ਸ਼੍ਰੀ ਦਸਮ ਗ੍ਰੰਥ

ਅੰਗ 6
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅਨਭੂਤਅੰਗ
(ਹੇ ਪ੍ਰਭੂ! ਤੇਰਾ) ਸ਼ਰੀਰ (ਪੰਜ) ਭੂਤਾਂ ਤੋਂ ਬਿਨਾ ਹੈ,
Thy Limbs are not of five elements,
अनभूत अंग ॥
LINE 02
ਆਭਾਅਭੰਗ
(ਤੇਰੀ) ਚਮਕ ਸਥਾਈ (ਅਭੰਗ) ਹੈ,
Thy glow is Eternal.
आभा अभंग ॥
LINE 03
ਗਤਿਮਿਤਿਅਪਾਰ
ਗਤੀ ਅਤੇ ਸੀਮਾ ਅਪਾਰ ਹੈ,
Thou art Immeasurable and
गति मिति अपार ॥
LINE 04
ਗੁਨਗਨਉਦਾਰ੯੧॥॥
(ਤੂੰ) ਉਦਾਰਤਾ ਆਦਿ ਗੁਣਾਂ ਦਾ ਸਮੂਹ ਹੈਂ ॥੯੧॥
Thy Virtues like Generosity are countless.91
गुन गन उदार ॥९१॥
LINE 05
ਮੁਨਿਗਨਿਪ੍ਰਨਾਮ
(ਹੇ ਪ੍ਰਭੂ! ਤੈਨੂੰ) ਸਾਰੇ ਮੁਨੀ ਪ੍ਰਨਾਮ ਕਰਦੇ ਹਨ,
Thou art Fearless and Desireless and
मुनि गनि प्रनाम ॥
LINE 06
ਨਿਰਭੈਨਿਕਾਮ
(ਤੂੰ) ਭੈ-ਰਹਿਤ ਅਤੇ ਨਿਸ਼ਕਾਮ ਹੈਂ,
All the Sages bow before Thee.
निरभै निकाम ॥
LINE 07
ਅਤਿਦੁਤਿਪ੍ਰਚੰਡ
(ਤੇਰਾ) ਤੇਜ-ਪ੍ਰਕਾਸ਼ ਅਤਿਅੰਤ ਪ੍ਰਚੰਡ ਹੈ,
Thou, of the brightest effulgence,
अति दुति प्रचंड ॥
LINE 08
ਮਿਤਿਗਤਿਅਖੰਡ੯੨॥॥
(ਤੇਰੀ) ਗਤੀ ਅਤੇ ਸੀਮਾ ਅਖੰਡ (ਸਥਿਰ) ਹੈ ॥੯੨॥
Art perfect in Thy Doings.92.
मिति गति अखंड ॥९२॥
LINE 09
ਆਲਿਸ੍ਯਕਰਮ
(ਹੇ ਪ੍ਰਭੂ! ਤੇਰੇ) ਸਾਰੇ ਕਰਮ ਬਿਨਾ ਕੀਤੇ ਹੋ ਰਹੇ ਹਨ,
Thy works are spontaneous
आलिस्य करम ॥
LINE 10
ਆਦ੍ਰਿਸ੍ਯਧਰਮ
ਤੇਰਾ ਧਰਮ ਆਦਰਸ਼ ਰੂਪ ('ਆਦ੍ਰਿਸ਼੍ਯ') ਹੈ,
And Thy laws are ideal.
आद्रिस्य धरम ॥
LINE 11
ਸਰਬਾਭਰਣਾਢਯ
(ਤੂੰ) ਸਭ ਦਾ ਪ੍ਰਤਿਪਾਲਕ ਹੈਂ,
Thou Thyself art wholly ornamented
सरबाभरणाढय ॥
LINE 12
ਅਨਡੰਡਬਾਢਯ੯੩॥॥
ਨਿਸ਼ਚੇ ਹੀ ਬਿਨਾ ਦੰਡ ਦੇ ਹੈਂ ॥੯੩॥
And none can chastise Thee.93.
अनडंड बाढय ॥९३॥
LINE 13
ਚਾਚਰੀਛੰਦਤ੍ਵਪ੍ਰਸਾਦਿ
ਚਾਚਰੀ ਛੰਦ: ਤੇਰੀ ਕ੍ਰਿਪਾ ਨਾਲ:
CHACHARI STANZA BY THY GRACE
चाचरी छंद ॥ त्व प्रसादि ॥
LINE 14
ਗੁਬਿੰਦੇ
(ਹੇ ਪ੍ਰਭੂ! ਤੂੰ) ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ,
O the Preserver Lord!
गुबिंदे ॥
LINE 15
ਮੁਕੰਦੇ
ਸਭ ਨੂੰ ਮੁਕਤੀ ਦੇਣ ਵਾਲਾ,
O Salvation-Giver Lord!
मुकंदे ॥
LINE 16
ਉਦਾਰੇ
ਉਦਾਰ-ਚਿਤ ਅਤੇ
O Most Genereous Lord!
उदारे ॥
LINE 17
ਅਪਾਰੇ੯੪॥॥
ਅਪਰ-ਅਪਾਰ ਹੈਂ ॥੯੪॥
O Boundless Lord! 94.
अपारे ॥९४॥
LINE 18
ਹਰੀਅੰ
(ਹੇ ਪ੍ਰਭੂ! ਤੂੰ) ਸਾਰਿਆਂ ਜੀਵਾਂ ਦਾ ਨਾਸ਼ ਕਰਨ ਵਾਲਾ,
O Destroyer Lord!
हरीअं ॥
LINE 19
ਕਰੀਅੰ
ਸਾਰਿਆਂ ਨੂੰ ਬਣਾਉਣ ਵਾਲਾ,
O the Creator Lord!
करीअं ॥
LINE 20
ਨ੍ਰਿਨਾਮੇ
ਨਾਮ ਤੋਂ ਰਹਿਤ
O the Nameless Lord!
न्रिनामे ॥
LINE 21
ਅਕਾਮੇ੯੫॥॥
ਅਤੇ ਕਾਮਨਾਵਾਂ ਤੋਂ ਮੁਕਤ ਹੈਂ ॥੯੫॥
O the Desireless Lord! 95.
अकामे ॥९५॥
LINE 22
ਭੁਜੰਗਪ੍ਰਯਾਤਛੰਦ
ਭੁਜੰਗ ਪ੍ਰਯਾਤ ਛੰਦ:
BHUJANG PRYAAT STANZA
भुजंग प्रयात छंद ॥
LINE 23
ਚੱਤ੍ਰਚੱਕ੍ਰਕਰਤਾ
(ਹੇ ਪ੍ਰਭੂ! ਤੂੰ) ਚੌਹਾਂ ਚੱਕਾਂ (ਦਿਸ਼ਾਵਾਂ) ਦਾ ਕਰਤਾ
O the Creator Lord of all the four directions!
चत्र चक्र करता ॥
LINE 24
ਚੱਤ੍ਰਚੱਕ੍ਰਹਰਤਾ
ਅਤੇ ਸੰਘਾਰਕ ਹੈਂ,
O the Destroyer Lord of the four directions!
चत्र चक्र हरता ॥
LINE 25
ਚੱਤ੍ਰਚੱਕ੍ਰਦਾਨੇ
ਸਭ ਨੂੰ ਦੇਣ ਵਾਲਾ
O the Donor Lord of all the four directions!
चत्र चक्र दाने ॥
LINE 26
ਚੱਤ੍ਰਚੱਕ੍ਰਜਾਨੇ੯੬॥॥
ਅਤੇ ਸਭ ਨੂੰ ਜਾਣਨ ਵਾਲਾ ਹੈਂ ॥੯੬॥
O the Known Lord of all the four directions!96.
चत्र चक्र जाने ॥९६॥
LINE 27
ਚੱਤ੍ਰਚੱਕ੍ਰਵਰਤੀ
(ਹੇ ਪ੍ਰਭੂ! ਤੂੰ) ਚੌਹਾਂ ਚੱਕਾਂ ਵਿਚ ਵਿਚਰਨ ਵਾਲਾ
O the Pervading Lord of the four directions!
चत्र चक्र वरती ॥
LINE 28
ਚੱਤ੍ਰਚੱਕ੍ਰਭਰਤੀ
ਅਤੇ ਪੋਸ਼ਣ ਕਰਨ ਵਾਲਾ ਹੈਂ,
O the Permeator Lord of all the four direction!
चत्र चक्र भरती ॥
LINE 29
ਚੱਤ੍ਰਚੱਕ੍ਰਪਾਲੇ
ਸਭ ਦੀ ਪਾਲਨਾ ਕਰਨ ਵਾਲਾ
O the Sustainer Lord of all the four directions!
चत्र चक्र पाले ॥
LINE 30
ਚੱਤ੍ਰਚੱਕ੍ਰਕਾਲੇ੯੭॥॥
ਅਤੇ ਸਭ ਦਾ ਨਾਸ਼ ਕਰਨ ਵਾਲਾ ਹੈਂ ॥੯੭॥
O the Destroyer Lord of all the four directions!97.
चत्र चक्र काले ॥९७॥
LINE 31
ਚੱਤ੍ਰਚੱਕ੍ਰਪਾਸੇ
(ਹੇ ਪ੍ਰਭੂ! ਤੂੰ) ਚੌਹਾਂ ਚੱਕਾਂ ਵਾਲਿਆਂ ਦੇ ਕੋਲ ਹੈਂ,
O the Lord Present in all the four direction!
चत्र चक्र पासे ॥
LINE 32
ਚੱਤ੍ਰਚੱਕ੍ਰਵਾਸੇ
ਚੌਹਾਂ ਚੱਕਾਂ ਵਿਚ ਵਸਦਾ ਹੈਂ,
O the Dweller Lord in all the four directions!
चत्र चक्र वासे ॥
LINE 33
ਚੱਤ੍ਰਚੱਕ੍ਰਮਾਨਯੈ
ਚੌਹਾਂ ਚੱਕਾਂ ਵਿਚ ਤੇਰੀ ਮਾਨਤਾ ਹੈ,
O the Lord Worshipped in all the four directions!
चत्र चक्र मानयै ॥
LINE 34
ਚੱਤ੍ਰਚੱਕ੍ਰਦਾਨਯੈ੯੮॥॥
ਚੌਹਾਂ ਚੱਕਾਂ ਨੂੰ ਦੇਣ ਵਾਲਾ ਹੈਂ ॥੯੮॥
O the Donor Lord of all the four directions!98.
चत्र चक्र दानयै ॥९८॥
LINE 35
ਚਾਚਰੀਛੰਦ
ਚਾਚਰੀ ਛੰਦ:
CHACHARI STANZA
चाचरी छंद ॥
LINE 36
ਸੱਤ੍ਰੈ
(ਹੇ ਪ੍ਰਭੂ! ਤੇਰਾ) ਨਾ ਕੋਈ ਵੈਰੀ ਹੈ,
Thou art the Foeless Lord
न सत्रै ॥
LINE 37
ਮਿੱਤ੍ਰੈ
ਨਾ ਕੋਈ ਮਿਤਰ ਹੈ,
Thou art the Friendless Lord
न मित्रै ॥
LINE 38
ਭਰਮੰ
(ਤੈਨੂੰ) ਨਾ ਕੋਈ ਭਰਮ ਹੈ
Thou art the Illusionless Lord
न भरमं ॥
LINE 39
ਭਿੱਤ੍ਰੈ੯੯॥॥
ਅਤੇ ਨਾ ਹੀ ਕੋਈ ਡਰ ਹੈ ॥੯੯॥
Thou art the Fearless Lord.99.
न भित्रै ॥९९॥
LINE 40
ਕਰਮੰ
(ਹੇ ਪ੍ਰਭੂ! ਤੇਰਾ) ਨਾ ਕੋਈ ਕਰਮ ਹੈ,
Thou art the Actionless Lord
न करमं ॥
LINE 41
ਕਾਏ
ਨਾ ਸ਼ਰੀਰ ਹੈ,
Thou art the Bodyless Lord
न काए ॥
LINE 42
ਅਜਨਮੰ
(ਤੂੰ) ਨਾ ਜਨਮ ਲੈਂਦਾ ਹੈਂ,
Thu art the Birthless Lord
अजनमं ॥
LINE 43
ਅਜਾਏ੧੦੦॥॥
(ਤੇਰਾ) ਨਾ ਕੋਈ ਸਥਾਨ ਹੈ ॥੧੦੦॥
Thou art the Aboleless Lord.100.
अजाए ॥१००॥
LINE 44
ਚਿੱਤ੍ਰੈ
(ਹੇ ਪ੍ਰਭੂ! ਤੇਰਾ) ਨਾ ਕੋਈ ਚਿਤਰ ਹੈ,
Thou art the Portrait-less Lord
न चित्रै ॥
LINE 45
ਮਿੱਤ੍ਰੈ
ਨਾ ਕੋਈ ਮਿਤਰ ਹੈ,
Thou art the Friendliness Lord
न मित्रै ॥
LINE 46
ਪਰੇਹੈਂ
ਤੂੰ ਸਭ ਤੋਂ ਪਰੇ
Thou art the Attachment-free Lord
परे हैं ॥
LINE 47
ਪਵਿੱਤ੍ਰੈ੧੦੧॥॥
ਅਤੇ ਸ਼ੁੱਧ-ਸਰੂਪ ਹੈਂ ॥੧੦੧॥
Thou art the Most Pure Lord.101.
पवित्रै ॥१०१॥
LINE 48
ਪ੍ਰਿਥੀਸੈ
(ਹੇ ਪ੍ਰਭੂ! ਤੂੰ) ਪ੍ਰਿਥਵੀ ਦਾ ਸੁਆਮੀ ਹੈਂ,
Thou art the World-Master Lord
प्रिथीसै ॥
LINE 49
ਅਦੀਸੈ
ਅਣਦਿਸ ਹੈਂ,
Thou art the Primal Lord
अदीसै ॥
LINE 50
ਅਦ੍ਰਿਸੈ
ਦ੍ਰਿਸ਼ਟਮਾਨ ਨਹੀਂ ਹੈ,
Thou art the Invincible Lord
अद्रिसै ॥
LINE 51
ਅਕ੍ਰਿਸੈ੧੦੨॥॥
ਬਲ-ਹੀਨ ਨਹੀਂ ਹੈਂ ॥੧੦੨॥
Thou art the Almighty Lord.102.
अक्रिसै ॥१०२॥
LINE 52
ਭਗਵਤੀਛੰਦਤ੍ਵਪ੍ਰਸਾਦਿਕਥਤੇ
ਭਗਵਤੀ ਛੰਦ: ਤੇਰੀ ਕ੍ਰਿਪਾ ਨਾਲ ਕਹਿੰਦਾ ਹਾਂ:
BHAGVATI STANZA. UTTERED WITH THY GRACE
भगवती छंद ॥ त्व प्रसादि कथते ॥
LINE 53
ਕਿਆਛਿੱਜਦੇਸੈ
(ਹੇ ਪ੍ਰਭੂ!) ਤੇਰਾ ਦੇਸ (ਸਥਾਨ) ਨਾਸ਼-ਰਹਿਤ ਹੈ,
That thy Abode is unconquerable!
कि आछिज देसै ॥
LINE 54
ਕਿਆਭਿੱਜਭੇਸੈ
ਤੇਰਾ ਸਰੂਪ (ਭੇਸ) ਸਦੀਵੀ ਹੈ,
That Thy Garb is unimpaired.
कि आभिज भेसै ॥
LINE 55
ਕਿਆਗੰਜਕਰਮੈ
ਤੇਰਾ ਕਰਮ ਨਸ਼ਟ ਨਹੀਂ ਹੁੰਦਾ,
That Thou art beyond impact of Karmas!
कि आगंज करमै ॥
LINE 56
ਕਿਆਭੰਜਭਰਮੈ੧੦੩॥॥
ਤੂੰ ਭਰਮਾਂ ਨੂੰ ਤੋੜਨ ਵਾਲਾ ਹੈਂ ॥੧੦੩॥
That Thou art free from doubts.103.
कि आभंज भरमै ॥१०३॥
LINE 57
ਕਿਆਭਿਜਲੋਕੈ
(ਹੇ ਪ੍ਰਭੂ!) ਤੂੰ ਤਿੰਨਾਂ ਲੋਕਾਂ ਤੋਂ ਨਿਰਲੇਪ ਹੈਂ,
That Thy abode is unimpaired!
कि आभिज लोकै ॥
LINE 58
ਕਿਆਦਿਤਸੋਕੈ
ਤੂੰ ਸੂਰਜ ('ਆਦਿਤ') ਦੇ ਤੇਜ ਨੂੰ ਖ਼ਤਮ ਕਰ ਸਕਦਾ ਹੈਂ,
That thy canst dry up the sun.
कि आदित सोकै ॥
LINE 59
ਕਿਅਵਧੂਤਬਰਨੈ
ਤੂੰ ਪਵਿਤਰ (ਮਾਇਆ ਤੋਂ ਅਪ੍ਰਭਾਵਿਤ) ਰੰਗ (ਸਰੂਪ) ਵਾਲਾ ਹੈਂ,
That Thy demeanour is saintly!
कि अवधूत बरनै ॥
LINE 60
ਕਿਬਿਭੂਤਕਰਨੈ੧੦੪॥॥
ਤੂੰ ਐਸ਼ਵਰਜ (ਵਿਭੂਤੀਆਂ) ਦਾ ਕਰਤਾ ਹੈਂ ॥੧੦੪॥
That thou art the Source of wealth.104.
कि बिभूत करनै ॥१०४॥
LINE 61
ਕਿਰਾਜੰਪ੍ਰਭਾਹੈਂ
(ਹੇ ਪ੍ਰਭੂ!) ਤੂੰ ਰਾਜਿਆਂ ਦਾ ਤੇਜ ਹੈਂ,
That Thou art the glory of kingdom!
कि राजं प्रभा हैं ॥
LINE 62
ਕਿਧਰਮੰਧੁਜਾਹੈਂ
ਤੂੰ ਧਰਮਾਂ ਦਾ ਨਿਸ਼ਾਨ (ਝੰਡਾ) ਹੈਂ,
That Thou art eh ensign of righteousness.
कि धरमं धुजा हैं ॥
LINE 63
ਕਿਆਸੋਕਬਰਨੈ
ਤੂੰ ਸ਼ੋਕ-ਰਹਿਤ ਸਰੂਪ ਵਾਲਾ ਹੈਂ,
That Thou hast no worries!
कि आसोक बरनै ॥
LINE 64
ਕਿਸਰਬਾਅਭਰਨੈ੧੦੫॥॥
ਤੂੰ ਸਾਰਿਆਂ ਦਾ ਸ਼ਿੰਗਾਰ ਹੈਂ ॥੧੦੫॥
That Thou art the ornamentation of all.105.
कि सरबा अभरनै ॥१०५॥
LINE 65
ਕਿਜਗਤੰਕ੍ਰਿਤੀਹੈਂ
(ਹੇ ਪ੍ਰਭੂ!) ਤੂੰ ਜਗਤ ਦਾ ਕਰਤਾ ਹੈਂ,
That Thou art the Creator of the universe!
कि जगतं क्रिती हैं ॥
LINE 66
ਕਿਛਤ੍ਰੰਛਤ੍ਰੀਹੈਂ
ਤੂੰ ਛਤ੍ਰੀਆਂ (ਵੀਰਾਂ) ਦਾ ਵੀ ਛਤ੍ਰੀ ਹੈਂ,
That Thou art the Bravest of the Brave.
कि छत्रं छत्री हैं ॥
LINE 67
ਕਿਬ੍ਰਹਮੰਸਰੂਪੈ
ਤੂੰ ਬ੍ਰਹਮ-ਸਰੂਪੀ ਹੈਂ,
That Thou art All-Pervading Entity!
कि ब्रहमं सरूपै ॥
LINE 68
ਕਿਅਨਭਉਅਨੂਪੈ੧੦੬॥॥
ਤੂੰ ਭੈ-ਰਹਿਤ ਅਤੇ ਉਪਮਾ-ਰਹਿਤ ਹੈਂ ॥੧੦੬॥
That Thou art the Source of Divine Knowledge.106.
कि अनभउ अनूपै ॥१०६॥
LINE 69
ਕਿਆਦਿਅਦੇਵਹੈਂ
(ਹੇ ਪ੍ਰਭੂ!) ਤੂੰ ਮੁੱਢ-ਕਦੀਮ ਤੋਂ ਨਿਰਨਾਥ (ਬਿਨਾ ਕਿਸੇ ਹੋਰ ਸੁਆਮੀ ਤੋਂ) ਹੈਂ,
That Thou art the Primal Entity without a Master!
कि आदि अदेव हैं ॥
LINE 70
ਕਿਆਪਿਅਭੇਵਹੈਂ
ਤੂੰ ਆਪ ਭੇਦ-ਰਹਿਤ ਹੈਂ,
That Thou art self-illumined!
कि आपि अभेव हैं ॥
LINE 71
ਕਿਚਿੱਤ੍ਰੰਬਿਹੀਨੈ
ਤੂੰ ਚਿਤਰ (ਸਰੂਪ) ਤੋਂ ਬਿਨਾ ਹੈਂ,
That Thou art without any portrait!
कि चित्रं बिहीनै ॥
LINE 72
ਕਿਏਕੈਅਧੀਨੈ੧੦੭॥॥
ਤੂੰ ਇਕੋ ਆਪਣੇ ਅਧੀਨ ਹੀ ਹੈਂ ॥੧੦੭॥
That Thou art Master of Thyself! 107
कि एकै अधीनै ॥१०७॥
LINE 73
ਕਿਰੋਜ਼ੀਰਜ਼ਾਕੈ
(ਹੇ ਪ੍ਰਭੂ!) ਤੂੰ ਸਭ ਨੂੰ ਨਿੱਤ ਰੋਜ਼ੀ ਦਿੰਦਾ ਹੈਂ,
That Thou art the Sustainer and Generous!
कि रोज़ी रज़ाकै ॥
LINE 74
ਰਹੀਮੈਰਿਹਾਕੈ
ਤੂੰ ਸਭ ਨੂੰ ਕ੍ਰਿਪਾ ਪੂਰਵਕ ਖ਼ਲਾਸੀ ਦਿੰਦਾ ਹੈਂ,
That Thou art the Re-deemer and Pure!
रहीमै रिहाकै ॥
LINE 75
ਕਿਪਾਕਬਿਐਬਹੈਂ
ਤੂੰ ਪਵਿਤਰ ਅਤੇ ਦੋਸ਼-ਰਹਿਤ ਹੈਂ,
That Thou art Flawless!
कि पाक बिऐब हैं ॥
LINE 76
ਕਿਗ਼ੈਬੁਲਗ਼ੈਬਹੈਂ੧੦੮॥॥
ਤੂੰ ਗੁਪਤ ਤੋਂ ਵੀ ਗੁਪਤ ਹੈਂ ॥੧੦੮॥
That Thou art most Mysterious! 108
कि ग़ैबुल ग़ैब हैं ॥१०८॥
LINE 77
ਕਿਅਫਵੁਲਗੁਨਾਹਹੈਂ
(ਹੇ ਪ੍ਰਭੂ!) ਤੂੰ ਪਾਪਾਂ ਨੂੰ ਖਿਮਾ ਕਰਨ ਵਾਲਾ ('ਅਫਵੁਲ') ਹੈਂ,
That Thou forgivest sins!
कि अफवुल गुनाह हैं ॥
LINE 78
ਕਿਸ਼ਾਹਾਨਸ਼ਾਹਹੈਂ
ਤੂੰ ਸ਼ਾਹਾਂ ਦਾ ਸ਼ਾਹ ਹੈਂ,
That Thou art the Emperor of Emperors!
कि शाहान शाह हैं ॥
LINE 79
ਕਿਕਾਰਨਕੁਨਿੰਦਹੈਂ
ਤੂੰ ਸਭ ਕਾਰਨਾਂ ਦਾ ਕਰਤਾ ਹੈਂ,
That Thou art Doer of everything!
कि कारन कुनिंद हैं ॥
LINE 80
ਕਿਰੋਜ਼ੀਦਿਹੰਦਹੈਂ੧੦੯॥॥
ਤੂੰ ਸਭ ਨੂੰ ਰੋਜ਼ੀ ਦੇਣ ਵਾਲਾ ਹੈਂ ॥੧੦੯॥
That Thou art the Giver of the means of sustenance! 109
कि रोज़ी दिहंद हैं ॥१०९॥
LINE 81
ਕਿਰਾਜ਼ਕਰਹੀਮਹੈਂ
(ਹੇ ਪ੍ਰਭੂ!) ਤੂੰ ਸਭ ਨੂੰ ਰੋਜ਼ੀ ਦੇਣ ਵਾਲਾ ਅਤੇ ਦਿਆਲੂ ਹੈਂ,
That Thou art the Generous Sustainer!
कि राज़क रहीम हैं ॥
LINE 82
ਕਿਕਰਮੰਕਰੀਮਹੈਂ
ਤੂੰ ਮਿਹਰਾਂ ਕਰਨ ਵਾਲਾ ਬਖ਼ਸ਼ਣਹਾਰ ਹੈਂ,
That Thou art the Most Compassionate!
कि करमं करीम हैं ॥
LINE 83
ਕਿਸਰਬੰਕਲੀਹੈਂ
ਤੂੰ ਸਾਰੀਆਂ ਸ਼ਕਤੀਆਂ ਵਾਲਾ ਹੈਂ
That Thou art Omnipotent!
कि सरबं कली हैं ॥
LINE 84
ਕਿਸਰਬੰਦਲੀਹੈਂ੧੧੦॥॥
ਅਤੇ ਸਾਰਿਆਂ ਦਾ ਸੰਘਾਰਕ ਹੈਂ ॥੧੧੦॥
That Thou art the Destroyer of all! 110
कि सरबं दली हैं ॥११०॥
LINE 85
ਕਿਸਰਬੱਤ੍ਰਮਾਨਿਯੈ
(ਹੇ ਪ੍ਰਭੂ!) ਸਭ ਥਾਂ ਤੇਰੀ ਮਾਨਤਾ ਹੈ,
That Thou art worshipped by all!
कि सरबत्र मानियै ॥
LINE 86
ਕਿਸਰਬੱਤ੍ਰਦਾਨਿਯੈ
ਤੂੰ ਸਭ ਨੂੰ ਦੇਣ ਵਾਲਾ ਹੈਂ,
That Thou art the Donor of all!
कि सरबत्र दानियै ॥
LINE 87
ਕਿਸਰਬੱਤ੍ਰਗਉਨੈ
ਤੂੰ ਸਭ ਥਾਂ ਗਮਨ ਕਰਦਾ ਹੈਂ
That Thou goest everywhere!
कि सरबत्र गउनै ॥
LINE 88
ਕਿਸਰਬੱਤ੍ਰਭਉਨੈ੧੧੧॥॥
ਅਤੇ ਸਾਰਿਆਂ ਭੁਵਨਾਂ (ਲੋਕਾਂ) ਵਿਚ ਮੌਜੂਦ ਹੈਂ ॥੧੧੧॥
That Thou residest every-where! 111
कि सरबत्र भउनै ॥१११॥
LINE 89
ਕਿਸਰਬੱਤ੍ਰਦੇਸੈ
(ਹੇ ਪ੍ਰਭੂ!) ਤੂੰ ਸਾਰਿਆਂ ਦੇਸ਼ਾਂ ਵਿਚ ਹੈਂ,
That Thou art in every country!
कि सरबत्र देसै ॥
LINE 90
ਕਿਸਰਬੱਤ੍ਰਭੇਸੈ
ਤੂੰ ਸਾਰਿਆਂ ਭੇਸਾਂ ਵਿਚ ਹੈਂ,
That Thou art in every garb!
कि सरबत्र भेसै ॥
LINE 91
ਕਿਸਰਬੱਤ੍ਰਰਾਜੈ
ਤੂੰ ਸਭ ਥਾਂ ਰਾਜ ਕਰਦਾ ਹੈਂ (ਬਿਰਾਜਮਾਨ ਹੈਂ)
That Thou art the King of all!
कि सरबत्र राजै ॥
LINE 92
ਕਿਸਰਬੱਤ੍ਰਸਾਜੈ੧੧੨॥॥
ਤੂੰ ਹੀ ਸਭ ਨੂੰ ਸਿਰਜਦਾ ਹੈਂ ॥੧੧੨॥
That Thou art the Creator of all! 112
कि सरबत्र साजै ॥११२॥
LINE 93
ਕਿਸਰਬੱਤ੍ਰਦੀਨੈ
(ਹੇ ਪ੍ਰਭੂ!) ਤੂੰ ਸਭ ਨੂੰ ਦਿੰਦਾ ਹੈਂ,
That Thou be longest to all religious!
कि सरबत्र दीनै ॥
LINE 94
ਕਿਸਰਬੱਤ੍ਰਲੀਨੈ
ਸਭ ਤੋਂ ਲੈਂਦਾ ਹੈਂ,
That Thou art within everyone!
कि सरबत्र लीनै ॥
LINE 95
ਕਿਸਰਬੱਤ੍ਰਜਾਹੋ
ਸਭ ਥਾਂਵਾਂ 'ਤੇ ਤੇਰੀ ਪ੍ਰਭੁਤਾ (ਤੇਜ) ਹੈ,
That Thou livest everywhere!
कि सरबत्र जाहो ॥
LINE 96
ਕਿਸਰਬੱਤ੍ਰਭਾਹੋ੧੧੩॥॥
ਸਭ ਥਾਂ ਤੇਰੀ ਹੀ ਸੋਭਾ (ਪ੍ਰਕਾਸ਼) ਹੈ ॥੧੧੩॥
That Thou art the Glory of all! 113
कि सरबत्र भाहो ॥११३॥
LINE 97
ਕਿਸਰਬੱਤ੍ਰਦੇਸੈ
(ਹੇ ਪ੍ਰਭੂ!) ਤੂੰ ਸਾਰਿਆਂ ਦੇਸਾਂ
That Thou art in all the countries!
कि सरबत्र देसै ॥
LINE 98
ਕਿਸਰਬੱਤ੍ਰਭੇਸੈ
ਅਤੇ ਭੇਸਾਂ ਵਿਚ ਹੈਂ,
That Thou art in all the garbs!
कि सरबत्र भेसै ॥
LINE 99
ਕਿਸਰਬੱਤ੍ਰਕਾਲੈ
ਤੂੰ ਸਭ ਦਾ ਕਾਲ
That Thou art the Destroyer of all!
कि सरबत्र कालै ॥