ਦਸਲਾਕਰਭਿਖਆਦਿਕਹਿਅੰਤਿਸਬਦਅਰਿਭਾਖੁ॥
ਦਸ਼ਲਾ ਅਤੇ ਕਰਭਿਖ (ਧ੍ਰਿਤਰਾਸ਼ਟਰ ਦੇ ਪੁੱਤਰ) ਆਦਿ ਕਹਿ ਕੇ ਅੰਤ ਉਤੇ 'ਅਰਿ' ਸ਼ਬਦ ਕਥਨ ਕਰੋ।
ਅਨੁਜਤਨੁਜਸਤ੍ਰੁਉਚਰਿਨਾਮਬਾਨਲਖਿਰਾਖੁ॥੧੫੮॥
(ਫਿਰ) ਅਨੁਜ, ਤਨੁਜ ਅਤੇ ਸਤ੍ਰੁ ਸ਼ਬਦਾਂ ਦਾ ਉਚਾਰਨ ਕਰੋ। (ਇਨ੍ਹਾਂ ਨੂੰ) ਬਾਣ ਦੇ ਨਾਮ ਸਮਝ ਲਵੋ ॥੧੫੮॥
Saying primarily the words Dashla and Karbhikh (the sons of Dhritrashtra), and then uttering “Ari, Anuj, Tanuj and Sutari”, the names of Baan are known.158.
ਪ੍ਰਿਥਮਭੀਖਮਕੇਨਾਮਲੈਅੰਤਿਸਬਦਅਰਿਦੇਹੁ॥
ਪਹਿਲਾਂ ਭੀਖਮ ਦੇ ਨਾਮ ਲੈ ਕੇ ਅੰਤ ਉਤੇ 'ਅਰਿ' ਸ਼ਬਦ ਰਖੋ।
ਸੁਤਆਦਿਅੰਤਅਰਿਉਚਰਿਨਾਮਬਾਨਲਖਿਲੇਹੁ॥੧੫੯॥
(ਫਿਰ) ਪਹਿਲਾਂ ਸੁਤ ਅਤੇ ਅੰਤ ਉਤੇ 'ਅਰਿ' ਪਦ ਦਾ ਕਥਨ ਕਰੋ। ਇਹ ਬਾਣ ਦੇ ਨਾਮ ਹਨ ॥੧੫੯॥
Placing primarily the names of Bhisham and then adding the words “Ari and Shatru”, the names of Baan are known.159.
ਤਟਤਿਜਾਨਵੀਅਗ੍ਰਜਾਪ੍ਰਿਥਮੈਸਬਦਬਖਾਨ॥
ਪਹਿਲਾਂ 'ਤਟਤ ਜਾਨਵੀ' ਅਤੇ 'ਅਗ੍ਰਜਾ' (ਗੰਗਾ ਨਦੀ) ਸ਼ਬਦ ਬਖਾਨ ਕਰੋ।
ਤਨੁਜਸਤ੍ਰੁਸੁਤਅਰਿਉਚਰਿਨਾਮਬਾਨਪਹਿਚਾਨ॥੧੬੦॥
(ਫਿਰ) 'ਤਨੁਜ ਸਤ੍ਰੁ' ਅਤੇ 'ਸੁਤਰਿ' ਦਾ ਉਚਾਰਨ ਕਰੋ। (ਇਹ) ਬਾਣ ਦੇ ਨਾਮ ਵਜੋਂ ਪਛਾਣੋ ॥੧੬੦॥
Saying primarily “Jaahnavi and Agraja ns then uttering “Tanuj, Shatru and Sutari.”, the names of Baan are recognized.160.
ਗੰਗਾਗਿਰਿਜਾਪ੍ਰਿਥਮਕਹਿਪੁਤ੍ਰਸਬਦਪੁਨਿਦੇਹੁ॥
ਗੰਗਾ, ਗਿਰਿਜਾ (ਸ਼ਬਦ) ਪਹਿਲਾਂ ਕਹੋ ਅਤੇ ਫਿਰ 'ਪੁਤ੍ਰ' ਪਦ ਜੋੜੋ।
ਸਤ੍ਰੁਉਚਰਿਸੁਤਅਰਿਉਚਰਿਨਾਮਬਾਨਲਖਿਲੇਹੁ॥੧੬੧॥
(ਫਿਰ) 'ਸਤ੍ਰੁ' ਕਹਿ ਕੇ 'ਸੁਤਰਿ' ਪਦ ਉਚਾਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਵੋ ॥੧੬੧॥
Saying primarily “Ganga and Girija”, then adding the word “Putra” and afterwards uttering “Shatru and Sutari”, the names of Baan are known.161.
ਨਾਕਾਲੇਸਰਿਤੇਸਰੀਪ੍ਰਿਥਮੈਸਬਦਉਚਾਰਿ॥
ਨਾਕਾਲੇ ਅਤੇ ਸਰਿਤੇਸਰੀ (ਗੰਗਾ ਦੇ ਨਾਮ) ਪਹਿਲਾਂ ਕਹੋ।
ਸੁਤਅਰਿਕਹਿਸੂਤਰਿਉਚਰਿਸਭਸਰਨਾਮਉਚਾਰਿ॥੧੬੨॥
(ਫਿਰ) 'ਸੁਤ ਅਰਿ' ਅਤੇ 'ਸੂਤਰਿ' ਪਦਾਂ ਦਾ ਕਥਨ ਕਰੋ। ਇਹ ਸਾਰੇ ਨਾਮ ਗੰਗਾ ਦੇ ਹਨ ॥੧੬੨॥
Uttering primarily the words, “Nakaale and Sarteshvari” and then saying the words “Shat-ari and Sutari”, all the names of Baan are pronounced.162.
ਭੀਖਮਸਾਤਨੁਸੁਤਉਚਰਿਪੁਨਿਅਰਿਸਬਦਬਖਾਨ॥
'ਭੀਖਮ' ਅਤੇ 'ਸਾਂਤਨੁਸੁਤ' (ਸ਼ਬਦ) ਕਹਿ ਕੇ ਫਿਰ 'ਅਰਿ' ਪਦ ਕਹੋ।
ਸੂਤਉਚਰਿਅੰਤਅਰਿਉਚਰਿਨਾਮਬਾਨਪਹਿਚਾਨ॥੧੬੩॥
(ਫਿਰ) 'ਸੂਤ' ਪਦ ਕਹਿ ਕੇ ਅੰਤ ਉਤੇ 'ਅਰਿ' ਦਾ ਕਥਨ ਕਰੋ। (ਇਹ) ਬਾਣ ਦੇ ਨਾਮ ਵਜੋਂ ਪਛਾਣੋ ॥੧੬੩॥
Uttering the words “Bhisham and Shantanu”, then adding “Ari” and afterwards saying the words “Sutari”, the names of Baan are recognized.163.
ਗਾਗੇਯਨਦੀਅਜਉਚਰਿਸਰਿਤਜਸਤ੍ਰੁਬਖਾਨ॥
ਗਾਂਗੇਯ, ਨਦੀਅਜ ਅਤੇ ਸਰਿਤਜ (ਭੀਸ਼ਮ ਦੇ ਨਾਮ) ਉਚਾਰ ਕੇ (ਫਿਰ) 'ਸਤ੍ਰੁ' ਪਦ ਜੋੜੋ।
ਸੂਤਉਚਰਿਅੰਤਅਰਿਉਚਰਿਨਾਮਬਾਨਪਹਿਚਾਨ॥੧੬੪॥
(ਮਗਰੋਂ) 'ਸੂਤ' ਸ਼ਬਦ ਉਚਾਰ ਕੇ ਅੰਤ ਉਤੇ 'ਅਰਿ' ਪਦ ਦਾ ਕਥਨ ਕਰੋ। (ਇਨ੍ਹਾਂ ਨੂੰ) ਬਾਣ ਦੇ ਨਾਮ ਵਜੋਂ ਪਛਾਣੋ ॥੧੬੪॥
Uttering the words “Gangay and Nadiaj”, then saying “Saritaj Shatru”, then uttering “Soot” and afterwards “Antari”, the names of Baan are known.164.
ਤਾਲਕੇਤੁਸਵਿਤਾਸਭਨਿਆਦਿਅੰਤਅਰਿਦੇਹੁ॥
ਤਾਲਕੇਤੁ ਅਤੇ ਸਵਿਤਾਸ (ਭੀਸ਼ਮ ਦੇ ਨਾਮ) ਪਹਿਲਾਂ ਕਹੋ ਅਤੇ ਅੰਤ ਉਤੇ 'ਅਰਿ' ਪਦ ਜੋੜੋ।
ਸੂਤਉਚਰਿਰਿਪੁਪੁਨਿਉਚਰਿਨਾਮਬਾਨਲਖਿਲੇਹੁ॥੧੬੫॥
(ਮਗਰੋਂ) 'ਸੂਤ' ਸ਼ਬਦ ਉਚਾਰ ਕੇ ਫਿਰ 'ਰਿਪੁ' ਪਦ ਉਚਾਰੋ। (ਇਹ) ਬਾਣ ਦੇ ਨਾਮ ਸਮਝ ਲਵੋ ॥੧੬੫॥
Adding the word “Ari” at the end of the words “Taalketu and Savita”, Uttering the word “Soot” and then “Ripu”, all the names of Baan are known.165.
ਪ੍ਰਿਥਮਦ੍ਰੋਣਕਹਿਸਿਖ੍ਯਕਹਿਸੂਤਰਿਬਹੁਰਿਬਖਾਨ॥
ਪਹਿਲਾਂ 'ਦ੍ਰੋਣ' ਕਹਿ ਕੇ (ਫਿਰ) 'ਸਿਖ੍ਯ' ਕਥਨ ਕਰੋ। (ਇਸ) ਪਿਛੋਂ 'ਸੂਤਰਿ' ਸ਼ਬਦ ਕਥਨ ਕਰੋ।
ਨਾਮਬਾਨਕੇਸਕਲਹੀਲੀਜੋਚਤੁਰਪਛਾਨ॥੧੬੬॥
(ਇਹ) ਨਾਮ ਬਾਣ ਦੇ ਹਨ, ਚਤੁਰੋ! ਪਛਾਣ ਲਵੋ ॥੧੬੬॥
Saying primarily “Dron” and then “Shshya” and then uttering the word “Sutari”, the wise people recognize all the names of Baan.166.
ਭਾਰਦ੍ਵਾਜਦ੍ਰੋਣਜਪਿਤਾਉਚਰਿਸਿਖ੍ਯਪਦਦੇਹੁ॥
ਭਾਰਦ੍ਵਾਜ 'ਦ੍ਰੋਣਜ ਪਿਤਾ' (ਦ੍ਰੋਣਾਚਾਰਯ ਦੇ ਨਾਮ) ਪਹਿਲਾਂ ਕਹਿ ਕੇ (ਫਿਰ) 'ਸਿਖ੍ਯ' ਪਦ ਕਹਿ ਦਿਓ।
ਸੂਤਰਿਬਹੁਰਿਬਖਾਨੀਯੈਨਾਮਬਾਨਲਖਿਲੇਹੁ॥੧੬੭॥
ਮਗਰੋਂ 'ਸੂਤਰਿ' ਦਾ ਕਥਨ ਕਰੋ। (ਇਨ੍ਹਾਂ ਨੂੰ) ਬਾਣ ਦੇ ਨਾਮ ਸਮਝ ਲਵੋ ॥੧੬੭॥
After uttering the word “Bhardwaj (the father of Dronaj), then adding the words “Shishya and Sutari”, the names of Baan are known.167.
ਸੋਰਠਾ॥
ਸੋਰਠਾ:
SORTHA
ਪ੍ਰਿਥਮਜੁਧਿਸਟਰਭਾਖਿਬੰਧੁਸਬਦਪੁਨਿਭਾਖਯੈ॥
ਪਹਿਲਾਂ 'ਜੁਧਿਸਟਰ' (ਸ਼ਬਦ) ਕਹੋ, ਫਿਰ 'ਬੰਧੁ' (ਭਰਾ) ਸ਼ਬਦ ਕਥਨ ਕਰੋ।
ਜਾਨਹ੍ਰਿਦੈਮੈਰਾਖੁਸਕਲਨਾਮਏਬਾਨਕੇ॥੧੬੮॥
(ਇਹ) ਸਾਰੇ ਬਾਣ ਦੇ ਨਾਮ ਸਮਝ ਕੇ, ਹਿਰਦੇ ਵਿਚ ਰਖ ਲਵੋ ॥੧੬੮॥
Uttering “Yudhishtar” primarily and then saying the word “Bandhu” all the names of Baan are known.168.
ਦੋਹਰਾ॥
ਦੋਹਰਾ:
DOHRA
ਦੁਉਭਯਾਪੰਚਾਲਿਪਤਿਕਹਿਪੁਨਿਭ੍ਰਾਤਉਚਾਰਿ॥
'ਦੁਉਭਯਾ' ਅਤੇ 'ਪੰਚਾਲਿ ਪਤਿ' ਕਹਿ ਕੇ ਫਿਰ 'ਭ੍ਰਾਤ' (ਸ਼ਬਦ) ਦਾ ਉਚਾਰਨ ਕਰੋ।
ਸੁਤਅਰਿਕਹਿਸਭਬਾਨਕੇਲੀਜੋਨਾਮਸੁਧਾਰਿ॥੧੬੯॥
(ਮਗਰੋਂ) 'ਸੁਤ ਅਰਿ' ਸ਼ਬਦ ਕਹਿ ਦਿਓ। (ਇਹ) ਸਾਰੇ ਬਾਣ ਦੇ ਨਾਮ ਸਮਝ ਲਵੋ ॥੧੬੯॥
After uttering the words “Bandhu and Panchali-Pati” and then adding the words “Bhrata and Sutari”, all the names of Baan are correctly known.169.
ਧਰਮਰਾਜਧਰਮਜਉਚਰਿਬੰਧੁਸਬਦਪੁਨਿਦੇਹੁ॥
ਧਰਮਰਾਜ, ਧਰਮਜ (ਯੁਧਿਸਟਰ ਦੇ ਨਾਮ ਪਹਿਲਾਂ) ਉਚਾਰ ਕੇ, ਫਿਰ 'ਬੰਧੁ' ਸ਼ਬਦ ਜੋੜ ਦਿਓ।
ਸੂਤਰਿਬਹੁਰਿਬਖਾਨੀਯੈਨਾਮਬਾਨਲਖਿਲੇਹੁ॥੧੭੦॥
ਫਿਰ 'ਸੂਤਰਿ' ਸ਼ਬਦ ਦਾ ਕਥਨ ਕਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਵੋ ॥੧੭੦॥
Uttering the words “Dharmaj and Dharamraaj” and then adding the word “Bandhu” and afterwards saying the word- “Sutari”, the names of Baan are known.170.
ਕਾਲਜਧਰਮਜਸਲਰਿਪੁਕਹਿਪਦਬੰਧੁਬਖਾਨ॥
ਕਾਲਜ, ਧਰਮਜ, ਸਲਰਿਪੁ (ਯੁਧਿਸ਼ਟਰ ਦੇ ਨਾਮ) ਕਹਿ ਕੇ (ਫਿਰੁ) 'ਬੰਧੁ' ਪਦ ਦਾ ਬਖਾਨ ਕਰੋ।
ਸੂਤਰਿਬਹੁਰਿਬਖਾਨੀਯੈਸਭਸਰਨਾਮਪਛਾਨ॥੧੭੧॥
ਮਗਰੋਂ 'ਸੂਤਰਿ' ਸ਼ਬਦ ਦਾ ਉਚਾਰਨ ਕਰੋ। (ਇਹ) ਸਾਰੇ ਬਾਣ ਦੇ ਨਾਮ ਹਨ ॥੧੭੧॥
After uttering the words “Kaalaj, Dharmaj and Shalya-Ripou”, then adding the word “Banndhu” and afterwards saying “Sutari”, all the names of Baan are known.171.
ਬਈਵਸਤਪਦਪ੍ਰਿਥਮਕਹਿਪੁਨਿਸੁਤਸਬਦਬਖਾਨਿ॥
ਪਹਿਲਾਂ 'ਬਈਵਸਤ' (ਸੂਰਜ) ਪਦ ਕਹਿ ਕੇ ਫਿਰ 'ਸੁਤ' ਪਦ ਦਾ ਬਖਾਨ ਕਰੋ।
ਬੰਧੁਉਚਰਿਸੂਤਰਿਉਚਰਿਸਭਸਰਨਾਮਪਛਾਨ॥੧੭੨॥
(ਮਗਰੋਂ) 'ਬੰਧੁ' ਅਤੇ 'ਸੂਤਰਿ' ਪਦਾਂ ਦਾ ਕਥਨ ਕਰੋ। (ਇਨ੍ਹਾਂ) ਸਭ ਨੂੰ ਬਾਣ ਦਾ ਨਾਮ ਸਮਝੋ ॥੧੭੨॥
Saying the word “Vaivasvat” primarily and then uttering the words “Sat, Bandhu and Sutari” in serial order, all the names of Baan are known.172.
ਪ੍ਰਿਥਮਸੂਰਜਕੇਨਾਮਲੈਬਹੁਰਿਪੁਤ੍ਰਪਦਭਾਖਿ॥
ਪਹਿਲਾਂ ਸੂਰਜ ਦੇ ਨਾਮ ਲੈ ਕੇ, ਫਿਰ 'ਪੁਤ੍ਰ' ਪਦ ਜੋੜੋ।
ਅਨੁਜਉਚਰਿਸੂਤਰਿਉਚਰਿਨਾਮਬਾਨਲਖਿਰਾਖੁ॥੧੭੩॥
(ਫਿਰ) 'ਅਨੁਜ' ਕਹਿ ਕੇ 'ਸੂਤਰਿ' ਦਾ ਉਚਾਰਨ ਕਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਵੋ ॥੧੭੩॥
Uttering the names of Surya primarily and then saying the words “Putra, Anuj and Sutari” in serial order, the names of Baan are known.173.
ਕਾਲਿੰਦ੍ਰੀਕੋਪ੍ਰਿਥਮਕਹਿਪੁਨਿਪਦਅਨੁਜਬਖਾਨ॥
ਪਹਿਲਾਂ 'ਕਾਲਿੰਦ੍ਰੀ' (ਪਦ) ਕਹਿ ਕੇ ਫਿਰ 'ਅਨੁਜ' ਪਦ ਜੋੜੋ।
ਤਨੁਜਉਚਰਿਅਨੁਜਅਗ੍ਰਕਹਿਸਰਕੇਨਾਮਪਛਾਨ॥੧੭੪॥
(ਮਗਰੋਂ) 'ਤਨੁਜਾ' ਕਹਿ ਕੇ 'ਅਨੁਜ' ਅਤੇ 'ਅਗ੍ਰ' ਕਹੋ। ਇਸ ਤਰ੍ਹਾਂ ਬਾਣ ਦੇ ਨਾਮ ਬਣ ਜਾਣਗੇ ॥੧੭੪॥
Uttering the word “Kalindri” primarily and then saying the words “Anuj, Tanuj and Anujagra”, the names of Baan are recognized.174.
ਜਮੁਨਾਕਾਲਿੰਦ੍ਰੀਅਨੁਜਕਹਿਸੁਤਬਹੁਰਿਬਖਾਨ॥
ਜਮੁਨਾ ਅਤੇ ਕਾਲਿੰਦ੍ਰੀ (ਜਮਨਾ ਦੇ ਨਾਮ) ਕਹਿ ਕੇ ਫਿਰ 'ਅਨੁਜ' ਅਤੇ 'ਸੁਤ' (ਪਦਾਂ) ਦਾ ਕਥਨ ਕਰੋ।
ਅਨੁਜਉਚਰਿਸੂਤਰਿਉਚਰਿਸਰਕੇਨਾਮਪਛਾਨ॥੧੭੫॥
(ਫਿਰ) 'ਅਨੁਜ' ਅਤੇ 'ਸੂਤਰਿ' ਉਚਾਰੋ। ਇਹ ਸਾਰੇ ਬਾਣ ਦੇ ਨਾਮ ਸਮਝ ਲਵੋ ॥੧੭੫॥
Saying the words”Sut, Anuj and Sutari”, after uttering the words “Yamuna, Kalindri and Anuj”, the names of Baan are known.175.
ਪੰਡੁਪੁਤ੍ਰਕੁਰਰਾਜਭਨਿਬਹੁਰਿਅਨੁਜਪਦੁਦੇਹੁ॥
ਪਹਿਲਾਂ 'ਪੰਡੁ ਪੁਤ੍ਰ' ਜਾਂ 'ਕੁਰ' ਕਹਿ ਕੇ ਫਿਰ 'ਰਾਜ' ਅਤੇ 'ਅਨੁਜ' ਪਦ ਕਹੋ।
ਸੁਤਉਚਾਰਿਅੰਤਿਅਰਿਉਚਰਿਨਾਮਬਾਨਲਖਲੇਹੁ॥੧੭੬॥
(ਫਿਰ) 'ਸੁਤ' ਅਤੇ 'ਅਰਿ' ਦਾ ਉਚਾਰਨ ਕਰੋ। (ਇਹ) ਬਾਣ ਦੇ ਨਾਮ ਸਮਝ ਲਵੋ ॥੧੭੬॥
After uttering the words “Pandu-Putra and Kururaaj”, then adding the word “Anuj” and afterwards saying the ward “Sut and ari”, the names of Baan are spoken.176
ਜਊਧਿਸਟਰਭੀਮਾਗ੍ਰਭਨਿਅਰਜੁਨਾਗ੍ਰਪੁਨਿਭਾਖੁ॥
(ਪਹਿਲਾਂ) 'ਜਊਧਿਸਟਰ' ਦੇ ਨਾਮ 'ਭੀਮਾਗ੍ਰ' ਅਤੇ ਫਿਰ 'ਅਰਜਨਾਗ੍ਰ' ਕਹੋ।
ਸੁਤਆਦਿਅੰਤਿਅਰਿਉਚਰਿਨਾਮਬਾਨੁਲਖਿਰਾਖੁ॥੧੭੭॥
(ਮਗਰੋਂ) 'ਸੁਤ' ਅਤੇ ਅੰਤ ਉਤੇ 'ਅਰਿ' ਸ਼ਬਦ ਜੋੜੋ। ਇਹ ਨਾਮ ਬਾਣ ਦੇ ਹਨ ॥੧੭੭॥
After uttering the words “Yudhishtar and Bhimaagra”, then adding “Arjunagara” and afterwards saying “Sut and ari” at end, the names of Baan are known.177.
ਨੁਕਲਬੰਧੁਸਹਿਦੇਵਅਨੁਜਕਹਿਪਦਬੰਧੁਉਚਾਰਿ॥
(ਪਹਿਲਾਂ) 'ਨਕੁਲ-ਬੰਧੁ' ਅਤੇ 'ਸਹਿਦੇਵ ਅਨੁਜ' ਕਹਿ ਕੇ ਫਿਰ 'ਬੰਧੁ' ਪਦ ਕਹੋ।
ਸੁਤਆਦਿਅੰਤਅਰਿਉਚਰਿਸਰਕੇਨਾਮਬਿਚਾਰ॥੧੭੮॥
(ਮਗਰੋਂ) ਸੂਤ ਪਦ ਪਹਿਲਾਂ ਅਤੇ 'ਅਰਿ' ਸ਼ਬਦ ਅੰਤ ਉਤੇ ਕਥਨ ਕਰੋ। (ਇਹ) ਬਾਣ ਦੇ ਨਾਮ ਸਮਝੋ ॥੧੭੮॥
Saying the wards “Bandhu and Sut-ari” after uttering the words “Nakul, Sahdev and Anuj”, the names of Baan are known.178.
ਜਾਗਸੇਨਿਕੋਪ੍ਰਿਥਮਕਹਿਪਤਿਪਦਬਹੁਰਿਉਚਾਰਿ॥
ਪਹਿਲਾਂ 'ਜਾਗਸੇਨਿ' (ਦ੍ਰੁਪਦ ਦੀ ਪੁੱਤਰੀ, ਦ੍ਰੋਪਦੀ) ਸ਼ਬਦ ਕਹੋ, ਫਿਰ 'ਪਤਿ' ਪਦ ਜੋੜੋ।
ਅਨੁਜਆਦਿਸੂਤਾਤਕਰਿਸਭਸਰੁਨਾਮਅਪਾਰ॥੧੭੯॥
(ਮਗਰੋਂ) ਪਹਿਲਾਂ 'ਅਨੁਜ' ਅਤੇ ਫਿਰ 'ਸੂਤਾਂਤ ਕਰਿ' ਸ਼ਬਦਾਂ ਦਾ ਉਚਾਰਨ ਕਰੋ। (ਇਹ) ਬਾਣ ਦੇ ਨਾਮ ਹਨ ॥੧੭੯॥
Uttering primarily the word “Yaagyasen” (Daraupadi) and then saying the words “Pati, Anuj and Sutant-ari”, many names of baan are known.179.
ਪ੍ਰਿਥਮਦ੍ਰੋਪਦੀਦ੍ਰੁਪਦਜਾਉਚਰਿਸੁਪਤਿਪਦਦੇਹੁ॥
ਪਹਿਲਾਂ 'ਦ੍ਰੋਪਦੀ' ਅਤੇ 'ਦ੍ਰੁਪਦਜਾ' ਉਚਾਰ ਕੇ (ਫਿਰ) 'ਪਤਿ' ਪਦ ਜੋੜੋ।
ਅਨੁਜਉਚਰਿਸੂਤਰਿਉਚਰਿਨਾਮਬਾਨਲਖਿਲੇਹੁ॥੧੮੦॥
(ਫਿਰ) 'ਅਨੁਜ' ਕਹਿ ਕੇ 'ਸੂਤਰਿ' ਕਥਨ ਕਰੋ, (ਇਹ) ਬਾਣ ਦੇ ਨਾਮ ਸਮਝੋ ॥੧੮੦॥
Uttering primarily the words “Draupadi and Drupadja” and then saying “Supati, Anuj and Sutari”, the names of Baan are known.180.