GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 594
Display Settings
ਕਰਅੰਸੁਮਾਲੀ
ਜਿਵੇਂ ਸੂਰਜ ਦੀਆਂ ਕਿਰਨਾਂ ਹੋਣ,
ਸਰੰਸਤ੍ਰੁਸਾਲੀ
ਉਸ ਤਰ੍ਹਾਂ ਬਾਣ ਵੈਰੀਆਂ ਨੂੰ ਸਲ੍ਹਦੇ ਹਨ।
ਚਹੂੰਓਰਿਛੂਟੇ
ਚੌਹਾਂ ਪਾਸਿਆਂ ਤੋਂ (ਬਾਣ) ਛੁਟ ਰਹੇ ਹਨ।
ਮਹਾਜੋਧਜੂਟੇ॥੪੨੯॥
ਮਹਾਨ ਯੁੱਧ ਵਿਚ ਜੁਟੇ ਹੋਏ ਹਨ ॥੪੨੯॥
He caused great loss to the enemies with his arrows, the arrows of the great warriors were discharged from all the four sides.429.
ਚਲੇਕੀਟਕਾਸੇ
(ਉਹ ਸੈਨਾ) ਕੀੜਿਆਂ ਵਾਂਗ ਚਲ ਰਹੀ ਹੈ,
ਬਢੇਟਿਡਕਾਸੇ
ਜਾਂ ਵੱਡੇ ਟਿੱਡੀ ਦਲ ਵਰਗੀ ਹੈ,
ਕਨੰਸਿੰਧੁਰੇਤੰ
ਜਾਂ ਸਮੁੰਦਰ ਦੀ ਰੇਤ ਦੇ ਕਿਣਕਿਆਂ ਜਿੰਨੀ ਹੈ
ਤਨੰਰੋਮਤੇਤੰ॥੪੩੦॥
ਜਾਂ ਸ਼ਰੀਰ ਦੇ ਰੋਮਾਂ ਜਿਤਨੀ ਹੈ ॥੪੩੦॥
The arrows flew like the innumerable worms and locusts and they were countless in numbers like the particles of sand and the hair of the body.430.
ਛੁਟੇਸ੍ਵਰਣਪੁਖੀ
ਸੋਨੇ ਦੇ ਖੰਭਾਂ ਵਾਲੇ ਤੀਰ ਛੁਟੇ ਹਨ।
ਸੁਧੰਸਾਰਮੁਖੀ
ਉਨ੍ਹਾਂ ਦੀ ਲੋਹੇ ਦੀ ਮੁਖੀ ਲਿਸ਼ਕ ਰਹੀ ਹੈ।
ਕਲੰਕੰਕਪਤ੍ਰੀ
ਕਾਂ ਦੇ ਖੰਭਾਂ ਵਰਗੇ ਤੀਰ
ਤਜੇਜਾਣੁਛਤ੍ਰੀ॥੪੩੧॥
ਮਾਨੋ ਛਤ੍ਰੀਆਂ ਨੇ ਛਡੇ ਹੋਣ ॥੪੩੧॥
The arrows, with golden wings and steel tips, were discharged and in this way, the arrows with sharp tips were discharged on the Kshatriyas.431.
ਗਿਰੈਰੇਤਖੇਤੰ
ਰੇਤ ਦੇ (ਕਿਣਕਿਆਂ ਜਿੰਨੇ ਸੂਰਮੇ) ਯੁੱਧ ਵਿਚ ਡਿਗ ਰਹੇ ਹਨ।
ਨਚੈਭੂਤਪ੍ਰੇਤੰ
ਭੂਤ ਅਤੇ ਪ੍ਰੇਤ ਨਚ ਰਹੇ ਹਨ।
ਕਰੈਚਿਤ੍ਰਚਾਰੰ
ਸੁੰਦਰ ਚਿਤਰ ਵਰਗੇ ਬਣੇ ਹੋਏ ਹਨ।
ਤਜੈਬਾਣਧਾਰੰ॥੪੩੨॥
ਬਾਣਾਂ ਦਾ ਮੀਂਹ ਬਰਸਾ ਰਹੇ ਹਨ ॥੪੩੨॥
The warriors began to fall in the battlefield and the ghosts and fiends danced, the fighters, getting pleased, showered arrows.432.
ਲਹੈਜੋਧਜੋਧੰ
ਯੋਧੇ ਯੋਧਿਆਂ ਨੂੰ ਵੇਖਦੇ ਹਨ
ਕਰੈਘਾਇਕ੍ਰੋਧੰ
ਅਤੇ ਕ੍ਰੋਧਿਤ ਹੋ ਕੇ (ਵੈਰੀ ਨੂੰ) ਘਾਉ ਕਰਦੇ ਹਨ।
ਖਹੈਖਗਖਗੈ
ਤਲਵਾਰਾਂ ਨਾਲ ਤਲਵਾਰਾਂ ਖਹਿਬੜਦੀਆਂ ਹਨ।
ਉਠੈਝਾਲਅਗੈ॥੪੩੩॥
(ਉਨ੍ਹਾਂ ਵਿਚੋਂ) ਅੱਗ ਦੀਆਂ ਚਿੰਗਾਰੀਆਂ ਨਿਕਲਦੀਆਂ ਹਨ ॥੪੩੩॥
The warriors challenging others in fury, inflicted wounds on them, with the collision of dagger with the dagger, the sparks of fire were emited.433.
ਨਚੇਪਖਰਾਲੇ
ਕਾਠੀਆਂ ਵਾਲੇ ਘੋੜ ਸਵਾਰ ਨੱਚਦੇ ਹਨ।
ਚਲੇਬਾਲਆਲੇ
ਅਪੱਛਰਾਵਾਂ ਦੇ ਘਰਾਂ ਨੂੰ ਜਾਂਦੇ ਹਨ।
ਹਸੇਪ੍ਰੇਤਨਾਚੈ
ਪ੍ਰੇਤ ਹਸਦੇ ਹੋਏ ਨਚਦੇ ਹਨ।
ਰਣੰਰੰਗਿਰਾਚੈ॥੪੩੪॥
ਯੋਧੇ ਯੁੱਧ-ਕਰਮ ਵਿਚ ਮਗਨ ਹਨ ॥੪੩੪॥
The horses danced and the ghosts roamed, the fiends, laughingly were absorbed in war.434.
ਨਚੇਪਾਰਬਤੀਸੰ
ਸ਼ਿਵ ਨਚ ਰਿਹਾ ਹੈ।
ਮੰਡਿਓਜੁਧਈਸੰ
ਉਸ ਨੇ ਯੁੱਧ ਮੰਡਿਆ ਹੋਇਆ ਹੈ।
ਦਸੰਦਿਉਸਕੁਧੰ
ਦਸਾਂ ਦਿਸ਼ਾਵਾਂ ਵਿਚ ਕ੍ਰੋਧ ਛਾਇਆ ਹੋਇਆ ਹੈ।
ਭਯੋਘੋਰਜੁਧੰ॥੪੩੫॥
ਭਿਆਨਕ ਯੁੱਧ ਹੋ ਰਿਹਾ ਹੈ ॥੪੩੫॥
Shiva also fought, while dancing, and in this way, for ten days, this ire-full war was fought.435.
ਪੁਨਰਬੀਰਤ੍ਯਾਗ੍ਰਯੋ
ਫਿਰ ਯੋਧਿਆਂ ਨੇ (ਯੁੱਧ) ਤਿਆਗ ਦਿੱਤਾ ਹੈ।
ਪਗੰਦ੍ਵੈਕੁਭਾਗ੍ਯੋ
ਦੋ ਕੁ ਕਦਮ ਪਿਛੇ ਵਲ ਉਠਾਏ ਹਨ।
ਫਿਰ੍ਯੋਫੇਰਿਐਸੇ
ਫਿਰ ਇਸ ਤਰ੍ਹਾਂ ਪਰਤੇ ਹਨ
ਕ੍ਰੋਧੀਸਾਪਜੈਸੇ॥੪੩੬॥
ਜਿਵੇਂ ਕ੍ਰੋਧਿਤ ਸੱਪ ਪਿਛੇ ਨੂੰ ਪਰਤਦਾ ਹੈ ॥੪੩੬॥
Then the king, abandoning his spirit of bravery, ran for two steps, but then he rotated like the revengful snake.436.
ਪੁਨਰਜੁਧਮੰਡਿਓ
ਫਿਰ ਯੁੱਧ ਸ਼ੁਰੂ ਕਰ ਦਿੱਤਾ ਹੈ।
ਸਰੰਓਘਛੰਡਿਓ
ਬਹੁਤ ਅਧਿਕ ਤੀਰ ਛਡੇ ਹਨ।
ਤਜੈਵੀਰਬਾਣੰ
ਵੀਰ ਯੋਧੇ ਬਾਣ ਛਡਦੇ ਹਨ,
ਮ੍ਰਿਤੰਆਇਤ੍ਰਾਣੰ॥੪੩੭॥
(ਮਾਨੋ) ਜ਼ਬਰਦਸਤੀ ਮੌਤ ਆ ਗਈ ਹੋਵੇ ॥੪੩੭॥
Then he again began the war and showered arrows, the warriors discharged arrows and the death released them from the terror of the war.437.
ਸਭੈਸਿਧਦੇਖੈ
ਸਾਰੇ ਸਿੱਧ ਲੋਕ ਵੇਖ ਰਹੇ ਹਨ।
ਕਲੰਕ੍ਰਿਤਲੇਖੈ
(ਕਲਕੀ ਅਵਤਾਰ ਦੀ) ਕੀਰਤੀ ਲਿਖ ਰਹੇ ਹਨ।
ਧਨੰਧੰਨਿਜੰਪੈ
ਧੰਨ ਧੰਨ ਜਪਦੇ ਹਨ
ਲਖੈਭੀਰਕੰਪੈ॥੪੩੮॥
(ਜਿਸ ਨੂੰ) ਵੇਖ ਕੇ ਕਾਇਰ ਲੋਕ ਕੰਬਦੇ ਹਨ ॥੪੩੮॥
All the adepts saw Kalki and repeated “bravo, bravo”, the cowards trembled on seeing him.438.
ਨਰਾਜਛੰਦ
ਨਰਾਜ ਛੰਦ:
NARAAJ STANZA
ਆਨਿਆਨਿਸੂਰਮਾਸੰਧਾਨਿਬਾਨਧਾਵਹੀਂ
ਸੂਰਮੇ ਆ ਆ ਕੇ ਬਾਣਾਂ ਦਾ ਨਿਸ਼ਾਣਾ ਬੰਨ੍ਹ ਕੇ ਅਗੇ ਵਧਦੇ ਹਨ।
ਰੂਝਿਜੂਝਕੈਮਰੈਸੁਦੇਵਨਾਰਿਪਾਵਹੀਂ
(ਜੋ) ਲੜਾਈ ਵਿਚ ਰੁਝ ਕੇ ਮਰਦੇ ਹਨ, ਉਹ ਅਪੱਛਰਾਵਾਂ ਨੂੰ ਪ੍ਰਾਪਤ ਕਰ ਲੈਂਦੇ ਹਨ।
The warriors aiming the targets of their arrows marched forward and embracing martyrdom in the war, they wedded the heavenly damsels
ਸੁਰੀਝਿਰੀਝਿਅਛਰਾਅਲਛਸੂਰਣੋਬਰੈਂ
(ਉਹ) ਦੇਵ ਇਸਤਰੀਆਂ ਰੀਝ ਰੀਝ ਕੇ ਅਣਦਿਖ (ਅਥਵਾ ਅਦਾਗ਼) ਸੂਰਮਿਆਂ ਨੂੰ ਵਰਦੀਆਂ ਹਨ।
ਪ੍ਰਬੀਨਬੀਨਿਬੀਨਕੈਸੁਧੀਨਪਾਨਿਕੈਧਰੈਂ॥੪੩੯॥
ਪ੍ਰਬੀਨ (ਯੋਧਿਆਂ) ਨੂੰ ਚੁਣ ਚੁਣ ਕੇ (ਉਨ੍ਹਾਂ) ਸ੍ਰੇਸ਼ਠ ਸੁਧ ਬੁਧ ਵਾਲਿਆਂ ਦਾ ਹੱਥ ਧਾਰਨ ਕਰਦੀਆਂ ਹਨ ॥੪੩੯॥
The heavenly damsels, also being pleased, began to wed the warriors catching their hands after selecting them.439.
ਸਨਧਬਧਅਧਹ੍ਵੈਬਿਰੁਧਿਸੂਰਧਾਵਹੀਂ
ਹਥਿਆਰ ਬੰਦ ਸੂਰਮੇ ਲਕ ਬੰਨ੍ਹ ਕੇ ('ਬਧ ਅਧ') ਸਾਹਮਣੇ ਹੋ ਕੇ ਧਾਵਾ ਕਰਦੇ ਹਨ।
ਸੁਕ੍ਰੋਧਸਾਗਤੀਛਣੰਕਿਤਾਕਿਸਤ੍ਰੁਲਾਵਹੀਂ
ਤੀਖਣ ਸਾਂਗਾਂ ਲੈ ਕੇ ਵੈਰੀ ਦਾ ਨਿਸ਼ਾਣਾ ਬੰਨ੍ਹ ਕੇ ਮਾਰ ਦਿੰਦੇ ਹਨ।
The warriors, getting bedecked, fell on the direction of the opponents and striking sharp lances on the enemies
ਸੁਜੂਝਿਜੂਝਕੈਗਿਰੈਅਲੂਝਲੂਝਕੈਹਠੀਂ
ਉਹ ਯੁੱਧ ਵਿਚ ਜੂਝ ਕੇ ਡਿਗਦੇ ਹਨ ਅਤੇ ਹਠੀ (ਯੋਧੇ) ਬੇਲਾਗ ਹੋ ਕੇ ਲੜਦੇ ਹਨ।