GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 627
Display Settings
ਜਿਕਰਾਵੈਸੋਕਰਣਾ
ਅਸੀਂ ਜੀਵ ਉਹੀ ਕੁਝ ਕਰ ਸਕਦੇ ਹਾਂ ਜੋ ਕੁਝ ਪਰਮਾਤਮਾ ਸਾਥੋਂ ਕਰਾਂਦਾ ਹੈ।
Whatever You cause us to do, we do.
ਨਾਨਕਦਾਸਤੇਰੀਸਰਣਾ॥੨॥੭॥੭੧॥
ਹੇ ਨਾਨਕ! (ਆਖ-ਹੇ ਪ੍ਰਭੂ!) ਤੇਰੇ ਦਾਸ ਤੇਰੀ ਹੀ ਸ਼ਰਨ ਪਏ ਰਹਿੰਦੇ ਹਨ ॥੨॥੭॥੭੧॥
Nanak, Your slave, seeks Your Protection. ||2||7||71||
ਸੋਰਠਿਮਹਲਾ
Sorat'h, Fifth Mahalaa:
ਹਰਿਨਾਮੁਰਿਦੈਪਰੋਇਆ
ਹੇ ਭਾਈ! ਜਦੋਂ ਪਰਮਾਤਮਾ ਦਾ ਨਾਮ ਹਿਰਦੇ ਵਿਚ ਚੰਗੀ ਤਰ੍ਹਾਂ ਵਸਾ ਲਿਆ ਜਾਂਦਾ ਹੈ,
I have woven the Lord's Name into the fabric of my heart.
ਸਭੁਕਾਜੁਹਮਾਰਾਹੋਇਆ
ਤਦੋਂ ਅਸਾਂ ਜੀਵਾਂ ਦਾ ਸਾਰਾ ਜੀਵਨ-ਮਨੋਰਥ ਸਫਲ ਹੋ ਜਾਂਦਾ ਹੈ।
All my affairs are resolved.
ਪ੍ਰਭਚਰਣੀਮਨੁਲਾਗਾ
ਹੇ ਭਾਈ! ਉਸ ਮਨੁੱਖ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਲੀਨ ਰਹਿੰਦਾ ਹੈ,
His mind is attached to God's feet,
ਪੂਰਨਜਾਕੇਭਾਗਾ॥੧॥
ਜਿਸ ਦੇ ਭਾਗ ਚੰਗੀ ਤਰ੍ਹਾਂ ਜਾਗ ਪੈਂਦੇ ਹਨ ॥੧॥
whose destiny is perfect. ||1||
ਮਿਲਿਸਾਧਸੰਗਿਹਰਿਧਿਆਇਆ
(ਹੇ ਭਾਈ! ਜਿਸ ਭੀ ਮਨੁੱਖ ਨੇ) ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਿਆ,
Joining the Saadh Sangat, the Company of the Holy, I meditate on the Lord.
ਆਠਪਹਰਅਰਾਧਿਓਹਰਿਹਰਿਮਨਚਿੰਦਿਆਫਲੁਪਾਇਆਰਹਾਉ
ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦਾ ਨਾਮ ਯਾਦ ਕੀਤਾ, ਉਸ ਨੇ ਹਰੇਕ ਮਨ-ਮੰਗੀ ਮੁਰਾਦ ਪਾ ਲਈ ਰਹਾਉ॥
Twenty-four hours a day, I worship and adore the Lord, Har, Har; I have obtained the fruits of my mind's desires. ||Pause||
ਪਰਾਪੂਰਬਲਾਅੰਕੁਰੁਜਾਗਿਆ
(ਸਾਧ ਸੰਗਤਿ ਵਿਚ ਮਿਲ ਕੇ ਜਦੋਂ ਕਿਸੇ ਮਨੁੱਖ ਦੇ) ਅਨੇਕਾਂ ਪੂਰਬਲੇ ਜਨਮਾਂ ਦੇ ਸੰਸਕਾਰਾਂ ਦਾ ਬੀਜ ਉੱਗ ਪੈਂਦਾ ਹੈ (ਪੂਰਬਲੇ ਸੰਸਕਾਰ ਜਾਗ ਪੈਂਦੇ ਹਨ)
The seeds of my past actions have sprouted.
ਰਾਮਨਾਮਿਮਨੁਲਾਗਿਆ
(ਤਦੋਂ ਉਸ ਦਾ) ਮਨ ਪਰਮਾਤਮਾ ਦੇ ਨਾਮ ਵਿਚ ਲੱਗਣ ਲੱਗ ਪੈਂਦਾ ਹੈ।
My mind is attached to the Lord's Name.
ਮਨਿਤਨਿਹਰਿਦਰਸਿਸਮਾਵੈ
ਉਹ ਮਨੁੱਖ ਮਨੋਂ ਤਨੋਂ ਪਰਮਾਤਮਾ ਦੇ ਦੀਦਾਰ ਵਿਚ ਮਸਤ ਰਹਿੰਦਾ ਹੈ,
My mind and body are absorbed into the Blessed Vision of the Lord's Darshan.
ਨਾਨਕਦਾਸਸਚੇਗੁਣਗਾਵੈ॥੨॥੮॥੭੨॥
ਹੇ ਦਾਸ ਨਾਨਕ! (ਆਖ-) ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੨॥੮॥੭੨॥
Slave Nanak sings the Glorious Praises of the True Lord. ||2||8||72||
ਸੋਰਠਿਮਹਲਾ
Sorat'h, Fifth Mahalaa:
ਗੁਰਮਿਲਿਪ੍ਰਭੂਚਿਤਾਰਿਆ
ਹੇ ਸੰਤ ਜਨੋ! (ਜਿਸ ਮਨੁੱਖ ਨੇ) ਗੁਰੂ ਨੂੰ ਮਿਲ ਕੇ ਪਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ,
Meeting with the Guru, I contemplate God.
ਕਾਰਜਸਭਿਸਵਾਰਿਆ
ਉਸ ਨੇ ਆਪਣੇ ਸਾਰੇ ਕੰਮ ਸਵਾਰ ਲਏ।
All of my affairs have been resolved.
ਮੰਦਾਕੋਅਲਾਏ
ਉਹ ਮਨੁੱਖ (ਕਿਸੇ ਨੂੰ) ਕੋਈ ਭੈੜੇ ਬੋਲ ਨਹੀਂ ਬੋਲਦਾ,
No one speaks ill of me.
ਸਭਜੈਜੈਕਾਰੁਸੁਣਾਏ॥੧॥
ਉਹ ਸਾਰੀ ਲੁਕਾਈ ਨੂੰ ਪ੍ਰਭੂ ਦੀ ਸਿਫ਼ਤ-ਸਾਲਾਹ ਹੀ ਸੁਣਾਂਦਾ ਰਹਿੰਦਾ ਹੈ ॥੧॥
Everyone congratulates me on my victory. ||1||
ਸੰਤਹੁਸਾਚੀਸਰਣਿਸੁਆਮੀ
ਹੇ ਸੰਤ ਜਨੋ! ਮਾਲਕ-ਪ੍ਰਭੂ ਦਾ ਆਸਰਾ ਪੱਕਾ ਆਸਰਾ ਹੈ,
O Saints, I seek the True Sanctuary of the Lord and Master.
ਜੀਅਜੰਤਸਭਿਹਾਥਿਤਿਸੈਕੈਸੋਪ੍ਰਭੁਅੰਤਰਜਾਮੀਰਹਾਉ
(ਕਿਉਂਕਿ) ਸਾਰੇ ਜੀਵ ਉਸ ਪ੍ਰਭੂ ਦੇ ਹੱਥ ਵਿਚ ਹਨ, ਅਤੇ, ਉਹ ਪ੍ਰਭੂ ਹਰੇਕ ਜੀਵ ਦੇ ਦਿਲ ਦੀ ਜਾਣਨ ਵਾਲਾ ਹੈ ਰਹਾਉ॥
All beings and creatures are in His hands; He is God, the Inner-knower, the Searcher of hearts. ||Pause||
ਕਰਤਬਸਭਿਸਵਾਰੇ
ਹੇ ਸੰਤ ਜਨੋ! (ਜਿਸ ਮਨੁੱਖ ਨੇ ਪ੍ਰਭੂ ਦਾ ਪੱਕਾ ਆਸਰਾ ਲਿਆ, ਪ੍ਰਭੂ ਨੇ ਉਸ ਦੇ) ਸਾਰੇ ਕੰਮ ਸਵਾਰ ਦਿੱਤੇ।
He has resolved all of my affairs.
ਪ੍ਰਭਿਅਪੁਨਾਬਿਰਦੁਸਮਾਰੇ
ਪ੍ਰਭੂ ਨੇ ਆਪਣਾ ਇਹ ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ ਸਦਾ ਹੀ ਚੇਤੇ ਰੱਖਿਆ ਹੋਇਆ ਹੈ।
God has confirmed His innate nature.
ਪਤਿਤਪਾਵਨਪ੍ਰਭਨਾਮਾ
(ਹੇ ਸੰਤ ਜਨੋ!) ਪਰਮਾਤਮਾ ਦਾ ਨਾਮ ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲਾ ਹੈ।
God's Name is the Purifier of sinners.
ਜਨਨਾਨਕਸਦਕੁਰਬਾਨਾ॥੨॥੯॥੭੩॥
ਹੇ ਦਾਸ ਨਾਨਕ! (ਆਖ-ਮੈਂ ਉਸ ਤੋਂ) ਸਦਾ ਸਦਕੇ ਜਾਂਦਾ ਹਾਂ ॥੨॥੯॥੭੩॥
Servant Nanak is forever a sacrifice to Him. ||2||9||73||
ਸੋਰਠਿਮਹਲਾ
Sorat'h, Fifth Mahalaa:
ਪਾਰਬ੍ਰਹਮਿਸਾਜਿਸਵਾਰਿਆ
ਹੇ ਭਾਈ! ਪਰਮਾਤਮਾ ਨੇ ਇਸ ਛੋਟੇ ਬੱਚੇ (ਹਰਗੋਬਿੰਦ) ਨੂੰ ਸਾਜਿਆ ਤੇ ਸਵਾਰਿਆ।
The Supreme Lord God created and embellished him.
ਇਹੁਲਹੁੜਾਗੁਰੂਉਬਾਰਿਆ
(ਸਾਧ ਸੰਗਤਿ ਦੀ ਅਰਦਾਸ ਸੁਣ ਕੇ) ਗੁਰੂ ਨੇ ਇਸ ਨੂੰ ਬਚਾ ਲਿਆ ਹੈ।
The Guru has saved this small child.
ਅਨਦਕਰਹੁਪਿਤਮਾਤਾ
(ਗੁਰੂ ਪਰਮਾਤਮਾ ਦੀ ਮੇਹਰ ਦਾ ਸਦਕਾ ਇਸ ਦੇ) ਮਾਪੇ ਬੇਸ਼ਕ ਖ਼ੁਸ਼ੀ ਮਨਾਣ,
So celebrate and be happy, father and mother.
ਪਰਮੇਸਰੁਜੀਅਕਾਦਾਤਾ॥੧॥
ਪਰਮਾਤਮਾ ਹੀ ਜਿੰਦ ਦਾ ਦਾਤਾ ਹੈ (ਰਾਖਾ ਹੈ) ॥੧॥
The Transcendent Lord is the Giver of souls. ||1||
ਸੁਭਚਿਤਵਨਿਦਾਸਤੁਮਾਰੇ
ਹੇ ਪ੍ਰਭੂ! ਤੇਰੇ ਸੇਵਕ ਸਭ ਦਾ ਭਲਾ ਮੰਗਦੇ ਹਨ।
Your slaves, O Lord, focus on pure thoughts.
ਰਾਖਹਿਪੈਜਦਾਸਅਪੁਨੇਕੀਕਾਰਜਆਪਿਸਵਾਰੇਰਹਾਉ
(ਆਪਣੇ ਸੇਵਕਾਂ ਦੀ ਮੰਗ ਅਨੁਸਾਰ) ਤੂੰ ਕੰਮ ਸਵਾਰ ਕੇ ਆਪਣੇ ਸੇਵਕਾਂ ਦੀ ਇੱਜ਼ਤ ਰੱਖ ਲੈਂਦਾ ਹੈਂ ਰਹਾਉ॥
You preserve the honor of Your slaves, and You Yourself arrange their affairs. ||Pause||
ਮੇਰਾਪ੍ਰਭੁਪਰਉਪਕਾਰੀ
ਹੇ ਭਾਈ! ਮੇਰਾ ਪ੍ਰਭੂ ਸਭ ਦੀ ਭਲਾਈ ਕਰਨ ਵਾਲਾ ਹੈ,
My God is so benevolent.
ਪੂਰਨਕਲਜਿਨਿਧਾਰੀ
ਜਿਸ ਨੇ ਸਾਰੇ ਜਗਤ ਵਿਚ ਆਪਣੀ ਸ਼ਕਤੀ ਟਿਕਾਈ ਹੋਈ ਹੈ।
His Almighty Power is manifest.
ਨਾਨਕਸਰਣੀਆਇਆ
ਹੇ ਨਾਨਕ! (ਆਖ-ਹੇ ਭਾਈ!) ਜੇਹੜਾ ਭੀ ਮਨੁੱਖ (ਉਸ ਪ੍ਰਭੂ ਦੀ) ਸਰਨ ਆ ਪੈਂਦਾ ਹੈ,
Nanak has come to His Sanctuary.
ਮਨਚਿੰਦਿਆਫਲੁਪਾਇਆ॥੨॥੧੦॥੭੪॥
ਉਹ ਮਨ-ਮੰਗੀ ਮੁਰਾਦ ਪਾ ਲੈਂਦਾ ਹੈ ॥੨॥੧੦॥੭੪॥
He has obtained the fruits of his mind's desires. ||2||10||74||
ਸੋਰਠਿਮਹਲਾ
Sorat'h, Fifth Mahalaa:
ਸਦਾਸਦਾਹਰਿਜਾਪੇ
ਹੇ ਭਾਈ! ਸਦਾ ਹੀ (ਸਿਰਫ਼) ਪਰਮਾਤਮਾ ਦਾ ਨਾਮ ਜਪਿਆ ਕਰੋ।
Forever and ever, I chant the Lord's Name.
ਪ੍ਰਭਬਾਲਕਰਾਖੇਆਪੇ
ਪ੍ਰਭੂ ਜੀ ਆਪ ਹੀ ਬਾਲਕਾਂ ਦੇ ਰਾਖੇ ਹਨ।
God Himself has saved my child.
ਸੀਤਲਾਠਾਕਿਰਹਾਈ
(ਬਾਲਕ ਹਰਗੋਬਿੰਦ ਤੋਂ ਪ੍ਰਭੂ ਨੇ ਆਪ ਹੀ) ਸੀਤਲਾ (ਚੇਚਕ) ਰੋਕ ਲਈ ਹੈ।
He healed him from the smallpox.
ਬਿਘਨਗਏਹਰਿਨਾਈ॥੧॥
ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਖ਼ਤਰੇ ਦੂਰ ਹੋ ਗਏ ਹਨ ॥੧॥
My troubles have been removed through the Lord's Name. ||1||
ਮੇਰਾਪ੍ਰਭੁਹੋਆਸਦਾਦਇਆਲਾ
ਹੇ ਭਾਈ! ਮੇਰਾ ਪ੍ਰਭੂ ਸਦਾ ਹੀ ਦਇਆਵਾਨ ਰਹਿੰਦਾ ਹੈ।
My God is forever Merciful.
ਅਰਦਾਸਿਸੁਣੀਭਗਤਅਪੁਨੇਕੀਸਭਜੀਅਭਇਆਕਿਰਪਾਲਾਰਹਾਉ
ਸਾਰੇ ਹੀ ਜੀਵਾਂ ਉੱਤੇ ਦਇਆਵਾਨ ਰਹਿੰਦਾ ਹੈ। ਉਹ ਆਪਣੇ ਭਗਤ ਦੀ ਅਰਜ਼ੋਈ (ਸਦਾ) ਸੁਣਦਾ ਹੈ ਰਹਾਉ॥
He heard the prayer of His devotee, and now all beings are kind and compassionate to him. ||Pause||
ਪ੍ਰਭਕਰਣਕਾਰਣਸਮਰਾਥਾ
ਹੇ ਭਾਈ! ਪ੍ਰਭੂ ਜਗਤ ਦਾ ਮੂਲ ਹੈ, ਤੇ, ਸਭ ਤਾਕਤਾਂ ਦਾ ਮਾਲਕ ਹੈ।
God is Almighty, the Cause of causes.
ਹਰਿਸਿਮਰਤਸਭੁਦੁਖੁਲਾਥਾ
ਪ੍ਰਭੂ ਦਾ ਨਾਮ ਸਿਮਰਿਆਂ ਹਰੇਕ ਦੁੱਖ ਦੂਰ ਹੋ ਜਾਂਦਾ ਹੈ।
Remembering the Lord in meditation, all pains and sorrows vanish.
ਅਪਣੇਦਾਸਕੀਸੁਣੀਬੇਨੰਤੀ
ਪ੍ਰਭੂ ਨੇ (ਸਦਾ ਹੀ) ਆਪਣੇ ਸੇਵਕ ਦੀ ਬੇਨਤੀ ਸੁਣ ਲਈ ਹੈ।
He has heard the prayer of His slave.
ਸਭਨਾਨਕਸੁਖਿਸਵੰਤੀ॥੨॥੧੧॥੭੫॥
ਹੇ ਨਾਨਕ! (ਪ੍ਰਭੂ ਦੀ ਮੇਹਰ ਨਾਲ ਹੀ) ਸਾਰੀ ਲੁਕਾਈ ਸੁਖੀ ਵੱਸਦੀ ਹੈ ॥੨॥੧੧॥੭੫॥
O Nanak, now everyone sleeps in peace. ||2||11||75||
ਸੋਰਠਿਮਹਲਾ
Sorat'h, Fifth Mahalaa:
ਅਪਨਾਗੁਰੂਧਿਆਏ
ਹੇ ਸੰਤ ਜਨੋ! ਜੇਹੜਾ ਮਨੁੱਖ ਆਪਣੇ ਗੁਰੂ ਦਾ ਧਿਆਨ ਧਰਦਾ ਹੈ,
I meditated on my Guru.
ਮਿਲਿਕੁਸਲਸੇਤੀਘਰਿਆਏ
ਉਹ (ਗੁਰੂ-ਚਰਨਾਂ ਵਿਚ) ਜੁੜ ਕੇ ਆਤਮਕ ਆਨੰਦ ਨਾਲ ਹਿਰਦੇ-ਘਰ ਵਿਚ ਟਿਕ ਜਾਂਦਾ ਹੈ (ਬਾਹਰ ਭਟਕਣੋਂ ਬਚ ਜਾਂਦਾ ਹੈ)।
I met with Him, and returned home in joy.
ਨਾਮੈਕੀਵਡਿਆਈ
ਇਹ ਨਾਮ ਦੀ ਹੀ ਬਰਕਤਿ ਹੈ (ਕਿ ਮਨੁੱਖ ਹੋਰ ਹੋਰ ਆਸਰਿਆਂ ਦੀ ਭਾਲ ਛੱਡ ਦੇਂਦਾ ਹੈ)।
This is the glorious greatness of the Naam.
ਤਿਸੁਕੀਮਤਿਕਹਣੁਜਾਈ॥੧॥
(ਪਰ) ਇਸ (ਹਰਿ-ਨਾਮ) ਦਾ ਮੁੱਲ ਨਹੀਂ ਦੱਸਿਆ ਜਾ ਸਕਦਾ (ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਨਹੀਂ ਮਿਲਦਾ) ॥੧॥
Its value cannot be estimated. ||1||
ਸੰਤਹੁਹਰਿਹਰਿਹਰਿਆਰਾਧਹੁ
ਹੇ ਸੰਤ ਜਨੋ! ਸਦਾ ਹੀ ਪਰਮਾਤਮਾ ਦਾ ਨਾਮ ਹੀ ਸਿਮਰਿਆ ਕਰੋ।
O Saints, worship and adore the Lord, Har, Har, Har.
ਹਰਿਆਰਾਧਿਸਭੋਕਿਛੁਪਾਈਐਕਾਰਜਸਗਲੇਸਾਧਹੁਰਹਾਉ
ਪਰਮਾਤਮਾ ਦਾ ਨਾਮ ਸਿਮਰ ਕੇ ਹਰੇਕ ਚੀਜ਼ ਪ੍ਰਾਪਤ ਕਰ ਲਈਦੀ ਹੈ। (ਤੁਸੀ ਭੀ ਪਰਮਾਤਮਾ ਦਾ ਨਾਮ ਸਿਮਰ ਕੇ ਆਪਣੇ) ਸਾਰੇ ਕੰਮ ਸਵਾਰੋ ਰਹਾਉ॥
Worship the Lord in adoration, and you shall obtain everything; your affairs shall all be resolved. ||Pause||
ਪ੍ਰੇਮਭਗਤਿਪ੍ਰਭਲਾਗੀ
(ਹੇ ਸੰਤ ਜਨੋ! ਜੇਹੜਾ ਮਨੁੱਖ ਗੁਰੂ ਦਾ ਧਿਆਨ ਧਰਦਾ ਹੈ) ਪ੍ਰਭੂ ਦੀ ਪਿਆਰ-ਭਰੀ ਭਗਤੀ ਵਿਚ ਉਸ ਦਾ ਮਨ ਲੱਗ ਜਾਂਦਾ ਹੈ।
He alone is attached in loving devotion to God,
ਸੋਪਾਏਜਿਸੁਵਡਭਾਗੀ
ਪਰ ਇਹ ਦਾਤਿ ਉਹੀ ਮਨੁੱਖ ਹਾਸਲ ਕਰਦਾ ਹੈ ਜਿਸ ਦੇ ਵੱਡੇ ਭਾਗ ਹੋਣ।
who realizes his great destiny.
ਜਨਨਾਨਕਨਾਮੁਧਿਆਇਆ
ਹੇ ਦਾਸ ਨਾਨਕ! (ਆਖ-) ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ,
Servant Nanak meditates on the Naam, the Name of the Lord.
ਤਿਨਿਸਰਬਸੁਖਾਫਲਪਾਇਆ॥੨॥੧੨॥੭੬॥
ਉਸ ਨੇ ਸਾਰੇ ਸੁਖ ਦੇਣ ਵਾਲੇ (ਫਲ ਪ੍ਰਾਪਤ ਕਰ ਲਏ ਹਨ ॥੨॥੧੨॥੭੬॥
He obtains the rewards of all joys and peace. ||2||12||76||
ਸੋਰਠਿਮਹਲਾ
Sorat'h, Fifth Mahalaa:
ਪਰਮੇਸਰਿਦਿਤਾਬੰਨਾ
ਹੇ ਸੰਤ ਜਨੋ! (ਜਿਸ ਮਨੁੱਖ ਦੇ ਆਤਮਕ ਜੀਵਨ ਵਾਸਤੇ) ਪਰਮੇਸਰ ਨੇ (ਵਿਕਾਰਾਂ ਦੇ ਰਾਹ ਵਿਚ) ਡੱਕਾ ਮਾਰ ਦਿੱਤਾ,
The Transcendent Lord has given me His support.
ਦੁਖਰੋਗਕਾਡੇਰਾਭੰਨਾ
(ਉਸ ਮਨੁੱਖ ਦੇ ਅੰਦਰੋਂ) ਪਰਮੇਸਰ ਨੇ ਦੁੱਖਾਂ ਤੇ ਰੋਗਾਂ ਦਾ ਡੇਰਾ ਹੀ ਮੁਕਾ ਦਿੱਤਾ।
The house of pain and disease has been demolished.
ਅਨਦਕਰਹਿਨਰਨਾਰੀ
ਉਹ ਸਾਰੇ ਜੀਵ ਆਤਮਕ ਆਨੰਦ ਮਾਣਦੇ ਹਨ,
The men and women celebrate.
ਹਰਿਹਰਿਪ੍ਰਭਿਕਿਰਪਾਧਾਰੀ॥੧॥
ਜਿਨ੍ਹਾਂ ਉੱਤੇ ਪ੍ਰਭੂ ਨੇ (ਇਹ) ਕਿਰਪਾ ਕਰ ਦਿੱਤੀ ॥੧॥
The Lord God, Har, Har, has extended His Mercy. ||1||