GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 596
Display Settings
ਛਾਗੜਦੰਛੂਟੇਬਾਗੜਦੰਬਾਣੰ
ਬਾਣ ਛੁਟ ਰਹੇ ਹਨ।
ਰਾਗੜਦੰਰੋਕੀਦਾਗੜਦੰਦਿਸਾਣੰ॥੪੪੬॥
(ਉਨ੍ਹਾਂ ਨੇ) ਦਿਸ਼ਾਵਾਂ ਰੋਕ ਦਿੱਤੀਆਂ ਹਨ ॥੪੪੬॥
The king was released and he ran away alongwith his army, with the discharge of arrows all the directions were covered.446.
ਮਾਗੜਦੰਮਾਰੇਬਾਗੜਦੰਬਾਣੰ
ਬਾਣ ਮਾਰੇ ਜਾ ਰਹੇ ਹਨ।
ਟਾਗੜਦੰਟੂਟੇਤਾਗੜਦੰਤਾਣੰ
(ਵੈਰੀ ਦਾ) ਤ੍ਰਾਣ ਟੁਟ ਰਿਹਾ ਹੈ।
ਲਾਗੜਦੰਲਾਗੇਦਾਗੜਦੰਦਾਹੇ
(ਅਗਨੀ ਬਾਣਾਂ ਦੇ) ਲਗਣ ਨਾਲ ਸੜ ਗਏ ਹਨ।
ਡਾਗੜਦੰਡਾਰੇਬਾਗੜਦੰਬਾਹੇ॥੪੪੭॥
(ਬਾਕੀਆਂ ਨੂੰ) ਭਜਾ ਦਿੱਤਾ ਹੈ ॥੪੪੭॥
By discharging the arrows, the pride of all was mashed, with the infliction of arrows all the warriors were weakened, their weapons fell down from their hands.447.
ਬਾਗੜਦੰਬਰਖੇਫਾਗੜਦੰਫੂਲੰ
ਫੁਲਾਂ ਦੀ ਬਰਖਾ ਹੋ ਰਹੀ ਹੈ।
ਮਾਗੜਦੰਮਿਟਿਓਸਾਗੜਦੰਸੂਲੰ
(ਸੰਭਲ ਵਾਸੀਆਂ ਦਾ) ਦੁਖ ਮਿਟ ਗਿਆ ਹੈ।
ਮਾਗੜਦੰਮਾਰਿਓਭਾਗੜਦੰਭੂਪੰ
ਰਾਜੇ ਨੂੰ ਮਾਰ ਦਿੱਤਾ ਹੈ।
ਕਾਗੜਦੰਕੋਪੇਰਾਗੜਦੰਰੂਪੰ॥੪੪੮॥
(ਕਲਕੀ ਨੇ ਆਪਣਾ) ਰੂਪ ਕ੍ਰੋਧਿਤ ਕੀਤਾ ਹੋਇਆ ਹੈ ॥੪੪੮॥
The flowers were showered from the sky and in this way, the trouble ended, the kalki incarnation in his fury, killed the king.448.
ਜਾਗੜਦੰਜੰਪੈਪਾਗੜਦੰਪਾਨੰ
ਜੈ-ਜੈ-ਕਾਰ ('ਪਾਨੰ') ਜਪਦੇ ਹਨ।
ਦਾਗੜਦੰਦੇਵੰਆਗੜਦੰਆਨੰ
ਦੇਵਤੇ ਹਾਜ਼ਰ ਹੋ ਰਹੇ ਹਨ।
ਸਾਗੜਦੰਸਿਧੰਕਾਗੜਦੰਕ੍ਰਿਤ
ਸਿੱਧ ਲੋਕਾਂ ਨੇ (ਕਲਕੀ ਦੇ)
ਬਾਗੜਦੰਬਨਾਏਕਾਗੜਦੰਕਬਿਤੰ॥੪੪੯॥
ਯਸ਼ ਦੇ ਕਬਿਤ ਬਣਾਏ ਹਨ ॥੪੪੯॥
The gods came from the front and catching the feet of the Lord (Kalki) eulogized him, the adepts also composed epics in Praise of the Lord.449.
ਰਾਗੜਦੰਗਾਵੈਕਾਗੜਦੰਕਬਿਤੰ
(ਚਾਰਣ ਲੋਕ) ਕਬਿਤਾਂ ਗਾਉਂਦੇ ਹਨ।
ਧਾਗੜਦੰਧਾਵੈਬਾਗੜਦੰਬਿਤ੍ਰੰ
ਸੇਵਕ ਜਾਂ ਲਾਗੀ ('ਬ੍ਰਿਤੰ') ਭਜੇ ਆ ਰਹੇ ਹਨ।
ਹਾਗੜਦੰਹੋਹੀਜਾਗੜਦੰਜਾਤ੍ਰਾ
(ਉਨ੍ਹਾਂ ਵਲੋਂ ਕਲਕੀ ਦੇ) ਦਰਸ਼ਨ ('ਜਾਤ੍ਰਾ') ਹੋ ਰਹੀ ਹੈ।
ਨਾਗੜਦੰਨਾਚੈਪਾਗੜਦੰਪਾਤ੍ਰਾ॥੪੫੦॥
ਨਟੀਆਂ (ਅਪੱਛਰਾਵਾਂ) ਨਚ ਰਹੀਆਂ ਹਨ ॥੪੫੦॥
For eulogizing the Lord, the epics were sung and the praise of the Lord spread in all the four sides, the pious people began pilgrimages and the true devotees of the Lord began to dance.450.
ਪਾਧਰੀਛੰਦ
ਪਾਧਰੀ ਛੰਦ:
PAADHARI STANZA
ਸੰਭਰਨਰੇਸਮਾਰਿਓਨਿਦਾਨ
ਅੰਤ ਨੂੰ ਸੰਭਲ ਦਾ ਰਾਜਾ ਮਾਰਿਆ ਗਿਆ।
ਢੋਲੰਮਿਦੰਗਬਜੇਪ੍ਰਮਾਨ
ਢੋਲ ਅਤੇ ਨਗਾਰੇ ਮਰਯਾਦਾ ਪੂਰਵਕ ('ਪ੍ਰਮਾਨ') ਵਜਾਏ ਗਏ।
ਭਾਜੇਸੁਬੀਰਤਜਿਜੁਧਤ੍ਰਾਸਿ
ਡਰ ਦੇ ਮਾਰੇ ਯੁੱਧ ਛਡ ਕੇ ਸੂਰਮੇ ਭਜੇ ਜਾ ਰਹੇ ਹਨ।
ਤਜਿਸਸਤ੍ਰਸਰਬਹ੍ਵੈਚਿਤਿਨਿਰਾਸ॥੪੫੧॥
ਚਿਤ ਵਿਚ ਨਿਰਾਸ ਹੋ ਕੇ ਸਬ ਨੇ ਸ਼ਸਤ੍ਰ ਛਡ ਦਿੱਤੇ ਹਨ ॥੪੫੧॥
Ultimately, the king of Sambhal was killed, the small and large drums sounded, the warriors, frightened of war ran away and getting disappointed, they abandoned all the weapons.451.
ਬਰਖੰਤਦੇਵਪੁਹਪਣਬ੍ਰਿਸਟ
ਦੇਵਤੇ ਫੁਲਾਂ ਦੀ ਬਰਖਾ ਕਰਦੇ ਹਨ।
ਹੋਵੰਤਜਗਜਹਤਹਸੁਇਸਟ
ਜਿਥੇ ਕਿਥੇ (ਆਪਣੇ ਆਪਣੇ) ਇਸ਼ਟ ਅਨੁਸਾਰ ਯੱਗ ਹੋਣ ਲਗੇ ਹਨ।
ਪੂਜੰਤਲਾਗਦੇਵੀਕਰਾਲ
ਭਿਆਨਕ ਦੇਵੀ ਦੀ ਪੂਜਾ ਵਿਚ ਲਗ ਗਏ ਹਨ।
ਹੋਵੰਤਸਿਧਕਾਰਜਸੁਢਾਲ॥੪੫੨॥
ਚੰਗੀ ਤਰ੍ਹਾਂ ਸਾਰੇ ਕਾਰਜ ਸਿੱਧ ਹੋ ਗਏ ਹਨ ॥੪੫੨॥
The gods showered flowers and everywhere the patron-god was worshipped, the people adored the dreadful goddess and many works were finalized.452.
ਪਾਵੰਤਦਾਨਜਾਚਕਦੁਰੰਤ
ਬੇਸ਼ੁਮਾਰ ('ਦੁਰੰਤ') ਮੰਗਤੇ ਦਾਨ ਪ੍ਰਾਪਤ ਕਰ ਰਹੇ ਹਨ।
ਭਾਖੰਤਕ੍ਰਿਤਜਹਤਹਬਿਅੰਤ
ਜਿਥੇ ਕਿਥੇ ਬੇਅੰਤ (ਲੋਕ) ਯਸ਼ (ਕੀਰਤੀ) ਗਾ ਰਹੇ ਹਨ।
ਜਗਧੂਪਦੀਪਜਗਿਆਦਿਦਾਨ
ਜਗਤ ਵਿਚ ਧੂਪ, ਦੀਪ, ਦਾਨ ਅਤੇ ਯੱਗ ਆਦਿ (ਹੋਣ ਲਗ ਗਏ ਹਨ)
ਹੋਵੰਤਹੋਮਬੇਦਨਬਿਧਾਨ॥੪੫੩॥
ਅਤੇ ਵੇਦ ਰੀਤੀ ਅਨੁਸਾਰ ਹੋਮ ਹੋਣ ਲਗ ਗਏ ਹਨ ॥੪੫੩॥
The beggars received charity and everywhere the poems were composed, the Yajnas, burning of incense, lighting of lamps, the charities etc. were all done according to vedic rites.453.
ਪੂਜੰਤਲਾਗਦੇਬੀਦੁਰੰਤ
(ਲੋਕੀਂ) ਪ੍ਰਚੰਡ ਦੇਵੀ ਦੀ ਪੂਜਾ ਕਰਨ ਲਗ ਗਏ ਹਨ।
ਤਜਿਸਰਬਕਾਮਜਹਤਹਮਹੰਤ
ਮਹੰਤਾਂ ਨੇ ਜਿਥੇ ਕਿਥੇ ਸਾਰੇ ਕਰਮ ਕਾਂਡ ਛਡ ਦਿੱਤੇ ਹਨ।
ਬਾਧੀਧੁਜਾਨਪਰਮੰਪ੍ਰਚੰਡ
ਵੱਡੇ ਝੰਡੇ (ਮੰਦਿਰਾਂ) ਉਤੇ ਬੰਨ੍ਹ ਦਿੱਤੇ ਹਨ।
ਪ੍ਰਚੁਰਿਓਸੁਧਰਮਖੰਡੇਅਖੰਡ॥੪੫੪॥
ਪ੍ਰਚੰਡ ਸੂਰਮਿਆਂ ਨੂੰ ਮਾਰ ਕੇ (ਸੱਚੇ) ਧਰਮ ਦਾ ਬਹੁਤ ਪ੍ਰਚਾਰ ਹੋ ਰਿਹਾ ਹੈ ॥੪੫੪॥
The heads of hermitages, leaving all other works, worshipped the goddess, the powerful goddess was established again and in this way, there was propagation of the perfect Dharma.454.
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਕਲਕੀਅਵਤਾਰਸੰਭਰਨਰੇਸਬਧਹਬਿਜਯਭਏਤਨਾਮਪ੍ਰਥਮਧਿਆਇਬਰਨਨੰਸਮਾਪਤੰਸਤੁਸੁਭਮਸਤੁ॥੧॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕਲਕੀ ਅਵਤਾਰ ਦੀ ਵਿਜੈ ਅਤੇ ਸੰਭਰ ਦੇ ਰਾਜੇ ਦੇ ਬਧ ਦਾ ਵਰਣਨ ਨਾਂ ਵਾਲੇ ਪਹਿਲੇ ਅਧਿਆਇ ਦੀ ਸਮਾਪਤੀ, ਸਭ ਸ਼ੁਭ ਹੈ ॥੧॥
End of the chapter entitled “the Kalki Incarnation after killing the king of Sambhal becomes victorious-the description of the war of Sambhal” Bachittar Natak.
ਅਥਦੇਸੰਤਰਜੁਧਕਥਨੰ
ਹੁਣ ਹੋਰਾਂ ਦੇਸਾਂ ਵਿਚ ਹੋਏ ਯੁੱਧ ਦਾ ਕਥਨ
Now begins the description of war with various countries.
ਰਸਾਵਲਛੰਦ
ਰਸਾਵਲ ਛੰਦ:
RASAAVAL STANZA
ਹਣ੍ਯੋਸੰਭਰੇਸੰ
ਸੰਭਰ (ਸੰਭਲ) ਦਾ ਰਾਜਾ ਮਾਰਿਆ ਗਿਆ ਹੈ।
ਚਤੁਰਚਾਰੁਦੇਸੰ
ਚੌਦਾਂ ਲੋਕਾਂ ਵਿਚ
ਚਲੀਧਰਮਚਰਚਾ
ਧਰਮ ਦੀ ਚਰਚਾ ਚਲ ਪਈ ਹੈ।
ਕਰੈਕਾਲਅਰਚਾ॥੪੫੫॥
ਸ੍ਰੀ ਕਾਲ ਦੀ ਪੂਜਾ ਹੋਣ ਲਗ ਗਈ ਹੈ ॥੪੫੫॥
The king of Sambhal was killed and there was discussion regarding dharma in all the four directions, people made offerings to Kalki.455.
ਜਿਤਿਓਦੇਸਐਸੇ
ਇਸ ਤਰ੍ਹਾਂ ਸਾਰਾ ਦੇਸ ਜਿਤਿਆ ਗਿਆ ਹੈ।
ਚੜਿਓਕੋਪਕੈਸੇ
(ਫਿਰ ਕਲਕੀ ਅਵਤਾਰ) ਕ੍ਰੋਧਿਤ ਹੋ ਕੇ ਕਿਸ ਤਰ੍ਹਾਂ ਚੜ੍ਹਿਆ ਹੈ।
ਬੁਲਿਓਸਰਬਸੈਣੰ
(ਉਸ ਨੇ) ਸਾਰੀ ਸੈਨਾ ਬੁਲਾ ਲਈ ਹੈ
ਕਰੇਰਕਤਨੈਣੰ॥੪੫੬॥
ਅਤੇ ਅੱਖਾਂ ਨੂੰ ਲਾਲ ਕੀਤਾ ਹੋਇਆ ਹੈ ॥੪੫੬॥
While the whole of the country was conquered, kalki got infuriated and he reddening his eyes, called all his army.456.
ਦਈਜੀਤਬੰਬੰ
ਜਿਤ ਦਾ ਨਗਾਰਾ ਵਜਾਇਆ ਹੈ।
ਗਡਿਓਜੁਧਖੰਭੰ
ਯੁੱਧ-ਭੂਮੀ ਵਿਚ ਖੰਭਾ ਗਡ ਦਿੱਤਾ ਹੈ।