ਠਾਕੁਰੁਗਾਈਐਆਤਮਰੰਗਿ॥
ਹੇ ਭਾਈ! ਦਿਲ ਦੇ ਪਿਆਰ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ।
Sing the Praises of the Lord and Master, with the love of your soul.
ਸਰਣੀਪਾਵਨਨਾਮਧਿਆਵਨਸਹਜਿਸਮਾਵਨਸੰਗਿ॥੧॥ਰਹਾਉ॥
ਉਸ ਪਰਮਾਤਮਾ ਦੀ ਸਰਨ ਵਿਚ ਟਿਕੇ ਰਹਿਣਾ, ਉਸ ਦਾ ਨਾਮ ਸਿਮਰਨਾ-ਇਸ ਤਰੀਕੇ ਨਾਲ ਆਤਮਕ ਅਡੋਲਤਾ ਵਿਚ ਟਿਕ ਕੇ ਉਸ ਵਿਚ ਲੀਨ ਹੋ ਜਾਈਦਾ ਹੈ ॥੧॥ ਰਹਾਉ ॥
Those who seek His Sanctuary, and meditate on the Naam, the Name of the Lord, are blended with the Lord in celestial peace. ||1||Pause||
ਜਨਕੇਚਰਨਵਸਹਿਮੇਰੈਹੀਅਰੈਸੰਗਿਪੁਨੀਤਾਦੇਹੀ॥
ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਜੇ ਤੇਰੇ ਦਾਸਾਂ ਦੇ ਚਰਨ ਮੇਰੇ ਹਿਰਦੇ ਵਿਚ ਵੱਸ ਪੈਣ, ਤਾਂ ਉਹਨਾਂ ਦੀ ਸੰਗਤਿ ਵਿਚ ਮੇਰਾ ਸਰੀਰ ਪਵਿਤ੍ਰ ਹੋ ਜਾਏ।
The feet of the Lord's humble servant abide in my heart; with them, my body is made pure.
ਜਨਕੀਧੂਰਿਦੇਹੁਕਿਰਪਾਨਿਧਿਨਾਨਕਕੈਸੁਖੁਏਹੀ॥੨॥੪॥੩੫॥
(ਮੇਹਰ ਕਰ, ਮੈਨੂੰ) ਆਪਣੇ ਦਾਸਾਂ ਦੇ ਚਰਨਾਂ ਦੀ ਧੂੜ ਬਖ਼ਸ਼, ਮੈਂ ਨਾਨਕ ਵਾਸਤੇ (ਸਭ ਤੋਂ ਵੱਡਾ) ਇਹੀ ਸੁਖ ਹੈ ॥੨॥੪॥੩੫॥
O treasure of mercy, please bless Nanak with the dust of the feet of Your humble servants; this alone brings peace. ||2||4||35||
ਧਨਾਸਰੀਮਹਲਾ੫॥
Dhanaasaree, Fifth Mahalaa:
ਜਤਨਕਰੈਮਾਨੁਖਡਹਕਾਵੈਓਹੁਅੰਤਰਜਾਮੀਜਾਨੈ॥
ਹੇ ਭਾਈ! (ਲਾਲਚੀ ਮਨੁੱਖ) ਅਨੇਕਾਂ ਜਤਨ ਕਰਦਾ ਹੈ, ਲੋਕਾਂ ਨੂੰ ਧੋਖਾ ਦੇਂਦਾ ਹੈ, ਪਰ ਸਭ ਦੇ ਦਿਲ ਦੀ ਜਾਣਨ ਵਾਲਾ ਉਹ ਪਰਮਾਤਮਾ (ਸਭ ਕੁਝ) ਜਾਣਦਾ ਹੈ।
People try to deceive others, but the Inner-knower, the Searcher of hearts, knows everything.
ਪਾਪਕਰੇਕਰਿਮੂਕਰਿਪਾਵੈਭੇਖਕਰੈਨਿਰਬਾਨੈ॥੧॥
(ਹਾਲਾਂਕਿ ਉਹ) ਵਿਰਕਤਾਂ ਵਾਲੇ ਧਾਰਮਿਕ ਪਹਿਰਾਵੇ ਬਣਾਈ ਰੱਖਦਾ ਹੈ, ਪਾਪ ਕਰ ਕੇ (ਫਿਰ ਉਹਨਾਂ ਪਾਪਾਂ ਤੋਂ) ਮੁੱਕਰ ਭੀ ਜਾਂਦਾ ਹੈ ॥੧॥
They commit sins, and then deny them, while they pretend to be in Nirvaanaa. ||1||
ਜਾਨਤਦੂਰਿਤੁਮਹਿਪ੍ਰਭਨੇਰਿ॥
ਹੇ ਪ੍ਰਭੂ! ਤੂੰ (ਸਭ ਜੀਵਾਂ ਦੇ) ਨੇੜੇ ਵੱਸਦਾ ਹੈਂ, ਪਰ (ਲਾਲਚੀ ਪਖੰਡੀ ਮਨੁੱਖ) ਤੈਨੂੰ ਦੂਰ (ਵੱਸਦਾ) ਸਮਝਦਾ ਹੈ।
They believe that You are far away, but You, O God, are near at hand.
ਉਤਤਾਕੈਉਤਤੇਉਤਪੇਖੈਆਵੈਲੋਭੀਫੇਰਿ॥ਰਹਾਉ॥
ਲਾਲਚੀ ਮਨੁੱਖ (ਲਾਲਚ ਦੇ) ਗੇੜ ਵਿਚ ਫਸਿਆ ਰਹਿੰਦਾ ਹੈ, (ਮਾਇਆ ਦੀ ਖ਼ਾਤਰ) ਉੱਧਰ ਤੱਕਦਾ ਹੈ, ਉੱਧਰ ਤੋਂ ਉੱਧਰ ਤੱਕਦਾ ਹੈ (ਉਸ ਦਾ ਮਨ ਟਿਕਦਾ ਨਹੀਂ) ਰਹਾਉ॥
Looking around, this way and that, the greedy people come and go. ||Pause||
ਜਬਲਗੁਤੁਟੈਨਾਹੀਮਨਭਰਮਾਤਬਲਗੁਮੁਕਤੁਨਕੋਈ॥
ਹੇ ਭਾਈ! ਜਦੋਂ ਤਕ ਮਨੁੱਖ ਦੇ ਮਨ ਦੀ (ਮਾਇਆ ਵਾਲੀ) ਭਟਕਣਾ ਦੂਰ ਨਹੀਂ ਹੁੰਦੀ, ਇਹ (ਲਾਲਚ ਦੇ ਪੰਜੇ ਤੋਂ) ਆਜ਼ਾਦ ਨਹੀਂ ਹੋ ਸਕਦਾ।
As long as the doubts of the mind are not removed, liberation is not found.
ਕਹੁਨਾਨਕਦਇਆਲਸੁਆਮੀਸੰਤੁਭਗਤੁਜਨੁਸੋਈ॥੨॥੫॥੩੬॥
ਨਾਨਕ ਆਖਦਾ ਹੈ- (ਪਹਿਰਾਵਿਆਂ ਨਾਲ ਭਗਤ ਨਹੀਂ ਬਣ ਜਾਈਦਾ) ਜਿਸ ਮਨੁੱਖ ਉਤੇ ਮਾਲਕ-ਪ੍ਰਭੂ ਦਇਆਵਾਨ ਹੁੰਦਾ ਹੈ (ਤੇ, ਉਸ ਨੂੰ ਨਾਮ ਦੀ ਦਾਤਿ ਦੇਂਦਾ ਹੈ) ਉਹੀ ਮਨੁੱਖ ਸੰਤ ਹੈ ਭਗਤ ਹੈ ॥੨॥੫॥੩੬॥
Says Nanak, he alone is a Saint, a devotee, and a humble servant of the Lord, to whom the Lord and Master is merciful. ||2||5||36||
ਧਨਾਸਰੀਮਹਲਾ੫॥
Dhanaasaree, Fifth Mahalaa:
ਨਾਮੁਗੁਰਿਦੀਓਹੈਅਪੁਨੈਜਾਕੈਮਸਤਕਿਕਰਮਾ॥
ਹੇ ਭਾਈ! ਜਿਸ ਮਨੁੱਖ ਦੇ ਮੱਥੇ ਉਤੇ ਭਾਗ (ਜਾਗ ਪਏ) ਉਸ ਨੂੰ ਪਿਆਰੇ ਗੁਰੂ ਨੇ ਪਰਮਾਤਮਾ ਦਾ ਨਾਮ ਦੇ ਦਿੱਤਾ।
My Guru gives the Naam, the Name of the Lord, to those who have such karma written on their foreheads.
ਨਾਮੁਦ੍ਰਿੜਾਵੈਨਾਮੁਜਪਾਵੈਤਾਕਾਜੁਗਮਹਿਧਰਮਾ॥੧॥
ਉਸ ਮਨੁੱਖ ਦਾ (ਫਿਰ) ਸਦਾ ਦਾ ਕੰਮ ਹੀ ਜਗਤ ਵਿਚ ਇਹ ਬਣ ਜਾਂਦਾ ਹੈ ਕਿ ਉਹ ਹੋਰਨਾਂ ਨੂੰ ਹਰਿ-ਨਾਮ ਦ੍ਰਿੜ੍ਹ ਕਰਾਂਦਾ ਹੈ ਜਪਾਂਦਾ ਹੈ (ਜਪਣ ਲਈ ਪ੍ਰੇਰਨਾ ਕਰਦਾ ਹੈ) ॥੧॥
He implants the Naam, and inspires us to chant the Naam; this is Dharma, true religion, in this world. ||1||
ਜਨਕਉਨਾਮੁਵਡਾਈਸੋਭ॥
ਹੇ ਭਾਈ! ਪਰਮਾਤਮਾ ਦੇ ਸੇਵਕ ਦੇ ਵਾਸਤੇ ਪਰਮਾਤਮਾ ਦਾ ਨਾਮ (ਹੀ) ਵਡਿਆਈ ਹੈ ਨਾਮ ਹੀ ਸੋਭਾ ਹੈ।
The Naam is the glory and greatness of the Lord's humble servant.
ਨਾਮੋਗਤਿਨਾਮੋਪਤਿਜਨਕੀਮਾਨੈਜੋਜੋਹੋਗ॥੧॥ਰਹਾਉ॥
ਹਰਿ-ਨਾਮ ਹੀ ਉਸ ਦੀ ਉੱਚੀ ਆਤਮਕ ਅਵਸਥਾ ਹੈ, ਨਾਮ ਹੀ ਉਸ ਦੀ ਇੱਜ਼ਤ ਹੈ। ਜੋ ਕੁਝ ਪਰਮਾਤਮਾ ਦੀ ਰਜ਼ਾ ਵਿਚ ਹੁੰਦਾ ਹੈ, ਸੇਵਕ ਉਸ ਨੂੰ (ਸਿਰ-ਮੱਥੇ ਤੇ) ਮੰਨਦਾ ਹੈ ॥੧॥ ਰਹਾਉ ॥
The Naam is his salvation, and the Naam is his honor; he accepts whatever comes to pass. ||1||Pause||
ਨਾਮਧਨੁਜਿਸੁਜਨਕੈਪਾਲੈਸੋਈਪੂਰਾਸਾਹਾ॥
ਪਰਮਾਤਮਾ ਦਾ ਨਾਮ-ਧਨ ਜਿਸ ਮਨੁੱਖ ਦੇ ਪਾਸ ਹੈ, ਉਹੀ ਪੂਰਾ ਸਾਹੂਕਾਰ ਹੈ।
That humble servant, who has the Naam as his wealth, is the perfect banker.
ਨਾਮੁਬਿਉਹਾਰਾਨਾਨਕਆਧਾਰਾਨਾਮੁਪਰਾਪਤਿਲਾਹਾ॥੨॥੬॥੩੭॥
ਹੇ ਨਾਨਕ! ਉਹ ਮਨੁੱਖ ਹਰਿ-ਨਾਮ ਸਿਮਰਨ ਨੂੰ ਹੀ ਆਪਣਾ ਅਸਲੀ ਵਿਹਾਰ ਸਮਝਦਾ ਹੈ, ਨਾਮ ਦਾ ਹੀ ਉਸ ਨੂੰ ਆਸਰਾ ਰਹਿੰਦਾ ਹੈ, ਨਾਮ ਦੀ ਹੀ ਉਹ ਖੱਟੀ ਖੱਟਦਾ ਹੈ ॥੨॥੬॥੩੭॥
The Naam is his occupation, O Nanak, and his only support; the Naam is the profit he earns. ||2||6||37||
ਧਨਾਸਰੀਮਹਲਾ੫॥
Dhanaasaree, Fifth Mahalaa:
ਨੇਤ੍ਰਪੁਨੀਤਭਏਦਰਸਪੇਖੇਮਾਥੈਪਰਉਰਵਾਲ॥
ਹੇ ਪ੍ਰਭੂ! ਤੇਰਾ ਦਰਸਨ ਕਰ ਕੇ ਅੱਖਾਂ ਪਵਿੱਤ੍ਰ ਹੋ ਜਾਂਦੀਆਂ ਹਨ (ਵਿਕਾਰਾਂ ਵੱਲੋਂ ਹਟ ਜਾਂਦੀਆਂ ਹਨ। ਮੇਰੇ ਉੱਤੇ ਅਜਿਹੀ ਕ੍ਰਿਪਾ ਕਰੋ ਕਿ) ਮੇਰੇ ਮੱਥੇ ਉੱਤੇ ਤੇਰੀ ਚਰਨ-ਧੂੜ ਟਿਕੀ ਰਹੇ।
My eyes have been purified, gazing upon the Blessed Vision of the Lord's Darshan, and touching my forehead to the dust of His feet.
ਰਸਿਰਸਿਗੁਣਗਾਵਉਠਾਕੁਰਕੇਮੋਰੈਹਿਰਦੈਬਸਹੁਗੋਪਾਲ॥੧॥
ਹੇ ਸ੍ਰਿਸ਼ਟੀ ਦੇ ਪਾਲਣਹਾਰ! ਮੇਰੇ ਹਿਰਦੇ ਵਿਚ ਆ ਵੱਸ। ਮੈਂ ਬੜੇ ਸੁਆਦ ਨਾਲ ਤੇਰੇ ਗੁਣ ਗਾਂਦਾ ਰਹਾਂ ॥੧॥
With joy and happiness, I sing the Glorious Praises of my Lord and Master; the Lord of the World abides within my heart. ||1||
ਤੁਮਤਉਰਾਖਨਹਾਰਦਇਆਲ॥
ਹੇ ਦਇਆ ਦੇ ਘਰ ਪ੍ਰਭੂ! ਤੂੰ ਤਾਂ (ਸਭ ਜੀਵਾਂ ਦੀ) ਰੱਖਿਆ ਕਰਨ ਦੀ ਸਮਰਥਾ ਵਾਲਾ ਹੈਂ।
You are my Merciful Protector, Lord.
ਸੁੰਦਰਸੁਘਰਬੇਅੰਤਪਿਤਾਪ੍ਰਭਹੋਹੁਪ੍ਰਭੂਕਿਰਪਾਲ॥੧॥ਰਹਾਉ॥
ਤੂੰ ਸੋਹਣਾ ਹੈਂ, ਸਿਆਣਾ ਹੈਂ, ਬੇਅੰਤ ਹੈਂ। ਹੇ ਪਿਤਾ ਪ੍ਰਭੂ! (ਮੇਰੇ ਉੱਤੇ ਭੀ) ਦਇਆਵਾਨ ਹੋ ॥੧॥ ਰਹਾਉ ॥
O beautiful, wise, infinite Father God, be Merciful to me, God. ||1||Pause||
ਮਹਾਅਨੰਦਮੰਗਲਰੂਪਤੁਮਰੇਬਚਨਅਨੂਪਰਸਾਲ॥
ਹੇ ਪ੍ਰਭੂ! ਤੂੰ ਆਨੰਦ-ਸਰੂਪ ਹੈਂ, ਤੂੰ ਮੰਗਲ-ਰੂਪ ਹੈਂ (ਆਨੰਦ ਹੀ ਆਨੰਦ; ਖ਼ੁਸ਼ੀ ਹੀ ਖ਼ੁਸ਼ੀ ਤੇਰਾ ਵਜੂਦ ਹੈ। ਹੇ ਪ੍ਰਭੂ! ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਸੁੰਦਰ ਹੈ ਰਸੀਲੀ ਹੈ।
O Lord of supreme ecstasy and blissful form, Your Word is so beautiful, so drenched with Nectar.
ਹਿਰਦੈਚਰਣਸਬਦੁਸਤਿਗੁਰਕੋਨਾਨਕਬਾਂਧਿਓਪਾਲ॥੨॥੭॥੩੮॥
ਹੇ ਨਾਨਕ! ਜਿਸ ਮਨੁੱਖ ਨੇ ਸਤਿਗੁਰੂ ਦੀ ਬਾਣੀ ਪੱਲੇ ਬੰਨ੍ਹ ਲਈ, ਉਸ ਦੇ ਹਿਰਦੇ ਵਿਚ ਪਰਮਾਤਮਾ ਦੇ ਚਰਨ ਵੱਸੇ ਰਹਿੰਦੇ ਹਨ ॥੨॥੭॥੩੮॥
With the Lord's lotus feet enshrined in his heart, Nanak has tied the Shabad, the Word of the True Guru, to the hem of his robe. ||2||7||38||
ਧਨਾਸਰੀਮਹਲਾ੫॥
Dhanaasaree, Fifth Mahalaa:
ਅਪਨੀਉਕਤਿਖਲਾਵੈਭੋਜਨਅਪਨੀਉਕਤਿਖੇਲਾਵੈ॥
ਹੇ ਭਾਈ! ਪਰਮਾਤਮਾ ਆਪਣੇ ਹੀ ਢੰਗ ਨਾਲ ਜੀਵਾਂ ਨੂੰ ਖਾਣ-ਪੀਣ ਲਈ ਦੇਂਦਾ ਹੈ, ਆਪਣੇ ਹੀ ਢੰਗ ਨਾਲ ਜੀਵਾਂ ਨੂੰ ਖੇਡਾਂ ਵਿਚ ਪਰਚਾਈ ਰੱਖਦਾ ਹੈ।
In His own way, He provides us with our food; in His own way, He plays with us.
ਸਰਬਸੂਖਭੋਗਰਸਦੇਵੈਮਨਹੀਨਾਲਿਸਮਾਵੈ॥੧॥
(ਆਪਣੇ ਹੀ ਢੰਗ ਨਾਲ ਜੀਵਾਂ ਨੂੰ) ਸਾਰੇ ਸੁਖ ਦੇਂਦਾ ਹੈ, ਸਾਰੇ ਸੁਆਦਲੇ ਪਦਾਰਥ ਦੇਂਦਾ ਹੈ, ਤੇ, ਸਦਾ ਸਭ ਦੇ ਅੰਗ-ਸੰਗ ਟਿਕਿਆ ਰਹਿੰਦਾ ਹੈ ॥੧॥
He blesses us with all comforts, enjoyments and delicacies, and he permeates our minds. ||1||
ਹਮਰੇਪਿਤਾਗੋਪਾਲਦਇਆਲ॥
ਹੇ ਦਇਆ ਦੇ ਘਰ! ਹੇ ਸ੍ਰਿਸ਼ਟੀ ਦੇ ਪਾਲਣਹਾਰ! ਹੇ ਸਾਡੇ ਪਿਤਾ ਪ੍ਰਭੂ!
Our Father is the Lord of the World, the Merciful Lord.
ਜਿਉਰਾਖੈਮਹਤਾਰੀਬਾਰਿਕਕਉਤੈਸੇਹੀਪ੍ਰਭਪਾਲ॥੧॥ਰਹਾਉ॥
ਜਿਵੇਂ ਮਾਂ ਆਪਣੇ ਬੱਚੇ ਦੀ ਪਾਲਣਾ ਕਰਦੀ ਹੈ ਤਿਵੇਂ ਹੀ ਤੂੰ ਸਾਨੂੰ ਜੀਵਾਂ ਨੂੰ ਪਾਲਣ ਵਾਲਾ ਹੈਂ ॥੧॥ ਰਹਾਉ ॥
Just as the mother protects her children, God nurtures and cares for us. ||1||Pause||
ਮੀਤਸਾਜਨਸਰਬਗੁਣਨਾਇਕਸਦਾਸਲਾਮਤਿਦੇਵਾ॥
ਹੇ ਪ੍ਰਕਾਸ਼-ਰੂਪ ਪ੍ਰਭੂ! ਤੂੰ ਸਾਡਾ ਮਿੱਤਰ ਹੈਂ, ਸਜਣ ਹੈਂ, ਸਾਰੇ ਗੁਣਾਂ ਦਾ ਮਾਲਕ ਹੈਂ, ਸਭ ਦੀ ਜੀਵਨ ਅਗਵਾਈ ਕਰਨ ਵਾਲਾ ਹੈਂ; ਸਦਾ ਜੀਊਂਦਾ ਹੈਂ;
You are my friend and companion, the Master of all excellences, O eternal and permanent Divine Lord.
ਈਤਊਤਜਤਕਤਤਤਤੁਮਹੀਮਿਲੈਨਾਨਕਸੰਤਸੇਵਾ॥੨॥੮॥੩੯॥
ਤੂੰ ਹਰ ਥਾਂ ਇਸ ਲੋਕ ਵਿਚ ਪਰਲੋਕ ਵਿਚ ਮੌਜੂਦ ਹੈਂ। ਹੇ ਨਾਨਕ! (ਆਖ-ਹੇ ਭਾਈ!) ਗੁਰੂ ਦੀ ਸਰਨ ਪਿਆਂ ਉਹ ਪ੍ਰਭੂ ਮਿਲਦਾ ਹੈ ॥੨॥੮॥੩੯॥
Here, there and everywhere, You are pervading; please, bless Nanak to serve the Saints. ||2||8||39||
ਧਨਾਸਰੀਮਹਲਾ੫॥
Dhanaasaree, Fifth Mahalaa:
ਸੰਤਕ੍ਰਿਪਾਲਦਇਆਲਦਮੋਦਰਕਾਮਕ੍ਰੋਧਬਿਖੁਜਾਰੇ॥
ਹੇ ਭਾਈ! (ਆਪਣੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਸਦਾ ਟਿਕਾਈ ਰੱਖਣ ਵਾਲੇ) ਸੰਤ ਜਨ ਕਿਰਪਾ ਦੇ ਸੋਮੇ ਦਇਆ ਦੇ ਸੋਮੇ ਪਰਮਾਤਮਾ (ਦਾ ਰੂਪ ਹਨ); ਉਹ ਆਪਣੇ ਅੰਦਰੋਂ ਕਾਮ ਕ੍ਰੋਧ (ਆਦਿਕ ਵਿਕਾਰਾਂ ਦਾ) ਜ਼ਹਰ ਸਾੜ ਲੈਂਦੇ ਹਨ।
The Saints are kind and compassionate; they burn away their sexual desire, anger and corruption.
ਰਾਜੁਮਾਲੁਜੋਬਨੁਤਨੁਜੀਅਰਾਇਨਊਪਰਿਲੈਬਾਰੇ॥੧॥
ਅਜੇਹੇ ਸੰਤਾਂ ਤੋਂ ਰਾਜ ਮਾਲ ਜੁਆਨੀ ਸਰੀਰ ਜਿੰਦ-ਸਭ ਕੁਝ ਕੁਰਬਾਨ ਕਰ ਦੇਣਾ ਚਾਹੀਦਾ ਹੈ ॥੧॥
My power, wealth, youth, body and soul are a sacrifice to them. ||1||
ਮਨਿਤਨਿਰਾਮਨਾਮਹਿਤਕਾਰੇ॥
ਹੇ ਭਾਈ! ਜਿਨ੍ਹਾਂ ਦੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਸਦਾ ਪਿਆਰ ਬਣਿਆ ਰਹਿੰਦਾ ਹੈ,
With my mind and body, I love the Lord's Name.
ਸੂਖਸਹਜਆਨੰਦਮੰਗਲਸਹਿਤਭਵਨਿਧਿਪਾਰਿਉਤਾਰੇ॥ਰਹਾਉ॥
ਉਹ ਮਨੁੱਖ ਆਤਮਕ ਅਡੋਲਤਾ ਦੇ ਸੁਖ ਆਨੰਦ ਖ਼ੁਸ਼ੀਆਂ ਮਾਣਦੇ ਹਨ, (ਹੋਰਨਾਂ ਨੂੰ ਭੀ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦੇ ਹਨ ਰਹਾਉ॥
With peace, poise, pleasure and joy, He has carried me across the terrifying world-ocean. ||Pause||