GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 692
Display Settings
ਦਿਨਤੇਪਹਰਪਹਰਤੇਘਰੀਆਂਆਵਘਟੈਤਨੁਛੀਜੈ
ਦਿਨਾਂ ਤੋਂ ਪਹਿਰ ਤੇ ਪਹਿਰਾਂ ਤੋਂ ਘੜੀਆਂ (ਗਿਣ ਲਉ, ਇਸੇ ਤਰ੍ਹਾਂ ਥੋੜਾ ਥੋੜਾ ਸਮਾ ਕਰ ਕੇ) ਉਮਰ ਘਟਦੀ ਜਾਂਦੀ ਹੈ, ਤੇ ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ,
Day by day, hour by hour, life runs its course, and the body withers away.
ਕਾਲੁਅਹੇਰੀਫਿਰੈਬਧਿਕਜਿਉਕਹਹੁਕਵਨਬਿਧਿਕੀਜੈ॥੧॥
(ਸਭ ਜੀਵਾਂ ਦੇ ਸਿਰ ਉੱਤੇ) ਕਾਲ-ਰੂਪ ਸ਼ਿਕਾਰੀ ਇਉਂ ਫਿਰਦਾ ਹੈ ਜਿਵੇਂ (ਹਿਰਨ ਆਦਿਕਾਂ ਦਾ ਸ਼ਿਕਾਰ ਕਰਨ ਵਾਲੇ) ਸ਼ਿਕਾਰੀ। ਦੱਸੋ, (ਇਸ ਸ਼ਿਕਾਰੀ ਤੋਂ ਬਚਣ ਲਈ ਕਿਹੜਾ ਜਤਨ ਕੀਤਾ ਜਾ ਸਕਦਾ ਹੈ? ॥੧॥
Death, like a hunter, a butcher, is on the prowl; tell me, what can we do? ||1||
ਸੋਦਿਨੁਆਵਨਲਾਗਾ
(ਹਰ ਇਕ ਜੀਵ ਦੇ ਸਿਰ ਉੱਤੇ) ਉਹ ਦਿਨ ਆਉਂਦਾ ਜਾਂਦਾ ਹੈ (ਜਦੋਂ ਕਾਲ-ਸ਼ਿਕਾਰੀ ਆ ਪਕੜਦਾ ਹੈ);
That day is rapidly approaching.
ਮਾਤਪਿਤਾਭਾਈਸੁਤਬਨਿਤਾਕਹਹੁਕੋਊਹੈਕਾਕਾ॥੧॥ਰਹਾਉ
ਮਾਂ, ਪਿਉ, ਭਰਾ, ਪੁੱਤਰ, ਵਹੁਟੀ-ਇਹਨਾਂ ਵਿਚੋਂ ਕੋਈ (ਉਸ ਕਾਲ ਦੇ ਅੱਗੇ) ਕਿਸੇ ਦੀ ਸਹਾਇਤਾ ਨਹੀਂ ਕਰ ਸਕਦਾ ॥੧॥ ਰਹਾਉ ॥
Mother, father, siblings, children and spouse - tell me, who belongs to whom? ||1||Pause||
ਜਬਲਗੁਜੋਤਿਕਾਇਆਮਹਿਬਰਤੈਆਪਾਪਸੂਬੂਝੈ
ਜਦ ਤਕ ਸਰੀਰ ਵਿਚ ਆਤਮਾ ਮੌਜੂਦ ਰਹਿੰਦਾ ਹੈ, ਪਸ਼ੂ-(ਮਨੁੱਖ) ਆਪਣੇ ਅਸਲੇ ਨੂੰ ਸਮਝਦਾ ਨਹੀਂ,
As long as the light remains in the body, the beast does not understand himself.
ਲਾਲਚਕਰੈਜੀਵਨਪਦਕਾਰਨਲੋਚਨਕਛੂਸੂਝੈ॥੨॥
ਹੋਰ ਹੋਰ ਜੀਊਣ ਲਈ ਲਾਲਚ ਕਰਦਾ ਹੈ, ਇਸ ਨੂੰ ਅੱਖੀਂ (ਇਹ) ਨਹੀਂ ਦਿੱਸਦਾ (ਕਿ ਕਾਲ-ਅਹੇਰੀ ਤੋਂ ਛੁਟਕਾਰਾ ਨਹੀਂ ਹੋ ਸਕੇਗਾ) ॥੨॥
He acts in greed to maintain his life and status, and sees nothing with his eyes. ||2||
ਕਹਤਕਬੀਰਸੁਨਹੁਰੇਪ੍ਰਾਨੀਛੋਡਹੁਮਨਕੇਭਰਮਾ
ਕਬੀਰ ਆਖਦਾ ਹੈ-ਹੇ ਭਾਈ! ਸੁਣੋ, ਮਨ ਦੇ (ਇਹ) ਭੁਲੇਖੇ ਦੂਰ ਕਰ ਦਿਉ (ਕਿ ਸਦਾ ਇੱਥੇ ਬਹਿ ਰਹਿਣਾ ਹੈ)।
Says Kabeer, listen, O mortal: Renounce the doubts of your mind.
ਕੇਵਲਨਾਮੁਜਪਹੁਰੇਪ੍ਰਾਨੀਪਰਹੁਏਕਕੀਸਰਨਾਂ॥੩॥੨॥
ਹੇ ਜੀਵ? (ਹੋਰ ਲਾਲਸਾ ਛੱਡ ਕੇ) ਸਿਰਫ਼ ਪ੍ਰਭੂ ਨਾਮ ਸਿਮਰੋ, ਤੇ ਉਸ ਇੱਕ ਦੀ ਸ਼ਰਨ ਆਓ ॥੩॥੨॥
Chant only the One Naam, the Name of the Lord, O mortal, and seek the Sanctuary of the One Lord. ||3||2||
ਜੋਜਨੁਭਾਉਭਗਤਿਕਛੁਜਾਨੈਤਾਕਉਅਚਰਜੁਕਾਹੋ
ਇਸ ਵਿਚ ਕੋਈ ਅਨੋਖੀ ਗੱਲ ਨਹੀਂ ਹੈ, ਜੋ ਭੀ ਮਨੁੱਖ ਪ੍ਰਭੂ-ਪ੍ਰੇਮ ਤੇ ਪ੍ਰਭੂ-ਭਗਤੀ ਨਾਲ ਸਾਂਝ ਬਣਾਉਂਦਾ ਹੈ (ਉਸ ਦਾ ਪ੍ਰਭੂ ਨਾਲ ਇੱਕ-ਮਿੱਕ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਹੈ।
That humble being, who knows even a little about loving devotional worship - what surprises are there for him?
ਜਿਉਜਲੁਜਲਮਹਿਪੈਸਿਨਿਕਸੈਤਿਉਢੁਰਿਮਿਲਿਓਜੁਲਾਹੋ॥੧॥
ਜਿਵੇਂ ਪਾਣੀ ਪਾਣੀ ਵਿਚ ਮਿਲ ਕੇ (ਮੁੜ) ਵੱਖਰਾ ਨਹੀਂ ਹੋ ਸਕਦਾ, ਤਿਵੇਂ (ਕਬੀਰ) ਜੁਲਾਹ (ਭੀ) ਆਪਾ-ਭਾਵ ਮਿਟਾ ਕੇ ਪਰਮਾਤਮਾ ਵਿਚ ਮਿਲ ਗਿਆ ਹੈ ॥੧॥
Like water, dripping into water, which cannot be separated out again, so is the weaver Kabeer, with softened heart, merged into the Lord. ||1||
ਹਰਿਕੇਲੋਗਾਮੈਤਉਮਤਿਕਾਭੋਰਾ
ਹੇ ਸੰਤ ਜਨੋ! (ਲੋਕਾਂ ਦੇ ਭਾਣੇ) ਮੈਂ ਮੱਤ ਦਾ ਕਮਲਾ ਹੀ ਸਹੀ (ਭਾਵ, ਲੋਕ ਮੈਨੂੰ ਪਏ ਮੂਰਖ ਆਖਣ ਕਿ ਮੈਂ ਕਾਂਸ਼ੀ ਛੱਡ ਕੇ ਮਗਹਰ ਆ ਗਿਆ ਹਾਂ)।
O people of the Lord, I am just a simple-minded fool.
ਜਉਤਨੁਕਾਸੀਤਜਹਿਕਬੀਰਾਰਮਈਐਕਹਾਨਿਹੋਰਾ॥੧॥ਰਹਾਉ
(ਪਰ,) ਹੇ ਕਬੀਰ! ਜੇ ਤੂੰ ਕਾਂਸ਼ੀ ਵਿਚ (ਰਹਿੰਦਾ ਹੋਇਆ) ਸਰੀਰ ਛੱਡੇਂ (ਤੇ ਮੁਕਤੀ ਮਿਲ ਜਾਏ) ਤਾਂ ਪਰਮਾਤਮਾ ਦਾ ਇਸ ਵਿਚ ਕੀਹ ਉਪਕਾਰ ਸਮਝਿਆ ਜਾਇਗਾ? ਕਿਉਂਕਿ ਕਾਂਸ਼ੀ ਵਿਚ ਤਾਂ ਉਂਞ ਹੀ ਇਹਨਾਂ ਲੋਕਾਂ ਦੇ ਖ਼ਿਆਲ ਅਨੁਸਾਰ ਮਰਨ ਲੱਗਿਆਂ ਮੁਕਤੀ ਮਿਲ ਜਾਂਦੀ ਹੈ, ਤਾਂ ਫਿਰ ਸਿਮਰਨ ਦਾ ਕੀਹ ਲਾਭ? ॥੧॥ ਰਹਾਉ ॥
If Kabeer were to leave his body at Benares, and so liberate himself, what obligation would he have to the Lord? ||1||Pause||
ਕਹਤੁਕਬੀਰੁਸੁਨਹੁਰੇਲੋਈਭਰਮਿਭੂਲਹੁਕੋਈ
(ਪਰ) ਕਬੀਰ ਆਖਦਾ ਹੈ-ਹੇ ਲੋਕੋ! ਸੁਣੋ, ਕੋਈ ਮਨੁੱਖ ਕਿਸੇ ਭੁਲੇਖੇ ਵਿਚ ਨਾਹ ਪੈ ਜਾਏ (ਕਿ ਕਾਂਸ਼ੀ ਵਿਚ ਮੁਕਤੀ ਮਿਲਦੀ ਹੈ, ਤੇ ਮਗਹਰ ਵਿਚ ਨਹੀਂ ਮਿਲਦੀ),
Says Kabeer, listen, O people - do not be deluded by doubt.
ਕਿਆਕਾਸੀਕਿਆਊਖਰੁਮਗਹਰੁਰਾਮੁਰਿਦੈਜਉਹੋਈ॥੨॥੩॥
ਜੇ ਪਰਮਾਤਮਾ (ਦਾ ਨਾਮ) ਹਿਰਦੇ ਵਿਚ ਹੋਵੇ, ਤਾਂ ਕਾਂਸ਼ੀ ਕੀਹ ਤੇ ਕਲਰਾਠਾ ਮਗਹਰ ਕੀਹ (ਦੋਹੀਂ ਥਾਈਂ ਪ੍ਰਭੂ ਵਿਚ ਲੀਨ ਹੋ ਸਕੀਦਾ ਹੈ) ॥੨॥੩॥
What is the difference between Benares and the barren land of Maghar, if the Lord is within one's heart? ||2||3||
ਇੰਦ੍ਰਲੋਕਸਿਵਲੋਕਹਿਜੈਬੋ
ਜੇ ਮਨੁੱਖ ਤਪ ਆਦਿਕ ਹੌਲੇ ਮੇਲ ਦੇ ਕੰਮ ਕਰ ਕੇ ਇੰਦਰ-ਪੁਰੀ ਜਾਂ ਸ਼ਿਵ-ਪੁਰੀ ਵਿਚ ਭੀ ਅੱਪੜ ਜਾਇਗਾ,
Mortals may go to the Realm of Indra, or the Realm of Shiva,
ਓਛੇਤਪਕਰਿਬਾਹੁਰਿਐਬੋ॥੧॥
ਤਾਂ ਭੀ ਉੱਥੋਂ ਮੁੜ ਵਾਪਸ ਆਵੇਗਾ (ਭਾਵ, ਸ਼ਾਸਤ੍ਰ ਦੇ ਆਪਣੇ ਹੀ ਲਿਖੇ ਅਨੁਸਾਰ ਇਹਨੀਂ ਥਾਈਂ ਭੀ ਸਦਾ ਨਹੀਂ ਟਿਕੇ ਰਹਿ ਸਕੀਦਾ) ॥੧॥
but because of their hypocrisy and false prayers, they must leave again. ||1||
ਕਿਆਮਾਂਗਉਕਿਛੁਥਿਰੁਨਾਹੀ
(ਮੈਂ ਆਪਣੇ ਪ੍ਰਭੂ ਪਾਸੋਂ 'ਨਾਮ' ਤੋਂ ਬਿਨਾ ਹੋਰ) ਕੀਹ ਮੰਗਾਂ? ਕੋਈ ਚੀਜ਼ ਸਦਾ ਕਾਇਮ ਰਹਿਣ ਵਾਲੀ ਨਹੀਂ (ਦਿੱਸਦੀ)।
What should I ask for? Nothing lasts forever.
ਰਾਮਨਾਮਰਖੁਮਨਮਾਹੀ॥੧॥ਰਹਾਉ
(ਤਾਂਤੇ ਹੇ ਭਾਈ!)ਪਰਮਾਤਮਾ ਦੇ ਨਾਮ ਨੂੰ ਹੀ ਹਿਰਦੇ ਵਿੱਚ ਧਾਰਨ ਕਰ ॥੧॥ ਰਹਾਉ ॥
Enshrine the Lord's Name within your mind. ||1||Pause||
ਸੋਭਾਰਾਜਬਿਭੈਬਡਿਆਈ
ਜਗਤ ਵਿਚ ਨਾਮਣਾ, ਰਾਜ, ਐਸ਼੍ਵਰਜ, ਵਡਿਆਈ-
Fame and glory, power, wealth and glorious greatness
ਅੰਤਿਕਾਹੂਸੰਗਸਹਾਈ॥੨॥
ਇਹਨਾਂ ਵਿਚੋਂ ਭੀ ਕੋਈ ਅੰਤ ਵੇਲੇ ਸੰਗੀ-ਸਾਥੀ ਨਹੀਂ ਬਣ ਸਕਦਾ ॥੨॥
- none of these will go with you or help you in the end. ||2||
ਪੁਤ੍ਰਕਲਤ੍ਰਲਛਮੀਮਾਇਆ
ਪੁੱਤਰ ਵਹੁਟੀ, ਧਨ ਪਦਾਰਥ-
Children, spouse, wealth and Maya
ਇਨਤੇਕਹੁਕਵਨੈਸੁਖੁਪਾਇਆ॥੩॥
ਦੱਸ, (ਹੇ ਭਾਈ!) ਇਹਨਾਂ ਤੋਂ ਭੀ ਕਿਸੇ ਨੇ ਕਦੇ ਸੁਖ ਲੱਭਾ ਹੈ? ॥੩॥
- who has ever obtained peace from these? ||3||
ਕਹਤਕਬੀਰਅਵਰਨਹੀਕਾਮਾ
ਕਬੀਰ ਆਖਦਾ ਹੈ-(ਪ੍ਰਭੂ ਦੇ ਨਾਮ ਤੋਂ ਖੁੰਝ ਕੇ) ਹੋਰ ਕੋਈ ਕੰਮ ਕਿਸੇ ਅਰਥ ਨਹੀਂ।
Says Kabeer, nothing else is of any use.
ਹਮਰੈਮਨਧਨਰਾਮਕੋਨਾਮਾ॥੪॥੪॥
ਮੇਰੇ ਮਨ ਨੂੰ ਤਾਂ ਪਰਮਾਤਮਾ ਦਾ ਨਾਮ ਹੀ (ਸਦਾ ਕਾਇਮ ਰਹਿਣ ਵਾਲਾ) ਧਨ ਪ੍ਰਤੀਤ ਹੁੰਦਾ ਹੈ ॥੪॥੪॥
Within my mind is the wealth of the Lord's Name. ||4||4||
ਰਾਮਸਿਮਰਿਰਾਮਸਿਮਰਿਰਾਮਸਿਮਰਿਭਾਈ
ਹੇ ਭਾਈ! ਪ੍ਰਭੂ ਦਾ ਸਿਮਰਨ ਕਰ, ਪ੍ਰਭੂ ਦਾ ਸਿਮਰਨ ਕਰ। ਸਦਾ ਰਾਮ ਦਾ ਸਿਮਰਨ ਕਰ।
Remember the Lord, remember the Lord, remember the Lord in meditation, O Siblings of Destiny.
ਰਾਮਨਾਮਸਿਮਰਨਬਿਨੁਬੂਡਤੇਅਧਿਕਾਈ॥੧॥ਰਹਾਉ
ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਬਹੁਤ ਜੀਵ (ਵਿਕਾਰਾਂ ਵਿਚ) ਡੁੱਬਦੇ ਹਨ ॥੧॥ ਰਹਾਉ ॥
Without remembering the Lord's Name in meditation, a great many are drowned. ||1||Pause||
ਬਨਿਤਾਸੁਤਦੇਹਗ੍ਰੇਹਸੰਪਤਿਸੁਖਦਾਈ
ਵਹੁਟੀ, ਪੁੱਤਰ, ਸਰੀਰ, ਘਰ, ਦੌਲਤ-ਇਹ ਸਾਰੇ ਸੁਖ ਦੇਣ ਵਾਲੇ ਜਾਪਦੇ ਹਨ,
Your spouse, children, body, house and possessions - you think these will give you peace.
ਇਨੑਮੈਕਛੁਨਾਹਿਤੇਰੋਕਾਲਅਵਧਆਈ॥੧॥
ਪਰ ਜਦੋਂ ਮੌਤ-ਰੂਪ ਤੇਰਾ ਅਖ਼ੀਰਲਾ ਸਮਾ ਆਇਆ, ਤਾਂ ਇਹਨਾਂ ਵਿਚੋਂ ਕੋਈ ਭੀ ਤੇਰਾ ਆਪਣਾ ਨਹੀਂ ਰਹਿ ਜਾਇਗਾ ॥੧॥
But none of these shall be yours, when the time of death comes. ||1||
ਅਜਾਮਲਗਜਗਨਿਕਾਪਤਿਤਕਰਮਕੀਨੇ
ਅਜਾਮਲ, ਗਜ, ਗਨਿਕਾ-ਇਹ ਵਿਕਾਰ ਕਰਦੇ ਰਹੇ,
Ajaamal, the elephant, and the prostitute committed many sins,
ਤੇਊਉਤਰਿਪਾਰਿਪਰੇਰਾਮਨਾਮਲੀਨੇ॥੨॥
ਪਰ ਜਦੋਂ ਪਰਮਾਤਮਾ ਦਾ ਨਾਮ ਇਹਨਾਂ ਨੇ ਸਿਮਰਿਆ, ਤਾਂ ਇਹ ਭੀ (ਇਹਨਾਂ ਵਿਕਾਰਾਂ ਵਿਚੋਂ) ਪਾਰ ਲੰਘ ਗਏ ॥੨॥
but still, they crossed over the world-ocean, by chanting the Lord's Name. ||2||
ਸੂਕਰਕੂਕਰਜੋਨਿਭ੍ਰਮੇਤਊਲਾਜਆਈ
(ਹੇ ਸੱਜਣ!) ਤੂੰ ਸੂਰ, ਕੁੱਤੇ ਆਦਿਕ ਦੀਆਂ ਜੂਨੀਆਂ ਵਿਚ ਭਟਕਦਾ ਰਿਹਾ, ਫਿਰ ਭੀ ਤੈਨੂੰ (ਹੁਣ) ਸ਼ਰਮ ਨਹੀਂ ਆਈ (ਤੂੰ ਅਜੇ ਭੀ ਨਾਮ ਨਹੀਂ ਸਿਮਰਦਾ)।
You have wandered in reincarnation, as pigs and dogs - did you feel no shame?
ਰਾਮਨਾਮਛਾਡਿਅੰਮ੍ਰਿਤਕਾਹੇਬਿਖੁਖਾਈ॥੩॥
ਪਰਮਾਤਮਾ ਦਾ ਅੰਮ੍ਰਿਤ-ਨਾਮ ਵਿਸਾਰ ਕੇ ਕਿਉਂ (ਵਿਕਾਰਾਂ ਦਾ) ਜ਼ਹਿਰ ਖਾ ਰਿਹਾ ਹੈਂ? ॥੩॥
Forsaking the Ambrosial Name of the Lord, why do you eat poison? ||3||
ਤਜਿਭਰਮਕਰਮਬਿਧਿਨਿਖੇਧਰਾਮਨਾਮੁਲੇਹੀ
(ਹੇ ਭਾਈ!) ਸ਼ਾਸਤ੍ਰਾਂ ਅਨੁਸਾਰ ਕੀਤੇ ਜਾਣ ਵਾਲੇ ਕਿਹੜੇ ਕੰਮ ਹਨ, ਤੇ ਸ਼ਾਸਤ੍ਰਾਂ ਵਿਚ ਕਿਨ੍ਹਾਂ ਕੰਮਾਂ ਬਾਰੇ ਮਨਾਹੀ ਹੈ-ਇਹ ਵਹਿਮ ਛੱਡ ਦੇਹ, ਤੇ ਪਰਮਾਤਮਾ ਦਾ ਨਾਮ ਸਿਮਰ।
Abandon your doubts about do's and don'ts, and take to the Lord's Name.
ਗੁਰਪ੍ਰਸਾਦਿਜਨਕਬੀਰਰਾਮੁਕਰਿਸਨੇਹੀ॥੪॥੫॥
ਹੇ ਦਾਸ ਕਬੀਰ! ਤੂੰ ਆਪਣੇ ਗੁਰੂ ਦੀ ਕਿਰਪਾ ਨਾਲ ਆਪਣੇ ਪਰਮਾਤਮਾ ਨੂੰ ਹੀ ਆਪਣਾ ਪਿਆਰਾ (ਸਾਥੀ) ਬਣਾ ॥੪॥੫॥
By Guru's Grace, O servant Kabeer, love the Lord. ||4||5||
ਧਨਾਸਰੀਬਾਣੀਭਗਤਨਾਮਦੇਵਜੀਕੀ
ਰਾਗ ਧਨਾਸਰੀ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
Dhanaasaree, The Word Of Devotee Naam Dayv Jee:
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ਗਹਰੀਕਰਿਕੈਨੀਵਖੁਦਾਈਊਪਰਿਮੰਡਪਛਾਏ
ਜਿਨ੍ਹਾਂ ਨੇ ਡੂੰਘੀਆਂ ਨੀਹਾਂ ਪੁਟਵਾ ਕੇ ਉੱਤੇ ਮਹਿਲ-ਮਾੜੀਆਂ ਉਸਰਾਏ (ਉਹਨਾਂ ਦੇ ਭੀ ਇੱਥੇ ਹੀ ਰਹਿ ਗਏ;
They dig deep foundations, and build lofty palaces.
ਮਾਰਕੰਡੇਤੇਕੋਅਧਿਕਾਈਜਿਨਿਤ੍ਰਿਣਧਰਿਮੂੰਡਬਲਾਏ॥੧॥
ਤਾਹੀਏਂ ਸਿਆਣੇ ਬੰਦੇ ਇਹਨਾਂ ਮਹਿਲ-ਮਾੜੀਆਂ ਦਾ ਭੀ ਮਾਣ ਨਹੀਂ ਕਰਦੇ; ਵੇਖੋ) ਮਾਰਕੰਡੇ ਰਿਸ਼ੀ ਨਾਲੋਂ ਕਿਸ ਦੀ ਵੱਡੀ ਉਮਰ ਹੋਣੀ ਏ? ਉਸ ਨੇ ਕੱਖਾਂ ਦੀ ਕੁੱਲੀ ਵਿਚ ਹੀ ਝੱਟ ਲੰਘਾਇਆ ॥੧॥
Can anyone live longer than Markanda, who passed his days with only a handful of straw upon his head? ||1||
ਹਮਰੋਕਰਤਾਰਾਮੁਸਨੇਹੀ
ਅਸਾਡਾ ਅਸਲ ਪਿਆਰਾ (ਜਿਸ ਨੇ ਸਾਥ ਨਿਭਾਉਣਾ ਹੈ) ਤਾਂ ਕਰਤਾਰ ਹੈ, ਪਰਮਾਤਮਾ ਹੈ।
The Creator Lord is our only friend.
ਕਾਹੇਰੇਨਰਗਰਬੁਕਰਤਹਹੁਬਿਨਸਿਜਾਇਝੂਠੀਦੇਹੀ॥੧॥ਰਹਾਉ
ਹੇ ਬੰਦਿਓ! (ਆਪਣੇ ਸਰੀਰ ਦਾ) ਕਿਉਂ ਮਾਣ ਕਰਦੇ ਹੋ! ਇਹ ਸਰੀਰ ਨਾਸਵੰਤ ਹੈ, ਨਾਸ ਹੋ ਜਾਇਗਾ ॥੧॥ ਰਹਾਉ ॥
O man, why are you so proud? This body is only temporary - it shall pass away. ||1||Pause||