Lord Indra and Lord Brahma, the King of men.
ਨਾਮੇਕੇਸ੍ਵਾਮੀਮੀਰਮੁਕੰਦ॥੪॥੨॥੩॥
ਹੇ ਨਾਮਦੇਵ ਦੇ ਖਸਮ ਪ੍ਰਭੂ! ਤੂੰ ਆਪ ਹੀ ਮੀਰ ਹੈਂ ਤੂੰ ਆਪ ਹੀ ਕ੍ਰਿਸ਼ਨ ਹੈਂ ॥੪॥੨॥੩॥
You are the Lord and Master of Naam Dayv, the King, the Liberator of all. ||4||2||3||